ਬਰਨਾਲਾ ਵਿਚ ਪੁਲਿਸ ਨੇ ਨਸ਼ਾ ਤਸਕਰਾਂ ਦੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਹੈ। ਬਰਨਾਲਾ ਬੱਸ ਸਟੈਂਡ ਦੇ ਪਿੱਛੇ ਸੈਂਸੀ ਬਸਤੀ ਵਿਚ ਸਥਿਤ ਇਕ ਘਰ ਨੂੰ ਪੁਲਿਸ ਤੇ ਪ੍ਰਸ਼ਾਸਨ ਨੇ ਡੇਗ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਨਸ਼ਟ ਕੀਤਾ ਗਿਆ ਮਕਾਨ ਰਵੀ ਸਿੰਘ, ਸੁਖਵਿੰਦਰ ਸਿੰਘ ਤੇ ਅਜਮੇਰ ਕੌਰ ਦਾ ਸੀ। ਇਨ੍ਹਾਂ ਤਿੰਨਾਂ ਖਿਲਾਫ ਨਸ਼ਾ ਤਸਕਰੀ ਦੇ 16 ਮਾਮਲੇ ਦਰਜ ਹਨ। ਸੁਖਵਿੰਦਰ ਸਿੰਘ ਮੌਜੂਦਾ ਸਮੇਂ ਜੇਲ੍ਹ ਵਿਚ ਹੈ ਜਦੋਂ ਕਿ ਹੋਰ ਦੋ ਫਰਾਰ ਚੱਲ ਰਹੇ ਹਨ।
ਨਗਰ ਸੁਧਾਰ ਟਰੱਸਟ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਟਰੱਸਟ ਦੀ ਜ਼ਮੀਨ ‘ਤੇ ਕਬਜ਼ਾ ਕਰਕੇ ਮਕਾਨ ਬਣਾਇਆ ਹੋਇਆ ਸੀ। ਕਾਰਵਾਈ ਦੌਰਾਨ ਐੱਸਪੀ ਅਸ਼ੋਕ ਕੁਮਾਰ, ਡੀਐੱਸਪੀ ਸਤਵੀਰ ਸਿੰਘ, ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਤੇ ਐੱਸਐੱਚਓ ਸਿਟੀ ਇੰਸਪੈਕਟਰ ਲਖਬੀਰ ਸਿੰਘ, ਥਾਣਾ ਇੰਚਾਰਜ ਸਿਟੀ ਟੂ ਚਰਨਜੀਤ ਸਿੰਘ ਮੌਜੂਦ ਰਹੇ। SSP ਮੁਹੰਮਦ ਸਰਫਰਾਜ਼ ਆਲਮ ਨੇ ਕਿਹਾ ਕਿ ਕਿਸੇ ਵੀ ਨ.ਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸੇ ਤਰੀਕੇ ਨਾਲ ਨਸ਼ੇ ਵੇਚ ਕੇ ਬਣਾਈ ਗਈ ਜਾਇਦਾਦ ਨੂੰ ਨਸ਼ਟ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
The post ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਦੇ ਘਰ ‘ਤੇ ਚਲਾਇਆ ਪੀਲਾ ਪੰਜਾ, ਪਰਿਵਾਰ ਖ਼ਿਲਾਫ਼ ਪਹਿਲਾਂ ਤੋਂ ਦਰਜ ਹਨ 16 ਮਾਮਲੇ appeared first on Daily Post Punjabi.