TV Punjab | Punjabi News Channel: Digest for September 24, 2025

TV Punjab | Punjabi News Channel

Punjabi News, Punjabi TV

US 'ਚ ਰਵੀ ਸਿੰਘ ਖਾਲਸਾ ਦਾ ਸਨਮਾਨ

Tuesday 23 September 2025 07:17 PM UTC+00 | Tags: khalsa-aid news ravi-singh-khalsa sikhs-in-usa trending trending-news washington-d.c world


ਮੈਟਰੋਪੋਲੀਟਨ ਵਾਸ਼ਿੰਗਟਨ ਡੀ.ਸੀ. ਦੇ ਇਲਾਕੇ ਵਿੱਚ ਵੱਖ-ਵੱਖ ਗੁਰੂਘਰਾਂ ਵਿੱਚ ਕਰਵਾਏ ਗਏ ਕੀਰਤਨ ਦਰਬਾਰ ਵਿੱਚ ਵਿਸ਼ੇਸ਼ ਤੌਰ ‘ਤੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਨਿਰੰਜਣ ਸਿੰਘ ਜਵੱਦੀ ਕਲਾਂ ਵਾਲੇ, ਭਾਈ ਅਨੰਤਵੀਰ ਸਿੰਘ ਲਾਸ ਏਂਜਲਸ ਵਾਲੇ, ਭਾਈ ਸੁਰਿੰਦਰ ਸਿੰਘ ਜੀ ਜੰਮੂ ਵਾਲੇ ਅਤੇ ਭਾਈ ਜੱਸਪ੍ਰੀਤ ਸਿੰਘ ਫਤਿਹਗੜ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਵਾਸ਼ਿੰਗਟਨ ਡੀ.ਸੀ. ਗੁਰਦੁਆਰਾ ਸਾਹਿਬ ਵਿਖੇ ਹੋਏ ਕੀਰਤਨ ਦਰਬਾਰ ਵਿੱਚ ਸ਼ਾਮਲ ਹੋਏ, ਜਿਸ ਦੌਰਾਨ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਅਤੇ ਇਲਾਕੇ ਦੀ ਸੰਗਤ ਵੱਲੋਂ ਭਾਈ ਰਵੀ ਸਿੰਘ ਖਾਲਸਾ ਨੂੰ ਸਿੱਖ ਨੁਮਾਇੰਦੇ ਦੇ ਵੱਜੋਂ ਦੁਨੀਆ ਭਰ ਵਿੱਚ ਅਣਥੱਕ ਸੇਵਾ ਰਾਹੀ ਸਿੱਖ ਪੰਥ ਦੀ ਚੜ੍ਹਦੀ ਕਲਾਂ ਲਈ ਵਿਸ਼ੇਸ਼ ਤੌਰ ‘ਤੇ ਪਾਏ ਯੋਗਦਾਨ ਲਈ ਭਗਤ ਪੂਰਨ ਸਿੰਘ ਜੀ ਨਾਂ ਦੇ ਸਨਮਾਨ ਚਿੰਨ੍ਹ ਦੇ ਨਾਲ ਗੁਰੂ ਘਰ ਵਿਖੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਦੁਨੀਆ ਭਰ ਵਿੱਚ ਵਸਦੇ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਇਸ ਸਨਮਾਨ ਲਈ ਹੱਕਦਾਰ ਦੱਸਿਆ ਤੇ ਭਾਈ ਰਵੀ ਸਿੰਘ ਖਾਲਸਾ ਨੇ ਪੰਜਾਬ ਵਿੱਚ ਆਈ ਹੜਾਂ ਦੀ ਸਥਿਤੀ ਨੂੰ ਸੰਗਤ ਦੇ ਨਾਲ ਸਾਂਝਾ ਕੀਤਾ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਉਹ ਸੰਗਤ ਦੀ ਮਾਇਆ ਨੂੰ ਬਿਲਕੁਲ ਪਾਰਦਰਸ਼ੀ ਰੱਖ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰਾਂ ਦੇ ਬਰਾਬਰ ਖਾਲਸਾ ਆਪਣੀ ਸੇਵਾ ਮਨੁੱਖਤਾ ਲਈ ਕਰਦਾ ਰਹੇਗਾ। ਸ. ਰਵੀ ਸਿੰਘ ਖ਼ਾਲਸਾ ਨੇ ਅੰਤ ਵਿੱਚ ਪ੍ਰਬੰਧਕਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਆਈਆਂ ਸੰਗਤਾਂ ਦਾ ਹੱਥ ਜੋੜ ਕੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।

The post US ‘ਚ ਰਵੀ ਸਿੰਘ ਖਾਲਸਾ ਦਾ ਸਨਮਾਨ appeared first on TV Punjab | Punjabi News Channel.

Tags:
  • khalsa-aid
  • news
  • ravi-singh-khalsa
  • sikhs-in-usa
  • trending
  • trending-news
  • washington-d.c
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form