ਬੀਤੇ ਦਿਨੀਂ ਪਾਕਿਸਤਾਨ ਵੱਲੋਂ ਪੁੰਛ ਸੈਕਟਰ ਵਿਚ ਜੋ ਹਮਲਾ ਕੀਤਾ ਗਿਆ ਸੀ ਜਿਸ ਵਿਚ ਇਕ ਗੁਰੂ ਘਰ ਦੇ ਉਪਰ ਵੀ ਬੰਬਾਰੀ ਹੋਈ ਸੀ ਤੇ ਕਈ ਪਰਿਵਾਰ ਵੀ ਇਸ ਦੀ ਚਪੇਟ ਵਿਚ ਆਏ ਸਨ ਤੇ ਹੁਣ SGPC ਵੱਲੋਂ ਇਨ੍ਹਾਂ ਪਰਿਵਾਰਾਂ ਦੀ ਬਾਂਹ ਫੜੀ ਗਈ ਹੈ।
ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਵਫਦ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਪਹੁੰਚਿਆ ਤੇ ਉਥੇ ਪਾਕਿ ਹਮਲੇ ਦਾ ਸ਼ਿਕਾਰ ਹੋਏ ਪਰਿਵਾਰਾਂ ਨਾਲ ਮਿਲਿਆ। ਇਸ ਵਫਦ ਵੱਲੋਂ ਇਕ ਵੱਡੀ ਮਦਦ ਦਾ ਐਲਾਨ ਕੀਤਾ ਗਿਆ। ਪੀੜਤ ਪਰਿਵਾਰਾਂ ਨੂੰ 5-5 ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਇਨ੍ਹਾਂ ਪਰਿਵਾਰਾਂ ਦਾ ਪਾਕਿਸਤਾਨ ਹਮਲੇ ਕਰਕੇ ਜਿਥੇ ਮਾਲੀ ਨੁਕਸਾਨ ਹੋਇਆ ਸੀ ਉਥੇ ਜਾਨੀ ਨੁਕਸਾਨ ਵੀ ਹੋਇਆ ਸੀ ਜਿਸ ਦੇ ਚੱਲਦਿਆਂ ਹੁਣ SGPC ਵੱਲੋਂ ਪੁੰਛ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਫਰੀਦਕੋਟ ‘ਚ ਵਿਅਕਤੀ ਨੇ ਨਹਿਰ ‘ਚ ਛਾਲ ਮਾ.ਰ ਕੇ ਦਿੱਤੀ ਜਾ/ਨ, ਪੈਸਿਆਂ ਦੇ ਲੈਣ-ਦੇਣ ਤੋਂ ਸੀ ਪ੍ਰੇਸ਼ਾਨ !
ਦੱਸ ਦੇਈਏ ਕਿ ਹਮਲੇ ਵਿਚ ਗੁਰੂ ਘਰ ਵਿਚ ਮੌਜੂਦ ਸੰਗਤਾਂ ਵੀ ਇਸ ਦਾ ਸ਼ਿਕਾਰ ਹੋਈਆਂ ਸਨ। ਇਕ ਰਾਗੀ ਸਿੰਘ ਦੀ ਵੀ ਇਸ ਹਮਲੇ ਵਿਚ ਜਾਨ ਗਈ ਸੀ। ਪੀੜਤ ਪਰਿਵਾਰ ਨਾਲ SGPC ਵੱਲੋਂ ਜੋ ਵਫਦ ਪਹੁੰਚਿਆ ਹੈ, ਉਸ ਨਾਲ ਮੁਲਾਕਾਤ ਕੀਤੀ ਗਈ ਹੈ। ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਕਈ ਨਾਪਾਕ ਹਰਕਤਾਂ ਕੀਤੀਆਂ ਗਈਆਂ ਸੀ। ਪੰਜਾਬ ਸਣੇ ਕਈ ਇਲਾਕਿਆਂ ਵਿਚ ਪਾਕਿ ਵੱਲੋਂ ਹਮਲਾ ਕੀਤਾ ਗਿਆ ਸੀ। ਹਾਲਾਂਕਿ ਭਾਰਤ ਵੱਲੋਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਸੀ ਪਰ ਉਨ੍ਹਾਂ ਵੱਲੋਂ ਪੁੰਛ ਸੈਕਟਰ ਵਿਚ ਇਕ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਕਰਕੇ ਇਸ ਇਲਾਕੇ ਵਿਚ ਰਹਿੰਦੇ ਸਿੱਖ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
The post SGPC ਨੇ ਪੁੰਛ ‘ਚ ਪਾਕਿ ਹਮਲੇ ਦਾ ਸ਼ਿਕਾਰ ਹੋਏ ਸਿੱਖ ਪਰਿਵਾਰਾਂ ਦੀ ਫੜੀ ਬਾਂਹ, 5-5 ਲੱਖ ਰੁ. ਦੀ ਦਿੱਤੀ ਵਿੱਤੀ ਮਦਦ appeared first on Daily Post Punjabi.