ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਭਾਰਤ ‘ਤੇ 25 ਫੀਸਦੀ ਵਾਧੂ ਟੈਰਿਫ ਲਾਇਆ। ਟਰੰਪ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਉਹ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਤੋਂ ਨਾਰਾਜ਼ ਸਨ। ਇਸ ਤੋਂ ਪਹਿਲਾਂ ਟਰੰਪ ਨੇ ਮੰਗਲਵਾਰ ਨੂੰ ਧਮਕੀ ਦਿੱਤੀ ਸੀ ਕਿ ਉਹ ਅਗਲੇ 24 ਘੰਟਿਆਂ ਵਿੱਚ ਭਾਰਤ ‘ਤੇ ਟੈਰਿਫ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਕਰਨਗੇ। ਇਸ ਵਾਧੂ ਟੈਰਿਫ ਨੂੰ ਲਾਗੂ ਕਰਨ ਦੇ ਨਾਲ ਅਮਰੀਕਾ ਵੱਲੋਂ ਭਾਰਤ ‘ਤੇ ਲਗਾਇਆ ਗਿਆ ਟੈਰਿਫ ਹੁਣ 50 ਫੀਸਦੀ ਤੱਕ ਪਹੁੰਚ ਗਿਆ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਵਿੱਚ ਕਿਹਾ ਕਿ “ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਰੂਸੀ ਤੇਲ ਆਯਾਤ ਕਰ ਰਹੀ ਹੈ।” ਹੁਕਮ ਵਿੱਚ ਅੱਗੇ ਕਿਹਾ ਗਿਆ ਹੈ ਕਿ “ਇਸ ਦੇ ਮੱਦੇਨਜ਼ਰ ਅਤੇ ਸੰਬੰਧਿਤ ਕਾਨੂੰਨਾਂ ਦੇ ਮੁਤਾਬਕ ਭਾਰਤ ਤੋਂ ਅਮਰੀਕਾ ਵਿੱਚ ਦਰਾਮਦ ਕੀਤੇ ਜਾਣ ਵਾਲੇ ਸਮਾਨ ‘ਤੇ 25 ਫੀਸਦੀ ਦੀ ਵਾਧੂ ਡਿਊਟੀ ਲਗਾਈ ਜਾਵੇਗੀ।
ਟਰੰਪ ਨੇ ਪਿਛਲੇ ਹਫ਼ਤੇ ਇਹ ਵੀ ਸੰਕੇਤ ਦਿੱਤਾ ਸੀ ਕਿ ਭਾਰਤ ਨੂੰ 25 ਫੀਸਦੀ ਟੈਰਿਫ ਦੇ ਨਾਲ ‘ਜੁਰਮਾਨਾ’ ਵੀ ਦੇਣਾ ਪਵੇਗਾ, ਜੋ ਰੂਸ ਤੋਂ ਫੌਜੀ ਉਪਕਰਣਾਂ ਅਤੇ ਊਰਜਾ ਦੀ ਖਰੀਦ ਲਈ ਲਗਾਇਆ ਜਾਵੇਗਾ। ਹਾਲਾਂਕਿ ਉਸ ਸਮੇਂ ਇਹ ਸਪੱਸ਼ਟ ਨਹੀਂ ਸੀ ਕਿ ਇਹ ਜੁਰਮਾਨਾ ਕਿਸ ਰੂਪ ਵਿੱਚ ਹੋਵੇਗਾ।
ਇਹ ਵੀ ਪੜ੍ਹੋ : ਪੌਂਗ ਡੈਮ ਤੋਂ ਛੱਡਿਆ ਗਿਆ ਪਾਣੀ, ਖੋਲ੍ਹੇ ਗਏ ਸਪਿਲਵੇਅ ਗੇਟ, BBMB ਵੱਲੋਂ ਅਡਵਾਇਜ਼ਰੀ ਜਾਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਜੇਕਰ ਭਾਰਤ ਰੂਸ ਤੋਂ ਤੇਲ ਖਰੀਦਦਾ ਹੈ, ਤਾਂ ਉਹ ਖੁਸ਼ ਨਹੀਂ ਹੋਣਗੇ। ਟਰੰਪ ਨੇ ਕਿਹਾ ਕਿ ਉਹ (ਭਾਰਤ) ਰੂਸੀ ਤੇਲ ਖਰੀਦ ਰਹੇ ਹਨ, ਉਹ ਜੰਗੀ ਮਸ਼ੀਨ ਨੂੰ ਬਾਲਣ ਦੇ ਰਹੇ ਹਨ। ਜੇ ਉਹ ਅਜਿਹਾ ਕਰਦੇ ਹਨ, ਤਾਂ ਮੈਂ ਬਿਲਕੁਲ ਵੀ ਖੁਸ਼ ਨਹੀਂ ਹੋਵਾਂਗਾ। ਟਰੰਪ ਵੱਲੋਂ ਭਾਰਤ ‘ਤੇ ਲਗਾਇਆ ਗਿਆ ਨਵਾਂ ਟੈਰਿਫ ਅਮਰੀਕਾ ਦੇ ਕਿਸੇ ਵੀ ਹੋਰ ਵਪਾਰਕ ਭਾਈਵਾਲ ‘ਤੇ ਲਗਾਏ ਗਏ ਸਭ ਤੋਂ ਉੱਚੇ ਟੈਕਸਾਂ ਵਿੱਚੋਂ ਇੱਕ ਹੈ। ਇਹ ਉਸ ਦੇ ਰੁਖ ਦਾ ਹਿੱਸਾ ਹੈ ਜਿਸ ਵਿੱਚ ਉਸਨੇ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਸਜ਼ਾ ਦੇਣ ਦੀ ਧਮਕੀ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
The post ਟਰੰਪ ਨੇ ਭਾਰਤ ਨੂੰ ਦਿੱਤਾ ਵੱਡਾ ਝਟਕਾ, ਅਮਰੀਕਾ ਨੇ ਵਧਾਇਆ 25 ਫੀਸਦੀ ਹੋਰ ਟੈਰਿਫ appeared first on Daily Post Punjabi.