ਬੀਤੀ ਰਾਤ ਜਗਰਾਓਂ ਵਿਖੇ ਇੱਕ ਨਵੀਂ ਵਿਆਹੀ ਕੁੜੀ ਵੱਲੋਂ ਭੇਤਭਰੇ ਹਲਾਤਾਂ ਦੇ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਈਸ਼ਾ ਮਲਿਕ ਪੁੱਤਰੀ ਪੂਰਨ ਮਲਿਕ ਵਾਸੀ ਚਿੰਤਪੁਰਨੀ ਮੰਦਰ ਦੇ ਨੇੜੇ ਮਹੱਲਾ ਸੂਦਾਂ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਉਸ ਦਾ ਵਿਆਹ ਤਕਰੀਬਨ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਈਸ਼ਾ ਮਲਿਕ ਆਪਣੇ ਪੇਕੇ ਘਰ ਆਈ ਹੋਈ ਸੀ ਅਤੇ ਉਸ ਦਾ ਪਿਤਾ ਜੋਕਿ ਦੁੱਧ ਦੀ ਡੇਅਰੀ ਦਾ ਕੰਮ ਕਰਦਾ ਹੈ ਆਪਣੀ ਡੇਅਰੀ ‘ਤੇ ਗਿਆ ਹੋਇਆ ਸੀ ਅਤੇ ਮਾਤਾ ਕਿਸੇ ਧਾਰਮਿਕ ਪ੍ਰੋਗਰਾਮ ਵਿੱਚ ਗਈ ਹੋਈ ਸੀ। ਜਦੋਂ ਉਸ ਦੀ ਮਾਤਾ ਘਰ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਧੀ ਨੇ ਘਰ ਦੇ ਵਿੱਚ ਪੌੜੀਆਂ ਦੀ ਗਰਿੱਲ ਨਾਲ ਲਟਕ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਉਸ ਨੇ ਤੁਰੰਤ ਆਪਣੇ ਗੁਆਂਢੀਆਂ ਦੀ ਮਦਦ ਨਾਲ ਮ੍ਰਿਤਕ ਦੇਹ ਨੂੰ ਥੱਲੇ ਉਤਾਰਿਆ। ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਧੀ ਦੀ ਮੌਤ ਦੇ ਸਦਮੇ ਵਿੱਚ ਹੋਣ ਕਰਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ‘ਰਾਜੋਆਣਾ ਨੂੰ ਹੁਣ ਤੱਕ ਕਿਉਂ ਨਹੀਂ ਦਿੱਤੀ ਗਈ ਫਾਂਸੀ ? ਸੁਪਰੀਮ ਕੋਰਟ ਨੇ ਕੇਂਦਰ ਨੂੰ ਕੀਤੇ ਤਿੱਖੇ ਸਵਾਲ
ਇਸ ਸਬੰਧੀ ਸਿਟੀ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਅਜੇ ਜਾਂਚ ਦਾ ਵਿਸ਼ਾ ਹੈ ਕਿਉਂਕਿ ਲੜਕੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਅਜੇ ਤੱਕ ਪੁਲਿਸ ਨੂੰ ਕੋਈ ਬਿਆਨ ਨਹੀਂ ਦਿੱਤੇ ਅਤੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਜਗਰਾਓਂ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ ਜਾਂ ਲੜਕੀ ਦੇ ਪਰਿਵਾਰ ਮੈਂਬਰ ਆਪਣੇ ਬਿਆਨ ਲਿਖਾਉਣਗੇ ਉਹਨਾਂ ‘ਤੇ ਬਰੀਕੀ ਦੇ ਨਾਲ ਜਾਂਚ ਕਰਕੇ ਅੱਗੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
The post ਪੇਕੇ ਘਰ ਆਈ ਨਵੀਂ ਵਿਆਹੀ ਨੇ ਚੁੱਕਿਆ ਨੇ ਖੌਫ਼ਨਾਕ ਕਦਮ! ਦੋ ਮਹੀਨੇ ਪਹਿਲਾਂ ਹੋਇਆ ਸੀ ਕੁੜੀ ਦਾ ਵਿਆਹ appeared first on Daily Post Punjabi.