TheUnmute.com – Punjabi News: Digest for June 01, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

T20 World Cup 2024: ਵੈਸਟਇੰਡੀਜ਼ ਨੇ ਅਭਿਆਸ ਮੈਚ 'ਚ ਆਸਟ੍ਰੇਲੀਆ ਨੂੰ 35 ਦੌੜਾਂ ਨਾਲ ਹਰਾਇਆ

Friday 31 May 2024 06:01 AM UTC+00 | Tags: australia breaking-news cricket-news latest-news news nwes sports-news t20-world-cup-2024 west-indies

ਚੰਡੀਗੜ੍ਹ, 31 ਮਈ 2024: ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਅਭਿਆਸ ਮੈਚ ‘ਚ ਵੈਸਟਇੰਡੀਜ਼ ਨੇ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਪੋਰਟ ਆਫ ਸਪੇਨ ‘ਚ ਖੇਡੇ ਗਏ ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 257 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ‘ਚ ਆਸਟ੍ਰੇਲੀਆ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 222 ਦੌੜਾਂ ਹੀ ਬਣਾ ਸਕੀ।

ਵੈਸਟਇੰਡੀਜ਼ ਲਈ ਨਿਕੋਲਸ ਪੂਰਨ ਨੇ 25 ਗੇਂਦਾਂ ਵਿੱਚ 75 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕਪਤਾਨ ਰੋਵਮੈਨ ਪਾਵੇਸ ਨੇ 25 ਗੇਂਦਾਂ ਵਿੱਚ 52 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਵੱਲੋਂ ਸਿਰਫ ਅਰਧ ਸੈਂਕੜਾ ਜੋਸ਼ ਇੰਗਲਿਸ ਦੇ ਬੱਲੇ ਤੋਂ ਲੱਗਾ। ਇੰਗਲਿਸ਼ ਨੇ 55 ਦੌੜਾਂ ਬਣਾਈਆਂ।

The post T20 World Cup 2024: ਵੈਸਟਇੰਡੀਜ਼ ਨੇ ਅਭਿਆਸ ਮੈਚ ‘ਚ ਆਸਟ੍ਰੇਲੀਆ ਨੂੰ 35 ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • australia
  • breaking-news
  • cricket-news
  • latest-news
  • news
  • nwes
  • sports-news
  • t20-world-cup-2024
  • west-indies

ਦਿੱਲੀ 'ਚ ਪੀਣ ਵਾਲੇ ਪਾਣੀ ਦਾ ਸੰਕਟ ਹੋਇਆ ਡੂੰਘਾ, CM ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਸੂਬਿਆਂ ਤੋਂ ਮੰਗੀ ਮੱਦਦ

Friday 31 May 2024 06:13 AM UTC+00 | Tags: breaking-news cm-arvind-kejriwal delhi latest-news news the-unmute-breaking-news water-issue water-issue-in-delhi water-supply

ਚੰਡੀਗੜ੍ਹ, 31 ਮਈ 2024: ਇੱਕ ਪਾਸੇ ਦਿੱਲੀ ਵਿੱਚ ਅੱਤ ਦੀ ਗਰਮੀ ਜਾਰੀ ਹੈ। ਦੂਜੇ ਪਾਸੇ ਪਾਣੀ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਭਾਜਪਾ ਨੂੰ ਅਪੀਲ ਕੀਤੀ ਹੈ ਕਿ ਉਹ ਰਾਜਨੀਤੀ ਨਾ ਕਰੇ ਸਗੋਂ ਯੂਪੀ ਅਤੇ ਹਰਿਆਣਾ ਤੋਂ ਦਿੱਲੀ ਨੂੰ ਪਾਣੀ ਮੁਹੱਈਆ ਕਰਵਾਏ। ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਅਪੀਲ ਕੀਤੀ ਹੈ।

ਕੇਜਰੀਵਾਲ (Arvind Kejriwal) ਨੇ ਅੱਗੇ ਲਿਖਿਆ, ‘ਇੰਨੀ ਭਿਆਨਕ ਗਰਮੀ ‘ਚ ਪਾਣੀ ਦੀ ਮੰਗ ਬਹੁਤ ਵਧ ਗਈ ਹੈ ਅਤੇ ਦਿੱਲੀ ਨੂੰ ਗੁਆਂਢੀ ਸੂਬਿਆਂ ਤੋਂ ਮਿਲਣ ਵਾਲਾ ਪਾਣੀ ਵੀ ਘਟਾ ਦਿੱਤਾ ਗਿਆ ਹੈ। ਭਾਵ ਮੰਗ ਬਹੁਤ ਵਧ ਗਈ ਅਤੇ ਸਪਲਾਈ ਘਟ ਗਈ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦਾ ਹੱਲ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸਾਥੀ ਸਾਡਾ ਵਿਰੋਧ ਕਰ ਰਹੇ ਹਨ।

ਉਨ੍ਹਾਂ ਕਿਹਾ ਵਿਰੋਧ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਉਨ੍ਹਾਂ ਨੇ ਬੇਨਤੀ ਕੀਤੀ ਕਿ ਇਸ ਸਮੇਂ ਰਾਜਨੀਤੀ ਕਰਨ ਦੀ ਬਜਾਏ, ਮਿਲ ਕੇ ਦਿੱਲੀ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਜੇਕਰ ਭਾਜਪਾ ਹਰਿਆਣਾ ਅਤੇ ਯੂ.ਪੀ ਦੀਆਂ ਆਪਣੀਆਂ ਸਰਕਾਰਾਂ ਨਾਲ ਗੱਲ ਕਰਕੇ ਇੱਕ ਮਹੀਨੇ ਲਈ ਦਿੱਲੀ ਨੂੰ ਪਾਣੀ ਦਿਵਾਏ ਤਾਂ ਦਿੱਲੀ ਦੇ ਲੋਕ ਭਾਜਪਾ ਦੇ ਇਸ ਕਦਮ ਦੀ ਬਹੁਤ ਸ਼ਲਾਘਾ ਕਰਨਗੇ। ਅਜਿਹੀ ਅੱਤ ਦੀ ਗਰਮੀ ਕਿਸੇ ਦੇ ਵੱਸ ਤੋਂ ਬਾਹਰ ਹੈ। ਪਰ ਜੇਕਰ ਅਸੀਂ ਸਾਰੇ ਮਿਲ ਕੇ ਕੰਮ ਕਰੀਏ ਤਾਂ ਅਸੀਂ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦੇ ਹਾਂ।

The post ਦਿੱਲੀ ‘ਚ ਪੀਣ ਵਾਲੇ ਪਾਣੀ ਦਾ ਸੰਕਟ ਹੋਇਆ ਡੂੰਘਾ, CM ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਸੂਬਿਆਂ ਤੋਂ ਮੰਗੀ ਮੱਦਦ appeared first on TheUnmute.com - Punjabi News.

Tags:
  • breaking-news
  • cm-arvind-kejriwal
  • delhi
  • latest-news
  • news
  • the-unmute-breaking-news
  • water-issue
  • water-issue-in-delhi
  • water-supply

ਜਲੰਧਰ ਦੇ ਲੋਹੀਆਂ-ਫਿਲੌਰ ਰੇਲਵੇ ਰੂਟ 'ਤੇ 10 ਜੂਨ ਤੱਕ ਕਈ ਟਰੇਨਾਂ ਰੱਦ

Friday 31 May 2024 06:27 AM UTC+00 | Tags: breaking-news indian-railway jalandhar latest-news lohian-philaur-railway news phillaur the-unmute-punjabi-news trains

ਚੰਡੀਗੜ੍ਹ, 31 ਮਈ 2024: ਪੰਜਾਬ ਦੇ ਜਲੰਧਰ ਵਿੱਚ ਨਕੋਦਰ ਤੋਂ ਲੋਹੀਆ ਖਾਸ ਸਪੈਸ਼ਲ ਟਰੇਨ (Trains), ਫਿਲੌਰ ਤੋਂ ਲੋਹੀਆ ਖਾਸ ਅਤੇ ਲੁਧਿਆਣਾ ਤੋਂ ਲੋਹੀਆ ਖਾਸ ਟਰੇਨ 10 ਜੂਨ ਤੱਕ ਪ੍ਰਭਾਵਿਤ ਰਹੇਗੀ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਲੋਹੀਆਂ ਖਾਸ ਫਿਲੌਰ ਮਾਰਗ ‘ਤੇ ਨਕੋਦਰ ਯਾਰਡ ਵਿਖੇ ਸੈਕਸ਼ਨ ਦੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਟਰੇਨਾਂ ‘ਚ ਰੋਜ਼ਾਨਾ ਹਜ਼ਾਰਾਂ ਯਾਤਰੀ ਸਫਰ ਕਰਦੇ ਸਨ, ਜਿਨ੍ਹਾਂ ਨੂੰ ਹੁਣ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਲੋਹੀਆਂ ਖਾਸ ਤੋਂ ਫਿਲੌਰ ਨੂੰ ਚੱਲਣ ਵਾਲੀ ਟਰੇਨ (Trains) ਨੰਬਰ (06983 ਅਤੇ 06984), ਜਲੰਧਰ ਤੋਂ ਨਕੋਦਰ ਸਪੈਸ਼ਲ ਟਰੇਨ (06971 ਅਤੇ 06972) ਨੂੰ ਚੱਲਣ ਵਾਲੀ 10 ਜੂਨ ਤੱਕ ਪੂਰੀ ਤਰ੍ਹਾਂ ਰੱਦ ਰਹੇਗੀ। ਇਸ ਦੇ ਨਾਲ ਹੀ ਬਾਕੀ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲਣਗੀਆਂ।

 

The post ਜਲੰਧਰ ਦੇ ਲੋਹੀਆਂ-ਫਿਲੌਰ ਰੇਲਵੇ ਰੂਟ ‘ਤੇ 10 ਜੂਨ ਤੱਕ ਕਈ ਟਰੇਨਾਂ ਰੱਦ appeared first on TheUnmute.com - Punjabi News.

Tags:
  • breaking-news
  • indian-railway
  • jalandhar
  • latest-news
  • lohian-philaur-railway
  • news
  • phillaur
  • the-unmute-punjabi-news
  • trains

ਜਲੰਧਰ 'ਚ ਇੱਕ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ, ਗਰਮੀ ਕਾਰਨ ਮੌਤ ਦਾ ਖਦਸ਼ਾ

Friday 31 May 2024 06:39 AM UTC+00 | Tags: breaking-news heat jalandhar latest-news news punjab punjabi-news punjab-news the-unmute the-unmute-breaking-news

ਚੰਡੀਗੜ੍ਹ, 31 ਮਈ 2024: ਜਲੰਧਰ (Jalandhar)  ਵਿੱਚ ਫੋਕਲ ਪੁਆਇੰਟ ਨੇੜੇ ਇੱਕ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਪੁਲਿਸ ਮੁਤਾਬਕ ਵਿਅਕਤੀ ਦੀ ਮੌਤ ਅੱਤ ਦੀ ਗਰਮੀ ਕਾਰਨ ਹੋਈ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਮ੍ਰਿਤਕ ਦੇ ਸਰੀਰ ‘ਤੇ ਕੋਈ ਨਿਸ਼ਾਨ ਮਿਲਿਆ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਮ੍ਰਿਤਕ ਦੀ ਉਮਰ 55 ਤੋਂ 60 ਸਾਲ ਦੇ ਕਰੀਬ ਸੀ।

ਥਾਣਾ ਡਿਵੀਜ਼ਨ ਨੰਬਰ-8 (Jalandhar) ਦੀ ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਅਵਤਾਰ ਸਿੰਘ ਦੇ ਮੁਤਾਬਕ ਪੁਲਿਸ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ ਕਿ ਫੋਕਲ ਪੁਆਇੰਟ ਫਲਾਈਓਵਰ, ਸੰਜੇ ਗਾਂਧੀ ਨਗਰ ਨੇੜੇ ਇੱਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਪੁਲਿਸ ਨੇ ਤੁਰੰਤ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਸ਼ਨਾਖਤ ਲਈ ਉਸ ਦੀ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ।

The post ਜਲੰਧਰ ‘ਚ ਇੱਕ ਵਿਅਕਤੀ ਦੀ ਸ਼ੱਕੀ ਹਾਲਤ ‘ਚ ਮੌਤ, ਗਰਮੀ ਕਾਰਨ ਮੌਤ ਦਾ ਖਦਸ਼ਾ appeared first on TheUnmute.com - Punjabi News.

Tags:
  • breaking-news
  • heat
  • jalandhar
  • latest-news
  • news
  • punjab
  • punjabi-news
  • punjab-news
  • the-unmute
  • the-unmute-breaking-news

ਲੋਕ ਸਭਾ ਚੋਣਾਂ 2024: ਸੱਤਵੇਂ ਪੜਾਅ 'ਚ ਭਲਕੇ 8 ਸੂਬਿਆਂ ਦੀ 57 ਸੀਟਾਂ 'ਤੇ ਵੋਟਿੰਗ ਹੋਵੇਗੀ

Friday 31 May 2024 06:54 AM UTC+00 | Tags: breaking-news eci election-2024 lok-sabha-elections-2024 news seventh-phase seventh-phase-election-2024 voting

ਚੰਡੀਗੜ੍ਹ, 31 ਮਈ 2024: ਲੋਕ ਸਭਾ ਚੋਣਾਂ-2024 (Lok Sabha Elections 2024) ਦੇ ਸੱਤਵੇਂ ਅਤੇ ਆਖਰੀ ਪੜਾਅ ‘ਚ ਸ਼ਨੀਵਾਰ (1 ਜੂਨ) ਨੂੰ 7 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ ਵੋਟਿੰਗ ਹੋਵੇਗੀ। 2019 ਵਿੱਚ ਇਹਨਾਂ ਸੀਟਾਂ ਵਿੱਚੋਂ, ਭਾਜਪਾ ਵੱਧ ਤੋਂ ਵੱਧ 25, ਟੀਐਮਸੀ 9, ਬੀਜੇਡੀ 4, ਜੇਡੀਯੂ ਅਤੇ ਅਪਨਾ ਦਲ (ਐਸ) 2-2, ਜੇਐਮਐਮ ਸਿਰਫ 1 ਸੀਟ ਜਿੱਤ ਸਕੀ। ਕਾਂਗਰਸ ਨੇ ਪੰਜਾਬ ਦੀਆਂ 8 ਸੀਟਾਂ ਹੀ ਜਿੱਤੀਆਂ ਸਨ।

ਇਸ ਗੇੜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 3 ਕੇਂਦਰੀ ਮੰਤਰੀ ਆਰ ਕੇ ਸਿੰਘ, ਰਵੀ ਸ਼ੰਕਰ ਪ੍ਰਸਾਦ ਅਤੇ ਅਨੁਰਾਗ ਠਾਕੁਰ ਮੈਦਾਨ ਵਿੱਚ ਹਨ। 4 ਅਦਾਕਾਰ ਜਿਨ੍ਹਾਂ ‘ਚ ਕੰਗਨਾ ਰਣੌਤ, ਰਵੀ ਕਿਸ਼ਨ, ਪਵਨ ਸਿੰਘ, ਕਾਜਲ ਨਿਸ਼ਾਦ ਵੀ ਚੋਣ ਲੜ ਰਹੇ ਹਨ।

ਇਨ੍ਹਾਂ ਤੋਂ ਇਲਾਵਾ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ, ਅਫਜ਼ਲ ਅੰਸਾਰੀ, ਵਿਕਰਮਾਦਿੱਤਿਆ ਸਿੰਘ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਕਮਿਸ਼ਨ ਮੁਤਾਬਕ ਸੱਤਵੇਂ ਪੜਾਅ ਦੀਆਂ ਚੋਣਾਂ ਵਿੱਚ 904 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ 809 ਪੁਰਸ਼ ਅਤੇ 95 ਬੀਬੀ ਉਮੀਦਵਾਰ ਹਨ।

542 ਲੋਕ ਸਭਾ ਸੀਟਾਂ (Lok Sabha Elections 2024) ਦੇ ਛੇਵੇਂ ਪੜਾਅ ਤੱਕ 485 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ। ਆਖਰੀ 57 ਸੀਟਾਂ ‘ਤੇ 1 ਜੂਨ ਨੂੰ ਵੋਟਿੰਗ ਹੋਵੇਗੀ। ਗੁਜਰਾਤ ਦੇ ਸੂਰਤ ਤੋਂ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਨੇ ਬਿਨਾਂ ਮੁਕਾਬਲਾ ਚੋਣ ਜਿੱਤ ਲਈ ਹੈ, ਇਸ ਲਈ ਸਿਰਫ 542 ਸੀਟਾਂ ‘ਤੇ ਹੀ ਵੋਟਿੰਗ ਹੋ ਰਹੀ ਹੈ।

The post ਲੋਕ ਸਭਾ ਚੋਣਾਂ 2024: ਸੱਤਵੇਂ ਪੜਾਅ ‘ਚ ਭਲਕੇ 8 ਸੂਬਿਆਂ ਦੀ 57 ਸੀਟਾਂ ‘ਤੇ ਵੋਟਿੰਗ ਹੋਵੇਗੀ appeared first on TheUnmute.com - Punjabi News.

Tags:
  • breaking-news
  • eci
  • election-2024
  • lok-sabha-elections-2024
  • news
  • seventh-phase
  • seventh-phase-election-2024
  • voting

ਦਿੱਲੀ 'ਚ ਪਾਣੀ ਸੰਕਟ ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਦਿੱਲੀ ਸਰਕਾਰ ਖਿਲਾਫ਼ ਨਾਅਰੇਬਾਜ਼ੀ

Friday 31 May 2024 07:10 AM UTC+00 | Tags: bjp-leaders breaking-news delhi-bjp delhi-government latest-news news punjab the-unmute-breaking-news water-crisis

ਚੰਡੀਗੜ੍ਹ, 31 ਮਈ 2024: ਦਿੱਲੀ ਵਿੱਚ ਪਾਣੀ ਦੇ ਸੰਕਟ (Water crisis) ਨੂੰ ਲੈ ਕੇ ਭਾਜਪਾ ਨੇ ਵਿਧਾਨ ਸਭਾ ਸਥਾਨ ਸ਼ਹੀਦੀ ਪਾਰਕ ਤੋਂ ਦਿੱਲੀ ਸਕੱਤਰੇਤ ਤੱਕ ਦਿੱਲੀ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ। ਇਸ ਦੌਰਾਨ ਭਾਜਪਾ ਨੇ ਕੇਜਰੀਵਾਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਬਾਂਸੁਰੀ ਸਵਰਾਜ ਨੇ ਕਿਹਾ, ‘ਦਿੱਲੀ ਦੇ ਲੋਕ ਅੱਤ ਦੀ ਗਰਮੀ ‘ਚ ਪਾਣੀ ਲਈ ਸੰਘਰਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਬਣਾਵਟੀ ਸੰਕਟ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲ ਬੋਰਡ ਜੋ 2013 ਵਿੱਚ 600 ਕਰੋੜ ਰੁਪਏ ਦੇ ਮੁਨਾਫੇ ਵਿੱਚ ਸੀ ਅਤੇ ਅੱਜ 73 ਹਜ਼ਾਰ ਕਰੋੜ ਰੁਪਏ ਦੇ ਘਾਟੇ ਵਿੱਚ ਹੈ। ਇਹ ਉਹੀ ਸਰਕਾਰ ਹੈ ਜਿਸ ਨੇ ਹਮੇਸ਼ਾ ਮੁਫਤ ਪਾਣੀ ਦਾ ਵਾਅਦਾ ਕੀਤਾ ਅਤੇ ਅੱਜ ਦਿੱਲੀ ਹਰ ਬੂੰਦ (Water crisis) ਨੂੰ ਤਰਸ ਰਹੀ ਹੈ।

The post ਦਿੱਲੀ ‘ਚ ਪਾਣੀ ਸੰਕਟ ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਦਿੱਲੀ ਸਰਕਾਰ ਖਿਲਾਫ਼ ਨਾਅਰੇਬਾਜ਼ੀ appeared first on TheUnmute.com - Punjabi News.

Tags:
  • bjp-leaders
  • breaking-news
  • delhi-bjp
  • delhi-government
  • latest-news
  • news
  • punjab
  • the-unmute-breaking-news
  • water-crisis

ਪਾਣੀ ਨੂੰ ਲੈ ਕੇ ਦਿੱਲੀ-ਹਰਿਆਣਾ ਸਰਕਾਰਾਂ ਵਿਚਾਲੇ ਟਕਰਾਅ ਵਧਿਆ, ਸੁਪਰੀਮ ਕੋਰਟ ਪਹੁੰਚੀ ਕੇਜਰੀਵਾਲ ਸਰਕਾਰ

Friday 31 May 2024 07:18 AM UTC+00 | Tags: breaking-news delhi-governments delhi-haryana-governments kejriwal-government news supreme-court water water-crisis water-crisis-delhi

ਚੰਡੀਗੜ੍ਹ, 31 ਮਈ 2024: ਪਾਣੀ ਨੂੰ ਲੈ ਕੇ ਦਿੱਲੀ ਅਤੇ ਹਰਿਆਣਾ ਸਰਕਾਰਾਂ ਵਿਚਾਲੇ ਟਕਰਾਅ ਜਾਰੀ ਹੈ। ਦਿੱਲੀ ਸਰਕਾਰ (Delhi government) ਹੁਣ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ ਹੈ। ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਕੇਜਰੀਵਾਲ ਸਰਕਾਰ ਨੇ ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਤੋਂ ਪਾਣੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਲਈ ਵਾਧੂ ਪਾਣੀ ਦਿੱਤਾ ਜਾਵੇ। ਇਸ ਤੋਂ ਪਹਿਲਾਂ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਰਿਕਾਰਡ ਤਾਪਮਾਨ ਵਿਚ ਦਿੱਲੀ ਦੇ ਹਿੱਸੇ ਦੇ ਪਾਣੀ ਵਿਚ ਕਟੌਤੀ ਕਰ ਰਹੀ ਹੈ।

ਇੱਕ ਦਿਨ ਪਹਿਲਾਂ ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਯਮੁਨਾ ਵਿੱਚ ਲੋੜੀਂਦਾ ਪਾਣੀ ਨਹੀਂ ਛੱਡ ਰਹੀ ਹੈ। ਇਸ ਕਾਰਨ ਦਿੱਲੀ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਹਾਲਾਂਕਿ ਸਰਕਾਰ (Delhi government) ਇਸ ਨਾਲ ਨਜਿੱਠਣ ਲਈ ਤਿਆਰ ਹੈ। ਸਰਕਾਰ ਨੇ ਵਾਟਰ ਟੈਂਕਰ ਵਾਰ ਰੂਮ ਬਣਾਇਆ ਹੈ, ਜਿੱਥੋਂ ਦਿੱਲੀ ਵਾਸੀ 1916 ‘ਤੇ ਕਾਲ ਕਰਕੇ ਟੈਂਕਰ ਮੰਗਵਾ ਸਕਦੇ ਹਨ। ਪਾਣੀ ਦੀ ਬਰਬਾਦੀ ਰੋਕਣ ਲਈ ਜਲ ਬੋਰਡ ਦੀਆਂ 200 ਟੀਮਾਂ ਬਣਾਈਆਂ ਗਈਆਂ ਹਨ। ਦੂਜੇ ਪਾਸੇ ਇਸ ਮੁੱਦੇ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਭਾਜਪਾ ਨੂੰ ਅਪੀਲ ਕੀਤੀ ਹੈ ਕਿ ਉਹ ਰਾਜਨੀਤੀ ਨਾ ਕਰੇ ਸਗੋਂ ਯੂਪੀ ਅਤੇ ਹਰਿਆਣਾ ਤੋਂ ਦਿੱਲੀ ਨੂੰ ਪਾਣੀ ਮੁਹੱਈਆ ਕਰਵਾਏ।

The post ਪਾਣੀ ਨੂੰ ਲੈ ਕੇ ਦਿੱਲੀ-ਹਰਿਆਣਾ ਸਰਕਾਰਾਂ ਵਿਚਾਲੇ ਟਕਰਾਅ ਵਧਿਆ, ਸੁਪਰੀਮ ਕੋਰਟ ਪਹੁੰਚੀ ਕੇਜਰੀਵਾਲ ਸਰਕਾਰ appeared first on TheUnmute.com - Punjabi News.

Tags:
  • breaking-news
  • delhi-governments
  • delhi-haryana-governments
  • kejriwal-government
  • news
  • supreme-court
  • water
  • water-crisis
  • water-crisis-delhi

ਪੰਜਾਬ 'ਚ 5.38 ਲੱਖ ਵੋਟਰ ਪਹਿਲੀ ਵਾਰ ਪਾਉਣਗੇ ਵੋਟ: ਸਿਬਿਨ ਸੀ

Friday 31 May 2024 07:35 AM UTC+00 | Tags: breaking-news latest-news news punjab punjab-news sibin-c voters

ਚੰਡੀਗੜ੍ਹ, 31 ਮਈ 2024: ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਚੋਣਾਂ ਵਿੱਚ 2.14 ਕਰੋੜ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚ 1.12 ਕਰੋੜ ਪੁਰਸ਼ ਅਤੇ 1.1 ਕਰੋੜ ਬੀਬੀਆਂ ਹਨ। 18 ਤੋਂ 19 ਸਾਲ ਦੇ ਵੋਟਰਾਂ (Voters) ਦੀ ਗਿਣਤੀ 5.38 ਲੱਖ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ |

ਇਸ ਦੇ ਨਾਲ ਹੀ ਚੋਣਾਂ ‘ਚ 70 ਹਜ਼ਾਰ ਪੁਲਿਸ, ਕੇਂਦਰੀ ਸੁਰੱਖਿਆ ਬਲ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਹੁਣ ਤੱਕ 800 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਪਿਛਲੀਆਂ ਚੋਣਾਂ ਵਿੱਚ ਵੋਟਿੰਗ ਦਾ ਗ੍ਰਾਫ 65 ਫੀਸਦੀ ਸੀ, ਜੋ ਕਿ ਰਾਸ਼ਟਰੀ ਔਸਤ ਤੋਂ ਵੀ ਹੇਠਾਂ ਸੀ। ਅਜਿਹੇ ‘ਚ ਇਸ ਵਾਰ ਇਸ ਦਾ ਟੀਚਾ 70 ਫੀਸਦੀ ਤੋਂ ਜ਼ਿਆਦਾ ਰੱਖਿਆ ਗਿਆ ਹੈ।

ਇਸ ਵਾਰ 24451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਨੂੰ 14 ਹਜ਼ਾਰ 676 ਥਾਵਾਂ ‘ਤੇ ਲਗਾਇਆ ਗਿਆ ਹੈ। ਇਨ੍ਹਾਂ ਵਿੱਚੋਂ 5694 ਸੰਵੇਦਨਸ਼ੀਲ ਹਨ। ਸਾਰੇ ਪੋਲਿੰਗ ਬੂਥਾਂ ‘ਤੇ ਵੈੱਬ ਕਾਸਟਿੰਗ ਕੀਤੀ ਜਾਵੇਗੀ। ਕਈ ਥਾਵਾਂ ‘ਤੇ 6 ਹਜ਼ਾਰ ਤੋਂ ਵੱਧ ਥਾਵਾਂ ‘ਤੇ ਮਾਈਕ੍ਰੋ ਅਬਜ਼ਰਵਰ ਵੀ ਲਗਾਏ ਜਾ ਰਹੇ ਹਨ। ਤਾਂ ਜੋ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ।

The post ਪੰਜਾਬ ‘ਚ 5.38 ਲੱਖ ਵੋਟਰ ਪਹਿਲੀ ਵਾਰ ਪਾਉਣਗੇ ਵੋਟ: ਸਿਬਿਨ ਸੀ appeared first on TheUnmute.com - Punjabi News.

Tags:
  • breaking-news
  • latest-news
  • news
  • punjab
  • punjab-news
  • sibin-c
  • voters

ਪਟਿਆਲਾ ਦੀ ਕੱਪੜਾ ਮਾਰਕੀਟ 'ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ

Friday 31 May 2024 07:44 AM UTC+00 | Tags: breaking-news chhoti-barandri cloth-market news patiala patiala-market patiala-news

ਚੰਡੀਗੜ੍ਹ, 31 ਮਈ 2024: ਪਟਿਆਲਾ (Patiala) ਦੀ ਛੋਟੀ ਬਾਰਾਂਦਰੀ ਨੇੜੇ ਮੌਜੂਦ ਕੱਪੜਾ ਮਾਰਕੀਟ ‘ਚ ਭਿਆਨਕ ਅੱਗ ਲੱਗ ਗਈ | ਇਸ ਘਟਨਾ ‘ਚ ਕੁਝ ਹੀ ਮਿੰਟਾਂ ‘ਚ ਕਈ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ | ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋਇਆ |

The post ਪਟਿਆਲਾ ਦੀ ਕੱਪੜਾ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ appeared first on TheUnmute.com - Punjabi News.

Tags:
  • breaking-news
  • chhoti-barandri
  • cloth-market
  • news
  • patiala
  • patiala-market
  • patiala-news

ਨਕੋਦਰ ਤੋਂ 'ਆਪ' ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਘਰਵਾਲੇ ਦਾ ਹੋਇਆ ਦਿਹਾਂਤ

Friday 31 May 2024 07:56 AM UTC+00 | Tags: breaking-news inderjit-kaur-mann latest-news mla-inderjit-kaur-mann news punjab

ਚੰਡੀਗੜ੍ਹ, 31 ਮਈ 2024: ਜਲੰਧਰ ਦੇ ਹਲਕਾ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ (MLA Inderjit Kaur Mann) ਦੇ ਘਰਵਾਲੇ ਸ਼ਰਨਜੀਤ ਸਿੰਘ ਮਾਨ ਦਾ ਬੀਤੀ ਰਾਤ ਦਿਹਾਂਤ ਹੋ ਗਿਆ । ਉਨ੍ਹਾਂ ਦੀ ਮੌਤ ਤੋਂ ਬਾਅਦ 'ਆਪ' ਵਿਧਾਇਕ ਦੇ ਘਰ ਸੋਗ ਦੀ ਲਹਿਰ ਹੈ। । ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਨਕੋਦਰ ਵਿਖੇ ਕੀਤਾ ਜਾਵੇਗਾ।

The post ਨਕੋਦਰ ਤੋਂ ‘ਆਪ’ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਘਰਵਾਲੇ ਦਾ ਹੋਇਆ ਦਿਹਾਂਤ appeared first on TheUnmute.com - Punjabi News.

Tags:
  • breaking-news
  • inderjit-kaur-mann
  • latest-news
  • mla-inderjit-kaur-mann
  • news
  • punjab

T20 World Cup 2024: ਭਲਕੇ ਭਾਰਤ ਦਾ ਬੰਗਲਾਦੇਸ਼ ਖ਼ਿਲਾਫ਼ ਅਭਿਆਸ ਮੈਚ, ਨਿਊਯਾਰਕ 'ਚ ਪਹਿਲੀ ਵਾਰ ਖੇਡੇਗੀ ਭਾਰਟੀ ਟੀਮ

Friday 31 May 2024 09:54 AM UTC+00 | Tags: bangladesh bcci breaking-news cricket ind-vs-ban latest-news news t20-cricket t20-warm-up-match t20-world-cup-2024

ਚੰਡੀਗੜ੍ਹ, 31 ਮਈ 2024: ਭਾਰਤ ਨੂੰ ਟੀ-20 ਵਿਸ਼ਵ ਕੱਪ 2024  (T20 World Cup 2024) ‘ਚ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ 1 ਜੂਨ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਇਕਲੌਤਾ ਅਭਿਆਸ ਮੈਚ ਖੇਡਣਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਨਿਊਯਾਰਕ ਦੇ ਨਾਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੀਮ ਦਾ ਧਿਆਨ ਅਭਿਆਸ ਮੈਚ ਦੌਰਾਨ ਨਿਊਯਾਰਕ ਦੇ ਹਲਾਤ ਨੂੰ ਸਮਝਣ ‘ਤੇ ਰਹੇਗਾ ਕਿਉਂਕਿ ਟੀਮ ਨੇ ਇੱਥੇ ਪਹਿਲਾਂ ਕਦੇ ਕੋਈ ਮੈਚ ਨਹੀਂ ਖੇਡਿਆ ਹੈ।

ਆਇਰਲੈਂਡ ਖ਼ਿਲਾਫ਼ ਸ਼ੁਰੂਆਤੀ ਮੈਚ ਤੋਂ ਪਹਿਲਾਂ ਭਾਰਤ ਲਈ ਬੰਗਲਾਦੇਸ਼ ਖ਼ਿਲਾਫ਼ ਅਭਿਆਸ ਮੈਚ ਬਹੁਤ ਮਹੱਤਵਪੂਰਨ ਹੋਵੇਗਾ। ਰੋਹਿਤ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਟੀ-20 ਵਿਸ਼ਵ ਕੱਪ (T20 World Cup 2024) ਤੋਂ ਪਹਿਲਾਂ ਟੀਮ ਲਈ ਫਾਰਮ ਵਿਚ ਵਾਪਸ ਆਉਣਾ ਕਿੰਨਾ ਜ਼ਰੂਰੀ ਹੈ ਅਤੇ ਖਿਡਾਰੀ ਅਭਿਆਸ ਮੈਚਾਂ ਦੌਰਾਨ ਅਨੁਕੂਲ ਹੋਣਾ ਚਾਹੁਣਗੇ।

ਭਾਰਤੀ ਕਪਤਾਨ ਨੇ ਆਈਸੀਸੀ ਵੱਲੋਂ ਜਾਰੀ ਵੀਡੀਓ ਵਿੱਚ ਕਿਹਾ, ਸਾਡੇ ਲਈ ਟੂਰਨਾਮੈਂਟ ਪੂਰੀ ਤਰ੍ਹਾਂ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਨੂੰ ਸਮਝਣਾ ਵਧੇਰੇ ਮਹੱਤਵਪੂਰਨ ਹੋਵੇਗਾ ਕਿਉਂਕਿ ਅਸੀਂ ਇੱਥੇ ਪਹਿਲਾਂ ਕੋਈ ਮੈਚ ਨਹੀਂ ਖੇਡਿਆ ਹੈ। ਅਸੀਂ 5 ਜੂਨ ਨੂੰ ਹੋਣ ਵਾਲੇ ਆਪਣੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਇੱਥੋਂ ਦੇ ਹਲਾਤ ਮੁਤਾਬਕ ਢਲਣ ਦੀ ਕੋਸ਼ਿਸ਼ ਕਰਾਂਗੇ। ਇਹ ਸਿਰਫ ਲੈਅ ਵਿੱਚ ਆਉਣ ਅਤੇ ਮੈਦਾਨ ਨੂੰ ਸਮਝਣ ਬਾਰੇ ਹੈ।

The post T20 World Cup 2024: ਭਲਕੇ ਭਾਰਤ ਦਾ ਬੰਗਲਾਦੇਸ਼ ਖ਼ਿਲਾਫ਼ ਅਭਿਆਸ ਮੈਚ, ਨਿਊਯਾਰਕ ‘ਚ ਪਹਿਲੀ ਵਾਰ ਖੇਡੇਗੀ ਭਾਰਟੀ ਟੀਮ appeared first on TheUnmute.com - Punjabi News.

Tags:
  • bangladesh
  • bcci
  • breaking-news
  • cricket
  • ind-vs-ban
  • latest-news
  • news
  • t20-cricket
  • t20-warm-up-match
  • t20-world-cup-2024

ਬਿਹਾਰ ਦੇ ਗਯਾ 'ਚ ਗਰਮੀ ਕਾਰਨ 6 ਜਣਿਆਂ ਦੀ ਗਈ ਜਾਨ, ਹਸਪਤਾਲ 'ਚ ਬਣਾਏ ਹੀਟ ਵੇਵ ਵਾਰਡ

Friday 31 May 2024 10:07 AM UTC+00 | Tags: bihar-gya breaking-news gaya heat heat-wave latest-news news the-unmute-breaking-news

ਚੰਡੀਗੜ੍ਹ, 31 ਮਈ 2024: ਦੇਸ਼ ਭਰ ‘ਚ ਅੱਤ ਦੀ ਗਰਮੀ ਦਾ ਕਹਿਰ ਜਾਰੀ ਹੈ, ਇਸਦੇ ਚੱਲਦੇ ਬਿਹਾਰ ਦੇ ਗਯਾ (Gaya) ਜ਼ਿਲ੍ਹੇ ‘ਚ ਇਨ੍ਹੀਂ ਦਿਨੀਂ ਕੁੱਲ ਛੇ ਜਣਿਆਂ ਦੀ ਜਾਨ ਚਲੀ ਗਈ। ਮਗਧ ਡਿਵੀਜ਼ਨ ਦੇ ਇਕਲੌਤੇ ਵੱਡੇ ਸਰਕਾਰੀ ਹਸਪਤਾਲ ਅਨੁਗ੍ਰਹ ਨਰਾਇਣ ਮਗਧ ਮੈਡੀਕਲ ਕਾਲਜ ਹਸਪਤਾਲ ਦੇ ਹੀਟ ਵੇਵ ਵਾਰਡ ਵਿਚ ਦਾਖਲ ਚਾਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਦੋ ਮਰੀਜ਼ਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਹਸਪਤਾਲ ਪ੍ਰਸ਼ਾਸਨ ਨੇ ਅਨੁਗ੍ਰਹਿ ਨਰਾਇਣ ਮਗਧ ਮੈਡੀਕਲ ਕਾਲਜ ਹਸਪਤਾਲ (Gaya)  ਵਿੱਚ ਹੀਟ ਵੇਵ ਵਾਰਡ ਬਣਾਇਆ ਹੈ। ਜਿਸ ਵਿੱਚ 48 ਬੈੱਡ ਸੁਰੱਖਿਅਤ ਰੱਖੇ ਗਏ ਹਨ, ਤਾਂ ਜੋ ਹਿੱਟ ਵੇਵ ਨਾਲ ਸਬੰਧਤ ਜੇਕਰ ਕੋਈ ਮਰੀਜ਼ ਆਉਂਦਾ ਹੈ ਤਾਂ ਤੁਰੰਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਇਸ ਸਬੰਧੀ ਮਗਧ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਡਾਕਟਰ ਵਿਨੋਦ ਸ਼ੰਕਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਿਟ ਵੇਵ ਵਾਰਡ ਵਿੱਚ 35 ਮਰੀਜ਼ ਦਾਖ਼ਲ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਮਰੀਜ਼ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਦੋ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਹੀਟ ਵੇਵ ਕਾਰਨ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 6 ਹੋ ਗਈ ਹੈ, ਡਾਕਟਰਾਂ ਸਮੇਤ ਵਾਧੂ ਸਿਹਤ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

The post ਬਿਹਾਰ ਦੇ ਗਯਾ ‘ਚ ਗਰਮੀ ਕਾਰਨ 6 ਜਣਿਆਂ ਦੀ ਗਈ ਜਾਨ, ਹਸਪਤਾਲ ‘ਚ ਬਣਾਏ ਹੀਟ ਵੇਵ ਵਾਰਡ appeared first on TheUnmute.com - Punjabi News.

Tags:
  • bihar-gya
  • breaking-news
  • gaya
  • heat
  • heat-wave
  • latest-news
  • news
  • the-unmute-breaking-news

ਪੰਜਾਬ 'ਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ

Friday 31 May 2024 10:18 AM UTC+00 | Tags: breaking-news ceo-sibin-c latest-news lok-sabha-elections-2024 lok-sabha-elections-2024-in-punjab lok-sabha-seat news punjab-breaking punjab-breaking-news sibin-c

ਚੰਡੀਗੜ੍ਹ, 31 ਮਈ 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਮੱਦੇਨਜ਼ਰ ਸੂਬੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੋਟਰਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸੂਬੇ ਵਿੱਚ ਚੋਣਾਂ ਲਈ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਚੋਣਾਂ ਤੋਂ ਪਹਿਲੇ ਦਿਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿੱਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀ.ਡਬਲਿਊ.ਡੀ (ਦਿਵਿਆਂਗ) ਅਤੇ 1614 ਐਨ.ਆਰ.ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, ਮਹਿਲਾਵਾਂ ਦੁਆਰਾ ਪ੍ਰਬੰਧਿਤ ਗੁਲਾਬੀ ਰੰਗ ਦੇ 165 ਬੂਥ , 115 ਗ੍ਰੀਨ ਬੂਥ, ਨੌਜਵਾਨਾਂ ਵੱਲੋਂ ਪ੍ਰਬੰਧਿਤ 99 ਬੂਥ ਅਤੇ ਦਿਵਿਆਂਗ ਵਿਅਕਤੀਆਂ ਦੁਆਰਾ ਪ੍ਰਬੰਧਿਤ 101 ਬੂਥ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਦੁਆਰਾ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ ‘ਤੇ ਬਣਾਏ ਗਏ 117 ਕਾਊਂਟਿੰਗ ਸੈਟਰਾਂ ‘ਤੇ ਹੋਵੇਗੀ।

ਘਰ ਤੋਂ ਵੋਟਿੰਗ (Lok Sabha Elections 2024) ਦੀ ਸਹੂਲਤ ਬਾਰੇ ਗੱਲ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ 9239 ਦੇ ਵੋਟਰਾਂ ਅਤੇ 4530 ਦਿਵਿਆਂਗ ਵੋਟਰਾਂ ਨੂੰ ਮਿਲਾ ਕੇ ਕੁੱਲ 13,769 ਵੋਟਰਾਂ ਪਾਸੋਂ ਘਰ ਤੋਂ ਵੋਟ ਦੀ ਸਹੂਲਤ ਸਬੰਧੀ ਸਹਿਮਤੀ ਪ੍ਰਾਪਤ ਹੋਈ ਸੀ, ਜਿਨ੍ਹਾਂ ਵਿੱਚੋਂ 85 ਸਾਲ ਤੋਂ ਵੱਧ ਉਮਰ ਦੇ 8640 ਅਤੇ 4203 ਦਿਵਿਆਂਗ ਵੋਟਰਾਂ ਸਮੇਤ ਕੁੱਲ 12,843 ਵੋਟਰਾਂ ਨੇ 30 ਮਈ ਤੱਕ ਆਪਣੀ ਵੋਟ ਪਾ ਲਈ ਹੈ।

ਚੋਣ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ ਕੁੱਲ 2,60,000 ਕਰਮਚਾਰੀ ਚੋਣ ਡਿਊਟੀ ਨਿਭਾ ਰਹੇ ਹਨ ਜਿਨ੍ਹਾਂ ਵਿੱਚ 1,20,114 ਪੋਲਿੰਗ ਸਟਾਫ਼, 70,724 ਸੁਰੱਖਿਆ ਕਰਮਚਾਰੀ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ), 50,000 ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਕਰਮਚਾਰੀ ਸ਼ਾਮਲ ਹਨ।

ਮੁੱਖ ਚੋਣ ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੋਲਿੰਗ ਸਟਾਫ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਆਸ਼ਾ ਵਰਕਰਾਂ ਨੂੰ ਐਮਰਜੈਂਸੀ ਮੈਡੀਕਲ ਹਾਲਾਤਾਂ ਨਾਲ ਨਜਿੱਠਣ ਲਈ ਪੋਲਿੰਗ ਸਟੇਸ਼ਨਾਂ ‘ਤੇ ਤਾਇਨਾਤ ਕੀਤਾ ਜਾਵੇਗਾ। ਪੋਲਿੰਗ ਸਟੇਸ਼ਨ 'ਤੇ ਫਸਟ ਏਡ ਕਿੱਟਾਂ, ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਓ.ਆਰ.ਐਸ. ਘੋਲ), ਸ਼ੂਗਰ ਕੈਂਡੀਜ਼, ਦਵਾਈਆਂ ਅਤੇ ਮੱਲ੍ਹਮ-ਪੱਟੀਆਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ ‘ਤੇ ‘ਛਬੀਲ’ ਵੀ ਲਗਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਦਿਵਿਆਂਗ ਵੋਟਰ, ਜਿਨ੍ਹਾਂ ਨੇ ਹੋਮ ਵੋਟਿੰਗ (ਘਰ ਤੋਂ ਵੋਟ) ਸਹੂਲਤ ਦੀ ਚੋਣ ਨਹੀਂ ਕੀਤੀ, ਉਹ ਸਕਸ਼ਮ ਐਪਲੀਕੇਸ਼ਨ ‘ਤੇ ਰਜਿਸਟਰ ਕਰਕੇ ‘ਪਿਕ ਐਂਡ ਡਰਾਪ ਸੁਵਿਧਾ’ (ਘਰੋਂ ਲਿਜਾਣ ਅਤੇ ਛੱਡਣ) ਲੈ ਸਕਦੇ ਹਨ।

ਸਿਬਿਨ ਸੀ ਨੇ ਤਫ਼ਸੀਲ ਨਾਲ ਦੱਸਿਆ ਕਿ 24 ਸੈਂਟਰਲ ਅਤੇ ਸਟੇਟ ਐਨਫੋਰਸਮੈਂਟ ਏਜੰਸੀਆਂ, ਫਲਾਇੰਗ ਸਕੁਐਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਵੋਟਰਾਂ ਨੂੰ ਭਰਮਾਉਣ ਲਈ ਵੰਡੀ ਜਾਣ ਵਾਲੀ ਨਗਦੀ, ਸ਼ਰਾਬ ਅਤੇ ਹੋਰ ਚੀਜ਼ਾਂ ਨੂੰ ਜ਼ਬਤ ਕਰਨ ਲਈ ਸਰਗਰਮੀ ਨਾਲ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ 30 ਮਈ ਤੱਕ ਸੂਬੇ ਵਿੱਚ 801.47 ਕਰੋੜ ਰੁਪਏ ਦੀਆਂ ਬਰਾਮਦਗੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 26.89 ਕਰੋੜ ਰੁਪਏ ਦੀ ਨਗਦੀ, 26.75 ਕਰੋੜ ਰੁਪਏ ਦੀ ਸ਼ਰਾਬ, 716.78 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 23.86 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਤੋਂ ਇਲਾਵਾ 7.17 ਕਰੋੜ ਰੁਪਏ ਦੀਆਂ ਹੋਰ ਵਸਤਾਂ ਸ਼ਾਮਲ ਹਨ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੁੱਲ 14643 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦੇ ਨਿਪਟਾਰੇ ਲਈ 100 ਮਿੰਟ ਦੀ ਸਮਾਂ-ਸੀਮਾ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਔਸਤਨ 32.50 ਮਿੰਟ ਦੇ ਸਮੇਂ ਅੰਦਰ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।

ਈ.ਵੀ.ਐਮ. ਮਸ਼ੀਨਾਂ ਦੀ ਸੁਰੱਖਿਆ ਬਾਰੇ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਟਰਾਂਗ ਰੂਮਾਂ (Lok Sabha Elections 2024) ਦੇ ਬਾਹਰ ਅਰਧ ਸੈਨਿਕ ਬਲ ਅਤੇ ਹੋਰ ਸੁਰੱਖਿਆ ਟੀਮਾਂ 24 ਘੰਟੇ ਤਾਇਨਾਤ ਰਹਿਣਗੀਆਂ ਅਤੇ ਇਸ ਦੇ ਨਾਲ ਹੀ ਡਬਲ ਲਾਕ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟਰਾਂਗ ਰੂਮ ਦੇ ਆਲੇ-ਦੁਆਲੇ ਦੀ ਫੁਟੇਜ ਲਈ ਹਰੇਕ ਸਟਰਾਂਗ ਰੂਮ ਦੇ ਬਾਹਰ ਐਲ.ਈ.ਡੀ. ਸਕਰੀਨਾਂ ਲਗਾਈਆਂ ਗਈਆਂ ਹਨ। ਸਾਰੇ ਪ੍ਰੋਟੋਕੋਲਾਂ ਦੀ ਢੁੱਕਵੇਂ ਢੰਗ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਵੱਲੋਂ ਸਟਰਾਂਗ ਰੂਮਾਂ ਦਾ ਰੋਜ਼ਾਨਾ ਆਧਾਰ 'ਤੇ ਨਿਰੀਖਣ ਕੀਤਾ ਜਾਵੇਗਾ।

ਪੁਲਿਸ ਨੋਡਲ ਅਫ਼ਸਰ ਐਮ.ਐਫ. ਫਾਰੂਕੀ ਨੇ ਦੱਸਿਆ ਕਿ ਸੂਬੇ ਵਿੱਚ ਸੁਰੱਖਿਅਤ ਹਲਾਤਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇ 55039 ਜਵਾਨ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਹੰਗਾਮੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਕਿਉਕ ਰਿਸਪਾਂਸ ਟੀਮਾਂ ਤਾਇਨਾਤ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਸੂਬੇ ਨੂੰ 2098 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਲਈ ਇੰਚਾਰਜ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨਾਲ 1 ਹੈਡ-ਕਾਂਸਟੇਬਲ ਅਤੇ 3 ਕਾਂਸਟੇਬਲਾਂ ਦੀ ਸ਼ਮੂਲੀਅਤ ਵਾਲੀ ਪੈਟਰੋਲਿੰਗ ਪਾਰਟੀ ਹਰ ਸਮੇਂ ਤਾਇਨਾਤ ਰਹੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਦਰਮਿਆਨ ਬਿਹਤਰ ਸੰਚਾਰ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਿਆਂ ਨੂੰ 20 ਵਾਟਸ ਦੇ 3496 ਵਾਧੂ ਵਾਇਰਲੈੱਸ ਸੈੱਟ ਅਤੇ 8385 ਵਾਇਰਲੈੱਸ ਵਾਕੀ-ਟਾਕੀ ਸੈੱਟ ਮੁਹੱਈਆ ਕਰਵਾਏ ਗਏ ਹਨ।

ਸਿਬਿਨ ਸੀ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ "ਇਸ ਵਾਰ 70 ਪਾਰ" ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।

 

The post ਪੰਜਾਬ ‘ਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ appeared first on TheUnmute.com - Punjabi News.

Tags:
  • breaking-news
  • ceo-sibin-c
  • latest-news
  • lok-sabha-elections-2024
  • lok-sabha-elections-2024-in-punjab
  • lok-sabha-seat
  • news
  • punjab-breaking
  • punjab-breaking-news
  • sibin-c

ਚੰਡੀਗੜ੍ਹ, 31 ਮਈ 2024: ਹਰਿਆਣਾ ਸਰਕਾਰ (Haryana Government) ਨੇ ਸਾਰੇ ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਨੂੰ ਵਿਆਪਕ ਕੈਸ਼ਲੈਸ ਸਿਹਤ ਸਹੂਲਤਾ ਯੋਜਨਾ (ਸੀਸੀਐਚਐਫ) ਕਾਰਡ ਬਣਾਉਣ ਲਈ ਛੇਤੀ ਤੋਂ ਛੇਤੀ ਇੰਟਰਾ ਹਰਿਆਣਾ ਪੋਰਟਲ ‘ਤੇ ਆਪਣੇ ਪਰਿਵਾਰ ਦਾ ਵੇਰਵਾ ਭਰਨ ਦਾ ਨਿਰਦੇਸ਼ ਦਿੱਤਾ ਹੈ।

ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਵੱਲੋਂ ਜਨਵਰੀ, 2024 ਨੁੰ ਵਿਆਪਕ ਕੈਸ਼ਲੈਸ ਸਿਹਤ ਸਹੂਲਤ ਸ਼ੁਰੂ ਕੀਤੀ ਗਈ ਸੀ। ਜਿਸ ਦੇ ਤਹਿਤ ਰਾਜ ਦੇ ਕਰਮਚਾਰੀਆਂ, ਸਿਰਫ ਮੱਛੀ ਪਾਲਣ ਅਤੇ ਬਾਗਬਾਨੀ ਕਰਮਚਾਰੀਆਂ ਦੇ ਆਸ਼ਰਿਤਾਂ, ਸਾਰੇ ਆਈਏਐਸ, ਆਈਪੀਐਸ ਅਤੇ ਆਈਐਫਓਐਸ ਅਧਿਕਾਰੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਿਹਤ ਕੈਸ਼ਲੈਸ ਸਿਹਤ ਦਾ ਲਾਭ ਮਿਲਣਾ ਹੈ।

ਪੱਤਰ ਵਿਚ ਕਿਹਾ ਗਿਆ ਹੈ ਕਿ ਸੀਸੀਐਚਐਫ ਕਾਰਡ ਬਣਾਉਣ ਲਈ ਸੂਬਾ ਸਰਕਾਰ  (Haryana Government) ਦੇ ਕਰਮਚਾਰੀਆਂ ਲਈ ਪੀਪੀਪੀ ਆਈਡੀ ਅਤੇ ਆਧਾਰ ਕਾਰਡ ਜ਼ਰੂਰੀ ਹੈ। ਇਸ ਤੋਂ ਇਲਾਵਾ, ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਆਪਣੇ ਪਰਿਵਾਰ ਦਾ ਵੇਰਵਾ (ਆਸ਼ਰਿਤਾਂ) ਨੂੰ ਇੰਟਰਾ ਹਰਿਆਣਾ ਪੋਰਟਲ ‘ਤੇ ਅਪਡੇਟ ਕਰਨਾ ਚਾਹੀਦਾ ਹੈ ਜਿਸ ਵਿਚ ਖੁਦ ਦਾ ਵੇਰਵਾ ਵੀ ਸ਼ਾਮਲ ਹੈ, ਜਿਸ ਨੂੰ ਐਚਆਰਐਮਐਸ ਪੋਰਟਲ ‘ਤੇ ਉਨ੍ਹਾਂ ਦੇ ਸਬੰਧਿਤ ਚੈਕਰ ਵੱਲੋਂ ਅਪਰੂਵ ਕੀਤਾ ਜਾਣਾ ਚਾਹੀਦਾ ਹੈ। ਨਾਲ ਕਰਮਚਾਰੀਆਂ ਅਤੇ ਆਸ਼ਰਿਤਾਂ ਦੀ ਪੀਪੀਪੀ ਆਈਡੀ ਨੂੰ ਇੰਟਰਾ ਹਰਿਆਣਾ ਪੋਰਟਲ ‘ਤੇ ਕਰਮਚਾਰੀਆਂ ਵੱਲੋਂ ਖੁਦ ਹੀ ਮੈਪ ਕੀਤਾ ਜਾਣਾ ਚਾਹੀਦਾ ਹੈ।

ਪੱਤਰ ਵਿਚ ਸਾਰੇ ਆਈਏਐਸ/ਐਚਸੀਐਸ ਅਧਿਕਾਰੀਆਂ ਨੂੰ ਇੰਟਰਾ ਹਰਿਆਣਾ ਪੋਰਟਲ ‘ਤੇ ਆਪਣੇ ਪਰਿਵਾਰ ਦਾ ਵੇਰਵਾ ਸਾਵਧਾਨੀਪੂਰਵਕ ਭਰਨ ਲਈ ਕਿਹਾ ਗਿਆ ਹੈ, ਜਿਸ ਦੇ ਬਾਅਦ ਮੁੱਖ ਸਕੱਤਰ ਦਫਤਰ ਦੇ ਚੈਕਰ ਸਬੰਧਿਤ ਵੱਲੋਂ ਭਰੇ ਗਏ ਐਚਆਰਐਮਐਸ ਪੋਰਟਲ ‘ਤੇ ਸਿਰਫ ਪਰਿਵਾਰਕ ਵੇਰਵਾ ਨੂੰ ਤਸਦੀਕ ਜਾਂ ਅਪਰੂਵ ਕਰਨਗੇ । ਇੰਟਰਾ ਹਰਿਆਣਾ ਪੋਰਟਲ ‘ਤੇ ਉਨ੍ਹਾਂ ਦੇ ਪਰਿਵਾਰ ਦਾ ਵੇਰਵਾ ਭਰਨ ਲਈ ਸਬੰਧਿਤ ਅਧਿਕਾਰੀ ਪੂਰੀ ਤਰ੍ਹਾ ਨਾਲ ਜ਼ਿੰਮੇਵਾਰ ਹੋਵੇਗਾ।

The post ਹਰਿਆਣਾ ਸਰਕਾਰ ਵੱਲੋਂ IAS ਤੇ HCS ਅਧਿਕਾਰੀਆਂ ਨੂੰ ਸੀਸੀਐਚਐਫ ਕਾਰਡ ਦੇ ਲਈ ਪਰਿਵਾਰਕ ਵੇਰਵੇ ਤਸਦੀਕ ਕਰਨ ਦੇ ਹੁਕਮ appeared first on TheUnmute.com - Punjabi News.

Tags:
  • breaking-news
  • cchf-card
  • haryana-government
  • hcs-officers
  • ias

ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਤਿਆਰ ਕੀਤੀ ਪੈਡੀ ਥਰੈਸ਼ਰ (ਮਸ਼ੀਨ) ਨੂੰ ਮਿਲਿਆ ਪੇਟੈਂਟ

Friday 31 May 2024 10:44 AM UTC+00 | Tags: breaking-news hau-hisar latest-news news paddy-thresher paddy-thresher-machine patent the-unmute-breaking-news the-unmute-punjab

ਚੰਡੀਗੜ੍ਹ, 31 ਮਈ 2024: ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਵਿਗਿਆਨੀਆਂ ਨੇ ਇਕ ਹੋਰ ਪ੍ਰਾਪਤੀ ਕਰਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਵਿਕਸਤ ਡਰਾਇਰ, ਡੀ-ਹਸਕਰ ਅਤੇ ਪਾਲਿਸ਼ਰ ਵਾਲੀ ਏਕੀਕ੍ਰਿਤ ਪੈਡੀ ਥਰੈਸ਼ਰ ਮਸ਼ੀਨ (Paddy thresher machine)  ਨੂੰ ਭਾਰਤ ਸਰਕਾਰ ਦੇ ਪੇਟੈਂਟ ਦਫ਼ਤਰ ਤੋਂ ਪੇਟੈਂਟ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਗਈ ਇਹ ਮਸ਼ੀਨ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਮਸ਼ੀਨ ਦੀ ਖੋਜ ਕਾਲਜ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਕੀਤੀ ਗਈ ਹੈ। ਇਸ ਮਸ਼ੀਨ ਨੂੰ ਭਾਰਤ ਸਰਕਾਰ ਤੋਂ ਆਪਣਾ ਸਰਟੀਫਿਕੇਟ ਪ੍ਰਾਪਤ ਹੋਇਆ ਹੈ, ਜਿਸ ਦਾ ਪੇਟੈਂਟ ਨੰਬਰ 536920 ਹੈ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਲਗਾਤਾਰ ਪ੍ਰਾਪਤੀਆਂ ਲਈ ਇੱਥੋਂ ਦੇ ਵਿਗਿਆਨੀ ਵਧਾਈ ਦੇ ਹੱਕਦਾਰ ਹਨ। ਯੂਨੀਵਰਸਿਟੀ ਹਮੇਸ਼ਾ ਅਜਿਹੀਆਂ ਤਕਨੀਕਾਂ ਦੇ ਵਿਕਾਸ ਵਿੱਚ ਸਕਾਰਾਤਮਕ ਯਤਨਾਂ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਚੌਲ ਲੋਕਾਂ ਦੇ ਮੁੱਖ ਭੋਜਨ ਪਦਾਰਥਾਂ ਵਿੱਚੋਂ ਇੱਕ ਹੈ। ਹੁਣ ਕਿਸਾਨ ਝੋਨੇ ਦੇ ਦਾਣਿਆਂ ਨੂੰ ਫ਼ਸਲ ਤੋਂ ਵੱਖ ਕਰ ਸਕਣਗੇ, ਸੁਕਾ ਸਕਣਗੇ, ਭੂਰੇ ਚੌਲਾਂ ਨੂੰ ਕੱਢ ਸਕਣਗੇ ਅਤੇ ਖੇਤ ਵਿੱਚ ਹੀ ਮਸ਼ੀਨ ਦੀ ਵਰਤੋਂ ਕਰਕੇ ਪਾਲਿਸ਼ ਕਰ ਸਕਣਗੇ। ਪਹਿਲਾਂ ਕਿਸਾਨਾਂ ਨੂੰ ਝੋਨੇ ਵਿੱਚੋਂ ਚੌਲ ਕੱਢਣ ਲਈ ਮਿੱਲ ਵਿੱਚ ਜਾਣਾ ਪੈਂਦਾ ਸੀ। ਹੁਣ ਕਿਸਾਨ ਆਪਣੇ ਘਰੇਲੂ ਭੋਜਨ ਲਈ ਵੀ ਭੂਰੇ ਚੌਲਾਂ ਦਾ ਉਤਪਾਦਨ ਕਰ ਸਕਣਗੇ।

ਪੈਡੀ ਥਰੈਸ਼ਰ (Paddy thresher machine) ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਉਨ੍ਹਾਂ ਦੱਸਿਆ ਕਿ ਇਹ ਮਸ਼ੀਨ 50 ਐਚਪੀ ਟਰੈਕਟਰ ਲਈ ਯੋਗ ਹੈ। ਡ੍ਰਾਇਅਰ ਵਿੱਚ 18 ਸਿਰੇਮਿਕ ਇਨਫਰਾਰੈੱਡ ਹੀਟਰ (ਹਰੇਕ 650 ਵਾਟ) ਸ਼ਾਮਲ ਹਨ। ਇਸ ਮਸ਼ੀਨ ਦੀ ਚੌਲ ਉਤਪਾਦਨ ਸਮਰੱਥਾ 150 ਕਿਲੋਗ੍ਰਾਮ ਪ੍ਰਤੀ ਘੰਟਾ ਤੱਕ ਪਹੁੰਚ ਜਾਂਦੀ ਹੈ।

 

 

The post ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਤਿਆਰ ਕੀਤੀ ਪੈਡੀ ਥਰੈਸ਼ਰ (ਮਸ਼ੀਨ) ਨੂੰ ਮਿਲਿਆ ਪੇਟੈਂਟ appeared first on TheUnmute.com - Punjabi News.

Tags:
  • breaking-news
  • hau-hisar
  • latest-news
  • news
  • paddy-thresher
  • paddy-thresher-machine
  • patent
  • the-unmute-breaking-news
  • the-unmute-punjab

ਧਰਮ ਨੂੰ ਰਾਜਨੀਤੀ 'ਚ ਨਹੀਂ ਲਿਆਉਣਾ ਚਾਹੀਦਾ, ਦੋਵੇਂ ਵੱਖੋ-ਵੱਖਰੇ ਵਿਸ਼ੇ: ਮਲਿਕਾਰਜੁਨ ਖੜਗੇ

Friday 31 May 2024 11:05 AM UTC+00 | Tags: breaking-news latest-news mallikarjun-kharge news politics the-unmute-breaking-news the-unmute-latest-news

ਚੰਡੀਗੜ੍ਹ, 31 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਨਿਆਕੁਮਾਰੀ ਵਿੱਚ ਹਨ। ਉਹ ਇੱਥੇ ਵਿਵੇਕਾਨੰਦ ਮੈਮੋਰੀਅਲ ਵਿੱਚ ਤਿੰਨ ਦਿਨ ਸਿਮਰਨ ਕਰਨਗੇ। ਇਸ ‘ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧਰਮ ਨੂੰ ਰਾਜਨੀਤੀ ਵਿੱਚ ਨਹੀਂ ਲਿਆਉਣਾ ਚਾਹੀਦਾ। ਰਾਜਨੀਤੀ ਅਤੇ ਧਰਮ ਵੱਖੋ-ਵੱਖਰੇ ਵਿਸ਼ੇ ਹਨ।

ਮਲਿਕਾਰਜੁਨ ਖੜਗੇ (Mallikarjun Kharge)  ਦਾ ਕਹਿਣਾ ਹੈ ਕਿ ਕੰਨਿਆਕੁਮਾਰੀ ‘ਚ ਪੀਐਮ ਮੋਦੀ ਕੀ ਡਰਾਮਾ ਕਰ ਰਹੇ ਹਨ, ਉੱਥੇ 10 ਹਜ਼ਾਰ ਦੇ ਕਰੀਬ ਲੋਕ ਹਨ। ਇਹ ਦੇਸ਼ ਦੇ ਪੈਸੇ ਦੀ ਬਰਬਾਦੀ ਹੈ। ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੈ। ਇਸ ਦਾ ਖਰਚਾ ਕੌਣ ਚੁੱਕੇਗਾ? ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੂੰ ਇੰਨਾ ਹੀ ਵਿਸ਼ਵਾਸ ਹੈ ਤਾਂ ਆਪਣੇ ਘਰ ‘ਚ ਹੀ ਇਹ ਕੰਮ ਕਰਨਾ ਚਾਹੀਦਾ ਹੈ |ਇਸਦਾ ਖਰਚਾ ਆਪਣੀ ਜੇਬ ਵਿੱਚੋਂ ਚੁੱਕਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਪੀਐਮ ਮੋਦੀ ਵੀਰਵਾਰ ਨੂੰ ਕੰਨਿਆਕੁਮਾਰੀ ਪਹੁੰਚੇ। ਪ੍ਰਧਾਨ ਮੰਤਰੀ ਦੱਖਣੀ ਭਾਰਤ ਦੇ ਰਵਾਇਤੀ ਪਹਿਰਾਵੇ ਵਿੱਚ ਸਫੈਦ ਧੋਤੀ ਪਹਿਨੇ ਨਜ਼ਰ ਆਏ। ਉਨ੍ਹਾਂ ਨੇ ਕੰਨਿਆਕੁਮਾਰੀ ਪਹੁੰਚ ਕੇ ਭਗਵਤੀ ਅਮੰਨ ਮੰਦਰ ‘ਚ ਪੂਜਾ ਅਰਚਨਾ ਕੀਤੀ। ਜਿਕਰਯੋਗ ਹੈ ਕਿ ਆਮ ਚੋਣਾਂ ਦੀ ਮੁਹਿੰਮ ਖਤਮ ਹੋਣ ਤੋਂ ਬਾਅਦ ਪੀਐਮ ਮੋਦੀ ਹਰ ਵਾਰ ਅਧਿਆਤਮਕ ਯਾਤਰਾ ‘ਤੇ

The post ਧਰਮ ਨੂੰ ਰਾਜਨੀਤੀ ‘ਚ ਨਹੀਂ ਲਿਆਉਣਾ ਚਾਹੀਦਾ, ਦੋਵੇਂ ਵੱਖੋ-ਵੱਖਰੇ ਵਿਸ਼ੇ: ਮਲਿਕਾਰਜੁਨ ਖੜਗੇ appeared first on TheUnmute.com - Punjabi News.

Tags:
  • breaking-news
  • latest-news
  • mallikarjun-kharge
  • news
  • politics
  • the-unmute-breaking-news
  • the-unmute-latest-news

ਸੁਪਰੀਮ ਕੋਰਟ 'ਚ 29 ਜੁਲਾਈ ਤੋਂ 3 ਅਗਸਤ 2024 ਤੱਕ ਲਗਾਈ ਜਾਵੇਗੀ ਸਪੈਸ਼ਲ ਲੋਕ ਅਦਾਲਤ

Friday 31 May 2024 11:11 AM UTC+00 | Tags: breaking-news latest-news news punjab-news special-lok-adalat supreme-court

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਮਈ 2024: ਸੁਪਰੀਮ ਕੋਰਟ ‘ਚ ਮਿਤੀ 29 ਜੁਲਾਈ 2024 ਤੋਂ 03 ਅਗਸਤ 2024 ਤੱਕ ਸਪੈਸ਼ਲ ਲੋਕ ਅਦਾਲਤ (Special Lok Adalat) ਲਗਾਈ ਜਾ ਰਹੀ ਹੈ | ਜਿਸ ਵਿਚ ਲੇਬਰ ਨਾਲ ਸਬੰਧਤ ਮਾਮਲੇ, ਚੈੱਕ ਨਾਲ ਸਬੰਧਤ ਮਾਮਲੇ (138 ਐਨ.ਆਈ.ਐਕਟ), ਐਕਸੀਡੈਂਟ ਕਲੇਮ ਕੇਸ, ਪਰਿਵਾਰਕ ਕਾਨੂੰਨ ਦਾ ਮਾਮਲੇ, ਸਰਵਿਸਿਜ਼ ਸਬੰਧੀ ਮਾਮਲੇ, ਰੈਂਟ ਸਬੰਧੀ ਮਾਮਲੇ, ਅਕਾਦਮਿਕ ਮਾਮਲੇ, ਮੈਨਟੇਨੈਂਸ ਨਾਲ ਸਬੰਧਤ ਮੁੱਦੇ, ਮੌਰਟਗੇਜ਼ ਨਾਲ ਸਬੰਧਤ ਮਾਮਲੇ, ਖਪਤਕਾਰ ਸੁਰੱਖਿਆ ਮਾਮਲੇ, ਤਬਾਦਲਾ ਪਟੀਸ਼ਨਾਂ (ਦੀਵਾਨੀ ਅਤੇ ਫੌਜਦਾਰੀ), ਰਕਮ ਵਸੂਲੀ ਸਬੰਧੀ ਮਾਮਲੇ, ਕਰਿਮੀਨਲ ਕੰਪਾਊਂਡੇਬਲ ਮਾਮਲੇ, ਜ਼ਮੀਨੀ ਵਿਵਾਦਾਂ ਨਾਲ ਸਬੰਧਤ ਮਾਮਲੇ ਅਤੇ ਹੋਰ ਸਿਵਲ ਮਾਮਲੇ ਰੱਖੇ ਜਾਣਗੇ।

ਸੁਰਭੀ ਪਰਾਸ਼ਰ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੁਪਰੀਮ ਕੋਰਟ ਵਲੋਂ ਲਗਾਈ ਜਾ ਰਹੀ ਸਪੈਸ਼ਲ ਲੋਕ ਅਦਾਲਤ (Special Lok Adalat) ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਕੇਸਾਂ ਦਾ ਆਪਸੀ ਸਹਿਮਤੀ ਨਾਲ ਸਮਝੌਤੇ ਉਪਰੰਤ ਸਪੈਸ਼ਲ ਲੋਕ ਅਦਾਲਤ ਰਾਹੀਂ ਨਿਪਟਾਰਾ ਹੋ ਸਕੇ।

ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਕੋਈ ਵੀ ਵਿਆਕਤੀ ਜਿਸ ਦਾ ਕੇਸ ਸੁਪਰੀਮ ਕੋਰਟ ਵਿਖੇ ਲੰਬਿਤ ਹੈ ਅਤੇ ਉਹ ਆਪਣਾ ਕੇਸ ਸਪੈਸ਼ਲ ਲੋਕ ਅਦਾਲਤ ਵਿਚ ਲਗਵਾਉਣ ਦਾ ਚਾਹਵਾਨ ਹੈ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕਰ ਸਕਦਾ ਹੈ।

The post ਸੁਪਰੀਮ ਕੋਰਟ ‘ਚ 29 ਜੁਲਾਈ ਤੋਂ 3 ਅਗਸਤ 2024 ਤੱਕ ਲਗਾਈ ਜਾਵੇਗੀ ਸਪੈਸ਼ਲ ਲੋਕ ਅਦਾਲਤ appeared first on TheUnmute.com - Punjabi News.

Tags:
  • breaking-news
  • latest-news
  • news
  • punjab-news
  • special-lok-adalat
  • supreme-court

ਚੰਡੀਗੜ੍ਹ, 31 ਮਈ 2024: ਨਿਸ਼ਾਂਤ ਦੇਵ (Nishant Dev) (71 ਕਿਲੋ) ਸ਼ੁੱਕਰਵਾਰ ਨੂੰ ਇੱਥੇ ਮੁੱਕੇਬਾਜ਼ੀ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣ ਗਿਆ।

ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ, ਜੋ ਨਿਸ਼ਾਂਤ ਦੇਵ (Nishant Dev) ਪਿਛਲੇ ਕੁਆਲੀਫਾਇਰ ਵਿੱਚ ਓਲੰਪਿਕ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ ਸੀ, ਉਨ੍ਹਾਂ ਨੇ ਕੁਆਰਟਰ ਫਾਈਨਲ ਵਿੱਚ ਮੋਲਦੋਵਾ ਦੇ ਵਾਸਿਲ ਸੇਬੋਟਾਰੀ ਨੂੰ 5-0 ਨਾਲ ਹਰਾ ਕੇ ਕੋਟਾ ਹਾਸਲ ਕੀਤਾ। ਇਸ ਪੂਰੇ ਟੂਰਨਾਮੈਂਟ ਵਿੱਚ ਨਿਸ਼ਾਂਤ ਦੇਵ ਦਾ ਦਬਦਬਾ ਰਿਹਾ। ਉਨ੍ਹਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ।

ਇਹ ਭਾਰਤ ਦਾ ਚੌਥਾ ਕੋਟਾ ਹੈ, ਜਿਸ ਵਿੱਚ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ (50 ਕਿੱਲੋ ), ਪ੍ਰੀਤ ਪਵਾਰ (54 ਕਿੱਲੋ ) ਅਤੇ ਲਵਲੀਨਾ ਬੋਰਗੋਹੇਨ (75 ਕਿੱਲੋ ) ਪਹਿਲਾਂ ਹੀ ਪੈਰਿਸ ਦਾ ਕੋਟਾ ਹਾਲਸ ਕਰ ਚੁੱਕੇ ਹਨ ।

The post ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣਿਆ ਨਿਸ਼ਾਂਤ ਦੇਵ appeared first on TheUnmute.com - Punjabi News.

Tags:
  • boxing
  • breaking-news
  • irst-indian-male-boxer
  • news
  • nishant-dev
  • paris-olympics

ਲੋਕ ਸਭਾ ਚੋਣਾਂ 2024: DC ਹਰਪ੍ਰੀਤ ਸਿੰਘ ਸੂਦਨ ਵੱਲੋਂ ਵੋਟਰਾਂ ਨੂੰ 1 ਜੂਨ ਲਈ ਨਿੱਘਾ ਚੋਣ ਸੱਦਾ

Friday 31 May 2024 11:35 AM UTC+00 | Tags: breaking-news dc-harpreet-singh-sudan latest-news lok-sabha-election-2024 lok-sabha-elections-2024 news the-unmute-breaking-news the-unmute-latest-news voters

ਸ੍ਰੀ ਮੁਕਤਸਰ ਸਾਹਿਬ, 31 ਮਈ 2024: ਲੋਕ ਸਭਾ ਚੋਣ ਲਈ 1 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਸੂਦਨ ਨੇ ਸਮੂਹ ਵੋਟਰਾਂ (Voters) ਨੂੰ ਮਤਦਾਨ ਕੇਂਦਰਾਂ 'ਤੇ ਪਹੁੰਚ ਕੇ ਵੋਟ ਕਰਨ ਲਈ ਨਿੱਘਾ ਚੋਣ ਸੱਦਾ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟ ਨਾਗਰਿਕਾਂ ਦਾ ਇਕ ਅਧਿਕਾਰ ਵੀ ਹੈ ਅਤੇ ਇਹ ਇੱਕ ਫਰਜ ਵੀ ਹੈ, ਇਸ ਲਈ ਹਰੇਕ ਵੋਟਰ ਨੂੰ ਆਪਣੇ ਲੋਕਤੰਤਰ ਦੀ ਮਜਬੂਤੀ ਲਈ ਆਪਣੀ ਵੋਟ ਜਰੂਰ ਪਾਉਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦਾ ਅਧਾਰ ਲੋਕ ਹੁੰਦੇ ਹਨ ਜੋ ਵੋਟ ਦੀ ਤਾਕਤ ਨਾਲ ਆਪਣੀ ਸਰਕਾਰ ਚੁਣਦੇ ਹਨ। ਲੋਕ ਸਭਾ ਲਈ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਅਸੀਂ ਸਾਰੀਆਂ ਚੋਣ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਸਾਰੇ 753 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਹਨ, ਇਨ੍ਹਾਂ ਪੋਲਿੰਗ ਬੂਥਾਂ ਵਿੱਚ 40 ਮਾਡਲ ਪੋਲਿੰਗ ਬੂਥ, 09 ਬੀਬੀਆਂ ਦੀ ਸਹੂਲਤ ਲਈ ਸਪੈਸ਼ਲ ਬੂਥ, 04 ਦਿਵਿਆਂਗ ਵਿਅਕਤੀਆਂ ਲਈ ਬੂਥ, 04 ਨੌਜਵਾਨਾਂ ਲਈ ਅਤੇ 04 ਗਰੀਨ ਬੂਥ ਵੀ ਚੋਣ ਵਿਭਾਗ ਵੱਲੋਂ ਵੋਟਰਾਂ ਦੀ ਸਹੂਲਤ ਲਈ ਬਣਾਏ ਗਏ ਹਨ। ਬੂਥਾਂ 'ਤੇ ਵੀ ਅਸੀਂ ਵੋਟਰਾਂ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਹਨ।

ਉਨ੍ਹਾਂ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਵਿੱਚ 213 ਪੋਲਿੰਗ ਬੂਥ, ਵਿਧਾਨ ਸਭਾ ਹਲਕਾ ਲੰਬੀ ਵਿੱਚ 177 ਪੋਲਿੰਗ ਬੂਥ, ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ 173 ਅਤੇ ਵਿਧਾਨ ਸਭਾ ਹਲਕਾ ਮਲੋਟ ਵਿੱਚ 190 ਪੋਲਿੰਗ ਬੂਥ ਵੋਟਰਾਂ (Voters) ਦੀ ਸਹੂਲਤ ਲਈ ਬਣਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 6,94,586 ਵੋਟਰ ਹਨ ਜਿਨ੍ਹਾਂ ਵਿੱਚੋਂ 3,64,096 ਮਰਦ ਵੋਟਰ ਅਤੇ 3,30,467 ਔਰਤ ਵੋਟਰਾਂ ਤੋਂ ਇਲਾਵਾ 23 ਟਰਾਂਸਜੈਂਡਰ ਵੋਟਰ ਵੀ ਸ਼ਾਮਲ ਹਨ।

ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਵੋਟ ਸਾਡਾ ਅਧਿਕਾਰ ਹੈ ਅਤੇ ਅਸੀਂ ਇਸ ਨੂੰ ਫਰਜ ਸਮਝ ਕੇ ਇਸ ਅਧਿਕਾਰ ਦੀ ਵਰਤੋਂ ਕਰਨੀ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਜਰੂਰ ਕਰਨ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਮਤਦਾਨ ਲਈ ਬੂਥ 'ਤੇ ਆਓ ਅਤੇ ਦੇਸ਼ ਦੇ ਇਕ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿਓ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜਰ ਕੁਝ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਜਿਸਦਾ ਸਭ ਧਿਰਾਂ ਨੂੰ ਪਾਲਣ ਦੀ ਅਪੀਲ ਹੈ। ਇਹ ਹਦਾਇਤਾਂ ਧਾਰਾ 144 ਤਹਿਤ ਕੀਤੀਆਂ ਗਈਆਂ ਹਨ ਅਤੇ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ। ਚੋਣਾਂ ਦੇ ਮੱਦੇਨਜਰ ਅਸੀਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਨੂੰ ਮਤਦਾਨ ਪ੍ਰਕ੍ਰਿਆ ਮੁਕੰਮਲ ਹੋਣ ਤੱਕ ਅਤੇ ਫਿਰ 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਐਲਾਣਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੇ ਠੇਕੇ ਪੂਰੀ ਤਰਾਂ ਬੰਦ ਰਹਿਣਗੇ।

ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਅੰਦਰ ਮੋਬਾਇਲ ਫੋਨ ਲੈ ਕੇ ਆਉਣ ਤੇ ਪਾਬੰਦੀ ਹੋਵੇਗੀ । ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਉਮੀਦਵਾਰ ਜਾਂ ਉਨ੍ਹਾਂ ਦੇ ਸਮਰੱਥਕ ਕੋਈ ਵੀ ਪ੍ਰਚਾਰ ਜਾਂ ਬੈਨਰ ਨਹੀਂ ਲਗਾ ਸਕੇਣਗੇ ਅਤੇ ਪਾਰਟੀਆਂ ਦੇ ਬੂਥ ਵੀ ਕੇਂਦਰ ਤੋਂ ਘੱਟੋ ਘੱਟ 200 ਮੀਟਰ ਦੂਰ ਹੀ ਲਗਾਉਣਗੀਆਂ।

30 ਮਈ ਸ਼ਾਮ ਨੂੰ ਚੌਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਹੁਣ ਘਰ ਘਰ ਪ੍ਰਚਾਰ ਦੌਰਾਨ ਵੀ 5 ਤੋਂ ਜਿਆਦਾ ਵਿਅਕਤੀਆਂ ਦੇ ਇੱਕਠੇ ਚੱਲਣ ਤੇ ਪਾਬੰਦੀ ਲਗਾਈ ਗਈ ਹੈ। ਲਾਊਡਸਪੀਕਰ ਦੀ ਵਰਤੋਂ ਦੀ ਹੁਣ ਮਨਾਹੀ ਹੈ। ਕਿਸੇ ਟੀ.ਵੀ. ਜਾਂ ਸੀਨੇਮੈਟੋਗ੍ਰਾਫੀ ਮਾਧਿਅਮ ਰਾਹੀਂ ਵੀ ਪ੍ਰਚਾਰ 'ਤੇ ਰੋਕ ਹੈ। ਓਪੀਨੀਅਨ ਪੋਲ, ਐਗਜ਼ਿਟ ਪੋਲ 'ਤੇ ਵੀ ਰੋਕ ਲਗਾਈ ਗਈ ਹੈ। ਇਲੈਕਟ੍ਰੋਨਿਕ ਮੀਡੀਆ ਵਿੱਚ ਕੋਈ ਸਿਆਸੀ ਇਸ਼ਤਿਹਾਰ ਨਹੀਂ ਦਿੱਤਾ ਜਾ ਸਕਦਾ ਹੈ ਅਤੇ 1 ਜੂਨ ਦੀਆਂ ਅਖਬਾਰਾਂ ਵਿਚ ਜੇਕਰ ਕੋਈ ਸਿਆਸੀ ਇਸ਼ਤਿਹਾਰ ਛਪਾਉਣਾ ਹੋਵੇ ਤਾਂ ਉਸਦੀ ਐਮ.ਸੀ.ਐਮ.ਸੀ. ਤੋਂ ਪ੍ਰੀ ਸਰਟੀਫਿਕੇਸ਼ਨ ਕਰਵਾਈ ਜਾਣੀ ਲਾਜਮੀ ਹੈ।

ਉਨ੍ਹਾਂ ਨੇ ਕਿਹਾ ਕਿ ਫੇਕ ਨਿਊਜ 'ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜਰ ਹੈ ਅਤੇ ਜੇਕਰ ਕਿਸੇ ਨੇ ਵੀ ਕੋਈ ਫੇਕ ਨਿਊਜ ਫੈਲਾਈ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

The post ਲੋਕ ਸਭਾ ਚੋਣਾਂ 2024: DC ਹਰਪ੍ਰੀਤ ਸਿੰਘ ਸੂਦਨ ਵੱਲੋਂ ਵੋਟਰਾਂ ਨੂੰ 1 ਜੂਨ ਲਈ ਨਿੱਘਾ ਚੋਣ ਸੱਦਾ appeared first on TheUnmute.com - Punjabi News.

Tags:
  • breaking-news
  • dc-harpreet-singh-sudan
  • latest-news
  • lok-sabha-election-2024
  • lok-sabha-elections-2024
  • news
  • the-unmute-breaking-news
  • the-unmute-latest-news
  • voters

ਮਨ ਪੱਕਾ ਕਰ ਕੇ ਸਹਿਜੇ ਹੀ ਛੱਡਿਆ ਜਾ ਸਕਦੈ ਤੰਬਾਕੂ: ਡਾ. ਦਵਿੰਦਰ ਕੁਮਾਰ

Friday 31 May 2024 11:43 AM UTC+00 | Tags: breaking-news dr-devinder-kumar government-health-institutions health health-tips news tobacco tobacco-day world-no-tobacco-day

ਐਸ.ਏ.ਐਸ.ਨਗਰ 31 ਮਈ 2024: ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਵਿਸ਼ਵ ਤੰਬਾਕੂ ਰਹਿਤ ਦਿਹਾੜਾ (World No Tobacco Day) ਮਨਾਇਆ ਗਿਆ, ਜਿਸ ਦੌਰਾਨ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿਤੀ ਗਈ। ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਅਤੇ ਤੰਬਾਕੂ ਨੋਡਲ ਅਫ਼ਸਰ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਲੋਕਾਂ ਨੂੰ ਦੱਸਿਆ ਕਿ ਸਿਗਰਟ, ਬੀੜੀ, ਜ਼ਰਦਾ, ਪਾਨ ਮਸਾਲਾ, ਈ ਸਿਗਰਟ, ਚਿਲਮ ਆਦਿ ਤੰਬਾਕੂ ਪਦਾਰਥ ਮਨੁੱਖੀ ਸਰੀਰ ਲਈ ਬੇਹੱਦ ਖ਼ਤਰਨਾਕ ਹਨ। ਇਹ ਮਿੱਠਾ ਜ਼ਹਿਰ ਹੈ ਜਿਹੜਾ ਵਿਅਕਤੀ ਦੀ ਜਾਨ ਵੀ ਲੈ ਲੈਂਦਾ ਹੈ, ਇਸ ਲਈ ਤੰਬਾਕੂ ਦਾ ਖਹਿੜਾ ਛੱਡ ਕੇ ਚੰਗੀ ਜ਼ਿੰਦਗੀ ਦਾ ਪੱਲਾ ਫੜਿਆ ਜਾਵੇ।

ਸਿਹਤ ਅਧਿਕਾਰੀਆਂ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਕਈ ਬੀਮਾਰੀਆਂ ਦਾ ਕਾਰਨ ਹੈ ਜਿਵੇਂ ਕੈਂਸਰ, ਸਾਹ ਦੀ ਸਮੱਸਿਆ, ਦਿਲ ਦੀਆਂ ਬੀਮਾਰੀਆਂ, ਸ਼ੱਕਰ ਰੋਗ, ਦੰਦ ਦੀਆਂ ਬੀਮਾਰੀਆਂ, ਸੁਣਨ ਦੀ ਸਮੱਸਿਆ, ਨਿਗ੍ਹਾ ਦੀ ਕਮੀ ਆਦਿ। ਉਨ੍ਹਾਂ ਦੱਸਿਆ ਕਿ ਤੰਬਾਕੂ ਵਿਰੋਧੀ ਕਾਨੂੰਨ ਤਹਿਤ ਸਕੂਲ ਜਾਂ ਵਿਦਿਅਕ ਅਦਾਰੇ ਦੀ ਬਾਹਰੀ ਕੰਧ ਦੇ 100 ਗਜ਼ ਦੂਰ ਤੱਕ ਦੇ ਘੇਰੇ ਵਿਚ ਕੋਈ ਵੀ ਵਿਅਕਤੀ ਤੰਬਾਕੂ ਪਦਾਰਥ ਨਹੀਂ ਵੇਚ ਸਕਦਾ ਤੇ ਨਾ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਪਦਾਰਥ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਆਦਤ ਛੱਡਣਾ ਕੋਈ ਔਖੀ ਗੱਲ ਨਹੀਂ। ਵਿਅਕਤੀ ਆਪਣਾ ਮਨ ਪੱਕਾ ਕਰ ਲਵੇ ਤਾਂ ਇਸ ਤੋਂ ਸਹਿਜੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਡਾਕਟਰੀ ਸਲਾਹ ਲਈ ਵਿਸ਼ੇਸ਼ ਤੌਰ 'ਤੇ ਮੋਹਾਲੀ ਦੇ ਸੈਕਟਰ 66 ਦੇ ਨਸ਼ਾ ਛੁਡਾਊ ਕੇਂਦਰ ਵਿਚ ਤਾਇਨਾਤੀ ਮਾਹਰ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਿੱਥੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੁਡਾਉਣ ਲਈ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਜਾ ਕੇ ਇਲਾਜ ਸ਼ੁਰੂ ਕਰਵਾਇਆ ਜਾ ਸਕਦਾ ਹੈ। ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਿਹਤ ਸਟਾਫ਼ ਨੇ ਜ਼ਿੰਦਗੀ ਵਿਚ ਕਦੇ ਵੀ ਤੰਬਾਕੂ (Tobacco) ਦੀ ਵਰਤੋਂ ਨਾ ਕਰਨ ਦਾ ਅਹਿਦ ਵੀ ਲਿਆ।

The post ਮਨ ਪੱਕਾ ਕਰ ਕੇ ਸਹਿਜੇ ਹੀ ਛੱਡਿਆ ਜਾ ਸਕਦੈ ਤੰਬਾਕੂ: ਡਾ. ਦਵਿੰਦਰ ਕੁਮਾਰ appeared first on TheUnmute.com - Punjabi News.

Tags:
  • breaking-news
  • dr-devinder-kumar
  • government-health-institutions
  • health
  • health-tips
  • news
  • tobacco
  • tobacco-day
  • world-no-tobacco-day
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form