ਬਰਨਾਲਾ ਪੁਲਿਸ ਨੂੰ ਮਿਲੀ ਸਫਲਤਾ, ਸੱਸ-ਨੂੰਹ ਨੂੰ 100 ਗ੍ਰਾਮ ਹੈਰੋਇਨ ਤੇ 25 ਹਜ਼ਾਰ ਦੀ ਡਰੱਗ ਮਨੀ ਸਣੇ ਕੀਤਾ ਕਾਬੂ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਰਨਾਲਾ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਇਸੇ ਤਹਿਤ ਸਬ-ਡਵੀਜ਼ਨ ਤਪਾ ਮੰਡੀ ਦੇ ਅਧੀਨ ਆਉਂਦੇ ਪੁਲਿਸ ਥਾਣਾ ਸਹਿਣਾ ਦੇ ਪਿੰਡ ਜਗਜੀਤ ਪੁਰਾ ਦੇ ਨਸ਼ਾ ਤਸਕਰ ਸੱਸ ਅਤੇ ਨੂੰਹ ਨੂੰ ਪੁਲਿਸ ਨੇ ਰੰਗੇ ਹੱਥੀ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜਿੱਥੇ ਇਹ ਨਸ਼ਾ ਤਸਕਰ ਸੱਸ-ਨੂੰਹ ਅਤੇ ਪੁੱਤ ਤਿੰਨੋਂ ਰਲ ਕੇ ਨਸ਼ਾ ਤਸਕਰੀ ਦਾ ਗੋਰਖ ਧੰਦਾ ਕਰ ਰਹੇ ਸਨ।

ਇਸ ਮੌਕੇ ਬਰਨਾਲਾ ਦੇ ਐਸ.ਪੀ ਅਸ਼ੋਕ ਕੁਮਾਰ ਅਤੇ ਡੀਐਸਪੀ ਗੁਰਵਿੰਦਰ ਸਿੰਘ ਸੰਧੂ ਨੇ ਪ੍ਰੈੱਸ ਕਾਨਫਰੰਸ ਕਰਦੇ ਆ ਜਾਣਕਾਰੀ ਦਿੰਦੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਬਰਨਾਲਾ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਬਰਨਾਲੇ ਜ਼ਿਲ੍ਹੇ ਅੰਦਰ ਨਸ਼ੇ ਦੇ ਪੂਰਨ ਖਾਤਮੇ ਲਈ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਥਾਣਾ ਸਹਿਣਾ ਵਿਖੇ 7-5-25 ਨੂੰ ਇਕਬਾਲ ਸਿੰਘ ਖਿਲਾਫ ਮੁਕਦਮਾ ਦਰਜ ਕੀਤਾ ਸੀ। ਨਸ਼ਾ ਕਰਨ ਦੇ ਆਦੀ ਇਕਬਾਲ ਸਿੰਘ ਨੇ ਸਹਿਣਾ ਪੁਲਿਸ ਨੂੰ ਦੱਸਿਆ ਕਿ ਉਹ ਨਸ਼ਾ ਮਜਬੂਰੀ ਵਸ ਨਾਲ ਪੀਂਦਾ ਹੈ ਅਤੇ ਉਸਦੀ ਜ਼ਿੰਦਗੀ ਖਰਾਬ ਕਰਨ ਵਾਲੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਵਾਉਣਾ ਚਾਹੁੰਦਾ ਹੈ ਅਤੇ ਉਹ ਖੁਦ ਨਸ਼ਾ ਛੱਡਣਾ ਚਾਹੁੰਦਾ ਹੈ, ਜਿੱਥੇ ਬਰਨਾਲਾ ਪੁਲਿਸ ਨੇ ਉਸ ਨੂੰ ਨਸ਼ਾ ਛੜਾਉ ਕੇਂਦਰ ਵਿੱਚ ਦਾਖਲ ਕਰਵਾ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਹੈਰੋਇਨ ਦਾ ਨਸ਼ਾ ਵੇਚਣ ਵਾਲੇ ਤਿੰਨ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕੀਤਾ ਹੈ,ਜਿਨਾਂ ਵਿੱਚੋਂ ਸੱਸ-ਨੂੰਹ ਅਤੇ ਉਸਦਾ ਪੁੱਤ ਵੀ ਸ਼ਾਮਿਲ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਨੂੰਹ ਸੁਖਵਿੰਦਰ ਕੌਰ ਉਰਫ ਸੋਨੀ ਪਤਨੀ ਮਨਜਿੰਦਰ ਸਿੰਘ ਉਰਫ ਮੁੰਦਰੀ,ਸੱਸ ਜਸਵੀਰ ਕੌਰ ਪਤਨੀ ਗੁਰਜੰਟ ਸਿੰਘ ਨੂੰ 100 ਗ੍ਰਾਮ ਹੀਰੋਇਨ, 25 ਹਜਾਰ ਰੁਪਏ ਡਰੱਗ ਮਣੀ ਅਤੇ 2 ਮੋਬਾਈਲਾਂ ਸਮੇਤ ਕਾਬੂ ਕੀਤਾ, ਜਿੰਨਾ ਵਿੱਚੋਂ ਤੀਸਰਾ ਕਥਿਤ ਦੋਸ਼ੀ ਮਨਜਿੰਦਰ ਸਿੰਘ ਉਰਫ ਮੁੰਦਰੀ ਪੁੱਤਰ ਗੁਰਜੰਟ ਸਿੰਘ ਅਜੇ ਫਰਾਰ ਹੈ,ਜਿਸ ਦੀ ਗ੍ਰਿਫਤਾਰੀ ਜਲਦ ਕਰ ਲਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮਨਜਿੰਦਰ ਸਿੰਘ ਦਾ ਪਿਤਾ ਗੁਰਜੰਟ ਸਿੰਘ ਜੋ ਨਸ਼ਾ ਵੇਚਣ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਹੈ। ਇਹ ਸਾਰਾ ਪਰਿਵਾਰ ਰਲ ਮਿਲ ਕੇ ਨਸ਼ਾ ਤਸਕਰੀ ਦਾ ਕਾਰੋਬਾਰ ਕਰਦੇ ਸਨ, ਜਿਨਾ ਖਿਲਾਫ ਪਹਿਲਾਂ ਵੀ ਨਸ਼ਿਆਂ ਤਹਿਤ ਕਈ ਮੁਕਦਮੇ ਦਰਜ ਹਨ।

ਇਹ ਵੀ ਪੜ੍ਹੋ : ‘ਆਪ੍ਰੇਸ਼ਨ ਸਿੰਦੂਰ’ ਹਾਲੇ ਖਤਮ ਨਹੀਂ ਹੋਇਆ, ਇਹ ਸਿਰਫ ਟ੍ਰੇਲਰ, ਸਹੀ ਸਮੇਂ ‘ਤੇ ਪੂਰੀ ਫ਼ਿਲਮ ਵੀ ਦਿਖਾਵਾਂਗੇ’ : ਰਾਜਨਾਥ ਸਿੰਘ

ਉਨ੍ਹਾਂ ਪ੍ਰੈਸ ਕਾਨਫਰੰਸ ਕਰਦਿਆਂ ਸਬ ਡਿਵੀਜ਼ਨ ਤਪਾ ਪੁਲਿਸ ਦੀ ਸ਼ਲਾਘਾ ਕੀਤੀ ਉੱਥੇ ਨਸ਼ਾ ਤਸਕਰਾਂ ਨੂੰ ਵੀ ਸਖਤ ਚੇਤਾਵਨੀ ਦਿੰਦੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਵੀ ਸੁਨੇਹਾ ਦਿੰਦੇ ਕਿਹਾ ਕਿ ਜੇਕਰ ਕੋਈ ਨਸ਼ਾ ਕਰਨ ਦਾ ਆਦੀ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਬਰਨਾਲਾ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਜਿਸ ਨਾਲ ਉਨ੍ਹਾਂ ਦੀ ਨਸ਼ਿਆਂ ਤੋਂ ਜ਼ਿੰਦਗੀ ਨੂੰ ਬਚਾਇਆ ਜਾ ਸਕੇ।

The post ਬਰਨਾਲਾ ਪੁਲਿਸ ਨੂੰ ਮਿਲੀ ਸਫਲਤਾ, ਸੱਸ-ਨੂੰਹ ਨੂੰ 100 ਗ੍ਰਾਮ ਹੈਰੋਇਨ ਤੇ 25 ਹਜ਼ਾਰ ਦੀ ਡਰੱਗ ਮਨੀ ਸਣੇ ਕੀਤਾ ਕਾਬੂ appeared first on Daily Post Punjabi.



Previous Post Next Post

Contact Form