ਪੱਛਮੀ ਬੰਗਾਲ ਦੇ ਨਾਰਥ 24 ਪਰਗਨਾ ਜ਼ਿਲ੍ਹੇ ਤੋਂ ਈਡੀ ਨੇ ਟੀਐੱਮਸੀ ਨੇਤਾ ਅਤੇ ਬੋਂਗਾਂਵ ਨਗਰਪਾਲਿਕਾ ਦੇ ਸਾਬਕਾ ਪ੍ਰਧਾਨ ਸ਼ੰਕਰ ਅਧਿਐ ਨੂੰ ਈਡੀ ਨੇ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ। ਬੀਤੇ ਦਿਨੀਂ ਈਡੀ ਤੇ ਸੀਆਰਪੀਐੱਫ ਦੀ ਟੀਮ ਸ਼ੰਕਰ ਤੇ ਟੀਐੱਮਸੀ ਨੇਤਾ ਸ਼ੇਖ ਸ਼ਾਹਜਹਾਂ ਦੇ ਘਰ ਛਾਪਾ ਮਾਰਨ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਅਧਿਕਾਰੀਆਂ ‘ਤੇ ਹਮਲਾ ਕੀਤਾ ਸੀ।
ਈਡੀ ਨੇ ਦੱਸਿਆ ਕਿ ਲਗਭਗ 800 ਤੋਂ 1000 ਲੋਕਾਂ ਦੀ ਭੀੜ ਨੇ ਕਤਲ ਕਰਨਦੇ ਇਰਾਦੇ ਨਾਲ ਹਮਲਾ ਕੀਤਾ ਸੀ। ਭੀੜ ਕੋਲ ਲਾਠੀਆਂ, ਪੱਥਰ, ਇੱਟ ਵਰਗੇ ਹਥਿਆਰ ਸਨ। ਹਮਲੇ ਵਿਚ 3 ਅਧਿਕਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭੀੜ ਨੇ ਉਨ੍ਹਾਂ ਦੇ ਮੋਬਾਈਲ ਫੋਨ, ਲੈਪਟਾਪ, ਨਕਦੀ ਤੇ ਵਾਲੇਟ ਵੀ ਖੋਹ ਲਏ। ਇਸ ਤੋਂ ਇਲਾਵਾ ਉਨ੍ਹਾਂ ਦੇ ਵਾਹਨਾਂ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ।
ਦੱਸ ਦੇਈਏ ਕਿ ਈਡੀ ਨੇ ਸ਼ੁੱਕਰਵਾਰ ਨੂੰ ਰਾਸ਼ਨ ਘਪਲੇ ਮਾਮਲੇ ਵਿਚ ਸੂਬੇ ਦੇ 15 ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ।ਇਕ ਟੀਮ ਨਾਰਥ 24 ਪਰਗਨਾ ਜ਼ਿਲ੍ਹੇ ਦੇ ਪਿੰਡ ਵਿਚ ਸ਼ੇਖ ਸ਼ਾਹਜਹਾਂ ਅਤੇ ਸ਼ੰਕਰ ਅਧਿਐ ਦੇ ਘਰ ਜਾ ਰਹੀ ਸੀ। ਇਸ ਦੌਰਾਨ ਟੀਐੱਮਸੀ ਸਮਰਥਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 63 ਕਿਲੋ ਅ.ਫ਼ੀਮ ਸਣੇ 4 ਸਮੱ.ਗਲਰ ਕੀਤੇ ਗ੍ਰਿਫਤਾਰ
ਈਡੀ ਨੇ ਦੱਸਿਆ ਕਿ ਭੀੜ ਨੇ ਹਮਲਾ ਉਦੋਂ ਕੀਤਾ ਜਦੋਂ ਸ਼ਾਹਜਹਾਂ ਦੇ ਘਰ ਦਾਤਾਲਾ ਤੋੜਿਆ ਜਾ ਰਿਹਾ ਸੀ।ਇਸ ਤੋਂ ਪਹਿਲਾਂ ਸ਼ਾਹਜਹਾਂ ਨੂੰ ਕਈ ਵਾਰ ਫੋਨ ਕਰਕੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਆਏ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”
The post ਰਾਸ਼ਨ ਘਪਲੇ ‘ਚ TMC ਨੇਤਾ ਗ੍ਰਿਫਤਾਰ, ਰੇਡ ਮਾਰਨ ਗਈ ED ਟੀਮ ‘ਤੇ ਕੱਲ੍ਹ ਪਾਰਟੀ ਸਮਰਥਕਾਂ ਨੇ ਕੀਤਾ ਸੀ ਹਮ.ਲਾ appeared first on Daily Post Punjabi.