ਪੰਜਾਬ ਸਰਕਾਰ ਦੀ ਸਿਹਤ ਕਾਰਡ ਯੋਜਨਾ ਲਈ ਰਜਿਸਟ੍ਰੇਸ਼ਨ ਅੱਜ (ਮੰਗਲਵਾਰ) ਸ਼ੁਰੂ ਹੋ ਗਈ ਹੈ। ਤਰਨਤਾਰਨ ਅਤੇ ਬਰਨਾਲਾ ਵਿੱਚ ਕੈਂਪਾਂ ਰਾਹੀਂ ਕਾਰਡ ਜਾਰੀ ਕੀਤੇ ਜਾ ਰਹੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਰਚੁਅਲ ਇਨ੍ਹਾਂ ਕੈਂਪਾਂ ਦਾ ਉਦਘਾਟਨ ਕੀਤਾ। ਰਜਿਸਟ੍ਰੇਸ਼ਨ ਲਈ ਲੋਕਾਂ ਨੂੰ ਆਪਣਾ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ, ਪਾਸਪੋਰਟ ਆਕਾਰ ਦੀ ਫੋਟੋ ਦੇ ਨਾਲ ਲਿਆਉਣਾ ਜ਼ਰੂਰੀ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਯੋਜਨਾ ਲਈ ਆਮਦਨ ਜਾਂ ਕਿਸੇ ਹੋਰ ਲਾਭ ਲਈ ਕੋਈ ਮਾਪਦੰਡ ਨਹੀਂ ਹਨ, ਵਿਅਕਤੀ ਕੋਲ ਸਿਰਫ਼ ਪੰਜਾਬ ਤੋਂ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਹੋਣਾ ਜ਼ਰੂਰੀ ਹੈ। ਹਰੇਕ ਪਰਿਵਾਰ ਨੂੰ 10,00,000 ਰੁਪਏ ਦਾ ਕੈਸ਼ਲੈੱਸ ਸਿਹਤ ਬੀਮਾ ਮਿਲੇਗ।
ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਹਤ ਬੀਮਾ ਯੋਜਨਾ ਦੇ ਤਹਿਤ ਲੋਕ ਬਿਨਾਂ ਕਿਸੇ ਤਣਾਅ ਜਾਂ ਕਰਜ਼ੇ ਦੇ ਸਭ ਤੋਂ ਵਧੀਆ ਕੇਂਦਰ ‘ਤੇ ਇਲਾਜ ਪ੍ਰਾਪਤ ਕਰ ਸਕਦੇ ਹਨ, ਜਿਸ ਵਿੱਚ ਕਾਸਮੈਟਿਕ ਸਰਜਰੀਆਂ ਨੂੰ ਛੱਡ ਕੇ ਸਾਰੀਆਂ ਜੀਵਨ-ਰੱਖਿਅਕ ਪ੍ਰਕਿਰਿਆਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਯੋਜਨਾ 2 ਅਕਤੂਬਰ ਨੂੰ ਸ਼ੁਰੂ ਕੀਤੀ ਜਾਵੇਗੀ, ਜਿਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ : ਭਗਵਾਨ ਵਾਲਮੀਕਿ ਮਹਾਰਾਜ ‘ਤੇ ਬਣੀ ਫ਼ਿਲਮ ਦੇ ਪ੍ਰੋਮੋ ਦਾ ਵਿਵਾਦ, ਅਦਾਕਾਰ ਅਕਸ਼ੈ ਕੁਮਾਰ ਨੇ ਦਿੱਤੀ ਸਫ਼ਾਈ
ਦੱਸ ਦੇਈਏ ਕਿ ਕਾਰਡ ਬਣਾਉਣ ਵਿੱਚ 10 ਤੋਂ 15 ਮਿੰਟ ਲੱਗਦੇ ਹਨ। ਇਸ ਤੋਂ ਇਲਾਵਾ, ਸਿਸਟਮ ਦੀ ਖਰਾਬੀ ਕਾਰਨ ਕੁਝ ਲੋਕਾਂ ਨੂੰ ਨਿਰਾਸ਼ ਵਾਪਸ ਪਰਤਣਾ ਪਿਆ। ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ 10 ਤੋਂ 15 ਦਿਨਾਂ ਦੇ ਅੰਦਰ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ, ਇਹ ਯੋਜਨਾ ਪੂਰੇ ਪੰਜਾਬ ਵਿੱਚ ਲਾਗੂ ਕੀਤੀ ਜਾਵੇਗੀ। ਇਸ ਯੋਜਨਾ ਵਿੱਚ ਪ੍ਰਤੀ ਸਾਲ ₹10 ਲੱਖ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
The post ਪੰਜਾਬ ‘ਚ ਹੈਲਥ ਕਾਰਡ ਦੀ ਰਜਿਸਟ੍ਰੇਸ਼ਨ ਸ਼ੁਰੂ, 10 ਲੱਖ ਰੁ. ਦਾ ਇਲਾਜ ਮੁਫਤ, 2 ਜਿਲ੍ਹਿਆਂ ‘ਚ ਲੱਗੇ ਕੈਂਪ appeared first on Daily Post Punjabi.