ਬੀਤੀ 24 ਸਤੰਬਰ ਨੂੰ ਅਮਰੀਕਾ ਵਿਚ ਪਿਛਲੇ 33 ਸਾਲਾਂ ਤੋਂ ਰਹਿ ਰਹੀ ਬਜ਼ੁਰਗ ਦਾਦੀ ਦੇ ਨਾਂ ਨਾਲ ਮਸ਼ਹੂਰ ਹਰਜੀਤ ਕੌਰ ਡਿਪੋਰਟ ਹੋ ਕੇ ਭਾਰਤ ਪੁੱਜੀ। ਇਸ ਮੌਕੇ ਹਰਜੀਤ ਕੌਰ ਨੇ ਹੱਡਬੀਤੀ ਸੁਣਾਈ। ਉਨ੍ਹਾਂ ਕਿਹਾ ਕਿ 18-19 ਘੰਟੇ ਫਲਾਈਟ ‘ਚ ਬੈਠ ਕੇ ਆਣਾ ਬਹੁਤ ਮੁਸ਼ਕਿਲ ਹੈ। ਮੇਰੇ ਪੈਰ ਵਿਚ ਬੇੜੀਆਂ ਤੇ ਹੱਥਾਂ ਵਿਚ ਹਥਕੜੀਆਂ ਲੱਗੀਆਂ ਸਨ ਪਰ ਜਦੋਂ ਪਲੇਨ ਵਿਚ ਬੈਠਣ ਦੇ ਬਾਅਦ ਉਨ੍ਹਾਂ ਨੂੰ ਖੋਲ੍ਹ ਦਿੱਤਾ ਗਿਆ। ਮੈਂ ਜਦੋਂ ਫਲਾਈਟ ਤੋਂ ਉਤਰੀ ਮੇਲੇ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਤੇ ਮੇਰੇ ਨਾਲ ਜੋ ਮੁੰਡੇ ਆਏ ਸਨ ਉਹ ਮੇਰੀ ਬਾਂਹ ਫੜ੍ਹ ਕੇ ਮੈਨੂੰ ਲੈ ਕੇ ਆਏ । ਮੇਰੇ ਕੋਲ ਫੋਨ ਵੀ ਨਹੀਂ ਸੀ, ਮੈਂ ਕਿਸੇ ਤੋਂ ਫੋਨ ਲੈ ਕੇ ਆਪਣੇ ਪਰਿਵਾਰ ਨਾਲ ਗੱਲ ਕੀਤੀ ।
ਉਨ੍ਹਾਂ ਕਿਹਾ ਕਿ ਮੈਂ 33 ਸਾਲ ਬਾਅਦ ਇੰਡੀਆ ਆਈ ਹਾਂ ਉਹ ਵੀ ਅਜਿਹੀ ਸਥਿਤੀ ‘ਚ। ਮੇਰਾ ਪੂਰਾ ਪਰਿਵਾਰ ਤੇ ਘਰ ਬਦਲ ਗਿਆ ਹੈ। ਮੇਰੇ ਮਾਂ-ਪਿਓ, ਭਰਾ-ਭਰਜਾਈ ਦੁਨੀਆ ਤੋਂ ਚਲੇ ਗਏ ਮੈਂ ਉਸ ਸਮੇਂ ਉਨ੍ਹਾਂ ਨੂੰ ਮਿਲਣ ਲਈ ਵੀ ਨਹੀਂ ਆ ਸਕੀ। ਮੈਨੂੰ ਇਸ ਵਾਰ ਭੇਜਿਆ ਗਿਆ ਉਹ ਵੀ ਇੰਨੇ ਬੁਰੇ ਤਰੀਕੇ ਨਾਲ । ਜੇ ਮੈਨੂੰ ਭੇਜਣਾ ਹੀ ਸੀ ਤਾਂ ਪਹਿਲਾਂ ਹੀ ਭੇਜ ਦਿੰਦੇ ਮੈਂ ਆਪਣੇ ਪਰਿਵਾਰ ਨੂੰ ਤਾਂ ਮਿਲ ਲੈਂਦੀ।
ਅਮਰੀਕਾ ਤੋਂ ਡਿਪੋਰਟ ਹੋਣ ਮਗਰੋਂ 73 ਸਾਲਾ ਹਰਜੀਤ ਕੌਰ ਨੇ ਆਪਣੀ ਦਰਦ ਭਰੀ ਕਹਾਣੀ ਸੁਣਾਉਂਦਿਆਂ ਕਿਹਾ ਕਿ ਮੈਨੂੰ San Francisco ਤੋਂ ਗੱਡੀ ‘ਚ ਇਕੱਲੀ ਲਿਜਾਇਆ ਗਿਆ। ਰਾਤ ਦੇ 3 ਵੱਜ ਗਏ ਸਨ ਮੈਂ ਉਨ੍ਹਾਂ ਨੂੰ ਕਿਹਾ ਮੈਂ ਥੱਕ ਚੁੱਕੀ ਹਾਂ ਮੈਂ ਇੰਨੀ ਦੇਰ ਨਹੀਂ ਬੈਠ ਸਕਦੀ। ਉਹ ਮੈਨੂੰ ਲੇਡੀਜ਼ ਦੇ ਕਮਰੇ ‘ਚ ਲੈ ਕੇ ਗਏ ਜਿੱਥੇ ਮੈਂ 8-10 ਦਿਨ ਰਹੀ। ਉਨ੍ਹਾਂ ਕੋਲ ਸ਼ਾਕਾਹਾਰੀ ਖਾਣਾ ਨਹੀਂ ਸੀ, ਮੈਨੂੰ ਸਿਰਫ਼ ਚਿਪਸ ਤੇ 2 ਬਿਸਕੁੱਟ ਖਾਣ ਨੂੰ ਦਿੱਤੇ। ਮੈਂ ਉਨ੍ਹਾਂ ਤੋਂ ਦਵਾਈ ਮੰਗੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਿੱਥੇ ਮੈਂ ਕੰਮ ਕਰਦੀ ਸੀ ਉਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ। ਉਹ ਮੈਨੂੰ ਅਜੇ ਵੀ ਫੋਨ ਕਰਕੇ ਕਹਿੰਦੇ ਨੇ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ।
ਇਹ ਵੀ ਪੜ੍ਹੋ : ਹਾਸ਼ਿਮ ਗੈਂ/ਗ ਦਾ ਮੈਂਬਰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ, ਦੇਸ਼ ਛੱਡ ਕੇ ਭੱਜਣ ਦੀ ਸੀ ਤਿਆਰੀ
ਅਖੀਰ ਵਿਚ ਹਰਜੀਤ ਕੌਰ ਨੇ ਕਿਹਾ ਕਿ ਮੇਰੀ ਸਰਕਾਰਾਂ ਤੋਂ ਬੇਨਤੀ ਹੈ ਮੈਨੂੰ ਮੇਰੇ ਪਰਿਵਾਰ ਕੋਲ ਵਾਪਸ ਭੇਜਿਆ ਜਾਵੇ ਕਿਉਂਕਿ ਮੇਰਾ ਪਰਿਵਾਰ, ਮੇਰੇ ਬੱਚੇ, ਪੋਤਾ-ਪੋਤੀ ਮੇਰੀ ਜਾਨ ਹਨ। ਮੈਂ ਮੇਰੇ ਬੱਚਿਆਂ, ਪੋਤਾ-ਪੋਤੀ ਦੇ ਬਿਨ੍ਹਾਂ ਇਸ ਤਰ੍ਹਾਂ ਨਹੀਂ ਰਹਿ ਸਕਦੀ। ਜੇ ਮੈਨੂੰ ਅਮਰੀਕਾ ਵਾਪਿਸ ਨਹੀਂ ਭੇਜਣਾ ਤਾਂ ਏਦੇ ਨਾਲੋਂ ਚੰਗਾ ਮੈਂ ਮਰ ਹੀ ਜਾਵਾਂ।
ਵੀਡੀਓ ਲਈ ਕਲਿੱਕ ਕਰੋ -:
The post ‘ਜੇ ਮੈਨੂੰ ਅਮਰੀਕਾ ਵਾਪਿਸ ਨਹੀਂ ਭੇਜਣਾ ਤਾਂ….’-ਡਿਪੋਰਟ ਹੋਣ ਮਗਰੋਂ ਮਾਤਾ ਹਰਜੀਤ ਕੌਰ ਨੇ ਸੁਣਾਈ ਦਰਦ ਭਰੀ ਦਾਸਤਾਨ appeared first on Daily Post Punjabi.