ਸੀਜ਼ਫਾਇਰ ਮਗਰੋਂ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਮੁੜ ਵਪਾਰ ਹੋਇਆ ਸ਼ੁਰੂ, ਪਾਕਿ ‘ਚ ਫਸੇ 50 ‘ਚੋਂ 6 ਟਰੱਕ ਪਹੁੰਚੇ ਭਾਰਤ

ਸੀਜ਼ਫਾਇਰ ਮਗਰੋਂ ਮੁੜ ਭਾਰਤ ਤੇ ਪਾਕਿਸਤਾਨ ਵਿਚਾਲੇ ਵਪਾਰ ਦੀ ਸ਼ੁਰੂਆਤ ਹੋਈ ਹੈ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਤੇ ਜੜ੍ਹੀਆਂ ਬੂਟੀਆਂ ਮੰਗਵਾਉਂਦਾ ਹੈ। ਇਹ ਪਾਕਿਸਤਾਨ ਹੁੰਦੇ ਹੋਏ ਅਟਾਰੀ ਵਾਹਰਾ ਬਾਰਡਰ ਤੋਂ ਭਾਰਤ ਅੰਦਰ ਐਂਟਰ ਹੁੰਦੇ ਹਨ।

ਦੱਸ ਦੇਈਏ ਕਿ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵਧਿਆ ਸੀ ਤੇ ਗੱਲ ਜੰਗ ਤੱਕ ਪਹੁੰਚ ਗਈ ਸੀ ਤਾਂ ਇਸ ਦੌਰਾਨ ਅਫਗਾਨਿਸਤਾਨ ਦੇ 50 ਦੇ ਕਰੀਬ ਪਾਕਿਸਤਾਨ ਵਿਚ ਫਸੇ ਹੋਏ ਸਨ ਜਿਨ੍ਹਾਂ ਵਿਚੋਂ ਕੁਝ ਅੱਜ ਭਾਰਤ ਪਹੁੰਚੇ ਹਨ। ਬੀਤੇ ਦਿਨੀਂ 50 ਵਿਚੋਂ 6 ਟਰੱਕ ਭਾਰਤ ਆਏ ਹਨ। ਵਪਾਰ ਦੀ ਮੁੜ ਸ਼ੁਰੂਆਤ ਹੋਈ ਹੈ। ਅਫਗਾਨ ਲੰਬੇ ਸਮੇਂ ਤੋਂ ਭਾਰਤ ਵਿਚ ਜੜ੍ਹੀਆਂ ਬੂਟੀਆਂ ਤੇ ਸੁੱਕੇ ਮੇਵੇ ਭੇਜ ਰਿਹਾ ਹੈ।

ਇਹ ਵੀ ਪੜ੍ਹੋ : ਮੁੜ ਕੋਰੋਨਾ ਦੀ ਦਸਤਕ! ਹਾਂਗਕਾਂਗ ਤੋਂ ਲੈ ਕੇ ਸਿੰਗਾਪੁਰ ਤੱਕ ਅਚਾਨਕ ਵਧੇ ਮਾਮਲੇ, ਹਾਈ ਅਲਰਟ ਜਾਰੀ

ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਤੇ ਅਫਗਾਨ ਵਿਚਾਲੇ ਇਹ ਵਪਾ ਬੰਦ ਹੋ ਗਿਆ ਸੀ ਜੋ ਕਿ ਦੁਬਾਰਾ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਵਾਲੇ ਪਾਸੇ ਤੋਂ ਵਾਹਗਾ ਬਾਰਡਰ ਵਿਚ ਫਸੇ ਟਰੱਕ ਇੰਟੀਗ੍ਰੇਟਿਡ ਚੈੱਕ ਪੋਸਟ ਤੇ ਕਸਟਮ ਮੁਤਾਬਕ ਇਹ ਉਹ ਟਰੱਕ ਹਨ ਜੋ ਤਣਾਅ ਵਿਚਾਲੇ ਪਾਕਿਸਤਾਨ ਵਿਚ ਫਸੇ ਹੋਏ ਸਨ। ਅੱਜ ਵੀ 10 ਤੋਂ ਜ਼ਿਆਦਾ ਟਰੱਕ ਅਟਾਰੀ ਵਿਚ ਦਾਖਲ ਹੋਏ ਹਨ ਤੇ ਇਹ ਉਥੋਂ ਲੋਡ ਹੋ ਕੇ ਵੱਖ-ਵੱਖ ਸੂਬਿਆਂ ਲਈ ਰਵਾਨਾ ਹੋਣਗੇ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਟਰੱਕ ਡਰਾਈ ਫਰੂਟਸ ਤੇ ਜੜ੍ਹੀਆਂ ਬੂਟੀਆਂ ਨਾਲ ਭਰੇ ਹੋਏ ਭਾਰਤ ਪਹੁੰਚਣਗੇ।

The post ਸੀਜ਼ਫਾਇਰ ਮਗਰੋਂ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਮੁੜ ਵਪਾਰ ਹੋਇਆ ਸ਼ੁਰੂ, ਪਾਕਿ ‘ਚ ਫਸੇ 50 ‘ਚੋਂ 6 ਟਰੱਕ ਪਹੁੰਚੇ ਭਾਰਤ appeared first on Daily Post Punjabi.


Previous Post Next Post

Contact Form