ਚੀਨ ਨੇ ਬਣਾਈ ਦੁਨੀਆ ਦੀ ਸਭ ਤੋਂ ਡੂੰਘੀ ਅੰਡਰਗ੍ਰਾਊਂਡ ਲੈਬ, 120 ਸਵੀਮਿੰਗ ਪੂਲ ਜਿੰਨਾ ਏੇਰਿਆ, ਜਾਣੋ ਵਜ੍ਹਾ

ਚੀਨ ਨੇ ਇੱਕ ਹੋਰ ਕਾਰਨਾਮਾ ਕਰ ਵਿਖਾਇਆ ਹੈ। ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਡੂੰਘੀ ਅਤੇ ਸਭ ਤੋਂ ਵੱਡੀ ਅੰਡਰਗ੍ਰਾਊਂਡ ਲੈਬ ਬਣਾਈ ਹੈ, ਜਿਸ ਨੂੰ ਜਿਨਪਿੰਗ ਅੰਡਰਗਰਾਊਂਡ ਲੈਬ ਦਾ ਨਾਂ ਦਿੱਤਾ ਗਿਆ ਹੈ। ਵਿਗਿਆਨੀਆਂ ਨੇ ਵੀ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਦੀ ਲੈਬ ਦੁਨੀਆ ਵਿਚ ਕਿਤੇ ਵੀ ਵਿਗਿਆਨੀਆਂ ਲਈ ਉਪਲਬਧ ਨਹੀਂ ਹੈ। ਆਖਿਰ ਚੀਨ ਨੇ ਕਿਉਂ ਬਣਾਈ ਇਸ ਲੈਬ ਦਾ ਕਾਰਨ ਜਾਣ ਕੇ ਹੈਰਾਨ ਹੋ ਜਾਵੋਗੇ!

ਰਿਪੋਰਟ ਮੁਤਾਬਕ ਇਹ ਲੈਬ ਚੀਨ ਦੇ ਸਿਚੁਆਨ ਸੂਬੇ ‘ਚ ਬਣਾਈ ਗਈ ਹੈ, ਜੋ ਧਰਤੀ ਦੀ ਸਤ੍ਹਾ ਤੋਂ 1.5 ਮੀਲ ਦੀ ਡੂੰਘਾਈ ‘ਤੇ ਪਹਾੜ ਦੇ ਹੇਠਾਂ ਸਥਿਤ ਹੈ, ਜਿਸ ਦਾ ਖੇਤਰਫਲ 120 ਓਲੰਪਿਕ ਏਕੜ ਹੈ। ਇਸ ਦਾ ਆਕਾਰ ਸਵੀਮਿੰਗ ਪੂਲ ਦੇ ਬਰਾਬਰ ਦੱਸਿਆ ਜਾਂਦਾ ਹੈ। ਲੈਬ ਦੇ ਅੰਦਰ ਜਾਣ ਲਈ ਸੁਰੰਗ ਰਾਹੀਂ ਕਾਰ ਤੋਂ ਪਹੁੰਚਿਆ ਜਾ ਸਕਦਾ ਹੈ। ਇਹ ਇਟਲੀ ਦੀ ਗ੍ਰੈਨ ਸਾਸੋ ਨੈਸ਼ਨਲ ਲੈਬਾਰਟਰੀ ਤੋਂ ਲਗਭਗ ਦੁੱਗਣਾ ਹੈ, ਜੋ ਪਹਿਲਾਂ ਦੁਨੀਆ ਦੀ ਸਭ ਤੋਂ ਵੱਡੀ ਅੰਡਰਗ੍ਰਾਊਂਡ ਲੈਬ ਸੀ।

ਇਹ ਲੈਬਾਰਟਰੀ ਬ੍ਰਹਿਮੰਡ ਦੇ ਸਭ ਤੋਂ ਵੱਡੇ ਅਣਸੁਲਝੇ ਰਹੱਸ ‘ਡਾਰਕ ਮੈਟਰ’ ਦਾ ਅਧਿਐਨ ਕਰਨ ਲਈ ਬਣਾਈ ਗਈ ਹੈ। ਬ੍ਰਹਿਮੰਡ ਦਾ ਘੱਟੋ-ਘੱਟ ਇੱਕ ਚੌਥਾਈ ਹਿੱਸਾ ਹਨੇਰੇ ਪਦਾਰਥ ਦਾ ਬਣਿਆ ਹੋਇਆ ਮੰਨਿਆ ਜਾਂਦਾ ਹੈ, ਇੱਕ ਲਗਭਗ ਅਦ੍ਰਿਸ਼ ਪਦਾਰਥ ਜੋ ਪ੍ਰਕਾਸ਼ ਨੂੰ ਜਜ਼ਬ ਨਹੀਂ ਕਰਦਾ, ਪ੍ਰਤੀਬਿੰਬਤ ਜਾਂ ਉਤਸਰਜਿਤ ਨਹੀਂ ਕਰਦਾ।

China unveils world's deepest underground lab hidden 1.5MILES beneath a mountain to solve the universe's biggest mystery | The US Sun

ਯੂਰਪੀਅਨ ਨਿਊਕਲੀਅਰ ਰਿਸਰਚ ਆਰਗੇਨਾਈਜ਼ੇਸ਼ਨ (ਸੀਈਆਰਐਨ) ਦਾ ਕਹਿਣਾ ਹੈ ਕਿ ਇਸ ਨਾਲ ਡਾਰਕ ਮੈਟਰ ਦਾ ਪਤਾ ਲਗਾਉਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ ਆਧੁਨਿਕ ਵਿਗਿਆਨ ਨੇ ਡਾਰਕ ਮੈਟਰ ਦੀ ਹੋਂਦ ਨੂੰ ਸਾਬਤ ਕਰ ਦਿੱਤਾ ਹੈ, ਪਰ ਇਸ ਦਾ ਕਦੇ ਵੀ ਸਿੱਧੇ ਤੌਰ ‘ਤੇ ਪਤਾ ਨਹੀਂ ਲਗਾਇਆ ਗਿਆ ਹੈ। ਚੀਨ ਦੀ ਇਸ ਲੈਬ ਨੂੰ ਵਿਗਿਆਨੀਆਂ ਲਈ ਡਾਰਕ ਮੈਟਰ ਦਾ ਪਤਾ ਲਗਾਉਣ ਲਈ ਇਕ ਆਦਰਸ਼ ‘ਅਲਟਰਾ-ਕਲੀਨ’ ਸਾਈਟ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਘਰ ‘ਚ ਰੱਖੇ ਸੋਨੇ ਨੂੰ ਕੰਮ ‘ਤੇ ਲਾ ਕੇ ਕਮਾਓ ਪੈਸਾ, ਆਮਦਨੀ ‘ਤੇ ਕੋਈ ਟੈਕਸ ਨਹੀਂ, ਸਰਕਾਰ ਦੇ ਰਹੀ ਗਾਰੰਟੀ

ਸਾਰੀਆਂ ਬ੍ਰਹਿਮੰਡੀ ਕਿਰਨਾਂ ਡਾਰਕ ਮੈਟਰ ਬਾਰੇ ਪਤਾ ਲਗਾਉਣ ਵਿੱਚ ਅੜਿੱਕਾ ਬਣ ਜਾਂਦੀਆਂ ਹਨ, ਪਰ ਇਸ ਲੈਬ ਦੀ ਡੂੰਘਾਈ ਕਾਰਨ ਉਹ ਸਾਰੀਆਂ ਕਿਰਨਾਂ ਬੰਦ ਹੋ ਜਾਣਗੀਆਂ, ਜਿਸ ਨਾਲ ਵਿਗਿਆਨੀਆਂ ਨੂੰ ਇਸ ਰਹੱਸਮਈ ਤੱਤ ਦਾ ਬਿਹਤਰ ਅਧਿਐਨ ਕਰਨ ਵਿੱਚ ਮਦਦ ਮਿਲੇਗੀ। ਇੰਜੀਨੀਅਰਿੰਗ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਯੂ ਕਿਆਨ ਮੁਤਾਬਕ ਇਹ ਸਥਾਨ ਵਿਗਿਆਨੀਆਂ ਲਈ ਡਾਰਕ ਮੈਟਰ ਦੀ ਖੋਜ ਲਈ ਢੁਕਵਾਂ ਸਾਬਤ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ : –

The post ਚੀਨ ਨੇ ਬਣਾਈ ਦੁਨੀਆ ਦੀ ਸਭ ਤੋਂ ਡੂੰਘੀ ਅੰਡਰਗ੍ਰਾਊਂਡ ਲੈਬ, 120 ਸਵੀਮਿੰਗ ਪੂਲ ਜਿੰਨਾ ਏੇਰਿਆ, ਜਾਣੋ ਵਜ੍ਹਾ appeared first on Daily Post Punjabi.



source https://dailypost.in/news/china-built-the-world-deepest/
Previous Post Next Post

Contact Form