ਬਠਿੰਡਾ ਵਿਚ ਦੇਰ ਰਾਤ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ, ਜਿਸ ਨਾਲ ਦੋਸਤਾਂ ਨਾਲ ਕਾਰ ਚਲਾ ਰਹੇ ਪ੍ਰਾਪਰਟੀ ਡਾਲਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਤੇਸ਼ ਕੁਮਾਰ ਨਾਰੰਗ ਉਰਫ ਮੋਨੂੰ (32) ਵਾਸੀ ਪਰਸਰਾਮ ਨਗਰ, ਬਠਿੰਡਾ ਵਜੋਂ ਹੋਈ ਹੈ, ਜੋਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ।
ਜਾਣਕਾਰੀ ਮੁਤਾਬਕ ਮਹਤੇਸ਼ ਕੁਮਾਰ ਦੇਰ ਰਾਤ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਤੋਂ ਬਾਅਦ ਆਪਣੀ ਹੀ ਕਾਰ ਤੇ ਡਰਾਈਵ ਕਰਕੇ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ‘ਤੇ ਜਾ ਰਿਹਾ ਸੀ। ਗੁਰੂ ਸਰ ਸਹਿਣੇ ਵਾਲਾ ਪਿੰਡ ਦੇ ਨਜ਼ਦੀਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਮਹਤੇਸ਼ ਕਾਰ ਵਿਚੋਂ ਨਹੀਂ ਨਿਕਲ ਸਕਿਆ ਤੇ ਉਸ ਦੀ ਅੰਦਰ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਬੇਰਹਿਮੀ ਨਾਲ ਕੁੱਟਦੇ, 12-12 ਘੰਟੇ ਕਰਾਉਂਦੇ ਕੰਮ’, ਮਸਕਟ ਤੋਂ ਪਰਤੀ ਜਲੰਧਰ ਦੀ ਕੁੜੀ ਨੇ ਸੁਣਾਈ ਹੱਡਬੀਤੀ
ਪਰਿਵਾਰ ਵਿੱਚ ਉਸ ਦੀ ਮਾਤਾ ਹੈ, ਜੋਕਿ ਆਪਾਹਿਜ ਹੈ। ਉਸ ਦੀ ਪਤਨੀ ਚਾਹਤ ਨਾਰੰਗ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦੀ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕ ਕਾਰ ਸੀਐਨਜੀ ਗੈਸ ‘ਤੇ ਸੀ। ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ ਜਿਸ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
The post ਬਠਿੰਡਾ : ਪ੍ਰਾਪਰਟੀ ਡੀਲਰ ਨਾਲ ਵਾਪਰਿਆ ਵੱਡਾ ਭਾਣਾ, ਚੱਲਦੀ ਕਾਰ ਨੂੰ ਅੱਗ ਲੱਗਣ ਨਾਲ ਹੋਈ ਮੌਤ appeared first on Daily Post Punjabi.