ਪਹਿਲਗਾਮ ਹਮਲੇ ਦੇ ਬਾਅਦ ਹੁਣ ਇਸ ਪੂਰੇ ਮਾਮਲੇ ਵਿਚ NIA ਦੀ ਐਂਟਰੀ ਹੋਈ ਹੈ। ਵੱਡੇ-ਵੱਡੇ ਅਫਸਰ NIA ਦੀ ਟੀਮ ਵਿਚ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਵੱਲੋਂ ਚਸ਼ਮਦੀਦਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਡੀਆਈਜੀ, ਆਈਜੀ ਤੇ ਐੱਸਪੀ ਦੇ ਦਿਸ਼ਾ-ਨਿਰਦੇਸ਼ਾਂ ਉਤੇ NIA ਦੀਆਂ ਟੀਮਾਂ ਬਣਾਈਆਂ ਗਈਆਂ ਹਨ। NIA ਨੇ ਬੈਸਰਨ ਘਾਟੀ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕੀਤੀ।
ਦਰਅਸਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਅੱਤਵਾਦੀ 26 ਜਣਿਆਂ ਨੂੰ ਮਾਰ ਕੇ ਫਰਾਰ ਕਿਵੇਂ ਹੋ ਗਏ। ਕਿਵੇਂ ਉਹ ਦਾਖਲ ਹੋਏ ਤੇ ਕਿਵੇਂ ਉਥੋਂ ਨਿਕਲ ਗਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬਾਬਤ ਫੋਰੈਂਸਿੰਕ ਟੀਮਾਂ ਦੀ ਵੀ ਮਦਦ ਲਈ ਜਾ ਰਹੀ ਹੈ। ਹੁਣ ਤੱਕ ਫੌਜ ਵੱਲੋਂ 8 ਅੱਤਵਾਦੀਆਂ ਦੇ ਘਰ ਢਹਿ ਢੇਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਹਰਿਆਣਾ ਦੇ CM ਦਾ ਐਲਾਨ-‘ਪਹਿਲਗਾਮ ਹ.ਮ.ਲੇ ‘ਚ ਸ਼ਹੀਦ ਹੋਏ ਵਿਨੇ ਨਰਵਾਲ ਦੇ ਪਰਿਵਾਰ ਨੂੰ ਮਿਲਣਗੇ 50 ਲੱਖ ਰੁ.’
ਦੋਹਾਂ ਦੇਸ਼ਾਂ ਵਿਚਾਲੇ ਸਥਿਤੀ ਤਣਾਪੂਰਨ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਮੀਡੀਆ ਲਈ ਐਡਵਾਈਜਰੀ ਜਾਰੀ ਕੀਤੀ ਹੋਈ ਹੈ। ਏਜੰਸੀ ਵੱਲੋਂ ਲੋਕਲ ਲੋਕਾਂ ਵੱਲੋਂ ਵੀ ਪੁੱਛਗਿਛ ਕੀਤੀ ਜਾਵੇਗੀ। ਕੁਝ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਵੱਡਾ ਐਕਸ਼ਨ ਹੋ ਸਕਦਾ ਹੈ। ਘਾਟੀ ਦੇ ਆਸ-ਪਾਸ ਜੰਗਲ ਹੈ। ਚਸ਼ਮਦੀਦ ਉਥੋਂ ਭੱਜ ਕੇ ਨਿਕਲੇ ਸੀ ਤੇ ਉਨ੍ਹਾਂ ਦਾ ਕਹਿਣਾ ਹੀ ਕਿ ਉਹ ਘਟਨਾ ਵਾਲੀ ਥਾਂ ਤੋਂ 8 ਤੋਂ 9 ਕਿਲੋਮੀਟਰ ਪੈਦਲ ਤੁਰ ਕੇ ਜੰਗਲ ਵਿਚੋਂ ਨਿਕਲ ਕੇ ਮੇਨ ਹਾਈਵੇ ਉਤੇ ਪਹੁੰਚੇ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰਕਾਰ ਇਹ ਅੱਤਵਾਦੀ ਦਾਖਲ ਕਿਵੇਂ ਹੋਏ। ਉਨ੍ਹਾਂ ਨੂੰ ਸਾਰਾ ਰਸਤਾ ਕਿਵੇਂ ਪਤਾ ਸੀ। ਕੁਲਗਾਮ ਵਿੱਚ ਅੱਤਵਾਦੀ ਸੰਗਠਨਾਂ ਦੇ 2 ਮਦਦਗਾਰ ਗ੍ਰਿਫ਼ਤਾਰ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:

The post ਪਹਿਲਗਾਮ ਅੱਤਵਾਦੀ ਹਮਲੇ ਦੀ ਜਾਂਚ ਕਰੇਗੀ NIA, ਚਸ਼ਮਦੀਦਾਂ ਤੋਂ ਕੀਤੀ ਜਾਵੇਗੀ ਪੁੱਛਗਿੱਛ appeared first on Daily Post Punjabi.
source https://dailypost.in/news/latest-news/nia-to-investigate-pahalgam/