ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਇੱਕ ਕਾਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਈ। ਇਸ ਸੜਕ ਹਾਦਸੇ ਵਿੱਚ ਕਰਨਾਲ ਦੇ ਰਹਿਣ ਵਾਲੇ ਛੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਵਿੱਚ ਚਾਰ ਆਦਮੀ ਅਤੇ ਦੋ ਮਹਿਲਾਵਾਂ ਸ਼ਾਮਲ ਹਨ। ਸਾਰੇ ਲੋਕ ਉਹ ਅਸਥੀਆਂ ਵਿਸਰਜਿਤ ਕਰਨ ਲਈ ਹਰਿਦੁਆਰ ਜਾ ਰਹੇ ਸਨ।
ਮਿਲੀ ਜਾਣਕਾਰੀ ਮੁਤਾਬਕ ਕਰਨਾਲ ਦੇ ਫਰੀਦਪੁਰ ਪਿੰਡ ਦੇ ਰਹਿਣ ਵਾਲੇ ਮਹਿੰਦਰ ਸਿੰਘ ਦੀ ਹਾਲ ਹੀ ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। ਉਸ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਬੁੱਧਵਾਰ ਸਵੇਰੇ, ਮਹਿੰਦਰ ਦੀ ਪਤਨੀ, ਭਰਜਾਈ, ਦੋ ਭੈਣਾਂ ਅਤੇ ਇੱਕ ਬੱਚਾ ਇੱਕ ਡ੍ਰਾਈਵਰ ਦੁਆਰਾ ਚਲਾਈ ਜਾ ਰਹੀ ਅਰਟੀਗਾ ਕਾਰ ਵਿੱਚ ਹਰਿਦੁਆਰ ਜਾ ਰਹੇ ਸਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਭੈਣ ਦੇ ਸ਼ਗਨ ‘ਤੇ ਅਭਿਸ਼ੇਕ ਨੇ ਯੁਵਰਾਜ ਨਾਲ ਪਾਏ ਭੰਗੜੇ, ਪ੍ਰੋਗਰਾਮ ‘ਚ ਪਹੁੰਚੇ ਰਣਜੀਤ ਬਾਵਾ, ਅਰਜਨ ਢਿੱਲੋਂ ਤੇ ਹੋਰ ਗਾਇਕ
ਮਿਲੀ ਜਾਣਕਾਰੀ ਮੁਤਾਬਕ ਸਵੇਰੇ 5:30 ਵਜੇ ਦੇ ਕਰੀਬ ਪਾਣੀਪਤ-ਖਟੀਮਾ ਸੜਕ ‘ਤੇ ਉਨ੍ਹਾਂ ਦੀ ਕਾਰ ਇੱਕ ਸਾਹਮਣੇ ਤੋਂ ਆ ਰਹੀ ਟਰੱਕ ਨਾਲ ਟਕਰਾ ਗਈ। ਚੀਕਾਂ ਸੁਣ ਕੇ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਅਤੇ ਸਾਰਿਆਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ। ਫਿਰ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਕਰਨਾਲ ਦੇ ਛੇ ਲੋਕਾਂ ਦੀ ਹਾਦਸੇ ‘ਚ ਮੌਤ: ਟਰੱਕ ਨਾਲ ਟਕਰਾਈ ਕਾਰ, ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੇ ਸਨ ਹਰਿਦੁਆਰ appeared first on Daily Post Punjabi.
source https://dailypost.in/news/national/six-people-from-karnal-died/