TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਪੰਜਾਬ ਦੇ 15 ਜ਼ਿਲ੍ਹਿਆਂ 'ਚ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ, ਮੀਂਹ ਨਾ ਪੈਣ ਕਰਕੇ ਡਿੱਗਿਆ ਤਾਪਮਾਨ Friday 05 January 2024 05:12 AM UTC+00 | Tags: bathinda breaking-news coldest cold-wave fog latest-news news punjab punjab-weather rain the-unmute-breaking-news ਚੰਡੀਗੜ੍ਹ, 05 ਦਸੰਬਰ 2023: ਸੀਤ ਲਹਿਰ ਦਾ ਅਸਰ ਪੰਜਾਬ ਦੇ ਨਾਲ-ਨਾਲ ਪੂਰੇ ਉੱਤਰੀ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ ਵਿੱਚ ਮੀਂਹ ਨਾ ਪੈਣ ਕਾਰਨ ਜਨਵਰੀ ਦੀ ਸ਼ੁਰੂਆਤ ਵੀ ਧੁੰਦ (fog) ਨਾਲ ਹੋ ਗਈ ਹੈ, ਜੋ 6 ਜਨਵਰੀ ਤੱਕ ਜਾਰੀ ਰਹੇਗੀ। ਅੱਜ ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਪੂਰਬੀ ਅਤੇ ਪੱਛਮੀ ਮਾਲਵੇ ਦੇ ਹੋਰ ਖੇਤਰਾਂ ਵਿੱਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸੰਗਰੂਰ, ਪਟਿਆਲਾ, ਮੋਹਾਲੀ , ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫ਼ਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਅੱਧੀ ਰਾਤ ਤੋਂ ਧੁੰਦ ਦਾ ਅਸਰ ਦਿਖਾਈ ਦੇ ਰਿਹਾ ਹੈ। . ਇਸ ਦੇ ਨਾਲ ਹੀ ਅੱਜ ਵੀ ਪੂਰੇ ਪੰਜਾਬ ਵਿੱਚ ਧੁੱਪ ਦੀ ਸੰਭਾਵਨਾਵਾਂ ਘੱਟ ਹਨ। ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਹੋਵੇਗਾ। ਮੌਸਮ ਵਿਭਾਗ ਨੇ 6 ਜਨਵਰੀ ਨੂੰ ਧੁੰਦ (fog) ਦਾ ਅਲਰਟ ਐਲਾਨਿਆ ਹੈ, 7 ਜਨਵਰੀ ਤੋਂ ਬਾਅਦ ਬੱਦਲਵਾਈ ਅਤੇ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਮਾਹਿਰਾਂ ਨੇ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਫਰਕ ਦਾ ਕਾਰਨ ਮੀਂਹ ਦੀ ਕਮੀ ਨੂੰ ਦੱਸਿਆ ਹੈ। ਪੰਜਾਬ ਵਿੱਚ ਦਸੰਬਰ ਮਹੀਨੇ ਵਿੱਚ ਔਸਤਨ 10.7 ਐਮਐਮ ਮੀਂਹ ਪੈਂਦਾ ਹੈ, ਜਦੋਂ ਕਿ ਦਸੰਬਰ 2023 ਵਿੱਚ 70 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਸੀ। ਦਸੰਬਰ 2023 ਵਿੱਚ ਸਿਰਫ਼ 3.3mm ਬਾਰਿਸ਼ ਦਰਜ ਕੀਤੀ ਗਈ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਡਾਇਰੈਕਟਰ ਪਵਨੀਤ ਕੌਰ ਅਨੁਸਾਰ ਦਸੰਬਰ ਦੇ ਮਹੀਨੇ ਪੰਜਾਬ ਵਿੱਚ ਮੀਂਹ ਪੈਂਦਾ ਹੈ ਪਰ ਇਸ ਸਾਲ ਅਜਿਹਾ ਨਹੀਂ ਹੋਇਆ। ਖੁਸ਼ਕ ਮੌਸਮ ਕਾਰਨ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। The post ਪੰਜਾਬ ਦੇ 15 ਜ਼ਿਲ੍ਹਿਆਂ ‘ਚ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ, ਮੀਂਹ ਨਾ ਪੈਣ ਕਰਕੇ ਡਿੱਗਿਆ ਤਾਪਮਾਨ appeared first on TheUnmute.com - Punjabi News. Tags:
|
ਜੇਲ੍ਹ 'ਚ ਕੈਦੀ ਦੀ ਜਨਮ ਦਿਨ ਪਾਰਟੀ ਨੂੰ ਲੈ ਕੇ ਵਿਰੋਧੀ ਧਿਰ ਪਾਰਟੀਆਂ ਨੇ ਪੰਜਾਬ ਸਰਕਾਰ ਨੂੰ ਘੇਰਿਆ Friday 05 January 2024 05:25 AM UTC+00 | Tags: birthday-party breaking-news jail ludhiana-central-jail ludhiana-police news punjab-news ਚੰਡੀਗੜ੍ਹ, 05 ਦਸੰਬਰ 2023: ਪਹਿਲਾਂ ਪੰਜਾਬ ਦੀ ਜੇਲ੍ਹ (jail) ਵਿੱਚ ਬਦਮਾਸ਼ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਨੂੰ ਲੈ ਕੇ ਅਤੇ ਹੁਣ ਕੈਦੀ ਦੀ ਜਨਮ ਦਿਨ ਪਾਰਟੀ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸਨੂੰ ਲੈ ਕੇ ਸਿਆਸਤ ਭਖ ਗਈ ਹੈ | ਹੁਣ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ‘ਤੇ ਸੂਬੇ ਦੀ ‘ਆਪ’ ਸਰਕਾਰ ਨੂੰ ਘੇਰ ਲਿਆ ਹੈ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਤੇ ਜੇਲ੍ਹ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਉਹ 5ਜੀ ਜੈਮਰ ਕਿੱਥੇ ਹੈ, ਜਿਸ ਦੀ ਵਰਤੋਂ ਤੁਸੀਂ ਆਪਣੀ ਨਿੱਜੀ ਸੁਰੱਖਿਆ ਲਈ ਕਰਦੇ ਹੋ। ਉਨ੍ਹਾਂ ਕਿਹਾ ਕਿ ਜੇਲ੍ਹ ਮੈਨੂਅਲ ਅਨੁਸਾਰ ਛੇ ਕੈਦੀਆਂ ਲਈ ਆਦਮੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਜਦੋਂ ਕਿ ਪੰਜਾਬ ਦੀਆਂ ਜੇਲ੍ਹਾਂ (jail) ਵਿੱਚ ਇੱਕ ਵਿਅਕਤੀ 26 ਵਿਅਕਤੀਆਂ ਨੂੰ ਸੰਭਾਲ ਰਿਹਾ ਹੈ। ਇੰਨੇ ਥੋੜ੍ਹੇ ਸਟਾਫ ਨਾਲ, ਤੁਸੀਂ ਇੱਕ ਅਸਫਲ ਜੇਲ੍ਹ ਮੰਤਰੀ ਹੋ। ਰੁਜ਼ਗਾਰ ਬਾਰੇ ਗੱਲ ਕਰੋ, ਜਾਗੋ ਜਨਾਬ ! ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਦੀ ਵੀਡੀਓ ਦੇ ਬਹਾਨੇ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ‘ਤੇ ਕੋਈ ਟਿੱਪਣੀ ਕਰਨ ਦੀ ਲੋੜ ਨਹੀਂ ਹੈ। ਇਹ ਆਪਣੇ ਆਪ ਵਿੱਚ ਅਮਨ-ਕਾਨੂੰਨ ਦੀ ਪੂਰੀ ਤਰ੍ਹਾਂ ਅਸਫਲਤਾ ਅਤੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਸਬੂਤ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਪੰਜਾਬ ਦੀ ਭਲਾਈ ਲਈ ਕਿਸ ਤਰ੍ਹਾਂ ਕੰਮ ਕਰ ਰਹੇ ਹਨ। ਉਂਝ ਇਹ ਘਟਨਾ ਲੁਧਿਆਣਾ ਜੇਲ੍ਹ ਵਿੱਚ ਵਾਪਰੀ ਹੈ। ਭਾਜਪਾ ਆਗੂ ਅਰਵਿੰਦ ਖੰਨਾ ਦਾ ਕਹਿਣਾ ਹੈ ਕਿ ਇਹ ਪਾਰਟੀ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਚੱਲ ਰਹੀ ਹੈ। ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਜੋ ਵਾਅਦਾ ਤੁਸੀਂ ਪੰਜਾਬ ਨਾਲ ਕੀਤਾ ਸੀ, ਕੀ ਉਹ ਇਹੀ ਬਦਲਾਅ ਹੈ | The post ਜੇਲ੍ਹ ‘ਚ ਕੈਦੀ ਦੀ ਜਨਮ ਦਿਨ ਪਾਰਟੀ ਨੂੰ ਲੈ ਕੇ ਵਿਰੋਧੀ ਧਿਰ ਪਾਰਟੀਆਂ ਨੇ ਪੰਜਾਬ ਸਰਕਾਰ ਨੂੰ ਘੇਰਿਆ appeared first on TheUnmute.com - Punjabi News. Tags:
|
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਪੂਰੇ ਹੋ ਗਏ Friday 05 January 2024 06:35 AM UTC+00 | Tags: breaking-news giani-balwant-singh giani-balwant-singh-nandgarh news takht-sri-damdama-sahib ਚੰਡੀਗੜ੍ਹ, 05 ਦਸੰਬਰ 2024: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ (Balwant Singh Nandgarh) ਅਕਲ ਚਲਾਣਾ ਕਰ ਗਏ ਹਨ । ਬਲਵੰਤ ਸਿੰਘ ਨੰਦਗੜ੍ਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਰਿਹਾਇਸ਼ ਸ੍ਰੀ ਮੁਕਤਸਰ ਸਾਹਿਬ ਵਿਖੇ ਸੀ ਅਤੇ ਉਨ੍ਹਾਂ ਦੇ ਸਪੁੱਤਰ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਾਫ਼ੀ ਸਮਾਂ ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਸਬ ਜੇਲ੍ਹ ਵਿਖੇ ਜੇਲ੍ਹ ਸੁਪਰਡੈਂਟ ਵਜੋਂ ਸੇਵਾਵਾਂ ਨਿਭਾਈਆਂ ਅਤੇ ਹੁਣ ਲੁਧਿਆਣਾ ਵਿਖੇ ਤਾਇਨਾਤ ਹਨ। ਜਿਕਰਯੋਗ ਹੈ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ (Balwant Singh Nandgarh) ਪ੍ਰਸਿੱਧ ਧਾਰਮਿਕ ਸ਼ਖਸੀਅਤ ਸਨ ਅਤੇ ਪੰਥਕ ਹਲਕਿਆਂ ਵਿਚ ਉਨ੍ਹਾਂ ਦਾ ਬਹੁਤ ਮਾਣ ਸਤਿਕਾਰ ਹੈ । ਉਨ੍ਹਾਂ ਦੇ ਜਵਾਈ ਪ੍ਰਗਟ ਸਿੰਘ ਭੋਡੀਪੁਰਾ ਨੇ ਦੱਸਿਆ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ 2.30 ਵਜੇ ਫਾਰਮ ਹਾਊਸ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਜਾਵੇਗਾ। The post ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਪੂਰੇ ਹੋ ਗਏ appeared first on TheUnmute.com - Punjabi News. Tags:
|
ਪੱਛਮੀ ਬੰਗਾਲ 'ਚ TMC ਆਗੂ ਦੇ ਘਰ 'ਤੇ ਛਾਪਾ ਮਾਰਨ ਗਈ ED ਟੀਮ 'ਤੇ ਹਮਲਾ, ਕਈ ਅਫ਼ਸਰ ਜ਼ਖਮੀ Friday 05 January 2024 06:47 AM UTC+00 | Tags: attack-on-ed-team breaking-news ed-raid ed-team mamata-banerjee news raid ration-scam tmc tmc-workers west-bengal ਚੰਡੀਗੜ੍ਹ, 05 ਦਸੰਬਰ 2024: ਕਥਿਤ ਰਾਸ਼ਨ ਘਪਲੇ ਦੀ ਜਾਂਚ ਦੇ ਸਿਲਸਿਲੇ ‘ਚ ਕੇਂਦਰੀ ਏਜੰਸੀ ਈਡੀ (ED team) ਨੇ ਸ਼ੁੱਕਰਵਾਰ ਸਵੇਰੇ ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਜ਼ਿਲੇ ਉੱਤਰੀ 24 ਪਰਗਨਾ ‘ਚ ਕੁੱਲ 12 ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸੇ ਸਿਲਸਿਲੇ ‘ਚ ਉੱਤਰੀ 24 ਪਰਗਨਾ ਦੇ ਸੰਦੇਸ਼ਖਾਲੀ ‘ਚ ਤ੍ਰਿਣਮੂਲ ਆਗੂ ਅਤੇ ਬਲਾਕ ਪ੍ਰਧਾਨ ਸ਼ਾਹਜਹਾਂ ਸ਼ੇਖ ਦੇ ਘਰ ਛਾਪਾ ਮਾਰਨ ਪਹੁੰਚੀ ਈਡੀ ਦੀ ਟੀਮ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ ਗਈ। ਮੀਡੀਆ ਕਰਮੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਫ਼ੋਨ ਖੋਹ ਲਏ ਗਏ। ਅਤੇ ਜਾਨੋਂ ਮਾਰਨ ਦੀ ਕਥਿਤ ਧਮਕੀ ਦੇ ਤਹਿਤ ਉਨ੍ਹਾਂ ਤੋਂ ਪਾਸਵਰਡ ਮੰਗੇ ਗਏ। ਇਸ ਘਟਨਾ ‘ਚ ਈਡੀ ਦੇ ਕਈ ਅਧਿਕਾਰੀ ਜ਼ਖਮੀ ਹੋਏ ਹਨ। ਕਈ ਜਣਿਆਂ ਦੇ ਸਿਰ ਪਾੜ ਦਿੱਤੇ ਗਏ ਹਨ। ਨਤੀਜੇ ਵਜੋਂ ਈਡੀ ਅਧਿਕਾਰੀਆਂ (ED team) ਨੂੰ ਉਥੋਂ ਭੱਜਣਾ ਪਿਆ। ਜ਼ਖਮੀ ਅਧਿਕਾਰੀਆਂ ਨੂੰ ਸਥਾਨਕ ਕੈਨਿੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਭੀੜ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਦਾ ਕੇਂਦਰੀ ਬਲ ਦੇ ਜਵਾਨਾਂ ਨੂੰ ਅੰਦਾਜ਼ਾ ਨਹੀਂ ਸੀ। ਸਥਾਨਕ ਸੂਤਰਾਂ ਦੇ ਅਨੁਸਾਰ, ਟੀਐਮਸੀ ਆਗੂ ਦੇ ਸਮਰਥਕਾਂ ਨੇ ਡਰ ਦੇ ਕਾਰਨ ਕਈ ਅਫਸਰਾਂ ਦੀ ਕੁੱਟਮਾਰ ਕੀਤੀ ਹੈ। ਤ੍ਰਿਣਮੂਲ ਆਗੂ ਦੇ ਸਮਰਥਕਾਂ ਨੇ ਵੀ ਫੌਜੀਆਂ ਦਾ ਵਿਰੋਧ ਕੀਤਾ। ਸਥਾਨਕ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। The post ਪੱਛਮੀ ਬੰਗਾਲ ‘ਚ TMC ਆਗੂ ਦੇ ਘਰ ‘ਤੇ ਛਾਪਾ ਮਾਰਨ ਗਈ ED ਟੀਮ ‘ਤੇ ਹਮਲਾ, ਕਈ ਅਫ਼ਸਰ ਜ਼ਖਮੀ appeared first on TheUnmute.com - Punjabi News. Tags:
|
ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨਾ ਵਿਖਾਉਣ ਦੇ ਮੁੱਦੇ CM ਮਾਨ ਨੇ ਸੁਨੀਲ ਜਾਖੜ 'ਤੇ ਕੱਸਿਆ ਤੰਜ Friday 05 January 2024 07:05 AM UTC+00 | Tags: 26-january-parade breaking-news latest-news news punjab-bjp punjab-tableau republic-day sunil-jakhar the-unmute-breaking-news the-unmute-latest-news ਚੰਡੀਗੜ੍ਹ, 05 ਦਸੰਬਰ 2024: ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ ਦੀ ਪਰੇਡ ਤੋਂ ਪੰਜਾਬ ਦੀ ਝਾਕੀ ਹਟਾਉਣ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar) ‘ਤੇ ਇਕ ਵਾਰ ਫਿਰ ਤਿੱਖਾ ਹਮਲਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਸੁਨੀਲ ਜਾਖੜ (Sunil Jakhar) ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ ?? 26 ਜਨਵਰੀ ਝਾਕੀਆਂ ਦੇ ਮਾਮਲੇ ਚ ਤੁਸੀਂ ਭਾਜਪਾ ਦੇ ਕਹਿਣ ਤੇ ਪੰਜਾਬ ਦੇ ਪੱਖ ‘ਚ ਖੜਣ ਦੀ ਬਜਾਏ ਅਰਵਿੰਦ ਕੇਜਰੀਵਾਲ ਅਤੇ ਮੇਰੇ ਉੱਤੇ ਝੂਠੇ ਅਤੇ ਬੇਤੁੱਕੇ ਇਲਜ਼ਾਮ ਲਾਏ, ਉਨ੍ਹਾਂ ਕਿਹਾ ਹੁਣ ਤਾਂ ਇਸ ਸੰਬੰਧੀ ਰੱਖਿਆ ਮੰਤਰਾਲੇ ਨੇ ਵੀ ਸਪੱਸ਼ਟ ਕਰ ਦਿੱਤਾ | ਪੰਜਾਬੀ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੇ | ਜਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਕਿਹਾ ਸੀ ਕਿ ਪੰਜਾਬ ਦੀ ਝਾਕੀ ‘ਤੇ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਲਾਈਆਂ ਗਈਆਂ ਸਨ, ਇਸ ਲਈ ਇਨ੍ਹਾਂ ਝਾਕੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਟਵੀਟ ਰਾਹੀਂ ਮੀਡੀਆ ਨੂੰ ਇਹ ਖਬਰ ਸਾਂਝੀ ਕੀਤੀ ਹੈ, ਜਿਸ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪੰਜਾਬ ਦੇ ਕਿਸੇ ਵੀ ਝਾਂਕੀ ਵਿੱਚ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਕੋਈ ਤਸਵੀਰ ਨਹੀਂ ਹੈ।
The post ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨਾ ਵਿਖਾਉਣ ਦੇ ਮੁੱਦੇ CM ਮਾਨ ਨੇ ਸੁਨੀਲ ਜਾਖੜ ‘ਤੇ ਕੱਸਿਆ ਤੰਜ appeared first on TheUnmute.com - Punjabi News. Tags:
|
ਸੋਮਾਲੀਆ ਦੇ ਤੱਟ ਤੋਂ ਸਮੁੰਦਰੀ ਜਹਾਜ਼ ਹਾਈਜੈਕ, ਚਾਲਕ ਦਲ 'ਚ 15 ਭਾਰਤੀ ਸ਼ਾਮਲ Friday 05 January 2024 07:13 AM UTC+00 | Tags: 15-indians-in-the-crew arabian-sea breaking-news coast-of-somalia news ship-hijack ship-hijacked somalia ਚੰਡੀਗੜ੍ਹ, 05 ਦਸੰਬਰ 2024: ਸੋਮਾਲੀਆ (Somalia) ਦੇ ਤੱਟ ਤੋਂ ਦੂਰ ਅਰਬ ਸਾਗਰ ਵਿੱਚ ਇੱਕ ਹੋਰ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ। ਜਹਾਜ਼ ‘ਚ 15 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਹਨ। ਮਾਮਲਾ 4 ਜਨਵਰੀ ਦਾ ਹੈ ਪਰ ਇਸ ਦੀ ਜਾਣਕਾਰੀ ਅੱਜ ਸਾਹਮਣੇ ਆਈ। ਇਸ ਲਾਇਬੇਰੀਅਨ ਝੰਡੇ ਵਾਲੇ ਜਹਾਜ਼ ਦਾ ਨਾਮ ਲੀਲਾ ਨਾਰਫੋਕ ਹੈ। ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਉਹ ਇਸ ਮਾਮਲੇ ‘ਤੇ ਨਜ਼ਰ ਰੱਖ ਰਹੀ ਹੈ। ਜਹਾਜ਼ ‘ਤੇ ਮੌਜੂਦ ਚਾਲਕ ਦਲ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਵਪਾਰੀ ਜਹਾਜ਼ ਦੀ ਸੁਰੱਖਿਆ ਲਈ ਜਲ ਸੈਨਾ ਨੇ ਆਈਐਨਐਸ ਚੇਨਈ ਨੂੰ ਜਹਾਜ਼ ਵੱਲ ਭੇਜਿਆ ਹੈ। ਸਮੁੰਦਰੀ ਆਵਾਜਾਈ ਦੇ ਅਨੁਸਾਰ, ਜਹਾਜ਼ ਬ੍ਰਾਜ਼ੀਲ ਦੇ ਪੋਰਟੋ ਡੋ ਅਕੂ ਤੋਂ ਬਹਿਰੀਨ ਦੇ ਖਲੀਫਾ ਬਿਨ ਸਲਮਾਨ ਬੰਦਰਗਾਹ ਵੱਲ ਜਾ ਰਿਹਾ ਸੀ। 11 ਜਨਵਰੀ ਨੂੰ ਇਸ ਟਿਕਾਣੇ 'ਤੇ ਪੁੱਜਣਾ ਸੀ। ਵੈਸਲ ਫਾਈਂਡਰ ਦੇ ਮੁਤਾਬਕ, ਜਹਾਜ਼ ਦਾ ਆਖਰੀ ਵਾਰ 30 ਦਸੰਬਰ ਨੂੰ ਸੰਪਰਕ ਹੋਇਆ ਸੀ। ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਿਸ ਨੇ ਕੀਤੀ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। The post ਸੋਮਾਲੀਆ ਦੇ ਤੱਟ ਤੋਂ ਸਮੁੰਦਰੀ ਜਹਾਜ਼ ਹਾਈਜੈਕ, ਚਾਲਕ ਦਲ ‘ਚ 15 ਭਾਰਤੀ ਸ਼ਾਮਲ appeared first on TheUnmute.com - Punjabi News. Tags:
|
ਲੁਧਿਆਣਾ ਪੁਲਿਸ ਵੱਲੋਂ ਨਕਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼, 5 ਲੱਖ ਦੀ ਜਾਅਲੀ ਕਰੰਸੀ ਸਣੇ ਦੋ ਗ੍ਰਿਫਤਾਰ Friday 05 January 2024 07:22 AM UTC+00 | Tags: breaking-news crime fake-currency fake-notes latest-news ludhiana-police news punjab-news ਚੰਡੀਗੜ੍ਹ, 05 ਦਸੰਬਰ 2024: ਲੁਧਿਆਣਾ ਪੁਲਿਸ ਨੇ ਨਕਲੀ ਨੋਟ (fake notes) ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇਨ੍ਹਾਂ ਦਾ ਇੱਕ ਸਾਥੀ ਫ਼ਰਾਰ ਦੱਸਿਆ ਜਾ ਰਿਹਾ ਹੈ। ਮੁਲਜ਼ਮ ਘਰ ਵਿੱਚ ਪ੍ਰਿੰਟਰ ਲਗਾ ਕੇ 200 ਅਤੇ 100 ਰੁਪਏ ਦੇ ਨਕਲੀ ਨੋਟ ਛਾਪ ਰਹੇ ਸਨ। ਫੜੇ ਗਏ ਦੋਵਾਂ ਮੁਲਜ਼ਮਾਂ ਕੋਲੋਂ 5 ਲੱਖ 10 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੋਹਣ ਸਿੰਘ ਉਰਫ਼ ਸੋਨੀ, ਮਨਦੀਪ ਸਿੰਘ ਉਰਫ਼ ਮਨੂ ਵਾਸੀ ਜਗਰਾਉਂ ਵਜੋਂ ਹੋਈ ਹੈ। ਤੀਜੇ ਸਾਥੀ ਦੀ ਪਛਾਣ ਬਖਤੌਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਨੇ ਹੁਣ ਤੱਕ ਕਿੰਨੀ ਜਾਅਲੀ ਕਰੰਸੀ (fake notes) ਬਣਾ ਕੇ ਬਾਜ਼ਾਰ ਵਿੱਚ ਚਲਾਈ ਹੈ। The post ਲੁਧਿਆਣਾ ਪੁਲਿਸ ਵੱਲੋਂ ਨਕਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼, 5 ਲੱਖ ਦੀ ਜਾਅਲੀ ਕਰੰਸੀ ਸਣੇ ਦੋ ਗ੍ਰਿਫਤਾਰ appeared first on TheUnmute.com - Punjabi News. Tags:
|
ਕੈਬਿਨਟ ਮੰਤਰੀ ਅਮਨ ਅਰੋੜਾ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਹਾਈਕੋਰਟ ਦੇ ਵਕੀਲ ਨੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ Friday 05 January 2024 07:38 AM UTC+00 | Tags: aam-aadmi-party aman-arora breaking-news cm-bhagwant-mann latest-news lily-thomas-case news punjab punjab-government punjabi-news punjab-news sc-arora the-unmute-breaking-news the-unmute-latest-news ਚੰਡੀਗੜ੍ਹ, 05 ਦਸੰਬਰ 2024: ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ । ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਉਨ੍ਹਾਂ ਦੀ ਮੈਂਬਰਸ਼ਿਪ ਖ਼ਤਮ ਕਰਨ ਲਈ ਪੱਤਰ ਲਿਖੇ ਜਾਣ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਸ.ਸੀ ਅਰੋੜਾ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਹੈ। ਐਸ.ਸੀ ਅਰੋੜਾ ਨੇ 2013 ਵਿੱਚ ਲਿਲੀ ਥਾਮਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਅਨੁਸਾਰ ਅਮਨ ਅਰੋੜਾ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਨੋਟਿਸ ਦੀ ਕਾਪੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਵਿਧਾਨ ਸਭਾ ਸਪੀਕਰ ਨੂੰ ਵੀ ਭੇਜੀ ਗਈ ਹੈ, ਨਹੀਂ ਤਾਂ ਉਹ ਇਸ ਮਾਮਲੇ ਵਿੱਚ ਜਨਹਿਤ ਪਟੀਸ਼ਨ ਦਾਇਰ ਕਰਨਗੇ। ਐਡਵੋਕੇਟ ਐਸਚੀ ਅਰੋੜਾ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਅਦਾਲਤ ਨੇ ਅਮਨ ਅਰੋੜਾ ਨੂੰ ਆਈਪੀਸੀ ਦੀ ਧਾਰਾ 452 ਤਹਿਤ ਦੋ ਸਾਲ ਅਤੇ ਧਾਰਾ 323, 148, 149 ਤਹਿਤ ਇੱਕ-ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਫੈਸਲੇ ‘ਤੇ ਅਜੇ ਕੋਈ ਰੋਕ ਨਹੀਂ ਲੱਗੀ ਹੈ। ਅਜਿਹੀ ਸਥਿਤੀ ਵਿੱਚ ਲਿਲੀ ਥਾਮਸ ਮਾਮਲੇ ਦੇ ਫੈਸਲੇ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਐਡਵੋਕੇਟ ਨੇ ਦੱਸਿਆ ਹੈ ਕਿ ਫੈਸਲੇ ਮੁਤਾਬਕ ਮੰਤਰੀ ਅਮਨ ਅਰੋੜਾ (Aman Arora) ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਆਪਣੇ ਆਪ ਹੀ ਖਤਮ ਹੋ ਗਈ ਹੈ। ਉਹ ਉਦੋਂ ਤੱਕ ਮੰਤਰੀ ਮੰਡਲ ਦੀਆਂ ਬੈਠਕਾਂ ਵਿੱਚ ਸ਼ਾਮਲ ਹੋਣ ਦਾ ਹੱਕਦਾਰ ਨਹੀਂ ਹੈ ਜਦੋਂ ਤੱਕ ਅਪੀਲ ‘ਤੇ ਉਸ ਫੈਸਲੇ ‘ਤੇ ਰੋਕ ਨਹੀਂ ਲੱਗ ਜਾਂਦੀ। ਉਹ ਕੈਬਨਿਟ ਮੰਤਰੀ ਦੀ ਤਾਕਤ ਦੀ ਵਰਤੋਂ ਕਰਨ ਦਾ ਹੱਕਦਾਰ ਨਹੀਂ ਹੈ। ਅਜਿਹੇ ‘ਚ ਤੁਹਾਨੂੰ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ਜਿਕਰਯੋਗ ਹੈ ਕਿ 21 ਦਸੰਬਰ 2023 ਨੂੰ ਸੁਨਾਮ ਦੀ ਅਦਾਲਤ ਨੇ ਅਮਨ ਅਰੋੜਾ ਸਮੇਤ ਉਸ ਦੀ ਮਾਤਾ ਪਰਮੇਸ਼ਵਰੀ ਦੇਵੀ, ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੰਗਰੂਰ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਨੂੰ ਦੋ ਸਾਲ ਦੀ ਕੈਦ ਅਤੇ ਇੱਕ-ਇੱਕ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਇਨ੍ਹਾਂ ਤਿੰਨਾਂ ਤੋਂ ਇਲਾਵਾ ਸਜ਼ਾ ਸੁਣਾਏ ਗਏ ਇਕ ਵਿਅਕਤੀ ਦੀ ਵੀ ਮੌਤ ਹੋ ਚੁੱਕੀ ਹੈ। ਇਹ ਕੇਸ ਅਮਨ ਅਰੋੜਾ ਖ਼ਿਲਾਫ਼ ਸਾਲ 2008 ਵਿੱਚ ਉਸ ਦੇ ਹੀ ਜਵਾਈ ਵੱਲੋਂ ਦਰਜ ਕਰਵਾਇਆ ਗਿਆ ਸੀ। ਅ The post ਕੈਬਿਨਟ ਮੰਤਰੀ ਅਮਨ ਅਰੋੜਾ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਹਾਈਕੋਰਟ ਦੇ ਵਕੀਲ ਨੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ appeared first on TheUnmute.com - Punjabi News. Tags:
|
ਭਾਰਤੀ ਪੁਲਾੜ ਏਜੰਸੀ ISRO ਵੱਲੋਂ ਫਿਊਲ ਸੈੱਲ ਤਕਨੀਕ ਦਾ ਸਫਲ ਪ੍ਰੀਖਣ Friday 05 January 2024 07:56 AM UTC+00 | Tags: breaking-news fcps fuel-cell-technology india-news indian-space-agency isro news nwes pslv-c58 space s-somnath tech-news ਚੰਡੀਗੜ੍ਹ, 05 ਦਸੰਬਰ 2024: ਭਾਰਤੀ ਪੁਲਾੜ ਏਜੰਸੀ ਇਸਰੋ (ISRO) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਇਸਰੋ ਨੇ ਸ਼ੁੱਕਰਵਾਰ ਨੂੰ ਫਿਊਲ ਸੈੱਲ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ । ਇਹ ਫਿਊਲ ਸੈੱਲ ਟੈਕਨਾਲੋਜੀ ਇਸਰੋ ਦੇ ਭਵਿੱਖ ਦੇ ਮਿਸ਼ਨਾਂ ਅਤੇ ਡਾਟਾ ਇਕੱਠਾ ਕਰਨ ਲਈ ਬਹੁਤ ਮਹੱਤਵਪੂਰਨ ਹੈ। ਇਸ ਟੈਕਨਾਲੋਜੀ ਦੀ ਮਦਦ ਨਾਲ ਈਂਧਨ ਨੂੰ ਰੀਚਾਰਜ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਕੋਈ ਨਿਕਾਸ ਨਹੀਂ ਹੁੰਦਾ। ਇਹ ਤਕਨੀਕ ਪੁਲਾੜ ਵਿੱਚ ਊਰਜਾ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਪੀਣ ਵਾਲੇ ਪਾਣੀ ਲਈ ਸਭ ਤੋਂਵਧੀਆ ਹੈ। ਭਾਰਤੀ ਪੁਲਾੜ ਏਜੰਸੀ (ISRO) ਨੇ ਸ਼ੁੱਕਰਵਾਰ ਨੂੰ ਪੁਲਾੜ ਵਿੱਚ 100 ਵਾਟ ਕਲਾਸ ਪੋਲੀਮਰ ਇਲੈਕਟ੍ਰੋਲਾਈਟ ਮੇਮਬ੍ਰੇਨ ਫਿਊਲ ਸੈੱਲ ਆਧਾਰਿਤ ਪਾਵਰ ਸਿਸਟਮ (FCPS) ਦਾ ਸਫਲ ਪ੍ਰੀਖਣ ਕੀਤਾ। ਇਸਰੋ ਨੇ 1 ਜਨਵਰੀ ਨੂੰ PSLV-C58 ਮਿਸ਼ਨ ਦੇ ਨਾਲ POEM ਲਾਂਚ ਕੀਤਾ ਸੀ। ਹੁਣ ਇਸ ਦਾ ਪੁਲਾੜ ‘ਚ ਪ੍ਰੀਖਣ ਕੀਤਾ ਗਿਆ, ਜੋ ਸਫਲ ਰਿਹਾ। ਇਸ ਜਾਂਚ ਦੌਰਾਨ ਹਾਈਡ੍ਰੋਜਨ ਅਤੇ ਆਕਸੀਜਨ ਗੈਸ ਦੀ ਮੱਦਦ ਨਾਲ ਉੱਚ ਦਬਾਅ ਵਾਲੇ ਜਹਾਜ਼ ਵਿੱਚ 180 ਵਾਟ ਊਰਜਾ ਪੈਦਾ ਕੀਤੀ ਗਈ। ਇਸਰੋ ਨੇ ਕਿਹਾ ਕਿ ਫਿਊਲ ਸੈੱਲ ਤਕਨੀਕ ਦੀ ਮੱਦਦ ਨਾਲ ਹਾਈਡ੍ਰੋਜਨ ਅਤੇ ਆਕਸੀਜਨ ਗੈਸ ਤੋਂ ਊਰਜਾ ਪੈਦਾ ਕੀਤੀ ਗਈ। The post ਭਾਰਤੀ ਪੁਲਾੜ ਏਜੰਸੀ ISRO ਵੱਲੋਂ ਫਿਊਲ ਸੈੱਲ ਤਕਨੀਕ ਦਾ ਸਫਲ ਪ੍ਰੀਖਣ appeared first on TheUnmute.com - Punjabi News. Tags:
|
ਸਵਾਤੀ ਮਾਲੀਵਾਲ ਹੋਵੇਗੀ 'ਆਪ' ਦੀ ਰਾਜ ਸਭਾ ਉਮੀਦਵਾਰ, 'ਆਪ' ਨੇ ਦਿੱਲੀ ਤੋਂ ਤਿੰਨ ਉਮੀਦਵਾਰ ਐਲਾਨੇ Friday 05 January 2024 08:07 AM UTC+00 | Tags: aam-aadmi-party aap-mp breaking breaking-news news rajya-sabha swati-maliwal ਚੰਡੀਗੜ੍ਹ, 05 ਦਸੰਬਰ 2024: ਆਮ ਆਦਮੀ ਪਾਰਟੀ ਨੇ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ 19 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਰਾਜ ਸਭਾ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ (Swati Maliwal) ਨੂੰ ਪਹਿਲੀ ਵਾਰ ਨਾਮਜ਼ਦ ਕੀਤਾ ਜਾਵੇਗਾ, ਉਨ੍ਹਾਂ ਨੂੰ ਸੁਸ਼ੀਲ ਕੁਮਾਰ ਗੁਪਤਾ ਦੀ ਜਗ੍ਹਾ ਰਾਜ ਸਭਾ ਦੀ ਟਿਕਟ ਦਿੱਤੀ ਗਈ ਹੈ। ਸੰਜੇ ਸਿੰਘ ਅਤੇ ਐਨਡੀ ਗੁਪਤਾ ਨੂੰ ਉਨ੍ਹਾਂ ਦੇ ਦੂਜੇ ਕਾਰਜਕਾਲ ਲਈ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। The post ਸਵਾਤੀ ਮਾਲੀਵਾਲ ਹੋਵੇਗੀ ‘ਆਪ’ ਦੀ ਰਾਜ ਸਭਾ ਉਮੀਦਵਾਰ, ‘ਆਪ’ ਨੇ ਦਿੱਲੀ ਤੋਂ ਤਿੰਨ ਉਮੀਦਵਾਰ ਐਲਾਨੇ appeared first on TheUnmute.com - Punjabi News. Tags:
|
ਲੁਧਿਆਣਾ ਜੇਲ੍ਹ 'ਚ ਜਨਮ ਦਿਨ ਪਾਰਟੀ ਕੇਸ 'ਚ 10 ਕੈਦੀਆਂ ਖ਼ਿਲਾਫ਼ FIR ਦਰਜ, ਸ਼ੱਕ ਦੇ ਘੇਰੇ 'ਚ ਕਈ ਪੁਲਿਸ ਅਧਿਕਾਰੀ Friday 05 January 2024 08:32 AM UTC+00 | Tags: aam-aadmi-party birthday-party-case breaking-news dgp-punjab ludhiana-central-jail ludhiana-jail news prisoners punjab-government punjab-jail the-unmute-latest-news ਚੰਡੀਗੜ੍ਹ, 05 ਦਸੰਬਰ 2024: ਪੁਲਿਸ ਨੇ ਹੁਣ ਪੰਜਾਬ ਦੀ ਲੁਧਿਆਣਾ ਕੇਂਦਰੀ ਜੇਲ੍ਹ (Ludhiana jail) ਵਿੱਚ ਬੰਦ ਇੱਕ ਕਤਲ ਦੇ ਮੁਲਜ਼ਮ ਦੀ ਜਨਮ ਦਿਨ ਦੀ ਪਾਰਟੀ ਵਿੱਚ ਵਾਇਰਲ ਹੋਈ ਵੀਡੀਓ ਵਿੱਚ ਦਿਖਾਈ ਦੇਣ ਵਾਲੇ 10 ਹੋਰ ਕੈਦੀਆਂ ਵਿਰੁੱਧ ਐੱਫ.ਆਈ.ਆਰ ਦਰਜ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇੰਟਰਨਲ ਡੀਆਈਜੀ ਨੂੰ ਵੀ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਏਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਪੰਜਾਬ ਸਾਈਬਰ ਸੈੱਲ ਨੂੰ ਵੀ ਪੱਤਰ ਲਿਖਿਆ ਹੈ ਕਿ ਜਿਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਜੇਲ੍ਹ ਦੀ ਇਹ ਵੀਡੀਓ ਚੱਲ ਰਹੀ ਹੈ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ। ਜੇਕਰ ਸੋਸ਼ਲ ਮੀਡੀਆ ‘ਤੇ ਜੇਲ੍ਹ ਦੇ ਕੈਦੀਆਂ ਵੱਲੋਂ ਕੋਈ ਹੋਰ ਵੀਡੀਓ ਬਣਾਈ ਗਈ ਹੈ ਤਾਂ ਉਸ ਨੂੰ ਵੀ ਹਟਾ ਦਿਓ। ਏਡੀਜੀਪੀ ਨੇ ਕਿਹਾ ਕਿ ਲੁਧਿਆਣਾ ਜੇਲ੍ਹ (Ludhiana jail) ਦੇ ਜਨਮ ਦਿਨ ਦੀ ਵੀਡੀਓ ਮਾਮਲੇ ਵਿੱਚ ਜਿਸ ਵੀ ਅਧਿਕਾਰੀ-ਕਰਮਚਾਰੀ ਦੀ ਮਿਲੀਭੁਗਤ ਸਾਹਮਣੇ ਆਈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਤੈਅ ਹੈ ਕਿ ਉਸ ਅਧਿਕਾਰੀ ਨੂੰ ਸਜ਼ਾ ਮਿਲੇਗੀ। ਹੁਣ ਆਉਣ ਵਾਲੇ ਦਿਨਾਂ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦਾ ਅਚਨਚੇਤ ਨਿਰੀਖਣ ਵੀ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 21 ਦਸੰਬਰ 2023 ਨੂੰ ਬਣਾਇਆ ਗਿਆ ਸੀ। ਦੋਸ਼ੀ ਅਰੁਣ ਕੁਮਾਰ ਉਰਫ ਮਨੀ ਰਾਣਾ ਨੇ ਇਹ ਵੀਡੀਓ ਆਪਣੇ ਜਨਮ ਦਿਨ ਮੌਕੇ ਬਣਾਈ ਸੀ। ਤਿੰਨ ਦਿਨਾਂ ਬਾਅਦ ਜਦੋਂ ਹੈੱਡ ਵਾਰਡਨ ਸ਼ਿੰਦਰ ਸਿੰਘ ਨੇ ਬੈਰਕ ਨੰਬਰ 4 ਵਿੱਚ ਤਲਾਸ਼ੀ ਲਈ ਤਾਂ ਅਰੁਣ ਉਰਫ਼ ਮਨੀ ਰਾਣਾ ਕੋਲੋਂ 1 ਟੱਚ ਮੋਬਾਈਲ ਫ਼ੋਨ ਰੈੱਡ-ਮੀ ਬਲੂ ਰੰਗ ਦਾ ਬਰਾਮਦ ਹੋਇਆ। ਜਦੋਂ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਕੋਈ ਵੀ ਸਿਮ ਬਰਾਮਦ ਨਹੀਂ ਹੋਇਆ। ਮੋਬਾਈਲ ਦਾ ਕੋਈ IMEI ਨੰਬਰ ਵੀ ਨਹੀਂ ਸੀ। ਮਨੀ ਰਾਣਾ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮਨੀ ‘ਤੇ ਕੇਸ ਮੁਕੱਦਮਾ ਨੰਬਰ 313, 17 ਦਸੰਬਰ 2019 ਧਾਰਾ 397-34 ਆਈ.ਪੀ.ਸੀ., ਛਪਾਰ ਥਾਣਾ, ਯਮੁਨਾਨਗਰ, ਹਰਿਆਣਾ ਅਧੀਨ ਰਿਮਾਂਡ ਵਜੋਂ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ । ਇਸ ਮਾਮਲੇ ਦੀ ਜਾਂਚ ਏਡੀਜੀਪੀ ਅਰੁਣਪਾਲ ਵੱਲੋਂ ਇੰਟਰਨਲ ਡੀਆਈਜੀ ਨੂੰ ਸੌਂਪੀ ਗਈ ਹੈ। ਸੂਤਰਾਂ ਅਨੁਸਾਰ ਅਧਿਕਾਰੀ ਨੂੰ ਇਸ ਸਾਰੀ ਘਟਨਾ ਦੀ ਰਿਪੋਰਟ 15 ਤੋਂ 20 ਦਿਨਾਂ ਵਿੱਚ ਵਿਭਾਗ ਨੂੰ ਸੌਂਪਣ ਲਈ ਕਿਹਾ ਗਿਆ ਹੈ। ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਜੋ ਸ਼ੋਰ-ਸ਼ਰਾਬੇ ਵਾਲੀ ਪਾਰਟੀ ਕਰਨ ਸਮੇਂ ਬੈਰਕ ਵਿਚ ਡਿਊਟੀ ‘ਤੇ ਹਾਜ਼ਰ ਅਧਿਕਾਰੀ ਜਾਂ ਮੁਲਜ਼ਮ ਵੀ ਸ਼ੱਕ ਦੇ ਘੇਰੇ ਵਿਚ ਹਨ । ਬੈਰਕ ‘ਚ ਉੱਚੀ ਆਵਾਜ਼ ‘ਚ ਗੀਤ ‘ਤੇ ਰੀਲ ਬਣਾਈ ਗਈ ਅਤੇ ਡਿਊਟੀ ‘ਤੇ ਮੌਜੂਦ ਅਧਿਕਾਰੀਆਂ ਨੂੰ ਵੀ ਕੋਈ ਭਿਣਕ ਤੱਕ ਨਹੀਂ ਲੱਗ ਸਕੀ । ਘਟਨਾ ਸਮੇਂ ਅਧਿਕਾਰੀ ਦਾ ਨਾ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਵਿਭਾਗ ਵੱਲੋਂ ਜੇਲ੍ਹ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪਿਛਲੇ 20 ਦਿਨਾਂ ਦੀ ਰਿਕਾਰਡਿੰਗ ਵੀ ਚੈਕ ਕੀਤੀ ਜਾਵੇਗੀ। The post ਲੁਧਿਆਣਾ ਜੇਲ੍ਹ ‘ਚ ਜਨਮ ਦਿਨ ਪਾਰਟੀ ਕੇਸ ‘ਚ 10 ਕੈਦੀਆਂ ਖ਼ਿਲਾਫ਼ FIR ਦਰਜ, ਸ਼ੱਕ ਦੇ ਘੇਰੇ ‘ਚ ਕਈ ਪੁਲਿਸ ਅਧਿਕਾਰੀ appeared first on TheUnmute.com - Punjabi News. Tags:
|
ਝਾਕੀ ਦੇ ਮਸਲੇ `ਤੇ CM ਭਗਵੰਤ ਮਾਨ ਵੱਲੋਂ ਸੁਨੀਲ ਜਾਖੜ ਦੀ ਅਲੋਚਨਾ Friday 05 January 2024 09:20 AM UTC+00 | Tags: aam-aadmi-party breaking-news cm-bhagwant-maan defense-ministry latest-news news punjab-tableau-issue sunil-jakhar tableau-issue the-unmute-breaking-news the-unmute-latest-news ਚੰਡੀਗੜ੍ਹ, 5 ਜਨਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਝਾਕੀ (tableau) ਨੂੰ ਰੱਦ ਕਰਨ ਦੇ ਮੁੱਦੇ ਉਤੇ 'ਨੰਗਾ-ਚਿੱਟਾ' ਝੂਠ ਬੋਲਣ ਉਤੇ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦੀ ਕਰੜੀ ਆਲੋਚਨਾ ਕੀਤੀ ਹੈ। ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੂਬਾ ਸਰਕਾਰ ਹਮੇਸ਼ਾ ਤੋਂ ਇਹੀ ਤਰਕ ਰਿਹਾ ਹੈ ਕਿ ਮੋਦੀ ਸਰਕਾਰ ਨੇ ਆਪਣੀ ਪੰਜਾਬ ਵਿਰੋਧੀ ਖ਼ਬਤ ਕਾਰਨ ਸੂਬੇ ਦੀ ਝਾਕੀ ਨੂੰ ਰੱਦ ਕੀਤਾ ਪਰ ਜਾਖੜ ਕੇਂਦਰ ਸਰਕਾਰ ਦੇ ਇਸ ਨੂੰ ਕਦਮ ਨੂੰ ਆਪਣੀ ਬੇਥਵੀਆਂ ਨਾਲ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਖੜ ਨੇ ਸੂਬਾ ਸਰਕਾਰ ਦੀਆਂ ਝਾਕੀਆਂ ਰੱਦ ਹੋਣ ਦਾ ਕਾਰਨ ਉਨ੍ਹਾਂ ਉਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਹੋਣ ਦੀ ਗੱਲ ਆਖ ਕੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ ਅਤੇ ਇਹ ਸਾਰਾ ਬਿਆਨ ਜਾਖੜ ਦੀ ਮਹਿਜ਼ ਕੋਰੀ ਕਲਪਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਜਦੋਂ ਰੱਖਿਆ ਮੰਤਰਾਲੇ ਨੇ ਇਹ ਬਿਲਕੁੱਲ ਸਾਫ਼ ਕਰ ਦਿੱਤਾ ਹੈ ਕਿ ਇਸ ਝਾਕੀ ਉਤੇ ਕੋਈ ਤਸਵੀਰਾਂ ਨਹੀਂ ਸਨ ਤਾਂ ਜਾਖੜ ਦੇ ਝੂਠ ਦਾ ਪਰਦਾਫ਼ਾਸ਼ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ ਲਈ ਡਿਜ਼ਾਇਨ ਕੀਤੀ ਝਾਕੀ ਦਾ ਉਦੇਸ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਨਾਲ-ਨਾਲ ਸ਼ਹੀਦਾਂ ਦੇ ਬਲੀਦਾਨ ਦੀ ਰਵਾਇਤ ਨੂੰ ਦਰਸਾਉਣਾ ਸੀ। ਗਣਤੰਤਰ ਦਿਵਸ ਪਰੇਡ ਲਈ ਸੂਬੇ ਦੀ ਝਾਕੀ (tableau) ਨੂੰ ਰੱਦ ਕਰਨ ਉਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਦੁਹਰਾਇਆ ਕਿ ਸੱਤਾ ਦੀ ਭੁੱਖੀ ਕੇਂਦਰ ਸਰਕਾਰ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਪਾਏ ਲਾਮਿਸਾਲ ਯੋਗਦਾਨ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਹੇਠੀ ਕਰਨ ਲਈ ਭਾਜਪਾ ਸਰਕਾਰ ਕੋਝੇ ਹਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਾਦਤ ਤੇ ਬਲੀਦਾਨ ਪੰਜਾਬ ਦੀ ਸ਼ਾਨਾਮੱਤੀ ਵਿਰਾਸਤ ਦਾ ਹਿੱਸਾ ਹਨ, ਜਿਨ੍ਹਾਂ ਨੂੰ ਪੰਜਾਬ ਦੀਆਂ ਝਾਕੀਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝਾਕੀਆਂ ਦੇ ਦੇਸ਼-ਭਗਤੀ ਤੇ ਪ੍ਰਗਤੀਸ਼ੀਲ ਵਿਚਾਰਾਂ ਨੂੰ ਰੱਦ ਕਰ ਕੇ ਕੇਂਦਰ ਸਰਕਾਰ ਨੇ ਮਹਾਨ ਦੇਸ਼-ਭਗਤਾਂ ਤੇ ਕੌਮੀ ਨਾਇਕਾਂ ਦੇ ਬਲੀਦਾਨ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜਾਖੜ ਵਰਗੇ ਨਵੇਂ-ਨਵੇਂ ਬਣੇ 'ਭਗਤ' ਆਪਣੀ ਅੰਧ-ਭਗਤੀ ਵਿੱਚ ਪੰਜਾਬ ਦੇ ਹਿੱਤਾਂ ਨੂੰ ਸਿਰੇ ਤੋਂ ਦਰਕਿਨਾਰ ਕਰਦਿਆਂ ਮੋਦੀ ਸਰਕਾਰ ਦੇ ਤਾਨਾਸ਼ਾਹੀ ਕਦਮਾਂ ਨੂੰ ਜਾਇਜ਼ ਠਹਿਰਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਹੋਣ ਦੇ ਬਾਵਜੂਦ ਇਹ ਆਗੂ ਮਹਿਜ਼ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਆਪਣੀ ਹਾਈ ਕਮਾਂਡ ਨਾਲ ਮਿਲ ਕੇ ਸੂਬੇ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਆਪਣੇ ਆਕਾਵਾਂ ਦੀਆਂ ਇੱਛਾਵਾਂ ਅਨੁਸਾਰ ਝੂਠ ਬੋਲਣ ਵਿੱਚ ਹਾਲੇ ਪੂਰੀ ਤਰ੍ਹਾਂ ਮਾਹਿਰ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਜਾਖੜ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜਿਸ ਕਾਰਨ ਉਹ ਆਪਣੀ ਹਾਈ ਕਮਾਂਡ ਵੱਲੋਂ ਤਿਆਰ ਕੀਤੀਆਂ ਸਕਰਿਪਟਾਂ ਪੜ੍ਹਨ ਵਿੱਚ ਹਾਲੇ ਪੂਰੇ ਉਸਤਾਦ ਨਹੀਂ ਬਣੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿੰਨੀ ਬਦਕਿਸਮਤੀ ਵਾਲੀ ਗੱਲ ਹੈ ਕਿ ਭਾਜਪਾਈ ਲੀਡਰਸ਼ਿਪ ਪੰਜਾਬ ਦੀ ਹੇਠੀ ਕਰ ਰਹੀ ਹੈ ਅਤੇ ਇਹ ਆਗੂ ਆਪਣੇ ਲੀਡਰਾਂ ਦਾ ਗੁਣਗਾਣ ਕਰਨ ਵਿੱਚ ਮਸਤ ਹਨ। The post ਝਾਕੀ ਦੇ ਮਸਲੇ `ਤੇ CM ਭਗਵੰਤ ਮਾਨ ਵੱਲੋਂ ਸੁਨੀਲ ਜਾਖੜ ਦੀ ਅਲੋਚਨਾ appeared first on TheUnmute.com - Punjabi News. Tags:
|
ਮੋਹਾਲੀ ਪ੍ਰਸ਼ਾਸਨ ਨੇ ਸਿੱਖਿਆ ਸੰਸਥਾਵਾਂ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਲਈ ਉਦਯੋਗਿਕ ਐਸੋਸੀਏਸ਼ਨਾਂ ਨਾਲ ਹੱਥ ਮਿਲਾਇਆ Friday 05 January 2024 09:27 AM UTC+00 | Tags: breaking-news cm-bhagwant-mann dc-aashika-jain education industrial-associations mohali-administration mohali-industrial-associations mohali-school news punjab-government school-of-happiness the-unmute-breaking-news the-unmute-latest-update ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 05 ਜਨਵਰੀ 2024: ਇੱਕ ਨਵੀਂ ਪਹਿਲਕਦਮੀ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਐਸ ਐਸ ਪੀ ਡਾ. ਸੰਦੀਪ ਗਰਗ ਦੇ ਨਾਲ ਅੱਜ ਸ਼ਾਮ ਡੇਰਾਬੱਸੀ ਵਿੱਚ ਸੀ ਐਸ ਆਰ ਗਤੀਵਿਧੀਆਂ ਤਹਿਤ ਸਰਕਾਰੀ ਮਿਡਲ ਸਕੂਲ ਭਗਵਾਨਪੁਰ (ਭਗਵਾਸ) ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਵਿਦਿਅਕ ਸੰਸਥਾਵਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੱਥ ਮਿਲਾਉਣ ਲਈ ਡੇਰਾਬੱਸੀ ਦੀਆਂ ਉਦਯੋਗਿਕ ਐਸੋਸੀਏਸ਼ਨਾਂ (industrial associations) ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਨਅਤਾਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮ ਤਹਿਤ ਨੇੜਲੇ ਸਰਕਾਰੀ ਅਦਾਰਿਆਂ ਨੂੰ ਅਪਣਾ ਕੇ ਇੱਕ ਸ਼ਾਨਦਾਰ ਤਬਦੀਲੀ ਲਿਆ ਸਕਦੀਆਂ ਹਨ। ਸਰਕਾਰੀ ਮਿਡਲ ਸਕੂਲ ਭਗਵਾਨਪੁਰ ਵਿਖੇ ਸੀ.ਐਸ.ਆਰ ਗਤੀਵਿਧੀਆਂ ਤਹਿਤ ਵੱਖ-ਵੱਖ ਉਦਯੋਗਾਂ ਵੱਲੋਂ ਕੀਤੇ ਬੁਨਿਆਦੀ ਬਦਲਾਅ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਤਿੰਨ ਕਮਰਿਆਂ ਦੀ ਉਸਾਰੀ, ਕਲਾਸਰੂਮਾਂ ਨੂੰ ਸਮਾਰਟ ਕਲਾਸਰੂਮਾਂ ਵਿੱਚ ਬਦਲਣ ਲਈ ਪੰਜ ਟੱਚ ਪੈਨਲ ਐਲ.ਈ.ਡੀ. ਦੀ ਸਥਾਪਨਾ ਅਤੇ ਅਸੈਂਬਲੀ ਗਰਾਊਂਡ ਵਿੱਚ ਟਾਇਲ ਲਗਾਉਣ ਨਾਲ ਹੋਰਨਾਂ ਨੂੰ ਵੀ ਹੋਰ ਸੰਸਥਾਵਾਂ ਵਿੱਚ ਵੀ ਯੋਗਦਾਨ ਪਾਉਣ ਪ੍ਰੇਰਨਾ ਮਿਲੇਗੀ। ਉਨ੍ਹਾਂ ਦੱਸਿਆ ਕਿ ਪੀ ਸੀ ਸੀ ਪੀ ਐਲ ਅਤੇ ਊਸ਼ਾ ਯਾਰਨਜ਼ ਨੇ ਦੋ ਕਮਰੇ ਬਣਾਉਣ ਲਈ 15 ਲੱਖ ਰੁਪਏ ਖਰਚ ਕੀਤੇ ਹਨ ਜਦਕਿ ਕਾਂਸਲ ਇੰਡਸਟਰੀਜ਼ ਨੇ ਤੀਜੇ ਕਮਰੇ ਲਈ 3.5 ਲੱਖ ਰੁਪਏ ਖਰਚ ਕੀਤੇ ਹਨ। ਇਸੇ ਤਰ੍ਹਾਂ ਜੈ ਪਾਰਵਤੀ ਨੇ 5 ਲੱਖ ਰੁਪਏ ਵਿੱਚ ਸਮਾਰਟ ਕਲਾਸ ਰੂਮ ਲਈ ਪੰਜ ਟੱਚ ਪੈਨਲ ਐਲ.ਈ.ਡੀ. ਲਗਵਾਏ ਜਦੋਂ ਕਿ ਭਗਵਤੀ ਸਟੀਲਜ਼ ਨੇ ਅਸੈਂਬਲੀ ਗਰਾਊਂਡ ਵਿੱਚ ਟਾਈਲਿੰਗ ਦੇ ਕੰਮ ਲਈ 3.5 ਰੁਪਏ ਖਰਚ ਕੀਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਸਕੂਲ ਵਿੱਚ ਕਮਰਿਆਂ ਦੀ ਗਿਣਤੀ 13 ਹੋ ਗਈ ਹੈ ਅਤੇ ਸਾਨੂੰ ਉਮੀਦ ਹੈ ਕਿ ਸਕੂਲ ਜਲਦੀ ਹੀ 'ਸਕੂਲ ਆਫ ਹੈਪੀਨੈੱਸ' ਦਾ ਦਰਜਾ ਹਾਸਲ ਕਰ ਲਵੇਗਾ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ 40 ਲੱਖ ਰੁਪਏ ਦੀ ਹੋਰ ਗਰਾਂਟ ਮੁਹੱਈਆ ਕਰਵਾਈ ਜਾਵੇਗੀ ਜਿਸ ਵਿੱਚ ਯੋਗ ਦੀ ਕਲਾਸ ਸ਼ੁਰੂ ਕਰਨ ਤੋਂ ਇਲਾਵਾ ਹੋਰ ਕਲਾਸ ਰੂਮ, ਆਫਿਸ ਰੂਮ, ਲੈਬ, ਓਪਨ ਜਿਮ ਆਦਿ ਸ਼ਾਮਿਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਕੂਲ ਆਫ ਹੈਪੀਨੈਸ ਦਾ ਸੰਕਲਪ ਸਿਰਫ ਨੌਕਰੀ ਅਧਾਰਤ ਸਿੱਖਿਆ ਤੋਂ ਵੱਧ ਬਹੁਤ ਕੁਝ ਪ੍ਰਦਾਨ ਕਰਨਾ ਹੈ ਜਿਵੇਂ ਜੀਵਨ ਦੀ ਗੁਣਵੱਤਾ, ਜੀਵਨ ਦੀਆਂ ਕਦਰਾਂ ਕੀਮਤਾਂ ਅਤੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਰੱਖ ਕੇ ਉਨ੍ਹਾਂ ਦੀ ਸ਼ਖਸੀਅਤ ਉਸਾਰੀ ਆਦਿ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਸੰਸਥਾਵਾਂ ਨੂੰ ਜਨਤਕ ਖੇਤਰ ਵਿੱਚ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਬਣਾਉਣ ਲਈ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਉਹ ਹਰ ਪੱਧਰ ‘ਤੇ ਮੁਕਾਬਲਾ ਕਰ ਸਕਣ। ਉਦਯੋਗਿਕ ਐਸੋਸੀਏਸ਼ਨਾਂ (industrial associations) ਦੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਪਲਾਂਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਦਾ ਭਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਦੋ ਮੁੱਖ ਸੜਕਾਂ ਦੀ ਮੁਰੰਮਤ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ; ਇੱਕ ਡੇਰਾਬੱਸੀ ਤੋਂ ਬਰਵਾਲਾ ਤੱਕ ਅਤੇ ਦੂਜਾ ਲਾਲੜੂ ਵਿੱਚ ਚੱਠਾ ਫੂਡਜ਼ ਦੇ ਸਾਹਮਣੇ, ਪਿਛਲੇ ਸਾਲ ਸਤੰਬਰ ਦੇ ਅੱਧ ਵਿੱਚ ਮੋਹਾਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਸਰਕਾਰ ਸਨਅਤਕਾਰ ਮਿਲਣੀ ਵਿੱਚ ਦਿੱਤੀ ਗਈ ਵਚਨਬੱਧਤਾ ਅਨੁਸਾਰ ਮੰਨ ਲਈ ਗਈ ਹੈ। ਬਰਵਾਲਾ ਰੋਡ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਦਕਿ ਦੂਜੀ ਸੜਕ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਕਿਉਂਕਿ ਨਗਰ ਨਿਗਮ ਲਾਲੜੂ ਵੱਲੋਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਤੋਂ ਇਲਾਵਾ ਮੁਬਾਰਕਪੁਰ ਰੋਡ 'ਤੇ ਡੇਰਾਬੱਸੀ ਵਿੱਚ ਰੇਲਵੇ ਅੰਡਰ ਪਾਸ ਦੀਆਂ ਪਹੁੰਚ ਸੜਕਾਂ ਦੀ ਵੀ ਜਲਦੀ ਮੁਰੰਮਤ ਕਰਵਾਈ ਜਾਵੇਗੀ ਕਿਉਂਕਿ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੇ ਫੰਡਾਂ ਤਹਿਤ 60 ਲੱਖ ਰੁਪਏ ਮਨਜ਼ੂਰ ਕਰ ਕੇ ਬਾਕੀ ਬਚਦੀ ਰਕਮ ਲੋਕ ਨਿਰਮਾਣ ਵਿਭਾਗ ਤੋਂ ਮੰਗੀ ਗਈ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਸੀਵਰੇਜ ਅਤੇ ਫਿਰਨੀ ਰੋਡ ਦੇ ਮਸਲੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਐਸ ਐਸ ਪੀ ਡਾ. ਸੰਦੀਪ ਗਰਗ ਨੇ ਇੰਡਸਟਰੀ ਐਸੋਸੀਏਸ਼ਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਉਦਯੋਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦੇਵੇਗੀ ਭਾਵੇਂ ਉਹ ਯੂਨੀਅਨਾਂ ਦੇ ਏਕਾਧਿਕਾਰ ਜਾਂ ਕਿਸੇ ਹੋਰ ਅਮਨ-ਕਾਨੂੰਨ ਦੀ ਸਮੱਸਿਆ ਨਾਲ ਸਬੰਧਤ ਹੋਵੇ। ਉਨ੍ਹਾਂ ਨੇ ਸਨਅਤਾਂ ਅਤੇ ਆਮ ਲੋਕਾਂ ਤੋਂ ਨਸ਼ਿਆਂ ਦੀ ਤਸਕਰੀ ਅਤੇ ਕਾਨੂੰਨ ਵਿਵਸਥਾ ਨਾਲ ਸਬੰਧਤ ਕਿਸੇ ਵੀ ਹੋਰ ਸਮੱਸਿਆ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਹਾਜ਼ਰ ਹੋਰਨਾਂ ਅਧਿਕਾਰੀਆਂ ਵਿੱਚ ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਏ ਐਸ ਪੀ ਡੇਰਾਬੱਸੀ ਡਾ. ਦਰਪਨ ਆਹਲੂਵਾਲੀਆ, ਉਦਯੋਗਾਂ ਦੇ ਨੁਮਾਇੰਦੇ, ਸਕੂਲ ਹੈੱਡ ਮਾਸਟਰ ਕੁਲਜਿੰਦਰ ਸਿੰਘ, ਪਿੰਡ ਦੀ ਸਰਪੰਚ ਕਰਮਜੀਤ ਕੌਰ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਰਾਣਾ, ਸੁਖਵਿੰਦਰ ਸਿੰਘ ਅਤੇ ਸੇਵਕ ਸਿੰਘ ਹਾਜ਼ਰ ਸਨ। The post ਮੋਹਾਲੀ ਪ੍ਰਸ਼ਾਸਨ ਨੇ ਸਿੱਖਿਆ ਸੰਸਥਾਵਾਂ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਲਈ ਉਦਯੋਗਿਕ ਐਸੋਸੀਏਸ਼ਨਾਂ ਨਾਲ ਹੱਥ ਮਿਲਾਇਆ appeared first on TheUnmute.com - Punjabi News. Tags:
|
ਲੰਬਿਤ ਇੰਤਕਾਲ ਦਰਜ ਕਰਨ ਦੀ ਮੁਹਿੰਮ ਤਹਿਤ ਭਲਕੇ ਮੋਹਾਲੀ 'ਚ ਲਗਾਏ ਜਾਣਗੇ ਵਿਸ਼ੇਸ਼ ਕੈਂਪ Friday 05 January 2024 09:34 AM UTC+00 | Tags: breaking-news mohali-news mutation-cases news punjab punjab-revenue-department revenue-department ਸਾਹਿਬਜ਼ਾਦਾ ਅਜੀਤ ਸਿੰਘ ਨਗਰ, 05 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਅਮਲ ਕਰਦਿਆਂ ਮਾਲ ਵਿਭਾਗ (Revenue department) ਨੇ 6 ਜਨਵਰੀ (ਸ਼ਨਿੱਚਰਵਾਰ) ਨੂੰ ਛੁੱਟੀ ਵਾਲੇ ਦਿਨ ਹਰੇਕ ਤਹਿਸੀਲ ਅਤੇ ਸਬ ਤਹਿਸੀਲ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੰਬਿਤ ਪਏ ਇੰਤਕਾਲ ਦਰਜ ਕਰਨ ਦੀ ਨਿਵੇਕਲੀ ਮੁਹਿੰਮ ਵਿੱਢੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮਾਲ ਵਿਭਾਗ ਦੀਆਂ ਸੇਵਾਵਾਂ ਲੋਕਾਂ ਤੱਕ ਸੁਚਾਰੂ ਤਰੀਕੇ ਨਾਲ ਪਹੁੰਚਾਉਣ ਦੀ ਦਿਸ਼ਾ ਵਿੱਚ ਵੱਡੀ ਪੁਲਾਂਘ ਪੁੱਟਦਿਆਂ 6 ਜਨਵਰੀ ਨੂੰ ਸੂਬੇ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀਆਂ ਹਦਾਇਤਾਂ ਅਨੁਸਾਰ ਛੁੱਟੀ ਵਾਲੇ ਦਿਨ ਪੰਜਾਬ ਭਰ ਦੇ ਮਾਲ ਦਫ਼ਤਰਾਂ ਵਿੱਚ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਰਹਿਣਗੇ ਤੇ ਲੰਬਿਤ ਪਏ ਇੰਤਕਾਲ ਦਰਜ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਇਸ ਵਿਸ਼ੇਸ਼ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਹੈ। ਵਿਸ਼ੇਸ਼ ਕੈਂਪ ਦੌਰਾਨ ਸਾਰੇ ਲੰਬਿਤ ਇੰਤਕਾਲ ਮੌਕੇ ਉਤੇ ਹੀ ਦਰਜ ਕਰਨ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਆਦੇਸ਼ ਦਿੱਤੇ ਜਾ ਚੁੱਕੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਉਹ ਲੰਬਿਤ ਇੰਤਕਾਲਾਂ ਦੇ ਨਿਪਟਾਰੇ ਦੇ ਕੰਮ ਉਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਤਾਂ ਜੋ ਇਹ ਕੰਮ ਸਮਾਂਬੱਧ ਢੰਗ ਨਾਲ ਨੇਪਰੇ ਚੜ੍ਹ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਵਰਤਣ ਦੀ ਹਦਾਇਤ ਕਰਦਿਆਂ ਆਖਿਆ ਕਿ ਲੋਕਾਂ ਦੇ ਜਾਇਜ਼ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ (Revenue department) ਵਿਚ ਜੇਕਰ ਕਿਸੇ ਵੀ ਪੱਧਰ 'ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਸ ਬਾਬਤ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੋਇਆ ਹੈ ਜਿਸ 'ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ। ਐਨ.ਆਰ.ਆਈਜ਼ ਆਪਣੀਆਂ ਲਿਖਤੀ ਸ਼ਿਕਾਇਤਾਂ 9464100168 ਨੰਬਰ 'ਤੇ ਭੇਜ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪ੍ਰਸ਼ਾਸਨਿਕ ਕੰਮਕਾਜ ਨੂੰ ਸੁਚਾਰੂ ਕਰਨ ਲਈ ਸਾਰਥਕ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਤਹਿਤ 43 ਪ੍ਰਸ਼ਾਸਨਿਕ ਸੇਵਾਵਾਂ ਪਹਿਲਾਂ ਹੀ ਲੋਕਾਂ ਦੇ ਘਰਾਂ ਵਿੱਚ ਹੀ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਸਾਰੇ ਕੰਮਕਾਜ ਨੂੰ ਵੀ ਸੁਚਾਰੂ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਜਾਇਦਾਦਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਝਗੜਿਆਂ ਦਾ ਸਾਹਮਣਾ ਨਾ ਕਰਨਾ ਪਵੇ। The post ਲੰਬਿਤ ਇੰਤਕਾਲ ਦਰਜ ਕਰਨ ਦੀ ਮੁਹਿੰਮ ਤਹਿਤ ਭਲਕੇ ਮੋਹਾਲੀ ‘ਚ ਲਗਾਏ ਜਾਣਗੇ ਵਿਸ਼ੇਸ਼ ਕੈਂਪ appeared first on TheUnmute.com - Punjabi News. Tags:
|
ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਲਈ 29.14 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ Friday 05 January 2024 09:43 AM UTC+00 | Tags: ashirwad-scheme ashirwad-scheme-portal breaking-news latest-news news punjab-ashirwad-scheme punjab-news punjab-scheduled-castes punjab-walfare-scheme scheduled-castes the-unmute-breaking-news ਚੰਡੀਗੜ੍ਹ, 5 ਜਨਵਰੀ 2024: ਪੰਜਾਬ ਸਰਕਾਰ ਜਿੱਥੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ, ਉਥੇ ਹੀ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵੀ ਲਗਾਤਾਰ ਕਾਰਜਸ਼ੀਲ ਹੈ। ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਲਈ ਅਸ਼ੀਰਵਾਦ ਸਕੀਮ (Ashirwad Scheme) ਤਹਿਤ ਚਾਲੂ ਵਿੱਤੀ ਵਰ੍ਹੇ ਦੇ ਬਜਟ ਵਿਚੋਂ 29.14 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਰਾਸ਼ੀ ਦੇ ਰਲੀਜ਼ ਹੋਣ ਨਾਲ ਅਨੁਸੂਚਿਤ ਜਾਤੀਆਂ ਦੇ ਮਾਰਚ 2023 ਦੇ 5715 ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ 5715 ਲਾਭਪਾਤਰੀਆਂ ਨੂੰ ਜਿਲਾ ਪੱਧਰੀ ਕਮੇਟੀ ਤੋਂ ਪ੍ਰਵਾਨ, ਸਮੂਹ ਜਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਫਸਰ ਤੋਂ ਪ੍ਰਾਪਤ ਸ਼ਿਫਾਰਸ਼ਾ ਅਨੁਸਾਰ ਸਾਲ 2023-24 ਦੇ ਬਜਟ ਵਿੱਚੋਂ ਰਾਸ਼ੀ ਜਾਰੀ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ (Ashirwad Scheme) ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਵੇ, ਉਸ ਦਾ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਦਾ ਹੋਵੇ, ਬਿਨੈਕਾਰ ਅਨੁਸੂਚਿਤ ਜਾਤੀ, ਪੱਛੜੀਆਂ ਸ੍ਰੇਣੀਆਂ ਅਤੇ ਹੋਰ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹੋਵੇ ਅਤੇ ਪਰਿਵਾਰ ਦੀ ਸਾਰੇ ਸਾਧਨਾ ਤੋ ਸਲਾਨਾ ਆਮਦਨ 32,790 ਰੁਪਏ ਤੋ ਘੱਟ ਹੋਵੇ, ਅਜਿਹੇ ਪਰਿਵਾਰਾਂ ਦੀਆਂ ਦੋ ਧੀਆਂ ਇਸ ਸਕੀਮ ਦਾ ਲਾਭ ਦੇਣ ਦੇ ਯੋਗ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਕਾਰਜ਼ਸ਼ੀਲ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਹਾਇਤਾ ਦੀ ਅਦਾਇਗੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾਂਦੀ ਹੈ। The post ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਲਈ 29.14 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ appeared first on TheUnmute.com - Punjabi News. Tags:
|
ਰੋਹਿਤ ਸ਼ਰਮਾ ਕੇਪਟਾਊਨ ਦੀ ਪਿੱਚ ਤੋਂ ਨਾਖੁਸ਼, ਆਖਿਆ- ਪਿੱਚ ਰੇਟਿੰਗ ਲਈ ਦੋਹਰੇ ਮਾਪਦੰਡ ਨਾ ਅਪਣਾਏ ICC Friday 05 January 2024 09:58 AM UTC+00 | Tags: breaking-news cape-town-test cricket-news indian-captain-rohit-sharma ind-vs-sa pitch-rating rohit-sharma south-africa sports-news test-cricket ਚੰਡੀਗੜ੍ਹ, 5 ਜਨਵਰੀ 2024: ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਕੇਪਟਾਊਨ ਦੀ ਪਿੱਚ ਤੋਂ ਨਾਖੁਸ਼ ਨਜ਼ਰ ਆਏ। ਦੂਜੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ‘ਤੇ ਜਿੱਤ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਰੋਹਿਤ ਨੇ ਕਿਹਾ, ‘ਕੇਪਟਾਊਨ ਦੀ ਪਿੱਚ ਟੈਸਟ ਮੈਚ ਲਈ ਚੰਗੀ ਨਹੀਂ ਸੀ। ਜਦੋਂ ਤੱਕ ਕੋਈ ਭਾਰਤੀ ਪਿੱਚਾਂ ਬਾਰੇ ਸ਼ਿਕਾਇਤ ਨਹੀਂ ਕਰਦਾ, ਮੈਨੂੰ ਅਜਿਹੀਆਂ ਪਿੱਚਾਂ ‘ਤੇ ਖੇਡਣ ‘ਤੇ ਕੋਈ ਇਤਰਾਜ਼ ਨਹੀਂ ਹੈ। ਭਾਰਤ ਵਿੱਚ ਟਰਨਿੰਗ ਟ੍ਰੈਕ ਦੀ ਆਲੋਚਨਾ ਹੁੰਦੀ ਹੈ। ਰੋਹਿਤ (Rohit Sharma) ਨੇ ਕਿਹਾ, ‘ਵਿਸ਼ਵ ਫਾਈਨਲ ਦੀ ਪਿੱਚ ‘ਤੇ ਵੀ ਸਵਾਲ ਉਠਾਏ ਗਏ ਸਨ, ਹਾਲਾਂਕਿ ਉਸ ਮੈਚ ‘ਚ ਇਕ ਬੱਲੇਬਾਜ਼ ਨੇ ਸੈਂਕੜਾ ਵੀ ਲਗਾਇਆ ਸੀ। ਆਈਸੀਸੀ ਅਤੇ ਮੈਚ ਰੈਫਰੀ ਦੀ ਰੇਟਿੰਗ ਲਈ ਇੱਕ ਮਾਪਦੰਡ ਹੋਣਾ ਚਾਹੀਦਾ ਹੈ। ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਕੇਪਟਾਊਨ ਟੈਸਟ ‘ਚ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 1-1 ਨਾਲ ਆਪਣੇ ਨਾਂ ਕਰ ਲਈ ਹੈ। ਇਹ ਮੈਚ ਦੋ ਦਿਨਾਂ ਵਿੱਚ ਹੀ ਖ਼ਤਮ ਹੋ ਗਿਆ। ਇਸ ਦੌਰਾਨ 33 ਵਿਕਟਾਂ ਡਿੱਗੀਆਂ। ਰੋਹਿਤ ਸ਼ਰਮਾਂ ਨੇ ਪਿੱਚਾਂ ਦੀ ਰੇਟਿੰਗ ਦੇ ਮਾਮਲੇ ‘ਚ ਆਈਸੀਸੀ ਅਤੇ ਮੈਚ ਰੈਫਰੀ ‘ਤੇ ਦੋਹਰੇ ਮਾਪਦੰਡਾਂ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਭਾਰਤ ਦੀਆਂ ਸਪਿਨ ਪਿੱਚਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਲੰਮੇ ਹੱਥੀਂ ਲਿਆ। ਭਾਰਤੀ ਕਪਤਾਨ ਨੇ ਕਿਹਾ, ‘ਵਿਸ਼ਵ ਕੱਪ ਫਾਈਨਲ ਦੀ ਪਿੱਚ ਨੂੰ ਔਸਤ ਰੇਟਿੰਗ ਦਿੱਤੀ ਗਈ ਸੀ। ਉਸ ਮੈਚ ਵਿੱਚ ਇੱਕ ਖਿਡਾਰੀ ਨੇ ਸੈਂਕੜਾ ਲਗਾਇਆ ਸੀ। ਮੈਂ ਹੈਰਾਨ ਹਾਂ ਕਿ ਅਹਿਮਦਾਬਾਦ ਦੀ ਪਿੱਚ ਨੂੰ ਕਿਸ ਪੈਮਾਨੇ ‘ਤੇ ਦਰਜਾ ਦਿੱਤਾ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ, ’ਮੈਂ’ਤੁਸੀਂ ਮੈਚ ਰੈਫਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਿੱਚ ਦੇਖਣ ਤੋਂ ਬਾਅਦ ਰੇਟਿੰਗ ਦੇਣ। ਪਿੱਚ ਰੇਟਿੰਗ ਕਿਸੇ ਵੀ ਦੇਸ਼ ਨੂੰ ਦੇਖ ਕੇ ਨਹੀਂ ਕੀਤੀ ਜਾਣੀ ਚਾਹੀਦੀ। ਰੇਟਿੰਗ ਲਈ ਇੱਕ ਪੈਮਾਨਾ ਹੋਣਾ ਚਾਹੀਦਾ ਹੈ ਅਤੇ ਮੈਚ ਰੈਫਰੀ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਅਤੇ ਉਸ ਪੈਮਾਨੇ ‘ਤੇ ਪਿੱਚ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਭਾਰਤ ਵਿੱਚ ਤੁਸੀਂ ਪਹਿਲੇ ਦਿਨ ਹੀ ਧੂੜ ਦੀ ਗੱਲ ਕਰਦੇ ਹੋ, ਇੱਥੇ ਵੀ ਤਰੇੜਾਂ ਆ ਗਈਆਂ ਸਨ। The post ਰੋਹਿਤ ਸ਼ਰਮਾ ਕੇਪਟਾਊਨ ਦੀ ਪਿੱਚ ਤੋਂ ਨਾਖੁਸ਼, ਆਖਿਆ- ਪਿੱਚ ਰੇਟਿੰਗ ਲਈ ਦੋਹਰੇ ਮਾਪਦੰਡ ਨਾ ਅਪਣਾਏ ICC appeared first on TheUnmute.com - Punjabi News. Tags:
|
ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣੇ ਗੌਤਮ ਅਡਾਨੀ, ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਿਆ Friday 05 January 2024 10:10 AM UTC+00 | Tags: adani-group breaking-news elon-musk gautam-adani mukesh-ambani news reliance-industries richest-businessman world-richest-man ਚੰਡੀਗੜ੍ਹ, 5 ਜਨਵਰੀ 2024: ਅਡਾਨੀ ਗਰੁੱਪ ਆਫ ਕੰਪਨੀਆਂ ਦੇ ਚੇਅਰਪਰਸਨ ਗੌਤਮ ਅਡਾਨੀ (Gautam Adani) ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਦੇ ਹੋਏ ਇੱਕ ਵਾਰ ਫਿਰ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸ਼ੇਅਰਾਂ ‘ਚ ਵਾਧੇ ਕਾਰਨ ਗੌਤਮ ਅਡਾਨੀ ਨੇ ਵਿਸ਼ਵ ਰੈਂਕਿੰਗ ‘ਚ ਚੋਟੀ ਦੇ 12 ‘ਚ ਆਪਣੀ ਜਗ੍ਹਾ ਬਣਾ ਲਈ ਹੈ, ਜਦਕਿ ਮੁਕੇਸ਼ ਅੰਬਾਨੀ ਇਕ ਸਥਾਨ ਹੇਠਾਂ 13ਵੇਂ ਸਥਾਨ ‘ਤੇ ਹਨ। ਗੌਤਮ ਅਡਾਨੀ (Gautam Adani) ਦੀ ਕੁੱਲ ਜਾਇਦਾਦ ਇਕ ਸਾਲ ‘ਚ 13 ਅਰਬ ਡਾਲਰ (ਲਗਭਗ 1.08 ਲੱਖ ਕਰੋੜ ਰੁਪਏ) ਵਧ ਕੇ 97.6 ਅਰਬ ਡਾਲਰ (ਲਗਭਗ 8.12 ਲੱਖ ਕਰੋੜ ਰੁਪਏ) ‘ਤੇ ਪਹੁੰਚ ਗਈ ਹੈ। ਜਦੋਂ ਕਿ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਇਸ ਸਾਲ 66.5 ਕਰੋੜ ਰੁਪਏ (ਕਰੀਬ 5 ਹਜ਼ਾਰ ਕਰੋੜ ਰੁਪਏ) ਵਧ ਕੇ 97 ਅਰਬ ਡਾਲਰ (ਕਰੀਬ 8.07 ਲੱਖ ਕਰੋੜ ਰੁਪਏ) ਹੋ ਗਈ ਹੈ। ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ ਦੇ ਸੀਈਓ ਐਲਨ ਮਸਕ 18.31 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ। ਉਸ ਤੋਂ ਬਾਅਦ 14.06 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਅਤੇ ਤੀਜੇ ਸਥਾਨ ‘ਤੇ LVMH ਦੇ ਬਰਨਾਰਡ ਅਰਨੌਲਟ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 13.98 ਲੱਖ ਕਰੋੜ ਰੁਪਏ ਹੈ। The post ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣੇ ਗੌਤਮ ਅਡਾਨੀ, ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਿਆ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 17 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ 19.83 ਕਰੋੜ ਰੁਪਏ ਜਾਰੀ Friday 05 January 2024 10:34 AM UTC+00 | Tags: aam-aadmi-party breaking-news cm-bhagwant-mann dsr farmers gurmeet-singh-khuddian latest-news news paddy-session punjab-aggriculture punjab-farmers punjab-news the-unmute-breaking-news wheat-seed ਚੰਡੀਗੜ੍ਹ, 5 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਉਣੀ ਦੇ ਸੀਜ਼ਨ 2023 ਦੌਰਾਨ ਝੋਨੇ ਦੀ ਸਿੱਧੀ ਬਿਜਾਈ (DSR) ਕਰਨ ਵਾਲੇ 17007 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 19.83 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਾਲ 2023-24 ਦੌਰਾਨ ਕੁੱਲ 19,114 ਕਿਸਾਨਾਂ ਨੇ ਡੀ.ਐਸ.ਆਰ. ਪੋਰਟਲ ‘ਤੇ 1,72,049 ਏਕੜ ਰਕਬਾ ਰਜਿਸਟਰਡ ਕੀਤਾ ਸੀ। ਸਬੰਧਤ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਪੜਤਾਲ ਕਰਨ ਉਪਰੰਤ ਕੁੱਲ 18,931 ਕਿਸਾਨਾਂ ਅਤੇ ਡੀ.ਐਸ.ਆਰ. (DSR) ਅਧੀਨ 1,33,745.67 ਏਕੜ ਰਕਬੇ ਦੀ ਤਸਦੀਕ ਕੀਤੀ ਗਈ ਹੈ। ਸ.ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਡੀ.ਐਸ.ਆਰ. ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਮੌਜੂਦਾ ਵਰ੍ਹੇ (2023-24) ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਹੁਣ ਇਹ ਰਕਮ ਸਿੱਧੀ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਉਪਰੰਤ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕੁੱਲ 19.83 ਕਰੋੜ ਰੁਪਏ ਦੀ ਸਫ਼ਲਤਾਪੂਰਵਕ ਅਦਾਇਗੀ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਕਿਸਾਨਾਂ ਨੂੰ 98.8 ਫ਼ੀਸਦੀ ਰਕਮ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਬਾਕੀ ਰਕਮ ਵੀ ਜਲਦੀ ਟਰਾਂਸਫਰ ਕਰ ਦਿੱਤੀ ਜਾਵੇਗੀ। The post ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 17 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ 19.83 ਕਰੋੜ ਰੁਪਏ ਜਾਰੀ appeared first on TheUnmute.com - Punjabi News. Tags:
|
ਸਿੱਖਿਆ ਵਿਭਾਗ ਵੱਲੋਂ ਛੇੜਛਾੜ ਦੇ ਦੋਸ਼ਾਂ ਤਹਿਤ ਸਰਕਾਰੀ ਸਕੂਲ ਦਾ ਅਧਿਆਪਕ ਮੁਅੱਤਲ Friday 05 January 2024 10:46 AM UTC+00 | Tags: amritsar breaking-news latest-news majitha-police news punjabi-news punjab-school-eduction-board school-teacher school-teacher-suspend teacher the-unmute-breaking-news ਅੰਮ੍ਰਿਤਸਰ, 5 ਜਨਵਰੀ 2024: ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ (teacher) ਵੱਲੋਂ ਪੰਜਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਜੀਠਾ ਪੁਲਿਸ ਨੇ ਮੁਲਜ਼ਮ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਹੀ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਪੰਜਾਬ ਸਤਨਾਮ ਸਿੰਘ ਨੇ ਸਕੂਲ ਵਿਦਿਆਰਥਣਾਂ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਰਾਕੇਸ਼ ਕੁਮਾਰ, ਈ.ਟੀ.ਟੀ. ਟੀਚਰ, ਸਪਸ ਭਗਵਾਂ, ਬਲਾਕ ਮਜੀਠਾ-1, ਜ਼ਿਲ੍ਹਾ ਅੰਮ੍ਰਿਤਸਰ ਵਿਰੁੱਧ ਗੰਭੀਰ ਦੋਸ਼ ਹੋਣ ਕਾਰਨ ਉਸ (teacher) ਨੂੰ ਪੰਜਾਬ ਸਿਵਲ ਸੇਵਾਵਾ (ਸਜਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4 ਅਨੁਸਾਰ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦਿਨ ਮੁਅੱਤਲੀ ਉਪਰੰਤ ਕਰਮਚਾਰੀ ਦਾ ਹੈੱਡਕੁਆਟਰ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਵਿਖੇ ਬਣਾਇਆ ਗਿਆ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਮਿ). ਅੰਮ੍ਰਿਤਸਰ ਨੂੰ ਭੇਜਦੇ ਹੋਏ ਲਿਖਿਆ ਹੈ ਕਿ ਕਰਮਚਾਰੀ ਨੂੰ ਆਪਣੇ ਪੱਧਰ 'ਤੇ ਦੋਸ਼ ਸੂਚੀ 2 ਦਿਨਾਂ ਦੇ ਅੰਦਰ ਜਾਰੀ ਕਰਕੇ ਕਾਪੀ ਇਸ ਦਫ਼ਤਰ ਨੂੰ ਭੇਜੀ ਜਾਵੇ ਅਤੇ ਨਾਲ ਹੀ ਦੋਸ਼ ਸੂਚੀ ਵਿਚ ਲਗਾਏ ਜਾਣ ਵਾਲੇ ਦੋਸ਼ਾਂ ਦੀ ਪੜਤਾਲ ਕਰਵਾਕੇ ਰਿਪੋਰਟ ਦਫ਼ਤਰ ਨੂੰ ਛੇਤੀ ਭੇਜੀ ਜਾਵੇ। The post ਸਿੱਖਿਆ ਵਿਭਾਗ ਵੱਲੋਂ ਛੇੜਛਾੜ ਦੇ ਦੋਸ਼ਾਂ ਤਹਿਤ ਸਰਕਾਰੀ ਸਕੂਲ ਦਾ ਅਧਿਆਪਕ ਮੁਅੱਤਲ appeared first on TheUnmute.com - Punjabi News. Tags:
|
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੱਢਿਆ ਜਾਵੇਗਾ ਨਗਰ ਕੀਰਤਨ: SGPC ਪ੍ਰਧਾਨ Friday 05 January 2024 11:08 AM UTC+00 | Tags: breaking-news guru-gobind-singh-ji latest-news nagar-kirtan news nwes prakash-purab sgpc sri-kesgarh-sahib the-unmute-breaking-news the-unmute-latest-news the-unmute-latest-update ਅੰਮ੍ਰਿਤਸਰ, 5 ਜਨਵਰੀ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਦਫਤਰ ਵਿੱਚ ਅੱਜ ਐਸਜੀਪੀਸੀ ਦੀ ਐਗਜੈਕਟਿਵ ਦੀ ਬੈਠਕ ਹੋਈ, ਜਿਸ ਦੇ ਵਿੱਚ ਅਹਿਮ ਮਤੇ ਪਾਸ ਕੀਤੇ ਗਏ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਦਿਹਾਂਤ ‘ਤੇ ਸ਼ੋਕ ਮਤਾ ਪਾ ਕੇ ਮੂਲ ਮੰਤਰ ਦਾ ਜਾਪ ਕੀਤਾ ਗਿਆ | ਇਸਤੋਂ ਬਾਅਦ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਾਊਂਡ ਸਿਸਟਮ ਕਾਫ਼ੀ ਪੁਰਾਣਾ ਹੋ ਚੁੱਕਾ ਹੈ ਅਤੇ ਉਸ ਨੂੰ ਬਦਲਣ ਦਾ ਮਤਾ ਅੱਜ ਪਾਸ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਦਾ ਲਾਈਵ ਪ੍ਰਸਾਰਨ ਨਿੱਜੀ ਕੇਬਲ ਤੋਂ ਹਟਾ ਕੇ ਹੁਣ ਐਸਜੀਪੀਸੀ ਦੇ ਪੇਜ਼ ਤੋਂ ਲਾਈਵ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਸਜੀਪੀਸੀ ਦੀ ਇੱਕ ਕਮੇਟੀ ਬਣਾਈ ਗਈ ਸੀ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਦੋ ਦਿਨ ਪਹਿਲਾਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਹੋਈ ਬੇਅਦਬੀ ਮਾਮਲੇ ;ਤੇ ਪਾਸ ਕਰ ਰਹੀ ਸੀ ਤੇ ਉਸ ਦੀ ਰਿਪੋਰਟ ਹੁਣ ਤਿਆਰ ਕਰ ਲਈ ਗਈ ਹੈ ਜੋ ਕਿ ਤਿੰਨ ਦਿਨਾਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਜਾਵੇਗੀ | ਉਹਨਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜੋ ਗ੍ਰੰਥੀ ਸਿੰਘ ਸੇਵਾਵਾਂ ਨਿਭਾ ਰਹੇ ਹਾਂ ਉਹਨਾਂ ਨੂੰ ਸਾਡੀ ਮਰਿਆਦਾ ਅਨੁਸਾਰ ਚੌਲੀ ਵਾਲਾ ਪਜਾਮਾ ਪਾਉਣ ਦੀ ਹਦਾਇਤਾਂ ਕੀਤੀਆਂ ਗਈਆਂ ਹਨ ਜੋ ਕਿ ਯੂਨੀਫਾਰਮ ਕੋਡ ਲਾਗੂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ 17 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਪਟਨਾ ਸਾਹਿਬ ਦੀ ਧਰਤੀ ‘ਤੇ ਬੜੇ ਹੀ ਸਤਿਕਾਰ ਨਾਲ ਮਨਾਇਆ ਜਾਵੇਗਾ, ਉੱਥੇ ਹੀ 17 ਜਨਵਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ | 17 ਜਨਵਰੀ ਨੂੰ ਆਤਿਸ਼ਬਾਜੀ ਦੀਪਮਾਲਾ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਜਾਵੇਗੀ ਲੇਕਿਨ 10 ਜਨਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਮਹਾਨ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ ਇਹ ਨਗਰ ਕੀਰਤਨ 600 ਕਿਲੋਮੀਟਰ ਦਾ ਰਹੇਗਾ ਅਤੇ 16 ਜਨਵਰੀ ਨੂੰ ਇਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗਾ | ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਰਿਹਾਈ ਦੇ ਲਈ ਤੇ ਖਾਸ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਿਤ ਕੀਤਾ ਗਿਆ ਸੀ| ਜਿਸ ਦੇ ਵਿੱਚ ਐਸਜੀਪੀਸੀ (SGPC) ਪ੍ਰਧਾਨ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇੱਕ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 12 ਦਸੰਬਰ 2023 ਨੂੰ ਲਿਖਿਆ ਗਿਆ ਸੀ ਜਿਸ ਦਾ ਕਿ ਜਵਾਬ 23 ਦਸੰਬਰ 2023 ਨੂੰ ਹੁਣ ਉਸ ਮਾਮਲੇ ਵਿੱਚ 31 ਦਸੰਬਰ ਦੀ ਆਖ਼ਰੀ ਤਾਰੀਖ਼ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੀ ਸੀ ਅਤੇ ਹੁਣ ਉਸ ਮਾਮਲੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੇ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨ ਤੇਜ਼ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 27 ਜਨਵਰੀ ਤੱਕ ਦਾ ਸਮਾਂ ਐਸਜੀਪੀਸੀ ਨੇ ਦਿੱਤਾ ਹੈ। 27 ਜਨਵਰੀ ਤੱਕ ਜੇਕਰ ਕੋਈ ਫੈਸਲਾ ਨਹੀਂ ਹੁੰਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਦੇ ਉੱਪਰ ਗੰਭੀਰਤਾ ਨਾਲ ਵਿਚਾਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਪੇਸ਼ ਕੀਤੀ ਜਾਵੇਗੀ। The post ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੱਢਿਆ ਜਾਵੇਗਾ ਨਗਰ ਕੀਰਤਨ: SGPC ਪ੍ਰਧਾਨ appeared first on TheUnmute.com - Punjabi News. Tags:
|
ਵੱਖਰੇ ਫਾਰਮੈਟ 'ਚ ਖੇਡਿਆ ਜਾਵੇਗਾ ਟੀ-20 ਵਿਸ਼ਵ ਕੱਪ 2024, ਭਾਰਤ ਤੇ ਪਾਕਿਸਤਾਨ ਇੱਕੋ ਗਰੁੱਪ 'ਚ ਸ਼ਾਮਲ Friday 05 January 2024 11:24 AM UTC+00 | Tags: bcci breaking-news icc india-vs-pakistan news nwes pakistan-vs-india punjab-news sports t20-cricket-news t20-world-cup t20-world-cup-2024 ਚੰਡੀਗੜ੍ਹ, 5 ਜਨਵਰੀ 2024: ਭਾਰਤ ਅਤੇ ਪਾਕਿਸਤਾਨ ਨੂੰ ਇਸ ਸਾਲ ਜੂਨ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 (T20 World Cup) ‘ਚ ਗਰੁੱਪ ਏ ‘ਚ ਰੱਖਿਆ ਗਿਆ ਹੈ। ਭਾਰਤ ਤੋਂ ਇਲਾਵਾ ਪਾਕਿਸਤਾਨ, ਆਇਰਲੈਂਡ, ਅਮਰੀਕਾ ਅਤੇ ਕੈਨੇਡਾ ਇਸ ਗਰੁੱਪ ਵਿੱਚ ਹਨ। ਟੀ-20 ਵਿਸ਼ਵ ਕੱਪ ਇਸ ਸਾਲ 4 ਤੋਂ 30 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਖੇਡਿਆ ਜਾਵੇਗਾ | ਭਾਰਤੀ ਟੀਮ ਦੇ ਪ੍ਰੋਗਰਾਮ ਦਾ ਖੁਲਾਸਾ ਹੋਇਆ ਹੈ। ਇਸ ‘ਚ ਭਾਰਤੀ ਟੀਮ ਦਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਦੇ ਖ਼ਿਲਾਫ਼ ਖੇਡਿਆ ਜਾਣਾ ਹੈ, ਉਥੇ ਹੀ ਦੂਜਾ ਮੈਚ ਪਾਕਿਸਤਾਨ ਦੇ ਖ਼ਿਲਾਫ਼ 9 ਜੂਨ ਨੂੰ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਨਵੇਂ ਫਾਰਮੈਟ ਵਿੱਚ ਖੇਡਿਆ ਜਾਵੇਗਾ। ਟੀ-20 ਵਿਸ਼ਵ ਕੱਪ 2024 ਪਿਛਲੇ ਟੀ-20 ਵਿਸ਼ਵ ਕੱਪ ਤੋਂ ਬਿਲਕੁਲ ਵੱਖਰਾ ਹੋਵੇਗਾ ਅਤੇ ਇਸ ਵਿੱਚ ਕੋਈ ਕੁਆਲੀਫਾਇੰਗ ਪੜਾਅ ਨਹੀਂ ਹੋਵੇਗਾ ਅਤੇ ਨਾ ਹੀ ਸੁਪਰ-12 ਪੜਾਅ ਹੋਵੇਗਾ। 5 ਟੀਮਾਂ ਦੇ 4 ਗਰੁੱਪਾਂ ਨੂੰ ਵੰਡਿਆImage credit: ICC ਪ੍ਰਾਪਤ ਜਾਣਕਾਰੀ ਮੁਤਾਬਕ ਟੀ-20 ਵਿਸ਼ਵ ਕੱਪ 2024 ਵਿੱਚ ਹਿੱਸਾ ਲੈਣ ਵਾਲੀਆਂ 20 ਟੀਮਾਂ ਨੂੰ 5 ਟੀਮਾਂ ਦੇ 4 ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਸਾਰੇ ਗਰੁੱਪਾਂ ਦੀਆਂ ਸਿਖਰਲੀਆਂ 2-2 ਟੀਮਾਂ ਸੁਪਰ-8 ਪੜਾਅ ਵਿੱਚ ਪਹੁੰਚਣਗੀਆਂ। ਸੁਪਰ-8 ਦੀਆਂ ਚੋਟੀ ਦੀਆਂ 2 ਟੀਮਾਂ ਵੀ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਟੂਰਨਾਮੈਂਟ ਦਾ ਫਾਈਨਲ ਸੈਮੀਫਾਈਨਲ ਦੀਆਂ ਜੇਤੂ ਟੀਮਾਂ ਵਿਚਕਾਰ 30 ਜੂਨ 2024 ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ (T20 World Cup) ਵਿੱਚ 27 ਦਿਨਾਂ ਦੇ ਅੰਦਰ ਕੁੱਲ 55 ਮੈਚ ਖੇਡੇ ਜਾਣਗੇ, ਜਿਸ ਵਿੱਚ 2 ਸੈਮੀਫਾਈਨਲ, ਇੱਕ ਫਾਈਨਲ ਅਤੇ 52 ਗਰੁੱਪ ਪੜਾਅ ਦੇ ਮੈਚ ਸ਼ਾਮਲ ਹਨ। ਆਈਸੀਸੀ ਨੇ ਇਸ ਦਾ ਅਧਿਕਾਰਤ ਐਲਾਨ ਕੀਤਾ ਹੈ।ਇਸਦੇ ਨਾਲ ਹੀ ਗਰੁੱਪ ਬੀ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ, ਆਸਟਰੇਲੀਆ, ਸਕਾਟਲੈਂਡ, ਨਾਮੀਬੀਆ ਅਤੇ ਓਮਾਨ ਸ਼ਾਮਲ ਹਨ, ਉਨ੍ਹਾਂ ਦੇ ਮੈਚ ਵੈਸਟਇੰਡੀਜ਼ ਵਿੱਚ ਖੇਡੇ ਜਾਣਗੇ। ਗਰੁੱਪ ਸੀ ਵਿੱਚ ਵੈਸਟਇੰਡੀਜ਼ ਦਾ ਸਾਹਮਣਾ ਨਿਊਜ਼ੀਲੈਂਡ, ਅਫਗਾਨਿਸਤਾਨ, ਪਾਪੂਆ ਨਿਊ ਗਿਨੀ ਅਤੇ ਯੂਗਾਂਡਾ ਨਾਲ ਹੋਵੇਗਾ। ਆਖਰੀ ਅਤੇ ਚੌਥੇ ਗਰੁੱਪ ਡੀ ‘ਚ ਦੱਖਣੀ ਅਫਰੀਕਾ ਦਾ ਸਾਹਮਣਾ ਸ਼੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡ ਅਤੇ ਨੇਪਾਲ ਨਾਲ ਹੋਵੇਗਾ। ਪਹਿਲੀ ਵਾਰ ਵਿਸ਼ਵ ਕੱਪ ਵਿੱਚ 20 ਟੀਮਾਂ ਲੈਣਗੀਆਂ ਹਿੱਸਾਪਹਿਲੀ ਵਾਰ ਟੀ-20 ਵਿਸ਼ਵ ਕੱਪ ‘ਚ 20 ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਪਹਿਲਾਂ 2007 ਤੋਂ 2012 ਤੱਕ ਖੇਡੇ ਗਏ 4 ਵਿਸ਼ਵ ਕੱਪਾਂ ਵਿੱਚ 12 ਟੀਮਾਂ ਨੇ ਭਾਗ ਲਿਆ ਸੀ ਅਤੇ 2014 ਤੋਂ 2022 ਤੱਕ ਖੇਡੇ ਗਏ 4 ਵਿਸ਼ਵ ਕੱਪਾਂ ਵਿੱਚ 16 ਟੀਮਾਂ ਨੇ ਭਾਗ ਲਿਆ ਸੀ। The post ਵੱਖਰੇ ਫਾਰਮੈਟ ‘ਚ ਖੇਡਿਆ ਜਾਵੇਗਾ ਟੀ-20 ਵਿਸ਼ਵ ਕੱਪ 2024, ਭਾਰਤ ਤੇ ਪਾਕਿਸਤਾਨ ਇੱਕੋ ਗਰੁੱਪ ‘ਚ ਸ਼ਾਮਲ appeared first on TheUnmute.com - Punjabi News. Tags:
|
ਹਰਿਆਣਾ 'ਚ ਹੁਣ ਤੱਕ 1 ਕਰੋੜ 3 ਲੱਖ ਤੋਂ ਵੱਧ ਆਯੂਸ਼ਮਾਨ-ਚਿਰਾਯੂ ਕਾਰਡ ਬਣੇ: ਹਰਿਆਣਾ ਸਰਕਾਰ Friday 05 January 2024 11:49 AM UTC+00 | Tags: ayushman ayushman-card ayushman-chirayu-cards breaking-news haryana haryana-ayushman-acrd haryana-govt haryana-health-department news ਚੰਡੀਗੜ੍ਹ, 5 ਜਨਵਰੀ 2024: ਹਰਿਆਣਾ ਵਿਚ ਪ੍ਰਧਾਨ ਮੰਤਰੀ ਆਯੂਸ਼ਮਾਨ (Ayushman) ਭਾਰਤ ਜਨ ਅਰੋਗਯ ਯੋਜਨਾ ਦਾ ਲਾਭ ਅੰਤੋਂਦੇਯ ਪਰਿਵਾਰਾਂ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਚਿਰਾਯੂ ਹਰਿਆਣਾ ਯੋਜਨਾ ਰਾਹੀਂ ਅੱਜ ਸੂਬੇ ਦੀ ਅੱਧੀ ਆਬਾਦੀ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ। ਹੁਣ ਤਕ ਕੁੱਲ 1 ਕਰੋੜ 3 ਲੱਖ ਤੋਂ ਵੱਧ ਆਯੂਸ਼ਮਾਨ -ਚਿਰਾਯੂ ਕਾਰਡ ਬਣਾਏ ਜਾ ਚੁੱਕੇ ਹਨ, ਇਸ ਵਿਚ 74,33,548 ਚਿਰਾਯੂ ਕਾਰਡ ਅਤੇ 28 ਲੱਖ 89 ਹਜਾਰ ਆਯੂਸ਼ਮਾਨ ਕਾਰਡ ਸ਼ਾਮਲ ਹਨ। ਆਯੂਸ਼ਮਾਨ ਚਿਰਾਯੂ ਹਰਿਆਣਾ ਯੋਜਨਾ ਤਹਿਤ ਸੂਬੇ ਵਿਚ ਲਗਭਗ 9 ਲੱਖ ਮਰੀਜਾਂ ਦੇ ਇਲਾਜ ਲਈ 1130 ਕਰੋੜ ਰੁਪਏ ਤੋਂ ਵੱਧ ਦੇ ਕਲੇਮ ਦਿੱਤੇ ਜਾ ਚੁੱਕੇ ਹਨ। ਆਯੂਸ਼ਮਾਨ (Ayushman) ਭਾਰਤ ਯੋਜਨਾ ਵਿਚ 1.20 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦਾ ਨਾਂਅ ਐਸਈਸੀਸੀ-2011 ਦੇ ਡਾਟਾ ਵਿਚ ਸੀ, ਇਸ ਨਾਲ ਸੂਬੇ ਦੇ ਲਗਭਗ 9.36 ਲੱਖ ਪਰਿਵਾਰਾਂ ਨੂੰ ਲਾਭ ਮਿਲਿਆ। ਪਰ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਦੇ ਉਦੇਸ਼ ਨਾਲ ਇਸ ਯੋਜਨਾ ਦਾ ਦਾਇਰਾ ਵਧਾ ਕੇ ਚਿਰਾਯੂ ਹਰਿਆਣਾ ਯੋਜਨਾ ਸ਼ੁਰੂ ਕੀਤੀ ਅਤੇ ਸਾਲਾਨਾ ਆਮਦਨ ਦੀ ਸੀਮਾ ਨੂੰ 1.20 ਲੱਖ ਰੁਪਏ ਤੋਂ ਵਧਾ ਕੇ 1.80 ਲੱਖ ਰੁਪਏ ਕੀਤਾ। ਇਸ ਤੋਂ ਸੂਬੇ ਦੇ ਲਗਭਗ 28 ਲੱਖ ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲਿਆ। ਇਸ ਤੋਂ ਇਕ ਕਦਮ ਹੋਰ ਅੱਗੇ ਵੱਧਦੇ ਹੋਏ ਮੁੱਖ ਮੰਤਰੀ ਨੇ ਹੁਣ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਤਕ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਇਸ ਯੋਜਨਾ ਵਿਚ ਲਿਆ ਕੇ ਚਿਰਾਯੂ ਹਰਿਆਣਾ ਯੋਜਨਾ ਰਾਹੀਂ ਸਿਹਤ ਲਾਭ ਪ੍ਰਦਾਨ ਕੀਤਾ ਹੈ, ਤਾਂ ਜੋ ਪੈਸ ਦੇ ਅਭਾਵ ਵਿਚ ਕੋਈ ਗਰੀਬ ਪਰਿਵਾਰ ਗੰਭੀਰ ਬੀਮਾਰੀਆਂ ਦੇ ਇਲਾਜ ਤੋਂ ਵਾਂਝਾ ਨਾ ਰਹਿ ਸਕੇ। ਅਜਿਹੇ ਪਰਿਵਾਰ ਸਰਿਫ 1500 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇ ਕੇ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਸੂਬੇ ਵਿਚ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਤਕ ਆਮਦਨ ਵਾਲੇ ਲਗਭਗ 8 ਲੱਖ ਪਰਿਵਾਰ ਹਨ, ਜੋ ਹੁਣ ਇਸ ਯੋਜਨਾ ਦੇ ਦਾਇਰੇ ਵਿਚ ਆਉਂਦੇ ਹਨ। ਇਸੀ ਤਰ੍ਹਾ, ਆਯੂਸ਼ਮਾਨ ਭਾਰਤ ਅਤੇ ਚਿਰਾਯੂ ਹਰਿਆਣਾ ਯੋਜਨਾ ਵਿਚ ਲਾਭ ਲੈਣ ਵਾਲੇ ਪਰਿਵਾਰਾਂ ਦੀ ਗਿਣਤੀ ਲਗਭਗ 38 ਲੱਖ ਹੋ ਜਾਵੇਗੀ। ਮੁੱਖ ਮੰਤਰੀ ਨੇ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਤੱਕ ਆਮਦਨ ਵਾਲੇ ਪਰਿਵਾਰਾਂ ਲਈ ਹਰਿਆਣਾ ਦਿਵਸ ਮੌਕੇ ‘ਤੇ ਨਵੰਬਰ, 2023 ਤੋਂ ਨਾਮਜਦਗੀ ਪ੍ਰਕ੍ਰਿਆ ਦੀ ਸ਼ੁਰੂਆਤ ਕੀਤੀ ਸੀ, ਜਿਸ ਦੀ ਆਖੀਰੀ ਮਿੱਤੀ 31 ਅਕਤੂਬਰ, 2024 ਹੈ। ਪਹਿਲੇ ਪੜਾਅ ਵਿਚ 39,534 ਪਰਿਵਾਰਾਂ ਨੇ ਰਜਿਸਟ੍ਰੇਸ਼ਣ ਕਰਵਾਇਆ ਹੈ। 9700 ਤੋਂ ਵੱਧ ਪਰਿਵਾਰਾਂ ਜਿਨ੍ਹਾਂ ਨੇ 5 ਨਵੰਬਰ, 2023 ਤੋਂ 31 ਦਸੰਬਰ, 2023 ਤਕ ਪੋਰਟਲ ਰਾਹੀਂ 1500 ਰੁਪਏ ਦਾ ਭੁਗਤਾਨ ਕੀਤਾ ਹੈ, ਉਨ੍ਹਾਂ ਨੇ 1 ਜਨਵਰੀ, 2024 ਤੋਂ ਯੋਜਨਾ ਦਾ ਲਾਭ ਇਕ ਸਾਲ ਦੇ ਸਮੇਂ ਤਕ ਜਾਰੀ ਰਹੇਗਾ। ਨਵੇਂ ਸਾਲ 2024 ਵਿਚ ਮੁੱਖ ਮੰਤਰੀ ਨੇ ਇਕ ਹੋਰ ਵੱਡੀ ਸੌਗਾਤ ਦਿੰਦੇ ਹੋਏ ਆਸ਼ਾ ਵਰਕਰਸ ਸਮੇਤ ਹੋਰ ਸ਼੍ਰੇਣੀਆਂ ਨੂੰ ਵੀ ਇਸ ਯੋਜਨਾ ਵਿਚ ਲਿਆਉਣ ਦਾ ਫੈਸਲਾ ਕੀਤਾ ਹੈ। 1 ਜਨਵਰੀ, 2024 ਤੋਂ 4754 ਆਸ਼ਾ ਵਰਕਰਸ, ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਹੈ, ਅਤੇ 24051 ਐਚਕੇਆਰਐਨ ਕਰਮਚਾਰੀ ਜੋ ਈਐੱਸਆਈ ਜਾਂ ਅਜਿਹੀ ਹੋਰ ਕਿਸੇ ਯੋਜਨਾਵਾਂ ਦੇ ਤਹਿਤ ਕਵਰ ਨਹੀਂ ਹੁੰਦੇ, ਉਨ੍ਹਾਂ ਨੂੰ ਵੀ ਹੁਣ ਇਸ ਯੋਜਨਾ ਦਾ ਲਾਭ ਮਿਲੇਗਾ। ਨਾਲ ਹੀ, ਕੌਮੀ ਸਿਹਤ ਮਿਸ਼ਨ ਦੇ 7814 ਠੇਕਾ ਕਰਮਚਾਰੀਆਂ ਨੂੰ ਵੀ ਆਯੂਸ਼ਮਾਨ-ਚਿਰਾਯੂ ਹਰਿਆਣਾ ਯੋਜਨਾ ਤਹਿਤ ਲਾਭ ਪ੍ਰਦਾਨ ਕੀਤਾ ਜਾਵੇਗਾ। ਉਪਰੋਕਤ ਸਾਰੇ ਸ਼੍ਰੇਣੀਆਂ ਨੂੰ 1500 ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਦੇ ਮਾਮੂਲੀ ਅੰਸ਼ਦਾਨ ‘ਤੇ ਯੋਜਨਾ ਦਾ ਲਾਭ ਮਿਲੇਗਾ। ਲਾਭਪਾਤਰੀ ਪਰਿਵਾਰ ਦੇ ਮੈਂਬਰ ਸਫਲ ਈ-ਕੇਵਾਈਸੀ ਅਤੇ ਆਯੂਸ਼ਮਾਨ ਚਿਰਾਯੂ ਕਾਰਡ ਬਨਵਾਉਣ ਲਈ ਆਪਣੇ ਨੇੜੇ ਸਿਵਤ ਸੇਵਾ ਕੇਂਦਰਾਂ ਜਾ ਪਬਲਿਕ ਹਸਪਤਾਲਾਂ ਵਿਚ ਪੀਐਮਏਐਮ ਕਾਊਂਟਰ ‘ਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਲਾਭਕਾਰ https://chirayuayushmanharyana.in’ਤੇ ਖੁਦ ਰਜਿਸਟ੍ਰੇਸ਼ਣ ਰਾਹੀਂ ਆਪਣਾ ਕਾਰਡ ਬਣਾ ਸਕਦੇ ਹਨ। The post ਹਰਿਆਣਾ ‘ਚ ਹੁਣ ਤੱਕ 1 ਕਰੋੜ 3 ਲੱਖ ਤੋਂ ਵੱਧ ਆਯੂਸ਼ਮਾਨ-ਚਿਰਾਯੂ ਕਾਰਡ ਬਣੇ: ਹਰਿਆਣਾ ਸਰਕਾਰ appeared first on TheUnmute.com - Punjabi News. Tags:
|
ਵਿਨੀਤ ਵਰਮਾ ਵੱਲੋਂ ਵਪਾਰੀਆਂ ਦੀਆਂ ਵੱਖ-ਵੱਖ ਮੰਗਾਂ ਸਬੰਧੀ ਆਬਕਾਰੀ ਕਮਿਸ਼ਨਰ ਨਾਲ ਮੁਲਾਕਾਤ Friday 05 January 2024 01:32 PM UTC+00 | Tags: breaking-news latest-news news the-unmute-breaking-news the-unmute-latest-news the-unmute-punjab traders vineet-verma ਚੰਡੀਗੜ੍ਹ, 5 ਜਨਵਰੀ 2024: ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ (Vineet Verma) ਨੇ ਅੱਜ ਕਮਿਸ਼ਨਰ ਆਬਕਾਰੀ ਪੰਜਾਬ ਵਰੁਣ ਰੂਜਮ ਨਾਲ ਮੀਟਿੰਗ ਕੀਤੀ। ਅੱਜ ਇੱਥੇ ਆਬਕਾਰੀ ਤੇ ਕਰ ਭਵਨ, ਸੈਕਟਰ 69, ਮੁਹਾਲੀ ਵਿਖੇ ਹੋਈ ਮੀਟਿੰਗ ਦੌਰਾਨ ਮੈਂਬਰ ਵਿਨੀਤ ਵਰਮਾ ਨੇ ਆਬਕਾਰੀ ਕਮਿਸ਼ਨਰ ਨਾਲ ਪੰਜਾਬ ਦੇ ਵਪਾਰੀਆਂ ਦੇ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਇਨ੍ਹਾਂ ਮੁੱਦਿਆਂ ਨੂੰ ਸਕਰਾਤਮਕ ਢੰਗ ਨਾਲ ਹੱਲ ਕਰਨ ਲਈ ਕਿਹਾ। ਕਮਿਸ਼ਨਰ ਵਰੁਣ ਰੂਜਮ ਵੱਲੋਂ ਵਪਾਰੀਆਂ ਦੀਆਂ ਮੰਗਾਂ ਬਹੁਤ ਧਿਆਨ ਨਾਲ ਸੁਣੀਆਂ ਅਤੇ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਪਾਰੀਆਂ ਨਾਲ ਸਬੰਧਤ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਸਮਾਜ ਦੀ ਰੀਡ ਦੀ ਹੱਡੀ ਹਨ ਅਤੇ ਵਪਾਰੀਆਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। The post ਵਿਨੀਤ ਵਰਮਾ ਵੱਲੋਂ ਵਪਾਰੀਆਂ ਦੀਆਂ ਵੱਖ-ਵੱਖ ਮੰਗਾਂ ਸਬੰਧੀ ਆਬਕਾਰੀ ਕਮਿਸ਼ਨਰ ਨਾਲ ਮੁਲਾਕਾਤ appeared first on TheUnmute.com - Punjabi News. Tags:
|
ਵਧੀਕ ਡੀਸੀ ਐਸ.ਏ.ਐਸ ਨਗਰ ਨੇ ਜ਼ਿਲ੍ਹੇ 'ਚ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ Friday 05 January 2024 01:42 PM UTC+00 | Tags: breaking-news latest-news news sas-nagar sweep-campaign the-unmute-breaking-news voter-awareness ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਜਨਵਰੀ, 2024: ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਭਾਗੀਦਾਰੀ ਪ੍ਰੋਗਰਾਮ (ਸਵੀਪ) ਤਹਿਤ ਜਾਗਰੂਕਤਾ ਗਤੀਵਿਧੀਆਂ ਨੂੰ ਜਾਰੀ ਰੱਖਦਿਆਂ, ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਵਿਰਾਜ ਸ਼ਿਆਮਕਰਨ ਤਿੜਕੇ ਨੇ ਵੋਟਰ ਵਜੋਂ ਨਾਮ ਦਰਜ ਕਰਵਾਉਣ ਦੇ ਨਾਲ-ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇੱਕ ਐਲ ਈ ਡੀ ਜਾਗਰੂਕਤਾ ਵੈਨ ਦੀ ਸ਼ੁਰੂਆਤ ਕੀਤੀ। ਜਾਣਕਾਰੀ ਦਿੰਦਿਆਂ ਵਿਰਾਜ ਸ਼ਿਆਮਕਰਨ ਤਿੜਕੇ ਨੇ ਦੱਸਿਆ ਕਿ ਕਿ ਇਹ ਡਿਜੀਟਲ ਵੈਨ ਹਫਤੇ ਵਿੱਚ ਦੋ ਦਿਨ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਵੇਗੀ। ਉਨ੍ਹਾਂ ਦੱਸਿਆ ਕਿ ਐਲ.ਈ.ਡੀ. ਵੈਨ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਵੋਟਰ ਬਣਨ ਅਤੇ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਚਲਾਈ ਗਈ ਹੈ। ਇਹ ਵੈਨ ਜ਼ਿਲ੍ਹੇ ਵਿੱਚ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਜਿਵੇਂ ਕਿ ਖਰੜ-52, ਐਸ.ਏ.ਐਸ. ਨਗਰ-53 ਅਤੇ ਡੇਰਾਬੱਸੀ-112 ਨੂੰ ਦੋ ਦਿਨਾਂ ਲਈ ਕਵਰ ਕਰੇਗੀ। ਉਨ੍ਹਾਂ ਕਿਹਾ ਕਿ ਆਈ ਈ ਸੀ (ਪ੍ਰਚਾਰ) ਸਮੱਗਰੀ ਅਤੇ ਜਾਗਰੂਕਤਾ ਫਿਲਮਾਂ ਦਿਖਾਉਣ ਤੋਂ ਇਲਾਵਾ, ਵੈਨ ਵਿੱਚ ਈ ਵੀ ਐਮ ਦੇ ਕੰਮਕਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਸ਼ੀਨ ਰਾਹੀਂ ਆਪਣੀ ਵੋਟ ਕਿਵੇਂ ਪਾਉਣੀ ਹੈ, ਲਈ ਇੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਵੀ ਹੈ। ਇਸ ਮੌਕੇ ਐਸ.ਡੀ.ਐਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਚੰਦਰ ਜੋਤੀ ਸਿੰਘ, ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਜ਼ਿਲ੍ਹਾ ਚੋਣ ਦਫ਼ਤਰ ਦਾ ਸਮੁੱਚਾ ਅਮਲਾ ਹਾਜ਼ਰ ਸੀ। The post ਵਧੀਕ ਡੀਸੀ ਐਸ.ਏ.ਐਸ ਨਗਰ ਨੇ ਜ਼ਿਲ੍ਹੇ ‘ਚ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਕਣਕ ਅਤੇ ਝੋਨੇ ਦੀ ਸੁਚੱਜੀ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਪੱਲੇਦਾਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੀ ਹੈ: ਲਾਲ ਚੰਦ ਕਟਾਰੂਚੱਕ Friday 05 January 2024 01:46 PM UTC+00 | Tags: breaking-news lal-chand-kataruchak latest-news news palledars punjab-government punjab-palledars the-unmute-breaking-news ਚੰਡੀਗੜ੍ਹ, 5 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਣਕ ਅਤੇ ਝੋਨੇ ਦੇ ਖ਼ਰੀਦ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੱਲੇਦਾਰਾਂ (Palledars) ਵੱਲੋਂ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਹਰ ਪੱਖ ਤੋਂ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ, ਜਿਸ ਵਿੱਚ ਫੂਡ ਗਰੇਨ ਐਂਡ ਅਲਾਈਡ ਵਰਕਰਜ਼ ਯੂਨੀਅਨ, ਐਫ.ਸੀ.ਆਈ. ਅਤੇ ਪੰਜਾਬ ਫੂਡ ਏਜੰਸੀਆਂ ਪੱਲੇਦਾਰ ਆਜ਼ਾਦ ਯੂਨੀਅਨ ਅਤੇ ਆਲ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਸ਼ਾਮਲ ਹਨ, ਨਾਲ ਮੁਲਾਕਾਤ ਕੀਤੀ। ਕਮੇਟੀ ਨੇ ਮੰਤਰੀ ਅੱਗੇ ਆਪਣੀਆਂ ਵੱਖ-ਵੱਖ ਮੰਗਾਂ ਰੱਖੀਆਂ। ਮੰਤਰੀ ਨੇ ਸਾਰੀਆਂ ਮੰਗਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੱਲੇਦਾਰਾਂ (Palledars) ਨੂੰ ਗੁਦਾਮਾਂ ਵਿੱਚ ਮੁੱਢਲੀ ਸੈਨੀਟੇਸ਼ਨ ਅਤੇ ਸਫ਼ਾਈ ਸਬੰਧੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ ਵੀ ਹਾਜ਼ਰ ਸਨ। The post ਪੰਜਾਬ ਸਰਕਾਰ ਕਣਕ ਅਤੇ ਝੋਨੇ ਦੀ ਸੁਚੱਜੀ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਪੱਲੇਦਾਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੀ ਹੈ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News. Tags:
|
ਵਾਰਨਿੰਗ 2 ਦੇ ਪਹਿਲੇ ਗੀਤ 'ਚੰਨ' ਨੇ ਰਿਲੀਜ਼ ਹੁੰਦਿਆਂ ਹੀ ਖੱਟੇ Million Views Friday 05 January 2024 01:50 PM UTC+00 | Tags: actor-gippy-grewal chann-song gippy-grewal humble-motion-pictures jasmin-bhasin movie-teaser new-punjabi-movie new-punjabi-song prince-kanwaljit-singh punjab punjabi-entertainment punjabi-film punjabi-film-industry punjabi-movie punjabi-songs teaser the-unmute unmute-uncut warning warning2 warning-film ਚੰਡੀਗੜ੍ਹ, 5 ਜਨਵਰੀ 2024: ਪੰਜਾਬੀ ਫ਼ਿਲਮ ਵਾਰਨਿੰਗ ਦਾ ਅਗਲਾ ਭਾਗ ਵਾਰਨਿੰਗ 2 (Warning 2) 2 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉਸ ਤੋਂ ਪਹਿਲਾਂ ਫ਼ਿਲਮ ਦਾ ਪਹਿਲਾ ਗੀਤ ‘ਚੰਨ’ (Chann) ਰਿਲੀਜ਼ ਹੋ ਚੁਕਿਆ ਹੈ। ਚੰਨ ਗੀਤ ਪੰਜਾਬੀ ਗਾਇਕ ਹੈਪੀ ਰਾਏਕੋਟੀ ਵੱਲੋਂ ਲਿਖਿਆ ਤੇ ਗਾਇਆ ਗਿਆ ਹੈ। ਇਸ ਗੀਤ ਨੇ ਆਉਂਦਿਆਂ ਹੀ ਦਰਸ਼ਕਾਂ ਦੇ ਦਿਲਾਂ ‘ਚ ਥਾਂ ਬਣਾ ਲਈ। ਹੁਣ ਤੱਕ ਇਸ ਗੀਤ ਨੂੰ 5 ਮਿਲੀਅਨ (Million Views) ਤੋਂ ਵੱਧ ਵਿਊਜ਼ ਮਿਲ ਚੁਕੇ ਹਨ। ਹਰ ਸਾਲ ਕਈ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਫ਼ਿਲਮਾਂ ਦਰਸ਼ਕਾਂ ਦੇ ਜ਼ਹਿਨ 'ਚ ਹਮੇਸ਼ਾ ਲਈ ਰਹਿ ਜਾਂਦੀਆਂ ਹਨ। 2021 'ਚ ਫ਼ਿਲਮ ਵਾਰਨਿੰਗ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਹੁਣ ਇਸ ਦੇ ਅਗਲੇ ਭਾਗ ਯਾਨੀ ਵਾਰਨਿੰਗ 2 ਦਾ ਵੀ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 13 ਦਸੰਬਰ 2023 ਨੂੰ ਵਾਰਨਿੰਗ 2 ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਬਹੁਤ ਪਸੰਦ ਕੀਤਾ ਗਿਆ। ਟੀਜ਼ਰ ਵਿੱਚ ਗਿੱਪੀ ਗਰੇਵਾਲ (Gippy Grewal) ਤੇ ਪ੍ਰਿੰਸ ਕੰਵਲਜੀਤ ਖ਼ਤਰਨਾਕ ਲੁੱਕ 'ਚ ਨਜ਼ਰ ਆ ਰਹੇ ਹਨ। ਇਹ ਇੱਕ ਐਕਸ਼ਨ-ਕਰਾਈਮ ਫ਼ਿਲਮ ਹੈ। ਇਸ ਦੇ ਵੀ ਨਿਰਦੇਸ਼ਕ ਅਮਰ ਹੁੰਦਲ ਹਨ ਅਤੇ ਇਸ ਨੂੰ ਲਿਖਿਆ ਗਿੱਪੀ ਗਰੇਵਾਲ ਨੇ ਹੈ। ਜ਼ਿਆਦਾਤਰ ਸਟਾਰਕਾਸਟ ਪੁਰਾਣੀ ਫ਼ਿਲਮ ਵਾਲੀ ਹੀ ਹੈ ਪਰ ਕੁਝ ਨਵੇਂ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ 'ਚ ਮੁੱਖ ਕਿਰਦਾਰ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ (Prince Kanwaljit Singh), ਰਾਜ ਸਿੰਘ ਝਿੰਜਰ, ਰਾਹੁਲ ਦੇਵ, ਰਘਵੀਰ ਬੋਲੀ ਤੇ ਜੈਸਮੀਨ ਭਸੀਨ ਨਿਭਾ ਰਹੇ ਹਨ। The post ਵਾਰਨਿੰਗ 2 ਦੇ ਪਹਿਲੇ ਗੀਤ ‘ਚੰਨ’ ਨੇ ਰਿਲੀਜ਼ ਹੁੰਦਿਆਂ ਹੀ ਖੱਟੇ Million Views appeared first on TheUnmute.com - Punjabi News. Tags:
|
ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਨਿਖਾਰਨ ਵੱਲ ਹੋਰ ਧਿਆਨ ਦੇਣ ਅਧਿਆਪਕ: ਹਰਜੋਤ ਸਿੰਘ ਬੈਂਸ Friday 05 January 2024 03:21 PM UTC+00 | Tags: breaking-news government-schools news punjab-government-schools ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਜਨਵਰੀ 2023: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਅੱਜ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਹੋਰ ਨਿਖਾਰਨ ਦੇਣ। ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ (Harjot Singh Bains) ਅੱਜ ਇਥੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਗੁਣਤਾਮਿਕ ਸੁਧਾਰ ਲਈ ਚਲਾਏ ਜਾ ਰਹੇ 'ਮਿਸ਼ਨ ਸਮਰੱਥ' ਦੇ ਬੇਸਲਾਈਨ ਟੈਸਟਿੰਗ ਅਤੇ ਮਿਡ ਲਾਈਨ ਟੈਸਟਿੰਗ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਲਈ ਇੱਕ ਰੋਜ਼ਾ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਵਰਕਸ਼ਾਪ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ ਅਤੇ ਸੈ.ਸਿੱ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ ਅਤੇ ਸੈ.ਸਿੱ) ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਭਾਗ ਲਿਆ ਗਿਆ। ਵਰਕਸ਼ਾਪ ਦੌਰਾਨ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਜਮਾਤਵਾਰ ਅਤੇ ਵਿਸ਼ਾਵਾਰ ਨਤੀਜਿਆਂ ਦੇ ਸਬੰਧ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ 'ਮਿਸ਼ਨ ਸਮਰੱਥ' ਤਹਿਤ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਹੋਏ ਸੁਧਾਰ ਬਾਰੇ ਖ਼ੁਸ਼ੀ ਜਾਹਿਰ ਕੀਤੀ। ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਿੱਖਿਆ ਪ੍ਰਬੰਧ ਨੂੰ ਬਿਹਤਰ ਬਣਾਉਣ ਅਤੇ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਵਬਨਬੱਧ ਹੈ ਅਤੇ 'ਮਿਸ਼ਨ ਸਮਰੱਥ' ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਭਾਸ਼ਾ, ਗਣਿਤ ਅਤੇ ਵਿਗਿਆਨ ਵਿਸ਼ਿਆਂ ਵਿੱਚ ਨਿਪੁੰਨ ਬਣਾਏਗਾ। ਇਸ ਮੌਕੇ ਬੀਤੇ ਵਰ੍ਹੇ ਦੀ ਸਿੱਖਿਆ ਦਾ ਲੇਖਾ ਜੋਖਾ ਕਰਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਅੰਦਰ ਹੁਣ ਆਤਮ ਵਿਸ਼ਵਾਸ ਵਧਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮੈਡੀਕਲ, ਇੰਜੀਨੀਅਰਿੰਗ, ਸਿਵਲ ਸੇਵਾਵਾਂ ਅਤੇ ਫੌਜ ਦੀ ਭਰਤੀ ਵਾਸਤੇ ਵਿਦਿਆਰਥੀ ਰੁਚੀ ਦਿਖਾ ਰਹੇ ਹਨ ਜਿੰਨ੍ਹਾਂ ਨੂੰ ਮੌਕੇ ਪ੍ਰਦਾਨ ਕਰਨ ਵਾਸਤੇ ਉੱਥੋਂ ਦੇ ਦੌਰੇ ਕਰਵਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਆਪਣੇ ਜਿਲ੍ਹਿਆਂ ਦੀਆਂ ਬਿਹਤਰੀਨ ਸਿੱਖਿਆ ਸਿਖਲਾਈ ਤਕਨੀਕਾਂ ਵੀ ਹਾਜਰੀਨ ਨਾਲ ਸਾਂਝੀਆਂ ਵੀ ਕੀਤੀਆਂ ਗਈਆਂ। The post ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਨਿਖਾਰਨ ਵੱਲ ਹੋਰ ਧਿਆਨ ਦੇਣ ਅਧਿਆਪਕ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
ਸਪੀਕਰ ਸੰਧਵਾਂ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਦਮ ਭੂਸ਼ਣ ਐਵਾਰਡੀ ਤਰਲੋਚਨ ਸਿੰਘ ਦੇ ਜੀਵਨ 'ਤੇ ਅਧਾਰਿਤ ਪੁਸਤਕ ਜਾਰੀ Friday 05 January 2024 03:25 PM UTC+00 | Tags: breaking-news ਚੰਡੀਗੜ, 5 ਜਨਵਰੀ 2024: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਸੈਕਟਰ 26 ਵਿਖੇ ਡਾ. ਪ੍ਰਭਲੀਨ ਸਿੰਘ ਵੱਲੋਂ ਲਿਖੀ ਪੁਸਤਕ ''ਸ. ਤਰਲੋਚਨ ਸਿੰਘ-ਹਿਸਟੋਰਿਕ ਜਰਨੀ'' ਦੀ ਜਾਰੀ ਕੀਤੀ। ਪੁਸਤਕ ਰਿਲੀਜ਼ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸ. ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਸ. ਤਰਲੋਚਨ ਸਿੰਘ ਵੱਲੋਂ ਆਪਣੇ ਜੀਵਨ ਵਿੱਚ ਕੀਤੀ ਘਾਲਣਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ. ਤਰਲੋਚਨ ਸਿੰਘ ਅਜਿਹੇ ਇਨਸਾਨ ਹਨ, ਜਿਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਉਹ ਸਮੁੱਚੇ ਸੰਸਾਰ ਵਿੱਚ ਸਿੱਖ ਕੌਮ ਨੂੰ ਅਦੁੱਤੀ ਪਛਾਣ ਦੇਣ ਵਾਲੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਅਸੀਂ ਖੁਸ਼ਨਸੀਬ ਹਾਂ ਕਿ ਗੁਰਸਿੱਖੀ ਸਦਗੁਣਾਂ ਨਾਲ ਭਰਪੂਰ, ਸਤਿ-ਸੰਤੋਖ, ਸਹਿਜ ਸਬਰ ਸਿਦਕ ਦੇ ਧਾਰਨੀ, ਰਾਜਨੀਤਿਕ, ਧਾਰਮਿਕ ਅਤੇ ਪੱਤਰਕਾਰੀ ਦੇ ਥੰਮ, ਪੰਜਾਬੀ ਜਗਤ ਦੀ ਉੱਘੀ ਸ਼ਖ਼ਸੀਅਤ ਪਦਮ ਭੂਸ਼ਣ ਐਵਾਰਡੀ ਸਰਦਾਰ ਤਰਲੋਚਨ ਸਿੰਘ ਦੀ ਮੌਜੂਦਗੀ ਦਾ ਆਨੰਦ ਮਾਣ ਰਹੇ ਹਾਂ। ਸ. ਸੰਧਵਾਂ ਨੇ ਕਿਹਾ ਕਿ ਸ. ਤਰਲੋਚਨ ਸਿੰਘ ਦੀ ਅਣਥੱਕ ਮਿਹਨਤ, ਲੰਬੇ ਸੰਘਰਸ਼ ਅਤੇ ਜੀਵਨ ਦੀਆਂ ਅਣਗਿਣਤ ਸਫਲ ਪ੍ਰਾਪਤੀਆਂ ਲੰਮਾ ਇਤਿਹਾਸ ਹੈ। ਸ. ਤਰਲੋਚਨ ਸਿੰਘ ਵਰਗੀ ਅਦੁੱਤੀ ਸ਼ਖ਼ਸੀਅਤ ਦੇ ਜੀਵਨ ਨੂੰ ਇੱਕ ਕਿਤਾਬ ਵਿੱਚ ਸਮੇਟਣਾ ਨਾਮੁਮਕਿਨ ਹੈ, ਪਰ ਮੈਂ ਇਸ ਪੁਸਤਕ ਦੇ ਰਚੇਤਾ ਡਾ. ਪ੍ਰਭਲੀਨ ਸਿੰਘ ਦੀ ਹਿੰਮਤ ਦੀ ਦਾਤ ਦਿੰਦਾ ਹਾਂ, ਜਿਨ੍ਹਾਂ ਨੇ ਇਸ ਮੁਸ਼ਕਿਲ ਕੰਮ ਨੂੰ ਇੱਕ ਸਫਲ ਅੰਜਾਮ ਤੱਕ ਪਹੁੰਚਾਇਆ ਅਤੇ ਸਾਨੂੰ ਸਰਦਾਰ ਤਰਲੋਚਨ ਸਿੰਘ ਦੇ ਜੀਵਨ ਦੇ ਅਣਗਿਣਤ ਪਹਿਲੂਆਂ ਨਾਲ ਰੂਬਰੂ ਕਰਵਾਇਆ। ਜਿਕਰਯੋਗ ਹੈ ਕਿ ਸ. ਤਰਲੋਚਨ ਸਿੰਘ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ 1983 ਤੋਂ 1987 ਤੱਕ ਪ੍ਰੈਸ ਸਕੱਤਰ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਲ 2005 ਤੋਂ 2011 ਤੱਕ ਰਾਜ ਸਭਾ ਦੇ ਮੈਂਬਰ ਰਹੇ। ਉਨਾਂ ਨੇ ਸੰਸਦ ਵਿੱਚ 14 ਦਸੰਬਰ 2009 ਨੂੰ 1984 ਦੇ ਸਿੱਖ ਕਤਲੇਆਮ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਪੂਰੇ ਦੇਸ਼ ਵਿੱਚ ਸਿੱਖਾਂ ਨਾਲ ਹੋਈ ਬੇਇਨਸਾਫੀ ਨੂੰ ਜੱਗ ਜ਼ਾਹਰ ਕਰਦਿਆਂ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਦੀ ਨੇੜਤਾ ਭਾਰਤ ਦੇ ਵੱਡੇ ਸਿਆਸਤਦਾਨਾਂ ਨਾਲ ਰਹੀ। ਗਿਆਨੀ ਜ਼ੈਲ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ, ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਦੀ ਸਲਾਹ ਦਿੱਤੀ। ਉਹ ਪੰਜਾਬ ਅਤੇ ਦੇਸ਼ ਪੱਧਰ 'ਤੇ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ ਰਹੇ ਅਤੇ ਆਪਣੀ ਡਿਊਟੀ ਬਾਖੂਬੀ ਕਰਦਿਆਂ ਮਿਸਾਲੀ ਸੇਵਾਵਾਂ ਦਿੱਤੀਆਂ। ਉਨ੍ਹਾਂ ਆਪਣੀ ਮਿਹਨਤ ਸਦਕਾ ਪਾਰਲੀਮੈਂਟ ਤੱਕ ਪਹੁੰਚਣ ਤੋਂ ਲੈ ਕੇ ਦੁਨੀਆਂ ਦੇ ਕੋਨੇ-ਕੋਨੇ ਤੱਕ ਵੱਖੋ-ਵੱਖ ਖੇਤਰਾਂ ਵਿੱਚ ਆਪਣੀ ਛਾਪ ਛੱਡੀ। ਸ. ਸੰਧਵਾਂ ਨੇ ਕਿਹਾ ਕਿ ਡਾ. ਪ੍ਰਭਲੀਨ ਸਿੰਘ ਇਸ ਵਿਲੱਖਣ ਉਪਰਾਲੇ ਵਿੱਚ ਸਫਲ ਹੋਣ ਲਈ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਦਰਜ ਕਰਨ ਲਈ ਸ. ਤਰਲੋਚਨ ਸਿੰਘ ਬਾਰੇ ਜਿੰਨੀ ਬਾਰੀਕੀ ਨਾਲ ਖੋਜ ਕੀਤੀ ਗਈ ਹੈ, ਅਤੇ ਜਿਸ ਸ਼ਿੱਦਤ ਨਾਲ ਉਨ੍ਹਾਂ ਬਾਰੇ ਇੰਨੀ ਵਿਲੱਖਣ ਜਾਣਕਾਰੀ ਇਕੱਤਰ ਕੀਤੀ ਹੈ, ਇਸ ਪੁਸਤਕ ਨੂੰ ਪੜ੍ਹ ਕੇ ਕੀਤੀ ਮਿਹਨਤ ਦੀ ਸਿਰਫ ਝਲਕ ਹੀ ਨਹੀਂ, ਬਲਕਿ ਮਿਹਨਤ ਦੀ ਮਹਿਕ ਵੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸ. ਤਰਲੋਚਨ ਸਿੰਘ ਹਾਲਾਂਕਿ ਖੁਦ ਇੱਕ ਉੱਘੇ ਲੇਖਕ ਹਨ, ਜਿਨ੍ਹਾਂ ਨੇ ਇਤਿਹਾਸ, ਧਰਮ, ਪ੍ਰਸ਼ਾਸਨ ਅਤੇ ਰਾਜਨੀਤੀ ਨਾਲ ਜੁੜੇ ਕਈ ਗੰਭੀਰ ਮੁੱਦਿਆਂ ਨੂੰ ਕਲਮਬੱਧ ਕਰਕੇ ਸਾਡੀਆਂ ਰਾਹਾਂ ਰੌਸ਼ਨ ਕੀਤੀਆਂ, ਪਰ ਜਿਸ ਸ਼ਾਲੀਨਤਾ, ਨਿਰਪੱਖਤਾ ਅਤੇ ਨਿਸਵਾਰਥ ਭਾਵ ਨਾਲ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਦੇਸ਼ ਨੂੰ ਦਿੱਤੀਆਂ, ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਖੁਦ ਕਦੇ ਵੀ ਆਪਣੀ ਜੀਵਨੀ ਲਿਖਣ ਬਾਰੇ ਨਹੀਂ ਸੋਚਿਆ ਹੋਣਾ। ਸ. ਸੰਧਵਾਂ ਨੇ ਕਿਹਾ ਕਿ ਸ. ਤਰਲੋਚਨ ਉਨ੍ਹਾਂ ਮਹਾਨ ਸ਼ਖਸੀਅਤਾਂ ਵਿੱਚੋਂ ਹਨ, ਜਿਨ੍ਹਾਂ ਨੇ ਗੁਰੂ ਦੇ ਸੱਚੇ ਸਿੱਖ ਹੋਣ ਦੀ ਅਦੁੱਤੀ ਮਿਸਾਲ ਕਾਇਮ ਕੀਤੀ ਅਤੇ ਆਪਣੇ ਹੱਥ ਦੀਆਂ ਲਕੀਰਾਂ ਆਪ ਘੜੀਆਂ। ਉਨ੍ਹਾਂ ਕਿਸਮਤ ਦੇ ਸਹਾਰੇ ਨਹੀਂ ਬਲਕਿ ਆਪਣੇ ਕਰਮਾਂ ਨਾਲ ਆਪਣੀਆਂ ਰਾਹਾਂ ਚੁਣੀਆਂ। ਸਪੀਕਰ ਸੰਧਵਾਂ ਨੇ ਅੱਗੇ ਕਿਹਾ ਕਿ ਸ. ਤਰਲੋਚਨ ਸਿੰਘ ਦੀ ਸਮਾਜ, ਸਿੱਖੀ ਅਤੇ ਸਮੁੱਚੀ ਮਾਨਵਤਾ ਪ੍ਰਤੀ ਨਿਭਾਈ ਸੱਚੀ ਅਤੇ ਸੁੱਚੀ ਸੇਵਾ ਦਾ ਫਲ ਹੀ ਹੈ, ਜੋ ਪਰਮਾਤਮਾ ਨੇ ਡਾ. ਪ੍ਰਭਲੀਨ ਸਿੰਘ ਹੱਥੋਂ ਸ. ਤਰਲੋਚਨ ਸਿੰਘ ਦੀ ਜੀਵਨ ਯਾਤਰਾ ਨੂੰ ਇਸ ਜੀਵਨੀ ਪੁਸਤਕ ਵਿੱਚ ਸਜਾ ਕੇ ਸਾਡੀ ਝੋਲੀ ਪਾਇਆ ਹੈ। ਉਨ੍ਹਾਂ ਕਿਹਾ ਕਿ ਪੁਸਤਕ ਨੂੰ ਪੜ੍ਹ ਕੇ ਇੱਕ ਹੋਰ ਗੱਲ ਸਮਝ ਆਉਂਦੀ ਹੈ, ਕਿ ਇਹ ਪੁਸਤਕ ਸ. ਤਰਲੋਚਨ ਸਿੰਘ ਦੇ ਨਿੱਜੀ ਜੀਵਨ ਦੇ ਨਾਲ-ਨਾਲ, ਦੇਸ਼ ਦੇ ਇਤਿਹਾਸ ਵਿੱਚ ਵਾਪਰੀਆਂ ਕਈ ਮਹੱਤਵਪੂਰਨ ਘਟਨਾਵਾਂ ਅਤੇ ਉਨ੍ਹਾਂ ਨਾਲ ਪਏ ਸ. ਤਰਲੋਚਨ ਸਿੰਘ ਦੇ ਜੀਵਨ 'ਤੇ ਅਸਰ 'ਤੇ ਵੀ ਝਾਤੀ ਮਾਰਨ ਦਾ ਮੌਕਾ ਦਿੰਦੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸ. ਤਰਲੋਚਨ ਸਿੰਘ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗੀ। ਇਸ ਮੌਕੇ ਬੋਲਦਿਆਂ ਸ. ਤਰਲੋਚਨ ਸਿੰਘ ਨੇ ਕਿਹਾ ਕਿ ਵੰਡ ਸਮੇਂ ਬੇਘਰੇ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਡੇਢ ਸਾਲ ਪਟਿਆਲਾ ਵਿਖੇ ਬਾਲ ਮਜ਼ਦੂਰੀ ਦਾ ਸਹਾਰਾ ਲਿਆ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਖਾਲਸਾ ਸਕੂਲ ਵਿੱਚ ਦਾਖਲ ਕਰਵਾਉਣ ਲਈ ਬਚਾਇਆ। 1949 ਵਿੱਚ, ਉਸਨੇ ਦਸਵੀਂ ਪਾਸ ਕੀਤੀ ਅਤੇ ਬਾਅਦ ਵਿੱਚ 1955 ਵਿੱਚ ਅਰਥ ਸ਼ਾਸਤਰ ਵਿੱਚ ਐਮ.ਏ. ਕੀਤੀ। ਡਾ. ਸਰਬਜਿੰਦਰ ਸਿੰਘ ਡੀਨ ਫੈਕਲਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪ੍ਰੋ. ਕਰਮਜੀਤ ਸਿੰਘ ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ, ਪਟਿਆਲਾ, ਸੰਦੀਪ ਗੋਸ਼ ਸੰਪਾਦਕ ਆਉਟਲੁੱਕ ਸ. ਸੁਰੇਸ਼ ਕੁਮਾਰ ਆਈ.ਏ.ਐਸ. (ਸੇਵਾਮੁਕਤ), ਸ. ਰੁਪਿੰਦਰ ਸਿੰਘ ਸੀਨੀਅਰ ਐਸੋਸੀਏਟ ਐਡੀਟਰ (ਸੇਵਾਮੁਕਤ) ਦਿ ਟ੍ਰਿਬਿਊਨ ਅਤੇ ਲੇਖਕ ਡਾ. ਪ੍ਰਭਲੀਨ ਸਿੰਘ ਨੇ ਵੀ ਸ. ਤਰਲੋਚਨ ਸਿੰਘ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਸਿੱਖ ਧਰਮ ਦਾ ਵਿਸ਼ਵਕੋਸ਼ ਦਾ ਕਰਾਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਸਿੰਘ ਓਬਰਾਏ, ਸਿਆਸਤਦਾਨ ਸ. ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਸਾਬਕਾ ਵਿਧਾਇਕ ਸ. ਕੰਵਰ ਸੰਧੂ ਤੇ ਹੋਰ ਵੱਖ-ਵੱਖ ਸਖਸ਼ੀਅਤਾਂ ਹਾਜ਼ਰ ਸਨ। The post ਸਪੀਕਰ ਸੰਧਵਾਂ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਦਮ ਭੂਸ਼ਣ ਐਵਾਰਡੀ ਤਰਲੋਚਨ ਸਿੰਘ ਦੇ ਜੀਵਨ 'ਤੇ ਅਧਾਰਿਤ ਪੁਸਤਕ ਜਾਰੀ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ 'ਚ 14 ਜਨਵਰੀ ਤੱਕ ਛੁੱਟੀਆਂ Friday 05 January 2024 03:27 PM UTC+00 | Tags: anganwadi anganwadi-centers breaking-news holidays latest-news news punjab the-unmute-breaking-news ਚੰਡੀਗੜ੍ਹ, 5 ਜਨਵਰੀ 2024: ਪੰਜਾਬ ਸਰਕਾਰ ਨੇ ਸੂਬੇ ਦੇ ਆਂਗਣਵਾੜੀ ਸੈਂਟਰਾਂ (Anganwadi centers) ਵਿੱਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 3-6 ਸਾਲ ਦੇ ਬੱਚਿਆ ਨੂੰ 14 ਜਨਵਰੀ, 2024 ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੀਆਂ ਦੇ ਮੌਸਮ ਕਾਰਨ ਛੋਟੇ ਬੱਚਿਆ ਦਾ ਆਂਗਣਵਾੜੀ ਸੈਟਰਾਂ ਵਿੱਚ ਆਉਣਾ ਬਹੁਤ ਮੁਸ਼ਕਿਲ ਹੈ, ਜਿਸ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਟਰਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ 14 ਜਨਵਰੀ 2024 ਤੱਕ ਛੁੱਟੀਆਂ ਕੀਤੀਆਂ ਹਨ। ਆਂਗਣਵਾੜੀ ਵਰਕਰਾਂ ਵੱਲੋਂ 3-6 ਸਾਲ ਦੇ ਬੱਚਿਆ ਨੂੰ ਛੁੱਟੀਆਂ ਦੌਰਾਂਨ ਟੇਕਹੋਮ ਰਾਸ਼ਨ ਦਿੱਤਾ ਜਾਵੇ। ਕੈਬਨਿਟ ਮੰਤਰੀ ਨੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਟਰੈਕਰ ਉੱਤੇ ਰੋਜਾਨਾ ਰਿਪੋਰਟਿੰਗ ਕਰਨ ਅਤੇ ਪ੍ਰੀ ਸਕੂਲ ਸਿੱਖਿਆ ਤੋਂ ਇਲਾਵਾ ਬਾਕੀ ਸਕੀਮਾਂ ਦਾ ਬਣਦਾ ਲਾਭ ਲਾਭਪਾਤਰੀਆਂ ਨੂੰ ਪਹਿਲਾਂ ਦੀ ਤਰ੍ਹਾ ਦੇਣਾ ਯਕੀਨੀ ਬਣਾਉਣ। The post ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ 14 ਜਨਵਰੀ ਤੱਕ ਛੁੱਟੀਆਂ appeared first on TheUnmute.com - Punjabi News. Tags:
|
CM ਭਗਵੰਤ ਮਾਨ ਵੱਲੋਂ ਸੂਬੇ 'ਚ ਵੱਡੀ ਫਾਰਮਾਸਿਊਟੀਕਲ ਸਿਟੀ ਸਥਾਪਤ ਕਰਨ ਦੀ ਕਵਾਇਦ ਸ਼ੁਰੂ Friday 05 January 2024 03:32 PM UTC+00 | Tags: aam-aadmi-party breaking-news cm-bhagwant-mann latest-news news pharmaceutical-city the-unmute-punjabi-news ਵਿਸ਼ਾਖਾਪਟਨਮ, 5 ਜਨਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਾਰਮਾਸਿਊਟੀਕਲ ਕੰਪਨੀਆਂ ਨੂੰ ਸੂਬੇ ਵਿੱਚ ਵਿਆਪਕ ਪੱਧਰ ਉਤੇ ਨਿਵੇਸ਼ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਅੱਜ ਇੱਥੇ ਜਵਾਹਰ ਲਾਲ ਨਹਿਰੂ ਫਾਰਮਾ ਸਿਟੀ ਦਾ ਦੌਰਾ ਕਰਨ ਆਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਫਾਰਮਾਸਿਊਟੀਕਲ ਸੈਕਟਰ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਇੱਕ ਪਾਸੇ ਸੂਬੇ ਦੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਅਤੇ ਦੂਜੇ ਪਾਸੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਲਈ ਸੂਬੇ ਵਿੱਚ ਵੱਡਾ ਨਿਵੇਸ਼ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਨੂੰ ਫਾਰਮਾਸਿਊਟੀਕਲ ਖੇਤਰ ਵਿੱਚ ਮੋਹਰੀ ਬਣ ਕੇ ਉਭਰਨ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਫਾਰਮਾ ਸਿਟੀ ਦੇ ਅਧਿਕਾਰੀਆਂ ਨਾਲ ਵੀ ਸੂਬੇ ਵਿੱਚ ਅਜਿਹਾ ਹੀ ਪ੍ਰਾਜੈਕਟ ਸਥਾਪਤ ਕਰਨ ਲਈ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਫਾਰਮਾਸਿਊਟੀਕਲ ਸਿਟੀ ਸੂਬੇ ਲਈ ਵਰਦਾਨ ਸਾਬਤ ਹੋ ਸਕਦੀ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਇਸ ਸ਼ਹਿਰ ਨੂੰ ਸਥਾਪਤ ਕਰਨ ਦੀ ਸੰਭਾਵਨਾ ਤਲਾਸ਼ਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੁੱਖ ਮੰਤਰੀ ਨੇ ਫਾਰਮਾਸਿਊਟੀਕਲ ਸਿਟੀ ਦਾ ਦੌਰਾ ਵੀ ਕੀਤਾ ਅਤੇ ਫਾਰਮਾ ਕੰਪਨੀਆਂ ਦੇ ਯੂਨਿਟਾਂ ਵਿੱਚ ਜਾ ਉਨ੍ਹਾਂ ਦੇ ਕੰਮਕਾਜ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਰੰਗਲੇ ਪੰਜਾਬ’ ਦੀ ਸਿਰਜਣਾ ਲਈ ਅਜਿਹੇ ਪ੍ਰੋਜੈਕਟ ਸਮੇਂ ਦੀ ਮੁੱਖ ਲੋੜ ਹਨ। The post CM ਭਗਵੰਤ ਮਾਨ ਵੱਲੋਂ ਸੂਬੇ ‘ਚ ਵੱਡੀ ਫਾਰਮਾਸਿਊਟੀਕਲ ਸਿਟੀ ਸਥਾਪਤ ਕਰਨ ਦੀ ਕਵਾਇਦ ਸ਼ੁਰੂ appeared first on TheUnmute.com - Punjabi News. Tags:
|
ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਪਏ ਬਕਾਇਆ ਅਣਵਰਤੇ ਫੰਡਾਂ ਨੂੰ ਲੋਕਾਂ ਦੀ ਭਲਾਈ ਲਈ ਵਿਕਾਸ ਕਾਰਜਾਂ 'ਤੇ ਛੇਤੀ ਖਰਚਣ ਦੇ ਨਿਰਦੇਸ਼ Friday 05 January 2024 03:35 PM UTC+00 | Tags: balkar-singh breaking-news development-works funds news nws the-unmute-breaking the-unmute-breaking-news the-unmute-latest-news ਚੰਡੀਗੜ੍ਹ, 5 ਜਨਵਰੀ 2024: ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੱਲੋਂ ਅੱਜ ਮਿਉਂਸੀਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਵਿਕਾਸ ਕਾਰਜਾਂ ਸਬੰਧੀ ਵੱਖ-ਵੱਖ ਮੁੱਦਿਆਂ 'ਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਮੁੱਖ ਦਫ਼ਤਰ ਦੇ ਅਧਿਕਾਰੀਆਂ ਅਤੇ ਖੇਤਰੀ ਅਧਿਕਾਰੀਆਂ ਨਾਲ ਰੀਵੀਊ ਮੀਟਿੰਗ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਲਈ ਵੱਖ-ਵੱਖ ਸਕੀਮਾਂ ਅਧੀਨ ਅਣਵਰਤੇ ਫੰਡਾਂ ਨੂੰ ਜਲਦੀ ਤੋਂ ਜਲਦੀ ਜਾਰੀ ਗਾਈਡਲਾਈਨਜ਼ ਅਨੁਸਾਰ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾਵੇ। ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਦੇਸ਼ ਦੀ ਪੂਰਤੀ ਲਈ ਸੂਬਾ ਸਰਕਾਰ ਪੰਜਾਬ ਭਰ ਵਿੱਚ ਵਿਕਾਸ ਕਾਰਜ ਕਰਵਾ ਰਹੀ ਹੈ। ਰੀਵੀਊ ਮੀਟਿੰਗ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਵੱਲੋਂ ਸਵੱਛ ਭਾਰਤ ਮਿਸ਼ਨ ਅਤੇ ਅਮਰੁਤ ਮਿਸ਼ਨ ਅਧੀਨ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਹਨਾਂ ਸਕੀਮਾਂ ਅਧੀਨ ਪ੍ਰਾਜੈਕਟਾਂ ਦੀ ਸੂਚੀ ਅਤੇ ਐਕਸ਼ਨ ਪਲਾਨ ਅਧੀਨ ਪ੍ਰਾਪਤ ਹੋਈ ਰਾਸ਼ੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਚਲ ਰਹੇ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ। ਇਸੇ ਤਰ੍ਹਾਂ ਹੀ ਸੂਬੇ ਵਿੱਚ ਬਣ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟਾਂ ਅਤੇ ਵਾਟਰ ਟਰੀਟਮੈਂਟ ਪਲਾਂਟਾਂ ਲਈ ਢੁਕਵੀਂ ਥਾਂਵਾਂ ਦੀ ਉਪਲੱਬਧਤਾ ਬਾਰੇ ਵਿਸਥਾਰ ਪੂਰਵਕ ਚਰਚਾ ਕਰਦਿਆਂ ਕਿਹਾ ਕਿ ਜਿਥੇ ਕਿਤੇ ਸੀਵਰੇਜ਼ ਟਰੀਟਮੈਂਟ ਪਲਾਂਟਾਂ ਅਤੇ ਵਾਟਰ ਟਰੀਟਮੈਂਟ ਪਲਾਂਟਾਂ ਲਈ ਜਗਹ ਦੀ ਭਾਲ ਕਰਨ ਵਿੱਚ ਜਾਂ ਕਿਸੇ ਹੋਰ ਵਿਕਾਸ ਕਾਰਜ਼ਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਉਥੇ ਸਬੰਧਤ ਹਲਕੇ ਦੇ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸਮੱਸਿਆ ਦਾ ਨਿਪਟਾਰਾ ਕਰਵਾਇਆ ਜਾਵੇ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਇਸ ਲਈ ਸ਼ਹਿਰੀ ਸਥਾਨਕ ਇਕਾਈਆਂ ਦੀ ਵਿੱਚ ਸੀਵਰੇਜ਼ ਅਤੇ ਹੋਰ ਕੰਮਾਂ ਲਈ ਜੇਕਰ ਉਪਕਰਣਾਂ ਤੇ ਮਸ਼ੀਨਰੀ ਦੀ ਜਰੂਰਤ ਹੈ ਤਾਂ ਉਹ ਵੀ ਖਰੀਦ ਲਈ ਜਾਵੇ ਤਾਂ ਜੋ ਸੂਬਾ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਕਾਸ ਕਾਰਜਾਂ ਸਬੰਧੀ ਆਪਣੇ ਹਲਕੇ ਦੇ ਵਿਧਾਇਕਾਂ ਨਾਲ ਵਿਕਾਸ ਕਾਰਜਾਂ ਸਬੰਧੀ ਪੂਰੀ ਜਾਣਕਾਰੀ ਸਾਂਝੀ ਕਰਨ ਤਾਂ ਜੋ ਸੂਬਾ ਵਾਸੀਆਂ ਦੀ ਜ਼ਰੂਰਤ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਸਕਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਸਬੰਧੀ ਸਕੀਮਾਂ ਨੂੰ ਸਮੇਂ ਸਿਰ ਲਾਗੂ ਕੀਤਾ ਜਾਵੇ ਅਤੇ ਫੰਡਾਂ ਦਾ ਸਹੀ ਇਸਤੇਮਾਲ ਕੀਤਾ ਜਾਵੇ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਕੰਮ ਕਰਨਾ ਯਕੀਨੀ ਬਣਾਉਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸੂਬਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਇਸ ਲਈ ਜੇਕਰ ਕੋਈ ਵਿਅਕਤੀ ਭ੍ਰਿਸ਼ਟਾਚਾਰ ਕਰਦਾ ਫੜ੍ਹਿਆਂ ਜਾਂਦਾ ਹੈ ਤਾਂ ਉਸਨੂੰ ਬਖ਼ਸਿਆ ਨਹੀਂ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਵਿਧਾਇਕਾਂ ਵਿੱਚ ਜਗਦੀਪ ਕੰਬੋਜ਼ ਗੋਲਡੀ, ਅਮਿਤ ਰਤਨ, ਨਰੇਸ ਕਟਾਰਿਆ, ਬਲਕਾਰ ਸਿੱਧੂ, ਰਣਬੀਰ ਸਿੰਘ ਭੂਲਰ ਅਤੇ ਮਾਸਟਰ ਜਗਸੀਰ ਸਿੰਘ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ,. ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ ਦੀਪਤੀ ਉੱਪਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ। The post ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਪਏ ਬਕਾਇਆ ਅਣਵਰਤੇ ਫੰਡਾਂ ਨੂੰ ਲੋਕਾਂ ਦੀ ਭਲਾਈ ਲਈ ਵਿਕਾਸ ਕਾਰਜਾਂ 'ਤੇ ਛੇਤੀ ਖਰਚਣ ਦੇ ਨਿਰਦੇਸ਼ appeared first on TheUnmute.com - Punjabi News. Tags:
|
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ Friday 05 January 2024 03:38 PM UTC+00 | Tags: balwant-singh-nandgarh breaking-news kultar-singh-sandhwan ਚੰਡੀਗੜ੍ਹ, 5 ਜਨਵਰੀ 2024: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਜੀ ਦੇ ਅਕਾਲ ਚਲਾਣੇ ਨਾਲ਼ ਪੰਥਕ ਸਫ਼ਾਂ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਖੇਤਰ ਵਿੱਚ ਜਥੇਦਾਰ ਸਾਹਿਬ ਵੱਲੋਂ ਨਿਭਾਈਆਂ ਗਈਆਂ ਯਾਦਗਾਰੀ ਸੇਵਾਵਾਂ ਨੂੰ ਹਮੇਸ਼ਾ ਸਤਿਕਾਰ ਸਹਿਤ ਯਾਦ ਰੱਖਿਆ ਜਾਵੇਗਾ। ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰੀਵਾਰ ਸਮੇਤ ਸਮੂਹ ਸਾਧ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। The post ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest