ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਮਿਲੇ ਤੋਹਫ਼ਿਆਂ ਦੀ ਆਨਲਾਈਨ ਨਿਲਾਮੀ ਕੀਤੀ ਜਾ ਰਹੀ ਹੈ। ਹੁਣ, ਪ੍ਰਧਾਨ ਮੰਤਰੀ ਮੋਦੀ ਨੇ ਖੁਦ ਲੋਕਾਂ ਨੂੰ ਇਹ ਤੋਹਫ਼ੇ ਖਰੀਦਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਆਨਲਾਈਨ ਨਿਲਾਮੀ ਤੋਂ ਇਕੱਠੇ ਹੋਏ ਪੈਸੇ ਦੀ ਵਰਤੋਂ ‘ਨਮਾਮੀ ਗੰਗੇ ਪ੍ਰਾਜੈਕਟ’ ਲਈ ਕੀਤੀ ਜਾਵੇਗੀ।
X ‘ਤੇ ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ ਕੁਝ ਦਿਨਾਂ ਤੋਂ, ਮੇਰੇ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਮਿਲੇ ਤੋਹਫ਼ਿਆਂ ਦੀ ਇੱਕ ਆਨਲਾਈਨ ਨਿਲਾਮੀ ਚੱਲ ਰਹੀ ਹੈ। ਇਸ ਨਿਲਾਮੀ ਵਿੱਚ ਬਹੁਤ ਦਿਲਚਸਪ ਰਚਨਾਵਾਂ ਸ਼ਾਮਲ ਹਨ ਜੋ ਭਾਰਤ ਦੇ ਸੱਭਿਆਚਾਰ ਅਤੇ ਸਿਰਜਣਾਤਮਕਤਾ ਨੂੰ ਦਰਸਾਉਂਦੇ ਹਨ। ਇਸ ਨਿਲਾਮੀ ਤੋਂ ਪ੍ਰਾਪਤ ਹੋਣ ਵਾਲੀ ਕਮਾਈ ਨਮਾਮੀ ਗੰਗੇ ਮੁਹਿੰਮ ਵਿੱਚ ਯੋਗਦਾਨ ਪਾਵੇਗੀ। ਤੁਹਾਨੂੰ ਸਾਰਿਆਂ ਨੂੰ ਹਿੱਸਾ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ।”
ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਤੋਹਫ਼ਿਆਂ ਦੀ ਆਨਲਾਈਨ ਨਿਲਾਮੀ 17 ਸਤੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਈ, ਜਿਸ ਦਿਨ ਪ੍ਰਧਾਨ ਮੰਤਰੀ ਮੋਦੀ ਦਾ ਜਨਮਦਿਨ ਵੀ ਹੈ। ਇਹ ਨਿਲਾਮੀ 2 ਅਕਤੂਬਰ ਨੂੰ ਸ਼ਾਮ 5 ਵਜੇ ਤੱਕ ਜਾਰੀ ਰਹੇਗੀ।
ਪੀਐਮ ਮੋਮੈਂਟੋਸ ਵੈੱਬਸਾਈਟ ਮੁਤਾਬਕ ਦੇਵੀ ਭਵਾਨੀ ਦੀ ਮੂਰਤੀ ਦੀ ਸਭ ਤੋਂ ਵੱਧ ਆਧਾਰ ਕੀਮਤ ਹੈ, ਜੋ ਕਿ 1.03 ਕਰੋੜ ਰੁਪਏ ਤੈਅ ਕੀਤੀ ਗਈ ਹੈ, ਜਦੋਂਕਿ ਅਯੁੱਧਿਆ ਰਾਮ ਮੰਦਰ ਦਾ ਮਾਡਲ 5.5 ਲੱਖ ਰੁਪਏ ਵਿੱਚ ਸੂਚੀਬੱਧ ਹੈ। ਦੋਵੇਂ ਚੀਜ਼ਾਂ ਇਸ ਨਿਲਾਮੀ ਵਿੱਚ ਚੋਟੀ ਦੀਆਂ ਪੰਜ ਉੱਚ-ਮੁੱਲ ਵਾਲੀਆਂ ਚੀਜ਼ਾਂ ਵਿੱਚੋਂ ਹਨ। ਹੋਰ ਮਹੱਤਵਪੂਰਨ ਚੀਜ਼ਾਂ ਵਿੱਚ ਪੈਰਾਲੰਪਿਕ ਤਮਗਾ ਜੇਤੂਆਂ ਵੱਲੋਂ ਦਾਨ ਕੀਤੇ ਗਏ ਤਿੰਨ ਜੋੜੇ ਜੁੱਤੇ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਹਰੇਕ ਦੀ ਸ਼ੁਰੂਆਤੀ ਕੀਮਤ 7.7 ਲੱਖ ਰੁਪਏ ਹੈ।
ਨੀਲਾਮੀ ਭਾਰਤ ਦੀ ਅਮੀਰ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀ ਹੈ। ਚੀਜ਼ਾਂ ਵਿੱਚ ਜੰਮੂ ਅਤੇ ਕਸ਼ਮੀਰ ਤੋਂ ਇੱਕ ਹੱਥ ਨਾਲ ਕਢਾਈ ਕੀਤੀ ਪਸ਼ਮੀਨਾ ਸ਼ਾਲ, ਰਾਮ ਦਰਬਾਰ ਦੀ ਇੱਕ ਥੰਜਾਵੁਰ ਪੇਂਟਿੰਗ, ਇੱਕ ਧਾਤ ਦੀ ਨਟਰਾਜ ਦੀ ਮੂਰਤੀ, ਗੁਜਰਾਤ ਤੋਂ ‘ਜੀਵਨ ਦੇ ਰੁੱਖ’ ਨੂੰ ਦਰਸਾਉਂਦੀ ਇੱਕ ਰੋਗਨ ਕਲਾ ਪੇਂਟਿੰਗ ਅਤੇ ਨਾਗਾਲੈਂਡ ਤੋਂ ਇੱਕ ਹੱਥ ਨਾਲ ਬੁਣਿਆ ਹੋਇਆ ਸ਼ਾਲ ਸ਼ਾਮਲ ਹਨ। ਸਾਰੀਆਂ ਚੀਜ਼ਾਂ ਇਸ ਸਮੇਂ ਨਵੀਂ ਦਿੱਲੀ ਵਿੱਚ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ (NGMA) ਵਿੱਚ ਪ੍ਰਦਰਸ਼ਿਤ ਹਨ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਪ੍ਰਾਪਤ ਤੋਹਫ਼ਿਆਂ ਦੀ ਈ-ਨੀਲਾਮੀ ਨੇ ਸਰਕਾਰ ਦੇ ਪ੍ਰਮੁੱਖ ‘ਨਮਾਮੀ ਗੰਗੇ’ ਪ੍ਰੋਜੈਕਟ ਲਈ ₹50 ਕਰੋੜ ਤੋਂ ਵੱਧ ਇਕੱਠੇ ਕੀਤੇ ਹਨ, ਜਿਸਦਾ ਉਦੇਸ਼ ਗੰਗਾ ਨਦੀ ਨੂੰ ਸਾਫ਼ ਕਰਨਾ ਅਤੇ ਸੰਭਾਲਣਾ ਹੈ। ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਨੇ ਕਿਹਾ ਕਿ ਇਹ ਨਿਲਾਮੀ ਸਿਰਫ਼ ਦੁਰਲੱਭ ਵਸਤੂਆਂ ਪ੍ਰਾਪਤ ਕਰਨ ਦਾ ਮੌਕਾ ਨਹੀਂ ਹੈ, ਸਗੋਂ ਇੱਕ ਨੇਕ ਕੰਮ ਵਿੱਚ ਯੋਗਦਾਨ ਪਾਉਣ ਦਾ ਸਾਧਨ ਵੀ ਹੈ।
ਵੀਡੀਓ ਲਈ ਕਲਿੱਕ ਕਰੋ -:
The post PM ਮੋਦੀ ਨੂੰ ਮਿਲੇ ਤੋਹਫਿਆਂ ਦੀ ਨੀਲਾਮੀ, ‘ਨਮਾਮਿ ਗੰਗੇ’ ‘ਤੇ ਖਰਚ ਹੋਣਗੇ ਰੁਪਏ, ਹਿੱਸਾ ਲੈਣ ਦੀ ਅਪੀਲ appeared first on Daily Post Punjabi.
source https://dailypost.in/news/national/auction-of-gifts-received/