ਗੜ੍ਹਸ਼ੰਕਰ ਦੇ ਪੁੱਤ ਸ਼ਿਵਮ ਕੌਸ਼ਲ ਨੇ ਪੂਰੇ ਦੇਸ਼ ਵਿਚ ਪੰਜਾਬ ਦਾ ਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਉਹ ਸਖਤ ਮਿਹਨਤ ਮਗਰੋਂ ਭਾਰਤੀ ਫੌਜ ‘ਚ ਲੈਫਟੀਨੈਂਟ ਬਣਿਆ ਹੈ ਤੇ ਹੁਣ ਘਰ ਤੇ ਪੂਰੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ।
ਸ਼ਿਵਮ ਕੌਸ਼ਲ ਨੇ ਮੁੱਢਲੀ ਸਿੱਖਿਆ ਗੜ੍ਹਸ਼ੰਕਰ ਦੇ ਦੋਆਬਾ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਤੋਂ ਪ੍ਰਾਪਤ ਕੀਤੀ ਅਤੇ ਬੀ-ਟੈੱਕ ਦੀ ਡਿਗਰੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਚੰਗੇ ਨੰਬਰਾਂ ਨਾਲ ਹਾਸਲ ਕੀਤੀ। ਇਸ ਮਗਰੋਂ ਸੀ. ਡੀ. ਐੱਸ. ਦੀ ਪ੍ਰੀਖਿਆ ਪਾਸ ਕਰਕੇ ਮੈਰਿਟ ਵਿੱਚ ਰਹਿੰਦਿਆਂ ਲੈਫਟੀਨੈਂਟ ਦਾ ਦਰਜਾ ਹਾਸਲ ਕੀਤਾ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਿਵਮ ਕੌਸ਼ਲ ਨੂੰ ਬਚਪਨ ਤੋਂ ਹੀ ਪੜ੍ਹਨ ਦਾ ਸ਼ੌਕ ਸੀ ਤੇ ਉਹ ਕਾਫੀ ਮਿਹਨਤੀ ਵੀ ਸੀ ਤੇ ਭਾਰਤੀ ਫੌਜ ਵਿਚ ਲੈਫਟੀਨੈਂਟ ਬਣਨ ‘ਤੇ ਸਾਨੂੰ ਸਾਰਿਆਂ ਨੂੰ ਉਸ ਉਤੇ ਮਾਣ ਹੈ। ਸਾਨੂੰ ਹਰ ਪਾਸੇ ਵਧਾਈਆਂ ਮਿਲ ਰਹੀਆਂ ਹਨ। ਦੂਜੇ ਪਾਸੇ ਸ਼ਿਵਮ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਸਦਕਾ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ, ਜਿਸ ‘ਤੇ ਅੱਜ ਉਹ ਮਾਣ ਮਹਿਸੂਸ ਕਰ ਰਹੇ ਹਨ। ਸ਼ਿਵਮ ਨੇ ਕਿਹਾ ਕਿ ਮੈਂ ਸਖਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ ਤੇ ਮੇਰਾ ਸੁਪਨਾ ਸੀ ਕਿ ਮੈਂ ਦੇਸ਼ ਦੀ ਸੇਵਾ ਕਰਾਂ ਤੇ ਅੱਜ ਮੇਰਾ ਇਹ ਸੁਪਨਾ ਪੂਰਾ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
The post ਪੰਜਾਬ ਦੇ ਪੁੱਤ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ, ਸ਼ਿਵਮ ਕੌਸ਼ਲ ਭਾਰਤੀ ਫ਼ੌਜ ‘ਚ ਬਣਿਆ ਲੈਫਟੀਨੈਂਟ appeared first on Daily Post Punjabi.