‘ਅਸੀਂ ਸੈਸ਼ਨ ਰਾਜਨੀਤੀ ਜਾਂ ਗਾਲ੍ਹਾਂ ਖਾਣ ਲਈ ਨਹੀਂ ਸੱਦਿਆ’ -ਵਿਧਾਨ ਸਭਾ ‘ਚ CM ਮਾਨ ਦੇ ਬੇਬਾਕ ਬੋਲ

ਪੰਜਾਬ ਵਿਧਾਨ ਸਭਾ ਦਾ ਹੜ੍ਹ ‘ਤੇ ਸਪੈਸ਼ਲ ਸੈਸ਼ਨ ਦੇ ਪਹਿਲਾ ਸੈਸ਼ਨ ਹੋਇਆ। ਸੈਸ਼ਨ ਵਿਚ ਸੀਐੱਮ ਮਾਨ ਨੇ ਬੇਬਾਕ ਬੋਲ ਬੋਲੇ। ਉਨ੍ਹਾਂ ਨੇ ਵਿਰੋਧੀਆਂ ‘ਤੇ ਤੰਜ ਕੱਸਿਆ ਕਿ ਕੁਝ ਲੋਕ ਆਪਦਾ ਵਿਚ ਵੀ ਮੌਕੇ ਲੱਭਦੇ ਹਨ। ਹੜ੍ਹਾਂ ਦੇ ਮਸਲੇ ‘ਤੇ CM ਮਾਨ ਨੇ ਵਿਰੋਧੀ ਘੇਰ ਲਏ। ਉਨ੍ਹਾਂ ਕਿਹਾ ਕਿ ਇਹਨਾਂ ਨੇ ਸਿਰਫ ਗਮਲਿਆਂ ਵਾਲੇ ਬੂਟੇ ਵੇਖੇ ਹਨ। ਇਹਨਾਂ ਨੂੰ ਜ਼ਮੀਨੀ ਹਕੀਕਤ ਦਾ ਨਹੀਂ ਪਤਾ। ਜ਼ਮੀਨੀ ਹਕੀਕਤ ਜਾਨਣ ਲਈ ਪਾਣੀ ‘ਚ ਉਤਰਨਾ ਪੈਂਦਾ। ਅਸੀਂ ਸੈਸ਼ਨ ਰਾਜਨੀਤੀ ਜਾਂ ਗਾਲ੍ਹਾਂ ਖਾਣ ਲਈ ਨਹੀਂ ਸੱਦਿਆ।

CM ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਆਏ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ। ਉਦੋਂ ਵੀ ਇਸ ਗੱਲ ਦਾ ਵਿਵਾਦ ਬਣਾਇਆ ਗਿਆ ਕਿ ਉਨ੍ਹਾਂ ਨੂੰ ਦਰਿਆ ਪਾਰ ਵਾਲੇ ਪਿੰਡਾਂ ਵਿਚ ਨਹੀਂ ਜਾਣ ਦਿੱਤਾ। ਉਨ੍ਹਾਂ ਕਿਹਾ ਕਿ ਰਾਵੀ ਦਾ ਵਹਾਅ ਬਹੁਤ ਤੇਜ਼ੀ ਸੀ, ਜੇਕਰ ਉਹ ਪਾਣੀ ਨਾਲ ਸਰਹੱਦ ਪਾਰ ਕਰ ਜਾਂਦੇ ਤਾਂ ਫਿਰ ਇਹਨਾਂ ਨੇ ਕਹਿਣਾ ਸੀ ਕਿ ਰਾਹੁਲ ਗਾਂਧੀ ਨੂੰ ਪਾਕਿਸਤਾਨ ਭੇਜ ਦਿੱਤਾ।

ਸੀਐੱਮ ਨੇ ਕਿਹਾ ਕਿ ਕੇਂਦਰ ਨੇ ਸਟੇਟ ਡਿਜਾਸਟਰ ਫੰਡ ਵਿਚ 25 ਸਾਲ ਵਿਚ 6 ਹਜ਼ਾਰ 90 ਕਰੋੜ ਦਿੱਤੇ। ਬਾਕੀ ਪੈਸਾ ਇਸ ਵਿਚ ਪੰਜਾਬ ਸਰਕਾਰ ਦਾ ਹੈ। ਅਸੀਂ ਕਹਿ ਰਹੇ ਹਾਂ ਕਿ ਸਾਡਾ ਹੱਕ ਖੋਹ ਲਿਆ। ਮੈਂ ਹਸਪਤਾਲ ਵਿਚ ਸੀ ਤਾਂ ਉਸ ‘ਤੇ ਵੀ ਸਿਆਸਤ ਕੀਤੀ ਕਿ ਜਾਣਬੁਝ ਕੇ ਹਸਪਤਾਲ ਚਲੇ ਗਏ। ਸੀਐੱਮ ਮਾਨ ਨੇ BBMB ਤੋਂ ਪਾਣੀ ਨਾ ਛੱਡਣ ਦੇ ਮਾਮਲੇ ਵਿਚ ਕਿਹਾ ਕਿ ਸਿਰਫ 4 ਹਜ਼ਾਰ ਕਿਊਸਿਕ ਪਾਣੀ ਛੱਡਣ ਦੀ ਗੱਲ ਸੀ, ਇਸ ਨਾਲ ਹੜ੍ਹ ਕਿਵੇਂ ਰੁਕ ਜਾਂਦੇ। ਹੜ੍ਹ ਦਾ ਪੈਸਾ ਸੀਐੱਮ ਰਿਲੀਫ ਫੰਡ ਦੀ ਬਜਾਏ ਦੂਜੀ ਜਗ੍ਹਾ ਮੰਗਣ ਦੇ ਮਾਮਲੇ ਵਿਚ ਸੀਐੱਮ ਮਾਨ ਨੇ ਕਿਹਾ ਕਿ CM ਰਿਲੀਫ ਫੰਡ ਵਿਚ CSR ਦਾ ਪੈਸਾ ਨਹੀਂ ਆ ਸਕਦਾ। ਉਸ ਵਿਚ ਐੱਮਪੀ ਸਿਰਫ 20 ਲੱਖ ਰੁਪਏ ਦੇ ਸਕਦਾ ਹੈ। ਅਸੀਂ ਜੋ ਸੁਸਾਇਟੀ ਬਣਾਈ ਹੈ, ਉਹ ਵੀ ਵਿੱਤ ਮੰਤਰੀ ਦੇ ਅਧੀਨ ਹੈ। ਹਰਿਆਣਾ ਦੇ ਸੀਐੱਮ ਮੈਨੂੰ ਮਿਲਣ ਆਏ ਸਨ। ਉਨ੍ਹਾਂ ਕਿਹਾ ਕਿ ਅਸੀਂ ਕਿਸ ਤਰ੍ਹਾਂ ਤੋਂ ਮਦਦ ਕਰ ਸਕਦੇ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਪਾਣੀ ਲੈ ਲਓ। ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਸੀਐੱਮ ਨੇ ਚਿੱਠੀ ਵਿ ਦਿਖਾਈ ਕਿ ਹਰਿਆਣਾ ਨੇ ਪਾਣੀ ਨਾ ਲੈਣ ਲਈ ਚਿੱਠੀ ਲਿਖੀ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ ਸੁਖਬੀਰ ਬਾਦਲ, ਨਵੀਂ ਨਾਭਾ ਜੇਲ੍ਹ ‘ਚ ਕਰਨਗੇ ਮੁਲਾਕਾਤ

ਇਸ ਤੋਂ ਪਹਿਲਾਂ ਸਦਨ ਵਿਚ ਆਮ ਆਦਮੀ ਪਾਰਟੀ ਦੇ ਹੀ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕੇਂਦਰ ਤੋਂ ਹੜ੍ਹ ਲਈ ਫੰਡ ਨਾ ਮਿਲਣ ਦਾ ਵਿਰੋਧ ਕੀਤਾ। ਇਸ ਦੌਰਾਨ 20 ਮਿੰਟ ਤੱਕ ਸਦਨ ਨੂੰ ਮੁਲਤਵੀ ਕਰਨਾ ਪਿਆ।

The post ‘ਅਸੀਂ ਸੈਸ਼ਨ ਰਾਜਨੀਤੀ ਜਾਂ ਗਾਲ੍ਹਾਂ ਖਾਣ ਲਈ ਨਹੀਂ ਸੱਦਿਆ’ -ਵਿਧਾਨ ਸਭਾ ‘ਚ CM ਮਾਨ ਦੇ ਬੇਬਾਕ ਬੋਲ appeared first on Daily Post Punjabi.



Previous Post Next Post

Contact Form