ਮੋਗਾ ਪੁਲਿਸ ਦੇ ਹੱਥ ਉਦੋਂ ਵੱਡੀ ਸਫਲਤਾ ਲੱਗੀ ਜਦੋਂ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚਾਰ ਦੇਸੀ ਪਿਸੌਤਲਾਂ ਤੇ 12 ਜ਼ਿੰਦਾ ਕਾਰਤੂਸ ਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਅਜੇ ਗਾਂਧੀ ਤੇ ਐੱਸਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਏਐੱਸਆਈ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਣੇ ਗਸ਼ਤ ਦੌਰਾਨ ਪਿੰਡ ਲੰਡੇਕੇ ਅੰਮ੍ਰਿਤਸਰ ਰੋਡ ਮੌਜੂਦ ਸਨ। ਗੁਪਤ ਸੂਚਨਾ ਮਿਲੀ ਕਿ ਪ੍ਰਦੀਪ ਸਿੰਘ ਵਾਸੀ ਲੰਡੇਕੇ, ਹਰਵਿੰਦਰ ਸਿੰਘ ਉਰਫ ਹਿੰਦਾ ਵਾਸੀ ਸੈਦੋਕੇ, ਜਸਕਰਨ ਸਿੰਘ ਉਰਫ ਰਾਜਾ ਵਾਸੀ ਮੱਲਕੇ, ਰਾਮਜੋਤ ਸਿੰਘ ਉਰਫ ਜੋਤ ਵਾਸੀ ਬੀੜ ਰਾਊਕੇ ਹਾਲ ਆਬਾਦ ਅਪੈਕਸ ਕਾਲੋਨੀ ਤੇ ਕੁਲਵੰਤ ਸਿੰਘ ਉਰਫ ਗੋਪਾ ਵਾਸੀ ਅਟਾਲ ਮਾਜਰਾ ਜ਼ਿਲ੍ਹਾ ਨਵਾਂਸ਼ਹਿਰ ਜੋ ਮਿਲ ਕੇ ਇਕ ਗੈਂਗ ਬਣਾ ਕੇ ਜ਼ਿਲ੍ਹਾ ਮੋਗਾ ਤੇ ਹੋਰ ਜ਼ਿਲਿਆਂ ਵਿਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ। ਉਨ੍ਹਾਂ ਕੋਲ ਹੁਣ ਵੀ ਕਾਫੀ ਨਾਜਾਇਜ਼ ਹਥਿਆਰ ਹਨ।
ਇਨ੍ਹਾਂ ਵਿਚ ਪ੍ਰਦੀਪ ਸਿੰਘ, ਹਰਵਿੰਦਰ ਸਿੰਘ ਉਰਫ ਹਿੰਦਾ, ਜਸਕਰਨ ਸਿੰਘ ਉਰਫ ਰਾਜਾ ਨਾਜਾਇਜ਼ ਅਸਲਾ ਲੈ ਕੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਲੰਡੇਕੇ ਫੌਜੀ ਛਾਉਣੀ ਦੇ ਏਰੀਆ ਵਿਚ ਖੜ੍ਹੇ ਕਿਸੇ ਦਾ ਇੰਤਜ਼ਾਰ ਕਰ ਰਹੇ ਹਨ, ਛਾਪੇਮਾਰੀ ਕਰਨ ‘ਤੇ ਕਾਬੂ ਕੀਤੇ ਜਾ ਸਕਦੇ ਹਨ। ਜਿਸ ‘ਤੇ ਏਐੱਸਆਈ ਅਸ਼ੋਕ ਕੁਮਾਰ ਨੇ ਛਾਪੇਮਾਰੀ ਕਰਕੇ ਪ੍ਰਦੀਪ ਸਿੰਘ, ਹਰਵਿੰਦਰ ਸਿੰਘ ਉਰਫ ਹਿੰਦਾ, ਜਸਕਰਨ ਸਿੰਘ ਉਰਫ ਰਾਜਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚਾਰ ਪਿਸਤੌਲਾਂ ਤੇ 12 ਜ਼ਿੰਦਾ ਕਾਰਤੂਸਾਂ ਸਣੇ ਗ੍ਰਿਫਤਾਰ ਕੀਤਾ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ-1 ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 2 ਮੁਲਜ਼ਮਾਂ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ । ਪੁਲਿਸ ਨੇ ਮੁਲਜ਼ਮਾਂ ਨੂੰ ਕੋਰਟ ‘ਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
The post CIA ਸਟਾਫ਼ ਮੋਗਾ ਨੂੰ ਮਿਲੀ ਵੱਡੀ ਕਾਮਯਾਬੀ, ਹਥਿਆਰ ਤਸਕਰੀ ਕਰਨ ਵਾਲੇ 5 ਮੁਲਜ਼ਮਾਂ ਨੂੰ ਕੀਤਾ ਕਾਬੂ appeared first on Daily Post Punjabi.