TV Punjab | Punjabi News ChannelPunjabi News, Punjabi TV |
Table of Contents
|
ਪੁਲਿਸ ਨੂੰ ਮਿਲਿਆ ਸੰਪਤ ਨਹਿਰਾ ਦਾ ਪ੍ਰੋਡਕਸ਼ਨ ਰਿਮਾਂਡ, ਮੰਨਿਆ ਜਾ ਰਿਹਾ ਗੋਗਾਮੇੜੀ ਕ.ਤਲ ਦਾ ਮਾਸਟਰਮਾਈਂਡ Friday 08 December 2023 06:26 AM UTC+00 | Tags: dgp-punjab gangster-crime india news punjab punjab-news sampat-nehra-prodution-warrant sukhdev-gogamadi-murder-update top-news trending-news ਡੈਸਕ- ਰੋਪੜ ਪੁਲਿਸ ਰਾਜਸਥਾਨ ਦੇ ਸੁਖਦੇਵ ਸਿੰਘ ਗੋਗਾਮੇੜੀ ਕਤਲ ਕਾਂਡ ਦੇ ਮਾਸਟਰਮਾਈਂਡ ਮੰਨੇ ਜਾਂ ਰਹੇ ਗੈਂਗਸਟਰ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਬਠਿੰਡਾ ਜੇਲ੍ਹ ਤੋਂ ਲੈ ਕੇ ਆਈ ਹੈ। ਰੋਪੜ ਪੁਲਿਸ ਦੀ ਇੱਕ ਟੀਮ ਸੰਪਤ ਨਹਿਰਾ ਨੂੰ ਲੈਣ ਲਈ ਬਠਿੰਡਾ ਗਈ ਸੀ ਅਤੇ ਵੀਰਵਾਰ ਦੁਪਹਿਰ ਪੁਲਿਸ ਨੇ ਉਸ ਨੂੰ ਭਾਰੀ ਸੁਰੱਖਿਆ ਹੇਠ ਰੋਪੜ ਵਿੱਚ ਸੀਜੇਐਮ ਸੀਮਾ ਚੌਧਰੀ ਦੀ ਅਦਾਲਤ ਵਿੱਚ ਪੇਸ਼ ਕਰੇਗੀ। ਜਿੱਥੇ ਉਨ੍ਹਾਂ ਪੁੱਛਗਿੱਛ ਲਈ ਉਸ ਦਾ ਰਿਮਾਂਡ ਮੰਗਿਆ। ਪੁਲਿਸ ਨੂੰ ਸੰਪਤ ਨਹਿਰਾ ਦਾ 8 ਦਿਨਾਂ ਦਾ ਰਿਮਾਂਡ ਮਿਲ ਗਿਆ ਹੈ। ਜਾਣਕਾਰੀ ਅਨੁਸਾਰ ਉਸ ਨੂੰ 17 ਨਵੰਬਰ ਨੂੰ ਰੋਪੜ ਦੇ ਭਗਵੰਤਪੁਰਾ ਥਾਣੇ ਵਿੱਚ ਦਰਜ ਐਫਆਈਆਰ ਨੰਬਰ 82 ਸਬੰਧੀ ਪੁੱਛਗਿੱਛ ਲਈ ਲਿਆਂਦਾ ਗਿਆ ਹੈ। ਉਸ ਖਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸੇ ਤਹਿਤ ਰੋਪੜ ਪੁਲਿਸ ਸੰਪਤ ਨਹਿਰਾ ਨੂੰ ਬਠਿੰਡਾ ਤੋਂ ਰੋਪੜ ਜੇਲ੍ਹ ਲੈ ਕੇ ਆਈ ਸੀ। ਅਦਾਲਤ ਨੇ ਸੰਪਤ ਨਹਿਰਾ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਅਤੇ ਹੁਣ ਪੁਲੀਸ ਉਸ ਨੂੰ 15 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰੇਗੀ। ਰਾਜਸਥਾਨ ਦੇ ਜੈਪੁਰ 'ਚ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇਦੀ ਦੀ ਗੋਲੀਬਾਰੀ 'ਚ ਹੱਤਿਆ ਦੇ ਮਾਮਲੇ 'ਚ ਗੈਂਗਸਟਰ ਸੰਪਤ ਨਹਿਰਾ ਦਾ ਨਾਂਅ ਸਾਹਮਣੇ ਆਇਆ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਇਸ ਲਈ ਰਾਜਸਥਾਨ ਪੁਲੀਸ ਮੁਲਜ਼ਮ ਗੈਂਗਸਟਰ ਨਹਿਰਾ ਨੂੰ ਕੇਂਦਰੀ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਸਕਦੀ ਹੈ। ਪਰ ਵੀਰਵਾਰ ਨੂੰ ਰੋਪੜ ਪੁਲੀਸ ਪਹਿਲਾਂ ਹੀ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਨੂੰ ਰੋਪੜ ਜ਼ਿਲ੍ਹੇ ਵਿੱਚ ਦਰਜ ਇੱਕ ਕੇਸ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ। The post ਪੁਲਿਸ ਨੂੰ ਮਿਲਿਆ ਸੰਪਤ ਨਹਿਰਾ ਦਾ ਪ੍ਰੋਡਕਸ਼ਨ ਰਿਮਾਂਡ, ਮੰਨਿਆ ਜਾ ਰਿਹਾ ਗੋਗਾਮੇੜੀ ਕ.ਤਲ ਦਾ ਮਾਸਟਰਮਾਈਂਡ appeared first on TV Punjab | Punjabi News Channel. Tags:
|
ਅੱਜ ਫਰੀਦਕੋਟ ਦੌਰੇ 'ਤੇ CM ਮਾਨ, 144 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਦੇਣਗੇ ਸੌਗਾਤ Friday 08 December 2023 06:29 AM UTC+00 | Tags: aap-punjab cm-mann india news punjab punjab-news punjab-politics top-news trending-news ਡੈਸਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਰੀਦਕੋਟ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਫਰੀਦਕੋਟ ਵਾਸੀਆਂ ਨੂੰ ਵੱਡੀ ਸੌਗਾਤ ਦੇ ਸਕਦੇ ਹਨ। ਮੁੱਖ ਮੰਤਰੀ ਬਾਬਾ ਫਰੀਦ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਸਮਾਗਮ 'ਚ ਵੀ ਸ਼ਾਮਿਲ ਹੋਣਗੇ ਤੇ ਨਾਲ ਹੀ 250 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਇਸ ਤੋਂ ਬਾਅਦ ਮੁੱਖ ਮੰਤਰੀ ਯੂਨੀਵਰਸਿਟੀ ਦੇ ਜੱਚਾ-ਬੱਚਾ ਬਲਾਕ ਦਾ ਵੀ ਉਦਘਾਟਨ ਕਰਨਗੇ। ਦੱਸ ਦੇਈਏ ਕਿ CM ਮਾਨ ਬਾਬਾ ਫਰੀਦ ਯੂਨੀਵਰਸਿਟੀ ਦੇ 33.53 ਕਰੋੜ ਦੇ ਪ੍ਰਾਜੈਕਟ ਦਾ ਸ਼ੁੱਭਆਰੰਭ ਕਰਨਗੇ ਤੇ ਨਾਲ ਹੀ ਕਈ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਿਪਤ ਕੀਤੇ ਜਾਣਗੇ। ਸੀਐੱਮ ਮਾਨ ਫਰੀਦਕੋਟ ਵਿਚ 55.80 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ। ਇਸ ਤੋਂ ਇਲਾਵਾ ਫਰੀਦਕੋਟ ਲਈ ਹੋਰ ਪ੍ਰਾਜੈਕਟਾਂ ਦਾ ਐਲਾਨ ਵੀ ਕਰਨਗੇ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ 144.35 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਮੁੱਖ ਮੰਤਰੀ ਵੱਲੋਂ ਕੀਤਾ ਜਾ ਸਕਦਾ ਹੈ। The post ਅੱਜ ਫਰੀਦਕੋਟ ਦੌਰੇ 'ਤੇ CM ਮਾਨ, 144 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਦੇਣਗੇ ਸੌਗਾਤ appeared first on TV Punjab | Punjabi News Channel. Tags:
|
ਕਬੱਡੀ ਖਿਡਾਰਣ ਰਿੰਕੂ ਭੈਣੀ ਦੀ ਸੜਕ ਹਾਦਸੇ 'ਚ ਮੌ.ਤ, ਟੂਰਨਾਮੈਂਟ 'ਚ ਲੈਣ ਜਾ ਰਹੀ ਸੀ ਹਿੱਸਾ Friday 08 December 2023 06:33 AM UTC+00 | Tags: india news punjab punjab-news rinku-bhaini-kabadi-player road-accident sports sports-news top-news trending-news ਡੈਸਕ- ਅੱਜ ਸਵੇਰੇ-ਸਵੇਰੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੜਕੀ ਹਾਦਸੇ 'ਚ ਮੋਗਾ ਦੇ ਪਿੰਡ ਮੰਗੇਵਾਲਾ ਦੀ ਕਬੱਡੀ ਖਿਡਾਰਣ ਜਸਵੀਰ ਕੌਰ ਉਰਫ ਰਿੰਕੂ ਭੈਣੀ ਦੀ ਦਰਦਨਾਕ ਮੌਤ ਹੋ ਗਈ। ਖਿਡਾਰਣ ਰਿੰਕੂ ਭੈਣੀ ਟੂਰਨਾਮੈਂਟ ਵਿਚ ਹਿੱਸਾ ਲੈਣ ਜਾ ਰਹੀ ਸੀ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਨੇ ਧਾਰਾ 174 ਤਹਿਤ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਬੱਡੀ ਖਿਡਾਰਣ ਆਪਣੇ ਸਹੁਰੇ ਨਾਲ ਐਕਟਿਵਾ 'ਤੇ ਦੋਲੇਵਾਲਾ 'ਚ ਚੱਲ ਰਹੇ ਕਬੱਡੀ ਟੂਰਨਾਮੈਂਟ 'ਚ ਜਾ ਰਹੀ ਸੀ ਕਿ ਰਸਤੇ 'ਚ ਟੋਇਆ ਆ ਗਿਆ। ਰਿੰਕੂ ਸੜਕ ਦੇ ਵਿਚਕਾਰ ਡਿੱਗ ਕੇ ਟਰੈਕਟਰ ਥੱਲੇ ਆ ਗਈ, ਜਿਸ ਕਾਰਨ ਉਸ ਦੀ ਮੌ.ਤ ਹੋ ਗਈ। ਰਿੰਕੂ ਭੈਣੀ ਦੀ ਮੌਤ ਤੋਂ ਬਾਅਦ ਮੋਗਾ ਦੇ ਪਿੰਡ ਮੰਗੇਵਾਲਾ 'ਚ ਸੋਗ ਦੀ ਲਹਿਰ ਛਾ ਗਈ ਹੈ। The post ਕਬੱਡੀ ਖਿਡਾਰਣ ਰਿੰਕੂ ਭੈਣੀ ਦੀ ਸੜਕ ਹਾਦਸੇ 'ਚ ਮੌ.ਤ, ਟੂਰਨਾਮੈਂਟ 'ਚ ਲੈਣ ਜਾ ਰਹੀ ਸੀ ਹਿੱਸਾ appeared first on TV Punjab | Punjabi News Channel. Tags:
|
ਨਹੀਂ ਰਹੇ ਅਭਿਨੇਤਾ ਜੂਨੀਅਰ ਮਹਿਮੂਦ, ਕੈਂਸਰ ਬਣਿਆ ਜਾਨਲੇਵਾ Friday 08 December 2023 06:40 AM UTC+00 | Tags: bollywood-news comedy-king entertainment india junior-mehmood news punjab sad-news-bollywood top-news trending-news ਡੈਸਕ- ਮਸ਼ਹੂਰ ਅਭਿਨੇਤਾ ਜੂਨੀਅਰ ਮਹਿਮੂਦ ਨਹੀਂ ਰਹੇ। ਪੇਟ ਦੇ ਕੈਂਸਰ ਕਾਰਨ 67 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅਭਿਨੇਤਾ ਦਾ ਪੇਟ ਦਾ ਕੈਂਸਰ ਚੌਥੀ ਸਟੇਜ 'ਤੇ ਪਹੁੰਚ ਗਿਆ ਸੀ। ਰਿਪੋਰਟ ਮੁਤਾਬਕ ਅਭਿਨੇਤਾ ਦਾ ਦੇਹਾਂਤ ਉਨ੍ਹਾਂ ਦੀ ਰਿਹਾਇਸ਼ 'ਤੇ ਹੋਇਆ। ਉਨ੍ਹਾਂ ਦਾ ਇਲਾਜ ਪਰੇਲ ਦੇ ਟਾਟਾ ਮੈਮੋਰੀਅਲ ਹਸਪਤਾਲ ਵਿ ਚੱਲ ਰਿਹਾ ਸੀ ਪਰ ਕੈਂਸਰ ਤੋਂ ਜੰਗ ਵਿਚ ਉਹ ਹਾਰ ਗਏ। ਦੱਸ ਦੇਈਏ ਕਿ ਜੂਨੀਅਰ ਮਹਿਮੂਦ ਨੇ 'ਹਾਥੀ ਮੇਰੇ ਸਾਥੀ', 'ਕਾਰਵਾਂ' ਤੇ 'ਮੇਰਾ ਨਾਮ ਜੋਕਰ' ਸਣੇ ਕਈ ਚਰਚਿਤ ਫਿਲਮਾਂ ਵਿਚ ਕੰਮ ਕੀਤਾ ਸੀ। ਜੂਨੀਅਰ ਮਹਿਮੂਦ ਦੇ ਦੇਹਾਂਤ ਦੀ ਪੁਸ਼ਟੀਉਨ੍ਹਾਂ ਦੇ ਕਰੀਬੀ ਦੋਸਤ ਸਲਾਮ ਕਾਜੀ ਨੇ ਕੀਤੀ ਹੈ। ਇਲਾਜ ਦੌਰਾਨ ਅਭਿਨੇਤਾ ਮਹਿਮੂਦ ਨੇ ਆਪਣੇ ਪੁਰਾਣੇ ਦੋਸਤਾਂ, ਅਭਿਨੇਤਾ ਜੀਤੇਂਦਰ ਤੇ ਸਚਿਨ ਪਿਲਗਾਂਵਕਰ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਸਦੇ ਬਾਅਦ ਸਚਿਨ ਤੇ ਜੀਤੇਂਦਰ ਜੂਨੀਅਰ ਮਹਿਮੂਦ ਨੂੰ ਮਿਲਣ ਪਹੁੰਚੇ ਸਨ। ਮੁਲਾਕਾਤ ਦੌਰਾਨ ਸਚਿਨ ਨੇ ਬੀਮਾਰ ਅਭਿਨੇਤਾ ਤੋਂ ਪੁੱਛਿਆ ਸੀ ਕਿ ਕੀ ਉਹ ਕੋਈ ਮਦਦ ਕਰ ਸਕਦੇ ਹਨ? ਹਾਲਾਂਕਿ ਮਹਿਮੂਦ ਦੇ ਬੱਚਿਆਂ ਨੇ ਕਿਸੇ ਤਰ੍ਹਾਂ ਦੀ ਮਦਦ ਤੋਂ ਇਨਕਾਰ ਕਰ ਦਿੱਤਾ ਸੀ। ਅਭਿਨੇਤਾ ਜੂਨੀਅਰ ਮਹਿਮੂਦ ਦੇ ਦੇਹਾਂਤ ਦੀ ਖਬਰ ਨਾਲ ਇੰਡਸਟਰੀ ਵਿਚ ਸੋਗ ਦਾ ਮਾਹੌਲ ਹੈ। ਉਹ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ 5 ਦਹਾਕੇ ਤੋਂ ਜ਼ਿਆਦਾ ਸਮਾਂ ਇੰਡਸਟਰੀ ਵਿਚ ਬਿਤਾਇਆ। ਰਿਪੋਰਟ ਮੁਤਾਬਕ ਜੂਨੀਅਰ ਮਹਿਮੂਦ ਦਾ ਨਾਂ ਨਈਮ ਸਈਅਦ ਸੀ ਅਤੇ ਉਨ੍ਹਾਂ ਨੂੰ ਇਹ ਨਾਂ ਦਿੱਗਜ਼ ਕਾਮੇਡੀਅਨ ਮਹਿਮੂਦ ਨੇ ਦਿੱਤਾ ਸੀ। ਦੱਸ ਦੇਈਏ ਕਿ ਜੂਨੀਅਰ ਮਹਿਮੂਦ ਨੂੰ ਲਗਭਗ ਇਕ ਮਹੀਨਾ ਪਹਿਲਾਂ ਹੀ ਕੈਂਸਰ ਸਬੰਧੀ ਬੀਮਾਰੀ ਬਾਰੇ ਪਤਾ ਲੱਗਾ ਸੀ। ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀਤੇ ਉਨ੍ਹਾਂ ਦੀ ਸਿਹਤ ਵੀ ਕਾਫੀ ਜ਼ਿਆਦਾ ਵਿਗੜ ਚੁੱਕੀ ਸੀ। The post ਨਹੀਂ ਰਹੇ ਅਭਿਨੇਤਾ ਜੂਨੀਅਰ ਮਹਿਮੂਦ, ਕੈਂਸਰ ਬਣਿਆ ਜਾਨਲੇਵਾ appeared first on TV Punjab | Punjabi News Channel. Tags:
|
Dharmendra Birthday: ਧਰਮਿੰਦਰ ਕਦੇ ਗੈਰਾਜ ਵਿੱਚ ਕਰਦੇ ਸਨ ਕੰਮ, ਅੱਜ ਉਹ ਕਰੋੜਾਂ ਦੀ ਜਾਇਦਾਦ ਦੇ ਹਨ ਮਾਲਕ Friday 08 December 2023 06:52 AM UTC+00 | Tags: bollywood-news-in-punjabi dharmendr dharmendra-birthday dharmendra-birthday-special dharmendra-film dharmendra-lifestyle dharmendra-net-worth dharmendra-unkown-facts entertainment entertainment-news-in-punjabi happy-birthday-dharmendra tv-punjab-news
ਬਚਪਨ ਤੋਂ ਸੀ ਹੀਰੋ ਬਣਨ ਦਾ ਸੁਪਨਾ ਪਹਿਲੀ ਕਮਾਈ 51 ਰੁਪਏ ਸੀ ਟੈਲੇਂਟ ਹੰਟ ਰਾਹੀਂ ਫਿਲਮਾਂ ਲਈ ਚੁਣਿਆ ਗਿਆ ਸੀ ਇੰਨੇ ਕਰੋੜਾਂ ਦਾ ਹੈ ਮਾਲਕ The post Dharmendra Birthday: ਧਰਮਿੰਦਰ ਕਦੇ ਗੈਰਾਜ ਵਿੱਚ ਕਰਦੇ ਸਨ ਕੰਮ, ਅੱਜ ਉਹ ਕਰੋੜਾਂ ਦੀ ਜਾਇਦਾਦ ਦੇ ਹਨ ਮਾਲਕ appeared first on TV Punjab | Punjabi News Channel. Tags:
|
ਮੂੰਹ ਦੇ ਛਾਲੇ ਅਤੇ ਵਾਲਾਂ ਦੇ ਝੜਨ ਨੂੰ ਘੱਟ ਕਰਦੀ ਹੈ ਬਬੂਲ ਦੀ ਸੱਕ, ਇਸ ਤਰ੍ਹਾਂ ਕਰੋ ਵਰਤੋਂ Friday 08 December 2023 07:15 AM UTC+00 | Tags: babool-bark-benefits babool-chal-de-fayde benefits-of-babool-bark hair-fall health health-tips-punjabi-news home-remedy-ti-get-rid-from-hairfall mouth-ulcer strong-hair tv-punjab-news
ਤੁਸੀਂ ਵੀ ਇਨ੍ਹਾਂ ਆਯੁਰਵੈਦਿਕ ਜੜੀ-ਬੂਟੀਆਂ ਦੀ ਵਰਤੋਂ ਕਰਕੇ ਆਪਣੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਇਨ੍ਹਾਂ ਜੜ੍ਹੀਆਂ ਬੂਟੀਆਂ ਵਿਚ ਬਬੂਲ ਦੀ ਸੱਕ ਸ਼ਾਮਲ ਹੁੰਦੀ ਹੈ ਜੋ ਬਹੁਤ ਫਾਇਦੇਮੰਦ ਹੁੰਦੀ ਹੈ। ਤੁਸੀਂ ਬਾਗ਼ਾਂ ਅਤੇ ਝਾੜੀਆਂ ਵਿੱਚ ਆਸਾਨੀ ਨਾਲ ਬਬੂਲ ਦੀ ਸੱਕ ਲੱਭ ਸਕਦੇ ਹੋ। ਇਸ ਦੀ ਵਰਤੋਂ ਕਰਕੇ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਬਬੂਲ ਦੀ ਸੱਕ ਦੇ ਸਿਹਤ ਲਾਭ ਅਤੇ ਇਸ ਦੇ ਉਪਯੋਗ ਬਾਰੇ। ਤੁਸੀਂ ਮੂੰਹ ਦੇ ਛਾਲਿਆਂ ਤੋਂ ਰਾਹਤ ਪਾ ਸਕਦੇ ਹੋ ਤੁਸੀਂ ਮਾਹਵਾਰੀ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ ਵਾਲਾਂ ਦਾ ਝੜਨਾ ਘੱਟ ਹੋ ਸਕਦਾ ਹੈ ਤੁਹਾਨੂੰ ਪਿੱਠ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ ਭਾਰ ਘਟ ਸਕਦਾ ਹੈ The post ਮੂੰਹ ਦੇ ਛਾਲੇ ਅਤੇ ਵਾਲਾਂ ਦੇ ਝੜਨ ਨੂੰ ਘੱਟ ਕਰਦੀ ਹੈ ਬਬੂਲ ਦੀ ਸੱਕ, ਇਸ ਤਰ੍ਹਾਂ ਕਰੋ ਵਰਤੋਂ appeared first on TV Punjab | Punjabi News Channel. Tags:
|
ਰਾਜੋਆਣਾ ਨੇ ਖਤਮ ਕੀਤੀ ਭੁੱਖ ਹੜਤਾਲ, ਜਥੇਦਾਰ ਸ਼੍ਰੀ ਅਕਾਲ ਤਖਤ ਦੀ ਅਪੀਲ 'ਤੇ ਲਿਆ ਫੈਸਲਾ Friday 08 December 2023 07:43 AM UTC+00 | Tags: balwant-singh-rajoana india jathedar-sri-akal-takhat news punjab punjab-news punjab-politics rajoana-hunger-strike sgpc top-news trending-news ਡੈਸਕ- ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਪੀਲ ਮਗਰੋਂ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਦਰਅਸਲ, ਸ਼ੁੱਕਰਵਾਰ ਨੂੰ ਇੱਕ ਉੱਚ-ਪੱਧਰੀ ਵਫ਼ਦ ਵੱਲੋਂ ਭਾਈ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ । ਇਸ ਵਫ਼ਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਾਮਿਲ ਸਨ। ਇਸ ਵਫਦ ਵੱਲੋਂ ਲਗਭਗ 1 ਇੱਕ ਘੰਟਾ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ । ਭਾਈ ਰਾਜੋਆਣਾ ਨਾਲ ਮੁਲਾਕਾਤ ਮਗਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਹੜਤਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਜਲ ਛਕ ਕੇ ਖਤਮ ਕੀਤੀ। ਉੱਥੇ ਹੀ ਭਾਈ ਰਾਜੋਆਣਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ 31 ਦਸੰਬਰ 2023 ਤੱਕ ਉਨ੍ਹਾਂ ਦੇ ਕੇਸ ਬਾਰੇ ਫੈਸਲਾ ਨਹੀਂ ਲੈਂਦੀ ਤਾਂ ਸ਼੍ਰੋਮਣੀ ਕਮੇਟੀ ਰਹਿਮ ਦੀ ਅਪੀਲ ਵਾਪਸ ਲਵੇ। The post ਰਾਜੋਆਣਾ ਨੇ ਖਤਮ ਕੀਤੀ ਭੁੱਖ ਹੜਤਾਲ, ਜਥੇਦਾਰ ਸ਼੍ਰੀ ਅਕਾਲ ਤਖਤ ਦੀ ਅਪੀਲ 'ਤੇ ਲਿਆ ਫੈਸਲਾ appeared first on TV Punjab | Punjabi News Channel. Tags:
|
ਸਾਰਾ ਦਿਨ ਕੰਨਾਂ 'ਚ ਈਅਰਫੋਨ ਲਾ ਕੇ ਘੁੰਮਣ ਵਾਲੇ ਜਰੂਰ ਜਾਣ ਲੋ ਇਹ 3 ਗੱਲਾਂ Friday 08 December 2023 07:45 AM UTC+00 | Tags: can-i-use-earphones-for-8-hours-a-day dangers-of-headphones how-many-hours-a-day-should-you-wear-headphones is-it-bad-to-use-earphones-everyday is-it-ok-to-use-earphones-everyday positive-effects-of-headphones side-effects-of-headphones-on-brain side-effects-of-headphones-on-brain-in-hindi side-effects-of-using-earphones-while-sleeping-disadvantages-of-earphones side-effects-of-using-headphones-for-long-time tech-autos
ਅੱਜ ਦੇ ਯੁੱਗ ਵਿੱਚ ਈਅਰਫੋਨ ਦੀ ਵਰਤੋਂ ਹੋਰ ਵੀ ਵੱਧ ਗਈ ਹੈ ਕਿਉਂਕਿ ਉਹ ਵਾਇਰਲੈੱਸ ਹਨ। ਜਿੰਮ ਵਿੱਚ ਕਸਰਤ ਕਰਨ, ਸਫ਼ਰ ਕਰਨ ਜਾਂ ਕੰਮ ਕਰਨ ਵੇਲੇ ਲੋਕ ਘੰਟਿਆਂ ਬੱਧੀ ਈਅਰਫੋਨ ਦੀ ਵਰਤੋਂ ਕਰਦੇ ਹਨ। ਇਸ ਨਾਲ ਨਾ ਸਿਰਫ ਬੋਲੇਪਣ ਸਗੋਂ ਹੋਰ ਕਈ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਈਅਰਫੋਨ ਵਰਗੀਆਂ ਤਕਨੀਕ ਨਾਲ ਜੁੜੀਆਂ ਚੀਜ਼ਾਂ ਸੁਵਿਧਾ ਪ੍ਰਦਾਨ ਕਰਦੀਆਂ ਹਨ। ਪਰ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਾਰਨ ਬਿਮਾਰੀਆਂ ਵੀ ਵਧ ਰਹੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਈਅਰਫੋਨ ਦੀ ਵਰਤੋਂ ਇਸ ਲਈ ਵਧ ਗਈ ਹੈ ਕਿਉਂਕਿ ਜੇਕਰ ਕੋਈ ਵਿਅਕਤੀ ਫੋਨ ‘ਤੇ ਗੱਲ ਕਰਦਾ ਹੈ ਤਾਂ ਉਹ 10 ਮਿੰਟ ਤੱਕ ਗੱਲ ਕਰਦਾ ਹੈ।ਕਿਉਂਕਿ ਫ਼ੋਨ ਫੜਨਾ ਪੈਂਦਾ ਹੈ। ਪਰ, ਇੱਕ ਵਿਅਕਤੀ ਹੈੱਡਫੋਨ ਵਿੱਚ 30 ਤੋਂ 40 ਮਿੰਟ ਤੱਕ ਆਸਾਨੀ ਨਾਲ ਗੱਲ ਕਰ ਸਕਦਾ ਹੈ। ਈਅਰ ਕੈਨਲ ‘ਤੇ ਪੈਂਦਾ ਹੈ ਅਸਰ ਸੰਕਰਮਣ ਤੋਂ ਲੈ ਕੇ ਦਿਮਾਗ ਨੂੰ ਨੁਕਸਾਨ ਹੋਣ ਦਾ ਜੋਖਮ ਹੁੰਦਾ ਹੈ। ਈਅਰਫੋਨ ਨੂੰ ਕਿੰਨੇ ਸਮੇਂ ਲਈ ਵਰਤਣਾ ਚਾਹੀਦਾ ਹੈ? The post ਸਾਰਾ ਦਿਨ ਕੰਨਾਂ ‘ਚ ਈਅਰਫੋਨ ਲਾ ਕੇ ਘੁੰਮਣ ਵਾਲੇ ਜਰੂਰ ਜਾਣ ਲੋ ਇਹ 3 ਗੱਲਾਂ appeared first on TV Punjab | Punjabi News Channel. Tags:
|
ਸਰਦੀਆਂ 'ਚ ਦਿਲ ਦੀਆਂ ਬਿਮਾਰੀਆਂ ਤੋਂ ਬਚਾਏਗਾ ਇਹ ਜੂਸ, 5 ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ Friday 08 December 2023 08:15 AM UTC+00 | Tags: benefits-of-carrot-juice carrot-juice carrot-juice-benefits carrot-juice-benefits-in-punjabi carrot-juice-in-punjabi carrot-juice-kado-piyen gajar-da-juice-peene-de-fayde-in-punjabi gajar-de-juice-de-fayde gajar-de-juice-de-fayde-in-punjabi health health-tips-punjabi-news tv-punjab-news
ਅੱਖਾਂ ਨੂੰ ਰੱਖਦੀ ਹੈ ਸਿਹਤਮੰਦ— ਗਾਜਰ ਅੱਖਾਂ ਲਈ ਬਹੁਤ ਸਿਹਤਮੰਦ ਹੁੰਦੀ ਹੈ। ਇਸ ‘ਚ ਮੌਜੂਦ ਕੈਰੋਟੀਨੋਇਡਸ ਜਿਵੇਂ ਕਿ ਲੂਟੀਨ, ਜ਼ੈਕਸੈਂਥਿਨ ਲੈਂਸ ਅਤੇ ਰੈਟਿਨਾ ਦੀ ਰੱਖਿਆ ਕਰਦੇ ਹਨ। ਇਸ ਤੋਂ ਇਲਾਵਾ, ਉਹ ਨੀਲੀ ਰੋਸ਼ਨੀ ਨੂੰ ਜਜ਼ਬ ਕਰਨ ਤੋਂ ਵੀ ਰੋਕਦੇ ਹਨ। ਬੀਟਾ-ਕੈਰੋਟੀਨ ਅੱਖਾਂ ਦੀ ਸਮੁੱਚੀ ਸਿਹਤ ਦਾ ਸਮਰਥਨ ਕਰਦਾ ਹੈ। ਅੱਖਾਂ ਨੂੰ ਅਲਟਰਾਵਾਇਲਟ ਰੋਸ਼ਨੀ ਤੋਂ ਵੀ ਬਚਾਉਂਦਾ ਹੈ। ਦਿਲ ਦੀਆਂ ਬਿਮਾਰੀਆਂ ਤੋਂ ਬਚਾਏ – ਜੇਕਰ ਤੁਸੀਂ ਗਾਜਰ ਖਾਂਦੇ ਹੋ ਜਾਂ ਇਸ ਦਾ ਜੂਸ ਪੀਂਦੇ ਹੋ ਤਾਂ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿ ਸਕਦੇ ਹੋ। ਗਾਜਰ ਵਿੱਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਂਦੇ ਹਨ, ਬਲੱਡ ਪ੍ਰੈਸ਼ਰ ਨੂੰ ਨਿਯੰਤ੍ਰਿਤ ਕਰਦੇ ਹਨ, ਜਿਸ ਨਾਲ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ- ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਰਹੇ ਅਤੇ ਤੁਹਾਡਾ ਸਰੀਰ ਬੀਮਾਰੀਆਂ ਨਾਲ ਲੜ ਸਕੇ ਤਾਂ ਤੁਸੀਂ ਆਪਣੀ ਡਾਈਟ ‘ਚ ਗਾਜਰ ਦਾ ਰਸ ਸ਼ਾਮਲ ਕਰ ਸਕਦੇ ਹੋ। ਵਿਟਾਮਿਨ ਸੀ ਦੀ ਮੌਜੂਦਗੀ ਦੇ ਕਾਰਨ, ਇਹ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਗਰਭ ਅਵਸਥਾ ਦੌਰਾਨ ਬਹੁਤ ਹੈਲਦੀ- ਜੇਕਰ ਤੁਸੀਂ ਗਰਭਵਤੀ ਹੋ ਤਾਂ ਗਾਜਰ ਦਾ ਜੂਸ ਜ਼ਰੂਰ ਪੀਓ। ਇਸ ‘ਚ ਫਾਈਬਰ ਹੁੰਦਾ ਹੈ, ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਸ ਜੂਸ ਨੂੰ ਪੀਣ ਨਾਲ ਤੁਸੀਂ ਸ਼ੂਗਰ ਤੋਂ ਵੀ ਸੁਰੱਖਿਅਤ ਰਹਿ ਸਕਦੇ ਹੋ। ਫਾਈਬਰ ਦੀ ਮੌਜੂਦਗੀ ਦੇ ਕਾਰਨ, ਭਾਰ ਬਹੁਤ ਜ਼ਿਆਦਾ ਨਹੀਂ ਵਧਦਾ। ਕੈਂਸਰ ਤੋਂ ਬਚਾਉਂਦਾ ਹੈ- ਗਾਜਰ ‘ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਕਈ ਤਰ੍ਹਾਂ ਦੇ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ। ਗਾਜਰ ਦਾ ਨਿਯਮਤ ਸੇਵਨ ਪੇਟ ਦੇ ਕੈਂਸਰ ਤੋਂ ਬਚ ਸਕਦਾ ਹੈ। ਇੰਨਾ ਹੀ ਨਹੀਂ ਇਸ ‘ਚ ਮੌਜੂਦ ਕੈਰੋਟੀਨੋਇਡਸ ਵੀ ਫਾਇਦੇਮੰਦ ਹੁੰਦੇ ਹਨ। ਬ੍ਰੈਸਟ ਕੈਂਸਰ ਤੋਂ ਸੁਰੱਖਿਅਤ ਰਹਿਣ ਲਈ ਔਰਤਾਂ ਨੂੰ ਇਸ ਜੂਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। The post ਸਰਦੀਆਂ ‘ਚ ਦਿਲ ਦੀਆਂ ਬਿਮਾਰੀਆਂ ਤੋਂ ਬਚਾਏਗਾ ਇਹ ਜੂਸ, 5 ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ appeared first on TV Punjab | Punjabi News Channel. Tags:
|
World Cup Final Pitch: ਫਾਈਨਲ ਪਿੱਚ 'ਤੇ ਉੱਠੇ ਸਵਾਲ ਤੇ ਹੁਣ ICC ਦਾ ਵੱਡਾ ਬਿਆਨ Friday 08 December 2023 08:45 AM UTC+00 | Tags: australia average-rating icc india ind-vs-aus odi-world-cup pitch sports sports-news-in-punjabi tv-punjab-news world-cup-final
ਐਂਡੀ ਪਾਈਕਰਾਫਟ ਵਿਸ਼ਵ ਕੱਪ ਫਾਈਨਲ ਵਿੱਚ ਰੈਫਰੀ ਸੀ ਜਦੋਂ ਕਿ ਸ਼੍ਰੀਨਾਥ ਕੋਲਕਾਤਾ ਵਿੱਚ ਖੇਡੇ ਗਏ ਦੂਜੇ ਸੈਮੀਫਾਈਨਲ ਮੈਚ ਵਿੱਚ ਰੈਫਰੀ ਦੀ ਭੂਮਿਕਾ ਨਿਭਾ ਰਿਹਾ ਸੀ। ਖਬਰਾਂ ਮੁਤਾਬਕ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਪਹਿਲਾਂ ਹੀ ਬੀਸੀਸੀਆਈ ਨੂੰ ਉਸ ਪਿੱਚ ਬਾਰੇ ਸੂਚਿਤ ਕਰ ਦਿੱਤਾ ਹੈ, ਜਿਸ ‘ਤੇ ਫਾਈਨਲ ਖੇਡਿਆ ਗਿਆ ਸੀ। ਦਰਅਸਲ ਰਾਹੁਲ ਦ੍ਰਾਵਿੜ ਨੇ ਫਾਈਨਲ ਦੀ ਹਾਰ ਲਈ ਅਹਿਮਦਾਬਾਦ ਦੀ ਪਿੱਚ ਨੂੰ ਕਾਫੀ ਹੱਦ ਤੱਕ ਜ਼ਿੰਮੇਵਾਰ ਠਹਿਰਾਇਆ ਸੀ। ਰਾਹੁਲ ਦ੍ਰਾਵਿੜ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਪਿੱਚ ਨੂੰ ਲੈ ਕੇ ਇਹ ਗੱਲ ਉਦੋਂ ਕਹੀ ਜਦੋਂ ਦੋਵੇਂ ਬੀਸੀਸੀਆਈ ਅਧਿਕਾਰੀ ਦੇ ਸਾਹਮਣੇ ਪੇਸ਼ ਹੋਏ। ਦ੍ਰਾਵਿੜ ਨੇ ਕਿਹਾ ਸੀ ਕਿ ਫਾਈਨਲ ਮੈਚ ਦੀ ਪਿੱਚ ਨੇ ਉਸ ਤਰ੍ਹਾਂ ਦਾ ਟਰਨ ਨਹੀਂ ਦਿੱਤਾ ਜਿਸ ਦੀ ਟੀਮ ਨੂੰ ਉਮੀਦ ਸੀ। ਨਰਿੰਦਰ ਮੋਦੀ ਸਟੇਡੀਅਮ ਵਿੱਚ 19 ਨਵੰਬਰ ਨੂੰ ਖੇਡੇ ਗਏ ਫਾਈਨਲ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਬੱਲੇਬਾਜ਼ ਧੀਮੀ ਪਿੱਚ ‘ਤੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੇ ਅਤੇ ਸਕੋਰ ਬੋਰਡ ‘ਤੇ ਸਿਰਫ 240 ਦੌੜਾਂ ਹੀ ਬਣਾ ਸਕੇ। ਜਵਾਬ ‘ਚ ਆਸਟ੍ਰੇਲੀਆ ਨੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਦੀ 137 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਸਿਰਫ 43 ਓਵਰਾਂ ‘ਚ 241 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਦਿਲਚਸਪ ਗੱਲ ਇਹ ਹੈ ਕਿ ਫਾਈਨਲ ਮੈਚ ਤੋਂ ਪਹਿਲਾਂ ਅਤੇ ਬਾਅਦ ਵਿਚ ਪਿੱਚ ਨੂੰ ਲੈ ਕੇ ਕਾਫੀ ਚਰਚਾ ਹੋਈ। ਫਾਈਨਲ ਤੋਂ ਪਹਿਲਾਂ ਆਸਟ੍ਰੇਲੀਆਈ ਮੀਡੀਆ ਨੇ ਦਾਅਵਾ ਕੀਤਾ ਕਿ ਪਿੱਚ ਭਾਰਤੀ ਟੀਮ ਨੂੰ ਫਾਇਦਾ ਦੇਣ ਦੇ ਇਰਾਦੇ ਨਾਲ ਤਿਆਰ ਕੀਤੀ ਗਈ ਸੀ, ਜਦਕਿ ਮੈਚ ਤੋਂ ਬਾਅਦ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਦਾਅਵਾ ਕੀਤਾ ਕਿ ਭਾਰਤ ਦੀ ਹੌਲੀ ਪਿੱਚ ‘ਤੇ ਖੇਡਣ ਦੀ ਯੋਜਨਾ ‘ਬੈਕਫਾਇਰ’ ਹੋ ਗਈ। . The post World Cup Final Pitch: ਫਾਈਨਲ ਪਿੱਚ ‘ਤੇ ਉੱਠੇ ਸਵਾਲ ਤੇ ਹੁਣ ICC ਦਾ ਵੱਡਾ ਬਿਆਨ appeared first on TV Punjab | Punjabi News Channel. Tags:
|
ਕਈ ਸੌ ਸਾਲ ਪੁਰਾਣਾ ਹੈ ਗੋਲਕੁੰਡਾ ਕਿਲ੍ਹਾ, ਇੱਥੇ ਇੱਕ ਵਾਰ ਜ਼ਰੂਰ ਜਾਓ Friday 08 December 2023 09:15 AM UTC+00 | Tags: 10-lines-on-golconda-fort golconda-fort golconda-fort-facts golconda-fort-hyderabad golconda-fort-timings golconda-in-which-state history-of-golconda-fort history-of-golconda-fort-in-hindi history-of-golconda-fort-in-hyderabad importance-of-golconda-fort travel travel-news-in-punjabi tv-punajb-news
ਕਿਲ੍ਹੇ ਦੀ ਉਸਾਰੀ ਦੀ ਕਹਾਣੀ ਕਿਲ੍ਹੇ ਦੀ ਸਮੁੰਦਰ ਤਲ ਤੋਂ ਉਚਾਈ The post ਕਈ ਸੌ ਸਾਲ ਪੁਰਾਣਾ ਹੈ ਗੋਲਕੁੰਡਾ ਕਿਲ੍ਹਾ, ਇੱਥੇ ਇੱਕ ਵਾਰ ਜ਼ਰੂਰ ਜਾਓ appeared first on TV Punjab | Punjabi News Channel. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest