ਅਬੋਹਰ, ਸ੍ਰੀ ਵਰਿੰਦਰ ਸਿੰਘ ਬਰਾੜ ਐਸ.ਐਸ.ਪੀ ਫਾਜਿਲਕਾ ਜੀ ਦੀ ਅਗਵਾਈ ਹੇਠ ਸ੍ਰੀ ਮੁਖਤਿਆਰ ਰਾਏ, ਐਸ.ਪੀ. ਇੰਨਵੈਸਟੀਗੇਸ਼ਨ ਫਾਜ਼ਿਲਕਾ ਅਤੇ ਡੀ.ਐਸ.ਪੀ. ਸਬ ਡਵੀਜਨ ਅਬੋਹਰ ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਜੀਤ ਕੁਮਾਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਅਤੇ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ.ਆਈ.ਏ-2 ਫਾਜ਼ਿਲਕਾ ਦੀਆਂ ਟੀਮਾਂ ਵੱਲੋਂ ਅਬੋਹਰ ਦੇ ਪਿੰਡ ਪੰਜਾਵਾ ਵਿਖੇ ਹੋਏ ਇੱਕ ਨੌਜਵਾਨ ਦੇ ਕਤਲ ਦੇ ਕੇਸ ਨੂੰ 24 ਘੰਟੇ ਦੇ ਅੰਦਰ ਸੁਲਝਾਉਣ ‘ਚ ਕਾਮਯਾਬੀ ਹਾਸਲ ਕੀਤੀ ਹੈ।
ਮਿਤੀ 26.04.25 ਨੂੰ ਜੋਰਾ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪੰਜਾਵਾ ਮਾਡਲ ਨੇ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਪਾਸ ਆਪਣਾ ਬਿਆਨ ਲਿਖਾਇਆ ਕਿ ਉਸਦਾ ਛੋਟਾ ਭਰਾ ਕਾਲੂ ਉਰਫ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪੰਜਾਵਾ ਮਾਡਲ ਉਮਰ ਕਰੀਬ 28 ਸਾਲ, ਜੋ ਜਗਮੀਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਅਭੁੱਨ ਫਾਜ਼ਿਲਕਾ ਨਾਲ ਉਸ ਦੀ ਕੰਬਾਇਨ ‘ਤੇ ਡਰਾਇਵਰ ਲੱਗਾ ਸੀ ਤੇ ਕਣਕ ਦੀ ਵਢਾਈ ਫਾਜ਼ਿਲਕਾ ਦੇ ਨੇੜੇ ਕਰਦੇ ਸਮੇ ਇਨ੍ਹਾਂ ਮਾਲਕਾਂ ਕੋਲ ਹੀ ਰਹਿੰਦਾ ਸੀ। ਜੋ ਹੁਣ ਉਸੇ ਹੀ ਮਾਲਕ ਦੀ ਤੂੜੀ ਵਾਲੀ ਮਸ਼ੀਨ ਪਰ ਡਰਾਇਵਰ ਲੱਗ ਗਿਆ ਸੀ। ਦੋ ਦਿਨ ਪਹਿਲਾ ਤੁੜੀ ਬਣਾਉਣ ਵਾਲੀ ਹੋਰ ਮਸ਼ੀਨ ਤੇ ਪਰ ਕੰਮ ਕਰਦੇ ਸਾਥੀ ਸੁਰਜੀਤ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਜੌੜਕੀ ਕੰਕਰ ਫਾਜ਼ਿਲਕਾ ਅਤੇ ਪਵਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਟਾਹਲੀਵਾਲਾ ਬੋਦਲਾ ਅਤੇ ਮਸ਼ੀਨ ਦੇ ਮਾਲਕ ਜਗਮੀਤ ਸਿੰਘ ਨਾਲ ਉਹਨਾਂ ਦੇ ਪਿੰਡ ਪੰਜਾਵਾ ਆ ਗਏ ਤੇ ਦਿਨ ਸਮੇ ਕੰਮ ਕਰਨ ਤੋ ਬਾਅਦ ਮਸ਼ੀਨ ਸਮੇਤ ਦੋਨੇ ਟਰੈਕਟਰ ਪੰਜਾਵਾ ਕਿਸਾਨ ਸੇਵਾ ਕੇਂਦਰ ਪੈਟ੍ਰੋਲ ਪੰਪ ਤਤਵਾਲਾ ਲਿੰਕ ਰੋਡ ਪਰ ਰੋਕ ਦਿੰਦੇ ਸਨ ਤੇ ਇਹ ਸਾਰੇ ਜਣੇ ਉਥੇ ਹੀ ਸੌਂ ਜਾਦੇ ਸਨ । ਮਿਤੀ 25-04-2025 ਨੂੰ ਦੇਰ ਰਾਤ ਮੁਦਈ ਅਤੇ ਉਸਦਾ ਭਰਾ ਰੋਟੀ ਖਾ ਕੇ ਪੈਟਰੋਲ ਪੰਪ ਪਰ ਆਏ ਤਾ ਜਿਥੇ ਇਸਦਾ ਸਾਥੀ ਸੁਰਜੀਤ ਸਿੰਘ ਉਕਤ ਅਤੇ ਦੋ ਤਿੰਨ ਹੋਰ ਵਿਅਕਤੀ ਪੰਪ ਪਰ ਮੌਜੂਦ ਸਨ ਤੇ ਉਹ ਇਹਨਾ ਨੂੰ ਪੰਪ ‘ਤੇ ਹੀ ਛੱਡ ਕੇ ਘਰ ਨੂੰ ਚਲਾ ਗਿਆ ਸੀ।
ਅੱਜ ਸਵੇਰੇ ਮਿਤੀ 26.4.2025 ਨੂੰ ਜਦ ਉਸਦਾ ਭਾਈ ਗੁਰਪ੍ਰੀਤ ਸਿੰਘ ਘਰ ਨਹੀ ਆਇਆ ਤਾ ਉਸਨੇ ਪਰਿਵਾਰ ਸਮੇਤ ਤਲਾਸ਼ ਲਈ ਪੈਟਰੋਲ ਪੰਪ ਪਰ ਆਏ ਤਾ ਮੈ ਦੇਖਿਆਂ ਤਾ ਗੁਰਪ੍ਰੀਤ ਸਿੰਘ ਖੂਨ ਨਾਲ ਲੱਥ ਪੱਥ ਪਿਆ ਸੀ ਜਿਸ ਦੇ ਸਿਰ ਅਤੇ ਮੱਥੇ ਪਰ ਸਖਤ ਸੱਟਾ ਵੱਜੀਆਂ ਹੋਈਆ ਹਨ ਅਤੇ ਉਸ ਦੇ ਸਿਰ ਅਤੇ ਮੁੰਹ ਤੋ ਖੂਨ ਵੱਗ ਰਿਹਾ ਸੀ ਤੇ ਉਸਦੀ ਮੌਤ ਹੋ ਚੁੱਕੀ ਹੈ ਤੇ ਪਾਸ ਹੀ ਤੂੜੀ ਵਾਲੀ ਮਸ਼ੀਨ ਦੀ ਚੌਰਸ ਲੋਹੇ ਡਈ (ਚੌਰਸ ਫੱਟੀ ਨੁਮਾ) ਸਮੇਤ ਹਥੌੜਾ ਪਿਆ ਹੈ ਡਈ ਨੂੰ ਖੂਨ ਲੱਗਿਆ ਹੋਇਆ ਹੈ। ਪੜਤਾਲ ਕਰਨ ‘ਤੇ ਯਕੀਨ ਹੋ ਗਿਆ ਹੈ ਕਿ ਰਾਤ ਸਮੇ ਗੁਰਪ੍ਰੀਤ ਸਿੰਘ ਪਾਸ ਮੌਜੂਦ ਸਾਥੀ ਟਰੈਕਟਰ ਸਮੇਤ ਗਾਇਬ ਹਨ ਜਿਹਨਾ ਨੇ ਹੀ ਗੁਰਪ੍ਰੀਤ ਸਿੰਘ ਦੇ ਸੱਟਾ ਮਾਰ ਕੇ ਉਸਦਾ ਕਤਲ ਕੀਤਾ ਹੈ। ਵਜ੍ਹਾ ਇਹ ਹੈ ਕਿ ਗੁਰਪ੍ਰੀਤ ਸਿੰਘ ਦੇ ਮਸ਼ੀਨ ਮਾਲਕ ਨੇ ਉਸ ਨੂੰ 100/-ਰੁਪਏ ਵੱਧ ਕਮਿਸ਼ਨ ਦੇਣ ਦੀ ਗਲ ਕੀਤੀ ਸੀ । ਜਿਸ ਕਰਕੇ ਇਸ ਦੇ ਸਾਥੀ ਗੁਰਪ੍ਰੀਤ ਸਿੰਘ ਨਾਲ ਈਰਖਾ ਕਰਦੇ ਸੀ।
ਜਿਸ ਕਰਕੇ ਮਿਤੀ 25/26 ਅਪ੍ਰੈਲ ਦੀ ਰਾਤ ਸੁਰਜੀਤ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਜੌੜਕੀ ਕੰਕਰ ਫਾਜਿਲਕਾ ਅਤੇ ਪਵਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਟਾਹਲੀਵਾਲਾ ਬੋਦਲਾ ਅਤੇ ਮਸ਼ੀਨ ਦੇ ਮਾਲਕ ਜਗਮੀਤ ਸਿੰਘ ਤੇ ਇੱਕ ਹੋਰ ਨਾਮਾਲੂਮ ਵਿਅਕਤੀ ਨੇ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਦੇ ਸੱਟਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪਾਕਿ ਨਾਲ ਤਣਾਅ ‘ਚ ਵਿਚਾਲੇ ਭਾਰਤੀ ਜਲਸੈਨਾ ਦਾ ਐਕਸ਼ਨ, ਅਰਬ ਸਾਗਰ ‘ਚ ਕਈ ਐਂਟੀ-ਸ਼ਿਪ ਮਿਜ਼ਾਈਲਾਂ ਦਾ ਕੀਤਾ ਟੈਸਟ
ਮਦਈ ਮੁਕਦਮਾ ਉਕਤ ਦੇ ਬਿਆਨ ਪਰ ਮੁਕਦਮਾ ਨੰਬਰ 47, ਮਿਤੀ 26.04.2025 ਅ/ਧ 103(1),3(5) BNS ਥਾਣਾ ਖੂਈਆ ਸਰਵਰ ਬਰਖਿਲਾਫ ਸੁਰਜੀਤ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਜੌੜਕੀ ਕੰਕਰ ਫਾਜਿਲਕਾ ਅਤੇ ਪਵਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਟਾਹਲੀਵਾਲਾ ਬੋਦਲਾ ਅਤੇ ਮਸ਼ੀਨ ਦੇ ਮਾਲਕ ਜਗਮੀਤ ਸਿੰਘ ਵਗੈਰਾ ਦੇ ਦਰਜ ਰਜਿਸਟਰ ਕੀਤਾ ਗਿਆ ਹੈ।ਮੁੱਕਦਮਾ ਉਕਤ ਦੇ ਮੁੱਖ ਦੋਸ਼ੀ ਸੁਰਜੀਤ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੁੱਕਦਮਾ ਦੇ ਬਾਕੀ ਦੋਸ਼ੀਆ ਨੂੰ ਵੀ ਗਿਰਫਤਾਰ ਕਰਨ ਲਈ ਉਨਾ ਦੀਆ ਰਿਸ਼ਤੇਦਾਰੀਆ ਅਤੇ ਹੋਰ ਥਾਣਾ ਪਰ ਰੇਡ ਕੀਤੇ ਜਾ ਰਹੇ ਹਨ। ਜਿਨਾ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਮੁੱਕਦਮਾ ਦੀ ਤਫਤੀਸ਼ ਮੁਕੰਮਲ ਕਰਕੇ ਮੁੱਕਦਮਾ ਦਾ ਨਿਪਟਾਰਾ ਜਲਦ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

The post ਦੋਸਤਾਂ ਨੇ ਪਹਿਲਾਂ ਇਕੱਠੇ ਪੀਤੀ ਦਾਰੂ, ਫਿਰ 100 ਰੁਪਏ ਵੱਧ ਕਮਿਸ਼ਨ ਮਿਲਣ ਪਿੱਛੇ ਦੋਸਤ ਨੇ ਕੀਤੀ ਯਾਰ ਮਾ.ਰ appeared first on Daily Post Punjabi.