ਪੰਜਾਬ ਵਿਚ ਆਏ ਹੜ੍ਹਾਂ ਨੂੰ ਲੈ ਕੇ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ। ਸੈਸ਼ਨ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਪੰਜਾਬ ਜਿਹੜੇ ਹਾਲਾਤਾਂ ਵਿਚ ਖੜ੍ਹਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਕੀ ਸਾਡੀ ਸਿਆਸੀ ਜਮਾਤ ਨੇ ਇਨ੍ਹਾਂ ਹਾਲਾਤਾਂ ਦਾ ਮਜ਼ਾਕ ਨਹੀਂ ਬਣਾਇਆ। ਮਾਨ ਸਰਕਾਰ ਨੇ ਖੁਦ ਇਹ ਸੈਸ਼ਨ ਬੁਲਾਇਆ ਹੈ ਪਰ ਅਸੀਂ ਸੈਸ਼ਨ ਵਿਚ ਕਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਹਾਂ। ਲੱਖਾਂ ਰੁਪਏ ਇਸ ਸੈਸ਼ਨ ਵਿਚ ਖਰਚੇ ਹੋ ਰਹੇ ਹਨ ਜਦੋਂ ਕਿ ਲੋਕਾਂ ਦੇ ਘਰ ਉਜੜ ਚੁੱਕੇ ਹਨ। ਮੇਰੇ ਹਲਕੇ ਵਿਚ ਕਾਫੀ ਨੁਕਸਾਨ ਹੋਇਆ ਹੈ। ਮੈਂ ਆਪਣਾ ਕੰਮ ਛਡ ਕੇ ਆਇਆ ਹਾਂ।
ਪੰਜਾਬ ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਅੱਗੇ ਰਿਹਾ, ਅੱਜ ਕਿਸ ਹਾਲਤ ਵਿਚ ਹਨ? ਬਾਜਵਾ ਸਾਹਬ ਬਹੁਤ ਸੀਨੀਅਰ ਨੇਤਾ ਹਨ, ਉਹ ਰਾਜ ਸਭਾ ਵਿਚ ਵੀ ਰਹੇ ਹਨ। ਸਿੰਚਾਈ ਮੰਤਰੀ ਨੇ ਆਪਣੀ ਗੱਲ ਤੱਥਾਂ ਤੇ ਅੰਕੜਿਆਂ ਨਾਲ ਰੱਖੀ ਕੁਲਦੀਪ ਸਿੰਘ ਧਾਲੀਵਾਲ ਨੇ ਚੰਗਾ ਕੰਮ ਕੀਤਾ। ਪਾਹੜਾ ਸਾਹਿਬ ਨੇ ਵੀ ਕੰਮ ਕੀਤਾ। ਮਨਕੀਰਤ ਔਲਖ ਨੇ ਕੰਮ ਕੀਤਾ ਪਰ ਅੱਜ ਸਿਆਸਤ ਕਿਸ ਪੱਧਰ ‘ਤੇ ਪਹੁੰਚ ਗਈ ਹੈ।
ਮੁੱਖ ਮੰਤਰੀ ਸਾਹਿਬ ਬੀਮਾਰ ਹੋ ਗਏ ਅਤੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਇਤਰਾਜ਼ ਕਰਨ ਵਾਲੇ ਵਿਰੋਧੀਆਂ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੇਲ ਬਣਾ ਦਿੱਤੀ। ਉਨ੍ਹਾਂ ਸਪੀਕਰ ਸਾਹਬ ਨੂੰ ਅਪੀਲ ਕੀਤੀ ਕਿ ਜੇਕਰ ਇਸ ਸੈਸ਼ਨ ਤੋਂ ਦੋ ਦਿਨ ਤੱਕ ਸਿਰਫ ਅਜਿਹਾ ਹੀ ਹੋਣਾ ਹੈ ਤਾਂ ਮੈਂ ਮੰਗ ਕਰਦਾ ਹਾਂ ਕਿ ਇਸ ਸੈਸ਼ਨ ਨੂੰ ਰੱਦ ਕਰ ਦਿੱਤਾ ਜਾਵੇ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ ਸੁਖਬੀਰ ਬਾਦਲ, ਨਵੀਂ ਨਾਭਾ ਜੇਲ੍ਹ ‘ਚ ਕਰਨਗੇ ਮੁਲਾਕਾਤ
ਸਿੱਖਿਆ ਮੰਤਰੀ ਨੇ ਕਿਹਾ ਕਿ ਬਰਬਾਦ ਹੋਈਆਂ ਫਸਲਾਂ ਨਾਲ ਪਿੰਡਾਂ ਦੀਆਂ ਖੁਸ਼ੀਆਂ ਜੁੜੀਆਂ ਸਨ। ਮਹਿਲਾਵਾਂ ਜਿਹੜੇ ਘਰਾਂ ਨੂੰ ਸੰਭਾਲਦੀਆਂ ਸਨ ਉਹ ਅੱਜ ਰੇਤ ਵਿਚ ਮਿਲ ਗਏ ਹਨ। ਸਕੂਲਾਂ ਤੇ ਕਾਲਜਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਹਰ ਵਿਧਾਇਕ ਨੂੰ ਆਪਣੇ ਖੇਤਰ ਦੇ ਨੁਕਸਾਨ ਦੀ ਜਾਣਕਾਰੀ ਲੈ ਕੇ ਆਉਣੀ ਚਾਹੀਦੀ ਹੈ। ਉਨ੍ਹਾਂ ਨੇ BBMB ਚੇਅਰਮੈਨ ਦੇ ਉਸ ਬਿਆਨ ਨੂੰ ਗਲਤ ਦੱਸਿਆ ਜਿਸ ਵਿਚ ਕਿਹਾ ਗਿਆ ਸੀ ਜੇਕਰ ਪਾਣੀ ਛੱਡ ਦਿੰਦੇ ਤਾਂ ਹੜ੍ਹ ਨਹੀਂ ਆਉਂਦੇ। ਉਨ੍ਹਾਂ ਨੇ ਡੈਮਾਂ ਦੀ ਡੀਸਲਟਿੰਗ ਵਿਵਸਥਾ ਦੀ ਕਮੀ ਤੇ ਫੰਡ ਦੀ ਕਮੀ ਦਾ ਮੁੱਦਾ ਚੁੱਕਿਆ। ਨਾਲ ਹੀ ਕਿਹਾ ਕਿ ਜੇਕਰ ਪ੍ਰਸਤਾਵਿਤ ਪਹਾੜੀ ਡੈਮ ਸਮੇਂ ‘ਤੇ ਬਣੇ ਹੁੰਦੇ ਤਾਂ ਹੜ੍ਹ ਤੋਂ ਰਾਹਤ ਮਿਲ ਸਕਦੀ ਸੀ।
ਵੀਡੀਓ ਲਈ ਕਲਿੱਕ ਕਰੋ -:
The post ‘CM ਸਾਬ੍ਹ ਬੀਮਾਰ ਹੋ ਗਏ ਤਾਂ ਬਣਾ ਰਹੇ ਮਜ਼ਾਕ’-ਇਲਜ਼ਾਮ ਲਗਾਉਣ ਵਾਲੇ ਵਿਰੋਧੀਆਂ ਦੀ ਮੰਤਰੀ ਬੈਂਸ ਨੇ ਬਣਾ ‘ਤੀ ਰੇਲ appeared first on Daily Post Punjabi.