ਅੰਮ੍ਰਿਤਸਰ ਵਿਚ ਇੰਫਲੁਏਂਸਰ ਦੀਪਿਕਾ ਲੂਥਰਾ ਨੂੰ ਜ਼ਿਲ੍ਹਾ ਪੁਲਿਸ ਨੇ ਸੁਰੱਖਿਆ ਦੇ ਦਿੱਤੀ ਹੈ। ਉਸ ਨੂੰ ਸੁਰੱਖਿਆ ਲਈ ਪੁਲਿਸ ਨੇ ਦੋ ਗੰਨਮੈਨ ਦਿੱਤੇ ਹਨ। ਪੁਲਿਸ ਮੁਲਾਜ਼ਮ 24 ਘੰਟੇ ਉਸ ਦੇ ਘਰ ਦੇ ਬਾਹਰ ਹੀ ਤਾਇਨਾਤ ਰਹਿਣਗੇ। ਧਮਕੀ ਦੇ ਬਾਅਦ ਦੀਪਿਕਾ ਨੇ ਪੁਲਿਸ ਅਧਿਕਾਰੀਆਂ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ।
ਦਰਅਸਲ ਡਬਲ ਮੀਨਿੰਗ ਕੰਟੈਂਟ ਕਾਰਨ ਅੰਮ੍ਰਿਤਪਾਲ ਮਹਿਰੋਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਦੀਪਿਕਾ ਦੀ ਸ਼ਿਕਾਇਤ ‘ਤੇ ਸਾਈਬਰ ਸੈੱਲ ਥਾਣਾ ਵਿਚ ਪੁਲਿਸ ਨੇ ਅੰਮ੍ਰਿਤਪਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅੰਮ੍ਰਿਤਪਾਲ ਪਹਿਲਾਂ ਹੀ ਬਠਿੰਡਾ ਵਿਚ ਲੁਧਿਆਣਾ ਦੀ ਇੰਫਲੁਏਂਸਰ ਕੰਚਨ ਤਿਵਾਰੀ ਉਰਫ ਕਮਲ ਕੌਰ ਦਾ ਕਤਲ ਕਰਕੇ ਉਸ ਦੀ ਲਾਸ਼ ਬਠਿੰਡਾ ਦੇ ਹਸਪਤਾਲ ਦੀ ਪਾਰਕਿੰਗ ਵਿਚ ਉਸ ਦੀ ਕਾਰ ਵਿਚ ਛੱਡ ਗਿਆ ਸੀ ਜਿਸ ਦੇ ਬਾਅਦ ਮੁਲਜ਼ਮ ਅੰਮ੍ਰਿਤਪਾਲ ਦੁਬਈ ਭੱਜ ਗਿਆ ਹੈ।to
ਇਹ ਵੀ ਪੜ੍ਹੋ : ਮਾਨਸਾ ਦੇ ਪਿੰਡ ਜੋਗਾ ਵਿਖੇ ਖੂਹ ‘ਚ ਡਿੱਗੀ 21 ਸਾਲਾ ਕੁੜੀ ਦੀ ਹੋਈ ਮੌਤ, ਮਾਸੀ ਦੇ ਘਰ ਰਹਿਣ ਆਈ ਹੋਈ ਸੀ ਕੁੜੀ
ਪੁਲਿਸ ਉਸ ਨੂੰ ਡਿਪੋਰਟ ਕਰਵਾਉਣ ਦੀ ਤਿਆਰੀ ਵਿਚ ਜੁਟ ਗਈ ਹੈ। ਅੰਮ੍ਰਿਤਪਾਲ ਨੇ ਆਪਣੇ ਵੀਡੀਓ ਵਿਚ ਦੀਪਿਕਾ ਲੂਥਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਪਾਰਕਿੰਗ ਸਿਰਫ ਬਠਿੰਡਾ ਵਿਚ ਹੀ ਨਹੀਂ ਹੈ ਸਗੋਂ ਹਰ ਸਹਿਰ ਵਿਚ ਹੈ। ਦੂਜੇ ਪਾਸੇ ਦੀਪਿਕਾ ਲੂਥਰਾ ਦਾ ਕਹਿਣਾ ਹੈ ਕਿ ਉਹ ਪਹਿਲਾਂ ਡਬਲ ਮੀਨਿੰਗ ਕੰਟੈਂਟ ਬਣਾਉਂਦੀ ਸੀ ਪਰ ਜਦੋਂ ਅੰਮ੍ਰਿਤਪਾਲ ਮਹਿਰੋਂ ਨੇ ਚੇਤਾਵਾਨੀ ਦਿੱਤੀ ਤਾਂ ਉਸ ਨੇ ਮਾਫੀ ਵੀ ਮੰਗ ਲਈ ਸੀ ਪਰ ਉਹ ਹੁਣ ਫਿਰ ਤੋਂ ਉਸ ਨੂੰ ਟਾਰਗੈੱਟ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਦੀਪਿਕਾ ਲੂਥਰਾ ਨੂੰ ਮਿਲੀ ਪੁਲਿਸ ਸੁਰੱਖਿਆ, ਅੰਮ੍ਰਿਤਪਾਲ ਮਹਿਰੋਂ ਨੇ ਦਿੱਤੀ ਸੀ ਜਾਨੋਂ ਮਾਰਨ ਦੀ ਧਮਕੀ appeared first on Daily Post Punjabi.