ਮਨੂ ਭਾਕਰ ਨੂੰ ਮਿਲਿਆ ਖੇਡ ਰਤਨ ਪੁਰਸਕਾਰ, ਸਨਮਾਨ ਮਗਰੋਂ ਬਾਗੋ-ਬਾਗ ਸ਼ੂਟਰ, ਟਵੀਟ ‘ਚ ਕਹੀ ਇਹ ਗੱਲ

ਪੈਰਿਸ ਓਲੰਪਿਕ-2024 ਵਿਚ ਦੋ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਵੀਰਵਾਰ ਨੂੰ ਖੇਡ ਰਤਨ ਐਵਾਰਡ ਨਾਲ ਨਿਵਾਜਿਆ ਗਿਆ। ਉਸ ਤੋਂ ਇਲਾਵਾ ਭਾਰਤ ਦੇ ਸ਼ਤਰੰਜ ਖਿਡਾਰੀ ਡੀ ਗੁਕੇਸ਼ ਨੂੰ ਵੀ ਇਸ ਐਵਾਰਡ ਨਾਲ ਨਿਵਾਜਿਆ ਗਿਆ। ਦੋਵਾਂ ਨੂੰ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਹ ਐਵਾਰਡ ਦਿੱਤਾ।

ਦੱਸ ਦੇਈਏ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਉਸ ਦੇ ਦਮਦਾਰ ਖੇਡ ਅਤੇ ਅਸਾਧਾਰਨ ਪ੍ਰਤਿਭਾ ਲਈ ਅੱਜ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਮਿਲਿਆ ਹੈ। ਉਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਜਰਮਨਜੀਤ ਸਿੰਘ ਅਤੇ ਜਲੰਧਰ ਦੇ ਸੁਖਜੀਤ ਸਿੰਘ ਨੂੰ ਵੀ ਅਰਜੁਨ ਐਵਾਰਡ ਨਾਲ ਸਨਮਾਨਿਤ ਗਿਆ। ਜ਼ਿਕਰਯੋਗ ਹੈ ਕਿ ਕੁਲ 32 ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤਾ ਗਿਆ ਜੋ ਭਾਰਤ ਦਾ ਦੂਜਾ ਸਭ ਤੋਂ ਵੱਡਾ ਖੇਡ ਪੁਰਸਕਾਰ ਹੈ।

ਪੁਰਸਕਾਰ ਮਿਲਣ ਮਗਰੋਂ ਓਲੰਪੀਅਨ ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਿਹਾ ਕਿ “ਇਹ ਸਨਮਾਨ ਮੈਨੂੰ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਤੇ ਜਿੱਤ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਮਾਰਗਦਰਸ਼ਨ ਕੀਤਾ।

ਇਹ ਪੁਰਸਕਾਰ ਮਿਲਣ ‘ਤੇ ‘ਬਲੈਸਡ’ ਵਰਗੀ ਫੀਲਿੰਗ ਆ ਰਹੀ ਹੈ। ਇਹ ਐਵਾਰਡ ਇੱਕ ਬਹੁਤ ਵੱਡਾ ਆਨਰ ਹੈ, ਜੋ ਉਸ ਦੇ ਨਾਲ ਰਹੇਗਾ। ਉਹ ਹਮੇਸ਼ਾ ਖੇਡ ਰਤਨ ਐਵਾਰਡੀ ਵਜੋਂ ਜਾਣੀ ਜਾਂਦੀ ਰਹੇਗੀ। ਮਨੂ ਭਾਕਰ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਹੈ। ਅਤੇ ਖੇਡ ਰਤਨ ਐਵਾਰਡ ਮਿਲਣ ਤੋਂ ਬਾਅਦ ਉਸ ਨੇ ਹੱਸਦੇ ਹੋਏ ਕਿਹਾ- ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਐਵਾਰਡ ਮਿਲ ਸਕਿਆ।

ਮਨੂ ਭਾਕਰ ਨੇ ਕਿਹਾ ਕਿ ਇਹ ਪੁਰਸਕਾਰ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਮੈਂ ਹੋਰ ਸਖ਼ਤ ਮਿਹਨਤ ਕਰਨ ਅਤੇ ਅੱਗੇ ਵਧਣ ਅਤੇ ਦੇਸ਼ ਲਈ ਮੈਡਲ ਲਿਆਉਣ ਦੀ ਉਮੀਦ ਕਰਦੀ ਹਾਂ।

Manu Bhaker Inspired to Achieve More After Winning Major Dhyan Chand Khel Ratna Award

ਮਨੂ ਭਾਕਰ ਦਾ ਜਨਮ 18 ਫਰਵਰੀ 2002 ਨੂੰ ਝੱਜਰ ਜ਼ਿਲ੍ਹੇ ਦੇ ਗੋਰੀਆ ਪਿੰਡ ਵਿੱਚ ਹੋਇਆ ਸੀ। ਹੁਣ ਉਸਦਾ ਪਰਿਵਾਰ ਫਰੀਦਾਬਾਦ ਵਿੱਚ ਰਹਿੰਦਾ ਹੈ। ਮਨੂ ਦੇ ਪਰਿਵਾਰ ਵਿੱਚ ਪਿਤਾ ਦਾ ਨਾਮ ਰਾਮਕਿਸ਼ਨ, ਮਾਤਾ ਦਾ ਨਾਮ ਸੁਮੇਧਾ ਅਤੇ ਭਰਾ ਦਾ ਨਾਮ ਅਖਿਲ ਹੈ। ਮਨੂ ਬਾਕਸਿੰਗ ਦੀ ਰਾਸ਼ਟਰੀ ਖਿਡਾਰਣ ਰਹਿ ਚੁੱਕੀ ਹੈ। ਅੱਖ ਵਿੱਚ ਮੁੱਕਾ ਲੱਗਣ ਕਾਰਨ ਉਸ ਨੇ ਬਾਕਸਿੰਗ ਛੱਡ ਦਿੱਤੀ ਸੀ। ਇਸ ਤੋਂ ਬਾਅਦ ਮਨੂ ਨੇ ਮਾਰਸ਼ਲ ਆਰਟ, ਤੀਰਅੰਦਾਜ਼ੀ, ਟੈਨਿਸ ਅਤੇ ਸਕੇਟਿੰਗ ਵੀ ਕੀਤੀ। ਆਖਰ ਮਨੂ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ।

ਯੂਨੀਵਰਸਲ ਸਕੂਲ ਜਿੱਥੇ ਮਨੂ ਦੀ ਮਾਂ ਪ੍ਰਿੰਸੀਪਲ ਸੀ, ਉੱਥੇ ਸ਼ੂਟਿੰਗ ਰੇਂਜ ਵੀ ਹੈ। ਮਾਂ ਨੇ ਮਨੂ ਨੂੰ ਪਿਤਾ ਨਾਲ ਸ਼ੂਟਿੰਗ ਰੇਂਜ ਭੇਜਿਆ। ਮਨੂ ਨੇ ਜਿਵੇਂ ਹੀ ਪਹਿਲਾ ਸ਼ਾਟ ਮਾਰਿਆ, ਫਿਜ਼ੀਕਲ ਟੀਚਰ ਅਨਿਲ ਜਾਖੜ ਨੇ ਉਸ ਦੀ ਪ੍ਰਤਿਭਾ ਨੂੰ ਪਛਾਣ ਲਿਆ। ਉਸ ਨੇ ਮਨੂ ਦੀ ਮਾਂ ਨੂੰ ਕਿਹਾ ਕਿ ਮਨੂ ਨੂੰ ਇਸ ਖੇਡ ਲਈ ਸਮਾਂ ਦੇਣ ਦਿਓ, ਉਹ ਦੇਸ਼ ਲਈ ਮੈਡਲ ਲੈ ਕੇ ਆਵੇਗੀ।

ਮਨੂ ਦੀ ਮਾਂ ਚਾਹੁੰਦੀ ਸੀ ਕਿ ਉਸ ਦੀ ਧੀ ਡਾਕਟਰ ਬਣੇ ਕਿਉਂਕਿ ਘਰ ਵਿੱਚ ਕੋਈ ਡਾਕਟਰ ਨਹੀਂ ਸੀ। ਸੁਮੇਧਾ ਦੱਸਦੀ ਹੈ ਕਿ ਮਨੂ ਪੜ੍ਹਾਈ ਵਿੱਚ ਚੰਗੀ ਸੀ। ਉਹ ਬਾਇਓਲੋਜੀ ਵਿੱਚ ਖਾਸ ਤੌਰ ‘ਤੇ ਮਜ਼ਬੂਤ ​​ਸੀ। ਮੈਡੀਕਲ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ, ਉਹ ਕੋਟਾ ਵਿੱਚ ਇੱਕ ਕੋਚਿੰਗ ਸੈਂਟਰ ਵੀ ਗਈ ਸੀ। ਉਦੋਂ ਹੀ ਫਿਜ਼ੀਕਲ ਟੀਚਰ ਅਨਿਲ ਜਾਖੜ ਦੀ ਐਂਟਰੀ ਹੋਈ। ਉਨ੍ਹਾਂ ਨੇ ਮਨੂ ਦੀ ਮਾਂ ਨੂੰ ਕਿਹਾ ਕਿ ਉਹ ਕੁਝ ਦਿਨਾਂ ਲਈ ਮਨੂ ਨੂੰ ਦੇ ਦੇਣ। ਮੈਂ ਚਾਹੁੰਦਾ ਹਾਂ ਕਿ ਉਹ ਸ਼ੂਟ ਕਰੇ। ਉਦੋਂ ਮਨੂ ਸਿਰਫ਼ 14 ਸਾਲ ਦੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ 3 ਖਿਡਾਰੀਆਂ ਨੇ ਵਧਾਇਆ ਮਾਣ, ਰਾਸ਼ਟਰਪਤੀ ਭਵਨ ‘ਚ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਤ

ਉਸ ਸਮੇਂ ਰੀਓ ਓਲੰਪਿਕ-2016 ਹੁਣੇ ਹੀ ਖਤਮ ਹੋਇਆ ਸੀ। ਮਨੂ ਨੇ ਆਪਣੇ ਪਿਤਾ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਸ਼ੂਟਿੰਗ ਪਿਸਤੌਲ ਲਿਆਉਣ ਲਈ ਕਿਹਾ। ਪਿਤਾ ਨੇ ਆਪਣੀ ਧੀ ਦੀ ਬੇਨਤੀ ਮੰਨ ਲਈ ਅਤੇ ਉਸ ਨੂੰ ਪਿਸਤੌਲ ਦੇ ਦਿੱਤੀ। ਸਿਰਫ਼ ਇੱਕ ਸਾਲ ਬਾਅਦ, ਮਨੂ ਨੇ ਰਾਸ਼ਟਰੀ ਪੱਧਰ ‘ਤੇ ਇੱਕ ਤਮਗਾ ਜਿੱਤਿਆ ਅਤੇ ਸ਼ੂਟਿੰਗ ਫੈਡਰੇਸ਼ਨ ਦੇ ਜੂਨੀਅਰ ਪ੍ਰੋਗਰਾਮ ਲਈ ਚੁਣਿਆ ਗਈ। ਉੱਥੇ ਉਸ ਨੂੰ ਅੰਤਰਰਾਸ਼ਟਰੀ ਤਮਗਾ ਜੇਤੂ ਜਸਪਾਲ ਰਾਣਾ ਦਾ ਸਹਿਯੋਗ ਮਿਲਿਆ। ਜਸਪਾਲ ਰਾਣਾ ਇਸ ਸਮੇਂ ਮਨੂ ਦੇ ਕੋਚ ਹਨ।

ਹਾਲਾਂਕਿ, 2021 ਟੋਕੀਓ ਓਲੰਪਿਕ ਤੋਂ ਬਾਅਦ, ਇੱਕ ਸਮਾਂ ਅਜਿਹਾ ਆਇਆ ਜਦੋਂ ਮਨੂ ਸ਼ੂਟਿੰਗ ਵੀ ਛੱਡਣ ਵਾਲੀ ਸੀ। ਇੱਥੇ ਉਹ ਪਿਸਟਲ ਖ਼ਰਾਬ ਹੋਣ ਕਾਰਨ ਕੁਆਲੀਫਾਇੰਗ ਰਾਊਂਡ ਤੋਂ ਬਾਹਰ ਹੋ ਗਈ ਸੀ। ਉਹ ਇੰਨੀ ਦੁਖੀ ਹੋ ਗਈ ਕਿ ਉਸ ਦੀ ਮਾਂ ਨੂੰ ਵੀ ਪਿਸਤੌਲ ਲੁਕਾਉਣੀ ਪਈ। ਉਹ ਡਿਪ੍ਰੈਸ਼ਨ ਦੀ ਸ਼ਿਕਾਰ ਹੋ ਗਈ ਪਰ ਉਸ ਨੇ ਹਾਰ ਨਹੀਂ ਮੰਨੀ ਅਤੇ ਭਾਗਵਤ ਗੀਤਾ ਦੇ ਸਾਥ ਨਾਲ ਡਿਪ੍ਰੈਸ਼ਨ ਨੂੰ ਮਾਤ ਦਿੱਤੀ ਤੇ ਉਸ ਨੇ ਦੁਬਾਰਾ ਸ਼ੂਟਿੰਗ ਸ਼ੁਰੂ ਕੀਤੀ ਅਤੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵਿਸ਼ਵ ਦੀ ਨੰਬਰ ਇੱਕ ਨਿਸ਼ਾਨੇਬਾਜ਼ ਹੀਨਾ ਸਿੱਧੂ ਨੂੰ ਹਰਾਇਆ।

ਵੀਡੀਓ ਲਈ ਕਲਿੱਕ ਕਰੋ -:

 

The post ਮਨੂ ਭਾਕਰ ਨੂੰ ਮਿਲਿਆ ਖੇਡ ਰਤਨ ਪੁਰਸਕਾਰ, ਸਨਮਾਨ ਮਗਰੋਂ ਬਾਗੋ-ਬਾਗ ਸ਼ੂਟਰ, ਟਵੀਟ ‘ਚ ਕਹੀ ਇਹ ਗੱਲ appeared first on Daily Post Punjabi.



source https://dailypost.in/news/sports/manu-bhakar-got-the/
Previous Post Next Post

Contact Form