ਅਬੋਹਰ : ਟਰਾਲੇ ਨੇ ਟ੍ਰੈਕਟਰ ਨੂੰ ਮਾਰੀ ਜ਼ੋਰਦਾਰ ਟੱਕਰ, ਹਾਦਸੇ ‘ਚ ਪਿਓ ਦੀ ਮੌਤ, ਪੁੱਤ ਗੰਭੀਰ ਜ਼ਖਮੀ

ਅਬੋਹਰ ਦੇ ਪਿੰਡ ਦੌਲਤਪੁਰਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਥੇ ਪੰਜ ਧੀਆਂ ਦੇ ਪਿਓ ਦੀ ਮੌਤ ਹੋ ਗਈ। ਪਿੰਡ ਦੌਲਤਪੁਰਾ ਕੋਲ ਅੱਜ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕ ਦੀ ਪਛਾਣ ਸਤਪਾਲ ਵਜੋਂ ਹੋਈ ਹੈ। ਪਿਤਾ ਸਤਪਾਲ ਆਪਣੇ 16 ਸਾਲਾ ਪੁੱਤਰ ਅਜੇ ਨਾਲ ਟਰੈਕਟਰ-ਟਰਾਲੀ ‘ਤੇ ਸ਼੍ਰੀਗੰਗਾਨਗਰ ਤੂੜੀ ਲੈਣ ਜਾ ਰਿਹਾ ਸੀ।

ਜਾਣਕਾਰੀ ਮੁਤਾਬਕ ਦੌਲਤਪੁਰਾ ਗਊਸ਼ਾਲਾ ਕੋਲ ਪਿੱਛੇ ਤੋਂ ਆਏ ਇਕ ਤੇਜ਼ ਰਫਤਾਰ ਟਰਾਲੇ ਨੇ ਉਨ੍ਹਾਂ ਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਪਲਟ ਗਿਆ। ਟਰਾਲਾ ਟਰੈਕਟਰ ਨੂੰ ਕਾਫੀ ਦੂਰ ਤਕ ਘਸੀਟਦਾ ਲੈ ਗਿਆ। ਹਾਦਸੇ ਵਿਚ ਦੋਵੇਂ ਪਿਓ-ਪੁੱਤ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ :  ਨੀਰਜ ਚੋਪੜਾ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ 90 ਮੀਟਰ ਤੋਂ ਦੂਰ ਸੁੱਟਿਆ ਜੈਵਲਿਨ

ਆਸ-ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਸਤਪਾਲ ਨੂੰ ਮ੍ਰਿਤਕ ਐਲਾਨ ਦਿੱਤਾ। ਅਜੇ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪਿੰਡ ਦੇ ਸਰਪੰਚ ਬਲਵੰਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦਾ ਪਰਿਵਾਰ ਬਹੁਤ ਗਰੀਬ ਹੈ। ਉਹ ਤੂੜੀ ਦੀ ਢੁਆਈ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਸਰਪੰਚ ਨੇ ਪੁਲਿਸ ਤੋਂ ਟਰਾਲਾ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਅਬੋਹਰ : ਟਰਾਲੇ ਨੇ ਟ੍ਰੈਕਟਰ ਨੂੰ ਮਾਰੀ ਜ਼ੋਰਦਾਰ ਟੱਕਰ, ਹਾਦਸੇ ‘ਚ ਪਿਓ ਦੀ ਮੌਤ, ਪੁੱਤ ਗੰਭੀਰ ਜ਼ਖਮੀ appeared first on Daily Post Punjabi.



Previous Post Next Post

Contact Form