ਹਨੀਮੂਨ ‘ਤੇ ਗਏ ਪਤੀ ਦੀ 11 ਦਿਨ ਮਗਰੋਂ ਖੱਡ ‘ਚੋਂ ਮਿਲੀ ਮ੍ਰਿਤਕ ਦੇਹ, ਹੱਥ ‘ਤੇ ਬਣੇ ਟੈਟੂ ਤੋਂ ਹੋਈ ਪਛਾਣ

ਮੱਧ ਪ੍ਰਦੇਸ਼ ਦੇ ਇੰਦੌਰ ਦਾ ਇੱਕ ਵਪਾਰੀ ਰਾਜਾ ਰਘੂਵੰਸ਼ੀ ਆਪਣੀ ਪਤਨੀ ਨਾਲ ਹਨੀਮੂਨ ਲਈ ਮੇਘਾਲਿਆ ਗਿਆ ਸੀ, ਜਿਸਦੀ ਲਾਸ਼ ਸਰਚ ਆਪ੍ਰੇਸ਼ਨ ਟੀਮ ਨੇ ਬਰਾਮਦ ਕਰ ਲਈ ਹੈ। ਨਵ-ਵਿਆਹੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੀ ਲਾਸ਼ ਵਿਆਹ ਤੋਂ 21 ਦਿਨ ਬਾਅਦ ਅਤੇ ਲਾਪਤਾ ਹੋਣ ਤੋਂ 11 ਦਿਨ ਬਾਅਦ ਇੱਕ ਡੂੰਘੀ ਖੱਡ ਵਿੱਚੋਂ ਬਰਾਮਦ ਕੀਤੀ ਗਈ ਹੈ। ਲਾਸ਼ ਦੇ ਸੱਜੇ ਹੱਥ ‘ਤੇ ਇੱਕ ਟੈਟੂ ਸੀ (ਰਾਜਾ ਦਾ ਨਾਮ ਲਿਖਿਆ ਹੋਇਆ ਸੀ)। ਇਸ ਰਾਹੀਂ ਪਰਿਵਾਰ ਨੇ ਲਾਸ਼ ਦੀ ਪਛਾਣ ਰਾਜਾ ਰਘੂਵੰਸ਼ੀ ਦੇ ਰੂਪ ਵਿੱਚ ਕੀਤੀ।

ਰਾਜਾ ਰਘੂਵੰਸ਼ੀ ਅਤੇ ਉਸਦੀ ਪਤਨੀ ਸੋਨਮ ਰਘੂਵੰਸ਼ੀ 23 ਮਈ ਦੀ ਸ਼ਾਮ ਤੋਂ ਚੇਰਾਪੂੰਜੀ ਨੇੜੇ ਓਸਾਰਾ ਪਹਾੜੀਆਂ ਤੋਂ ਲਾਪਤਾ ਹੋ ਗਏ ਸਨ। ਇਸ ਘਟਨਾ ਨੇ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਿਹਾ ਸੀ। ਪੁਲਿਸ ਅਤੇ ਬਚਾਅ ਟੀਮਾਂ ਪਿਛਲੇ 11 ਦਿਨਾਂ ਤੋਂ ਲਾਪਤਾ ਜੋੜੇ ਦੀ ਭਾਲ ਕਰ ਰਹੀਆਂ ਸਨ। 11 ਦਿਨਾਂ ਦੀ ਭਾਲ ਤੋਂ ਬਾਅਦ, ਰਾਜਾ ਰਘੂਵੰਸ਼ੀ ਦੀ ਲਾਸ਼ ਖੱਡ ਵਿੱਚੋਂ ਮਿਲੀ, ਜਿਸ ਦੀ ਪੁਸ਼ਟੀ ਇੰਦੌਰ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਰਾਜੇਸ਼ ਤ੍ਰਿਪਾਠੀ ਨੇ ਕੀਤੀ ਹੈ।

Indore Couple News Raja Raghuwanshi Murder Case Investigation Dead Body Found In Shillong - Amar Ujala Hindi News Live - Indore Couple:हादसा या हत्या? उलझी राजा की मौत की गुत्थी, उसी क्षेत्र

ਖਰਾਬ ਮੌਸਮ ਅਤੇ ਲਗਾਤਾਰ ਮੀਂਹ ਕਾਰਨ ਬਚਾਅ ਟੀਮ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਸਥਾਨਕ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਦੋਵਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕੀਤੀ ਗਈ ਹੈ। ਮ੍ਰਿਤਕ ਰਾਜਾ ਰਘੂਵੰਸ਼ੀ ਦਾ ਭਰਾ ਵਿਪਿਨ ਰਘੂਵੰਸ਼ੀ ਘਟਨਾ ਤੋਂ ਬਾਅਦ ਤੋਂ ਹੀ ਮੌਕੇ ‘ਤੇ ਮੌਜੂਦ ਸੀ। ਉਸ ਨੇ ਅਗਵਾ ਸਣੇ ਕਈ ਗੰਭੀਰ ਦੋਸ਼ ਲਗਾਏ ਹਨ।

Indore Couple Missing In Shillong News: शिलांग में लापता इंदौर के राजा रघुवंशी का शव मिला! पत्नी सोनम की तलाश जारी, हनीमून के लिए गए थे - indore couple missing shillong raja

ਇੰਦੌਰ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਵੀ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਇਸ ਮਾਮਲੇ ‘ਤੇ ਚਰਚਾ ਕੀਤੀ। ਫਿਲਹਾਲ ਸੋਨਮ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬਚਾਅ ਟੀਮ ਤੋਂ ਇਲਾਵਾ, ਫੌਜ ਵੀ ਸਰਚ ਆਪ੍ਰੇਸ਼ਨ ਚਲਾ ਰਹੀ ਹੈ ਅਤੇ ਡਰੋਨ ਕੈਮਰਿਆਂ ਨਾਲ ਆਲੇ-ਦੁਆਲੇ ਦੇ ਇਲਾਕਿਆਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਰਾਜਾ ਰਘੂਵੰਸ਼ੀ ਦੀ ਲਾਸ਼ ਉਸ ਥਾਂ ਤੋਂ ਲਗਭਗ 25 ਕਿਲੋਮੀਟਰ ਦੂਰ ਮਿਲੀ ਹੈ ਜਿੱਥੋਂ ਉਸਦਾ ਕਿਰਾਏ ਦਾ ਐਕਟਿਵਾ ਅਤੇ ਕੱਪੜਿਆਂ ਦਾ ਬੈਗ ਮਿਲਿਆ ਸੀ।

ਇਹ ਵੀ ਪੜ੍ਹੋ : ਗੁਰੂਘਰ ‘ਚ ਧਾਰਮਿਕ ਸਮਾਗਮ ਦੌਰਾਨ ਫ/ਟਿਆ AC, ਇੱਕ ਔਰਤ ਦੀ ਮੌ/ਤ, 10 ਫੱ/ਟੜ

ਰਾਜਾ ਦੀ ਮੌਤ ਦੀ ਖਬਰ ਤੋਂ ਬਾਅਦ ਉਸ ਦੇ ਘਰ ‘ਤੇ ਰਿਸ਼ਤੇਦਾਰਾਂ ਦਾ ਆਉਣਾ ਸ਼ੁਰੂ ਹੋ ਗਿਆ। ਸੋਨਮ ਦੇ ਪਰਿਵਾਰ ਵਾਲੇ ਵੀ ਰਾਜਾ ਦੇ ਘਰ ਪਹੁੰਚੇ ਹਨ। ਰਾਜਾ ਦੀ ਮੌਤ ਦੀ ਖਬਰ ਉਸਦੇ ਮਾਤਾ-ਪਿਤਾ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਟੀਵੀ, ਮੋਬਾਈਲ ਤੇ ਸੋਸ਼ਲ ਮੀਡੀਆ ਤੋਂ ਦੂਰ ਰਖਿਆ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਰਾਜਾ ਦੀ ਮੌਤ ਦਾ ਸਹੀ ਕਾਰਨ ਪਤਾ ਲੱਗੇਗਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਹਾਦਸਾ ਸੀ ਜਾਂ ਮੌਤ ਦਾ ਕੋਈ ਹੋਰ ਕਾਰਨ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਸੋਨਮ ਦੀ ਭਾਲ ‘ਤੇ ਟਿਕੀਆਂ ਹੋਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

The post ਹਨੀਮੂਨ ‘ਤੇ ਗਏ ਪਤੀ ਦੀ 11 ਦਿਨ ਮਗਰੋਂ ਖੱਡ ‘ਚੋਂ ਮਿਲੀ ਮ੍ਰਿਤਕ ਦੇਹ, ਹੱਥ ‘ਤੇ ਬਣੇ ਟੈਟੂ ਤੋਂ ਹੋਈ ਪਛਾਣ appeared first on Daily Post Punjabi.



source https://dailypost.in/news/national/husband-body-found-in/
Previous Post Next Post

Contact Form