ਲੁਧਿਆਣਾ ‘ਚ ਹੁਣ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ, CP ਸ਼ਰਮਾ ਨੇ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ

ਲੁਧਿਆਣਾ ਵਿਚ ਹੁਣ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਟ੍ਰੈਫਿਕ ਵਿਵਸਥਾ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਪਲਾਨਿੰਗ ਤਹਿਤ ਕੰਮ ਕਰ ਰਹੇ ਹਨ। CP ਸਵਪਨ ਸ਼ਰਮਾ ਨੇ ਅੱਜ ਟ੍ਰੈਫਿਕ ਦੇ ਬੇਹਤਰ ਪ੍ਰਬੰਧ ਲਈ ਪੁਲਿਸ ਲਾਈਨਸ ਸਥਿਤ ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਰਵਾਨਾ ਕੀਤਾ।

ਸੀਪੀ ਸਵਪਨ ਸ਼ਰਮਾ ਨੇ ਸ਼ਹਿਰ ਵਿਚ ਇਕ ਨਵੀਂ ਏਕੀਕ੍ਰਿਤ ਪੁਲਿਸ ਵਿਵਸਥਾ ਦਾ ਐਲਾਨ 8 ਦਿਨ ਪਹਿਲਾਂ ਕੀਤਾ ਸੀ। ਇਹ ਵਿਵਸਥਾ ਪੁਲਿਸ ਕੰਟਰੋਲ ਰੂਮ, ਆਵਾਜਾਈ ਬ੍ਰਾਂਚ ਤੇ ਸੀਸੀਟੀਵੀ ਨਿਗਰਾਨੀ ਨੂੰ ਏਕੀਕ੍ਰਿਤ ਸਰੰਚਨਾ ਤਹਿਤ ਇਕੱਠੇ ਲਿਆਏਗੀ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਟ੍ਰੈਫਿਕ ਤੇ ਪੀਸੀਆਰ ਨੂੰ ਇੰਟੀਗ੍ਰੇਟਿਡ ਕੀਤਾ ਗਿਆ ਹੈ। ਮੌਕੇ ਦੇ ਅਫਸਰ ਦੀ ਜ਼ਿੰਮੇਵਾਰੀ ਵਧਾਈ ਗਈ ਹੈ ਕਿਉਂਕਿ ਜੋ ਗਰਾਊਂਡ ‘ਤੇ ਡਿਊਟੀ ਕਰ ਰਿਹਾ ਹੈ, ਉਸ ਨੂੰ ਪਤਾ ਹੈ ਕਿ ਕਿਹੜੀਆਂ ਥਾਵਾਂ ‘ਤੇ ਐਮਰਜੈਂਸੀ ਵਾਹਨਾਂ ਦੀ ਲੋੜ ਹੈ। ਜਿਹੜੀਆਂ ਥਾਵਾਂ ‘ਤੇ ਟ੍ਰੈਫਿਕ ਵੱਧ ਜਾਮ ਰਹਿੰਦਾ ਹੈ, ਉਨ੍ਹਾਂ ਥਾਵਾਂ ਦੀ ਵੀ ਜਾਣਕਾਰੀ ਲਈ ਜਾ ਰਹੀ ਹੈ। ਇਹ ਗੱਡੀਆਂ ਕਿਹੜੀਆਂ ਥਾਵਾਂ ‘ਤੇ ਤਾਇਨਾਤ ਕਰਨੀਆਂ, ਇਸ ਸਬੰਧੀ ਅੱਜ ਮੀਟਿੰਗ ਕੀਤੀ ਜਾਵੇਗੀ।

ਇਨ੍ਹਾਂ ਗੱਡੀਆਂ ਵਿਚ ਤਾਇਨਾਤ ਕਰਮਚਾਰੀ ਡਿਜੀਟਲ ਸਹੂਲਤ ਨਾਲ ਲੈਸ ਹੋਣਗੇ। ਸਾਰਿਆਂ ਕੋਲ ਵਾਕੀ-ਟਾਕੀ ਸੈੱਟ, ਛੋਟਾ ਵੈਪਨ ਤੇ ਜੀਪੀਐੱਸ ਲੱਗਾ ਹੋਵੇਗਾ। ਇਹ ਰੋਜ਼ਾਨਾ ਉਨ੍ਹਾਂ ਥਾਵਾਂ ‘ਤੇ ਜਾਣਗੇ ਜਿਥੇ ਟ੍ਰੈਫਿਕ ਜਾਮ ਦੀ ਸਮੱਸਿਆ ਹੋਵੇਗੀ. ਜੇਕਰ ਕਿਤੇ ਇਨ੍ਹਾਂ ਨੂੰ ਮੈਨਪਾਵਰ ਦੀ ਲੋੜ ਪਵੇਗੀ ਤਾਂ ਤੁਰੰਤ ਸਬੰਧਤ ਥਾਣੇ ਵਿਚ ਪੁਲਿਸ ਵਿਚ ਫੋਰਸ ਮੰਗਵਾ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ‘ਚ ਆਇਆ ਭੂ/ਚਾਲ, ਝ/ਟਕਿਆਂ ਤੋਂ ਸ/ਹਿਮੇ ਲੋਕ, ਦਫਤਰਾਂ ਘਰਾਂ ‘ਚੋਂ ਨਿਕਲੇ ਬਾਹਰ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਗੱਡੀਆਂ ‘ਤੇ ਤਾਇਨਾਤ ਮੁਲਾਜ਼ਮ 2 ਸ਼ਿਫਟਾਂ ਵਿਚ 24 ਘੰਟੇ ਡਿਊਟੀ ਦੇਣਗੇ। ਫਿਲਹਾਲ ਕੁਝ ਮੁਲਾਜ਼ਮਾਂ ਦੀ ਕਮੀ ਹੈ ਪਰ ਜਲਦ ਮੁਲਾਜ਼ਮ ਪੂਰੇ ਕਰ ਲਏ ਜਾਣਗੇ। ਨਗਰ ਨਿਗਮ ਦਾ ਵੀ ਪੂਰਾ ਸਾਥ ਲਿਆ ਜਾਵੇਗਾ ਤਾਂ ਕਿ ਰੇਹੜੀ ਫੜ੍ਹੀ ਵਾਲਿਆਂ ਨੂੰ ਵੀ ਵੱਖਰੀ ਜਗ੍ਹਾ ਕਾਰੋਬਾਰ ਕਰਨ ਲਈ ਮਿਲ ਸਕੇ। ਜ਼ੋਨ ਇੰਚਾਰਜ ਤੇ ਐੱਸਐੱਚਓ ਦੀ ਖਾਸ ਤੌਰ ‘ਤੇ ਟੀਮ ਬਣਾਈ ਗਈ ਹੈ। ਪੁਲਿਸ ਵਿਭਾਗ ਵਿਚ ਜਿਥੇ ਪੁਲਿਸ ਦੀ ਐਕਟੀਵਿਟੀ ਘੱਟ ਹੈ ਉਥੋਂ ਮੁਲਾਜ਼ਮ ਨਿਕਲ ਕੇ ਟ੍ਰੈਫਿਕ ਵਿਚ ਲਗਾਉਣਗੇ।

The post ਲੁਧਿਆਣਾ ‘ਚ ਹੁਣ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ, CP ਸ਼ਰਮਾ ਨੇ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ appeared first on Daily Post Punjabi.



Previous Post Next Post

Contact Form