TV Punjab | Punjabi News Channel: Digest for May 17, 2025

TV Punjab | Punjabi News Channel

Punjabi News, Punjabi TV

ਕੈਨੇਡਾ ਦੇ ਦਰਵਾਜ਼ੇ ਖੋਲੂ ਆਹ ਬੀਬੀ! Canada Immigration News

Friday 16 May 2025 03:29 AM UTC+00 | Tags: canada canada-immigration canada-immigration-minister canada-pm immigration lena-diab mark-carney top-news trending trending-news trudeau


Vancouver: ਲੀਨਾ ਮੈਟਲੇਜ ਡਿਆਬ ਨੂੰ ਨਵੀਂ ਇਮੀਗ੍ਰੇਸ਼ਨ ਮੰਤਰੀ ਨਿਯੁਕਤ ਕੀਤਾ ਗਿਆ ਹੈ,, ਕੈਨੇਡਾ ਆਉਣ ਦੇ ਚਾਹਵਾਨ ਭਾਰਤੀ ਲੋਕਾਂ ਵਿਿਦਆਰਥੀਆਂ ਅਤੇ ਸਕਿੱਲਡ ਵਰਕਰਜ਼ ਲਈ ਇਸਦਾ ਕੀ ਮਤਲਬ ਹੈ? ਕੀ ਲੀਨਾ ਡਿਆਬ ਦੇ ਆਉਣ ਨਾਲ਼ ਭਾਰਤੀਆਂ/ਪੰਜਾਬੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੁੱਲ੍ਹ ਜਾਣਗੇ ਜਾਂ ਫਿਰ ਹੋਰ ਸਖਤੀ ਹੋ ਜਾਵੇਗੀ? ਜੇ ਤੁਸੀਂ 2025 ਵਿਚ ਕੈਨੇਡਾ ਪੀ ਐਨ ਪੀ ਦੇ ਜ਼ਰੀਏ ਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਸਾਬਿਤ ਹੋ ਸਕਦੀ ਹੈ,,
ਇਮੀਗ੍ਰੇਸ਼ ਦੇ ਮਾਮਲੇ ਵਿਚ ਲੀਨਾ ਮੈਟਲੇਜ ਡਿਆਬ ਕੋਈ ਨਵਾਂ ਚਿਹਰਾ ਨਹੀਂ ਹੈ ਇਨ੍ਹਾਂ ਨੇ ਨੋਵਾ ਸਕੋਸ਼ੀਆ ਵਿਚ ਵੀ ਇਮੀਗ੍ਰੇਸ਼ਨ ਮੰਤਰੀ ਵਜੋਂ ਕਈ ਇਮੀਗ੍ਰੇਸ਼ਨ ਪ੍ਰੋਗਰਾਮ ਲਿਆਂਦੇ ਸਨ! ਜਿਸ ਵਿਚ ਉਨ੍ਹਾਂ ਨੇ ਐਕਸਪ੍ਰੈਸ ਐਂਟਰੀ ਨੂੰ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਜਾਣੀ ਕਿ ਪੀ ਐੱਨ ਪੀ ਨਾਲ਼ ਜੋੜ ਦਿੱਤਾ ਸੀ! ਇਮੀਗ੍ਰੇਸ਼ਨ ਦੇ ਚੰਗ ਟਰੈਕ ਰਿਕਾਰਡ ਦੇ ਕਾਰਣ ਹੀ ਲੀਨਾ ਡਿਆਬ ਨੂੰ ਪੂਰੇ ਕੈਨੇਡਾ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ! ਲੀਨਾ ਡਿਆਬ ਖੁੱਦ ਇਕ ਲੈਬਨੀਜ਼ ਇਮੀਗ੍ਰੈਂਟ ਪਰਿਵਾਰ ਨਾਲ਼ ਸਬੰਧ ਰੱਖਦੀ ਹੈ ਤੇ ਤਿੰਨ ਭਾਸ਼ਾਵਾਂ ਬੋਲਦੀ ਹੈ ਜਿਸ ਵਿਚ ਫ੍ਰੈਂਚ, ਅੰਗਰੇਜ਼ੀ ਅਤੇ ਐਰੀਬਿਕ ਸ਼ਾਮਿਲ ਹੈ! ਇਸ ਸਭ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਲੀਨਾ ਡਿਆਬ ਦਾ ਪਿਛੋਕੜ ਇਮੀਗ੍ਰੈਂਟਸ ਕਿਿਮਊਨੀਟੀਜ਼ ਨੂੰ ਲੈ ਕੇ ਕਾਫੀ ਪ੍ਰਭਾਵਸ਼ਾਲੀ ਹੈ! ਕਿਉਂਕਿ ਉਹ ਖੁਦ ਇਮੀਗ੍ਰੈਂਟ ਬੈਕਗ੍ਰਾਉਂਡ ਨਾਲ ਸਬੰਧ ਰੱਖਦੀ ਹੈ,,ਇਸ ਲਈ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਐਪਲੀਕੈਂਟਸ ਨੂੰ ਕੁਝ ਰਾਹਤ-ਰਿਆਇਤ ਦੀ ਗੁੰਜਾਇਸ਼ ਬਣ ਸਕਦੀ ਹੈ,,ਹੁਣ ਆਉਂਦੇ ਹਾਂ ਉਸ ਸੁਆਲ ‘ਤੇ ਜਿਸਦਾ ਜਵਾਬ ਲੱਭਣ ਲਈ ਤੁਸੀਂ ਇਹ ਵੀਡੀਓ ਦੇਖ ਰਹੇ ਹੋ! ਕਿ ਲੀਨਾ ਡਿਆਬ ਦੇ ਆਉਣ ਨਾਲ਼ ਭਾਰਤੀਆਂ/ਪੰਜਾਬੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੁੱਲ੍ਹ ਜਾਣਗੇ ਜਾਂ ਫਿਰ ਹੋਰ ਸਖਤੀ ਹੋ ਜਾਵੇਗੀ?
ਇਸਦਾ ਜਵਾਬ ਹੈ ਕਿ ਲੀਨਾ ਦਾ ਟ੍ਰੈਕ ਰਿਕਾਰਡ ਬੋਲਦਾ ਹੈ ਕਿ ਨੋਵਾ ਸਕੋਸ਼ੀਆ ਵਿਚ ਵੀ ਇਸ ਵਲੋਂ ਸਕਿਲਡ ਵਰਕਰਜ਼ ਲਈ ਨਵੇਂ ਪ੍ਰੋਗਰਾਮ ਲਿਆਂਦੇ ਗਏ ਸਨ ਖਾਸ ਤੌਰ ਤੇ ਉਨ੍ਹਾਂ ਲਈ ਜਿਨ੍ਹਾਂ ਕੋਲ ਹਾਈ ਡਿਮਾਂਡ ਸਕਿਲ ਸਨ,,,ਇਸਦਾ ਮਤਲਬ ਹੈ ਕਿ ਜੇਕਰ ਇਹੀ ਨੀਤੀ ਲੀਨਾ ਵਲੋਂ ਪੂਰੇ ਕੈਨੇਡਾ ਵਿਚ ਲਾਗੂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਭਾਰਤੀਆਂ ਜਾਂ ਪੰਜਾਬੀਆਂ ਲਈ ਜਿਹੜੇ ਸਕਿਲਡ ਹਨ ਪਰ ਉਨ੍ਹਾਂ ਦਾ ਸੀ ਆਰ ਐੱਸ ਸਕੋਰ ਥੋੜਾ ਘੱਟ ਹੈ, ਉਨ੍ਹਾਂ ਲਈ ਕੈਨੇਡਾ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ!
ਇਸਤੋਂ ਇਲਾਵਾ ਡਿਆਬ ਔਂਟਰਪ੍ਰਿਿਨਓਰ ਨੂੰ ਵੀ ਭਰਪੂਰ ਮੌਕਾ ਦੇ ਸਕਦੇ ਹਨ,,ਇਸਦਾ ਮਤਲਬ ਜੇਕਰ ਤੁਸੀਂ ਸਮਾਲ ਬਿਜ਼ਨਸ ਔਨਰ ਹੋ ਜਾਂ ਸਟਾਰਟ-ਅਪ ਲਈ ਕੈਨੇਡਾ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਪੈਸ਼ਲ ਇਮੀਗ੍ਰੇਸ਼ਨ ਸਟ੍ਰੀਮਜ਼ ਦਾ ਫਾਇਦਾ ਹੋ ਸਕਦਾ ਹੈ੍!
ਇਸਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਫ੍ਰੈਂਚ ਲੈਂਗੂਐਜ ਵਾਲਿਆਂ ਲਈ ਵੀ ਗੋਲਡਨ ਆਪਰਚੂਨਿਟੀ ਹੋ ਸਕਦੀ ਹੈ ਕਿਉਂਕਿ ਡਿਆਬ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਫ੍ਰੈਂਕੋਫੋਨ ਇਮੀਗ੍ਰੇਸ਼ਨ ਵੀ ਵਧਾਵਾ ਦੇਣ ਦੇ ਪੱਖ ਵਿਚ ਹਨ! ਇਸ ਲਈ ਫ੍ਰੈਂਚ ਭਾਸ਼ਾ ਜਾਨਣ ਵਾਲ਼ਿਆਂ ਨੂੰ ਐਕਸਪ੍ਰੈਸ ਐਂਟਰੀ ਵਿਚ ਕਾਫੀ ਫਾਇਦਾ ਮਿਲ ਸਕਦਾ ਹੈ! ਕਿਉਂਕਿ ਕੈਨੇਡਾ ਵਿਚ ਫ੍ਰੈਂਚ ਬੋਲਣ ਵਾਲੇ ਇਮੀਗ੍ਰੈਂਟਸ ਨੂੰ ਅਲੱਗ ਤੋਂ ਪ੍ਰੀਓਰੀਟੀ ਦਿੱਤੀ ਜਾਂਦੀ ਹੈ!

ਪਰ ਇਥੇ ਇੱਕ ਗੱਲ ਹੋਰ ਜੋ ਬਹੁਤ ਜ਼ਰੂਰੀ ਹੈ ਉਹ ਇਹ ਹੈ ਕਿ ਸਿੱਕੇ ਦਾ ਦੂਜਾ ਪਹਿਲੂ ਵੀ ਸਾਨੂੰ ਦਰਕਿਨਾਰ ਨਹੀਂ ਕਰਨਾ ਚਾਹੀਦਾ,,,ਕਿਉਂਕਿ ਜੇਕਰ ਇਮੀਗ੍ਰੇਸ਼ਨ ‘ਚ ਕੁਝ ਰਾਹਤ ਦੀ ਗੱਲ ਹੋਵੇਗੀ ਤਾਂ ਕੁਝ ਚੁਣੌਤੀਆਂ ਵੀ ਦਰਪੇਸ਼ ਰਹਿਣਗੀਆਂ,, ਇਸਦਾ ਸਭ ਤੋਂ ਵੱਧ ਪ੍ਰਭਾਵ ਟੀ ਆਰ ਜਾਣੀਕਿ ਟੈਂਪਰੈਰੀ ਰੈਜ਼ੀਡੈਂਟਸ ‘ਤੇ ਪੈ ਸਕਦਾ ਹੈ ਕਿਉਂਕਿ ਕੈਨੇਡਾ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਉਹ ਟੈਂਪਰੈਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਵੱਲ ਕਦਮ ਵਧਾਅ ਰਹੇ ਹਨ,,ਇਸਦਾ ਮਤਲਬ ਹੋਵੇਗਾ ਕਿ ਅੰਤਰਰਾਸ਼ਟਰੀ ਵਿਿਦਆਰਥੀਆਂ ਲਈ ਕਈ ਕਿਸਮ ਦੀਆਂ ਸ਼ਰਤਾਂ ਜਾਂ ਰੋਕਾਂ ਲਗਾਈਆਂ ਜਾ ਸਕਦੀਆਂ ਹਨ,,ਇਸਤੋਂ ਇਲਾਬਾ ਟੀ ਆਰ ਟੂ ਪੀ ਆਰ ਜਾਂ ਸਟੂਡੈਂਟ ਟੂ ਪੀ ਆਰ ਦੀ ਰਾਹ ਔਖੀ ਹੋ ਸਕਦੀ ਹੈ, ਕੰਪੀਟੀਸ਼ਨ ਵੱਧ ਸਕਦਾ ਹੈ,,ਪੀ ਆਰ ਲਈ ਨਿਯਮ ਪਹਿਲਾਂ ਦੇ ਮੁਕਾਬਲਤਨ ਸਖਤ ਹੋ ਸਕਦੇ ਹਨ!
ਟਰੂਡੋ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਇਮੀਗ੍ਰੇਸ਼ਨ ਨੀਤੀਆਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਅਤੇ ਸਖਤੀਆਂ ਨਵੀਂ ਸਰਕਾਰ ਮੌਕੇ ਵੀ ਕਾਇਮ ਰਹਿ ਸਕਦੀਆਂ ਹਨ ਅਤੇ ਇਮੀਗ੍ਰੇਸ਼ਨ ਪਾਲਿਸੀ ਨੂੰ ਹੋਰ ਜ਼ਿਆਦਾ ਟਾਈਟ ਕੀਤਾ ਜਾ ਸਕਦਾ ਹੈ, ਦਸਤਾਵੇਜ਼ਾਂ ਦੀ ਸਕਰੀਨਿੰਗ ਹੋਰ ਸਖਤ ਕੀਤੀ ਜਾ ਸਕਦੀ ਹੈ ਸੈਕੰਡਰੀ ਵੈਰੀਫਿਕੇਸ਼ਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ,,ਦਸਤਾਵੇਜ਼ਾਂ ਵਿਚ ਗ਼ਲਤੀ ਦੇ ਚਲਦਿਆਂ ਡਿਲੇਅ ਜਾਂ ਰਿਜਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ,,ਪੀ ਐਨ ਪੀ ਵਿਚ ਵੀ ਕੰਪੀਟੀਸ਼ਨ ਵੀ ਵੱਧ ਸਕਦਾ ਹੈ,,
ਇਸ ਲਈ ਭਾਰਤੀਆਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਜੇਕਰ ਕੈਨੇਡਾ ਆਉਣ ਦੀ ਇਛਾ ਹੈ ਤਾਂ ਸੀ ਆਰ ਐੱਸ ਸਕੋਰ ਨੂੰ ਵਧਾਉਣਾ ਪਵੇਗਾ, ਆਇਲਟਸ ਦੇ ਬੈਂਡ ਚੰਗੇ ਲਿਆਉਣੇ ਪੈਣਗੇ, ਵਰਕ ਐਕਸਪੀਰੀਐਂਸ ‘ਤੇ ਵੀ ਧਿਆਨ ਦੇਣਾ ਪਵੇਗਾ, ਇਸਤੋਂ ਇਲਾਵਾ ਪ੍ਰੈਂਚ ਸਪੀਕਿੰਗ ਲੋਕਾਂ ਲਈ ਬਹੁਤ ਚੰਗੇ ਮੌਕੇ ਹੋਣਗੇ,,ਇਸ ਲਈ ਜੇਕਰ ਫ੍ਰੈਂਚ ਸਿੱਖੀ ਜਾ ਸਕਦੀ ਹੈ ਤਾਂ ਇਸਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਜਦੋਂ ਤੁਸੀਂ ਕੈਨੇਡਾ ਪਹੁੰਚੋ ਤਾਂ ਤੁਸੀਂ ਇੱਥੇ ਸੈੱਟ ਹੋ ਸਕੋ ਤੇ ਪੀ ਆਰ ਹਾਸਿਲ ਕਰਨ ਵਿਚ ਅਸਾਨੀ ਰਹੇ,,ਜੇਕਰ ਤੁਸੀਂ ਪੀ ਐੱਨ ਪੀ ਰਾਹੀਂ ਆਉਣਾ ਚਾਹੁੰਦੇ ਹੋ ਤਾਂ ਪ੍ਰੌਗਰਾਮਜ਼ ਨੂੰ ਚੰਗੀ ਤਰ੍ਹਾਂ ਟ੍ਰੈਕ ਕਰੋ, ਦੇਖੋ ਕਿਸ ਪ੍ਰੋਗਰਾਮ ਲਈ ਤੁਸੀਂ ਇਲੀਜੀਬਲ ਹੋ,,,
ਅਤੇ ਅਖੀਰ ਵਿਚ ਸਭ ਤੋਂ ਮਹੱਤਵਪੂਰ ਇਹ ਹੈ ਕਿ ਤੁਸੀਂ ਆਪਣੀ ਡਾਕੂਮੈਨਟੇਸ਼ਨ ‘ਤੇ ਸਭ ਤੋਂ ਵੱਧ ਧਿਆਨ ਦਿਓ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਦਸਤਾਵੇਜ਼ਾਂ ‘ਤੇ ਸਭ ਤੋਂ ਪਹਿਲਾਂ ਧਿਆਨ ਦਿੰਦਾ ਹੈ,,
ਬਾਕੀ ਅਜੇ ਨਵੇਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਿਆਬ ਦੇ ਆਉਣ ਵਾਲੇ ਦਿਨਾਂ ਦੇ ਫੈਸਲੇ ਅਤੇ ਨੀਤੀਆਂ ਤੈਅ ਕਰਨਗੇ ਕਿ ਕੈਨੇਡਾ ਭਾਰਤੀਆਂ/ਪੰਜਾਬੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੋਲ੍ਹੇਗਾ ਜਾਂ ਫਿਰ ਹੋਰ ਸਖਤੀ ਹੋ ਜਾਵੇਗੀ?

 

This video discusses the latest Canada immigration news, including the new immigration minister and her student visa and work permit policies. New Canada PM Mark Carney gave the new immigration Minister the power to fix immigration flaws. Immigration news of the day. Watch immigration news. What is the update on immigration? Please watch Immigration Today on TV Punjab.

 

The post ਕੈਨੇਡਾ ਦੇ ਦਰਵਾਜ਼ੇ ਖੋਲੂ ਆਹ ਬੀਬੀ! Canada Immigration News appeared first on TV Punjab | Punjabi News Channel.

Tags:
  • canada
  • canada-immigration
  • canada-immigration-minister
  • canada-pm
  • immigration
  • lena-diab
  • mark-carney
  • top-news
  • trending
  • trending-news
  • trudeau
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form