ਫਾਜ਼ਿਲਕਾ ਦੇ ਲਮੋਚੜ ਕਲਾਂ ਕੋਲ ਫਿਰੋਜ਼ਪੁਰ ਹਾਈਵੇ ‘ਤੇ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿਚ 2 ਦੋਸਤਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੈ। ਪਾਰਟੀ ਤੋਂ ਵਾਪਸ ਪਰਤ ਰਹੇ ਤਿੰਨ ਦੋਸਤਾਂ ਦੀ ਕਾਰ ਦਾ ਟਾਇਰ ਫਟਣ ਦੇ ਬਾਅਦ ਗੱਡੀ ਕਈ ਵਾਰ ਪਲਟ ਗਈ।
ਹਾਦਸੇ ਵਿਚ ਸਾਜਨ ਮਦਾਨ ਤੇ ਸ਼ੁਭਮ ਧੂੜੀਆ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਗੁਰਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਫਰੀਦਕੋਟ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਚਾਰੋਂ ਦੋਸਤ ਪਾਰਟੀ ਤੋਂ ਪਰਤ ਰਹੇ ਸਨ ਤੇ ਇਕ ਨੂੰ ਜਲਾਲਾਬਾਦ ਵਿਚ ਉਤਾਰਨ ਦੇ ਬਾਅਦ ਤਿੰਨ ਲੋਕ ਫਾਜ਼ਿਲਕਾ ਵੱਲ ਜਾ ਰਹੇ ਸਨ।
ਇਹ ਵੀ ਪੜ੍ਹੋ : ਮੁੜ ਸੁਰਖੀਆਂ ‘ਚ ਕੁੱਲ੍ਹੜ ਪੀਜ਼ਾ ਕਪਲ, UK ਜਾਂਦੇ ਹੀ ਗਾਇਕ ਬਣਿਆ ਸਹਿਜ ਅਰੋੜਾ!
ਹਾਦਸੇ ਤੋਂ ਸਿਰਫ 5 ਮਿੰਟ ਪਹਿਲਾਂ ਸ਼ੁਭਮ ਨੇ ਆਪਣੀ ਪਤਨੀ ਨਾਲ ਫੋਨ ‘ਤੇ ਗੱਲ ਕੀਤੀ ਸੀਤੇ ਕਿਹਾ ਸੀ ਕਿ ਉਹ ਜਲਾਲਾਬਾਦ ਪਹੁੰਚ ਗਏ ਹਨ ਤੇ ਜਲਦ ਹੀ ਘਰ ਆ ਜਾਣਗੇ। ਦੋਵੇਂ ਮ੍ਰਿਤਕ ਵਿਆਹੁਤਾ ਸਨ ਤੇ ਚੰਗੇ ਦੋਸਤ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

The post ਦਰੱਖਤ ਨਾਲ ਟਕਰਾਈ ਤੇਜ਼ ਰਫਤਾਰ ਕਾਰ, ਪਾਰਟੀ ਤੋਂ ਵਾਪਸ ਪਰਤ ਰਹੇ 2 ਦੋਸਤਾਂ ਦੀ ਮੌਤ, 1 ਜ਼ਖਮੀ appeared first on Daily Post Punjabi.