CBSE ਦਾ ਵੱਡਾ ਫੈਸਲਾ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਲਾਜ਼ਮੀ ਕੀਤੀ 75 ਫੀਸਦੀ ਹਾਜ਼ਰੀ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 2026 ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਲਈ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 75 ਫੀਸਦੀ ਘੱਟੋ-ਘੱਟ ਹਾਜ਼ਰੀ ਲਾਜ਼ਮੀ ਕਰ ਦਿੱਤੀ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਉਨ੍ਹਾਂ ਰਿਪੋਰਟਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਸਬੰਧੀ ਪਾਲਣਾ ਵਿੱਚ ਲਾਪਰਵਾਹੀ ਸਾਹਮਣੇ ਆਈ ਸੀ। CBSE ਨੇ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ ‘ਤੇ ਸਖ਼ਤ ਨਜ਼ਰ ਰੱਖਣ ਅਤੇ ਸਮੇਂ ਸਿਰ ਰਿਪੋਰਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

 

ਜੇ ਕੋਈ ਵਿਦਿਆਰਥੀ ਮੈਡੀਕਲ ਐਮਰਜੈਂਸੀ ਕਾਰਨ ਛੁੱਟੀ ਲੈਂਦਾ ਹੈ, ਤਾਂ ਉਸ ਨੂੰ ਛੁੱਟੀ ਤੋਂ ਤੁਰੰਤ ਬਾਅਦ ਵੈਧ ਮੈਡੀਕਲ ਦਸਤਾਵੇਜ਼ਾਂ ਦੇ ਨਾਲ ਸਕੂਲ ਨੂੰ ਅਰਜ਼ੀ ਜਮ੍ਹਾਂ ਕਰਾਉਣੀ ਚਾਹੀਦੀ ਹੈ। ਹੋਰ ਕਾਰਨਾਂ ਕਰਕੇ ਛੁੱਟੀ ਲੈਣ ਦੀ ਸਥਿਤੀ ਵਿੱਚ ਵਿਦਿਆਰਥੀ ਨੂੰ ਲਿਖਤੀ ਰੂਪ ਵਿੱਚ ਵੈਧ ਕਾਰਨ ਦੱਸਦੇ ਹੋਏ ਸਕੂਲ ਨੂੰ ਸੂਚਿਤ ਕਰਨਾ ਜ਼ਰੂਰੀ ਹੈ। ਜੇਕਰ ਵਿਦਿਆਰਥੀ ਬਿਨਾਂ ਕਿਸੇ ਅਰਜ਼ੀ ਜਾਂ ਜਾਣਕਾਰੀ ਦੇ ਗੈਰ-ਹਾਜ਼ਰ ਪਾਇਆ ਜਾਂਦਾ ਹੈ, ਤਾਂ ਇਸ ਨੂੰ ਅਣਅਧਿਕਾਰਤ ਗੈਰਹਾਜ਼ਰੀ ਮੰਨਿਆ ਜਾਵੇਗਾ। ਅਜਿਹੇ ਮਾਮਲਿਆਂ ਵਿੱਚ CBSE ਉਨ੍ਹਾਂ ਨੂੰ ਡਮੀ ਉਮੀਦਵਾਰ ਮੰਨ ਕੇ ਬੋਰਡ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ।

CBSE Mandates 75% Attendance for Classes 10 and 12 to Appear in Board Exams

ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ ਦਾ ਰੋਜ਼ਾਨਾ ਰਿਕਾਰਡ ਰੱਖਣਾ ਹੋਵੇਗਾ। ਇਸ ਰਿਕਾਰਡ ਦੀ ਤਸਦੀਕ ਕਲਾਸ ਅਧਿਆਪਕ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਬੋਰਡ ਸਮੇਂ-ਸਮੇਂ ‘ਤੇ ਅਚਾਨਕ ਨਿਰੀਖਣ ਕਰ ਸਕਦਾ ਹੈ, ਇਸ ਲਈ ਹਾਜ਼ਰੀ ਰਜਿਸਟਰ ਹਮੇਸ਼ਾ ਅਪਡੇਟ ਅਤੇ ਤਿਆਰ ਹੋਣਾ ਚਾਹੀਦਾ ਹੈ।

ਜੇ ਕਿਸੇ ਵਿਦਿਆਰਥੀ ਦੀ ਹਾਜ਼ਰੀ ਘੱਟ ਹੈ, ਤਾਂ ਸਕੂਲ ਨੂੰ ਉਸ ਦੇ ਮਾਪਿਆਂ ਨੂੰ ਪੱਤਰ, ਈਮੇਲ ਜਾਂ ਸਪੀਡ ਪੋਸਟ ਰਾਹੀਂ ਸੂਚਿਤ ਕਰਨਾ ਹੋਵੇਗਾ। ਇਸ ਵਿੱਚ ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਘੱਟ ਹਾਜ਼ਰੀ ਵਿਦਿਆਰਥੀ ਨੂੰ ਬੋਰਡ ਪ੍ਰੀਖਿਆ ਲਈ ਅਯੋਗ ਕਰ ਸਕਦੀ ਹੈ। ਸਕੂਲ ਨੂੰ ਇਸ ਸੰਚਾਰ ਦਾ ਰਿਕਾਰਡ ਸੁਰੱਖਿਅਤ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ : ਉਤਰਾਖੰਡ ‘ਚ ਕੁਦਰਤ ਦਾ ਕਹਿਰ, ਰਿਸ਼ੀਕੇਸ਼ ‘ਚ ਮਹਾਦੇਵ ਸ਼ਿਵ ਦੀ ਮੂਰਤੀ ਤੱਕ ਪਹੁੰਚੀ ਗੰਗਾ

ਜੇ ਸੀਬੀਐਸਈ ਵੱਲੋਂ ਕੀਤੇ ਗਏ ਨਿਰੀਖਣ ਵਿੱਚ ਕਿਸੇ ਵਿਦਿਆਰਥੀ ਦੀ ਨਿਯਮਤ ਹਾਜ਼ਰੀ ਦੇ ਸਬੂਤ ਨਹੀਂ ਮਿਲਦੇ ਜਾਂ ਰਿਕਾਰਡ ਅਧੂਰੇ ਪਾਏ ਜਾਂਦੇ ਹਨ, ਤਾਂ ਅਜਿਹੇ ਵਿਦਿਆਰਥੀ ਨੂੰ ਡਮੀ ਉਮੀਦਵਾਰ ਮੰਨਿਆ ਜਾ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ ਨਾ ਸਿਰਫ ਵਿਦਿਆਰਥੀ ਨੂੰ ਪ੍ਰੀਖਿਆ ਤੋਂ ਰੋਕਿਆ ਜਾ ਸਕਦਾ ਹੈ, ਸਗੋਂ ਸਕੂਲ ਦੀ ਮਾਨਤਾ ਰੱਦ ਕਰਨ ਲਈ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

The post CBSE ਦਾ ਵੱਡਾ ਫੈਸਲਾ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਲਾਜ਼ਮੀ ਕੀਤੀ 75 ਫੀਸਦੀ ਹਾਜ਼ਰੀ appeared first on Daily Post Punjabi.



source https://dailypost.in/news/education/75-percent-attendance-mandatory/
Previous Post Next Post

Contact Form