TV Punjab | Punjabi News ChannelPunjabi News, Punjabi TV |
Table of Contents
|
Happy Birthday Deepika Padukone: ਮਾਡਲਿੰਗ ਤੋਂ ਐਕਟਿੰਗ ਦੀ ਦੁਨੀਆ 'ਚ ਆਈ ਦੀਪਿਕਾ ਨੇ 20 ਸਾਲ ਦੀ ਉਮਰ 'ਚ ਡੈਬਿਊ ਸੀ ਕੀਤਾ Friday 05 January 2024 04:54 AM UTC+00 | Tags: actress-deepika-padukone deepika-padukone-birthday entertainment entertainment-news-in-punajbi happy-birthday-deepika-padukone tv-punjab-news
9 ਸਾਲ ਦੀ ਉਮਰ ‘ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ ਕੰਨੜ ਫਿਲਮ ‘ਐਸ਼ਵਰਿਆ’ ਨਾਲ ਡੈਬਿਊ ਕੀਤਾ ਸੀ। ਲਵ ਆਜ ਕਲ ਨੇ ਬਦਲੀ ਤਕਦੀਰ The post Happy Birthday Deepika Padukone: ਮਾਡਲਿੰਗ ਤੋਂ ਐਕਟਿੰਗ ਦੀ ਦੁਨੀਆ ‘ਚ ਆਈ ਦੀਪਿਕਾ ਨੇ 20 ਸਾਲ ਦੀ ਉਮਰ ‘ਚ ਡੈਬਿਊ ਸੀ ਕੀਤਾ appeared first on TV Punjab | Punjabi News Channel. Tags:
|
ਪ੍ਰੈਸ਼ਰ ਕੁੱਕਰ 'ਚ ਪਕਾਈਆਂ ਗਈਆਂ ਦਾਲਾਂ ਸਿਹਤ ਲਈ ਹਨ ਹਾਨੀਕਾਰਕ! ਆਓ ਜਾਣਦੇ ਹਾਂ ਕੀ ਹੈ ਸੱਚ? Friday 05 January 2024 05:14 AM UTC+00 | Tags: cooking-food-in-pressure-cooker disadvantage-of-pressure-cooker health health-tips-punjabi-news is-it-healthy-to-cook-food-in-a-pressure-cooker pressure-cooker side-effects-of-pressure-cooker tv-punjab-news
ਦਾਲਾਂ ‘ਚ ਪਿਊਰੀਨ ਦੀ ਮਾਤਰਾ ਸੀਮਤ ਹੁੰਦੀ ਹੈ, ਜਿਸ ਕਾਰਨ ਸਰੀਰ ‘ਚ ਯੂਰਿਕ ਐਸਿਡ ਨਹੀਂ ਵਧਦਾ। ਦਰਅਸਲ ਕਿਹਾ ਜਾਂਦਾ ਹੈ ਕਿ ਪ੍ਰੈਸ਼ਰ ਕੁੱਕਰ ‘ਚ ਦਾਲ ਪਕਾਉਣ ਨਾਲ ਯੂਰਿਕ ਐਸਿਡ ਵਧਦਾ ਹੈ। ਦਾਲਾਂ ‘ਚ ਸੀਮਤ ਮਾਤਰਾ ‘ਚ ਪਿਊਰੀਨ ਹੁੰਦਾ ਹੈ, ਜਿਸ ਕਾਰਨ ਯੂਰਿਕ ਐਸਿਡ ਵਧਣ ਦੀ ਸਮੱਸਿਆ ਨਹੀਂ ਹੁੰਦੀ। ਇਹ ਵੀ ਹਕੀਕਤ ਹੈ ਕਿ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਸਹੀ ਖੁਰਾਕ ਦੀ ਚੋਣ ਕਰਨੀ ਜ਼ਰੂਰੀ ਹੈ ਪਰ ਦਾਲਾਂ ਦਾ ਸੇਵਨ ਕੋਈ ਸਮੱਸਿਆ ਨਹੀਂ ਪੈਦਾ ਕਰਦਾ। ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ਕਰਨ ਲਈ, ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਦਿਨ ਭਰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਨਾਲ ਯੂਰਿਕ ਐਸਿਡ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ। ਦਾਲ ‘ਤੇ ਬਣਨ ਵਾਲੇ ਝੱਗ ਵਿਚ ਸੈਪੋਨਿਨ, ਪ੍ਰੋਟੀਨ ਅਤੇ ਸਟਾਰਚ ਹੁੰਦਾ ਹੈ। ਇਹ ਸੈਪੋਨਿਨ ਦਾਲਾਂ ਵਿੱਚ ਸੀਮਤ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਖ਼ਤਰਨਾਕ ਨਹੀਂ ਹੈ ਕਿਉਂਕਿ ਇਹ ਸਰੀਰ ਵਿੱਚ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ, ਇਸ ਲਈ ਜੇਕਰ ਤੁਸੀਂ ਪ੍ਰੈਸ਼ਰ ਕੁੱਕਰ ਵਿੱਚ ਦਾਲ ਪਕਾ ਰਹੇ ਹੋ ਤਾਂ ਝੱਗ ਨੂੰ ਹਟਾਉਣ ਦੀ ਜ਼ਰੂਰਤ ਨਹੀਂ ਹੈ। The post ਪ੍ਰੈਸ਼ਰ ਕੁੱਕਰ ‘ਚ ਪਕਾਈਆਂ ਗਈਆਂ ਦਾਲਾਂ ਸਿਹਤ ਲਈ ਹਨ ਹਾਨੀਕਾਰਕ! ਆਓ ਜਾਣਦੇ ਹਾਂ ਕੀ ਹੈ ਸੱਚ? appeared first on TV Punjab | Punjabi News Channel. Tags:
|
ਹੁਣ ਤੁਹਾਡੀ ਜਾਸੂਸੀ ਨਹੀਂ ਕਰ ਸਕਣਗੀਆਂ ਵੈੱਬਸਾਈਟਾਂ, ਗੂਗਲ ਕ੍ਰੋਮ 'ਚ ਆਇਆ ਪ੍ਰਾਈਵੇਸੀ ਨਾਲ ਜੁੜਿਆ ਇਹ ਵੱਡਾ ਫੀਚਰ Friday 05 January 2024 05:45 AM UTC+00 | Tags: apple-safari chrome-browser google google-chrome-browser google-on-third-party-cookies mozilla-firefox tech-autos third-party-cookies tv-punjab-news
ਗੂਗਲ ਨੇ ਇਸ ਬਦਲਾਅ ਨੂੰ ਹੁਣੇ ਹੀ ਟੈਸਟ ਪੜਾਅ ਦੱਸਿਆ ਹੈ। ਸਾਲ ਦੇ ਅੰਤ ਤੱਕ ਕੂਕੀਜ਼ ਨੂੰ ਹਟਾਉਣ ਲਈ ਇੱਕ ਪੂਰੇ ਰੋਲਆਊਟ ਦੀ ਯੋਜਨਾ ਵੀ ਹੈ। ਹਾਲਾਂਕਿ, ਕੁਝ ਇਸ਼ਤਿਹਾਰ ਦੇਣ ਵਾਲੇ ਕਹਿੰਦੇ ਹਨ ਕਿ ਨਤੀਜੇ ਵਜੋਂ ਉਨ੍ਹਾਂ ਨੂੰ ਨੁਕਸਾਨ ਹੋਵੇਗਾ। ਗੂਗਲ ਕਰੋਮ ਦੁਨੀਆ ਦਾ ਸਭ ਤੋਂ ਮਸ਼ਹੂਰ ਇੰਟਰਨੈਟ ਬ੍ਰਾਊਜ਼ਰ ਹੈ। ਇਸਦੇ ਵਿਰੋਧੀ ਬ੍ਰਾਊਜ਼ਰ ਜਿਵੇਂ ਐਪਲ ਸਫਾਰੀ ਅਤੇ ਮੋਜ਼ੀਲਾ ਫਾਇਰਫਾਕਸ ਕੋਲ ਪਹਿਲਾਂ ਹੀ ਥਰਡ-ਪਾਰਟੀ ਕੁਕੀਜ਼ ਨੂੰ ਬਲੌਕ ਕਰਨ ਦਾ ਵਿਕਲਪ ਹੈ। ਹਾਲਾਂਕਿ, ਉਨ੍ਹਾਂ ਦਾ ਇੰਟਰਨੈਟ ਟ੍ਰੈਫਿਕ ਬਹੁਤ ਘੱਟ ਹੈ। ਗੂਗਲ ਨੇ ਕਿਹਾ ਹੈ ਕਿ ਬੇਤਰਤੀਬੇ ਤੌਰ ‘ਤੇ ਚੁਣੇ ਗਏ ਉਪਭੋਗਤਾਵਾਂ ਨੂੰ ਪੁੱਛਿਆ ਜਾਵੇਗਾ ਕਿ ਕੀ ਉਹ ਵਧੇਰੇ ਗੋਪਨੀਯਤਾ ਨਾਲ ਬ੍ਰਾਊਜ਼ ਕਰਨਾ ਚਾਹੁੰਦੇ ਹਨ. ਗੂਗਲ ਦੇ ਵਾਈਸ ਪ੍ਰੈਜ਼ੀਡੈਂਟ ਐਂਥਨੀ ਸ਼ਾਵੇਜ਼ ਨੇ ਇਕ ਬਲਾਗ ਪੋਸਟ ‘ਚ ਕਿਹਾ ਕਿ ਅਸੀਂ ਕ੍ਰੋਮ ਤੋਂ ਥਰਡ-ਪਾਰਟੀ ਕੁਕੀਜ਼ ਨੂੰ ਪੜਾਅਵਾਰ ਖਤਮ ਕਰਨ ਲਈ ਜ਼ਿੰਮੇਵਾਰ ਪਹੁੰਚ ਅਪਣਾ ਰਹੇ ਹਾਂ। ਅਸਥਾਈ ਵਿਕਲਪ ਮਿਲੇਗਾ The post ਹੁਣ ਤੁਹਾਡੀ ਜਾਸੂਸੀ ਨਹੀਂ ਕਰ ਸਕਣਗੀਆਂ ਵੈੱਬਸਾਈਟਾਂ, ਗੂਗਲ ਕ੍ਰੋਮ ‘ਚ ਆਇਆ ਪ੍ਰਾਈਵੇਸੀ ਨਾਲ ਜੁੜਿਆ ਇਹ ਵੱਡਾ ਫੀਚਰ appeared first on TV Punjab | Punjabi News Channel. Tags:
|
ਮੌਸਮ ਵਿਭਾਗ ਵੱਲੋਂ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਔਰੇਂਜ਼ ਅਲਰਟ, 9 ਜਨਵਰੀ ਨੂੰ ਮੀਂਹ ਦੀ ਸੰਭਾਵਨਾ Friday 05 January 2024 05:50 AM UTC+00 | Tags: dense-fog india news orange-alert-punjab punjab punjab-news punjab-weather top-news trending-news tv-punjab weather-update winter-punjab ਡੈਸਕ- ਪੰਜਾਬ ਵਿੱਚ ਅੱਜ ਵੀ ਠੰਢ ਤੇ ਧੁੰਦ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿੱਚ ਧੁੰਦ ਦਾ ਔਰੇਂਜ਼ ਅਲਰਟ ਜਾਰੀ ਕੀਤਾ ਹੈ। ਜਦੋਂਕਿ ਪੂਰਬੀ ਤੇ ਪੱਛਮੀ ਮਾਲਵੇ ਦੇ ਹੋਰ ਖੇਤਰਾਂ ਵਿੱਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਨੇ 6 ਜਨਵਰੀ ਨੂੰ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਫਿਰ 7 ਜਨਵਰੀ ਤੋਂ ਬਾਅਦ ਬੱਦਲਵਾਈ ਤੇ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਸੀਤ ਲਹਿਰ ਦਾ ਅਸਰ ਪੰਜਾਬ ਦੇ ਨਾਲ-ਨਾਲ ਪੂਰੇ ਉੱਤਰੀ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ ਵਿੱਚ ਮੀਂਹ ਨਾ ਪੈਣ ਕਾਰਨ ਜਨਵਰੀ ਦੀ ਸ਼ੁਰੂਆਤ ਧੁੰਦ ਨਾਲ ਹੋਈ ਹੈ, ਜੋ 6 ਜਨਵਰੀ ਤੱਕ ਜਾਰੀ ਰਹੇਗੀ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸੰਗਰੂਰ, ਪਟਿਆਲਾ, ਮੁਹਾਲੀ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫ਼ਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਵਿੱਚ ਅੱਧੀ ਰਾਤ ਤੋਂ ਧੁੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਅੱਜ ਵੀ ਪੂਰੇ ਪੰਜਾਬ ਵਿੱਚ ਸੂਰਜ ਚੜ੍ਹਨ ਦੀਆਂ ਸੰਭਾਵਨਾਵਾਂ ਨਾਮੁਮਕਿਨ ਹਨ। ਇਸ ਕਾਰਨ ਦਿਨ ਤੇ ਰਾਤ ਦੇ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਹੋਵੇਗਾ। ਮੌਸਮ ਮਾਹਿਰਾਂ ਨੇ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਫਰਕ ਦਾ ਕਾਰਨ ਮੀਂਹ ਦੀ ਕਮੀ ਨੂੰ ਦੱਸਿਆ ਹੈ। ਪੰਜਾਬ ਵਿੱਚ ਦਸੰਬਰ ਮਹੀਨੇ ਵਿੱਚ ਔਸਤਨ 10.7 ਐਮਐਮ ਮੀਂਹ ਪੈਂਦਾ ਹੈ, ਜਦੋਂਕਿ ਦਸੰਬਰ 2023 ਵਿੱਚ 70 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ। ਦਸੰਬਰ 2023 ਵਿੱਚ ਸਿਰਫ਼ 3.3 ਐਮਐਮ ਬਾਰਸ਼ ਦਰਜ ਕੀਤੀ ਗਈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਡਾਇਰੈਕਟਰ ਪਵਨੀਤ ਕੌਰ ਅਨੁਸਾਰ ਦਸੰਬਰ ਦੇ ਮਹੀਨੇ ਪੰਜਾਬ ਵਿੱਚ ਮੀਂਹ ਪੈਂਦਾ ਹੈ ਪਰ ਇਸ ਸਾਲ ਅਜਿਹਾ ਨਹੀਂ ਹੋਇਆ। ਖੁਸ਼ਕ ਮੌਸਮ ਕਾਰਨ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖੁਸ਼ਕ ਮੌਸਮ ਕਾਰਨ ਰਾਤ ਦਾ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ ਹੈ, ਜਦੋਂਕਿ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। The post ਮੌਸਮ ਵਿਭਾਗ ਵੱਲੋਂ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਔਰੇਂਜ਼ ਅਲਰਟ, 9 ਜਨਵਰੀ ਨੂੰ ਮੀਂਹ ਦੀ ਸੰਭਾਵਨਾ appeared first on TV Punjab | Punjabi News Channel. Tags:
|
ਅਫਰੀਕਾ ਚ ਟੀਮ ਇੰਡੀਆ ਦਾ ਮਿਸ਼ਨ ਫ਼ਤਿਹ,ਕੇਪਟਾਊਨ 'ਚ ਪਹਿਲੀ ਵਾਰ ਜਿੱਤਿਆ ਮੈਚ Friday 05 January 2024 05:54 AM UTC+00 | Tags: icc india india-south-africa-2nd-test news rohit-sharma sports sports-news top-news trending-news virat-kohli ਡੈਸਕ- ਦੱਖਣੀ ਅਫਰੀਕਾ ਦੇ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਦਾ ਜਲਵਾ ਜਾਰੀ ਹੈ, ਭਾਰਤ (India) ਨੇ ਕੇਪਟਾਊਨ ਦੀ ਧਰਤੀ ਤੇ ਪਹਿਲੀ ਵਾਰ ਦੱਖਣੀ ਅਫਰੀਕਾ ਨੂੰ ਹਰਾਇਆ ਹੈ। ਦੱਖਣੀ ਅਫ਼ਰੀਕਾ ਦੀ ਧਰਤੀ 'ਤੇ ਭਾਰਤ ਦੀ ਇਹ ਪੰਜਵੀਂ ਟੈਸਟ ਜਿੱਤ ਹੈ, ਜਦਕਿ ਇਸ ਵਾਰ ਵੀ ਉਸ ਨੇ ਸੀਰੀਜ਼ ਬਰਾਬਰ ਕਰ ਲਈ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਕੇਪਟਾਊਨ ਬਾ-ਕਮਾਲ ਖੇਡ ਦਾ ਪ੍ਰਦਰਸ਼ਨ ਕਰਦਿਆਂ ਮਹਿਜ਼ 2 ਦਿਨਾਂ ਅੰਦਰ ਹੀ ਅਫਰੀਕੀ ਟੀਮ ਨੂੰ ਹਰਾਕੇ ਇਸ ਜਿੱਤ ਨੂੰ ਆਪਣੇ ਨਾਂਅ ਕਰ ਲਿਆ. ਕੇਪਟਾਊਨ ਚ ਹੋਈ ਜਿੱਤ ਨਾਲ ਹੀ ਟੀਮ ਇੰਡੀਆ ਨੇ ਸੈਂਚੁਰੀਅਨ ਟੈਸਟ 'ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ ਭਾਰਤ ਨੇ ਕੇਪਟਾਊਨ ਟੈਸਟ (Test) 'ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਟੀਮ ਨੂੰ ਇਸ ਮੈਦਾਨ ਵਿੱਚ ਜਿੱਤ ਹਾਸਿਲ ਹੋਈ ਹੈ। ਇਸ ਨਾਲ ਟੀਮ ਇੰਡੀਆ ਨੇ ਟੈਸਟ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ, ਭਾਵੇਂ ਭਾਰਤੀ ਟੀਮ ਇੱਥੇ ਸੀਰੀਜ਼ ਜਿੱਤਣ 'ਚ ਕਾਮਯਾਬ ਨਹੀਂ ਹੋਈ ਪਰ ਇਸ ਨੇ ਸੀਰੀਜ਼ ਨੂੰ ਜ਼ਰੂਰ ਬਚਾ ਲਿਆ ਹੈ। ਇਸ ਮੈਚ ਵਿੱਚ ਜੇਕਰ ਦੋਵੇਂ ਟੀਮਾਂ ਦੇ ਪ੍ਰਦਰਸ਼ਨ ਤੇ ਝਾਤ ਮਾਰੀ ਜਾਵੇ ਤਾਂ ਦੱਖਣੀ ਅਫਰੀਕਾ ਦੀ ਪਹਿਲੀ (First)ਪਾਰੀ ਮਹਿਜ਼ 55 ਦੌੜਾਂ ਤੇ ਨਿਪਟ ਗਈ ਅਤੇ ਦੂਜੀ ਪਾਰੀ ਅਫਰੀਕੀ ਟੀਮ 176 ਦੌੜਾਂ ਹੀ ਬਣਾ ਸਕੀ । ਉਧਰ ਭਾਰਤੀ ਟੀਮ ਨੇ 153 ਦੌੜਾਂ ਬਣਾਈਆਂ ਤੇ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ਗੁਆਕੇ 80 ਦੌੜਾਂ ਬਣਾਈਆਂ ਤੇ ਇਸ ਮੈਚ ਨੂੰ ਆਪਣੇ ਨਾਂਅ ਕਰ ਲਿਆ। The post ਅਫਰੀਕਾ ਚ ਟੀਮ ਇੰਡੀਆ ਦਾ ਮਿਸ਼ਨ ਫ਼ਤਿਹ,ਕੇਪਟਾਊਨ 'ਚ ਪਹਿਲੀ ਵਾਰ ਜਿੱਤਿਆ ਮੈਚ appeared first on TV Punjab | Punjabi News Channel. Tags:
|
ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ Friday 05 January 2024 06:00 AM UTC+00 | Tags: amritpal-singh dgp-punjab india news punjab punjab-news punjab-police punjab-politics top-news trending-news ਡੈਸਕ- ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਹਿਰਾਸਤ ‘ਚ ਲਿਆ ਹੈ। ਇਸ ਦਾ ਖੁਲਾਸਾ ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਨੇ ਕੀਤਾ ਹੈ। ਜਿਸ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਉਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਅੰਮ੍ਰਿਤਪਾਲ ਸਿੰਘ ਦੀ ਮਾਸੀ ਦਾ ਲੜਕਾ ਹੈ। ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਪੰਜਵੇ ਤਖ਼ਤ ਸ੍ਰੀ ਹਜੂਰ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਉਪਰੰਤ ਜਦੋਂ ਵਾਪਸ ਆ ਰਿਹਾ ਸੀ ਤਾਂ ਪੰਜਾਬ ਪੁਲਿਸ ਵੱਲੋਂ ਦਿੱਲੀ ਪਹੁੰਚਕੇ ਉਹਨਾਂ ਨਾਲ ਮੌਜੂਦ ਇੱਕ ਉਨ੍ਹਾਂ ਦੀ ਮਾਸੀ ਦੇ ਬੇਟੇ ਗੁਰਪ੍ਰੀਤ ਸਿੰਘ ਨੂੰ ਬਿਨਾ ਦਿੱਲੀ ਪੁਲਿਸ ਦੇ ਹਿਰਾਸਤ ਵਿੱਚ ਲਿਆ ਸੀ। ਜਦੋ ਗੱਡੀ ਅੰਦਰ ਮੌਜੂਦ ਸੰਗਤਾਂ ਨੂੰ ਪਤਾ ਲਗਿਆ ਤਾਂ ਉਨ੍ਹਾਂ ਵਿਰੋਧ ਵਿਚ ਪੰਜਾਬ ਪੁਲਿਸ ਦੇ ਇਕ ਮੁਲਾਜਮ ਨੂੰ ਗੱਡੀ ਦੇ ਡੱਬੇ ਅੰਦਰ ਬਿਠਾ ਲਿਆ ਤੇ ਗੱਡੀ ਨੂੰ ਸਟੇਸ਼ਨ ਤੇ ਹੀ ਰੁਕਵਾ ਦਿੱਤਾ ਗਿਆ। ਉੱਥੇ ਮੌਜੂਦ ਸੰਗਤਾਂ ਪੰਜਾਬ ਪੁਲਿਸ ਨੂੰ ਪੁੱਛ ਰਹੀਆਂ ਸਨ ਕਿ ਗੁਰਪ੍ਰੀਤ ਸਿੰਘ ਪੰਜਾਬ ਅੰਦਰ ਆਮ ਘੁੰਮਦਾ ਫਿਰਦਾ ਹੈ ਤੇ ਪੰਜੋ ਤਖਤਾਂ ਤੇ ਹੋਈ ਅਰਦਾਸ ਅੰਦਰ ਸ਼ਾਮਿਲ ਰਿਹਾ ਹੈ ਤੇ ਇਹ ਗੱਡੀ ਪੰਜਾਬ ਹੀ ਜਾ ਰਹੀ ਹੈ ਫੇਰ ਇਸ ਨੂੰ ਦਿੱਲੀ ਤੋਂ ਕਿਉਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ? ਇਸ ਸਬੰਧੀ ਜਾਣਕਾਰੀ ਦਿੰਦਿਆ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੌਜੂਦ ਨੌਜਵਾਨ ਨੂੰ ਗੈਰਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲੈਣ ਆਈ ਪੰਜਾਬ ਪੁਲਿਸ ਦਾ ਮੌਕੇ ਤੇ ਪਹੁੰਚ ਕੇ ਵਿਰੋਧ ਕੀਤੀ ਤੇ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਰਵਾਨਾ ਹੋਣ ਦਿੱਤਾ। ਅਸੀ ਹਰ ਤਰ੍ਹਾਂ ਨਾਲ ਆਪਣੇ ਨੌਜਵਾਨਾਂ ਦੇ ਨਾਲ ਖੜ੍ਹੇ ਹਾਂ ਤੇ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ । ਨੌਜਵਾਨ ਸਿੱਖ ਆਗੂ ਅਮ੍ਰਿੰਤਪਾਲ ਸਿੰਘ ਦਾ ਪਰਿਵਾਰ ਤਖ਼ਤਾਂ ਤੇ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਉਪਰੰਤ ਜਦੋਂ ਵਾਪਸ ਆ ਰਿਹਾ ਸੀ ਤਾਂ ਪੰਜਾਬ ਪੁਲਿਸ ਵੱਲੋਂ ਦਿੱਲੀ ਪਹੁੰਚਕੇ ਉਹਨਾਂ ਨਾਲ ਮੌਜੂਦ ਇੱਕ ਸਿੱਖ ਨੌਜਵਾਨ ਨੂੰ ਬਿਨਾ ਦਿੱਲੀ ਪੁਲਿਸ ਨੂੰ ਸੂਚਨਾ ਦਿੱਤੇ ਹਿਰਾਸਤ ਵਿੱਚ ਲਿਆ ਗਿਆ ਹੈ । ਅਸੀ ਤੁਰੰਤ ਪੁਲਿਸ ਸਟੇਸ਼ਨ ਪਹੁੰਚ ਕੇ ਪੁਲਿਸ ਦੇ ਅਫਸਰਾਂ ਨੂੰ ਸਿੱਧੀ ਤੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਅੱਜ 31 ਸਾਲਾਂ ਬਾਅਦ ਵੀ ਜਿੰਨਾ ਪੁਲਿਸ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਉਹਨਾਂ ਖਿਲਾਫ ਕੇਸ ਖੁੱਲ੍ਹ ਰਹੇ ਹਨ। ਇਸ ਲਈ ਜਿਹੜੇ ਅੱਜ ਸਰਕਾਰ ਦੀ ਸ਼ਹਿ ਤੇ ਸਿੱਖ ਨੌਜਵਾਨਾਂ ਖ਼ਿਲਾਫ਼ ਦਮਨ ਚੱਕਰ ਚਲਾ ਰਹੇ ਹਨ । ਇਹਨਾਂ ਨੂੰ ਵੀ ਸਮਾਂ ਆਉਣ ਤੇ ਹਿਸਾਬ ਦੇਣਾ ਪੈ ਸਕਦਾ ਹੈ । ਇਸ ਲਈ ਪੁਲਿਸ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਕਾਰਵਾਈ ਕਰੇ । ਭਗਵੰਤ ਮਾਨ ਸਰਕਾਰ ਸਿੱਖਾਂ ਨਾਲ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਟੱਪ ਰਹੀ ਹੈ । ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਕੁਲਵੰਤ ਸਿੰਘ ਰਾਉਂਕੇ ਨੂੰ ਜੇਲ੍ਹ ਵਿੱਚੋਂ ਪੈਰੋਲ ਮਿਲਣ ਦੇ ਬਾਵਜੂਦ ਵੀ ਘਰ ਨਹੀਂ ਜਾਣ ਦਿੱਤਾ ਜਾ ਰਿਹਾ ਸਗੋਂ ਮੋਗਾ ਪੁਲਿਸ ਵੱਲੋਂ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ । ਪੰਜਾਬ ਦਾ ਮੁੱਖ ਮੰਤਰੀ ਚੇਤੇ ਰੱਖੇ ਕਿ ਉਸਦਾ ਰਾਜ ਭਾਗ ਸਦਾ ਨਹੀ ਰਹਿਣਾ । The post ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ appeared first on TV Punjab | Punjabi News Channel. Tags:
|
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਦਿਹਾਂਤ Friday 05 January 2024 06:03 AM UTC+00 | Tags: balwant-singh-nandgarh india news punjab punjab-news punjab-politics sgpc top-news trending-news ਡੈਸਕ- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਫਾਰਮ ਹਾਊਸ, ਜੇਲ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਬਾਅਦ ਦੁਪਹਿਰ ਕੀਤਾ ਜਾਵੇਗਾ। ਬਲਵੰਤ ਸਿੰਘ ਨੰਦਗੜ੍ਹ 1997 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਬਣੇ ਸਨ। 2003 ਵਿਚ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਬਲਵੰਤ ਸਿੰਘ ਨੰਦਗੜ੍ਹ ਨੇ ਕੌਮ ਦੀ ਵੱਖਰੀ ਹਸਤੀ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਡਟ ਕੇ ਸਟੈਂਡ ਲਿਆ ਭਾਵੇਂ ਕਿ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੀ ਜਥੇਦਾਰੀ ਵੀ ਛੱਡਣੀ ਪਈ। ਦਰਬਾਰ-ਏ-ਖਾਲਸਾ ਜਥੇਬੰਦੀ ਵਲੋ ਜਥੇਦਾਰ ਨੰਦਗੜ ਦੀ ਅਗਵਾਈ ਹੇਠ 14 ਅਕਤੂਬਰ 2018 ਨੂੰ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਮਨਾਏ ਗਏ 'ਲਾਹਣਤ ਦਿਹਾੜੇ' ਦੌਰਾਨ ਪ੍ਰਕਾਸ਼ ਸਿੰਘ ਬਾਦਲ ਸਬੰਧੀ 'ਲਾਹਣਤ ਪੱਤਰ' ਵੀ ਪੜ੍ਹਿਆ ਗਿਆ ਸੀ । The post ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਦਿਹਾਂਤ appeared first on TV Punjab | Punjabi News Channel. Tags:
|
ਸਮਾਰਟਫੋਨ ਨੂੰ ਜਲਦੀ 'ਡੱਬਾ' ਬਣਾ ਦਿੰਦਿਆਂ ਹਨ ਇਹ 5 ਗਲਤੀਆਂ Friday 05 January 2024 06:15 AM UTC+00 | Tags: android-phone-longevity-tips battery-charging-tips-for-android-phones code-to-make-your-phone-battery-last-longer how-to-keep-phone-battery-healthy-android how-to-keep-your-phone-on-for-a-long-time how-to-make-your-phone-battery-last-longer how-to-preserve-phone-battery-lifespan-samsung samsung-phone-longevity-tips tech-autos tv-punjab-news
ਸਾਫਟਵੇਅਰ ਅੱਪਡੇਟ ਨੂੰ ਨਜ਼ਰਅੰਦਾਜ਼ ਨਾ ਕਰੋ ਸਟੋਰੇਜ ਨੂੰ ਓਵਰਲੋਡ ਕਰਨ ਤੋਂ ਬਚੋ ਬਹੁਤ ਸਾਰੀਆਂ ਐਪਸ ਇੰਸਟੌਲ ਨਾ ਕਰੋ ਫ਼ੋਨ ਦੀ ਬੈਟਰੀ ਨੂੰ ਜ਼ੀਰੋ ਤੱਕ ਪਹੁੰਚਣ ਤੋਂ ਰੋਕੋ ਫ਼ੋਨ ਨੂੰ ਬਹੁਤ ਜ਼ਿਆਦਾ ਤਾਪਮਾਨਾਂ ਤੋਂ ਬਚਾਓ The post ਸਮਾਰਟਫੋਨ ਨੂੰ ਜਲਦੀ ‘ਡੱਬਾ’ ਬਣਾ ਦਿੰਦਿਆਂ ਹਨ ਇਹ 5 ਗਲਤੀਆਂ appeared first on TV Punjab | Punjabi News Channel. Tags:
|
ਜੋੜਾਂ ਦਾ ਦਰਦ ਹੈ ਤਾਂ ਕਰਵਾਓ ਯੂਰਿਕ ਐਸਿਡ ਦਾ ਟੈਸਟ, ਜਾਣੋ ਸਿਹਤ ਲਈ ਕਿੰਨਾ ਹੈ ਨੁਕਸਾਨਦਾਇਕ Friday 05 January 2024 07:00 AM UTC+00 | Tags: health joint-pain-problems tv-punjab-news uric-acid uric-acid-causes uric-acid-side-effects uric-acid-tes
ਪਿਊਰੀਨ ਯੂਰਿਕ ਐਸਿਡ ਨੂੰ ਵਧਾਉਂਦਾ ਹੈ ਇਸਦੇ ਮਾੜੇ ਪ੍ਰਭਾਵ ਯੂਰਿਕ ਐਸਿਡ ਵਧਣ ਦੇ ਲੱਛਣ ਸੁਰੱਖਿਆ ਲਈ ਇਹ ਉਪਾਅ ਕਰੋ The post ਜੋੜਾਂ ਦਾ ਦਰਦ ਹੈ ਤਾਂ ਕਰਵਾਓ ਯੂਰਿਕ ਐਸਿਡ ਦਾ ਟੈਸਟ, ਜਾਣੋ ਸਿਹਤ ਲਈ ਕਿੰਨਾ ਹੈ ਨੁਕਸਾਨਦਾਇਕ appeared first on TV Punjab | Punjabi News Channel. Tags:
|
ਜ਼ਖਮੀ ਰਿਸ਼ਭ ਪੰਤ ਨੂੰ ਫਿੱਟ ਹੋਣ ਲਈ ਸਿਖਲਾਈ ਦੇ ਰਹੇ ਹਨ MS ਧੋਨੀ Friday 05 January 2024 07:30 AM UTC+00 | Tags: 2016-ranji-trophy created-a-stir-in-2016-ranji-trophy csk ipl ipl-2024 ms-dhoni ms-dhoni-ipl ms-dhoni-is-training-injured-rishabh-pant ms-dhoni-is-training-injured-rishabh-pant-to-get-fit ms-dhoni-is-training-rishabh-pant ms-dhoni-training-rishabh-pant ranji-trophy rishabh-pant rishabh-pant-accident rishabh-pant-created-a-stir-in-2016-ranji-trophy rishabh-pant-health-update rishabh-pant-ipl rishabh-pant-news sports tv-punjab-news
ਪੰਤ ਨੇ ਰਣਜੀ ਟਰਾਫੀ ‘ਚ ਹਲਚਲ ਮਚਾ ਦਿੱਤੀ ਸੀ ਰਿਸ਼ਭ ਦਾ ਬੱਲਾ ਵਿਦੇਸ਼ੀ ਧਰਤੀ ‘ਤੇ ਕਾਫੀ ਖੇਡ ਚੁੱਕਾ ਹੈ ਪੰਤ IPL ‘ਚ ਵਾਪਸੀ ਕਰ ਸਕਦੇ ਹਨ
ਰਿਸ਼ਭ ਪੰਤ ਨੇ ਚਾਰ ਮਹੀਨੇ ਪਹਿਲਾਂ ਵੀ ਹੈਲਥ ਅਪਡੇਟ ਦਿੱਤੀ ਸੀ
ਕਾਰ ਹਾਦਸਾ ਪਿਛਲੇ ਸਾਲ 30 ਦਸੰਬਰ ਨੂੰ ਹੋਇਆ ਸੀ The post ਜ਼ਖਮੀ ਰਿਸ਼ਭ ਪੰਤ ਨੂੰ ਫਿੱਟ ਹੋਣ ਲਈ ਸਿਖਲਾਈ ਦੇ ਰਹੇ ਹਨ MS ਧੋਨੀ appeared first on TV Punjab | Punjabi News Channel. Tags:
|
SA Vs IND: ਕੇਪਟਾਊਨ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਦਾ ਮਜ਼ਾਕੀਆ ਪੋਜ਼ ਹੋਇਆ ਵਾਇਰਲ Friday 05 January 2024 08:00 AM UTC+00 | Tags: cape-town-test ind-vs-sa-2nd-test newlands-cricket-ground sa-vs-ind-2nd-test sports sports-news-in-punjabi team-india-celebration tv-punjab-news virat-kohli-celebration
ਮੈਚ ਦੀ ਸਮਾਪਤੀ ਤੋਂ ਬਾਅਦ ਦੋਵਾਂ ਟੀਮਾਂ ਦਾ ਗਰੁੱਪ ਫੋਟੋ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਦੋਵੇਂ ਟੀਮਾਂ ਦੇ ਖਿਡਾਰੀ ਅਤੇ ਕਪਤਾਨ ਇੱਕਠੇ ਨਜ਼ਰ ਆਏ। ਇਸ ਦੌਰਾਨ ਵਿਰਾਟ ਕੋਹਲੀ ਦੇ ਮਜ਼ਾਕੀਆ ਪੋਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਸ ਪੋਜ਼ ‘ਚ ਕਿੰਗ ਕੋਹਲੀ ਆਪਣੇ ਗੋਡੇ ਝੁਕੇ ਅਤੇ ਦੋਵੇਂ ਹੱਥ ਉੱਚੇ ਕੀਤੇ ਨਜ਼ਰ ਆ ਰਹੇ ਹਨ। ਵਿਰਾਟ ਦੇ ਇਸ ਪੋਜ਼ ਨੇ ਟੀਮ ਇੰਡੀਆ ਦੇ ਜਸ਼ਨ ਨੂੰ ਹੋਰ ਸ਼ਾਨਦਾਰ ਬਣਾ ਦਿੱਤਾ। ਹੁਣ ਵਿਰਾਟ ਦਾ ਇਹ ਪੋਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਖਣੀ ਅਫਰੀਕਾ ਖਿਲਾਫ ਭਾਰਤ ਦੀ ਪਹਿਲੀ ਪਾਰੀ ਵਿੱਚ ਵਿਰਾਟ ਨੇ 59 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਹਾਲਾਂਕਿ ਦੂਜੀ ਪਾਰੀ ‘ਚ ਉਹ ਸਿਰਫ 12 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਸੀਰੀਜ਼ ‘ਚ ਉਸ ਨੇ ਦੋ ਮੈਚਾਂ ਦੀਆਂ ਚਾਰ ਪਾਰੀਆਂ ‘ਚ 43.00 ਦੀ ਔਸਤ ਅਤੇ 79.63 ਦੀ ਸਟ੍ਰਾਈਕ ਰੇਟ ਨਾਲ 172 ਦੌੜਾਂ ਬਣਾਈਆਂ। ਕੇਪਟਾਊਨ ਦੇ ਨਿਊਲੀਲੈਂਡਸ ਕ੍ਰਿਕਟ ਸਟੇਡੀਅਮ ‘ਚ ਭਾਰਤ ਦੀ ਇਹ ਪਹਿਲੀ ਟੈਸਟ ਜਿੱਤ ਹੈ। ਇਸ ਨਾਲ ਟੀਮ ਇੰਡੀਆ ਕੇਪਟਾਊਨ ‘ਚ ਟੈਸਟ ਮੈਚ ਜਿੱਤਣ ਵਾਲੀ ਪਹਿਲੀ ਏਸ਼ਿਆਈ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਇਸ ਮੈਦਾਨ ‘ਤੇ ਦੱਖਣੀ ਅਫਰੀਕਾ ਖਿਲਾਫ ਛੇ ਟੈਸਟ ਮੈਚ ਖੇਡੇ ਸਨ ਅਤੇ ਇਨ੍ਹਾਂ ‘ਚੋਂ ਚਾਰ ਹਾਰੇ ਸਨ ਜਦਕਿ ਦੋ ਮੈਚ ਡਰਾਅ ਰਹੇ ਸਨ। ਕੇਪਟਾਊਨ ਦੇ ਨਿਊਲੈਂਡਸ ਕ੍ਰਿਕਟ ਮੈਦਾਨ ‘ਤੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਰੋਹਿਤ ਸ਼ਰਮਾ ਟੈਸਟ ਕ੍ਰਿਕਟ ‘ਚ ਇਸ ਮੈਦਾਨ ‘ਤੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਹਰਾਉਣ ਵਾਲੇ ਏਸ਼ੀਆ ਦੇ ਪਹਿਲੇ ਕਪਤਾਨ ਬਣ ਗਏ ਹਨ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਦੂਜਾ ਟੈਸਟ ਮੈਚ ਕ੍ਰਿਕਟ ਇਤਿਹਾਸ ਦਾ ਸਭ ਤੋਂ ਛੋਟਾ ਟੈਸਟ ਸੀ, ਜੋ ਦੋ ਦਿਨ ਵੀ ਨਹੀਂ ਚੱਲ ਸਕਿਆ ਅਤੇ ਪਹਿਲਾਂ ਹੀ ਖਤਮ ਹੋ ਗਿਆ। ਇਸ ਟੈਸਟ ਮੈਚ ‘ਚ ਕੁੱਲ 33 ਵਿਕਟਾਂ ਡਿੱਗੀਆਂ ਅਤੇ ਇਸ ਮੈਚ ‘ਚ ਸਿਰਫ 642 ਗੇਂਦਾਂ ਹੀ ਸੁੱਟੀਆਂ ਗਈਆਂ।ਭਾਰਤ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ 1-1 ਨਾਲ ਡਰਾਅ ਕਰ ਲਈ। ਭਾਰਤ ਨੇ ਟੈਸਟ ਕ੍ਰਿਕਟ ‘ਚ ਸਿਰਫ ਦੂਜੀ ਵਾਰ ਦੱਖਣੀ ਅਫਰੀਕਾ ‘ਚ ਟੈਸਟ ਸੀਰੀਜ਼ ਡਰਾਅ ਕੀਤੀ ਹੈ। ਇਸ ਤੋਂ ਪਹਿਲਾਂ ਐੱਮਐੱਸ ਧੋਨੀ ਦੀ ਕਪਤਾਨੀ ‘ਚ ਭਾਰਤ ਨੇ 2010-11 ‘ਚ ਟੈਸਟ ਸੀਰੀਜ਼ ਡਰਾਅ ਕੀਤੀ ਸੀ। The post SA Vs IND: ਕੇਪਟਾਊਨ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਦਾ ਮਜ਼ਾਕੀਆ ਪੋਜ਼ ਹੋਇਆ ਵਾਇਰਲ appeared first on TV Punjab | Punjabi News Channel. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest