TV Punjab | Punjabi News ChannelPunjabi News, Punjabi TV |
Table of Contents
|
ਚੰਡੀਗੜ੍ਹ PGI 'ਚ ਅੱਜ OPD ਸੇਵਾਵਾਂ ਬੰਦ, ਡਾਕਟਰਾਂ ਦੀ ਹੜ੍ਹਤਾਲ ਦਾ ਫੈਕਲਟੀ ਐਸੋਸੀਏਸ਼ਨ ਨੇ ਕੀਤਾ ਸਮਰਥਨ Saturday 17 August 2024 04:33 AM UTC+00 | Tags: india news punjab top-news ਡੈਸਕ- ਕੋਲਕਾਤਾ 'ਚ ਵਾਪਰੀ ਘਟਨਾ ਕਾਰਨ ਚੰਡੀਗੜ੍ਹ 'ਚ ਡਾਕਟਰਾਂ ਦਾ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਪੀਜੀਆਈ ਫੈਕਲਟੀ ਐਸੋਸੀਏਸ਼ਨ ਨੇ ਸ਼ਨੀਵਾਰ ਨੂੰ ਓਪੀਡੀ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਫਾਲੋ-ਅੱਪ ਵਾਲੇ ਮਰੀਜ਼ ਨਹੀਂ ਦੇਖੇ ਜਾਣਗੇ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ। ਐਸੋਸੀਏਸ਼ਨ ਨੇ ਬਾਹਰਲੇ ਰਾਜਾਂ ਤੋਂ ਆਏ ਮਰੀਜ਼ਾਂ ਸਮੇਤ ਹੋਰ ਮਰੀਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਾਲੋਅਪ ਲਈ ਪੀਜੀਆਈ ਨਾ ਆਉਣ ਕਿਉਂਕਿ ਓਪੀਡੀ ਵਿੱਚ ਬੈਠ ਕੇ ਮਰੀਜ਼ਾਂ ਨੂੰ ਦੇਖਣ ਦੀ ਬਜਾਏ ਉਹ ਰੈਜ਼ੀਡੈਂਟ ਡਾਕਟਰ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਪੀਜੀਆਈ ਅਤੇ ਸ਼ਹਿਰ ਦੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਰੈਜ਼ੀਡੈਂਟ ਡਾਕਟਰਾਂ ਵੱਲੋਂ ਚੱਲ ਰਿਹਾ ਧਰਨਾ ਸ਼ੁੱਕਰਵਾਰ ਨੂੰ ਹੋਰ ਤੇਜ਼ ਹੋ ਗਿਆ। ਪੀਜੀਆਈ ਦੇ ਰੈਜ਼ੀਡੈਂਟ ਡਾਕਟਰਾਂ ਨੇ ਅੱਜ ਸਵੇਰ ਤੋਂ ਹੀ ਕੈਂਪਸ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਤੀਕ ਲਹੂ ਨਾਲ ਲਿਬੜੇ ਐਪਰਨ ਪਾ ਕੇ ਰੈਲੀਆਂ ਅਤੇ ਮੁਜ਼ਾਹਰੇ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਪੀਜੀਆਈ ਫੈਕਲਟੀ ਐਸੋਸੀਏਸ਼ਨ ਦੇ ਨਾਲ-ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ, ਇੰਡੀਅਨ ਡੈਂਟਲ ਐਸੋਸੀਏਸ਼ਨ ਅਤੇ ਇੰਡੀਅਨ ਚਿਲਡਰਨ ਅਕੈਡਮੀ ਵੀ ਰੈਜ਼ੀਡੈਂਟ ਡਾਕਟਰਾਂ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ 17 ਅਗਸਤ ਤੋਂ 24 ਘੰਟਿਆਂ ਲਈ ਓਪੀਡੀ ਸੇਵਾਵਾਂ ਬੰਦ ਕਰਨਗੇ। ਰੈਜ਼ੀਡੈਂਟ ਡਾਕਟਰਾਂ ਦਾ ਪੀਜੀਆਈ ਵਿੱਚ ਰੋਸ ਹੈ, ਓਪੀਡੀ ਵਿੱਚ ਆਏ ਮਰੀਜ਼ਾਂ ਨੂੰ ਪੈਂਫਲੈਟ ਵੰਡੇ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਪੁੱਛਿਆ ਕਿ ਕੀ ਉਹ ਵਿਰੋਧ ਕਰ ਕੇ ਗਲਤ ਕੰਮ ਕਰ ਰਹੇ ਹਨ। ਰੈਜ਼ੀਡੈਂਟ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਇਸ ਮੁਹਿੰਮ ਵਿੱਚ ਮਰੀਜ਼ਾਂ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਹਨ ਤਾਂ ਜੋ ਮਿਲ ਕੇ ਇਨਸਾਫ਼ ਦੀ ਲੜਾਈ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਦੂਜੇ ਪਾਸੇ ਰੈਜ਼ੀਡੈਂਟ ਡਾਕਟਰਾਂ ਸਮੇਤ ਹੋਰ ਪੈਰਾ ਮੈਡੀਕਲ ਸਟਾਫ਼ ਸ਼ਾਮ ਨੂੰ ਸੁਖਨਾ ਝੀਲ ਵਿਖੇ ਇਕੱਠੇ ਹੋਏ ਅਤੇ ਪ੍ਰਦਰਸ਼ਨ ਕੀਤਾ। The post ਚੰਡੀਗੜ੍ਹ PGI 'ਚ ਅੱਜ OPD ਸੇਵਾਵਾਂ ਬੰਦ, ਡਾਕਟਰਾਂ ਦੀ ਹੜ੍ਹਤਾਲ ਦਾ ਫੈਕਲਟੀ ਐਸੋਸੀਏਸ਼ਨ ਨੇ ਕੀਤਾ ਸਮਰਥਨ appeared first on TV Punjab | Punjabi News Channel. Tags:
|
ਰਾਜੋਆਣਾ 'ਤੇ ਫੈਸਲਾ ਲੈਣ ਲਈ ਰਾਸ਼ਟਰਪਤੀ ਨੂੰ ਮਿਲੇਗਾ SGPC ਦਾ ਵਫ਼ਦ Saturday 17 August 2024 04:37 AM UTC+00 | Tags: balwant-singh-rajona beant-singh-assination dr-harhinder-dhami india latest-news-punjab news president-of-india punjab punjab-politics top-news trending-news tv-punjab ਡੈਸਕ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ 'ਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ 'ਤੇ ਫੈਸਲਾ ਲੈਣ ਲਈ ਹੁਣ ਆਖਿਰੀ ਬਾਰ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾਵੇਗੀ। ਜੇਕਰ ਇਸ ਤੋਂ ਬਾਅਦ ਵੀ ਭਾਰਤ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਤਾਂ ਇਸ ਤੋਂ ਬਾਅਦ ਫੈਸਲਾ ਸਿੱਖ ਪੰਥ 'ਤੇ ਛੱਡ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਸ 'ਤੇ ਸਖ਼ਤ ਫੈਸਲਾ ਲੈਣ ਲਈ ਕਿਹਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ 'ਚ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਨੂੰ ਲੈ ਕੇ ਉਕਤ ਫੈਸਲਾ ਲਿਆ ਗਿਆ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿਂਘ ਧਾਮੀ ਨੇ ਕਿਹਾ ਕਿ ਸਿੱਖਾਂ ਨਾਲ ਬੇਇੰਨਸਾਫ਼ੀ ਹੋ ਰਹੀ ਹੈ। 12 ਸਾਲਾਂ ਤੋਂ ਐਸਜੀਪੀਸੀ ਵੱਲੋਂ ਰਾਜੋਆਣਾ ਨੂੰ ਲੈ ਕੇ ਦਿੱਤੀ ਗਈ ਮਰਸੀ ਪਟੀਸ਼ਨ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਐਸਜੀਪੀਸੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੀ ਸਪੱਸ਼ਟ ਕਰ ਚੁੱਕਾ ਹੈ ਕਿ ਇਸ 'ਤੇ ਸਰਕਾਰ ਨੂੰ ਫੈਸਲਾ ਲੈਣਾ ਹੈ, ਪਰ ਸਰਕਾਰ ਹੀ ਸਪੱਸ਼ਟ ਨਹੀਂ ਕਰ ਰਹੀ ਹੈ ਕਿ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣੀ ਹੈ ਜਾਂ ਉਮਰ ਕੈਦ ਵਿੱਚ ਤਬਦੀਲ ਕਰਨਾ ਹੈ। ਹੁਣ ਇਸੇ ਮਾਮਲੇ 'ਚ ਜ਼ਲਦੀ ਹੀ ਵਫ਼ਦ ਸਰਕਾਰ ਨੂੰ ਮਿਲੇਗਾ। ਐਸਜੀਪੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਸਿੱਖ ਧਰਮ ਵਿੱਚ ੴ ਦਾ ਮਹੱਤਵ ਹੈ। ਇਸ ਨੂੰ ਨਾਂ ਤਾ ਕਪੜੇ 'ਤੇ, ਨਾਂ ਹੀ ਸਰੀਰ 'ਤੇ ਉਕੇਰਿਆ ਜਾ ਸਕਦਾ ਹੈ। ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਨਾਇਕਾ ਮੈਨ 'ਤੇ ਇੱਕ ਟੋਪੀ ਵੇਚੀ ਜਾ ਰਹੀ ਹੈ , ਜਿਸ 'ਤੇ ੴ ਉਕੇਰਿਆ ਗਿਆ ਹੈ। ਐਸਜੀਪੀਸੀ ਜ਼ਲਦੀ ਹੀ ਲੀਗਲ ਟੀਮ ਦੀ ਸਹਾਇਤਾ ਨਾਲ ਨਾਇਕਾ ਮੈਨ ਨੂੰ ਨੋਟਿਸ ਜਾਰੀ ਕਰੇਗੀ। ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ 'ਚ ਸਿੱਖੀ ਸਰੂਪ ਦੇ ਨਾਲ ਖੇਡਣ ਵਾਲੇ ਖਿਡਾਰੀ ਜਰਮਨਪ੍ਰੀਤ ਸਿੰਘ ਦੀ ਐਸਜੀਪੀਸੀ ਨੇ ਤਾਰੀਫ਼ ਕੀਤੀ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੇ ਵੀ ਉਨ੍ਹਾਂ ਦੀ ਤਾਰੀਫ਼ ਕੀਤੀ, ਜਿਸ ਤੋਂ ਬਾਅਦ ਹੁਣ ਐਸਜੀਪੀਸੀ ਜਰਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਦਾ ਇਨਾਮ ਦੇਵੇਗੀ। The post ਰਾਜੋਆਣਾ 'ਤੇ ਫੈਸਲਾ ਲੈਣ ਲਈ ਰਾਸ਼ਟਰਪਤੀ ਨੂੰ ਮਿਲੇਗਾ SGPC ਦਾ ਵਫ਼ਦ appeared first on TV Punjab | Punjabi News Channel. Tags:
|
100 ਦੇਸ਼ਾਂ ਵਿਚ ਫੈਲਿਆ ਐਮਪਾਕਸ ਵਾਇਰਸ, ਪਾਕਿਸਤਾਨ ਚ ਵੀ ਦਿਤੀ ਦਸਤਕ Saturday 17 August 2024 04:47 AM UTC+00 | Tags: health india mpox-virus news pandamic top-news trending-news ਡੈਸਕ- ਦੁਨੀਆਂ ਕੁੱਝ ਸਮਾਂ ਪਹਿਲਾਂ ਹੀ ਕੋਵਿਡ-19 ਵਾਇਰਸ ਦੇ ਖ਼ਤਰੇ ਤੋਂ ਬਾਹਰ ਆਈ ਸੀ ਪਰ ਹੁਣ ਇਕ ਹੋਰ ਵਾਇਰਸ ਨੇ ਚਿੰਤਾ ਵਧਾ ਦਿਤੀ ਹੈ। ਇਸ ਵਾਇਰਸ ਦਾ ਨਾਮ ਮੰਕੀਪਾਕਸ ਹੈ, ਜਿਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿਤੀ ਹੈ। ਸਿਹਤ ਏਜੰਸੀ ਨੇ ਇਸ ਨੂੰ 'ਗ੍ਰੇਡ 3 ਐਮਰਜੈਂਸੀ' ਵਜੋਂ ਸ਼੍ਰੇਣੀਬੱਧ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਇਸ 'ਤੇ ਤੁਰਤ ਧਿਆਨ ਦੇਣ ਦੀ ਲੋੜ ਹੈ। ਜਨਵਰੀ 2023 ਤੋਂ ਹੁਣ ਤੱਕ 27,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਲਗਭਗ 1100 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕਾਂਗੋ ਦੇ ਕੁੱਝ ਹਿੱਸਿਆਂ ਤੋਂ ਇਲਾਵਾ, ਇਹ ਵਾਇਰਸ ਹੁਣ ਪੂਰਬੀ ਕਾਂਗੋ ਤੋਂ ਰਵਾਂਡਾ, ਯੂਗਾਂਡਾ, ਬੁਰੂੰਡੀ ਅਤੇ ਕੀਨੀਆ ਤਕ ਫੈਲ ਗਿਆ ਹੈ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤਕ 100 ਤੋਂ ਵੀ ਵੱਧ ਦੇਸ਼ਾਂ ਵਿਚ ਇਸ ਵਾਇਰਸ ਦੇ ਪੀੜਤ ਪਾਏ ਗਏ ਹਨ। ਹੁਣ ਤਕ ਐਮਪਾਕਸ ਵਾਇਰਸ ਦੇ ਕੇਸ ਸਿਰਫ਼ ਅਫ਼ਰੀਕਾ ਵਿਚ ਹੀ ਪਾਏ ਜਾਂਦੇ ਸਨ, ਪਰ ਹੁਣ ਇਸ ਦੇ ਕੇਸ ਅਫ਼ਰੀਕਾ ਤੋਂ ਬਾਹਰ ਵੀ ਮਿਲਣ ਲੱਗੇ ਹਨ। ਇਸ ਦਾ ਇਕ ਮਾਮਲਾ ਭਾਰਤ ਦੇ ਗੁਆਂਢ ਭਾਵ ਪਾਕਿਸਤਾਨ ਵਿੱਚ ਵੀ ਸਾਹਮਣੇ ਆਇਆ ਹੈ। ਪਾਕਿਸਤਾਨੀ ਸਿਹਤ ਮੰਤਰਾਲੇ ਨੇ ਐਮਪਾਕਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। 34 ਸਾਲਾ ਪੁਰਸ਼ ਵਿਚ ਐਮਪਾਕਸ ਦੇ ਲੱਛਣ ਪਾਏ ਗਏ ਹਨ ਅਤੇ ਪੇਸ਼ਾਵਰ ਸਥਿਤ ਖ਼ੈਬਰ ਮੈਡੀਕਲ ਯੂਨੀਵਰਸਿਟੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਰੀਜ਼ 3 ਅਗੱਸਤ ਨੂੰ ਸਾਊਦੀ ਅਰਬ ਤੋਂ ਪਾਕਿਸਤਾਨ ਪਰਤਿਆ ਸੀ ਅਤੇ ਪੇਸ਼ਾਵਰ ਪਹੁੰਚਣ ਤੋਂ ਤੁਰਤ ਬਾਅਦ ਹੀ ਇਸ ਵਿਚ ਲੱਛਣ ਪੈਦਾ ਹੋਏ। ਪਬਲਿਕ ਹੈਲਥ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਵਾਇਰਸ ਦਾ ਉਹੀ ਸਟਰੇਨ ਹੈ, ਜੋ ਸਤੰਬਰ 2023 ਤੋਂ ਡੈਮੋਕਰੇਟਿਕ ਰੀਪਬਲਿਕ ਆਫ਼ ਕਾਂਗੋ ਵਿਚ ਵੱਧ ਰਿਹਾ ਹੈ ਅਤੇ ਇਸ ਨੂੰ ਕਲੇਡ 1ਬੀ ਸਬਕਲੇਡ ਵਜੋਂ ਜਾਣਿਆ ਜਾਂਦਾ ਹੈ। ਕਾਂਗੋ ਲੋਕਤੰਤਰੀ ਗਣਰਾਜ ਮੱਧ ਅਫ਼ਰੀਕਾ ਵਿਚ ਸਥਿਤ ਇਕ ਦੇਸ਼ ਹੈ, ਜੋ ਕਿ ਅਫ਼ਰੀਕਾ ਵਿਚ ਦੂਜਾ ਸੱਭ ਤੋਂ ਵੱਡਾ ਅਤੇ ਦੁਨੀਆਂ ਦਾ ਸੱਭ ਤੋਂ ਵੱਡਾ ਫ਼ਰੈਂਚ ਬੋਲਣ ਵਾਲਾ ਦੇਸ਼ ਹੈ। ਨਵੀਂ ਵਾਇਰਲ ਸਟਰੇਨ, ਜੋ ਪਹਿਲੀ ਵਾਰ ਸਤੰਬਰ 2023 ਵਿਚ ਸਾਹਮਣੇ ਆਈ ਸੀ, ਡੀਆਰਸੀ ਦੇ ਬਾਹਰ ਪਾਈ ਗਈ ਹੈ। ਸਵੀਡਨ ਦੀ ਪਬਲਿਕ ਹੈਲਥ ਏਜੰਸੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, 'ਸਟਾਕਹੋਮ 'ਚ ਇਲਾਜ ਲਈ ਆਏ ਇਕ ਵਿਅਕਤੀ 'ਚ ਕਲੇਡ 9 ਵੇਰੀਐਂਟ ਕਾਰਨ ਹੋਣ ਵਾਲੇ ਐਮਪਾਕਸ ਦਾ ਪਤਾ ਲੱਗਾ ਹੈ। ਅਫ਼ਰੀਕੀ ਮਹਾਂਦੀਪ ਦੇ ਬਾਹਰ ਕਲੇਡ 1 ਕਾਰਨ ਇਹ ਪਹਿਲਾ ਕੇਸ ਹੈ। The post 100 ਦੇਸ਼ਾਂ ਵਿਚ ਫੈਲਿਆ ਐਮਪਾਕਸ ਵਾਇਰਸ, ਪਾਕਿਸਤਾਨ ਚ ਵੀ ਦਿਤੀ ਦਸਤਕ appeared first on TV Punjab | Punjabi News Channel. Tags:
|
ਦਿੱਲੀ ਏਅਰਪੋਰਟ ਪਹੁੰਚੀ Vinesh Phogat, ਢੋਲ ਨਾਲ ਹੋਇਆ ਸਵਾਗਤ Saturday 17 August 2024 06:11 AM UTC+00 | Tags: bajrang-punia olympics-2024 paris-olympics paris-olympics-2024 sports sports-news-in-punjabi tv-punjab-news vinesh-phogat vinesh-phogat-bajrang-punia vinesh-phogat-olympics vinesh-phogat-return-to-india wrestling-paris-olympics
ਵਿਨੇਸ਼ ਫੋਗਾਟ ਨਿਰਾਸ਼ ਹੋ ਗਈ 29 ਸਾਲਾ ਪਹਿਲਵਾਨ ਨੇ ਚਾਂਦੀ ਦੇ ਤਗਮੇ ਲਈ ਅਪੀਲ ਕਰਨ ਲਈ 8 ਅਗਸਤ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਦਾ ਦਰਵਾਜ਼ਾ ਖੜਕਾਇਆ ਸੀ। CAS ਨੇ ਵਿਨੇਸ਼ ਅਤੇ ਯੂਨਾਈਟਿਡ ਵਰਲਡ ਰੈਸਲਿੰਗ (UWW) ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਦੇ ਨੁਮਾਇੰਦਿਆਂ ਨਾਲ 9 ਅਗਸਤ ਨੂੰ ਸੁਣਵਾਈ ਕੀਤੀ ਅਤੇ ਆਪਣਾ ਫੈਸਲਾ 16 ਅਗਸਤ ਤੱਕ ਟਾਲ ਦਿੱਤਾ, ਪਰ ਇਸ ਤੋਂ ਬਾਅਦ ਉਸਦੀ ਅਪੀਲ ਰੱਦ ਕਰ ਦਿੱਤੀ ਗਈ। ਤਿੰਨ ਵਾਰ ਦੀ ਰਾਸ਼ਟਰਮੰਡਲ ਸੋਨ ਤਗਮਾ ਜੇਤੂ ਦੇ ਪੈਰਿਸ ਵਿੱਚ ਫਾਈਨਲ ਵਿੱਚ ਪਹੁੰਚਣ ਦੀ ਬਹੁਤ ਘੱਟ ਲੋਕਾਂ ਨੂੰ ਉਮੀਦ ਸੀ, ਕਿਉਂਕਿ ਉਸ ਨੂੰ ਪਹਿਲੇ ਦੌਰ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਅਤੇ ਵਿਸ਼ਵ ਨੰਬਰ 1 ਯੂਈ ਸੁਸਾਕੀ ਦਾ ਸਾਹਮਣਾ ਕਰਨਾ ਸੀ। ਪਰ ਭਾਰਤੀ ਪਹਿਲਵਾਨ ਨੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਸ਼ਾਨਦਾਰ ਜਿੱਤ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ। ਉਸ ਨੇ ਮੁਸ਼ਕਲ ਚੁਣੌਤੀਆਂ ਨੂੰ ਪਾਰ ਕੀਤਾ ਅਤੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਭਾਰਤ ਲਈ ਤਮਗਾ ਯਕੀਨੀ ਬਣਾਇਆ। ਪਰ 33ਵੀਆਂ ਸਮਰ ਖੇਡਾਂ ਵਿੱਚ ਇੱਕ ਵੱਡਾ ਵਿਵਾਦ ਉਦੋਂ ਪੈਦਾ ਹੋ ਗਿਆ ਜਦੋਂ ਪ੍ਰਬੰਧਕਾਂ ਨੇ ਅਮਰੀਕਾ ਦੀ ਸਾਰਾਹ ਹਿਲਡੇਬ੍ਰਾਂਟ ਦੇ ਖਿਲਾਫ ਫਾਈਨਲ ਮੁਕਾਬਲੇ ਤੋਂ ਪਹਿਲਾਂ ਭਾਰਤੀ ਪਹਿਲਵਾਨ ਨੂੰ ਅਯੋਗ ਕਰਾਰ ਦਿੱਤਾ। ਭਾਰਤੀ ਓਲੰਪਿਕ ਸੰਘ (IOA) ਅਤੇ ਇਸ ਦੇ ਸਮਰਥਕਾਂ ਨੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਜਦੋਂ ਕਿ ਵਿਨੇਸ਼ ਨੇ 8 ਅਗਸਤ ਨੂੰ ਪੇਸ਼ੇਵਰ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਹੈਰਾਨ ਕਰਨ ਵਾਲਾ ਕਦਮ ਚੁੱਕਿਆ। ਇਸ ਦੌਰਾਨ 21 ਸਾਲਾ ਅਮਨ ਸਹਿਰਾਵਤ ਨੇ ਪੁਰਸ਼ਾਂ ਦੇ 57 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਦੀ ਕੁਸ਼ਤੀ ਦੇ ਤਗ਼ਮੇ ਦਾ ਸਿਲਸਿਲਾ ਜਾਰੀ ਰੱਖਿਆ। ਭਾਰਤ ਕੁਸ਼ਤੀ ਵਿੱਚ ਸਿਰਫ਼ ਇੱਕ ਤਮਗਾ ਜਿੱਤਣ ਵਿੱਚ ਕਾਮਯਾਬ ਰਿਹਾ, ਨੀਰਜ ਚੋਪੜਾ ਨੇ 2024 ਦੀਆਂ ਪੈਰਿਸ ਖੇਡਾਂ ਵਿੱਚ ਇੱਕੋ ਇੱਕ ਚਾਂਦੀ ਦਾ ਤਮਗਾ ਜਿੱਤਿਆ। The post ਦਿੱਲੀ ਏਅਰਪੋਰਟ ਪਹੁੰਚੀ Vinesh Phogat, ਢੋਲ ਨਾਲ ਹੋਇਆ ਸਵਾਗਤ appeared first on TV Punjab | Punjabi News Channel. Tags:
|
ਸਿਰਫ਼ ₹499 ਵਿੱਚ ਘਰ ਲਿਆ ਸਕਦੇ ਹੋ 4GB ਰੈਮ ਵਾਲਾ ਇਹ Redmi ਫ਼ੋਨ Saturday 17 August 2024 06:30 AM UTC+00 | Tags: amazon-offer-on-redmi-phone amazon-sale best-phone-under-10000 raksha-bandhan-offer redmi-13c-5g-at-499-rupees redmi-13c-5g-discount redmi-13c-5g-features redmi-13c-5g-price-slash redmi-cheapest-mobile tech-autos tv-punjab-news xiaomi-sale
ਇਸ ਫੋਨ ‘ਤੇ 36% ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ‘ਤੇ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ, ਜਿਸ ਦੇ ਤਹਿਤ ਫੋਨ ‘ਤੇ 7,200 ਰੁਪਏ ਦਾ ਵਾਧੂ ਡਿਸਕਾਊਂਟ ਵੀ ਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਤੁਹਾਨੂੰ ਇਹ ਫੋਨ ਸਿਰਫ 499 ਰੁਪਏ ‘ਚ ਮਿਲੇਗਾ। ਹਾਲਾਂਕਿ, ਐਕਸਚੇਂਜ ਕੀਮਤ ਦੇ ਹਿਸਾਬ ਨਾਲ ਅਜਿਹਾ ਲੱਗਦਾ ਹੈ ਕਿ ਪੁਰਾਣਾ ਫੋਨ ਵੀ ਮਹਿੰਗਾ ਰੇਂਜ ਦਾ ਹੋਣਾ ਚਾਹੀਦਾ ਹੈ। ਫੀਚਰਸ ਦੀ ਗੱਲ ਕਰੀਏ ਤਾਂ Redmi 13C ਫੋਨ ਵਿੱਚ 90Hz ਰਿਫਰੈਸ਼ ਰੇਟ ਅਤੇ 600nits ਪੀਕ ਬ੍ਰਾਈਟਨੈੱਸ ਦੇ ਨਾਲ 6.74-ਇੰਚ HD+ LCD ਡਿਸਪਲੇਅ ਹੈ, ਅਤੇ ਇਹ 1600×720 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਡਿਸਪਲੇ ਦੀ ਸੁਰੱਖਿਆ ਲਈ ਇਸ ‘ਚ ਕਾਰਨਿੰਗ ਗੋਰਿਲਾ ਗਲਾਸ 3 ਦਿੱਤਾ ਗਿਆ ਹੈ। ਕੈਮਰੇ ਦੇ ਤੌਰ ‘ਤੇ, ਇੱਕ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, ਇੱਕ 2-ਮੈਗਾਪਿਕਸਲ ਦਾ ਮੈਕਰੋ ਕੈਮਰਾ ਅਤੇ ਇੱਕ ਤੀਸਰਾ ਕੈਮਰਾ ਇੱਕ ਡੂੰਘਾਈ ਸੈਂਸਰ ਦੇ ਰੂਪ ਵਿੱਚ ਫੋਨ ਦੇ ਪਿਛਲੇ ਪਾਸੇ ਵੀ ਉਪਲਬਧ ਹੈ। ਸੈਲਫੀ ਲਈ, ਇਸ ਰੈੱਡਮੀ ਫੋਨ ਦੇ ਫਰੰਟ ‘ਤੇ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਵਿੱਚ 8GB LPDDR4X ਰੈਮ ਅਤੇ 8GB ਤੱਕ ਵਰਚੁਅਲ ਰੈਮ ਅਤੇ 256GB UFS 2.2 ਸਟੋਰੇਜ ਦੇ ਨਾਲ MediaTek Dimensity 6100+ ਪ੍ਰੋਸੈਸਰ ਹੈ, ਜੋ ਕਿ MIUI 14 ਆਧਾਰਿਤ Android 13 ‘ਤੇ ਕੰਮ ਕਰਦਾ ਹੈ। Redmi 13C ਦੇ ਮਾਪ ਦੀ ਗੱਲ ਕਰੀਏ ਤਾਂ ਇਸਦੀ ਮੋਟਾਈ 8.09mm, ਚੌੜਾਈ 78mm ਅਤੇ ਲੰਬਾਈ 168mm ਹੈ, ਅਤੇ ਇਸਦਾ ਭਾਰ 192 ਗ੍ਰਾਮ ਹੈ। ਪਾਵਰ ਲਈ, Redmi 13C ਵਿੱਚ 5,000mAh ਦੀ ਬੈਟਰੀ ਹੈ ਅਤੇ ਇਹ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਹਾਲਾਂਕਿ, ਬਾਕਸ ਵਿੱਚ ਮੌਜੂਦ ਅਡਾਪਟਰ ਸਿਰਫ 10W ਨੂੰ ਸਪੋਰਟ ਕਰਦਾ ਹੈ। The post ਸਿਰਫ਼ ₹499 ਵਿੱਚ ਘਰ ਲਿਆ ਸਕਦੇ ਹੋ 4GB ਰੈਮ ਵਾਲਾ ਇਹ Redmi ਫ਼ੋਨ appeared first on TV Punjab | Punjabi News Channel. Tags:
|
ਨਾੜੀਆਂ 'ਚ ਜਮ੍ਹਾ ਖਰਾਬ ਕੋਲੈਸਟ੍ਰਾਲ ਨੂੰ ਦੂਰ ਕਰੇਗਾ ਲਸਣ, ਜਾਣੋ ਇਸ ਨੂੰ ਖਾਣ ਦਾ ਸਹੀ ਤਰੀਕਾ Saturday 17 August 2024 07:00 AM UTC+00 | Tags: cholesterol-ke-gharelu-upay cholesterol-ko-kam-karne-ka-gharelu-upay garlic-for-cholesterol garlic-for-lowering-cholesterol health health-news-in-punjabi how-to-use-garlic-for-cholesterol how-to-use-garlic-for-lowering-cholesterol tv-punjab-news use-garlic-for-lowering-cholesterol
ਲਸਣ ਹੈ ਅਸਰਦਾਰ- ਜੇਕਰ ਤੁਸੀਂ ਚਾਹੋ ਤਾਂ ਆਪਣੇ ਭੋਜਨ ‘ਚ ਲਸਣ ਦੀ ਮਾਤਰਾ ਵਧਾਓ ਜਾਂ ਲਸਣ ਦੀ ਚਟਨੀ ਅਤੇ ਅਚਾਰ ਨੂੰ ਆਪਣੇ ਭੋਜਨ ‘ਚ ਸ਼ਾਮਲ ਕਰੋ। ਲਸਣ ਕਿਵੇਂ ਖਾਓ? ਕੱਚੇ ਲਸਣ ਵਿੱਚ ਐਲੀਸਿਨ ਨਾਮ ਦਾ ਤੱਤ ਹੁੰਦਾ ਹੈ ਜੋ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ। ਲਸਣ ਖੂਨ ਨੂੰ ਵੀ ਪਤਲਾ ਕਰਦਾ ਹੈ। ਇਸ ਨਾਲ ਸਰੀਰ ‘ਚ ਖੂਨ ਦਾ ਪ੍ਰਵਾਹ ਠੀਕ ਰਹਿੰਦਾ ਹੈ ਅਤੇ ਦਿਲ ‘ਤੇ ਦਬਾਅ ਵੀ ਘੱਟ ਹੁੰਦਾ ਹੈ। ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਲਸਣ ਅਤੇ ਸ਼ਹਿਦ ਖਾਣ ਦੇ ਫਾਇਦੇ- ਨੋਟ: ਇਹ ਲੇਖ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੀ ਕਿਸੇ ਵੀ ਜਾਣਕਾਰੀ ‘ਤੇ ਕਾਰਵਾਈ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਡਾਕਟਰ ਦੀ ਸਲਾਹ ਲਓ। The post ਨਾੜੀਆਂ ‘ਚ ਜਮ੍ਹਾ ਖਰਾਬ ਕੋਲੈਸਟ੍ਰਾਲ ਨੂੰ ਦੂਰ ਕਰੇਗਾ ਲਸਣ, ਜਾਣੋ ਇਸ ਨੂੰ ਖਾਣ ਦਾ ਸਹੀ ਤਰੀਕਾ appeared first on TV Punjab | Punjabi News Channel. Tags:
|
ਭਾਰਤ ਦੇ ਇਹ ਸ਼ਹਿਰ ਹਨ ਸੁੰਦਰਤਾ ਦੀ ਮਿਸਾਲ, ਜ਼ਰੂਰ ਕਰੋ ਯਾਤਰਾ Saturday 17 August 2024 07:30 AM UTC+00 | Tags: agra beautiful-cities-of-india beautiful-tourist-destinations-in-india delhi india-tourism jaipur mumbai must-visit-cities-in-india shimla top-5-cities-in-india top-beautiful-cities-in-india travel travel-news-in-punjabi tv-punjab-news
ਆਗਰਾ ਮੁੰਬਈ ਦਿੱਲੀ ਸ਼ਿਮਲਾ ਜੈਪੁਰ The post ਭਾਰਤ ਦੇ ਇਹ ਸ਼ਹਿਰ ਹਨ ਸੁੰਦਰਤਾ ਦੀ ਮਿਸਾਲ, ਜ਼ਰੂਰ ਕਰੋ ਯਾਤਰਾ appeared first on TV Punjab | Punjabi News Channel. Tags:
|
ਇਹ ਹਨ ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਦੇ 5 ਸਭ ਤੋਂ ਅਦਭੁਤ ਫਾਇਦੇ Saturday 17 August 2024 08:28 AM UTC+00 | Tags: health health-news-in-punjabi papaya-leaf-juice papaya-leaf-juice-benefits tv-punjab-news
ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਦੇ ਕੀ ਫਾਇਦੇ ਹਨ? ਬਲੱਡ ਸ਼ੂਗਰ ਕੰਟਰੋਲ ‘ਚ ਮਦਦਗਾਰ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦਗਾਰ ਹੈ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਮਦਦਗਾਰ ਹੈ ਡੇਂਗੂ ਦੇ ਇਲਾਜ ‘ਚ ਮਦਦਗਾਰ ਹੈ ਵਾਲਾਂ ਦੀ ਸਿਹਤ ਲਈ ਫਾਇਦੇਮੰਦ The post ਇਹ ਹਨ ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਦੇ 5 ਸਭ ਤੋਂ ਅਦਭੁਤ ਫਾਇਦੇ appeared first on TV Punjab | Punjabi News Channel. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest