ਫਿਰੋਜ਼ਪੁਰ ਤੋਂ ਸਵੇਰੇ-ਸਵੇਰੇ ਹੀ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਭੈਣ-ਭਰਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਓਵਰਸਪੀਡ ਆ ਰਹੀ ਗੱਡੀ ਵੱਲੋਂ ਭੈਣ-ਭਰਾ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਮ੍ਰਿਤਕਾਂ ਦੀ ਪਛਾਣ ਰਾਜਵੀਰ ਕੌਰ ਜੋ 22 ਸਾਲ ਦੀ ਸੀ ਤੇ ਗੁਰਵਿੰਦਰ ਸਿੰਘ ਜੋ ਕਿ 28 ਸਾਲ ਸੀ, ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੋਵੇਂ ਪਿੰਡ ਵੱਲ ਨੂੰ ਵਾਪਸ ਆ ਰਹੇ ਸੀ ਤੇ ਰਸਤੇ ਵਿਚ ਓਵਰਸਪੀਡ ਗੱਡੀ ਬਾਈਕ ‘ਤੇ ਸਵਾਰ ਭੈਣ-ਭਰਾ ਨੂੰ ਟੱਕਰ ਮਾਰਦੀ ਹੈ ਜਿਸ ਨਾਲ ਦੋਵਾਂ ਦੇ ਮੌਕੇ ‘ਤੇ ਹੀ ਸਾਹ ਮੁੱਕ ਜਾਂਦੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੇ ਦੀਆਂ 2 ਹੋਰ ਭੈਣਾਂ ਵੀ ਸਨ। ਗੱਡੀ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ ਹੈ। ਪਰਿਵਾਰ ਵੱਲੋਂ ਗੱਡੀ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੀ ਹਮੇਸ਼ਾ ਲਈ UPI ਰਹੇਗਾ ਫ੍ਰੀ? RBI ਗਵਰਨਰ ਨੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਏ ਸਨ ਤੇ ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਜਲਦ ਹੀ ਗੱਡੀ ਚਾਲਕ ਨੂੰ ਫੜਨ ਦਾ ਭਰੋਸਾ ਦਿੱਤਾ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
The post ਫਿਰੋਜ਼ਪੁਰ : ਓਵਰਸਪੀਡ ਗੱਡੀ ਨੇ ਬਾਈਕ ਸਵਾਰ ਭੈਣ-ਭਰਾ ਨੂੰ ਮਾਰੀ ਟੱਕਰ, ਦੋਵਾਂ ਦੇ ਮੌਕੇ ‘ਤੇ ਮੁੱਕੇ ਸਾਹ appeared first on Daily Post Punjabi.