ਰਾਇਲ ਚੈਲੇਂਜਰਜ਼ ਬੰਗਲੌਰ (RCB) ਦੀ IPL ਵਿੱਚ ਸ਼ਾਨਦਾਰ ਜਿੱਤ ਦਾ ਜਸ਼ਨ ਬੁੱਧਵਾਰ ਨੂੰ ਇੱਕ ਦੁੱਖਦਾਈ ਹਾਦਸੇ ਵਿੱਚ ਬਦਲ ਗਿਆ। ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਹੋਣ ਵਾਲੀ RCB ਦੀ ਜਿੱਤ ਪਰੇਡ ਤੋਂ ਪਹਿਲਾਂ ਭਗਦੜ ਮਚ ਗਈ, ਜਿਸ ਵਿਚ ਇੱਕ ਔਰਤ ਅਤੇ ਦੋ ਪੁਰਸ਼ਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹਜ਼ਾਰਾਂ ਲੋਕ 18 ਸਾਲਾਂ ਬਾਅਦ RCB ਦੇ IPL ਟਰਾਫੀ ਜਿੱਤਣ ਦਾ ਜਸ਼ਨ ਮਨਾਉਣ ਲਈ ਸਟੇਡੀਅਮ ਜਾਣ ਲਈ ਇਕੱਠੇ ਹੋਏ ਸਨ। ਚਸ਼ਮਦੀਦਾਂ ਦੇ ਮੁਤਾਬਕ ਜਸ਼ਨ ਦੌਰਾਨ ਲੋਕਾਂ ਦਾ ਹੜ੍ਹ ਅਚਾਨਕ ਸਟੇਡੀਅਮ ਦੇ ਬਾਹਰ ਅਤੇ ਅੰਦਰ ਬੇਕਾਬੂ ਹੋ ਗਿਆ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਕਈ ਲੋਕ ਕੁਚਲੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਮੌਜੂਦ ਹਨ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਪਿੱਛੇ ਪ੍ਰਬੰਧਕਾਂ ਦੀ ਲਾਪਰਵਾਹੀ ਅਤੇ ਭੀੜ ਨੂੰ ਕੰਟਰੋਲ ਕਰਨ ਵਿੱਚ ਕਮੀਆਂ ਹੋਣ ਦਾ ਸ਼ੱਕ ਹੈ। ਪੁਲਿਸ ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ।
ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਹਾਦਸੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, “ਮੈਂ ਅਜੇ ਮ੍ਰਿਤਕਾਂ ਜਾਂ ਜ਼ਖਮੀਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਕਰ ਸਕਦਾ, ਪਰ ਮੈਂ ਮੌਕੇ ‘ਤੇ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਭਾਵੁਕ ਪ੍ਰਸ਼ੰਸਕ ਮੌਜੂਦ ਸਨ ਅਤੇ ਅਸੀਂ ਸੁਰੱਖਿਆ ਲਈ 5000 ਤੋਂ ਵੱਧ ਸਟਾਫ ਤਾਇਨਾਤ ਕੀਤਾ ਸੀ। ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਲਦੀ ਹੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਆਈਪੀਐਲ 2025 ਦੇ ਫਾਈਨਲ ਮੈਚ ਵਿੱਚ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ ‘ਤੇ ਕਬਜ਼ਾ ਕੀਤਾ। ਆਈਪੀਐਲ 2025 ਜਿੱਤਣ ਤੋਂ ਬਾਅਦ ਜਦੋਂ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੀ ਟੀਮ ਬੁੱਧਵਾਰ ਨੂੰ ਬੇਂਗਲੁਰੂ ਪਹੁੰਚੀ, ਤਾਂ ਹਜ਼ਾਰਾਂ ਪ੍ਰਸ਼ੰਸਕਾਂ ਨੇ ਹਵਾਈ ਅੱਡੇ ਦੇ ਬਾਹਰ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਇਹ ਵੀ ਪੜ੍ਹੋ : ਘਰੇਲੂ ਕਲੇਸ਼ ਬਣਿਆ ਜਾ/ਨਲੇ/ਵਾ, ਸੇਵਾਮੁਕਤ ਫ਼ੌਜੀ ਨੇ ਚਲਾਈਆਂ ਗੋ/ਲੀਆਂ, ਪੁੱਤ ਦੀ ਮੌ/ਤ, ਪਤਨੀ ਗੰਭੀਰ ਜ਼ਖਮੀ
ਜਦੋਂ ਟੀਮ ਮੁੱਖ ਮੰਤਰੀ ਸਿੱਧਰਮਈਆ ਨੂੰ ਮਿਲਣ ਲਈ ਵਿਧਾਨ ਸੌਧਾ (ਵਿਧਾਨ ਸਭਾ) ਲਈ ਰਵਾਨਾ ਹੋਈ, ਤਾਂ ਸੜਕ ਦੇ ਦੋਵੇਂ ਪਾਸੇ ਖੜ੍ਹੇ ਪ੍ਰਸ਼ੰਸਕ ਤਾੜੀਆਂ ਮਾਰ ਰਹੇ ਸਨ ਅਤੇ ਟੀਮ ਲਈ ਨਾਅਰੇ ਲਗਾ ਰਹੇ ਸਨ। ਆਰਸੀਬੀ ਨੇ ਮੰਗਲਵਾਰ ਨੂੰ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ 18 ਸਾਲਾਂ ਵਿੱਚ ਪਹਿਲੀ ਵਾਰ ਆਈਪੀਐਲ ਦਾ ਖਿਤਾਬ ਜਿੱਤਿਆ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ, ਟੀਮ ਦੀ ਜਿੱਤ ਪਰੇਡ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਯੋਜਿਤ ਕੀਤੀ ਜਾਣੀ ਸੀ।
ਵੀਡੀਓ ਲਈ ਕਲਿੱਕ ਕਰੋ -:
The post RCB ਦੀ ਵਿਕਟਰੀ ਪਰੇਡ ਦੌਰਾਨ ਮਚੀ ਭਗਦੜ, ਹੁਣ ਤੱਕ 7 ਲੋਕਾਂ ਦੀ ਮੌਤ! ਕਈ ਫੱਟੜ appeared first on Daily Post Punjabi.
source https://dailypost.in/breaking/stampede-during-rcbs-victory/