ਬਟਾਲਾ ਵਿਖੇ ਅੱਜ ਸਵੇਰੇ ਸ਼ਰਾਬ ਦੇ ਠੇਕੇ ਦੇ ਬਾਹਰ ਗ੍ਰੇਨੇਡ ਮਿਲਿਆ ਸੀ। ਬਟਾਲਾ ਦੇ ਨੇੜਲੇ ਇਲਾਕੇ ਆਲੋਵਾਲ ਵਿਖੇ ਗ੍ਰੇਨੇਡ ਮਿਲਿਆ ਸੀ। ਗ੍ਰੇਨੇਡ ਮਿਲਣ ਮਗਰੋਂ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਜਾਂਚ ਵਿਚ ਬਰਨਾਲਾ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਵੱਡਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਇਹ ਇਕ ਡੰਮੀ ਗ੍ਰੇਨੇਡ ਸੀ। ਮਸ਼ਹੂਰ ਹੋਣ ਲਈ ਇਹ ਗ੍ਰੇਨੇਡ ਸੁੱਟਿਆ ਗਿਆ ਸੀ ਤੇ ਇਸ ਦੇ ਬਾਅਦ ਜਿਹੜੇ ਨਾਮੀ ਗੈਂਗਸਟਰ ਜਿਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਉਨ੍ਹਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਗ੍ਰੇਨੇਡ ਨਾ ਫਟਣ ਕਾਰਨ ਵੱਡੇ ਨੁਕਸਾਨ ਹੋਣ ਤੋਂ ਬਚਾਅ ਰਿਹਾ। ਫੇਮਸ ਹੋਣ ਲਈ ਡੰਮੀ ਗ੍ਰੇਨੇਡ ਬਣਾ ਕੇ ਸੁੱਟਿਆ ਗਿਆ ਤੇ ਇਸ ਵਿਚੋਂ ਕੋਈ ਵੀ ਵਿਸਫੋਟ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -:
The post ਬਟਾਲਾ ‘ਚ ਮਿਲੇ ਗ੍ਰੇਨੇਡ ਨੂੰ ਲੈ ਕੇ SSP ਸੁਹੇਲ ਨੇ ਕੀਤਾ ਵੱਡਾ ਖੁਲਾਸਾ, ਫੇਮਸ ਹੋਣ ਲਈ ਸੁੱਟਿਆ ਸੀ Dummy ਗ੍ਰੇਨੇਡ appeared first on Daily Post Punjabi.