TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਲੁਧਿਆਣਾ 'ਚ ਨਸ਼ੇ 'ਚ ਧੁੱਤ ਡਰਾਈਵਰ ਨੇ ਰੇਲਵੇ ਟਰੈਕ 'ਤੇ ਚਲਾਇਆ ਟਰੱਕ, ਟਰੇਨ ਨਾਲ ਟੱਕਰ ਹੋਣ ਤੋਂ ਬਚਿਆ Saturday 25 November 2023 05:48 AM UTC+00 | Tags: breaking-news ludhiana ludhiana-police ludhiana-railway ludhiana-railway-station news punjab-news truck-running ਚੰਡੀਗੜ੍ਹ, 25 ਨਵੰਬਰ 2023: ਲੁਧਿਆਣਾ (Ludhiana) ਰੇਲਵੇ ਸਟੇਸ਼ਨ ਤੋਂ ਕਰੀਬ 5 ਤੋਂ 7 ਕਿਲੋਮੀਟਰ ਦੂਰ ਐਸਪੀਐਸ ਹਸਪਤਾਲ ਦੇ ਸਾਹਮਣੇ ਇੱਕ ਨਸ਼ੇ ‘ਚ ਧੁੱਤ ਡਰਾਈਵਰ ਨੇ ਰੇਲ ਪਟੜੀ ‘ਤੇ ਟਰੱਕ ਚੜ੍ਹਾ ਦਿੱਤਾ। ਗਿਆਸਪੁਰਾ ਫਾਟਕ ਤੋਂ ਗਲਤ ਸਾਈਡ ‘ਤੇ ਦਾਖਲ ਹੋਣ ਤੋਂ ਬਾਅਦ ਟਰੱਕ ਕਰੀਬ ਅੱਧਾ ਘੰਟਾ ਲਗਭਗ 1 ਕਿਲੋਮੀਟਰ ਤੱਕ ਰੇਲਵੇ ਟਰੈਕ ‘ਤੇ ਚਲਾਇਆ । ਇਸ ਤੋਂ ਬਾਅਦ ਰਣਜੀਤ ਟਰੱਕ ਸ਼ਹਿਰ ਨੇੜੇ ਛੱਡ ਕੇ ਭੱਜ ਗਿਆ। ਇਸ ਦੌਰਾਨ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਈ ਰੇਲ ਗੱਡੀ ਗੋਲਡ ਟੈਂਪਲ ਐਕਸਪ੍ਰੈਸ ਅਜੇ ਗਿਆਸਪੁਰਾ ਫਾਟਕ ਤੋਂ ਕੁਝ ਦੂਰੀ 'ਤੇ ਹੀ ਸੀ ਕਿ ਕਿਸੇ ਨੇ ਰੇਲਵੇ ਸਟੇਸ਼ਨ 'ਤੇ ਰੇਲਵੇ ਲਾਈਨ 'ਤੇ ਟਰੱਕ ਖੜ੍ਹੇ ਹੋਣ ਦੀ ਸੂਚਨਾ ਦਿੱਤੀ। ਜਦੋਂ ਤੱਕ ਇਹ ਸੂਚਨਾ ਰੇਲਵੇ ਅਧਿਕਾਰੀਆਂ ਤੱਕ ਪਹੁੰਚੀ, ਉਦੋਂ ਤੱਕ ਟਰੇਨ ਟਰੱਕ ਦੇ ਕਾਫੀ ਨੇੜੇ ਆ ਚੁੱਕੀ ਸੀ। ਲੋਕੋ ਪਾਇਲਟ ਨੇ ਟਰੇਨ ਦੀ ਰਫਤਾਰ ਘੱਟ ਕਰ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਟਰੇਨ ਦੇ ਅੰਦਰੋਂ ਯਾਤਰੀ ਰੇਲਵੇ ਟਰੈਕ ‘ਤੇ ਖੜ੍ਹੇ ਟਰੱਕ ਦੀ ਵੀਡੀਓ ਵੀ ਬਣਾਉਂਦੇ ਰਹੇ। ਜੀਆਰਪੀ ਦੇ ਐਸਪੀ ਬਲਰਾਮ ਰਾਣਾ ਅਤੇ ਐਸਐਚਓ ਜਤਿੰਦਰ ਤੁਰੰਤ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ 'ਤੇ ਪੁੱਜੇ। ਰੇਲਵੇ ਅਧਿਕਾਰੀਆਂ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਰੇਲਵੇ ਮੁਲਾਜ਼ਮਾਂ ਨੇ ਮੌਕੇ 'ਤੇ ਹੀ ਹਾਈਡਰਾ ਮਸ਼ੀਨ ਅਤੇ ਕਰੇਨ ਮੰਗਵਾਈ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਟਰੱਕ ਨੂੰ ਰੇਲਵੇ ਟਰੈਕ ਤੋਂ ਹਟਾਇਆ ਗਿਆ। ਰੇਲਵੇ ਅਧਿਕਾਰੀ (Ludhiana) ਵੀ ਆਪਣੇ ਪੱਧਰ ‘ਤੇ ਜਾਂਚ ਕਰ ਰਹੇ ਹਨ। ਫਿਲਹਾਲ ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਲਿਆ ਹੈ। The post ਲੁਧਿਆਣਾ ‘ਚ ਨਸ਼ੇ ‘ਚ ਧੁੱਤ ਡਰਾਈਵਰ ਨੇ ਰੇਲਵੇ ਟਰੈਕ ‘ਤੇ ਚਲਾਇਆ ਟਰੱਕ, ਟਰੇਨ ਨਾਲ ਟੱਕਰ ਹੋਣ ਤੋਂ ਬਚਿਆ appeared first on TheUnmute.com - Punjabi News. Tags:
|
ਖੰਨਾ 'ਚ ਸੰਘਣੀ ਧੁੰਦ ਕਾਰਨ ਸਕੂਲੀ ਬੱਚਿਆਂ ਦੀ ਬੱਸ ਸਮੇਤ ਕਈ ਵਾਹਨਾਂ ਦੀ ਆਪਸ 'ਚ ਟੱਕਰ Saturday 25 November 2023 06:02 AM UTC+00 | Tags: accident breaking-news death khanna latest-news ludhiana national-highway-at-khanna news the-unmute-breaking-news ਚੰਡੀਗੜ੍ਹ, 25 ਨਵੰਬਰ 2023: ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਲੁਧਿਆਣਾ ਦੇ ਖੰਨਾ (Khanna) ‘ਚ ਨੈਸ਼ਨਲ ਹਾਈਵੇ ‘ਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸਮੇਤ ਲਗਭਗ 20 ਵਾਹਨ ਆਪਸ ‘ਚ ਟਕਰਾ ਗਏ। ਸਵੇਰ ਤੋਂ ਹੀ ਕਾਫੀ ਧੁੰਦ ਛਾਈ ਹੋਈ ਸੀ। ਵਿਜ਼ੀਬਿਲਟੀ ਬਹੁਤ ਘੱਟ ਸੀ। ਇਸੇ ਦੌਰਾਨ ਲੁਧਿਆਣਾ ਤੋਂ ਅੰਬਾਲਾ ਨੂੰ ਜਾਂਦੇ ਸਮੇਂ ਪਿੰਡ ਦਹੇੜੂ ਨੇੜੇ ਲੁਧਿਆਣਾ ਦੀ ਇੱਕ ਸਕੂਲੀ ਬੱਸ ਪਹਿਲਾਂ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ, ਜੋ ਸ਼ੀਸ਼ੇ ਨਾਲ ਲੱਦਿਆ ਹੋਇਆ ਸੀ। ਪਿੱਛੇ ਆ ਰਹੇ ਵਾਹਨ ਇਨ੍ਹਾਂ ਵਾਹਨਾਂ ਨਾਲ ਟਕਰਾਦੇ ਰਹੇ। ਲੁਧਿਆਣਾ ਤੋਂ ਸਕੂਲੀ ਬੱਚੇ ਕੁਰੂਕਸ਼ੇਤਰ ਦੇ ਦੌਰੇ ‘ਤੇ ਜਾ ਰਹੇ ਸਨ। ਬੱਸ ਵਿੱਚ 40 ਤੋਂ 50 ਬੱਚੇ ਸਵਾਰ ਸਨ। ਇਹ ਹਾਦਸਾ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਡਰਾਈਵਰ ਨੇ ਬੱਸ ਨੂੰ ਅੱਗੇ ਜਾ ਰਹੀ ਸ਼ੀਸ਼ੇ ਵਾਲੀ ਗੱਡੀ ਵਿੱਚ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਬੱਚੇ ਜ਼ਖਮੀ ਨਹੀਂ ਹੋਏ। ਜਿਸ ਵਾਹਨ ਨਾਲ ਸਕੂਲ ਬੱਸ ਦੀ ਟੱਕਰ ਹੋਈ ਉਹ ਸ਼ੀਸ਼ੇ ਨਾਲ ਲੱਦੀ ਹੋਈ ਸੀ। ਟੱਕਰ ਤੋਂ ਬਾਅਦ ਸਾਰਾ ਸ਼ੀਸ਼ਾ ਚਕਨਾਚੂਰ ਹੋ ਗਿਆ। ਮਾਲਕ ਅਨੁਸਾਰ ਸ਼ੀਸ਼ੇ ਦੀ ਕੀਮਤ 3 ਤੋਂ 4 ਲੱਖ ਰੁਪਏ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਟਰੈਫਿਕ ਪੁਲਿਸ (Khanna) ਦੇ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਅਤੇ ਕੋਟ ਪੁਲੀਸ ਚੌਕੀ ਦੇ ਇੰਚਾਰਜ ਜਗਤਾਰ ਸਿੰਘ ਮੌਕੇ 'ਤੇ ਪੁੱਜੇ। ਨੁਕਸਾਨੇ ਵਾਹਨਾਂ ਨੂੰ ਇਕ ਪਾਸੇ ਲਿਜਾ ਕੇ ਆਵਾਜਾਈ ਚਾਲੂ ਕੀਤੀ ਗਈ। ਨਾਲ ਹੀ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। The post ਖੰਨਾ ‘ਚ ਸੰਘਣੀ ਧੁੰਦ ਕਾਰਨ ਸਕੂਲੀ ਬੱਚਿਆਂ ਦੀ ਬੱਸ ਸਮੇਤ ਕਈ ਵਾਹਨਾਂ ਦੀ ਆਪਸ ‘ਚ ਟੱਕਰ appeared first on TheUnmute.com - Punjabi News. Tags:
|
DRI ਵੱਲੋਂ ਅੰਮ੍ਰਿਤਸਰ-ਜੈਪੁਰ ਹਵਾਈ ਅੱਡਿਆਂ 'ਤੇ ਇੱਕੋ ਸਮੇਂ ਛਾਪੇਮਾਰੀ, ਕਰੋੜਾਂ ਦੀ ਵਿਦੇਸ਼ੀ ਕਰੰਸੀ ਸਣੇ 4 ਕਾਬੂ Saturday 25 November 2023 06:11 AM UTC+00 | Tags: amritsar-airport breaking-news currency-smuggling dri foreign-currency news ਚੰਡੀਗੜ੍ਹ, 25 ਨਵੰਬਰ 2023: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਅੰਮ੍ਰਿਤਸਰ ਅਤੇ ਜੈਪੁਰ ਹਵਾਈ ਅੱਡਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕਰਕੇ ਵਿਦੇਸ਼ੀ ਕਰੰਸੀ (foreign currency) ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਨੂੰ ਫੜਿਆ ਹੈ। ਇਨ੍ਹਾਂ ਕੋਲੋਂ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇਸ ਮਾਮਲੇ ‘ਚ ਮਾਸਟਰਮਾਈਂਡ ਸਮੇਤ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਡੀਆਰਆਈ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਆਰਆਈ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਵਿਦੇਸ਼ੀ ਕਰੰਸੀ ਦੁਬਈ ਭੇਜੇ ਜਾਣ ਦੀ ਸੂਚਨਾ ਮਿਲੀ ਸੀ। ਜਾਣਕਾਰੀ ਮਿਲੀ ਸੀ ਕਿ ਇਹ ਪੈਸਾ ਅੰਮ੍ਰਿਤਸਰ ਅਤੇ ਜੈਪੁਰ ਹਵਾਈ ਅੱਡਿਆਂ ਰਾਹੀਂ ਬਾਹਰ ਭੇਜਿਆ ਜਾ ਰਿਹਾ ਸੀ। ਇਸ ‘ਤੇ ਡੀਆਰਆਈ ਨੇ ਤੁਰੰਤ ਹਰਕਤ ‘ਚ ਆ ਕੇ ਜੈਪੁਰ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਤਿੰਨ ਮੁਲਜ਼ਮਾਂ ਨੂੰ ਤਿੰਨ ਬਰੀਫਕੇਸਾਂ ਸਮੇਤ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵਿੱਚ ਵਿਦੇਸ਼ੀ ਕਰੰਸੀ (foreign currency) ਛੁਪਾ ਕੇ ਦੁਬਈ ਲਿਜਾਈ ਜਾ ਰਹੀ ਸੀ। ਜਦੋਂ ਬ੍ਰੀਫਕੇਸ ਖੋਲ੍ਹਿਆ ਗਿਆ ਤਾਂ ਉਸ ਵਿੱਚ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਮਿਲੀ। ਇਸ ਵਿੱਚ ਅਮਰੀਕੀ ਡਾਲਰ ਅਤੇ ਯੂਰੋ ਸ਼ਾਮਲ ਸਨ। The post DRI ਵੱਲੋਂ ਅੰਮ੍ਰਿਤਸਰ-ਜੈਪੁਰ ਹਵਾਈ ਅੱਡਿਆਂ ‘ਤੇ ਇੱਕੋ ਸਮੇਂ ਛਾਪੇਮਾਰੀ, ਕਰੋੜਾਂ ਦੀ ਵਿਦੇਸ਼ੀ ਕਰੰਸੀ ਸਣੇ 4 ਕਾਬੂ appeared first on TheUnmute.com - Punjabi News. Tags:
|
ਵਿਧਾਨ ਸਭਾ ਚੋਣਾਂ: ਰਾਜਸਥਾਨ 'ਚ ਸਵੇਰੇ 11 ਵਜੇ ਤੱਕ 24.74 ਫੀਸਦੀ ਵੋਟਿੰਗ ਹੋਈ Saturday 25 November 2023 06:23 AM UTC+00 | Tags: assembly-elections assembly-elections-2023 bjp breaking congress india-news news polling rajasthan voting ਚੰਡੀਗੜ੍ਹ, 25 ਨਵੰਬਰ 2023: ਰਾਜਸਥਾਨ (Rajasthan) ਦੀਆਂ 200 ਵਿਧਾਨ ਸਭਾ ਸੀਟਾਂ ‘ਚੋਂ 199 ‘ਤੇ ਵੋਟਿੰਗ ਜਾਰੀ ਹੈ। ਭਾਜਪਾ ਅਤੇ ਕਾਂਗਰਸ ਦੇ ਆਗੂ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਇਸ ਦੇ ਨਾਲ ਹੀ ਰਾਜਸਥਾਨ ‘ਚ ਸਵੇਰੇ 11 ਵਜੇ ਤੱਕ 24.74 ਫੀਸਦੀ ਵੋਟਿੰਗ ਹੋਈ। ਸਚਿਨ ਪਾਇਲਟ ਨੇ ਰਾਜਸਥਾਨ (Rajasthan) ਚੋਣਾਂ ‘ਚ ਚੱਲ ਰਹੀ ਵੋਟਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂਨੇ ਕਿਹਾ, ਮੈਂ ਕਈ ਹਫ਼ਤਿਆਂ ਤੋਂ ਇਧਰ-ਉਧਰ ਭੱਜ ਰਿਹਾ ਹਾਂ। ਇਸ ਲਈ, ਵੋਟਿੰਗ ਖਤਮ ਹੋਣ ਤੋਂ ਬਾਅਦ, ਮੈਂ ਸਭ ਤੋਂ ਪਹਿਲਾਂ ਅਰਾਮ ਕਰਾਂਗਾ | ਕੇਂਦਰੀ ਕਾਨੂੰਨ ਮੰਤਰੀ ਅਰਜੁਨਰਾਮ ਮੇਘਵਾਲ ਨੇ ਆਪਣੀ ਵੋਟ ਪਾਈ। The post ਵਿਧਾਨ ਸਭਾ ਚੋਣਾਂ: ਰਾਜਸਥਾਨ ‘ਚ ਸਵੇਰੇ 11 ਵਜੇ ਤੱਕ 24.74 ਫੀਸਦੀ ਵੋਟਿੰਗ ਹੋਈ appeared first on TheUnmute.com - Punjabi News. Tags:
|
ਸੁਰੰਗ 'ਚ ਸਟੀਲ ਦੀਆਂ ਵਸਤੂਆਂ ਆਉਣ ਕਾਰਨ ਔਗਰ ਮਸ਼ੀਨ ਨੂੰ ਨੁਕਸਾਨ ਪਹੁੰਚਿਆ, ਜਲਦ ਸ਼ੁਰੂ ਹੋਵੇਗੀ ਡ੍ਰਿਲਿੰਗ Saturday 25 November 2023 07:00 AM UTC+00 | Tags: breaking-news narendra-modi news silkyara-tunnel silkyara-tunnel-ressue tunnel uttarkashi-tunnel ਚੰਡੀਗੜ੍ਹ, 25 ਨਵੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਸਿਲਕਿਆਰਾ ਵਿਖੇ ਉਸਾਰੀ ਅਧੀਨ ਸੁਰੰਗ (tunnel) ਵਿੱਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਆਪ੍ਰੇਸ਼ਨ ਸਿਲਕਿਆਰਾ ਵਿੱਚ ਦਰਪੇਸ਼ ਰੁਕਾਵਟਾਂ ਬਾਰੇ ਜਾਣਕਾਰੀ ਲਈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਔਗਰ ਮਸ਼ੀਨ ਦੇ ਸਾਹਮਣੇ ਸਟੀਲ ਦੀਆਂ ਚੀਜ਼ਾਂ ਆਉਣ ਕਾਰਨ ਕੰਮ ਵਿੱਚ ਰੁਕਾਵਟ ਆਈ ਹੈ, ਜਿਸ ਨੂੰ ਠੀਕ ਕੀਤਾ ਜਾ ਰਿਹਾ ਹੈ। ਹਰ ਰੋਜ਼ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਤੋਂ ਸਿਲਕਿਆਰਾ ਸੁਰੰਗ (tunnel) ‘ਚ ਫਸੇ 41 ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਫ਼ੋਨ ‘ਤੇ ਜਾਣਕਾਰੀ ਲਈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਸੁਰੰਗ ਨਿਊ ਆਸਟ੍ਰੀਅਨ ਟਨਲ ਵਿਧੀ ਦੀ ਵਰਤੋਂ ਕਰਕੇ ਬਣਾਈ ਜਾ ਰਹੀ ਹੈ। ਸੁਰੰਗ ਵਿੱਚ ਸਟੀਲ ਦੀਆਂ ਵਸਤੂਆਂ ਦਾ ਸਾਹਮਣਾ ਕਰਨ ਕਾਰਨ ਔਗਰ ਮਸ਼ੀਨ ਨੂੰ ਕੁਝ ਨੁਕਸਾਨ ਪਹੁੰਚਿਆ ਹੈ। ਇਸ ਨੂੰ ਠੀਕ ਕੀਤਾ ਜਾ ਰਿਹਾ ਹੈ। ਇਸ ਕਾਰਨ ਕੁਝ ਸਮੇਂ ਲਈ ਕਾਰਵਾਈ ਰੋਕ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਤੋਂ ਸੁਰੰਗ ਦੇ ਅੰਦਰ ਫਸੇ ਮਜ਼ਦੂਰਾਂ ਦੀ ਸਥਿਤੀ ਅਤੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਭੋਜਨ ਅਤੇ ਰੋਜ਼ਾਨਾ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਲਈ। ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਕਰਮਚਾਰੀਆਂ ਦੀ ਹਾਲਤ ਅਤੇ ਉਨ੍ਹਾਂ ਲਈ ਕੀਤੇ ਜਾ ਰਹੇ ਸੁਰੱਖਿਆ ਉਪਾਵਾਂ ਬਾਰੇ ਵੀ ਪੁੱਛਿਆ। The post ਸੁਰੰਗ ‘ਚ ਸਟੀਲ ਦੀਆਂ ਵਸਤੂਆਂ ਆਉਣ ਕਾਰਨ ਔਗਰ ਮਸ਼ੀਨ ਨੂੰ ਨੁਕਸਾਨ ਪਹੁੰਚਿਆ, ਜਲਦ ਸ਼ੁਰੂ ਹੋਵੇਗੀ ਡ੍ਰਿਲਿੰਗ appeared first on TheUnmute.com - Punjabi News. Tags:
|
Aditya L1: ਆਦਿਤਿਆ ਐਲ-1 ਆਪਣੇ ਟੀਚੇ ਦੇ ਨਜ਼ਦੀਕ ਪਹੁੰਚਿਆ, ਮਿਸ਼ਨ ਲਈ 7 ਜਨਵਰੀ ਕਾਫ਼ੀ ਅਹਿਮ Saturday 25 November 2023 07:14 AM UTC+00 | Tags: aditya-l-1 breaking-news isro mission news s-somnath ਚੰਡੀਗੜ੍ਹ, 25 ਨਵੰਬਰ 2023: ਸੂਰਜ ਦਾ ਅਧਿਐਨ ਕਰਨ ਲਈ ਭੇਜਿਆ ਗਿਆ ਭਾਰਤ ਦਾ ਪਹਿਲਾ ਪੁਲਾੜ ਮਿਸ਼ਨ ਆਦਿਤਿਆ ਐਲ-1 (Aditya L-1) ਆਪਣੇ ਅੰਤਿਮ ਪੜਾਅ ‘ਤੇ ਹੈ ਅਤੇ ਛੇਤੀ ਹੀ ਆਪਣੇ ਟੀਚੇ ‘ਤੇ ਪਹੁੰਚ ਜਾਵੇਗਾ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਇਹ ਜਾਣਕਾਰੀ ਦਿੱਤੀ ਹੈ। ਇਸਰੋ ਮੁਖੀ ਨੇ ਕਿਹਾ ਕਿ ਆਦਿਤਿਆ ਸਹੀ ਰਸਤੇ ‘ਤੇ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ 7 ਜਨਵਰੀ ਨੂੰ ਆਦਿਤਿਆ ਐਲ-1 ਆਪਣੀ ਅੰਤਿਮ ਚਾਲ ਪੂਰੀ ਕਰਕੇ ਐਲ1 ਪੁਆਇੰਟ ਵਿੱਚ ਦਾਖ਼ਲ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਆਦਿਤਿਆ L-1 (Aditya L-1) ਨੂੰ 2 ਸਤੰਬਰ 2023 ਨੂੰ ਸ਼੍ਰੀਹਰਿਕੋਟਾ, ਆਂਧਰਾ ਪ੍ਰਦੇਸ਼ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ। ਆਦਿਤਿਆ ਐਲ1 ਪੁਲਾੜ ਯਾਨ ਲਗਭਗ 15 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਅਤੇ 125 ਦਿਨਾਂ ਵਿੱਚ ਸੂਰਜ ਦੇ ਸਭ ਤੋਂ ਨੇੜੇ ਦੇ ਲਾਗਰੈਂਜੀਅਨ ਬਿੰਦੂ ਤੱਕ ਪਹੁੰਚੇਗਾ। ਆਦਿਤਿਆ L-1 ਲਗਰੈਂਜੀਅਨ ਬਿੰਦੂ ਤੋਂ ਸੂਰਜ ਦੀਆਂ ਤਸਵੀਰਾਂ ਲੈ ਕੇ ਧਰਤੀ ‘ਤੇ ਭੇਜੇਗਾ। ਆਦਿਤਿਆ ਐਲ1 ਦੀ ਮੱਦਦ ਨਾਲ, ਇਸਰੋ ਸੂਰਜ ਦੇ ਕਿਨਾਰਿਆਂ ‘ਤੇ ਹੋਣ ਵਾਲੀ ਹੀਟਿੰਗ ਦਾ ਅਧਿਐਨ ਕਰੇਗਾ ਅਤੇ ਸੂਰਜ ਦੇ ਕਿਨਾਰਿਆਂ ‘ਤੇ ਪੈਦਾ ਹੋਣ ਵਾਲੇ ਤੂਫਾਨਾਂ ਦੀ ਗਤੀ ਅਤੇ ਤਾਪਮਾਨ ਦੇ ਪੈਟਰਨ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ। The post Aditya L1: ਆਦਿਤਿਆ ਐਲ-1 ਆਪਣੇ ਟੀਚੇ ਦੇ ਨਜ਼ਦੀਕ ਪਹੁੰਚਿਆ, ਮਿਸ਼ਨ ਲਈ 7 ਜਨਵਰੀ ਕਾਫ਼ੀ ਅਹਿਮ appeared first on TheUnmute.com - Punjabi News. Tags:
|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਲਈ ਰਵਾਨਾ Saturday 25 November 2023 07:53 AM UTC+00 | Tags: breaking-news news prakash-purab sgpc sikh sri-guru-nanak-dev-ji sri-nankana-sahib ਅੰਮ੍ਰਿਤਸਰ, 25 ਨਵੰਬਰ 2023: ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਇਸ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਖੁਸ਼ਵਿੰਦਰ ਸਿੰਘ ਭਾਟੀਆ ਨੂੰ ਸੌਂਪੀ ਗਈ ਹੈ। ਉਨ੍ਹਾਂ ਨਾਲ ਡਿਪਟੀ ਲੀਡਰ ਸ਼੍ਰੋਮਣੀ ਕਮੇਟੀ ਮੈਂਬਰ ਸ. ਰਣਜੀਤ ਸਿੰਘ, ਜਨਰਲ ਪ੍ਰਬੰਧਕ ਮੀਤ ਸਕੱਤਰ ਸ. ਗੁਰਚਰਨ ਸਿੰਘ ਕੋਹਾਲਾ ਅਤੇ ਇੰਚਾਰਜ ਸ. ਮਲਕੀਤ ਸਿੰਘ ਬਹਿੜਵਾਲ ਗਏ ਹਨ। ਜਥੇ ਦੀ ਰਵਾਨਗੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਮੀਤ ਸਿੰਘ ਬੂਹ ਅਤੇ ਸਕੱਤਰ ਸ. ਪ੍ਰਤਾਪ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਜਥੇ ਦੇ ਆਗੂਆਂ ਅਤੇ ਸ਼ਰਧਾਲੂਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ। ਇਸ ਮੌਕੇ ਜਥੇ ਦੇ ਆਗੂ ਸ. ਖੁਸ਼ਵਿੰਦਰ ਸਿੰਘ ਭਾਟੀਆ ਨੇ ਆਖਿਆ ਕਿ ਭਾਵੇਂ ਪੂਰੀ ਦੁਨੀਆਂ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਸਜਾਏ ਜਾਂਦੇ ਹਨ, ਪਰੰਤੂ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ 'ਤੇ ਗੁਰਪੁਰਬ ਸਮਾਗਮਾਂ ਦਾ ਹਿੱਸਾ ਬਣਨਾ ਸ਼ਰਧਾਲੂਆਂ ਲਈ ਸੁਭਾਗੇ ਪਲ ਹਨ। ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਦੀ ਅਗਵਾਈ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਦੀ ਤਾਂਘ ਰੱਖਦਾ ਹੈ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਵੀਜੇ ਦੇਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਰਧਾਲੂਆਂ ਦੇ ਵੀਜੇ ਨਹੀਂ ਲਗਦੇ ਉਨ੍ਹਾਂ ਦੇ ਮਨਾਂ ਨੂੰ ਠੇਸ ਪੁੱਜਦੀ ਹੈ। ਸ. ਭਾਟੀਆ ਨੇ ਦੱਸਿਆ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ 1684 ਸ਼ਰਧਾਲੂਆਂ ਵਿੱਚੋਂ 788 ਸ਼ਰਧਾਲੂਆਂ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਨਹੀਂ ਦਿੱਤਾ ਗਿਆ, ਜਿਸ ਕਾਰਨ ਸ਼ਰਧਾਲੂਆਂ ਦੇ ਮਨਾਂ ਵਿਚ ਰੋਸ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਗਿਆ ਜਥਾ ਪਾਕਿਸਤਾਨ ਸਥਿਤ ਹੋਰਨਾਂ ਇਤਿਹਾਸਕ ਗੁਰ-ਅਸਥਾਨਾਂ ਦੇ ਵੀ ਦਰਸ਼ਨ ਕਰੇਗਾ। ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਸੱਚਾ ਸੌਦਾ, ਮੰਡੀ ਚੂਹੜਕਾਨਾ (ਸ਼ੇਖੂਪੁਰਾ) ਵਿਖੇ ਨਤਮਸਤਕ ਹੋਵੇਗਾ। 27 ਨਵੰਬਰ ਨੂੰ ਇਹ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਸਮੇਂ ਪ੍ਰਕਾਸ਼ ਗੁਰਪੁਰਬ ਸਮਾਗਮਾਂ ਵਿਚ ਸ਼ਮੂਲੀਅਤ ਕਰੇਗਾ। ਇਸੇ ਤਰ੍ਹਾਂ 29 ਨਵੰਬਰ ਨੂੰ ਸ਼ਰਧਾਲੂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਅਸਨ ਅਬਦਾਲ ਲਈ ਜਾਣਗੇ ਅਤੇ 30 ਨਵੰਬਰ ਨੂੰ ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਪਹੁੰਚੇਗਾ। 2 ਦਸੰਬਰ ਨੂੰ ਸੰਗਤਾਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਤੋਂ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਸ਼ਾਮ ਨੂੰ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਵਾਪਸ ਪਰਤ ਆਵੇਗਾ। 3 ਦਸੰਬਰ ਨੂੰ ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੋਰ ਵਿਖੇ ਰੁਕੇਗਾ, ਜਿਥੋਂ 4 ਦਸੰਬਰ ਨੂੰ ਜਥੇ ਦੀ ਭਾਰਤ ਵਾਪਸੀ ਹੋਵੇਗੀ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਥੇ ਦੀ ਰਵਾਨਗੀ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਮੀਤ ਸਿੰਘ ਬੂਹ, ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਪ੍ਰੀਤਪਾਲ ਸਿੰਘ, ਸਾਬਕਾ ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਮਨਜੀਤ ਸਿੰਘ ਤਲਵੰਡੀ, ਸੁਪਰਡੈਂਟ ਸ. ਨਿਸ਼ਾਨ ਸਿੰਘ, ਯਾਤਰਾ ਬ੍ਰਾਂਚ ਦੇ ਇੰਚਾਰਜ ਸ. ਪਲਵਿੰਦਰ ਸਿੰਘ, ਸ. ਮੇਜਰ ਸਿੰਘ ਸਮੇਤ ਸੰਗਤਾਂ ਮੌਜੂਦ ਸਨ। The post ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਲਈ ਰਵਾਨਾ appeared first on TheUnmute.com - Punjabi News. Tags:
|
ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਐੱਸਪੀ ਗੁਰਬਿੰਦਰ ਸਿੰਘ ਮੁਅੱਤਲ Saturday 25 November 2023 08:30 AM UTC+00 | Tags: breaking-news dgp-punjab latest-news news punjab-government punjab-police security-of-prime-minister-modi shiromani-akali-dal sp sp-gurbinder-singh the-unmute-breaking-news ਚੰਡੀਗੜ੍ਹ, 25 ਨਵੰਬਰ 2023: ਪੰਜਾਬ ਵਿੱਚ ਤਤਕਾਲੀ ਐਸਪੀ (ਆਪ੍ਰੇਸ਼ਨਜ਼) ਗੁਰਬਿੰਦਰ ਸਿੰਘ ਨੂੰ ਜਨਵਰੀ 2022 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਸਬੰਧ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇੱਕ ਰਿਪੋਰਟ ਪੰਜਾਬ ਦੇ ਡੀਜੀਪੀ ਵੱਲੋਂ 18 ਅਕਤੂਬਰ 2023 ਨੂੰ ਦਿੱਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਐਸਪੀ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ। ਪ੍ਰਧਾਨ ਮੰਤਰੀ ਮੋਦੀ 5 ਜਨਵਰੀ 2022 ਨੂੰ ਬਠਿੰਡਾ ਤੋਂ ਫ਼ਿਰੋਜ਼ਪੁਰ ਸੜਕ ਰਾਹੀਂ ਜਾ ਰਹੇ ਸਨ, ਪਰ ਕਿਸਾਨਾਂ ਨੇ ਰਸਤਾ ਰੋਕ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਫ਼ਿਰੋਜ਼ਪੁਰ ਦੇ ਪਿਆਰੇਆਣਾ ਫਲਾਈਓਵਰ ‘ਤੇ 20 ਮਿੰਟ ਲਈ ਰੁਕਿਆ। ਜਿੱਥੋਂ ਉਨ੍ਹਾਂ ਦੇ ਕਾਫਲੇ ਨੇ ਯੂ-ਟਰਨ ਲੈ ਕੇ ਵਾਪਸ ਪਰਤਣਾ ਸੀ। The post ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ‘ਚ ਐੱਸਪੀ ਗੁਰਬਿੰਦਰ ਸਿੰਘ ਮੁਅੱਤਲ appeared first on TheUnmute.com - Punjabi News. Tags:
|
ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ 'ਚ ਮੁੜ ਤੋਂ ਹੋਇਆ ਵਾਧਾ, ਜਾਣੋ ਨਵੀਆਂ ਕੀਮਤਾਂ Saturday 25 November 2023 08:40 AM UTC+00 | Tags: breaking-news ladowal ladowal-toll-plaza news nhai toll-plaza ਚੰਡੀਗੜ੍ਹ, 25 ਨਵੰਬਰ 2023: ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ 4 ਮਹੀਨਿਆਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ (Ladowal toll plaza) ਦੇ ਰੇਟ ਵਧਾ ਦਿੱਤੇ ਹਨ। ਸ਼ੁੱਕਰਵਾਰ ਰਾਤ ਤੋਂ ਇਹ ਦਰ 30 ਫੀਸਦੀ ਵਧਾ ਦਿੱਤੀ ਗਈ ਹੈ। ਇਸ ਦਾ ਅਸਰ ਲੁਧਿਆਣਾ ਅਤੇ ਜਲੰਧਰ ਜਾਂ ਇਸ ਤੋਂ ਬਾਹਰ ਜਾਣ ਵਾਲੇ ਲੋਕਾਂ ‘ਤੇ ਪਵੇਗਾ। ਹੁਣ ਤੁਹਾਨੂੰ ਕਾਰ-ਜੀਪ-ਵੈਨ ਦੇ ਸਿੰਗਲ ਸਫ਼ਰ ਲਈ 215 ਰੁਪਏ ਦੇਣੇ ਪੈਣਗੇ। ਪਹਿਲਾਂ ਇਸ ਦੀ ਕੀਮਤ 165 ਰੁਪਏ ਸੀ। ਮਲਟੀ-ਐਕਸਲ ਵਾਹਨਾਂ ਲਈ ਟੋਲ ਦਰਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। NHAI ਨੇ ਹੁਣ ਵਾਹਨਾਂ ਦੇ ਐਕਸਲ ਦੀ ਗਿਣਤੀ ਦੇ ਆਧਾਰ ‘ਤੇ ਟੋਲ (Ladowal toll plaza) ਦਰਾਂ ਨੂੰ ਬਦਲ ਦਿੱਤਾ ਹੈ। 3 ਐਕਸਲ ਵਾਲੇ ਵਪਾਰਕ ਵਾਹਨਾਂ ਨੂੰ ਇੱਕ ਯਾਤਰਾ ਲਈ 795 ਰੁਪਏ, 4-6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਅਤੇ ਸੱਤ ਜਾਂ ਇਸ ਤੋਂ ਵੱਧ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਦਾ ਟੋਲ ਅਦਾ ਕਰਨਾ ਪਵੇਗਾ। ਇਸਦੇ ਨਾਲ ਹੀ ਬਿਨਾਂ ਫਾਸਟੈਗ ਵਾਲੇ ਵਾਹਨਾਂ ‘ਤੇ ਯਾਤਰਾ ਲਈ ਦੁੱਗਣਾ ਖਰਚਾ ਲਿਆ ਜਾਵੇਗਾ। ਜੇਕਰ ਕਾਰ ‘ਚ ਫਾਸਟੈਗ ਨਹੀਂ ਹੈ ਤਾਂ 430 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ NHAI ਨੇ ਮਾਸਿਕ ਪਾਸ ‘ਚ ਵੀ ਬਦਲਾਅ ਕੀਤਾ ਹੈ। ਇਹ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਤੱਕ ਸੀਮਤ ਹੈ। ਗੈਰ-ਵਪਾਰਕ ਵਾਹਨਾਂ ਲਈ ਪਾਸ ਦਰ 330 ਰੁਪਏ ਹੈ। The post ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ ‘ਚ ਮੁੜ ਤੋਂ ਹੋਇਆ ਵਾਧਾ, ਜਾਣੋ ਨਵੀਆਂ ਕੀਮਤਾਂ appeared first on TheUnmute.com - Punjabi News. Tags:
|
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ Saturday 25 November 2023 08:51 AM UTC+00 | Tags: breaking-news guru-nanak-dev-ji news sikh sri-akal-tahat sri-akal-takht-sahib sri-guru-nanak-dev-ji ਅੰਮ੍ਰਿਤਸਰ, 25 ਨਵੰਬਰ 2023 : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਰਤੇਗਾ। ਨਗਰ ਕੀਰਤਨ ‘ਚ ਸ਼ਬਦ ਚੌਕੀ ਜਥੇ, ਸਕੂਲ ਬੈਂਡ, ਸਕੂਲੀ ਬੱਚੇ, ਬੈਂਡ ਪਾਰਟੀਆਂ, ਗੱਤਕਾ ਪਾਰਟੀਆਂ ਆਦਿ ਸ਼ਾਮਲ ਹੋਏ। ਸੰਗਤਾਂ ਵੱਲੋਂ ਨਗਰ ਕੀਰਤਨ ਦਾ ਥਾਂ ਥਾਂ ਤੇ ਭਰਵਾਂ ਸਵਾਗਤ ਕੀਤਾ। ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਚੌਥੇ ਪਾਤਸ਼ਾਹ ਜੀ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦੇ ਸਤਿਕਾਰ 'ਚ ਗਤਕਾ ਪਾਰਟੀਆਂ ਨੇ ਵੀ ਸ਼ਮੂਲੀਅਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਭਾ-ਸੁਸਾਇਟੀਆਂ ਦੇ ਨੁਮਾਇੰਦੇ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਅਤੇ ਮੁਲਾਜ਼ਮ ਵੀ ਮੌਜੂਦ ਸਨ। ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਵੱਖ-ਵੱਖ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਕਤਾਰਾਂ ਬਣਾ ਕੇ ਸੜਕਾਂ ਦੇ ਦੋਨੋਂ ਪਾਸੇ ਖੜੀਆਂ ਨਜ਼ਰ ਆਈਆਂ। ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਰਸਤੇ ਨੂੰ ਚਾਰ ਪੜਾਵਾਂ 'ਚ ਵੰਡ ਕੇ ਲੰਗਰ ਅਤੇ ਜਲ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਨਗਰ ਕੀਰਤਨ ਵਿਚ ਵੱਖ-ਵੱਖ ਸੂਬਿਆਂ ਤੋਂ ਪੁੱਜੀ ਸੰਗਤ ਨੇ ਸ਼ਮੂਲੀਅਤ ਕੀਤੀ। The post ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ appeared first on TheUnmute.com - Punjabi News. Tags:
|
ਜਲੰਧਰ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਦੱਸਿਆ ਦਾ ਕਾਰਨ Saturday 25 November 2023 09:08 AM UTC+00 | Tags: breaking-news jalandhar news punjab suicide the-unmute-breaking-news ਚੰਡੀਗੜ੍ਹ, 25 ਨਵੰਬਰ 2023 : ਪੰਜਾਬ ਦੇ ਜਲੰਧਰ ‘ਚ ਇਕ ਨੌਜਵਾਨ ਨੇ ਖੁਦਕੁਸ਼ੀ (suicide) ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਸਦਾ ਕਾਰਨ ਦੱਸਿਆ। ਇਸ ਤੋਂ ਬਾਅਦ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੀ ਸੂਚਨਾ ਥਾਣਾ ਸਦਰ ਦੇ ਐੱਸ. ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸਾਗਰ ਥਾਪਰ ਵਾਸੀ ਪ੍ਰਤਾਪਪੁਰਾ ਵਜੋਂ ਹੋਈ ਹੈ। ਪੁਲਸ ਨੇ ਸਾਗਰ ਦੀ ਪਤਨੀ ਮੀਨਾਕਸ਼ੀ ਦੇ ਬਿਆਨਾਂ ਦੇ ਆਧਾਰ ‘ਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਐਸਐਚਓ ਭਰਤ ਮਸੀਹ ਨੇ ਦੱਸਿਆ ਕਿ ਮੁਲਜ਼ਮ ਸਤਨਾਮ ਬੱਗਾ ਵਾਸੀ ਉੱਗੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਤਨਾਮ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਕਿ ਮੈਂ ਦੁਖੀ ਹੋ ਕੇ ਇਹ ਕਦਮ ਚੁੱਕ ਰਿਹਾ ਹਾਂ। ਪੈਸੇ ਵਾਪਸ ਕਰਨ ਲਈ ਮੈਨੂੰ ਰੋਜ਼ ਫੋਨ ਆਉਂਦੇ ਹਨ। ਕੋਈ ਸਮਾਂ ਸੀ ਜਦੋਂ ਮੈਂ ਖੁਦ ਲੋਕਾਂ ਨੂੰ ਪੈਸੇ ਦਿੰਦਾ ਸੀ ਪਰ ਅੱਜ ਸਤਨਾਮ ਬੱਗਾ ਕਰਕੇ ਮਰਨ ਲਈ ਮਜਬੂਰ ਹੋ ਗਿਆ ਹਾਂ। ਉਹ ਆਪਣੇ ਬੱਚਿਆਂ ਅਤੇ ਪਤਨੀ ਮੀਨਾਕਸ਼ੀ ਨੂੰ ਬਹੁਤ ਪਿਆਰ ਕਰਦਾ ਹੈ। ਆਪਣੀ ਪਤਨੀ ਨੂੰ ਬੱਚਿਆਂ ਦੀ ਦੇਖਭਾਲ ਕਰਨ ਲਈ ਕਿਹਾ। ਸਾਗਰ ਨੇ ਦੱਸਿਆ ਕਿ ਸਤਨਾਮ ਕੁਮਾਰ ਬੱਗਾ ਨਾਂ ਦੇ ਵਿਅਕਤੀ ਨੇ ਅਮਰੀਕਾ ਭੇਜਣ ਦੇ ਨਾਂ ‘ਤੇ ਉਸ ਤੋਂ ਕਰੀਬ 35 ਲੱਖ ਰੁਪਏ ਲੈ ਲਏ। ਪੈਸੇ ਲੈਣ ਤੋਂ ਬਾਅਦ ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸਤਨਾਮ ਕੋਲ ਪਾਸਪੋਰਟ ਵੀ ਹੈ। ਸਤਨਾਮ ਨੇ ਉਸ ਤੋਂ ਕੁੱਲ 40 ਲੱਖ ਰੁਪਏ ਲੈਣੇ ਸਨ। ਉਸ ਨੇ ਅਮਰੀਕਾ ਜਾਂਦੇ ਸਮੇਂ ਉਸ ਨੂੰ 5 ਲੱਖ ਰੁਪਏ ਦੇਣੇ ਸਨ। ਕਰੀਬ 22 ਲੱਖ ਰੁਪਏ ਉਸ ਦੇ ਆਪਣੇ ਸਨ, ਜਦਕਿ ਬਾਕੀ ਪੈਸੇ ਉਸ ਨੇ ਉਧਾਰ ਲਏ ਸਨ। ਲੋਕ ਉਸ ਕੋਲੋਂ ਪੈਸੇ ਵਾਪਸ ਮੰਗ ਰਹੇ ਸਨ। ਸਤਨਾਮ ਉਸ ਨੂੰ ਰੋਜ਼ਾਨਾ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਕਾਰਨ ਉਹ ਅੱਜ ਮਰਨ (suicide) ਲਈ ਮਜ਼ਬੂਰ ਹੋ ਗਿਆ । The post ਜਲੰਧਰ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਦੱਸਿਆ ਦਾ ਕਾਰਨ appeared first on TheUnmute.com - Punjabi News. Tags:
|
ਭਾਜਪਾ ਨੇ ਰਾਹੁਲ ਗਾਂਧੀ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ, ਚੋਣ ਜ਼ਾਬਤੇ ਦੀ ਉਲੰਘਣਾ ਦਾ ਲਾਇਆ ਦੋਸ਼ Saturday 25 November 2023 09:23 AM UTC+00 | Tags: bjp breaking-news election election-commission news rahul rahul-gandhi rajasthan ਚੰਡੀਗੜ੍ਹ, 25 ਨਵੰਬਰ 2023: ਰਾਜਸਥਾਨ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੇ ਐਲਾਨਾਂ ਦੇ ਨਾਂ ‘ਤੇ ਵੋਟ ਪਾਉਣ ਦੀ ਰਾਹੁਲ ਗਾਂਧੀ (Rahul Gandhi) ਦੀ ਅਪੀਲ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਰਾਹੁਲ ਦੀ ਅਪੀਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਦਿਆਂ ਭਾਜਪਾ ਨੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਅਤੇ ਉਸ ਦੇ ਐਕਸ ਖਾਤੇ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਭਾਜਪਾ ਨੇ ਰਾਜਸਥਾਨ ਚੋਣ ਵਿਭਾਗ ਨੂੰ ਸ਼ਿਕਾਇਤ ਦੇ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। 25 ਨਵੰਬਰ ਸ਼ਨੀਵਾਰ ਨੂੰ ਰਾਹੁਲ ਗਾਂਧੀ (Rahul Gandhi) ਨੇ ਰਾਜਸਥਾਨ ਚੋਣਾਂ ‘ਚ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਦੇ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੱਡੇ ਐਲਾਨ ਕੀਤੇ। ਭਾਜਪਾ ਨੇ ਚੋਣ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦਲੀਲ ਦਿੱਤੀ ਕਿ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਕੋਈ ਵੀ ਆਗੂ ਜਨਤਕ ਤੌਰ 'ਤੇ ਪ੍ਰਚਾਰ ਨਹੀਂ ਕਰ ਸਕਦਾ। ਲੋਕ ਨੁਮਾਇੰਦਗੀ ਐਕਟ 1951 ਦੀ ਧਾਰਾ 126 ਵਿਚ ਸਪੱਸ਼ਟ ਵਿਵਸਥਾ ਹੈ ਕਿ ਮੁਹਿੰਮ ਬੰਦ ਹੋਣ ਤੋਂ ਬਾਅਦ ਟੀਵੀ, ਰੇਡੀਓ ਅਤੇ ਸੋਸ਼ਲ ਮੀਡੀਆ ‘ਤੇ ਪ੍ਰਚਾਰ ਨਹੀਂ ਕੀਤਾ ਜਾ ਸਕਦਾ। 48 ਘੰਟੇ ਦੇ ਸਾਈਲੈਂਟ ਪੀਰੀਅਡ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਨਤਕ ਪ੍ਰਚਾਰ ‘ਤੇ ਪਾਬੰਦੀ ਹੈ, ਜਿਸ ਦੌਰਾਨ ਕੋਈ ਵੀ ਆਗੂ ਸੋਸ਼ਲ ਮੀਡੀਆ, ਟੀਵੀ ਜਾਂ ਰੇਡੀਓ ‘ਤੇ ਕਿਸੇ ਵੀ ਪਾਰਟੀ ਦੇ ਹੱਕ ‘ਚ ਪ੍ਰਚਾਰ ਨਹੀਂ ਕਰ ਸਕਦਾ। ਰਾਹੁਲ ਨੇ 48 ਘੰਟਿਆਂ ਦੇ ਚੁੱਪ ਸਮੇਂ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਚੋਣ ਪ੍ਰਚਾਰ ਵੀ ਕੀਤਾ, ਚੋਣ ਐਲਾਨਾਂ ਨੂੰ ਦੁਹਰਾ ਕੇ ਵੋਟਾਂ ਮੰਗੀਆਂ। ਸ਼ਿਕਾਇਤ ਵਿੱਚ ਦਲੀਲ ਦਿੱਤੀ ਗਈ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੇ ਸਟਾਰ ਪ੍ਰਚਾਰਕ ਹਨ। The post ਭਾਜਪਾ ਨੇ ਰਾਹੁਲ ਗਾਂਧੀ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ, ਚੋਣ ਜ਼ਾਬਤੇ ਦੀ ਉਲੰਘਣਾ ਦਾ ਲਾਇਆ ਦੋਸ਼ appeared first on TheUnmute.com - Punjabi News. Tags:
|
BSF ਨੇ ਭਾਰਤ-ਪਾਕਿਸਤਾਨ ਹੁਸੈਨੀਵਾਲਾ ਬਾਰਡਰ 'ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਫੜਿਆ Saturday 25 November 2023 09:37 AM UTC+00 | Tags: breaking-news bsf hussainiwala-border indo-pak-hussainiwala-border news pakistani-infiltrator punjab-police ਚੰਡੀਗੜ੍ਹ, 25 ਨਵੰਬਰ 2023: ਪੰਜਾਬ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ.ਐਸ.ਐਫ਼. ਨੇ ਭਾਰਤ-ਪਾਕਿਸਤਾਨ ਹੁਸੈਨੀਵਾਲਾ (Hussainiwala)ਬਾਰਡਰ 'ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਫੜਿਆ ਹੈ। ਫੜਿਆ ਗਿਆ ਉਕਤ ਵਿਅਕਤੀ ਪਾਕਿਸਤਾਨੀ ਨਾਗਰਿਕ ਹੈ। ਜਿਸ ਨੂੰ ਬੀ.ਐਸ.ਐਫ 155 ਬਟਾਲੀਅਨ ਦੇ ਜਵਾਨਾਂ ਨੇ ਜੇ.ਸੀ.ਸੀ ਬੈਰੀਅਰ ਨੇੜੇ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਦੇ ਹੋਏ ਫੜ ਲਿਆ ਸੀ। ਪਾਕਿਸਤਾਨੀ ਨਾਗਰਿਕ ਕੋਲੋਂ ਬਰਾਮਦ ਹੋਏ ਆਧਾਰ ਕਾਰਡ ਮੁਤਾਬਕ ਨੌਜਵਾਨ ਦੀ ਪਛਾਣ ਰਬੀਬ ਬਿਲਾਲ ਵਾਸੀ ਫੈਸਲਾਬਾਦ ਵਜੋਂ ਹੋਈ ਹੈ। ਕਾਰਡ ਮੁਤਾਬਕ ਉਹ ਪਾਕਿਸਤਾਨ ਸਥਿਤ ਕੋਸੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ‘ਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਦੋ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਮਾਚਿਸ ਦਾ ਡੱਬਾ ਅਤੇ ਟੂਥਬਰਸ਼ ਬਰਾਮਦ ਹੋਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਬੀਐਸਐਫ ਦੇ ਜਵਾਨਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਸ ਦੇ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਪਿੱਛੇ ਕੀ ਕਾਰਨ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਫਿਲਹਾਲ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਪਰ ਉਹ ਭਾਰਤੀ ਸਰਹੱਦ ਵਿੱਚ ਕਿਉਂ ਵੜਿਆ? ਸੁਰੱਖਿਆ ਏਜੰਸੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। The post BSF ਨੇ ਭਾਰਤ-ਪਾਕਿਸਤਾਨ ਹੁਸੈਨੀਵਾਲਾ ਬਾਰਡਰ 'ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਫੜਿਆ appeared first on TheUnmute.com - Punjabi News. Tags:
|
ਰਾਜਸਥਾਨ 'ਚ ਚੋਣਾਂ ਦੌਰਾਨ ਜਾਅਲੀ ਵੋਟਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜੱਪ, ਮੌਕੇ 'ਤੇ ਪੁੱਜੀ ਪੁਲਿਸ ਫੋਰਸ Saturday 25 November 2023 09:59 AM UTC+00 | Tags: breaking-news clash india-news news rajasthan rajasthan-elections the-unmute-breaking-news voting ਚੰਡੀਗੜ੍ਹ, 25 ਨਵੰਬਰ 2023: ਰਾਜਸਥਾਨ (Rajasthan) ਦੇ ਧੌਲਪੁਰ ਦੇ ਬਾਰੀ ਵਿਧਾਨ ਸਭਾ ਹਲਕੇ ਦੇ ਪਿੰਡ ਰਜ਼ਈ ਅਤੇ ਅਬਦੁਲਪੁਰ ਵਿੱਚ ਜਾਅਲੀ ਵੋਟਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਪਿੰਡ ਰਜ਼ਈ ਵਿੱਚ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਗੋਲੀਆਂ ਚਲਾਉਣ ਦੀ ਖ਼ਬਰ ਹੈ | ਜਿਸ ਕਾਰਨ ਪੋਲਿੰਗ ਸਟੇਸ਼ਨ 'ਤੇ ਹਫੜਾ-ਦਫੜੀ ਮੱਚ ਗਈ। ਇਸੇ ਦੌਰਾਨ ਪਿੰਡ ਅਬਦੁਲਪੁਰ ਵਿੱਚ ਜਾਅਲੀ ਵੋਟਿੰਗ ਨੂੰ ਲੈ ਕੇ ਬਸਪਾ ਉਮੀਦਵਾਰ ਜਸਵੰਤ ਸਿੰਘ ਗੁਰਜਰ ਅਤੇ ਭਾਜਪਾ ਉਮੀਦਵਾਰ ਗਿਰਰਾਜ ਸਿੰਘ ਮਲਿੰਗਾ ਦੇ ਸਮਰਥਕ ਆਪਸ ਵਿੱਚ ਭਿੜ ਗਏ। ਹਾਲਾਂਕਿ ਅਜੇ ਤੱਕ ਕਿਸੇ ਵੀ ਪਾਸਿਓਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਮਾਮਲਾ ਸ਼ਾਂਤ ਹੋ ਗਿਆ ਹੈ ਅਤੇ ਵੋਟਿੰਗ ਸੁਚਾਰੂ ਢੰਗ ਨਾਲ ਕਰਵਾਈ ਜਾ ਰਹੀ ਹੈ। ਬਸਈ ਡਾਂਗ ਥਾਣਾ (Rajasthan) ਇੰਚਾਰਜ ਸੰਪਤ ਸਿੰਘ ਨੇ ਦੱਸਿਆ ਕਿ ਜਾਅਲੀ ਵੋਟਿੰਗ ਨੂੰ ਲੈ ਕੇ ਥਾਣਾ ਖੇਤਰ ਦੇ ਰਜ਼ਈ ਪੋਲਿੰਗ ਬੂਥ ‘ਤੇ ਦੋ ਧਿਰਾਂ ਵਿਚਾਲੇ ਝੜੱਪ ਹੋ ਗਈ। ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਹੈ। The post ਰਾਜਸਥਾਨ ‘ਚ ਚੋਣਾਂ ਦੌਰਾਨ ਜਾਅਲੀ ਵੋਟਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜੱਪ, ਮੌਕੇ ‘ਤੇ ਪੁੱਜੀ ਪੁਲਿਸ ਫੋਰਸ appeared first on TheUnmute.com - Punjabi News. Tags:
|
ਫਰੀਦਕੋਟ 'ਚ ਧੁੰਦ ਕਾਰਨ 7 ਵਾਹਨਾਂ ਦੀ ਆਪਸ 'ਚ ਟੱਕਰ, ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ Saturday 25 November 2023 10:12 AM UTC+00 | Tags: accident breaking breaking-news critical-condition death faridkot injured kotakpura news punjab raod-accident ਚੰਡੀਗੜ੍ਹ, 25 ਨਵੰਬਰ 2023: ਫਰੀਦਕੋਟ (Faridkot) ਵਿੱਚ ਕੋਟਕਪੂਰਾ ਸ਼ਹਿਰ ਵਿੱਚੋਂ ਲੰਘਦੇ ਹਾਈਵੇਅ ਨੇੜੇ ਧੁੰਦ ਕਾਰਨ 7 ਵਾਹਨ (vehicles) ਆਪਸ ਵਿੱਚ ਟਕਰਾ ਗਏ। ਜਿਸ ਵਿਚ ਕਈ ਜਣੇ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਧੁੰਦ ਕਾਰਨ ਸਭ ਤੋਂ ਪਹਿਲਾਂ ਕੋਟਕਪੂਰਾ ਦੇ ਜੈਤੋ ਰੋਡ ‘ਤੇ ਦੋ ਵਾਹਨਾਂ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋ ਬੱਸਾਂ ਸਮੇਤ ਕੁਝ ਵਾਹਨ ਵੀ ਆ ਕੇ ਇਨ੍ਹਾਂ ਵਾਹਨਾਂ (vehicles) ਨਾਲ ਟਕਰਾ ਗਏ। ਇਸ ਹਾਦਸੇ ਕਾਰਨ ਵਾਹਨਾਂ ‘ਚ ਸਵਾਰ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਦੋ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੋਂ ਇੱਕ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਐਸਆਈ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਧੁੰਦ ਕਾਰਨ 2 ਬੱਸਾਂ, ਇੱਕ ਟਾਟਾ ਏਸ ਗੱਡੀ, 2 ਟਰੈਕਟਰ ਟਰਾਲੀਆਂ ਅਤੇ 2 ਕੈਂਟਰ ਆਪਸ ਵਿੱਚ ਟਕਰਾ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | The post ਫਰੀਦਕੋਟ ‘ਚ ਧੁੰਦ ਕਾਰਨ 7 ਵਾਹਨਾਂ ਦੀ ਆਪਸ ‘ਚ ਟੱਕਰ, ਜ਼ਖਮੀਆਂ ‘ਚੋਂ 2 ਦੀ ਹਾਲਤ ਗੰਭੀਰ appeared first on TheUnmute.com - Punjabi News. Tags:
|
ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ 'ਤੇ ਜ਼ੋਰ Saturday 25 November 2023 10:31 AM UTC+00 | Tags: breaking-news canal-water chetan-singh-jauramajra cm-bhagwant-mann ground-water news punjab-ground-water punjab-news the-unmute-breaking-news water ਪਟਿਆਲਾ, 25 ਨਵੰਬਰ 2023: ਪੰਜਾਬ ਦੇ ਜਲ ਸਰੋਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਜਲ (Water) ਸਰੋਤ ਵਿਭਾਗ ਦੇ ਪਟਿਆਲਾ ਜ਼ਿਲ੍ਹੇ ਨਾਲ ਜੁੜੇ ਡਰੇਨੇਜ ਤੇ ਸਿੰਚਾਈ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨਾਲ ਪਲੇਠੀ ਜਾਇਜ਼ਾ ਬੈਠਕ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ‘ਇਮਾਨਦਾਰੀ ਨਾਲ ਕੰਮ ਕਰੋ’ ਵਾਲਾ ਸਪੱਸ਼ਟ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਗੁਰਲਾਲ ਘਨੌਰ ਵੀ ਮੌਜੂਦ ਸਨ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਹੈ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰਾਂ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸ ਨੂੰ ਹਰ ਖੇਤ ਅਤੇ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ ਤਾਂ ਕਿ ਪੰਜਾਬ ਅੰਦਰ ਸਿੰਚਾਈ ਲਈ ਟਿਊਬਵੈਲਾਂ ਉਪਰ ਨਿਰਭਰਤਾ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ ਇਸ ਲਈ ਜੇਕਰ ਅਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਾ ਨਿਭਾਈ ਤਾਂ ਅਗਲੀਆਂ ਪੀੜ੍ਹੀਆਂ ਸਾਨੂੰ ਨਹੀਂ ਬਖ਼ਸ਼ਣਗੀਆਂ। ਜਲ ਸਰੋਤ ਮੰਤਰੀ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਕਿ ਪੰਜਾਬ ਸਰਕਾਰ ਦੀ ਨੀਤੀ ਅਤੇ ਨੀਅਤ ਬਿਲਕੁਲ ਸਾਫ਼ ਹੈ ਇਸ ਲਈ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਤਾਂ ਕੀਤਾ ਹੀ ਜਾਵੇ ਸਗੋਂ ਨਾਲ ਦੀ ਨਾਲ ਨਹਿਰੀ ਵਿਭਾਗ ਦੇ ਖਾਲਿਆਂ ਉਪਰ ਹੋਏ ਨਾਜਾਇਜ਼ ਕਬਜੇ ਵੀ ਖਾਲੀ ਕਰਵਾਏ ਜਾਣ। ਉਨ੍ਹਾਂ ਇਸ ਲਈ ਤਜਵੀਜ਼ ਤਿਆਰ ਕਰਕੇ ਹਾੜੀ ਦੇ ਆਗਾਮੀ ਸੀਜਨ ਦੌਰਾਨ ਜਮੀਨਾਂ ਖਾਲੀ ਹੋਣ ‘ਤੇ ਇਨ੍ਹਾਂ ਉਪਰ ਮੁੜ ਤੋਂ ਖਾਲੇ ਚਲਾਉਣ ਦੀ ਸਖ਼ਤ ਹਦਾਇਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਜਮੀਨ ਵਿੱਚ ਨਹਿਰੀ ਪਾਣੀ ਲਗਵਾਉਣ ਲਈ ਵਿਭਾਗ ਨੂੰ ਸਹਿਯੋਗ ਦੇਕੇ ਖਾਲਿਆਂ ਨੂੰ ਛੱਡ ਦੇਣ। ਕੈਬਨਿਟ ਮੰਤਰੀ ਜੌੜਾਮਾਜਰਾ ਨੇ ਸਮੂਹ ਅਧਿਕਾਰੀਆਂ ਨੂੰ ਫੀਲਡ ‘ਚ ਜਾਣ ਦੇ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਹਰ ਮਹੀਨੇ ਜਾਇਜ਼ਾ ਬੈਠਕ ਲੈਣਗੇ ਇਸ ਲਈ ਆਪਣੇ ਕੀਤੇ ਕੰਮ ਦੀ ਹਲਕਾ ਵਾਰ ਪੂਰੀ ਤਫ਼ਸੀਲ ਤਿਆਰ ਕੀਤੀ ਜਾਵੇ ਅਤੇ ਉਹ ਆਪਣੇ ਹੇਠਲੇ ਅਧਿਕਾਰੀਆਂ ਤੇ ਕਰਮਚਾਰੀਆਂ ਉਪਰ ਹੀ ਨਿਰਭਰ ਨਾ ਰਹਿਣ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਜਲ ਸਰੋਤ ਵਿਭਾਗ ਕੋਲੋਂ ਕੰਮ ਕਰਵਾਉਣ ਸਮੇਂ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਖੇਤਾਂ ਵਿੱਚ ਪਾਣੀ (Water) ਲਈ ਲੱਗੇ ਮੋਘੇ ਦੀ ਪੂਰੀ ਵਰਤੋਂ ਯਕੀਨੀ ਬਣਾਈ ਜਾਵੇ। ਮੀਟਿੰਗ ਮੌਕੇ ਆਈ ਬੀ ਸਰਕਲ ਪਟਿਆਲਾ ਦੇ ਨਿਗਰਾਨ ਇੰਜੀਨੀਅਰ ਸੁਖਜੀਤ ਸਿੰਘ ਭੁੱਲਰ, ਜਲ ਨਿਕਾਸ ਦੇ ਮਨੋਜ ਬਾਂਸਲ, ਕੈਨਾਲ ਤੇ ਗਰਾਊਂਡ ਵਾਟਰ ਕਾਰਜਕਾਰੀ ਇੰਜੀਨੀਅਰ ਗਗਨਦੀਪ ਸਿੰਘ ਗਿੱਲ, ਲਹਿਲ ਮੰਡਲ ਦੇ ਨਵਰੀਤ ਸਿੰਘ ਘੁੰਮਣ, ਬੀ.ਐਮ.ਐਲ. ਦੇ ਸੰਦੀਪ ਮਾਂਗਟ ਅਤੇ ਜਲ ਨਿਕਾਸ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਸਮੇਤ ਸਾਰੇ ਫੀਲਡ ਅਧਿਕਾਰੀ ਤੇ ਮਾਲ ਅਧਿਕਾਰੀ, ਜ਼ਿਲ੍ਹੇਦਾਰ ਮੌਜੂਦ ਸਨ, ਜਿਨ੍ਹਾਂ ਨੇ ਆਪਣੇ ਨਵੇਂ ਜਲ (Water) ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਅਮਨਦੀਪ ਸਿੰਘ ਸੋਨੂ ਥਿੰਦ ਅਤੇ ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਵੀ ਮੌਜੂਦ ਸਨ।
The post ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ‘ਤੇ ਜ਼ੋਰ appeared first on TheUnmute.com - Punjabi News. Tags:
|
ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰਾਂ ਦੀ ਸ਼ਿਕਾਇਤਾਂ 'ਤੇ 28 ਨਵੰਬਰ ਨੂੰ ਸੁਣਵਾਈ ਕਰਨਗੇ ਚੇਅਰਮੈਨ ਤੇ ਮੈਂਬਰ Saturday 25 November 2023 12:04 PM UTC+00 | Tags: breaking-news electricity haryana haryana-government haryana-news news north-haryana-electricity-distribution-corporation panchkula ਚੰਡੀਗੜ੍ਹ, 25 ਨਵੰਬਰ 2023: ਉੱਤਰ ਹਰਿਆਣਾ ਬਿਜਲੀ (Electricity) ਵੰਡ ਨਿਗਮ ਖਪਤਕਾਰਾਂ ਨੂੰ ਬਿਨਾਂ ਬਿਜਲੀ ਦੀ ਸਪਲਾਈ ਮਹੁੱਈਆ ਕਰਵਾਉਣ ਲਈ ਵਚਨਬੱਧ ਹੈ | ਖਪਤਕਾਰਾਂ ਦੀ ਸਮੱਸਿਆਵਾਂ ਦੇ ਤੇਜ ਹਲ ਲਈ ਨਿਗਮ ਵੱਲੋਂ ਅਨੇਕ ਮਹੱਤਵਕਾਂਗੀ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ| ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਪੰਚਕੂਲਾ ਦੇ ਖਪਤਕਾਰ ਸ਼ਿਕਾਇਤ ਹੱਲ ਮੰਚ ਦੇ ਚੇਅਰਮੈਨ ਤੇ ਮੈਂਬਰ ਦੀ ਕਾਰਵਾਈ 28 ਨਵੰਬਰ, 2023 ਨੂੰ ਸਵੇਰੇ 11:30 ਵਜੇ ਨਾਲ ਸੁਪਰਡੈਂਟ ਇੰਜੀਨਅਰਿੰਗ, ਪੰਚਕੂਲਾ ਵਿਚ ਹੋਵੇਗੀ| ਮੰਚ ਦੇ ਮੈਂਬਰ ਖਪਤਕਾਰਾਂ ਦੀ ਸਮੱਸਿਆਵਾਂ ਦੀ ਸੁਣਵਾਈ ਕਰਨਗੇ, ਜਿਸ ਵਿਚ ਮੁੱਖ ਤੌਰ ‘ਤੇ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸਬੰਧਤ ਸ਼ਿਕਾਇਤਾਂ, ਕੁਨੈਕਸ਼ਨ ਕੱਟਣ ਅਤੇ ਜੋੜਣ ਬਿਜਲੀ ਸਪਲਾਈ ਵਿਚ ਰੁਕਾਵਟ, ਕੰਮ ਕੁਸ਼ਲਤਾ, ਸੁਰੱਖਿਆ, ਭਰੋਸੇ ਵਿਚ ਕਮੀ ਅਤੇ ਹਰਿਆਣਾ ਬਿਜਲੀ (Electricity) ਰੈਗੂਲਿਟਰੀ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣ ਆਦਿ ਸ਼ਾਮਿਲ ਹਨ| ਫਿਲਹਾਲ, ਮੰਚ ਵੱਲੋਂ ਬਿਜਲੀ ਐਕਟ ਦੀ ਧਾਰਾ 126 ਅਤੇ ਧਾਰਾ 135 ਤੋਂ 139 ਦੇ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਦੀ ਨਾਜਾਇਜ ਵਰਤੋਂ ਦੇ ਮਾਮਲਿਆਂ ਵਿਚ ਦੰਡ ਅਤੇ ਜੁਰਮਾਨਾ ਅਤੇ ਧਾਰਾ 161 ਦੇ ਤਹਿਤ ਜਾਂਚ ਤੇ ਦੁਰਘਟਨਾਵਾਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ| The post ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰਾਂ ਦੀ ਸ਼ਿਕਾਇਤਾਂ ‘ਤੇ 28 ਨਵੰਬਰ ਨੂੰ ਸੁਣਵਾਈ ਕਰਨਗੇ ਚੇਅਰਮੈਨ ਤੇ ਮੈਂਬਰ appeared first on TheUnmute.com - Punjabi News. Tags:
|
ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ ਬੁੱਧੀਜੀਵੀਆਂ ਤੇ ਕਾਨੂੰਨੀ ਮਾਹਰਾਂ ਨਾਲ ਭਰਵੀਂ ਬੈਠਕ ਕਰਵਾਈ Saturday 25 November 2023 12:14 PM UTC+00 | Tags: bandi-singhs cm-bhagwant-mann latest-news news punjab sgpc shiromani-committee the-unmute-breaking-news ਚੰਡੀਗੜ੍ਹ, 25 ਨਵੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੇ ਮਾਮਲੇ 'ਤੇ ਬੁੱਧੀਜੀਵੀਆਂ ਅਤੇ ਕਾਨੂੰਨੀ ਮਾਹਰਾਂ ਦੀ ਇੱਥੇ ਸ੍ਰੀ ਕਲਗੀਧਰ ਨਿਵਾਸ ਵਿਖੇ ਬੁਲਾਈ ਗਈ ਵਿਸ਼ੇਸ਼ ਇਕੱਤਰਤਾ ਦੌਰਾਨ ਹਾਜਰ ਸਖ਼ਸ਼ੀਅਤਾਂ ਦੇ ਸੁਝਾਅ ਅਨੁਸਾਰ ਇਸ ਮੁੱਦੇ ਨੂੰ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤਹਿਤ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ 'ਚ ਕੌਮੀ ਅਤੇ ਮਨੁੱਖੀ ਦਰਦ ਰੱਖਣ ਵਾਲਿਆਂ ਦੀ ਇੱਕ ਵਿਸ਼ਾਲ ਮੀਟਿੰਗ ਜਲਦ ਹੀ ਕੀਤੀ ਜਾਵੇਗੀ, ਜਿਸ ਵਿੱਚ ਭਾਰਤ ਦੇ ਹਰ ਖਿੱਤੇ ਦੇ ਨਾਲ-ਨਾਲ ਵਿਦੇਸ਼ਾਂ ਵਿੱਚੋਂ ਵੀ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ ਇਕੱਲੇ ਸਿੱਖ ਨਹੀਂ ਸਗੋਂ ਕਿਸੇ ਵੀ ਧਰਮ ਨਾਲ ਸਬੰਧਤ ਲੋਕ ਸ਼ਾਮਲ ਹੋਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਹਾਜਰ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਨੇ ਗੰਭੀਰਤਾ ਨਾਲ ਆਪਣੇ ਵਿਚਾਰ ਦਿੱਤੇ ਹਨ, ਜਿਸ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਲਈ ਭਵਿੱਖ ਵਿੱਚ ਕਾਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਹੁਤ ਹੀ ਕੀਮਤੀ ਸੁਝਾਅ ਇਕੱਤਰਤਾ ਵਿੱਚ ਪ੍ਰਾਪਤ ਹੋਏ ਹਨ, ਜਿਸ ਦੀ ਸ਼੍ਰੋਮਣੀ ਕਮੇਟੀ ਪੜਚੋਲ ਕਰਕੇ ਅਗਲੀ ਰਣਨੀਤੀ ਦਾ ਇੱਕ ਦਸਤਾਵੇਜ ਤਿਆਰ ਕਰੇਗੀ। ਫਿਲਹਾਲ ਮੁੱਢਲੇ ਤੌਰ 'ਤੇ ਕੁਝ ਪ੍ਰੋਗਰਾਮ ਉਲੀਕਣ ਦੀ ਸਹਿਮਤੀ ਬਣੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੁੱਢਲੇ ਤੌਰ 'ਤੇ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਦੇ ਵਿਚਾਰਾਂ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਤੁਰੰਤ ਪ੍ਰਭਾਵ ਤੋਂ ਕੌਮੀ ਦਰਦ ਰੱਖਣ ਵਾਲਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਅਵਾਜ਼ ਚੁੱਕਣ ਵਾਲਿਆਂ ਨਾਲ ਰਾਬਤਾ ਕਾਇਮ ਕਰੇਗੀ। ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਾਂ ਤਹਿਤ ਇੱਕ ਸਰਗਰਮ ਪ੍ਰਚਾਰ ਲਹਿਰ ਵੀ ਅਰੰਭੀ ਜਾਵੇਗੀ, ਜਿਸ ਵਿੱਚ ਦੁਨੀਆ ਅਤੇ ਸਰਕਾਰਾਂ ਨੂੰ ਇਹ ਦੱਸਿਆ ਜਾਵੇਗਾ ਕਿ ਸਿੱਖ ਬੰਦੀ ਕੋਈ ਪੇਸ਼ੇਵਰ ਅਪਰਾਧੀ ਨਹੀਂ ਸਨ, ਸਗੋਂ ਇਨ੍ਹਾਂ ਨੇ ਕੌਮ 'ਤੇ ਜੁਲਮ ਵਿਰੁੱਧ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਕਦਮ ਚੁੱਕੇ ਸਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਹਰ ਮੰਚ 'ਤੇ ਅਵਾਜ਼ ਬੁਲੰਦ ਕੀਤੀ ਜਾਵੇਗੀ। ਵੱਖ-ਵੱਖ ਮੀਡੀਆ ਮਾਧਿਅਮਾਂ ਰਾਹੀਂ ਬਹੁ-ਭਾਸ਼ਾਈ ਡਾਕੂਮੈਂਟਰੀਆਂ ਤਿਆਰ ਕਰਕੇ ਪ੍ਰਸਾਰਿਤ ਕੀਤੀਆਂ ਜਾਣਗੀਆਂ, ਤਾਂ ਜੋ ਪੂਰੇ ਵਿਸ਼ਵ ਦੇ ਲੋਕਾਂ ਨੂੰ ਪਤਾ ਲਗ ਸਕੇ ਕਿ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਭਾਰਤ ਅੰਦਰ ਕਿਵੇਂ ਉਲੰਘਣ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਭਰ ਦੇ ਉਨ੍ਹਾਂ ਕੇਸਾਂ ਦਾ ਇੱਕ ਖਰੜਾ ਤਿਆਰ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਫਾਂਸੀ ਜਾਂ ਉਮਰ ਕੈਦ ਦੀਆਂ ਸਜ਼ਾਵਾਂ ਵਾਲੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਹੋਈ ਹੈ। ਇਹ ਜਾਣਕਾਰੀ ਇਕੱਠੀ ਕਰਕੇ ਸਰਕਾਰਾਂ, ਮਾਨਯੋਗ ਅਦਾਲਤਾਂ ਅਤੇ ਮਨੁੱਖੀ ਅਧਿਕਾਰਾਂ ਲਈ ਕਾਰਜਸ਼ੀਲ ਸੰਸਥਾਵਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਸਿੱਖਾਂ ਨਾਲ ਵਿਤਕਰਾ ਵਖਰੇਵਾਂ ਕਰਦਿਆਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਤਿੰਨ-ਤਿੰਨ ਦਹਾਕਿਆਂ ਤੋਂ ਨਜ਼ਰਬੰਦ ਰੱਖਿਆ ਹੋਇਆ ਹੈ। ਇਸ ਕਾਰਜ ਲਈ ਸੀਨੀਅਰ ਵਕੀਲਾਂ ਅਤੇ ਦੇਸ਼ ਭਰ ਵਿੱਚ ਮਾਨਵੀ ਹਿੱਤਾਂ ਦੀ ਰਖਵਾਲੀ ਕਰਨ ਵਾਲੇ ਨੁਮਾਇੰਦਿਆਂ ਦਾ ਸਹਿਯੋਗ ਲਿਆ ਜਾਵੇਗਾ। ਇਸ ਦੇ ਨਾਲ ਹੀ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਭਾਰਤ ਸਰਕਾਰ ਪਾਸ ਈ-ਮੇਲ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅਵਾਜ਼ ਉਠਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸੰਜੀਦਾ ਕੌਮੀ ਮਾਮਲੇ 'ਤੇ ਕੋਈ ਵੀ ਉਲੀਕਿਆ ਪ੍ਰੋਗਰਾਮ ਬਿਨਾਂ ਕਿਸੇ ਨਿਜੀ ਅਤੇ ਸਿਆਸੀ ਲਾਭ ਦੇ ਹੋਵੇਗਾ ਅਤੇ ਇਸ ਵਿੱਚ ਇਮਾਨਦਾਰੀ ਨਾਲ ਯਤਨ ਕਰਨ ਵਾਲੇ ਹਰ ਇੱਕ ਦਾ ਸਤਕਾਰ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬਲਵੰਤ ਸਿੰਘ ਰਾਜੋਆਣਾ ਨਾਲ ਵਿਚਾਰ-ਵਟਾਂਦਰੇ ਲਈ ਜਲਦ ਹੀ ਜੇਲ੍ਹ ਵਿੱਚ ਮੁਲਾਕਾਤ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਹਰ ਬੰਦੀ ਸਿੰਘ ਨੇ ਆਪਣੇ ਨਿਜ ਲਈ ਨਹੀਂ ਸਗੋਂ ਕੌਮ ਲਈ ਸੰਘਰਸ਼ ਕੀਤਾ ਹੈ, ਜਿਸ ਨੂੰ ਵੇਖਦਿਆਂ ਇਨ੍ਹਾਂ ਦੇ ਨਾਲ ਹੈ। ਇਕੱਤਰਤਾ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਹਾਜਰ ਸਖ਼ਸ਼ੀਅਤਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਉੱਥੇ ਹੀ ਕੁਝ ਵਿਦਵਾਨਾਂ ਅਤੇ ਕਾਨੂੰਨੀ ਮਾਹਰਾਂ ਵੱਲੋਂ ਲਿਖਤੀ ਤੌਰ 'ਤੇ ਵੀ ਆਪਣੇ ਸੁਝਾਅ ਭੇਜੇ ਗਏ। ਬੁੱਧੀਜੀਵੀਆਂ ਅਤੇ ਕਾਨੂੰਨੀ ਮਾਹਰਾਂ ਦੀ ਇਸ ਇਕੱਤਰਤਾ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਜੂਨੀਅਰ ਮੀਤ ਪ੍ਰਧਾਰ ਸ. ਗੁਰਬਖਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਸਿੱਖ ਵਿਦਵਾਨ ਡਾ. ਬਲਕਾਰ ਸਿੰਘ, ਡਾ. ਕੇਹਰ ਸਿੰਘ, ਸੀਨੀਅਰ ਪੱਤਰਕਾਰ ਸ. ਜਗਤਾਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਹਰਭਜਨ ਸਿੰਘ ਡੇਹਰਾਦੂਨ, ਸ. ਗੁਰਦਰਸ਼ਨ ਸਿੰਘ ਬਾਹੀਆ, ਡਾ. ਅਮਰਜੀਤ ਸਿੰਘ, ਸ. ਤਲਵਿੰਦਰ ਸਿੰਘ ਬੁੱਟਰ, ਸ. ਬਲਜੀਤ ਸਿੰਘ ਸਟੱਡੀ ਸਰਕਲ, ਕੇਂਦਰ ਸਿੰਘ ਸਭਾ ਦੇ ਪ੍ਰਧਾਨ ਸ਼ਾਮ ਸਿੰਘ, ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਐਡਵੋਕੇਟ ਅਰਸ਼ਦੀਪ ਸਿੰਘ ਧਾਰਨੀ, ਸੀਨੀਅਰ ਐਡਵੋਕੇਟ ਸ. ਪਰਮਜੀਤ ਸਿੰਘ ਬਰਾੜ, ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਐਡਵੋਕੇਟ ਬਲਤੇਜ ਸਿੰਘ ਢਿੱਲੋਂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਐਡਵੋਕੇਟ ਹਰੀਸ਼ ਰਾਏ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਐਡਵੋਕੇਟ ਪੁਨੀਤ ਕੌਰ ਸੇਖੋਂ, ਸ੍ਰੀ ਵਰਿੰਦਰਜੀਤ ਭੰਡਾਰੀ ਸਾਬਕਾ ਡਿਪਟੀ ਡਾਇਰੈਕਟਰ, ਸ਼੍ਰੋਮਣੀ ਕਮੇਟੀ ਸਕੱਤਰ ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਲਖਬੀਰ ਸਿੰਘ, ਸ. ਹਰਭਜਨ ਸਿੰਘ ਵਕਤਾ, ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਮੈਨੇਜਰ ਸ. ਅਮਰਜੀਤ ਸਿੰਘ, ਇੰਚਾਰਜ ਸ. ਅਜ਼ਾਦਦੀਪ ਸਿੰਘ ਆਦਿ ਮੌਜੂਦ ਸਨ। The post ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ ਬੁੱਧੀਜੀਵੀਆਂ ਤੇ ਕਾਨੂੰਨੀ ਮਾਹਰਾਂ ਨਾਲ ਭਰਵੀਂ ਬੈਠਕ ਕਰਵਾਈ appeared first on TheUnmute.com - Punjabi News. Tags:
|
ਮੋਹਾਲੀ: ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਕੈਂਪ 'ਚ ਲੋਕਾਂ ਨੇ ਸਰਕਾਰੀ ਸਕੀਮਾਂ ਦਾ ਲਾਭ ਲਿਆ Saturday 25 November 2023 12:25 PM UTC+00 | Tags: bharat-sankalp-yatra breaking-news government-schemes latest-news mohali news punjab-news ਐਸ.ਏ.ਐਸ.ਨਗਰ, 24 ਨਵੰਬਰ, 2023: ਵਿਕਸਤ ਭਾਰਤ ਸੰਕਲਪ ਯਾਤਰਾ (Bharat Sankalp Yatra) ਤਹਿਤ ਪਿੰਡ ਮਾਣਕਪੁਰ ਕੱਲਰ ਵਿਖੇ ਭਾਰਤ ਸਰਕਾਰ ਵਲੋਂ ਕਮਜ਼ੋਰ ਵਰਗਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਵਲੋਂ ਕੈਂਪ ਲਗਾਇਆ ਗਿਆ। ਇਸ ਮੌਕੇ ਭਾਰਤ ਸਰਕਾਰ ਦੇ ਸਕੱਤਰ ਫਰਟੀਲਾਈਜ਼ਰ, ਰਜਤ ਮਿਸ਼ਰਾ ਨੇ ਜਾਗਰੂਕਤਾ ਕੈਂਪ ਵਿਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਯੂ. ਸਾਰਾਵਾਨਨ ਚੈਅਰਮੈਨ ਤੇ ਐਮ.ਡੀ. ਐਨ.ਐਫ.ਐਲ, ਬੀ. ਸਿਰੀਨਿਵਾਸਨ ਜੀ.ਐਮ. ਐਫ.ਸੀ.ਆਈ., ਪੰਜਾਬ ਰੀਜਨ, ਸੋਨਮ ਚੌਧਰੀ ਏ.ਡੀ.ਸੀ. (ਡੀ), ਚੰਦਰਾਜੋਤੀ ਸਿੰਘ ਐਸ.ਡੀ.ਐਮ. ਮੋਹਾਲੀ, ਡਾ. ਸੁਰਿੰਦਰਪਾਲ ਕੌਰ ਸੀਨੀਅਰ ਮੈਡੀਕਲ ਅਫਸਰ, ਐਮ.ਕੇ. ਭਾਰਦਵਾਜ ਐਲ.ਡੀ.ਐਮ., ਸਿਹਤ ਵਿਭਾਗ ਦੇ ਮਾਸ ਮੀਡੀਆ ਤੋਂ ਗੌਤਮ ਰਿਸ਼ੀ, ਪਿੰਡ ਦੇ ਸਰਪੰਚ-ਪੰਚ ਅਤੇ ਹੋਰ ਅਧਿਕਾਰੀ- ਕਰਮਚਾਰੀ ਮੌਜੂਦ ਸਨ। ਰਜਤ ਮਿਸ਼ਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਕਸਤ ਭਾਰਤ ਸੰਕਲਪ ਯਾਤਰਾ (Bharat Sankalp Yatra) ਦਾ ਮਨੋਰਥ ਘਰ-ਘਰ ਤੱਕ ਭਾਰਤ ਸਰਕਾਰ ਦੀਆਂ ਮਹੱਤਵਪੂਰਨ ਯੋਜਨਾਵਾਂ ਬਾਰੇ ਜਾਗਰੂਕ ਕਰਨਾ ਅਤੇ ਲਾਭਪਾਤਰੀ ਪਰਿਵਾਰਾਂ ਨੂੰ ਲਾਭ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਡ੍ਰੋਨ ਤਕਨੀਕ ਦੇ ਜ਼ਰੀਏ ਖੇਤਾਂ ਵਿਚ ਨੈਨੋ ਯੂਰੀਆ, ਡੀਏਪੀ ਤੇ ਇਫਕੋ ਸਾਗਰਿਕਾ ਤਰਲ ਸਮੇਤ ਖਾਦਾਂ ਅਤੇ ਦਵਾਈਆਂ ਦਾ ਛਿੜਕਾਅ ਖਾਦਾਂ ਤੇ ਪਾਣੀ ਦੀ ਬੱਚਤ ਕਰਦਾ ਹੈ ਅਤੇ ਫਸਲ ਦੀ ਪੈਦਾਵਾਰ ਵੀ ਵਧੀਆ ਹੁੰਦੀ ਹੈ। ਇਸ ਮੌਕੇ ਇਕੱਤਰ ਲੋਕਾਂ ਨੂੰ ਉਨਾਂ ਸੰਕਲਪ ਵੀ ਦੁਆਇਆ। ‘ਮੇਰੀ ਕਹਾਣੀ ਮੇਰੀ ਜ਼ੁਬਾਨੀ’ ਰਾਹੀਂ ਲਾਭਪਾਤਰੀਆਂ ਨੇ ਸਰਕਾਰੀ ਸੇਵਾਵਾਂ ਪ੍ਰਤੀ ਆਪਣੇ ਸਫਲ ਤਜ਼ਰਬੇ ਸਾਂਝੇ ਕੀਤੇ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਟੀਮਾਂ ਵਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਲੋਕਾਂ ਦੇ ਬੀ.ਪੀ., ਸ਼ੂਗਰ ਤੇ ਖੂਨ ਦੀ ਜਾਂਚ ਕੀਤੀ ਗਈ। ਆਯੂਸ਼ਮਾਨ ਭਾਰਤ- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਬੀਮਾ ਕਾਰਡ ਬਣਾਏ ਗਏ। ਗੈਸ ਤੇ ਪੈਟਰੋਲੀਅਮ ਵਿਭਾਗ ਮੋਹਾਲੀ ਵਲੋਂ ਉਜਵਲਾ ਸਕੀਮ ਤਹਿਤ ਐੱਲਪੀਜੀ ਸਿਲੰਡਰ ਮੁਹੱਈਆ ਕਰਵਾਉਣ ਬਾਰੇ ਲਾਭਪਾਤਰੀਆਂ ਨੂੰ ਜਾਗਰੂਕ ਕੀਤਾ ਗਿਆ। ਪੰਜਾਬ ਨੈਸ਼ਨਲ ਬੈਂਕ, ਸੈਲਫ ਹੈਲਪ ਗਰੁੱਪ, ਡਾਕ ਵਿਭਾਗ ਵਲੋਂ ਵੀ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
The post ਮੋਹਾਲੀ: ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਕੈਂਪ ‘ਚ ਲੋਕਾਂ ਨੇ ਸਰਕਾਰੀ ਸਕੀਮਾਂ ਦਾ ਲਾਭ ਲਿਆ appeared first on TheUnmute.com - Punjabi News. Tags:
|
ਪਾਕਿਸਤਾਨ: ਕਰਾਚੀ ਦੇ ਸੋਪਿੰਗ ਮਾਲ 'ਚ ਲੱਗੀ ਅੱਗ, 11 ਜਣਿਆਂ ਦੀ ਮੌਤ, 22 ਤੋਂ ਵੱਧ ਜ਼ਖਮੀ Saturday 25 November 2023 12:43 PM UTC+00 | Tags: breaking-news fire-incident injured karachi karachi-mall karachi-news news rj-mall ਚੰਡੀਗੜ੍ਹ, 24 ਨਵੰਬਰ, 2023: ਪਾਕਿਸਤਾਨ ਦੇ ਕਰਾਚੀ (Karachi) ਸ਼ਹਿਰ ਦੇ ਇੱਕ ਸੋਪਿੰਗ ਮਾਲ ਵਿੱਚ ਸ਼ਨੀਵਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 11 ਜਣਿਆਂ ਦੀ ਮੌਤ ਹੋ ਗਈ। 22 ਤੋਂ ਵੱਧ ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਪਾਕਿਸਤਾਨੀ ਮੀਡੀਆ ‘ਜੀਓ ਨਿਊਜ਼’ ਨੂੰ ਦੱਸਿਆ ਕਿ ਰਾਸ਼ਿਦ ਮਿਨਹਾਸ ਰੋਡ ‘ਤੇ ਆਰਜੇ ਮਾਲ ‘ਚ ਅੱਗ ਲੱਗ ਗਈ। ਮਾਲ ਦੀ ਇਮਾਰਤ ਵਿੱਚ ਕਈ ਜਣੇ ਫਸੇ ਹੋਏ ਹਨ। ਫਾਇਰ ਬ੍ਰਿਗੇਡ ਨੇ ਕਰੀਬ 50 ਜਣਿਆਂ ਨੂੰ ਬਚਾਇਆ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ‘ਜੀਓ ਨਿਊਜ਼’ ਮੁਤਾਬਕ ਕਰਾਚੀ (Karachi) ਵਿੱਚ ਬਣੀਆਂ 90% ਇਮਾਰਤਾਂ ਵਿੱਚ ਅੱਗ ਬੁਝਾਊ ਸਿਸਟਮ ਨਹੀਂ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ‘ਤੇ ਸਵਾਲ ਉੱਠ ਰਹੇ ਹਨ। The post ਪਾਕਿਸਤਾਨ: ਕਰਾਚੀ ਦੇ ਸੋਪਿੰਗ ਮਾਲ ‘ਚ ਲੱਗੀ ਅੱਗ, 11 ਜਣਿਆਂ ਦੀ ਮੌਤ, 22 ਤੋਂ ਵੱਧ ਜ਼ਖਮੀ appeared first on TheUnmute.com - Punjabi News. Tags:
|
ਮੋਹਾਲੀ 'ਚ ਨਿਵੇਸ਼ ਅਤੇ ਹੋਰ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਕ੍ਰੈਡਿਟ ਮਾਨੀਟਰਿੰਗ ਸੈੱਲ ਦਾ ਗਠਨ ਹੋਵੇਗਾ Saturday 25 November 2023 12:49 PM UTC+00 | Tags: breaking-news district-credit-monitoring-ce investment mohali news ਐਸ.ਏ.ਐਸ.ਨਗਰ, 25 ਨਵੰਬਰ, 2023: ਪੰਜਾਬ ਵਿੱਚ ਹੋਰ ਨਿਵੇਸ਼ ਨੂੰ ਸੱਦਾ ਦੇਣ ਅਤੇ ਜ਼ਿਲ੍ਹੇ ਵਿੱਚ ਨਵੇਂ ਉੱਦਮੀਆਂ ਤੱਕ ਕਰਜ਼ਾ ਸਹੂਲਤ ਪਹੁੰਚਾਉਣ ਲਈ ਮੋਹਾਲੀ (Mohali) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਦੀ ਪ੍ਰਧਾਨਗੀ ਹੇਠ ਇੱਕ ਸਮਰਪਿਤ ਕਰੈਡਿਟ ਮੋਨੀਟਰਿੰਗ ਸੈੱਲ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਡੀ.ਸੀ.ਐਮ.ਸੀ. ਦੇ ਗਠਨ ਲਈ ਰਸਮੀ ਹੁਕਮ ਜਾਰੀ ਕੀਤੇ ਜਾ ਰਹੇ ਹਨ ਜੋ ਕਿ ਸਾਰੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵੱਲੋਂ ਜ਼ਿਲੇ ਵਿੱਚ ਕਰਜ਼ੇ ਦੇ ਪ੍ਰਵਾਹ ਦੀ ਅਸਲ-ਸਮੇਂ ‘ਤੇ ਨਿਗਰਾਨੀ ਰੱਖੇਗਾ ਅਤੇ ਇਸ ਨੂੰ ਯਕੀਨੀ ਬਣਾਏਗਾ ਕਿ ਲਾਭਪਾਤਰੀਆਂ ਨੂੰ ਸਮੇਂ ਸਿਰ ਕਰਜ਼ੇ ਦੀ ਸਪੁਰਦਗੀ ਹੋਵੇ। ਇਸ ਮੰਤਵ ਲਈ ਪੂਰੇ ਜ਼ਿਲ੍ਹੇ (Mohali) ਵਿੱਚ ਕਰਜ਼ਿਆਂ ਦੇ ਕੇਸਾਂ ਦੀ ਨਿਗਰਾਨੀ ਅਤੇ ਪੈਰਵੀ ਕਰਨ ਲਈ ਡੀ ਸੀ ਦਫ਼ਤਰ ਵਿਖੇ ਇੱਕ ਸਮਰਪਿਤ ਸੈੱਲ ਸਥਾਪਤ ਕੀਤਾ ਜਾਵੇਗਾ। ਉਸਨੇ ਅੱਗੇ ਕਿਹਾ ਕਿ ਇਹ ਉਹਨਾਂ ਲੋਕਾਂ ਵਿੱਚ ਇੱਕ ਸਕਾਰਾਤਮਕ ਸੰਦੇਸ਼ ਫੈਲਾਏਗਾ ਜੋ ਜ਼ਿਲ੍ਹੇ ਵਿੱਚ ਆਪਣਾ ਨਵਾਂ ਉੱਦਮ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਨਿਵੇਸ਼ ਅਤੇ ਉੱਦਮ ਨੂੰ ਹੁਲਾਰਾ ਦੇਣ ਵਿੱਚ ਮਦਦਗਾਰ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਨਿਗਰਾਨੀ ਸੈੱਲ ਦੁਆਰਾ ਨਾ ਸਿਰਫ਼ ਨਿਵੇਸ਼ ਅਤੇ ਉੱਦਮਤਾ ਨੂੰ ਅੱਗੇ ਵਧਾਇਆ ਜਾਵੇਗਾ, ਸਗੋਂ ਸਰਕਾਰੀ ਪ੍ਰਾਯੋਜਿਤ ਸਕੀਮਾਂ ਅਤੇ ਕਮਜ਼ੋਰ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਅਧੀਨ ਕਰਜ਼ੇ ਦੀਆਂ ਸਕੀਮਾਂ ਨੂੰ ਵੀ ਸੁਚਾਰੂ ਬਣਾਇਆ ਜਾਵੇਗਾ ਤਾਂ ਜੋ ਕਤਾਰ ਵਿੱਚ ਸਥਿਤ ਆਖਰੀ ਵਿਅਕਤੀ ਨੂੰ ਵੀ ਲਾਭ ਪਹੁੰਚਾਇਆ ਜਾ ਸਕੇ। ਇਸੇ ਤਰ੍ਹਾਂ, ਜ਼ਿਲ੍ਹਾ ਕ੍ਰੈਡਿਟ ਯੋਜਨਾ ਅਤੇ ਸੰਭਾਵੀ ਲਿੰਕਡ ਕ੍ਰੈਡਿਟ ਯੋਜਨਾ ਦੇ ਤਹਿਤ ਟੀਚਿਆਂ ਦੀ ਵੀ ਸੈੱਲ ਦੁਆਰਾ ਨਿਗਰਾਨੀ ਕੀਤੀ ਜਾਵੇਗੀ ਅਤੇ ਬੈਂਕਾਂ ਦੁਆਰਾ ਨਿਯਮਤ ਤੌਰ ‘ਤੇ ਪਾਲਣਾ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੀ ਡੀ ਐਲ ਸੀ (ਬੈਂਕਾਂ ਬਾਰੇ ਜ਼ਿਲ੍ਹਾ ਪੱਧਰੀ ਕਮੇਟੀ) ਦੀ ਮੀਟਿੰਗ ਵਿੱਚ ਇਹ ਪਾਇਆ ਗਿਆ ਕਿ ਖੇਤੀਬਾੜੀ, ਐਮ ਐਸ ਐਮ ਈ ਅਤੇ ਹੋਰ ਪੀ ਐਸ ਐਲ ਸੈਕਟਰਾਂ ਨੂੰ ਕਰਜ਼ੇ ਦੇ ਟੀਚੇ ਪੂਰੇ ਨਹੀਂ ਕੀਤੇ ਜਾ ਰਹੇ ਹਨ। ਇਸ ਅਨੁਸਾਰ, ਵੱਡੇ ਅਤੇ ਛੋਟੇ ਉਦਯੋਗਾਂ, ਖੇਤੀਬਾੜੀ, ਸਵੈ-ਸਹਾਇਤਾ ਸਮੂਹਾਂ ਆਦਿ ਲਈ ਲੋਨ ਲੈਣ ਵਿੱਚ ਲੋਕਾਂ ਦੀ ਸਹਾਇਤਾ ਅਤੇ ਸਹਾਇਤਾ ਕਰਨ ਲਈ, ਇਹ ਸਹੂਲਤ ਬਣਾਈ ਗਈ ਹੈ। ਲੀਡ ਬੈਂਕ ਸਕੀਮ ਦੇ ਤਹਿਤ ਲੀਡ ਬੈਂਕ ਮੈਨੇਜਰ ਦੇ ਸਹਿਯੋਗ ਨਾਲ, ਇਸ ਉਦੇਸ਼ ਲਈ ਇੱਕ ਪੇਸ਼ੇਵਰ ਟੀਮ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਕ ਵਟਸਐਪ ਚੈਟ ਬੋਟ ਤੋਂ ਇਲਾਵਾ ਇੱਕ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰ ਸਕਣ ਜਾਂ ਕਰਜ਼ਾ ਵੰਡ ਦੀ ਸਥਿਤੀ ਬਾਰੇ ਪੁੱਛ ਸਕਣ। ਉਨ੍ਹਾਂ ਨੇ ਕਿਹਾ ਕਿ ਇਹ ਰਾਜ ਭਰ ਵਿੱਚ ਕਿਸੇ ਜ਼ਿਲ੍ਹੇ ਵਿੱਚ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੋਵੇਗੀ ਅਤੇ ਅਸੀਂ ਇਸਨੂੰ ਇੱਕ ਵਿਸਤ੍ਰਿਤ ਸਹਾਇਤਾ ਸਹੂਲਤ ਵਜੋਂ ਸ਼ੁਰੂ ਕਰਾਂਗੇ। The post ਮੋਹਾਲੀ ‘ਚ ਨਿਵੇਸ਼ ਅਤੇ ਹੋਰ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਕ੍ਰੈਡਿਟ ਮਾਨੀਟਰਿੰਗ ਸੈੱਲ ਦਾ ਗਠਨ ਹੋਵੇਗਾ appeared first on TheUnmute.com - Punjabi News. Tags:
|
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਬੈਠਕ `ਚ ਪੰਥਕ ਏਜੰਡਾ ਘਰ-ਘਰ ਪਹੁੰਚਾਉਣ ਲਈ ਸਰਗਰਮੀਆਂ ਵਧਾਉਣ 'ਤੇ ਦਿੱਤਾ ਜ਼ੋਰ Saturday 25 November 2023 12:55 PM UTC+00 | Tags: breaking-news panthak-agenda sgc shiromani-akali-dal sukhdev-singh-dhindsa ਚੰਡੀਗੜ੍ਹ, 25 ਨਵੰਬਰ 2023: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸ[ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਮੀਟਿੰਗ ਪਾਰਟੀ ਮੁੱਖ ਦਫ਼ਤਰ ਵਿਖੇ ਹੋਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਐਗਜੈਕਟਿਵ ਮੈਂਬਰ ਸ:ਜਸਵੰਤ ਸਿੰਘ ਪੜੈਣ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿਚ ਪਾਰਟੀ ਦਾ ਪੰਥਕ ਏਜੰਡਾ ਘਰ-ਘਰ ਪਹੁੰਚਾਉਣ ਲਈ ਸਮੁੱਚੇ ਪੰਜਾਬ ਵਿਚ ਸਰਗਰਮੀਆਂ ਵਧਾਉਣ `ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਦੀ ਚੱਲ ਰਹੀ ਪ੍ਰਕਿਰਿਆ ਵਿਚ ਪਾਰਟੀ ਦੇ ਅਹੁਦੇਦਾਰਾਂ ਨੂੰ ਗੁਰਸਿੱਖ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਗਈ। ਮੀਟਿੰਗ ਵਿਚ ਸਮੂਹ ਆਗੂਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਮੁਕਤ ਕਰਵਾਇਆ ਜਾਵੇ। ਆਗੂਆਂ ਨੇ ਕਿਹਾ ਕਿ ਮੌਜੂਦਾ ਧਿਰ ਸ਼੍ਰੋਮਣੀ ਕਮੇਟੀ ਨੂੰ ਸਿਰਫ਼ ਸੱਤਾ ਹਾਸਿਲ ਕਰਨ ਲਈ ਇਕ ਸਾਧਨ ਵਜੋਂ ਵਰਤ ਰਹੀ ਹੈ। ਜਦਕਿ ਇਸ ਦੇ ਮੋਢੀਆਂ ਦਾ ਨਿਸ਼ਾਨਾ ਸਿਰਫ਼ ਗੁਰੂ ਤੇ ਪੰਥ ਹੀ ਰਿਹਾ ਸੀ। ਆਗੂਆਂ ਨੇ ਬਾਦਲ ਦਲ ਵਿਰੋਧੀ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਤਾਂ ਜੋ ਸ਼੍ਰੋਮਣੀ ਕਮੇਟੀ ਦੀ ਪੁਰਾਣੀ ਪਵਿੱਤਰਤਾ ਨੂੰ ਮੁੜ ਬਹਾਲ ਕੀਤਾ ਜਾ ਸਕੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ.ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਮੁੱਖ ਟੀਚਾ ਪੰਥਕ ਵਿਚਾਰਧਾਰਾ ਨੂੰ ਉਭਾਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਖੜੋਤ ਪੈਦਾ ਹੋ ਗਈ ਹੈ ਤੇ ਅਜੋਕੇ ਸਮੇਂ ਵਿਚ ਇਸ ਨੂੰ ਸਿੱਖ ਸਿਆਸਤਦਾਨਾਂ ਤੋਂ ਮੁਕਤ ਕਰਵਾਉਣ ਲਈ ਪੰਥ ਹਿਤੈਸ਼ੀਆਂ ਨੂੰ ਇਕਜੁੱਟ ਹੋਕੇ ਹੰਬਲਾ ਮਾਰਨ ਦੀ ਬੇਹੱਦ ਲੋੜ ਹੈ। ਮੀਟਿੰਗ ਵਿਚ ਜਸਟਿਸ ਨਿਰਮਲ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ, ਪਰਮਿੰਦਰ ਸਿੰਘ ਢੀਂਡਸਾ, ਜਸਵੰਤ ਸਿੰਘ ਪੜੈਣ, ਮਨਜੀਤ ਸਿੰਘ ਭੋਮਾ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਅਰਜਨ ਸਿੰਘ ਸ਼ੇਰਗਿੱਲ, ਸੁਖਵਿੰਦਰ ਸਿੰਘ ਔਲਖ,ਰਣਧੀਰ ਸਿੰਘ ਰੱਖੜਾ, ਸੁਖਵੰਤ ਸਿੰਘ ਸਰਾਓ, ਗੁਰਬਚਨ ਸਿੰਘ ਬਚੀ, ਮਾਸਟਰ ਜੌਹਰ ਸਿੰਘ, ਮਨਜੀਤ ਸਿੰਘ ਬੱਪੀਆਣਾ, ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬਹਿਣੀਵਾਲ, ਦਮਨਵੀਰ ਸਿੰਘ ਫਿਲੌਰ, ਗੁਰਿੰਦਰ ਸਿੰਘ ਬਾਜਵਾ, ਹਰਵੇਲ ਸਿੰਘ ਮਾਧੋਪੁਰ, ਤੇਜਿੰਦਰਪਾਲ ਸਿੰਘ ਸੰਧੂ ਅਤੇ ਗਿਆਨ ਸਿੰਘ ਧੁਰੀ ਆਦਿ ਮੌਜੂਦ ਸਨ। The post ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਬੈਠਕ `ਚ ਪੰਥਕ ਏਜੰਡਾ ਘਰ-ਘਰ ਪਹੁੰਚਾਉਣ ਲਈ ਸਰਗਰਮੀਆਂ ਵਧਾਉਣ ‘ਤੇ ਦਿੱਤਾ ਜ਼ੋਰ appeared first on TheUnmute.com - Punjabi News. Tags:
|
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਿੰਡ ਖੇੜੀ ਮਾਨੀਆਂ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਮਿਉਨਿਟੀ ਸੈਂਟਰ-ਕਮ-ਮੈਰਿਜ ਪੈਲੇਸ ਦਾ ਉਦਘਾਟਨ Saturday 25 November 2023 01:01 PM UTC+00 | Tags: aam-aadmi-party breaking-news chetan-singh-jauramajra cm-bhagwant-mann community-center latest-news manian news the-unmute-breaking ਪਟਿਆਲਾ, 25 ਨਵੰਬਰ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਹਲਕੇ ਦੇ ਪਿੰਡ ਖੇੜੀ ਮਾਨੀਆਂ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਮਿਉਨਿਟੀ ਸੈਂਟਰ-ਕਮ-ਮੈਰਿਜ ਪੈਲੇਸ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਿਹਾਤੀ ਖੇਤਰਾਂ ਵਿੱਚ ਵੀ ਸ਼ਹਿਰਾਂ ਦੀ ਤਰਜ ‘ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਇਸ ਮੈਰਿਜ ਪੈਲੇਸ ਲਈ 5 ਲੱਖ ਰੁਪਏ ਹੋਰ ਵਾਧੂ ਸਹੂਲਤਾਂ ਪ੍ਰਦਾਨ ਕਰਨ ਲਈ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪੈਲੇਸ ਨੂੰ ਇਸ ਪਿੰਡ ਸਮੇਤ ਨੇੜਲੇ ਪਿੰਡਾਂ ਦੇ ਵਸਨੀਕਾਂ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਤੇ ਹੋਰ ਕਾਰਜਾਂ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇੱਥੇ ਇੱਕ ਚੰਗੇ ਮੈਰਿਜ ਪੈਲੇਸ ਦੀ ਤਰਜ ‘ਤੇ ਸਾਰੀਆਂ ਸੁਵਿਧਾਵਾਂ ਬਹੁਤ ਹੀ ਨਾਮਾਤਰ ਕਿਰਾਏ ਉਪਰ ਉਪਲਬੱਧ ਹੋਣਗੀਆਂ। ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਜਲ ਸਰੋਤ, ਖਣਨ ਤੇ ਭੂ-ਵਿਗਿਆਨ, ਭੂਮੀ ਤੇ ਜਲ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਦੱਸਿਆ ਕਿ ਸਮਾਣਾ ਹਲਕੇ ਦੇ ਸਾਰੇ ਪਿੰਡਾਂ ਨੂੰ ਕਲਸਟਰ ਬਣਾ ਕੇ ਅਜਿਹੇ ਮੈਰਿਜ ਪੈਲੇਸ ਦੀ ਸਹੂਲਤ ਪ੍ਰਦਾਨ ਕਰਨ ਲਈ 15 ਦੇ ਕਰੀਬ ਮੈਰਿਜ ਪੈਲੇਸ ਪਿੰਡਾਂ ਵਿੱਚ ਬਣਾਏ ਜਾਣਗੇ। ਇੱਥੇ ਪਿੰਡ ਦੇ ਐਸ.ਸੀ., ਬੀ.ਸੀ., ਤੇ ਲੋੜਵੰਦ ਪਰਿਵਾਰਾਂ ਸਮੇਤ ਆਮ ਲੋਕਾਂ ਨੂੰ ਬਹੁਤ ਹੀ ਘੱਟ ਫੀਸ ‘ਤੇ ਚੰਗੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵਿਸ਼ੇਸ਼ ਪਹਿਲਕਦਮੀ ਹੈ ਕਿ ਪਿੰਡਾਂ ਨੂੰ ਹਰ ਪੱਖੋਂ ਵਿਕਸਤ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਅਮਨਦੀਪ ਸਿੰਘ ਸੋਨੂ ਥਿੰਦ, ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਸਮੇਤ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਭੰਗੂ, ਨਰਿੰਦਰ ਸਿੰਘ ਭੰਗੂ, ਸਰਬਜੀਤ ਕੌਰ ਸਰਪੰਚ, ਮਲਕੀਤ ਸਿੰਘ ਗਿੱਲ, ਹਰਦੀਪ ਸਿੰਘ, ਸਾਹਿਬ ਕੌਰ, ਨਿਰਮਲ ਕੌਰ, ਅਵਤਾਰ ਸਿੰਘ ਤੇ ਸੰਪੂਰਨ ਸਿੰਘ ਸਾਰੇ ਪੰਚ, ਟੀ.ਸੀ. ਗੁਰਮੁੱਖ ਸਿੰਘ, ਏ.ਈ. ਬਲਬੀਰ ਸਿੰਘ ਤੇ ਵੀ.ਡੀ.ਓ. ਅਮਰੀਕ ਸਿੰਘ ਆਦਿ ਵੀ ਮੌਜੂਦ ਸਨ। The post ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਿੰਡ ਖੇੜੀ ਮਾਨੀਆਂ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਮਿਉਨਿਟੀ ਸੈਂਟਰ-ਕਮ-ਮੈਰਿਜ ਪੈਲੇਸ ਦਾ ਉਦਘਾਟਨ appeared first on TheUnmute.com - Punjabi News. Tags:
|
ਪਾਕਿਸਤਾਨ ਦੇ ਆਲਰਾਊਂਡਰ ਇਮਾਦ ਵਸੀਮ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ Saturday 25 November 2023 01:15 PM UTC+00 | Tags: breaking-news cricket-news imad-wasim international-cricket news ਚੰਡੀਗੜ੍ਹ 25 ਨਵੰਬਰ 2023: ਪਾਕਿਸਤਾਨ ਦੇ ਸਪਿਨ ਆਲਰਾਊਂਡਰ ਇਮਾਦ ਵਸੀਮ (Imad Wasim) ਨੇ ਸ਼ੁੱਕਰਵਾਰ 24 ਨਵੰਬਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। 34 ਸਾਲਾ ਖਿਡਾਰੀ ਨੇ ਪਾਕਿਸਤਾਨ ਲਈ ਹੁਣ ਤੱਕ 55 ਵਨਡੇ ਅਤੇ 66 ਟੀ-20 ਮੈਚ ਖੇਡੇ ਹਨ। ਇਮਾਦ ਨੂੰ ਟੈਸਟ ਟੀਮ ‘ਚ ਜਗ੍ਹਾ ਨਹੀਂ ਮਿਲੀ। ਵਸੀਮ (Imad Wasim) ਨੇ ਆਖਰੀ ਵਾਰ ਇਸ ਸਾਲ ਅਪ੍ਰੈਲ ‘ਚ ਨਿਊਜ਼ੀਲੈਂਡ ਖਿਲਾਫ ਟੀ-20 ਮੈਚ ‘ਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੀ। ਇਮਾਦ ਨੇ 2015 ਵਿੱਚ ਜ਼ਿੰਬਾਬਵੇ ਦੇ ਖਿਲਾਫ ਟੀ-20 ਅਤੇ ਉਸੇ ਸਾਲ ਸ਼੍ਰੀਲੰਕਾ ਖਿਲਾਫ ਵਨਡੇ ਡੈਬਿਊ ਕੀਤਾ ਸੀ। ਉਸ ਦਾ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਅੱਠ ਸਾਲ ਤੱਕ ਚੱਲਿਆ। ਖੱਬੇ ਹੱਥ ਦੇ ਆਰਥੋਡਾਕਸ ਸਪਿਨਰ ਇਮਾਦ ਨੇ 55 ਵਨਡੇ ਮੈਚਾਂ ਵਿੱਚ 44 ਵਿਕਟਾਂ ਅਤੇ 66 ਟੀ-20 ਵਿੱਚ 65 ਵਿਕਟਾਂ ਲਈਆਂ। ਉਸ ਨੇ ਵਨਡੇ ‘ਚ 986 ਅਤੇ ਟੀ-20 ‘ਚ 486 ਦੌੜਾਂ ਬਣਾਈਆਂ ਹਨ। ਇਮਾਦ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਵਿੱਚ ਕਰਾਚੀ ਕਿੰਗਜ਼ ਦਾ ਹਿੱਸਾ ਹੈ। ਉਹ ਹੰਡਰਡ, ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਅਤੇ ਲੰਕਾ ਪ੍ਰੀਮੀਅਰ ਲੀਗ (ਐਲਪੀਐਲ) ਦਾ ਵੀ ਹਿੱਸਾ ਰਿਹਾ ਹੈ। ਉਹ ਇੰਗਲਿਸ਼ ਕਾਊਂਟੀ ਕ੍ਰਿਕਟ ਵਿੱਚ ਵੀ ਖੇਡ ਚੁੱਕੇ ਹਨ। The post ਪਾਕਿਸਤਾਨ ਦੇ ਆਲਰਾਊਂਡਰ ਇਮਾਦ ਵਸੀਮ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ appeared first on TheUnmute.com - Punjabi News. Tags:
|
ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਕ੍ਰਿਕਟ ਟੀਮ ਦਾ ਐਲਾਨ, ਪੰਜਾਬ ਦੇ ਉਦੈ ਸਹਾਰਨ ਕਰਨਗੇ ਕਪਤਾਨੀ Saturday 25 November 2023 01:28 PM UTC+00 | Tags: bcci breaking-news cricket-news junior-asia-cup news uday-saharan ਚੰਡੀਗੜ੍ਹ 25 ਨਵੰਬਰ 2023: ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਉਦੈ ਸਹਾਰਨ (Uday Saharan) ਨੂੰ ਜੂਨੀਅਰ ਚੋਣ ਕਮੇਟੀ ਨੇ ਕਪਤਾਨ ਚੁਣਿਆ ਹੈ। ਇਹ ਟੂਰਨਾਮੈਂਟ 8 ਦਸੰਬਰ ਤੋਂ ਯੂਏਈ ਵਿੱਚ ਖੇਡਿਆ ਜਾਵੇਗਾ। ਚੁਣੇ ਗਏ 15 ਖਿਡਾਰੀਆਂ ਤੋਂ ਇਲਾਵਾ 3 ਸਟੈਂਡਬਾਏ ਖਿਡਾਰੀਆਂ ਨੂੰ ਵੀ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇੰਨਾ ਹੀ ਨਹੀਂ 4 ਵਾਧੂ ਰਿਜ਼ਰਵ ਖਿਡਾਰੀ ਵੀ ਹਨ। ਰਿਜ਼ਰਵ ਖਿਡਾਰੀ ਟੀਮ ਨਾਲ ਯੂਏਈ ਨਹੀਂ ਜਾਣਗੇ। ਏਸ਼ੀਆ ਕੱਪ ‘ਚ 8 ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ 50 ਓਵਰਾਂ ਦੇ ਫਾਰਮੈਟ ਵਿੱਚ ਹੋਵੇਗਾ। ਪੰਜਾਬ ਦੇ ਉਦੈ ਸਹਾਰਨ (Uday Saharan) ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਜਦਕਿ ਮੱਧ ਪ੍ਰਦੇਸ਼ ਦੀ ਸੌਮਿਆ ਕੁਮਾਰ ਪਾਂਡੇ ਟੀਮ ਦੀ ਉਪ ਕਪਤਾਨ ਹੋਣਗੇ । ਚੋਣ ਕਮੇਟੀ ਨੇ ਦੇਸ਼ ਭਰ ਵਿੱਚੋਂ ਪ੍ਰਤਿਭਾ ਦੀ ਚੋਣ ਕੀਤੀ ਹੈ। ਭਾਰਤ ਪਹਿਲਾਂ ਅਫਗਾਨਿਸਤਾਨ ਨਾਲ ਭਿੜੇਗਾ ਅਤੇ ਫਾਈਨਲ 17 ਦਸੰਬਰ ਨੂੰ ਖੇਡਿਆ ਜਾਵੇਗਾ। ਭਾਰਤ ਦਾ ਸਾਹਮਣਾ 10 ਦਸੰਬਰ ਨੂੰ ਪਾਕਿਸਤਾਨ ਅਤੇ ਫਿਰ 12 ਦਸੰਬਰ ਨੂੰ ਨੇਪਾਲ ਨਾਲ ਹੋਵੇਗਾ। ਏਸ਼ੀਆ ਕੱਪ ਲਈ ਭਾਰਤ ਦੀ ਅੰਡਰ-19 ਟੀਮ :ਅਰਸ਼ੀਨ ਕੁਲਕਰਨੀ (ਮਹਾਰਾਸ਼ਟਰ), ਆਦਰਸ਼ ਸਿੰਘ (ਉੱਤਰ ਪ੍ਰਦੇਸ਼), ਰੁਦਰ ਮਯੂਰ ਪਟੇਲ (ਗੁਜਰਾਤ), ਸਚਿਨ ਦਾਸ (ਮਹਾਰਾਸ਼ਟਰ), ਪ੍ਰਿਯਾਂਸ਼ੂ ਮੋਲੀਆ (ਬੜੌਦਾ), ਮੁਸ਼ੀਰ ਖਾਨ (ਮੁੰਬਈ), ਉਦੈ ਸਹਾਰਨ (ਕਪਤਾਨ) (ਪੰਜਾਬ) , ਅਰਾਵੇਲੀ ਅਵਨੀਸ਼ ਰਾਓ (ਹੈਦਰਾਬਾਦ), ਸੌਮਿਆ ਕੁਮਾਰ ਪਾਂਡੇ (ਵੀਸੀ) (ਮੱਧ ਪ੍ਰਦੇਸ਼), ਮੁਰੂਗਨ ਅਭਿਸ਼ੇਕ (ਹੈਦਰਾਬਾਦ) ਇਨੇਸ਼ ਮਹਾਜਨ (ਵਿਕਟਕੀਪਰ) (ਹਿਮਾਚਲ ਪ੍ਰਦੇਸ਼), ਧਨੁਸ਼ ਗੌੜਾ (ਕਰਨਾਟਕ), ਆਰਾਧਿਆ ਸ਼ੁਕਲਾ (ਪੰਜਾਬ), ਰਾਜ ਲਿੰਬਾਨੀ (ਬੜੌਦਾ) ) ਅਤੇ ਨਮਨ ਤਿਵਾੜੀ (ਉੱਤਰ ਪ੍ਰਦੇਸ਼) ਸਟੈਂਡਬਾਏ ਖਿਡਾਰੀ: ਪ੍ਰੇਮ ਦੇਵਕਰ (ਮੁੰਬਈ), ਅੰਸ਼ ਗੋਸਾਈਂ (ਸੌਰਾਸ਼ਟਰ) ਅਤੇ ਮੁਹੰਮਦ ਅਮਾਨ (ਉੱਤਰ ਪ੍ਰਦੇਸ਼) ਰਿਜ਼ਰਵ ਖਿਡਾਰੀ: ਦਿਗਵਿਜੇ ਪਾਟਿਲ, ਜਯੰਤ ਗੋਇਤ, ਪੀ ਵਿਗਨੇਸ਼ ਅਤੇ ਕਿਰਨ ਚੋਰਮਾਲੇ।
The post ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਕ੍ਰਿਕਟ ਟੀਮ ਦਾ ਐਲਾਨ, ਪੰਜਾਬ ਦੇ ਉਦੈ ਸਹਾਰਨ ਕਰਨਗੇ ਕਪਤਾਨੀ appeared first on TheUnmute.com - Punjabi News. Tags:
|
CM ਮਨੋਹਰ ਲਾਲ ਨੇ ਬੁਢਾਪਾ ਸਨਮਾਨ ਭੱਤਾ ਨਾ ਲੈਣ ਵਾਲੇ ਬਜ਼ੁਰਗਾਂ ਨਾਲ ਕੀਤੀ ਗੱਲਬਾਤ Saturday 25 November 2023 01:47 PM UTC+00 | Tags: breaking-news chief-minister-manohar-lal cm-manohar-lal manohar-lal news respect-allowance ਚੰਡੀਗੜ੍ਹ 25 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਮੈਨੂੰ ਅੱਜ ਸੂਬੇ ਦੇ ਉਨ੍ਹਾਂ ਸੀਨੀਅਰ ਨਾਗਰਿਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ, ਜਿੰਨ੍ਹਾਂ ਨੇ ਬੁਢਾਪਾ ਸਨਮਾਨ ਭੱਤੇ ਦਾ ਪਾਤਰ ਹੁੰਦੇ ਹੋਏ ਵੀ ਉਸ ਲੈਣ ਨਾਲ ਮਨ੍ਹਾ ਕਰ ਦਿੱਤਾ ਹੈ, ਤਾਂ ਜੋ ਉਸ ਪੈਸੇ ਦੀ ਵਰਤੋਂ ਦੂਜਿਆਂ ਦੀ ਭਲਾਈ ਲਈ ਕੀਤੀ ਜਾ ਸਕੇ| ਉਨ੍ਹਾਂ ਕਿਹਾ ਕਿ ਤੁਹਾਡੇ ਤਿਆਗ ਨਾਲ ਜਿਸ ਪੈਸੇ ਦੀ ਬਚਤ ਹੋਈ ਹੈ, ਉਸ ਹੋਰ ਲੋਂੜਮੰਦ ਲੋਕਾਂ ਦੀ ਮਦਦ ‘ਤੇ ਖਰਚ ਕੀਤਾ ਜਾਵੇਗਾ| ਤੁਹਾਡੇ ਵਰਗੇ ਲੋਕ ਦੇਸ਼ ਤੇ ਸਮਾਜ ਦੀ ਸੱਚੀ ਸ਼ਕਤੀ ਹੈ| ਮੁੱਖ ਮੰਤਰੀ ਅੱਜ ਕਰਨਾਲ ਤੋਂ ਸੀਐਮ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਦੇ ਤਹਿਤ ਆਡਿਓ ਕਾਨਫਰੈਂਸਿੰਗ ਰਾਹੀਂ ਬੁਢਾਪਾ ਸਨਮਾਨ ਭੱਤਾ ਨਾ ਲੈਣ ਵਾਲੇ ਸੀਨੀਅਰ ਨਾਗਰਿਕਾਂ ਨਾਲ ਸਿੱਧੀ ਗੱਲਬਾਤ ਕਰ ਰਹੇ ਸਨ| ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਬੁਢਾਪਾ ਪੈਨਸ਼ਨ ਦੀ ਰਕਮ 1 ਜਨਵਰੀ, 2024 ਤੋਂ ਵੱਧਾ ਕੇ 3,000 ਰੁਪਏ ਕਰਨ ਦਾ ਐਲਾਨ ਕੀਤਾ ਹੋਇਆ ਹੈ| ਉਨ੍ਹਾਂ (CM Manohar Lal) ਨੇ ਇਸ ਦੌਰਾਨ ਐਲਾਨ ਕਰਦੇ ਹੋਏ ਕਿਹਾ ਕਿ 60 ਸਾਲ ਦੀ ਉਮਰ ਦੀ ਪਾਤਰ ਸੀਨੀਅਰ ਨਾਗਰਿਕਾਂ ਨੇ ਸਹਿਮਤੀ ਨਾਲ ਪੈਨਸ਼ਨ ਲੈਣ ਤੋਂ ਮਨ੍ਹਾਂ ਕੀਤਾ, ਉਨ੍ਹਾਂ ਦੀ ਗਿਣਤੀ 40,000 ਹੈ| ਇਸ ਨਾਲ ਸਾਲ ਦਾ ਲਗਭਗ 100 ਕਰੋੜ ਰੁਪਏ ਬਣਦਾ ਹੈ| ਇਸ ਬਚੀ ਹੋਈ ਰਕਮ ਨਾਲ 22 ਜਿਲ੍ਹਿਆਂ ਵਿਚ ਬਣਨ ਵਾਲੇ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਦੇ ਤਹਿਤ ਸੇਵਾ ਆਸ਼ਰਮਾਂ ਵਿਚ 100 ਕਰੋੜ ਰੁਪਏ ਦੀ ਰਕਮ ਦਾ ਬਜਟ ਸੈਕਸ਼ਨ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਭਵਨ ਬਣ ਸਕਣ ਅਤੇ ਦੇਖਭਾਲ ਲਈ ਵਿਵਸਥਾ ਹੋ ਸਕੇ| ਉਨ੍ਹਾਂ ਕਿਹਾ ਕਿ ਸੀਨੀਅਰ ਨਾਗਰਿਕਾਂ ਲਈ ਸਿਹਤ ਦੇਖਭਾਲ ਲਈ ਹਸਪਤਾਲਾਂ ਵਿਚ ਸੀਨੀਅਰ ਸਿਟੀਜਨ ਕਾਰਨਰ ਬਣਾਏ ਗਏ ਹਨ| ਬਜੁਰਗ ਬਿਮਾਰ ਹੋ ਜਾਂਦਾ ਹੈ ਤਾਂ ਹਸਪਤਾਲ ਜਾਂਦਾ ਹੈ| ਆਮਤੌਰ ‘ਤੇ ਹਸਪਤਾਲਾਂ ਵਿਚ ਭੀੜ ਰਹਿੰਦੀ ਹੈ ਅਤੇ ਬਜੁਰਗਾਂ ਨੂੰ ਲਾਇਨ ਵਿਚ ਲਗ ਕੇ ਪਰਚੀ ਬਣਾਉਣਾ ਤੇ ਹੋਰ ਕੰਮ ਕਰਵਾਉਣਾ ਬਹੁਤ ਮੁਸ਼ਕਲ ਹੁੰਦਾ ਹੈ| ਸੀਨੀਅਰ ਸਿਟੀਜਨ ਕਾਰਨਰ ਵਿਚ ਪਰਚੀ ਬਣਾਉਣ ਤੋਂ ਲੈਕੇ ਦਵਾਈ ਦਿਵਾਉਣ ਤਕ ਦਾ ਕੰਮ ਕੀਤਾ ਜਾਂਦਾ ਹੈ| ਮਨੋਹਰ ਲਾਲ ਨੇ ਗਲਬਾਤ ਦੌਰਾਨ ਕਿਹਾ ਕਿ ਬਜੁਰਗਾਂ ਦੀ ਸੁਰੱਖਿਆ ਲਈ ਇਸ ਮਾਲੀ ਬਜਟ ਵਿਚ 80 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਲਈ ਪ੍ਰਹਰੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ| ਪਰਿਵਾਰ ਪਛਾਣ ਪੱਤਰ ਦੇ ਡਾਟਾ ਅਨੁਸਾਰ ਸੂਬੇ ਵਿਚ 80 ਸਾਲ ਤੋਂ ਵੱਧ ਉਮਰ ਦੇ 3.30 ਲੱਖ ਬਜੁਰਗ ਹਨ| ਇੰਨ੍ਹਾਂ ਵਿਚੋਂ 3600 ਬਜੁਰਗ ਤਾਂ ਅਜਿਹੇ ਹਨ, ਜੋ ਇਕਲੇ ਰਹਿੰਦੇ ਹਨ| ਪ੍ਰਹਰੀ ਯੋਜਨਾ ਵਿਚ ਇੰਨ੍ਹਾਂ ਬਜੁਰਗਾਂ ਦਾ ਹਾਲਚਾਲ ਪੁੱਛਣ ਲਈ ਸੇਵਾਮੁਕਤ ਸਰਕਾਰੀ ਕਰਮਚਾਰੀ ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਮਿਲੇਗਾ| ਜੇਕਰ ਕਿਸੇ ਬਜੁਰਗ ਨੂੰ ਮੈਡੀਕਲ ਮਦਦ, ਸੰਪਤੀ ਦੀ ਸੁਰੱਖਿਆ ਜਾਂ ਕਿਸੇ ਹੋਰ ਮਦਦ ਦੀ ਲੋਂੜ ਹੋਵੇਗੀ ਤਾਂ ਸਬੰਧਤ ਸਰਕਾਰੀ ਵਿਭਾਗ ਰਾਹੀਂ ਉਸ ਦੀ ਮਦਦ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਸਰਕਾਰ ਇਕੱਲੇ ਰਹਿ ਰਹੇ ਬਜੁਰਗਾਂ ਦੀ ਦੇਖਭਾਲ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਦੇ ਤਹਿਤ ਸੇਵਾ ਆਸ਼ਰਮਾਂ ਵਿਚ ਕਰਨਗੇ| ਰਿਵਾੜੀ ਵਿਚ ਇਕ ਅਜਿਹਾ ਆਸ਼ਰਮ ਖੋਲ੍ਹਿਆ ਜਾ ਚੁੱਕਿਆ ਹੈ ਅਤੇ ਇਕ ਹੋਰ ਕਰਨਾਲ ਵਿਚ ਬਣ ਰਿਹਾ ਹੈ| ਇਸ ਤੋਂ ਇਲਾਵਾ, 14 ਜਿਲ੍ਹਿਆਂ ਵਿਚ ਇਸ ਲਈ ਜਮੀਨ ਦੀ ਪਛਾਣ ਕਰ ਲਈ ਗਈ ਹੈ| ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਸੀਨੀਅਰ ਨਾਗਰਿਕ ਦੀ ਸੇਵਾ ਲਈ ਰੈਡ ਕਰਾਸ ਸੋਸਾਇਟੀ ਵੱਲੋਂ ਪਾਣੀਪਤ, ਅੰਬਾਲਾ ਤੇ ਪੰਚਕੂਲਾ ਵਿਚ ਓਲਡ ਏਜ ਹੋਮ ਚਲਾਏ ਜਾ ਰਹੇ ਹਨ| ਪੰਚਕੂਲਾ ਵਿਚ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਵੱਲੋਂ ਵੀ ਓਲਡ ਏਜ ਹੋਮ ਚਲਾਇਆ ਜਾ ਰਿਹਾ ਹੈ| ਇਸ ਤੋਂ ਇਲਾਵਾ, ਸੂਬੇ ਦੇ 13 ਜਿਲ੍ਹਿਆਂ ਵਿਚ ਜਿੰਨ੍ਹਾਂ ਵਿਚ ਭਿਵਾਨੀ, ਗੁਰੂਗ੍ਰਾਮ, ਹਿਸਾਰ, ਜੀਂਦ, ਕਰਨਾਲ, ਕੁਰੂਕਸ਼ੇਤਰ, ਪਾਣੀਪਤ, ਪੰਚਕੂਲਾ, ਰੋਹਤਕ, ਰਿਵਾੜੀ, ਸਿਰਸਾ, ਯਮੁਨਾਨਗਰ, ਝੱਜਰ ਅਤੇ ਬਹਾਦੁਰਗੜ੍ਹ ਸ਼ਾਮਿਲ ਹਨ ਵਿਚ 14 ਡੇ ਕੇਅਰ ਸੈਂਟਰ ਚਲ ਰਹੇ ਹਨ| ਉਨ੍ਹਾਂ ਕਿਹਾ ਕਿ ਜੇਕਰ ਕੋਈ ਸੇਵਾਮੁਕਤ ਸਰਕਾਰੀ ਕਰਮਚਾਰੀ ਪ੍ਰਹਰੀ ਯੋਜਨਾ ਨਾਲ ਜੁੜਣਾ ਚਾਹੁੰਦਾ ਹੈ ਤਾਂ ਉਹ ਡਾਇਲ 112 ‘ਤੇ ਸੰਪਰਕ ਕਰ ਸਕਦਾ ਹੈ| The post CM ਮਨੋਹਰ ਲਾਲ ਨੇ ਬੁਢਾਪਾ ਸਨਮਾਨ ਭੱਤਾ ਨਾ ਲੈਣ ਵਾਲੇ ਬਜ਼ੁਰਗਾਂ ਨਾਲ ਕੀਤੀ ਗੱਲਬਾਤ appeared first on TheUnmute.com - Punjabi News. Tags:
|
ਹਰਿਆਣਾ ਸਰਕਾਰ ਵੱਲੋਂ ਸੜਕਾਂ ਦੀ ਰੱਖ-ਰਖਾਓ ਦੀ ਜ਼ਿੰਮੇਵਾਰੀ HSAMB ਟਰਾਂਸਫਰ ਕਰਨ ਦਾ ਫੈਸਲਾ Saturday 25 November 2023 01:53 PM UTC+00 | Tags: breaking-news haryana haryana-tgovernmen hsamb manohar-lal news punjab-government the-unmute-breaking-news the-unmute-punjab ਚੰਡੀਗੜ੍ਹ 25 ਨਵੰਬਰ 2023: ਸੜਕਾਂ ਦੀ ਕੁਸ਼ਲਤਾ ਅਤੇ ਰੱਖ-ਰਖਾਓ ਵੱਧਾਉਣ ਲਈ ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਐਚਐਸਏਐਮਬੀ (ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ) ਸੜਕਾਂ ਦੀ ਰੱਖ-ਰਖਾਓ ਦੀ ਜ਼ਿੰਮੇਵਾਰੀ ਸਬੰਧਤ ਜਿਲਾ ਪਰਿਸ਼ਦਾਂ ਨੂੰ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ| ਇਸ ਫੈਸਲੇ ਦਾ ਮੰਤਵ ਸਾਲਾਨਾ ਮੁਰੰਮਤ ਅਤੇ ਵਿਸ਼ੇਸ਼ ਮੁਰੰਮਤ ਦੀ ਪ੍ਰਕ੍ਰਿਆ ਨੂੰ ਯਕੀਨੀ ਕਰਨਾ, ਸੜਕ ਬੁਨਿਆਦੀ ਢਾਂਚੇ ਨੂੰ ਮਜਬੂਤ ਅਤੇ ਗੁਣਵੱਤਾ ਯਕੀਨੀ ਕਰਨਾ ਹੈ| ਉਨ੍ਹਾਂ ਨੇ ਅਧਿਕਾਰੀਆਂ ਨੂੰ ਜਿਲਾ ਪਰਿਸ਼ਦਾਂ ਵਿਚ ਪਰਿਯੋਜਨਾਵਾਂ ਲਈ ਇੰਜੀਨਿਅਰਿੰਗ ਵਿੰਗ ਸਥਾਪਿਤ ਕਰਨ ਦਾ ਵੀ ਨਿਰਦੇਸ਼ ਦਿੱਤਾ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਕੰਮ ਪ੍ਰਭਾਵਿਤ ਨਹੀਂ ਹੋਵੇਗਾ| ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਨਿਦੇਸ਼ ਅੱਜ ਇੱਥੇ ਜਿਲਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਹੋਈ ਜਿਲਾ ਪੱਧਰ ‘ਤੇ ਪਰਿਯੋਜਨਾਂ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੇ| ਮੀਟਿੰਗ ਵਿਚ ਵਿਕਾਸ ਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਸਮੇਤ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ ਅਤੇ ਵਧੀਕ ਮੁੱਖ ਸਕੱਤਰ ਵਿਕਾਸ ਤੇ ਪੰਚਾਇਤ ਅਨਿਲ ਮਲਿਕ ਵੀ ਹਾਜਿਰ ਸਨ| ਮੁੱਖ ਮੰਤਰੀ ਨੇ ਪੇਂਡੂ ਖੇਡ ਸਟੇਡਿਅਮ, ਚੌਪਾਲ, ਜਨਤਕ ਕੇਂਦਰ, ਸਟ੍ਰੀਲ ਲਾਇਟ, ਇਨਡੋਰ ਜਿਮ, ਈ-ਲਾਇਬ੍ਰੇਰੀ ਅਤੇ ਸਿਹਤ ਕੇਂਦਰ ਸਮੇਤ ਜਿਲਾ ਪਰਿਸ਼ਦਾਂ ਦੇ ਤਹਿਤ ਜਿਲ੍ਹਿਆਂ ਅੰਦਰ ਚਲ ਰਹੀ ਪਰਿਯੋਜਨਾਵਾਂ ਦੀ ਤਰੱਕੀ ਦਾ ਵਿਆਪਕ ਮੁਲਾਂਕਨ ਕੀਤਾ ਅਤੇ ਕਿਹਾ ਕਿ ਇੰਨ੍ਹਾਂ ਪਰਿਯੋਜਨਾਵਾਂ ਦੀ ਤਰੱਕੀ ਵਿਚ ਤੇਜੀ ਲਿਆਉਣ | ਮੁੱਖ ਮੰਤਰੀ, ਹਰਿਆਣਾ (Haryana) ਮਨੋਹਰ ਲਾਲ ਨੇ ਸਬੰਧਤ ਜਿਲ੍ਹਿਆਂ ਵਿਚ ਪਰਿਯੋਜਨਾਵਾਂ ਦੀ ਤਰੱਕੀ ਨੂੰ ਵਿਵਸਥਤ ਅਤੇ ਤੇਜ ਕਰਨ ਲਈ ਜਿਲਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਸੀਈਓ ਵਿਚਕਾਰ ਵਧੀਆ ਤਾਲਮੇਲ ਦੀ ਲੋਂੜ ‘ਤੇ ਵੀ ਜੋਰ ਦਿੱਤਾ| ਉਨ੍ਹਾਂ ਨੇ ਚਲ ਰਹੇ ਕੰਮਾਂ ਵਿਚ ਕਿਸੇ ਵੀ ਦੇਰੀ ਨੂੰ ਦੂਰ ਕਰਨ ਲਈ ਸਹਿਯੋਗ ਯਤਨ ਯਕੀਨੀ ਕਰਨ ਦੇ ਆਦੇਸ਼ ਦਿੱਤੇ| ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਛੋਟੇ ਪਿੰਡਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਲਈ ਰਾਜ ਦੇ ਪੇਂਡੂ ਖੇਤਰ ਵਿਚ ਕੱਚੀ ਫਿਰਨੀਆਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ ਪੱਕਾ ਕਰਨ ਦੇ ਆਦੇਸ਼ ਦਿੱਤੇ| ਮੀਟਿੰਗ ਵਿਚ ਦਸਿਆ ਗਿਆ ਕਿ ਪਿੰਡ ਪੰਚਾਇਤਾਂ ਵਿਚ ਉਨ੍ਹਾਂ ਦੀ ਆਬਾਦੀ ਦੇ ਆਧਾਰ ‘ਤੇ ਤਿੰਨ ਸਮੂਹਾਂ ਵਿਚ ਵਰਗੀਕ੍ਰਿਤ 1000 ਵਾਧੂ ਈ-ਲਾਇਬ੍ਰੇਰੀ ਸਥਾਪਿਤ ਕਰਨ ਦਾ ਪ੍ਰਸਤਾਵ ਹੈ ਅਤੇ ਮੌਜ਼ੂਦਾ ਭਵਨਾਂ ਨਾਲ ਪਿੰਡ ਪੰਚਾਇਤਾਂ ਵਿਚ ਈ-ਲਾਇਬ੍ਰੇਰੀ ਅਤੇ ਇੰਡੋਰ ਜਿਮ ਦੀ ਸਥਾਪਨਾ ਦਾ ਕੰਮ ਚਲ ਰਿਹਾ ਹੈ| The post ਹਰਿਆਣਾ ਸਰਕਾਰ ਵੱਲੋਂ ਸੜਕਾਂ ਦੀ ਰੱਖ-ਰਖਾਓ ਦੀ ਜ਼ਿੰਮੇਵਾਰੀ HSAMB ਟਰਾਂਸਫਰ ਕਰਨ ਦਾ ਫੈਸਲਾ appeared first on TheUnmute.com - Punjabi News. Tags:
|
ਹਰਜੋਤ ਸਿੰਘ ਬੈਂਸ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲਗਾਉਣ ਦੇ ਹੁਕਮ Saturday 25 November 2023 01:58 PM UTC+00 | Tags: aam-aadmi-party breaking-news cm-bhagwant-mann government-schools harjot-singh-bains punjab-government punjab-school-education ਚੰਡੀਗੜ੍ਹ, 25 ਨਵੰਬਰ 2023: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੁਕਮ ਦਿੱਤੇ ਹਨ ਕਿ ਸੂਬੇ ਦੇ ਸਰਕਾਰੀ ਸਕੂਲਾਂ (government schools) ਵਿਚ 15 ਦਸੰਬਰ 2023 ਤੋਂ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲਗਾਉਣ ਯਕੀਨੀ ਬਣਾਈ ਜਾਵੇ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਸਬੰਧੀ ਸਾਰੀਆਂ ਤਿਆਰੀਆਂ 12 ਦਸੰਬਰ 2023 ਤੱਕ ਮੁਕੰਮਲ ਕਰ ਲਈ ਜਾਣ। ਉਨ੍ਹਾਂ ਕਿਹਾ ਕਿ ਸਕੂਲ ਤੋਂ ਗ਼ੈਰ ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਐਸ.ਐਮ.ਐਸ. ਰਾਹੀਂ ਹਾਜ਼ਰੀ ਬਾਰੇ ਜਾਣਕਾਰੀ ਮਿਲ ਸਕੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ (government schools) ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਯਤਨ ਆਰੰਭੇ ਗਏ ਹਨ। The post ਹਰਜੋਤ ਸਿੰਘ ਬੈਂਸ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲਗਾਉਣ ਦੇ ਹੁਕਮ appeared first on TheUnmute.com - Punjabi News. Tags:
|
ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸਮਾਪਤ Saturday 25 November 2023 02:10 PM UTC+00 | Tags: breaking-news latest-news news rajasthan rajasthan-elections-2023 the-unmute-punjabi-news voting ਚੰਡੀਗੜ੍ਹ, 25 ਨਵੰਬਰ 2023: ਰਾਜਸਥਾਨ (Rajasthan) ਦੀਆਂ 199 ਵਿਧਾਨ ਸਭਾ ਸੀਟਾਂ ‘ਤੇ ਸ਼ਨੀਵਾਰ (25 ਨਵੰਬਰ) ਨੂੰ ਸ਼ਾਮ 6 ਵਜੇ ਵੋਟਿੰਗ ਖਤਮ ਹੋ ਗਈ। ਕੁਝ ਬੂਥਾਂ ‘ਤੇ ਵੋਟਿੰਗ ਅਜੇ ਵੀ ਜਾਰੀ ਹੈ। ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀ ਅਨੁਸਾਰ ਸ਼ਾਮ 5 ਵਜੇ ਤੱਕ ਰਾਜ ਵਿੱਚ 68.24 ਫੀਸਦੀ ਵੋਟਿੰਗ ਹੋਈ। ਕਈ ਥਾਵਾਂ ‘ਤੇ ਝੜਪਾਂ ਅਤੇ ਹੰਗਾਮਾ ਹੋਇਆ। ਬੂਥ ‘ਤੇ ਕਬਜ਼ਾ ਕਰ ਲਿਆ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਭਰਤਪੁਰ ਜ਼ਿਲ੍ਹੇ ਦੇ ਕਾਮਾਂ ਅਤੇ ਨਗਰ ਵਿਧਾਨ ਸਭਾ ਹਲਕਿਆਂ ਵਿੱਚ ਝਗੜਾ ਹੋਇਆ। ਵਿਧਾਨ ਸਭਾ ਹਲਕੇ ਦੇ ਪਿੰਡ ਸੁਕੇਤ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੂਥ 'ਤੇ ਹੰਗਾਮਾ ਹੋ ਗਿਆ। ਇੱਥੇ ਲਤੀਫ ਨਾਂ ਦਾ ਵਿਅਕਤੀ ਕੰਧ ਟੱਪ ਕੇ ਬੂਥ ਅੰਦਰ ਦਾਖਲ ਹੋ ਗਿਆ ਅਤੇ ਕਾਂਗਰਸੀ ਵਰਕਰਾਂ ਨਾਲ ਝਗੜਾ ਕਰਨ ਲੱਗਾ। ਉਸ ਨੇ VVPAT ਦੀ ਭੰਨਤੋੜ ਕੀਤੀ। ਲਤੀਫ ਦੇ ਕੁਝ ਸਾਥੀ ਪਹਿਲਾਂ ਹੀ ਪੋਲਿੰਗ ਬੂਥ ਦੇ ਅੰਦਰ ਮੌਜੂਦ ਸਨ। ਹੰਗਾਮੇ ਕਾਰਨ ਕਰੀਬ 30 ਮਿੰਟ ਤੱਕ ਵੋਟਿੰਗ ਬੰਦ ਰਹੀ। The post ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸਮਾਪਤ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest