ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ। ਇਕ ਚਿੱਠੀ ਕਿਸਾਨਾਂ ਤੱਕ ਪਹੁੰਚੀ ਹੈ, ਜਿਸ ਦੇ ਬਾਅਦ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਨੁਮਾਇੰਦੇ ਮੌਜੂਦ ਨਹੀਂ ਹੋਣੇ ਚਾਹੀਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਮੀਟਿੰਗ ਵਿਚ ਨਹੀਂ ਆਉਣਾ ਜੇ ਸਰਕਾਰ ਦੇ ਨੁਮਾਇੰਦੇ ਉਥੇ ਮੌਜੂਦ ਰਹੇ।
ਕਿਸਾਨਾਂ ਨੇ 19 ਮਾਰਚ ਵਾਲੀ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਪਿੱਠ ਵਿਚ ਛੁਰਾ ਮਾਰਿਆ ਗਿਆ। ਸਾਨੂੰ ਗ੍ਰਿਫਤਾਰ ਕੀਤਾ ਗਿਆ, ਸਾਡੀਆਂ ਟਰਾਲੀਆਂ ਚੋਰੀ ਹੋ ਗਈਆਂ। ਸਾਡਾ ਕਾਫੀ ਨੁਕਸਾਨ ਹੋਇਆ। ਅਸੀਂ ਇਸ ਮੀਟਿੰਗ ਵਿਚ ਦਾ ਹਿੱਸਾ ਨਹੀਂ ਬਣਨਾ ਜੇ ਪੰਜਾਬ ਸਰਕਾਰ ਦੇ ਨੁਮਾਇੰਦੇ ਇਸ ਵਿਚ ਮੌਜੂਦ ਹੋਣਗੇ।
ਇਹ ਵੀ ਪੜ੍ਹੋ : ਦੋਸਤਾਂ ਨੇ ਪਹਿਲਾਂ ਇਕੱਠੇ ਪੀਤੀ ਦਾ/ਰੂ, ਫਿਰ 100 ਰੁਪਏ ਵੱਧ ਕਮਿਸ਼ਨ ਮਿਲਣ ਪਿੱਛੇ ਦੋਸਤ ਨੇ ਕੀਤੀ ਯਾਰ ਮਾ.ਰ
ਇਨ੍ਹਾਂ ਸਭ ਦੇ ਦਰਮਿਆਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗ ਵਿਚ ਸ਼ਾਮਲ ਹੋਵਾਂਗੇ ਤੇ ਜੇਕਰ ਪੰਜਾਬ ਸਰਕਾਰ ਦੇ ਨੁਮਾਇੰਦੇ ਉਥੇ ਪਹੁੰਚਦੇ ਹਨ ਤਾਂ ਅਸੀਂ ਮੀਟਿੰਗ ਦਾ ਹਿੱਸਾ ਨਹੀਂ ਬਣਾਂਗੇ। ਦੱਸ ਦੇਈਏ ਕਿ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ 4 ਮਈ ਨੂੰ ਮੀਟਿੰਗ ਹੋਵੇਗੀ।
The post ਕਿਸਾਨ ਜਥੇਬੰਦੀਆਂ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ, 4 ਮਈ ਦੀ ਮੀਟਿੰਗ ‘ਚ ਪੰਜਾਬ ਦੇ ਨੁਮਾਇੰਦੇ ਸ਼ਾਮਲ ਨਾ ਕਰਨ ਦੀ ਕੀਤੀ ਮੰਗ appeared first on Daily Post Punjabi.