ਓਮਾਨ ‘ਚ 2 ਮਹੀਨਿਆਂ ਤੋਂ ਫਸੀ ਕੁੜੀ ਪਰਤੀ ਘਰ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਵਤਨ ਵਾਪਸੀ

ਸੁਲਤਾਨਪੁਰ ਲੋਧੀ : ਅਰਬ ਦੇਸ਼ਾਂ ‘ਚ ਲੜਕੀ ‘ਤੇ ਹੋ ਰਹੇ ਤਸ਼ਦੱਦ ਦੇ ਮਾਮਲੇ ਆਏ ਦਿਨ ਖਬਰਾਂ ਦੀ ਸੁਰੱਖੀਆਂ ਵਿੱਚ ਰਹਿੰਦੇ ਹਨ। ਇਹ ਮਾਮਲੇ ਉਸ ਵੇਲੇ ਹੋਰ ਵੀ ਗੰਭੀਰ ਰੂਪ ਧਾਰ ਲੈਂਦੇ ਹਨ ,ਜਦੋਂ ਇਹਨਾਂ ਲੜਕੀਆਂ ਨੂੰ ਫਸਾਉਣ ਵਿੱਚ ਉਹਨਾਂ ਦੇ ਆਪਣਿਆਂ ਦੀ ਹੀ ਵੱਡੀ ਭੂਮਿਕਾ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਸਹੇਲੀ ਰਾਹੀਂ ਗਈ ਲੜਕੀ ਨੂੰ ਏਜੰਟ ਵਲੋਂ ਨੂੰ ਮਸਕਟ ਓਮਾਨ ਵਿੱਚ ਵੇਚ ਦਿੱਤਾ ਗਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਦੇਸ਼ ਮੰਤਰਾਲੇ ਦੇ ਯਤਨਾ ਸਦਕਾ ਵਾਪਿਸ ਪਰਤੀ ਪੀੜਤਾ ਹੱਡਬੀਤੀ ਸੁਣਾਉਂਦਿਆਂ ਉਸਨੇ ਦੱਸਿਆ ਕਿ ਓਥੇ ਉਸਨੂੰ ਕਲੀਨਿਕ ਦੇ ਕੰਮ ਦੀ ਬਜਾਏ ਜ਼ਬਰਨ ਉਸ ਕੋਲੋਂ ਹੋਰ ਕੰਮ ਕਰਵਾਏ ਜਾ ਰਹੇ ਸੀ। ਉਸਨੇ ਦੱਸਿਆ ਕਿ ਜਦੋਂ ਉਸ ਵਲੋਂ ਵਿਰੋਧ ਕੀਤਾ ਜਾਂਦਾ ਸੀ ਤਾਂ ਉਸਨੂੰ ਮੁਸਲਮਾਨਾਂ ਨੂੰ ਵੇਚਣ ਜਾਂ ਫੇਰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ।

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਪੜੀਤਾ ਨੇ ਵੱਡੇ ਖੁਲਾਸੇ ਕਰਦੇ ਦੱਸਿਆ ਕਿ ਉਥੇ ਦੇ ਹਾਲਾਤ ਲੜਕੀਆਂ ਦੇ ਰਹਿਣ ਯੋਗ ਨਹੀ ਹਨ। ਉਸਨੇ ਦੱਸਿਆ ਕਿ ਉਸਨੂੰ ਉੱਥੇ ਜਿਸ ਕੰਮ ਲਈ ਬੁਲਾਇਆ ਗਿਆ ਸੀ ਉਹ ਕੰਮ ਨਹੀ ਦਿੱਤਾ ਜਾਂਦਾ ਤੇ ਮਰਜ਼ੀ ਦੇ ਵਿਰੁੱਧ ਲੜਕੀਆਂ ਕੋਲੋਂ ਹੋਰ ਕੰਮ ਕਰਵਾਏ ਜਾਂਦੇ ਹਨ। ਸਾਰਾ ਦਿਨ ਕੰਮ ਕਰਵਾ ਕਿ ਖਾਣ ਲਈ ਨਹੀ ਦਿੱਤਾ ਜਾਂਦਾ ਤੇ ਆਰਾਮ ਲਈ ਵੀ 3 ਤੋਂ 4 ਘੰਟੇ ਦਿਤੇ ਜਾਂਦੇ ਸੀ। ਉਸਨੇ ਦੱਸਿਆ ਕਿ ਉੱਥੇ ਪਹੁੰਚਦੇ ਹੀ ਉਸਦਾ ਫੋਨ ਖੋਹ ਲਿਆ ਗਿਆ ਸੀ ਤੇ ਤਨਖਾਹ ਦੇਣ ਦੀ ਬਜਾਏ ਉਸ ਕੋਲ ਜਿਹੜੇ ਪੈਸੇ ਸੀ ਉਹ ਵੀ ਖੋਹ ਲਏ ਗਏ।

ਇਹ ਵੀ ਪੜ੍ਹੋ : NTA ਨੇ NEET (UG) 2025 ਦੇ ਨਤੀਜੇ ਐਲਾਨੇ, ਕੇਸ਼ਵ ਮਿੱਤਲ ਬਣੇ ਪੰਜਾਬ ਟੌਪਰ, ਹਾਸਲ ਕੀਤਾ 7ਵਾਂ ਰੈਂਕ

ਪੀੜਤ ਦੇ ਨਾਲ  ਪਹੁੰਚੇ ਉਸਦੇ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਯਤਨਾ ਸਦਕਾ ਹੀ ਉਹਨਾਂ ਦੀ ਲੜਕੀ ਕੁਝ ਦਿਨਾਂ ਵਿੱਚ ਘਰ ਵਾਪਿਸ ਪਰਤੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਜਦੋਂ ਤੱਕ ਅਰਬ ਦੇਸ਼ਾਂ ਵਿੱਚ ਲੜਕੀਆਂ ਨੂੰ ਇਸ ਤਰ੍ਹਾਂ ਫਸਾ ਰਹੇ ਗਿਰੋਹ ‘ਤੇ ਨੱਥ ਨਹੀ ਪਾਈ ਜਾਂਦੀ ਉਦੋਂ ਤੱਕ ਇਸ ਵਤੀਰੇ ਨੂੰ ਰੋਕਿਆ ਨਹੀ ਜਾ ਸਕਦਾ। ਉਹਨਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਿਰੋਹ ਤੋਂ ਬੱਚ ਕਿ ਰਹਿਣ ਜੋ ਮਜ਼ਬੂਰੀ ਤੇ ਗਰੀਬੀ ਦਾ ਫਾਇਦਾ ਉਠਾ ਕਿ ਲੜਕੀਆਂ ਨੂੰ ਅਰਬ ਦੇਸ਼ਾਂ ਵਿੱਚ ਫਸਾ ਰਹੇ ਹਨ।

The post ਓਮਾਨ ‘ਚ 2 ਮਹੀਨਿਆਂ ਤੋਂ ਫਸੀ ਕੁੜੀ ਪਰਤੀ ਘਰ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਵਤਨ ਵਾਪਸੀ appeared first on Daily Post Punjabi.



Previous Post Next Post

Contact Form