ਗੁਰਾਇਆ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਮਸ਼ਹੂਰ ਸ਼ਿਵਾਨੀ ਮਹੰਤ ਦਾ ਕਤਲ ਕਰ ਦਿੱਤਾ ਗਿਆ ਤੇ ਸ਼ਿਵਾਨੀ ਮਹੰਤ ਦੇ ਚੇਲੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੇਲੇ ਨੇ ਚੁੰਨੀ ਨਾਲ ਗਲਾ ਘੁੱਟ ਕੇ ਮਹੰਤ ਦੀ ਹੱਤਿਆ ਕਰ ਦਿੱਤੀ।
ਕਿਹਾ ਜਾ ਰਿਹਾ ਹੈ ਕਿ ਸ਼ਿਵਾਨੀ ਮਹੰਤ ਦਾ ਚੇਲਾ ਆਪਣੇ ਉਸਤਾਦ ਦੀ ਜਾਇਦਾਦ ਹੜੱਪਣਾ ਚਾਹੁੰਦਾ ਸੀ ਜਿਸ ਕਰਕੇ ਉਸ ਨੇ ਅਜਿਹਾ ਕਦਮ ਚੁੱਕਿਆ। ਪੁਲਿਸ ਵੱਲੋਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ 2 ਫਰਾਰ ਚੱਲ ਰਹੇ ਹਨ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਰਾਤ ਨੂੰ ਜਦੋਂ ਸ਼ਿਵਾਨੀ ਮਹੰਤ ਸੁੱਤਾ ਪਿਆ ਸੀ ਤਾਂ ਇਸੇ ਦੌਰਾਨ ਉਸ ਦੇ ਚੇਲੇ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਜਿਸ ਕਰਕੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਪੁੱਤ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ, ਸ਼ਿਵਮ ਕੌਸ਼ਲ ਭਾਰਤੀ ਫ਼ੌਜ ‘ਚ ਬਣਿਆ ਲੈਫਟੀਨੈਂਟ
ਪੁਲਿਸ ਨੇ ਕਿਹਾ ਕਿ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮੁੱਖ ਦੋਸ਼ੀਆਂ ਨੂੰ ਫੜੇ ਜਾਣ ਦੇ ਬਾਅਦ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
The post ਗੁਰਾਇਆ : ਮਸ਼ਹੂਰ ਸ਼ਿਵਾਨੀ ਮਹੰਤ ਕਤਲ ਮਾਮਲੇ ‘ਚ ਪੁਲਿਸ ਨੂੰ ਮਿਲੀ ਸਫਲਤਾ, ਇਕ ਮੁਲਜ਼ਮ ਨੂੰ ਕੀਤਾ ਕਾਬੂ appeared first on Daily Post Punjabi.