ਚਮਕੌਰ ਸਾਹਿਬ ਵਿਚ ਪੈਂਦੇ ਪਿੰਡ ਮਨਸੂਹਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੋਂ ਘਰ ਤੋਂ ਕਾਲਜ ਗਈ ਕੁੜੀ ਘਰ ਵਾਪਸ ਨਹੀਂ ਪਰਤੀ। ਉਹ ਕਾਫੀ ਦਿਨਾਂ ਤੋਂ ਲਾਪਤਾ ਸੀ। ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ ਪਰ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ ਤੇ ਅੱਜ ਨਹਿਰ ਵਿਚੋਂ ਗੱਡੀ ਸਣੇ ਕੁੜੀ ਦੀ ਲਾਸ਼ ਨੂੰ ਕੱਢਿਆ ਗਿਆ। ਮ੍ਰਿਤਕ ਲੜਕੀ ਦੀ ਪਛਾਣ 19 ਸਾਲਾ ਜਸ਼ਨਪ੍ਰੀਤ ਕੌਰ ਵਜੋਂ ਹੋਈ ਹੈ ਤੇ ਉਹ ਸੈਕੰਡ ਈਅਰ ਦੀ ਵਿਦਿਆਰਥਣ ਸੀ।
ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਏ ਹਨ ਕਿ ਇੰਸਟਾਗ੍ਰਾਮ ‘ਤੇ ਕੋਈ ਮੁੰਡਾ ਉਨ੍ਹਾਂ ਦੀ ਕੁੜੀ ਨਾਲ ਗੱਲਬਾਤ ਕਰਦਾ ਸੀ। ਦੋਵਾਂ ਵੱਲੋਂ ਇਕ-ਦੂਜੇ ਦੀਆਂ ਵੀਡੀਓ ਨੂੰ ਲਾਈਕ ਕੀਤਾ ਜਾਂਦਾ ਸੀ ਤੇ ਪੋਸਟਾਂ ਨੂੰ ਸ਼ੇਅਰ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਪਰਿਵਾਰ ਨੂੰ ਦੋਵਾਂ ਦੇ ਰਿਸ਼ਤੇ ‘ਤੇ ਸ਼ੱਕ ਹੋਇਆ।
ਪਰਿਵਾਰ ਮੁਤਾਬਕ ਮੁੰਡਾ ਕੁੜੀ ਨੂੰ ਬਹਿਲਾ-ਫੁਸਲਾ ਕੇ ਲੈ ਗਿਆ ਤੇ ਹੁਣ ਪਰਿਵਾਰ ਦਾ ਦੋਸ਼ ਹੈ ਕਿ ਮੁੰਡੇ ਨੇ ਕੁੜੀ ਦਾ ਕਤਲ ਕਰਕੇ ਉਸ ਦੀ ਲਾਸ਼ ਗੱਡੀ ਸਣੇ ਨਹਿਰ ਵਿਚ ਸੁੱਟ ਦਿੱਤੀ ਹੈ ਤੇ ਜਦੋਂ ਅਸੀਂ ਮੁੰਡੇ ਵਾਲਿਆਂ ਨਾਲ ਗੱਲ ਕਰਨ ਲਈ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਨੇ ਮੁੰਡੇ ਨੂੰ ਗਾਇਬ ਕਰ ਦਿੱਤਾ ਤੇ ਹੁਣ ਪੂਰਾ ਪਰਿਵਾਰ ਹੀ ਗਾਇਬ ਹੈ। ਹੁਣ ਸਰਹਿੰਦ ਨਹਿਰ ਵਿਚੋਂ ਹਾਈਡ੍ਰਾ ਮਸ਼ੀਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਜਿਸ ਵਿਚੋਂ ਕੁੜੀ ਦੀ ਲਾਸ਼ ਮਿਲੀ ਹੈ। ਕੁੜੀ ਦੇ ਪਰਿਵਾਰ ਵੱਲੋਂ ਮੁੰਡੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਕਾਲਜ ਤੋਂ ਘਰ ਲਈ ਨਿਕਲੀ ਕੁੜੀ ਦੀ ਨਹਿਰ ‘ਚੋਂ ਮਿਲੀ ਦੇਹ, ਪਰਿਵਾਰ ਵਾਲਿਆਂ ਨੇ ਮੁੰਡੇ ‘ਤੇ ਲਗਾਏ ਕਤਲ ਦੇ ਦੋਸ਼ appeared first on Daily Post Punjabi.