ਬਠਿੰਡਾ ਦੇ ਤਲਵੰਡੀ ਸਾਬੋ ਵਿਚ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਇੱਕ ਹੋਟਲ ਵਿਚ ਰੇਡ ਮਾਰੀ ਜਿਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਹੋਟਲ ਮਾਲਕ ਸਣੇ ਦੋ ਔਰਤਾਂ ਤੇ 2 ਬੰਦਿਆਂ ਨੂੰ ਕਾਬੂ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ ਚਾਰ ਬੰਦਿਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਂ.ਸਰ ਨਾਲ ਜੂਝ ਰਹੀ ਅਦਾਕਾਰਾ ਹਿਨਾ ਖਾਨ ਨੇ ਚੁੱਪ-ਚਪੀਤੇ ਕੀਤਾ ਵਿਆਹ, ਸ਼ੇਅਰ ਕੀਤੀਆਂ ਤਸਵੀਰਾਂ
ਇਹ ਮਾਮਲਾ ਰਾਮਾ ਮੰਡੀ ਇਲਾਕੇ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਿਸ ਨੇ ਬੀਤੇ ਮੰਗਲਵਾਰ ਦੇਰ ਰਾਤ ਨੂੰ ਹੋਟਲ ਵਿਚ ਰੇਡ ਕੀਤੀ। ਇਸ ਹੋਟਲ ਵਿਚ ਧੜੱਲੇ ਦੇ ਨਾਲ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਵੱਲੋਂ ਇਨ੍ਹਾਂ ਖਿਲਾਫ ਵੱਡਾ ਐਕਸ਼ਨ ਲਿਆ ਗਿਆ।ਦੱਸ ਦੇਈਏ ਕਿ ਪੁਲਿਸ ਵੱਲੋਂ ਅਜਿਹੇ ਹੋਟਲਾਂ ‘ਤੇ ਸ਼ਿਕੰਜਾ ਕੱਸਿਆਜਾ ਰਿਹਾ ਹੈ, ਜੋਕਿ ਅਜਿਹੇ ਹੋਟਲਾਂ ਦੀ ਆੜ੍ਹ ਵਿਚ ਅਜਿਹੇ ਧੰਦੇ ਚਲਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
The post ਬਠਿੰਡਾ ਦੇ ਹੋਟਲ ਵਿਚ ਧੜੱਲੇ ਨਾਲ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਮਾਰੀ ਰੇਡ appeared first on Daily Post Punjabi.