ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ ਵਿਚ ਪੁਲਿਸ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲੰਧਰ ਦਿਹਾਤ ਪੁਲਿਸ ਨੇ ਪਰਾਲੀ ਸਾੜਨ ਦੇ ਮਾਮਲੇ ਵਿਚ ਇੱਕ ਕਿਸਾਨ ਨੂੰ ਗ੍ਰਿਫਤਾਰ ਕੀਤਾ ਹੈ। ਸੂਬੇ ਵਿਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਕਿਸਾਨ ਨੂੰ ਪਰਾਲੀ ਸਾੜਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਕਿਸਾਨ ਦੀ ਪਛਾਣ ਰਾਜ ਕੁਮਾਰ ਨਿਵਾਸੀ ਪਿੰਡ ਕੰਗ ਖੁਰਦ, ਲੋਹੀਆਂ ਵਜੋਂ ਹੋਈ ਹੈ। ਕਿਸਾਨ ਰਾਜ ਕੁਮਾਰ ਦੇ ਖਿਲਾਫ ਸ਼ਾਹਕੋਟ ਦੇ ਕਲਸਟਰ ਬੂਟਾ ਮਸੀਹ ਅਧਿਕਾਰੀ ਨੇ ਸ਼ਿਕਾਇਤ ਦਿੱਤੀ ਹੈ।
ਬੀਡੀਪੀਓ ਦਫਤਰ ਦੇ ਸੁਪਰਿੰਟੇਂਡੇਂਟ ਬੂਟਾ ਮਸੀਹ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ 21 ਸਤੰਬਰ ਦੀ ਰਾਤ ਨੂੰ ਕਿਸਾਨ ਰਾਜ ਕੁਮਾਰ ਨੇ ਆਪਣੀ 7 ਕਨਾਲ 16 ਮਰਲੇ ਜਮੀਨ ਵਿਚ ਪਰਾਲੀ ਨੂੰ ਅੱਗ ਲਾ ਦਿੱਤੀ। ਥਾਣਾ ਲੋਹੀਆਂ ਦੇ ਜਾਂਚ ਅਧਿਕਾਰੀ ASI ਅਵਤਾਰ ਸਿੰਘ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ। ਖੇਤੀਬਾੜੀ ਵਿਭਾਗ ਨੇ ਕਿਸਾਨ ‘ਤੇ 5,000 ਰੁਪਏ ਦਾ ਜੁਰਮਾਨਾ ਲਾਇਆ ਹੈ ਅਤੇ ਉਸ ਦੀ ਜਮੀਨ ‘ਤੇ ਰੇਡ ਐਂਟਰੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਨਾਲ ਜੁੜਿਆ ਇੱਕ ਹੋਰ ਰਿਕਾਰਡ, ਅੰਤਰਰਾਸ਼ਟਰੀ EMMY Awards ਲਈ ਨਾਮਜ਼ਦ
ਦੱਸ ਦੇਈਏ ਕਿ ਹਾਲ ਹੀ ਵਿਚ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੇ ਮੁੱਦੇ ‘ਤੇ ਸਖ਼ਤ ਰੁਖ਼ ਅਪਣਾਇਆ ਹੈ। ਹਰ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ। ਪਰਾਲੀ ਸਾੜਨਾ ਇਸ ਦਾ ਇੱਕ ਕਾਰਨ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕੁਝ ਕਿਸਾਨਾਂ ਨੂੰ ਜੇਲ੍ਹ ਭੇਜਣਾ ਦੂਜਿਆਂ ਲਈ ਸਬਕ ਹੋਵੇਗਾ ਅਤੇ ਇਸ ਆਦਤ ਨੂੰ ਲਗਾਮ ਲੱਗੇਗੀ। ਸਿਰਫ ਜੁਰਮਾਨੇ ਲਾਉਣਾ ਕਾਫੀ ਨਹੀਂ ਹੋਵੇਗਾ। ਸੂਬਾ ਸਰਾਕਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਦਿੱਤੀ ਜਾਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਪਰਾਲੀ ਸਾੜਨ ਦੇ ਮਾਮਲੇ ‘ਚ ਵੱਡਾ ਐਕਸ਼ਨ, ਪੰਜਾਬ ਵਿਚ ਪਹਿਲੀ ਵਾਰ ਹੋਈ ਗ੍ਰਿਫਤਾਰੀ appeared first on Daily Post Punjabi.