‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਜਾਰੀ ਹੈ। ਇਸੇ ਤਹਿਤ ਪੁਲਿਸ ਵੱਲੋਂ ਜਲੰਧਰ ਦੇ ਪਿੰਡ ਗੰਨਾ ਵਿਖੇ ਇਕ ਨਸ਼ਾ ਤਸਕਰ ਦਾ ਘਰ ਢਾਹੁਣ ਲਈ ਪੁਲਿਸ ਪਹੁੰਚੀ ਪਰ ਲੋਕਾਂ ਦੀ ਮੰਗ ‘ਤੇ ਵੱਡਾ ਫੈਸਲਾ ਲਿਆ ਗਿਆ ਤੇ ਨਾਜਾਇਜ਼ ਘਰ ‘ਤੇ ਬੁਲਡੋਜ਼ਰ ਕਾਰਵਾਈ ਨੂੰ ਰੋਕ ਦਿੱਤਾ ਗਿਆ ਹੈ।
ਪਿੰਡ ਦੇ ਲੋਕਾਂ ਵੱਲੋਂ ਅਪੀਲ ਕੀਤੀ ਗਈ ਕਿ ਇਸ ਘਰ ਨੂੰ ਨਾ ਢਾਹਿਆ ਜਾਵੇ ਸਗੋਂ ਪਿੰਡ ਦੀ ਪੰਚਾਇਤ ਨੂੰ ਘਰ ਸੌਂਪਿਆ ਜਾਵੇ ਤਾਂ ਜੋ ਇਥੇ ਜਿੰਮ ਬਣਾਇਆ ਜਾ ਸਕੇ ਤਾਂ ਜੋ ਨੌਜਵਾਨ ਜਿੰਮ ਜਾ ਸਕਣ ਤੇ ਉਹ ਨਸ਼ਿਆਂ ਤੋਂ ਬਚ ਸਕਣ। ਪੁਲਿਸ ਨੇ ਵੀ ਮੌਕੇ ‘ਤੇ ਬੁਲਡੋਜ਼ਰ ਕਾਰਵਾਈ ਨੂੰ ਰੋਕ ਦਿੱਤਾ।
ਦੱਸ ਦੇਈਏ ਕਿ ਜਲੰਧਰ ਵਿਚ ਨਸ਼ਾ ਤਸਕਰ ਦੇ ਨਾਜ਼ਾਇਜ ਘਰ ‘ਤੇ ਪੀਲਾ ਪੰਜਾ ਚਲਾਇਆ ਜਾਣਾ ਸੀ ਜਿਸ ਦਾ ਪੂਰਾ ਪ੍ਰਬੰਧ ਵੀ ਪ੍ਰਸ਼ਾਸਨ ਵੱਲੋਂ ਕਰ ਲਿਆ ਗਿਆ ਸੀ ਪਰ ਐਨ ਮੌਕੇ ‘ਤੇ ਲੋਕਾਂ ਵੱਲੋਂ ਅਪੀਲ ਕੀਤੇ ਜਾਣ ਦੇ ਬਾਅਦ ਘਰ ਨਾ ਢਾਹੁਣ ਦਾ ਫੈਸਲਾ ਲਿਆ ਗਿਆ ਤੇ ਨਸ਼ਾ ਤਸਕਰ ਦੇ ਘਰ ਦੀ ਜ਼ਮੀਨ ਪੰਚਾਇਤ ਨੂੰ ਦੇਣ ਦਾ ਫੈਸਲਾ ਲਿਆ ਗਿਆ ਤਾਂ ਜੋ ਉਥੇ ਜਿੰਮ ਬਣਾਇਆ ਜਾ ਸਕੇ। ਪੰਜਾਬ ਪੁਲਿਸ ਨੇ ਬੇਨਤੀ ਨੂੰ ਸੁਣਦਿਆ ਹੋਇਆ ਘਰ ਪੰਚਾਇਤ ਹਵਾਲੇ ਕਰ ਦਿੱਤਾ। ਪੰਜਾਬ ਪੁਲਿਸ ਦੇ ਇਸ ਫੈਸਲੇ ਤੋਂ ਪਿੰਡ ਵਾਸੀ ਕਾਫੀ ਖੁਸ਼ ਹਨ ਤੇ ਉਨ੍ਹਾਂ ਵੱਲੋਂ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ।
ਵੀਡੀਓ ਲਈ ਕਲਿੱਕ ਕਰੋ -:
The post ਨਸ਼ਾ ਤਸਕਰ ਦੀ ਜ਼ਮੀਨ ‘ਤੇ ਬਣੇਗਾ ਜਿੰਮ, ਲੋਕਾਂ ਦੀ ਅਪੀਲ ‘ਤੇ ਪੁਲਿਸ ਨੇ ਘਰ ‘ਤੇ ਨਹੀਂ ਚਲਾਇਆ ਪੀਲਾ ਪੰਜਾ appeared first on Daily Post Punjabi.