ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET UG 2025 ਦਾ ਰਿਜ਼ਲਟ ਐਲਾਨ ਦਿੱਤਾ। ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਦੇਸ਼ ਭਰ ‘ਚ ਆਲ ਇੰਡੀਆ ਰੈਂਕ (AIR 1) ਹਾਸਲ ਕੀਤਾ।ਮੱਧ ਪ੍ਰਦੇਸ਼ ਦੇ ਉਤਕਰਸ਼ ਅਵਸਥੀ ਨੇ ਦੂਜਾ ਸਥਾਨ ਹਾਸਿਲ ਕੀਤਾ ਤੇ ਕੇਸ਼ਵ ਮਿੱਤਲ ਪੰਜਾਬ ਦੇ ਟੌਪਰ ਰਹੇ ਤੇ ਉਨ੍ਹਾਂ ਨੇ ਆਲ ਇੰਡੀਆ 7 ਰੈਂਕ ਪ੍ਰਾਪਤ ਕੀਤਾ । ਇਸ ਦੇ ਬਾਅਦ ਆਲ ਇੰਡੀਆ ਰੈਂਕ 28 ਨੰਬਰ ‘ਤੇ ਰਹੇ ਹਿਮਾਂਕ ਬਘੇਲ ਨੇ ਪੰਜਾਬ ਵਿਚ ਦੂਜਾ ਸਥਾਨ ਹਾਸਲ ਕੀਤਾ।
NTA ਨੇ NEET UG 2025 ਦੇ ਰਿਜ਼ਲਟ ਮੁਤਾਬਕ ਕੇਸ਼ਵ ਨੇ ਆਲ ਇੰਡੀਆ ਰੈਂਕ 7ਵਾਂ ਹਾਸਲ ਕਰਦੇ ਹੋਏ 99.99 ਪ੍ਰਤੀਸ਼ਤ ਅੰਕ ਕੀਤੇ ਹਨ। ਇਸ ਦੇ ਨਾਲ ਹੀ ਹਿਮਾਂਕ ਨੇ ਵੀ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ, ਪਰ ਉਸਦੇ ਅੰਕ ਕੇਸ਼ਵ ਨਾਲੋਂ ਕੁਝ ਅੰਕ ਘੱਟ ਹਨ। ਰਾਸ਼ਟਰੀ ਯੋਗਤਾ ਪ੍ਰਵੇਸ਼ ਪ੍ਰੀਖਿਆ (NEET)-2025 ਦਾ ਇਹ ਨਤੀਜਾ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਹੈ।
ਬਰਨਾਲਾ ਦੇ ਤਪਾ ਮੰਡੀ ਦੇ ਰਹਿਣ ਵਾਲੇ ਕੇਸ਼ਵ ਮਿੱਤਲ ਦੇ ਪਿਤਾ ਪੇਸ਼ੇ ਤੋਂ ਡਾਕਟਰ ਹਨ ਤੇ ਉਨ੍ਹਾਂ ਦੀ ਮਾਂ ਹਾਊਸ ਵਾਈਫ ਹੈ। ਕੇਸ਼ਵ ਮਿੱਤਲ ਦੇ ਪਿਤਾ ਡਾ. ਪ੍ਰਬੋਧ ਮਿੱਤਲ ਨੇ ਜਦੋਂ ਨਤੀਜਾ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕਿ ਉਨ੍ਹਾਂ ਦੇ ਪੁੱਤਰ ਕੇਸ਼ਵ ਮਿੱਤਲ ਨੇ ਪੂਰੇ ਦੇਸ਼ ਵਿਚ 7ਵਾਂ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ : ਇਸ਼ਕ ‘ਚ ਅੰਨ੍ਹੀ ਹੋਈ 2 ਬੱਚਿਆਂ ਦੀ ਮਾਂ ਦਾ ਕਾ/ਰਾ ! ਆਸ਼ਕ ਨਾਲ ਮਿਲ ਕੇ ਪਤੀ ਦਾ ਕਰਾਇਆ ਕ.ਤ/ਲ
ਕੇਸ਼ਵ ਮਿੱਤਲ ਦੇ ਪਿਤਾ ਪ੍ਰਬੋਧ ਮਿੱਤਲ ਦਾ ਕਹਿਣਾ ਹੈ ਕਿ ਕੇਸ਼ਵ ਪਹਿਲੇ ਦਿਨ ਤੋਂ ਹੀ ਪੜ੍ਹਾਈ ‘ਤੇ ਪੂਰਾ ਧਿਆਨ ਦਿੰਦਾ ਸੀ ਤੇ ਇਸ ਰੈਂਕ ਨੇ ਪੂਰੇ ਖੇਤਰ ਦਾ ਨਾਂ ਰੌਸ਼ਨ ਕੀਤਾ ਹੈ। ਕੇਸ਼ਵ ਮਿੱਤਲ ਨੇ ਇਸ ਨੀਟ ਪ੍ਰੀਖਿਆ ਵਿਚ ਕੁੱਲ 720 ਅੰਕਾਂ ਵਿਚੋਂ 680 ਅੰਕ ਹਾਸਲ ਕਰਕੇ ਪੂਰੇ ਭਾਰਤ ਵਿਚ 7ਵਾਂ ਸਥਾਨ ਹਾਸਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
The post NTA ਨੇ NEET (UG) 2025 ਦੇ ਨਤੀਜੇ ਐਲਾਨੇ, ਕੇਸ਼ਵ ਮਿੱਤਲ ਬਣੇ ਪੰਜਾਬ ਟੌਪਰ, ਹਾਸਲ ਕੀਤਾ 7ਵਾਂ ਰੈਂਕ appeared first on Daily Post Punjabi.