ਟ੍ਰੇਨ ‘ਚ ਸਫਰ ਕਰਦੇ ਸਮੇਂ ਕੈਸ਼ ਨਾ ਹੋਣ ‘ਤੇ ਹੁਣ ਫਿਕਰ ਕਰਨ ਦੀ ਲੋੜ ਨਹੀਂ। ਰੇਲਵੇ ਤੁਹਾਨੂੰ ਇਸ ਫਿਕਰ ਤੋਂ ਛੁਟਕਾਰਾ ਦਿਵਾਉਣ ਕਰਨ ਜਾ ਰਿਹਾ ਹੈ। ਭਾਰਤੀ ਰੇਲਵੇ ਨੇ ਮੁੰਬਈ-ਮਨਮਾਡ ਪੰਚਵਟੀ ਐਕਸਪ੍ਰੈਸ ਨੂੰ ਦੇਸ਼ ਦੀ ਪਹਿਲੀ ਰੇਲਗੱਡੀ ਬਣਾ ਕੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ, ਜਿਸ ਵਿੱਚ ATM ਲਾਇਆ ਗਿਆ ਹੈ। ਟ੍ਰੇਨ ਦੇ AC ਕੋਚ ਵਿਚ ਲੱਗੇ ਇਸ ਏਟੀਐੱਮ ਤੋਂ ਚੱਲਦੀ ਟ੍ਰੇਨ ਵਿਚ ਹੀ ਯਾਤਰੀ ਕੈਸ਼ ਕੱਢ ਸਕਦੇ ਹਨ।
ਇਸ ਏਟੀਐਮ ਨੂੰ ਖਾਸ ਤੌਰ ‘ਤੇ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਟ੍ਰੇਨ ਪੂਰੀ ਰਫਤਾਰ ‘ਤੇ ਹੋਣ ‘ਤੇ ਵੀ ਇਹ ਸਹੀ ਢੰਗ ਨਾਲ ਕੰਮ ਕਰ ਸਕੇ। ਇਸ ਤੋਂ ਇਲਾਵਾ ਇਸ ਨੂੰ ਚੋਰਾਂ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਸੀ.ਸੀ.ਟੀ.ਵੀ. ਰਾਹੀਂ 24 ਘੰਟੇ ਇਸ ‘ਤੇ ਨਜ਼ਰ ਰੱਖੀ ਜਾਵੇਗੀ। ਰੇਲਵੇ ਦਾ ਕਹਿਣਾ ਹੈ ਕਿ ਜੇਕਰ ਮੁੰਬਈ-ਮਨਮਾਡ ਪੰਚਵਟੀ ਐਕਸਪ੍ਰੈੱਸ ‘ਚ ਲਗਾਏ ਗਏ ਏ.ਟੀ.ਐੱਮ. ਨੂੰ ਚੰਗਾ ਰਿਸਪਾਂਸ ਮਿਲਦਾ ਹੈ ਤਾਂ ਹੋਰ ਲੰਬੀ ਦੂਰੀ ਦੀਆਂ ਟ੍ਰੇਨਾਂ ‘ਚ ਵੀ ਏ.ਟੀ.ਐੱਮ. ਲਾਏ ਜਾਣਗੇ।
ਇਹ ਨਵੀਂ ਸਹੂਲਤ ਭੁਸਾਵਲ ਰੇਲਵੇ ਡਿਵੀਜ਼ਨ ਅਤੇ ਬੈਂਕ ਆਫ ਮਹਾਰਾਸ਼ਟਰ ਦੇ ਨਾਲ ਸਾਂਝੇਦਾਰੀ ਵਿੱਚ ਸ਼ੁਰੂ ਕੀਤੀ ਗਈ ਹੈ ਅਤੇ ਇਸ ਦਾ ਟ੍ਰਾਇਲ ਰਨ ਵੀ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਪੰਚਵਟੀ ਐਕਸਪ੍ਰੈਸ ਦੇ ਸਾਰੇ 22 ਡੱਬੇ ਵੈਸਟੀਬਿਊਲ ਨਾਲ ਜੁੜੇ ਹੋਏ ਹਨ ਤਾਂ ਜੋ ਕਿਸੇ ਵੀ ਕੋਚ ਦੇ ਯਾਤਰੀ ਇਸ ਸਹੂਲਤ ਦਾ ਲਾਭ ਲੈ ਸਕਣ। ਖਾਸ ਗੱਲ ਇਹ ਹੈ ਕਿ ਇਹ ਏਟੀਐਮ ਹੁਣ ਮੁੰਬਈ-ਹਿੰਗੋਲੀ ਜਨ ਸ਼ਤਾਬਦੀ ਐਕਸਪ੍ਰੈਸ ਵਿੱਚ ਵੀ ਉਪਲਬਧ ਹੋਵੇਗਾ, ਕਿਉਂਕਿ ਦੋਵਾਂ ਟ੍ਰੇਨਾਂ ਵਿੱਚ ਇੱਕ ਹੀ ਰੈਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਆਨਬੋਰਡ ਏਟੀਐਮ ਨਾਲ, ਯਾਤਰੀ ਨਾ ਸਿਰਫ਼ ਨਕਦੀ ਕਢਵਾ ਹੋਣਗੇ, ਬਲਕਿ ਉਹ ਚੈੱਕ ਬੁੱਕ ਵੀ ਆਰਡਰ ਕਰ ਸਕਦੇ ਹਨ, ਆਪਣੇ ਖਾਤੇ ਦੀ ਸਟੇਟਮੈਂਟ ਚੈੱਕ ਕਰ ਸਕਦੇ ਹਨ ਅਤੇ ਹੋਰ ਬੈਂਕਿੰਗ ਸੇਵਾਵਾਂ ਦਾ ਲਾਭ ਵੀ ਲੈ ਸਕਦੇ ਹਨ।
ਵਿਸ਼ੇਸ਼ ਸੁਰੱਖਿਆ ਪ੍ਰਬੰਧ
ਟ੍ਰੇਨ ‘ਚ ATM ਦਾ ਟਰਾਇਲ ਰਨ ਕੀਤਾ ਗਿਆ ਹੈ। ਹਾਲਾਂਕਿ, ਸੁਰੰਗਾਂ ਅਤੇ ਖਰਾਬ ਮੋਬਾਈਲ ਕਨੈਕਟੀਵਿਟੀ ਕਾਰਨ ਇਗਤਪੁਰੀ ਤੋਂ ਕਸਾਰਾ ਵਿਚਕਾਰ ਸਿਗਨਲ ਸਮੱਸਿਆਵਾਂ ਸਨ। ਮਸ਼ੀਨ ਨੇ ਪੂਰੀ ਯਾਤਰਾ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ। ਭੁਸਾਵਲ ਡਿਵੀਜ਼ਨ ਦੇ ਡੀਆਰਐਮ ਇਤੀ ਪਾਂਡੇ ਨੇ ਕਿਹਾ, “ਇਹ ਸਾਡੀ ਇਨੋਵੇਸ਼ਨ ਸਕੀਮ INFRIS ਦਾ ਇੱਕ ਹਿੱਸਾ ਸੀ। ਟ੍ਰਾਇਲ ਸਫਲ ਰਿਹਾ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਸੁਵਿਧਾਵਾਂ ਹੋਰ ਟ੍ਰੇਨਾਂ ਰੇਨਾਂ ਵਿੱਚ ਵੀ ਉਪਲਬਧ ਕਰਵਾਈਆਂ ਜਾਣਗੀਆਂ।” ਯਾਤਰੀਆਂ ਦੀ ਸਹੂਲਤ ਦੇ ਨਾਲ-ਨਾਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ATM ਸ਼ਟਰ ਸਿਸਟਮ, ਸੀਸੀਟੀਵੀ ਨਿਗਰਾਨੀ ਅਤੇ ਤਕਨੀਕੀ ਸੁਰੱਖਿਆ ਉਪਾਵਾਂ ਨਾਲ ਫਿੱਟ ਕੀਤੇ ਗਏ ਹਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਫੈਸਲਾ, ਮੰਡੀਆਂ ‘ਚ ਲਿਫਟਿੰਗ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਵਧਾਈ
ਦੱਸ ਦੇਈਏ ਕਿ ਪੰਚਵਟੀ ਐਕਸਪ੍ਰੈਸ ਇੱਕ ਸੁਪਰਫਾਸਟ ਟ੍ਰੇਨ ਹੈ ਜੋ ਮੁੰਬਈ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (CSMT) ਤੋਂ ਮਨਮਾਡ ਜੰਕਸ਼ਨ (MMR) ਤੱਕ ਚਲਦੀ ਹੈ। ਇਹ ਰੋਜ਼ਾਨਾ ਦੀ ਰੇਲਗੱਡੀ ਹੈ। ਇਹ ਟ੍ਰੇਨ 4 ਘੰਟੇ 35 ਮਿੰਟ ‘ਚ ਆਪਣਾ ਸਫਰ ਪੂਰਾ ਕਰਦੀ ਹੈ। ਇਹ ਟ੍ਰੇਨਮੁੰਬਈ ਵਾਸੀਆਂ ਲਈ ਲਾਈਫ ਲਾਈਨ ਹੈ। ਇਸ ਵਿੱਚ ਹਜ਼ਾਰਾਂ ਯਾਤਰੀ ਸਫ਼ਰ ਕਰਦੇ ਹਨ। ਇਹ ATM ਉਨ੍ਹਾਂ ਲੋਕਾਂ ਲਈ ਕਾਫੀ ਮਦਦਗਾਰ ਸਾਬਤ ਹੋਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -:

The post ਹੁਣ ਚੱਲਦੀ ਗੱਡੀ ‘ਚ ਕੈਸ਼ ਦੀ ਫਿਕਰ ਨਹੀਂ! ਦੇਸ਼ ‘ਚ ਪਹਿਲੀ ਵਾਰ ਟ੍ਰੇਨ ‘ਚ ਲਾਇਆ ਗਿਆ ATM appeared first on Daily Post Punjabi.
source https://dailypost.in/news/business-news/atm-has-been-installed/