TheUnmute.com – Punjabi News: Digest for November 24, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸੁਲਤਾਨਪੁਰ ਲੋਧੀ 'ਚ ਸਥਿਤੀ ਕਾਬੂ ਹੇਠ, ਪੁਲਿਸ ਤੇ ਨਿਹੰਗ ਸਿੰਘਾਂ ਵਿਚਾਲੇ ਗੋਲੀਬਾਰੀ ਰੁਕੀ

Thursday 23 November 2023 06:15 AM UTC+00 | Tags: breaking breaking-news gurudwara-akal-bunga-sahib latest-news news nihang-singhs punjab punjab-news punjab-police sultanpur-lodhi the-unmute-breaking-news the-unmute-latest-update

ਚੰਡੀਗੜ੍ਹ, 23 ਨਵੰਬਰ 2023: ਸੁਲਤਾਨਪੁਰ ਲੋਧੀ (Sultanpur Lodhi) ਸਥਿਤ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਨੇ ਅੱਜ ਸਵੇਰੇ ਹਿੰਸਕ ਰੂਪ ਧਾਰਨ ਕਰ ਲਿਆ ਸੀ। ਸਵੇਰੇ 5 ਵਜੇ ਤੋਂ ਪੁਲਿਸ ਅਤੇ ਨਿਹੰਗ ਸਿੰਘਾਂ ਵਿਚ ਚੱਲ ਰਹੀ ਗੋਲੀਬਾਰੀ ਹੁਣ ਬੰਦ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨਿਹੰਗ ਸਿੰਘਾਂ ਨਾਲ ਬੰਦ ਕਮਰਾ ਬੈਠਕ ਕਰ ਰਹੇ ਹਨ। ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਫਿਲਹਾਲ ਸੁਲਤਾਨਪੁਰ ਲੋਧੀ ਵਿਚ ਸਥਿਤੀ ਕਾਬੂ ਹੇਠ ਹੈ |

ਦੱਸਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਗੱਲਬਾਤ ਰਾਹੀਂ ਮਸਲੇ ਦਾ ਹੱਲ ਚਾਹੁੰਦੇ ਹਨ।ਇਸ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਵਿੱਚ ਵਿਵਾਦ ਚੱਲ ਰਿਹਾ ਹੈ। ਅੱਜ ਤੜਕਸਾਰ ਨਿਹੰਗ ਸਿੰਘਾਂ ਦੇ ਇਕ ਜਥੇ ਬਾਬਾ ਬੁੱਢਾ ਦਲ ਮਾਨ ਸਿੰਘ ਗਰੁੱਪ ਦੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣ ਲਈ ਨਿਹੰਗ ਸਿੰਘਾਂ ਅਤੇ ਪੁਲਸ ਵਿਚਾਲੇ ਮੁੱਠਭੇੜ ਹੋ ਗਈ, ਜਿਸ ਕਾਰਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਮੁੱਠਭੇੜ ਵਿਚ ਇਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ ਹੈ | ਮਾਰੇ ਗਏ ਪੁਲਿਸ ਮੁਲਾਜ਼ਮ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਥਾਣਾ ਸੁਲਤਾਨਪੁਰ ਲੋਧੀ (Sultanpur Lodhi) ਵਜੋਂ ਹੋਈ ਹੈ। ਇਸਦੇ ਨਾਲ ਹੀ ਡੀ.ਐੱਸ.ਪੀ ਸਣੇ 10 ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਹਨ। ਖ਼ਬਰ ਹੈ ਕਿ ਪੁਲਿਸ ਨੇ 10 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਸੀ।

ਕਪੂਰਥਲਾ ਦੇ ਐੱਸ. ਐੱਸ. ਪੀ. ਮੌਕੇ 'ਤੇ ਆਪ ਟੀਮ ਦੀ ਅਗਵਾਈ ਕਰ ਰਹੇ ਹਨ ਜਦਕਿ ਜਲੰਧਰ ਤੋਂ ਆਈ. ਜੀ. ਵੀ ਮੌਕੇ ਲਈ ਰਵਾਨਾ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹਨ। ਅਸਲ ਵਿਚ ਕੁਝ ਦਿਨ ਪਹਿਲਾਂ ਨਿਹੰਗ ਸਿੰਘਾਂ ਦੇ ਇਕ ਧੜੇ ਨੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰ ਲਿਆ ਸੀ ਅਤੇ ਪੁਲਿਸ ਇਸ ਕਬਜ਼ੇ ਨੂੰ ਛੁਡਵਾਉਣ ਵਾਸਤੇ ਗਈ ਸੀ।

 

The post ਸੁਲਤਾਨਪੁਰ ਲੋਧੀ ‘ਚ ਸਥਿਤੀ ਕਾਬੂ ਹੇਠ, ਪੁਲਿਸ ਤੇ ਨਿਹੰਗ ਸਿੰਘਾਂ ਵਿਚਾਲੇ ਗੋਲੀਬਾਰੀ ਰੁਕੀ appeared first on TheUnmute.com - Punjabi News.

Tags:
  • breaking
  • breaking-news
  • gurudwara-akal-bunga-sahib
  • latest-news
  • news
  • nihang-singhs
  • punjab
  • punjab-news
  • punjab-police
  • sultanpur-lodhi
  • the-unmute-breaking-news
  • the-unmute-latest-update

ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਸੁਖਪ੍ਰੀਤ ਸਿੰਘ ਨੇ ਹਾਸਲ ਕੀਤਾ ਕੈਨੇਡਾ ਦਾ ਸਟੂਡੈਂਟ ਵੀਜ਼ਾ

Thursday 23 November 2023 06:22 AM UTC+00 | Tags: breaking-news canada canada-immigration canada-visa kaur-immigration latest-news news punjab-news study-abroad

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 23 ਨਵੰਬਰ 2023: ਕੌਰ ਇੰਮੀਗ੍ਰੇਸ਼ਨ (Kaur Immigration) ਨੇ ਸੁਖਪ੍ਰੀਤ ਸਿੰਘ ਵਾਸੀ ਹਾਊਸ ਨੰਬਰ 443, ਵਾਰਡ ਨੰਬਰ 31, ਪੱਤੀ ਬਾਜ਼ੇ ਕੀ, ਜ਼ਿਲ੍ਹਾ ਮੋਗਾ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ 27 ਦਿਨਾਂ 'ਚ ਲਗਵਾ ਕੇ ਬਾਹਰ ਜਾਣ ਦਾ ਸੁਪਨਾ ਕੀਤਾ ਸਾਕਾਰ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਇੱਕ ਰਿਫਿਊਜ਼ਲ ਕੌਰ ਇੰਮੀਗ੍ਰੇਸ਼ਨ ਤੋਂ ਆਈ ਸੀ ਤੇ ਉਸਦੀ ਸਟੱਡੀ ਵਿੱਚ ਦੋ ਸਾਲਾਂ ਦਾ ਗੈਪ ਸੀ ।

ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਸੁਖਪ੍ਰੀਤ ਸਿੰਘ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਫਾਈਲ ਰੀਝ ਨਾਲ ਤਿਆਰ ਕਰਕੇ 26 ਸਤੰਬਰ 2023 ਨੂੰ ਲਗਾਈ ਤੇ 23 ਅਕਤੂਬਰ 2023 ਨੂੰ ਵੀਜ਼ਾ ਆ ਗਿਆ। ਇਸ ਮੌਕੇ ਸੁਖਪ੍ਰੀਤ ਸਿੰਘ ਅਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।

ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ (Kaur Immigration) ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084

The post ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਸੁਖਪ੍ਰੀਤ ਸਿੰਘ ਨੇ ਹਾਸਲ ਕੀਤਾ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News.

Tags:
  • breaking-news
  • canada
  • canada-immigration
  • canada-visa
  • kaur-immigration
  • latest-news
  • news
  • punjab-news
  • study-abroad

IND vs AUS T20: ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਅੱਜ ਭਾਰਤ ਤੇ ਆਸਟ੍ਰੇਲੀਆ ਆਹਮੋ-ਸਾਹਮਣੇ

Thursday 23 November 2023 06:38 AM UTC+00 | Tags: australia breaking-news cricket indian-team ind-vs-aus-t20 news sports t20-match

ਚੰਡੀਗੜ੍ਹ, 23 ਨਵੰਬਰ 2023: ਹਾਲ ਹੀ ‘ਚ ਵਨਡੇ ਵਿਸ਼ਵ ਕੱਪ ਦੇ ਫਾਈਨਲ ‘ਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਵੀਰਵਾਰ ਯਾਨੀ ਅੱਜ ਤੋਂ ਆਸਟ੍ਰੇਲੀਆ ਖ਼ਿਲਾਫ਼ 5 ਮੈਚਾਂ ਦੀ ਟੀ-20 (T20)ਸੀਰੀਜ਼ ਖੇਡੇਗੀ। ਵਿਸ਼ਾਖਾਪਟਨਮ ‘ਚ ਹੋਣ ਵਾਲਾ ਪਹਿਲਾ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਉਸ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਸ਼ਾਮ 6:30 ਵਜੇ ਹੋਵੇਗਾ। ਸੂਰਿਆਕੁਮਾਰ ਯਾਦਵ ਇਸ ਸੀਰੀਜ਼ ‘ਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ, ਜਦਕਿ ਰਿਤੁਰਾਜ ਗਾਇਕਵਾੜ ਪਹਿਲੇ ਤਿੰਨ ਮੈਚਾਂ ‘ਚ ਉਪ ਕਪਤਾਨ ਹੋਣਗੇ। ਸ਼੍ਰੇਅਸ ਅਈਅਰ ਆਖਰੀ ਦੋ ਮੈਚਾਂ ਵਿੱਚ ਵਾਪਸੀ ਕਰੇਗਾ ਅਤੇ ਉਪ ਕਪਤਾਨ ਹੋਵੇਗਾ।

ਹਾਲਾਂਕਿ, ਵਿਸ਼ਵ ਕੱਪ ਦੀ ਹਾਰ ਨੂੰ ਭੁੱਲਣਾ ਕੋਈ ਆਸਾਨ ਕੰਮ ਨਹੀਂ ਹੈ ਅਤੇ ਫਿਰ ਸੂਰਿਆਕੁਮਾਰ ਨੂੰ ਤਾਕਤਵਰ ਆਸਟਰੇਲੀਆ ਦੇ ਖ਼ਿਲਾਫ਼ ਇੱਕ ਨੌਜਵਾਨ ਟੀਮ ਦੀ ਅਗਵਾਈ ਕਰਨੀ ਹੈ। ਉਸ ਨੂੰ ਆਤਮ ਨਿਰੀਖਣ ਕਰਨ ਦਾ ਮੌਕਾ ਵੀ ਨਹੀਂ ਮਿਲੇਗਾ, ਪਰ ਟੀ-20 ਉਸ ਦਾ ਪਸੰਦੀਦਾ ਫਾਰਮੈਟ ਹੈ ਅਤੇ ਉਹ ਇਸ ਵਿਚ ਖੇਡਣ ਲਈ ਤਿਆਰ ਹੋਵੇਗਾ। ਟੀਮ ਦੇ ਕਪਤਾਨ ਹੋਣ ਦੇ ਨਾਤੇ, ਉਸ ਦੀ ਜ਼ਿੰਮੇਵਾਰੀ ਸਿਰਫ ਜਿੱਤ ਦਰਜ ਕਰਨਾ ਹੀ ਨਹੀਂ ਹੋਵੇਗੀ, ਸਗੋਂ ਉਨ੍ਹਾਂ ਖਿਡਾਰੀਆਂ ਦੀ ਪਛਾਣ ਕਰਨਾ ਵੀ ਹੋਵੇਗਾ ਜੋ ਅਗਲੇ ਸਾਲ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਆਈਸੀਸੀ ਟੀ-20 (T20) ਵਿਸ਼ਵ ਕੱਪ ਲਈ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ।

ਯਸ਼ਸਵੀ ਜੈਸਵਾਲ, ਰਿੰਕੂ ਸਿੰਘ, ਤਿਲਕ ਵਰਮਾ, ਜਿਤੇਸ਼ ਸ਼ਰਮਾ ਅਤੇ ਮੁਕੇਸ਼ ਕੁਮਾਰ ਵਰਗੇ ਖਿਡਾਰੀਆਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਹੈ, ਪਰ ਉਨ੍ਹਾਂ ਦਾ ਪਹਿਲਾ ਟੈਸਟ ਇੱਕ ਮਜ਼ਬੂਤ ​​ਆਸਟਰੇਲਿਆਈ ਟੀਮ ਨਾਲ ਹੋਵੇਗਾ ਜਿਸ ਵਿੱਚ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਵਰਗੇ ਵਿਸ਼ਵ ਕੱਪ ਜੇਤੂ ਖਿਡਾਰੀ ਸ਼ਾਮਲ ਹੋਣਗੇ। ਇਸਦੇ ਨਾਲ ਹੀ ਗਲੇਨ ਮੈਕਸਵੈੱਲ, ਲੈੱਗ ਸਪਿਨਰ ਐਡਮ ਜੈਂਪਾ ਅਤੇ ਸਾਬਕਾ ਕਪਤਾਨ ਸਟੀਵ ਸਮਿਥ ਸ਼ਾਮਲ ਹਨ।

The post IND vs AUS T20: ਸੀਰੀਜ਼ ਦੇ ਪਹਿਲੇ ਟੀ-20 ਮੈਚ ‘ਚ ਅੱਜ ਭਾਰਤ ਤੇ ਆਸਟ੍ਰੇਲੀਆ ਆਹਮੋ-ਸਾਹਮਣੇ appeared first on TheUnmute.com - Punjabi News.

Tags:
  • australia
  • breaking-news
  • cricket
  • indian-team
  • ind-vs-aus-t20
  • news
  • sports
  • t20-match

ਚੰਡੀਗੜ੍ਹ, 23 ਨਵੰਬਰ 2023: ਉੱਤਰਕਾਸ਼ੀ ਦੇ ਸਿਲਕਿਆਰਾ ਸੁਰੰਗ (Uttarkashi Tunnel) ਵਿੱਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਅੰਤਿਮ ਪੜਾਅ ਵਿੱਚ ਹੈ। ਉਮੀਦ ਹੈ ਕਿ ਕੁਝ ਘੰਟਿਆਂ ਵਿੱਚ ਸਾਰੇ ਮਜ਼ਦੂਰ ਬਾਹਰ ਆ ਸਕਦੇ ਹਨ। ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਮਲਬੇ ਵਿੱਚ ਫਸੇ ਸਟੀਲ ਦੇ ਟੁਕੜੇ ਕੱਟ ਕੇ ਹਟਾ ਦਿੱਤੇ ਗਏ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਫੋਨ ਕਰਕੇ ਉੱਤਰਕਾਸ਼ੀ (Uttarkashi Tunnel) ਦੇ ਸਿਲਕਿਆਰਾ ਵਿੱਚ ਉਸਾਰੀ ਅਧੀਨ ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਚੱਲ ਰਹੇ ਬਚਾਅ ਕਾਰਜ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੇਂਦਰੀ ਏਜੰਸੀਆਂ, ਅੰਤਰਰਾਸ਼ਟਰੀ ਮਾਹਿਰਾਂ ਅਤੇ ਰਾਜ ਪ੍ਰਸ਼ਾਸਨ ਦੇ ਤਾਲਮੇਲ ਨਾਲ ਜੰਗੀ ਪੱਧਰ ‘ਤੇ ਚਲਾਏ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਮੌਕੇ ‘ਤੇ ਕਰਮਚਾਰੀਆਂ ਦੇ ਇਲਾਜ ਅਤੇ ਦੇਖਭਾਲ ਲਈ ਡਾਕਟਰਾਂ ਦੀ ਟੀਮ, ਐਂਬੂਲੈਂਸ, ਹੈਲੀ ਸਰਵਿਸ ਅਤੇ ਅਸਥਾਈ ਹਸਪਤਾਲ ਦੇ ਪ੍ਰਬੰਧ ਨੂੰ ਯਕੀਨੀ ਬਣਾਉਣ ਬਾਰੇ ਵੀ ਦੱਸਿਆ ਗਿਆ ਅਤੇ ਏਮਜ਼ ਰਿਸ਼ੀਕੇਸ਼ ਦੇ ਡਾਕਟਰਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ।

ਇਸ ਦੇ ਨਾਲ ਹੀ ਪੀਐੱਮਓ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਦਾ ਬਿਆਨ ਸਾਹਮਣੇ ਆਇਆ ਸੀ, ਜਿਸ ‘ਚ ਉਨ੍ਹਾਂ ਕਿਹਾ ਕਿ ਫਿਲਹਾਲ ਬਚਾਅ ਕਾਰਜ ‘ਚ 12 ਤੋਂ 14 ਘੰਟੇ ਲੱਗ ਸਕਦੇ ਹਨ। ਦੂਜੇ ਪਾਸੇ ਦੂਜੇ ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਕਿਸੇ ਵੇਲੇ ਵੀ ਚੰਗੀ ਖ਼ਬਰ ਮਿਲ ਸਕਦੀ ਹੈ।

ਇੰਟਰਨੈਸ਼ਨਲ ਟਨਲਿੰਗ ਐਂਡ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ (ਆਈ.ਟੀ.ਏ.) ਦੇ ਪ੍ਰਧਾਨ ਪ੍ਰੋ: ਆਰਨੋਲਡ ਡਿਕਸ ਨੇ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਚਲਾਏ ਜਾ ਰਹੇ ਬਚਾਅ ਕਾਰਜ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੁਰੰਗ ਨਾਲ ਸਬੰਧਤ ਹਾਦਸਿਆਂ ਵਿੱਚ ਜਦੋਂ ਉਹ ਬਚਾਅ ਲਈ ਪਹੁੰਚੇ ਤਾਂ ਅੰਦਰ ਫਸੇ ਜ਼ਿਆਦਾਤਰ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੁੰਦੀ ਹੈ। ਜਦਕਿ ਇੱਥੇ ਉਹ ਜ਼ਿੰਦਾ ਹੈ ਅਤੇ ਉਸ ਨੂੰ ਬਾਹਰ ਲਿਆਉਣ ਲਈ ਦਿਨ-ਰਾਤ ਯਤਨ ਕੀਤੇ ਜਾ ਰਹੇ ਹਨ।

The post Uttarkashi Tunnel: 41 ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਅੰਤਿਮ ਪੜਾਅ ‘ਤੇ, ਛੇਤੀ ਹੀ ਬਾਹਰ ਆ ਸਕਦੇ ਹਨ ਮਜ਼ਦੂਰ appeared first on TheUnmute.com - Punjabi News.

Tags:
  • breaking
  • breaking-news
  • news
  • tunnel
  • uttarkashi
  • uttarkashi-tunnel

ਚੰਡੀਗੜ੍ਹ, 23 ਨਵੰਬਰ 2023 (ਹਰਪ੍ਰੀਤ ਕੌਰ, ਗੁਰਸ਼ਮਿੰਦਰ ਸਿੰਘ): ਪੰਜਾਬ ਦੇ ਮੋਰਿੰਡਾ ਨੇੜੇ ਛੋਟੀ ਮੰਡੌਲੀ ਨਾਮ ਦੇ ਇੱਕ ਛੋਟੇ ਜਿਹੇ ਪਿੰਡ ਦਾ ਸਤਿੰਦਰ ਸਿੰਘ ਪਿਛਲੇ 20 ਸਾਲਾਂ ਤੋਂ ਡੇਅਰੀ (dairy farm) ਦਾ ਧੰਦਾ ਸਫ਼ਲਤਾਪੂਰਵਕ ਚਲਾ ਰਿਹਾ ਹੈ। ਫਾਰਮੇਸੀ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਤੁਰੰਤ ਬਾਅਦ ਉਸਨੇ ਡੇਅਰੀ ਕਾਰੋਬਾਰ ਲਈ ਇੱਛਾ ਜ਼ਾਹਰ ਕੀਤੀ ਅਤੇ ਚਤਾਮਲੀ, ਪੰਜਾਬ ਵਿੱਚ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵਿੱਚ 45 ਦਿਨਾਂ ਦੀ ਸਿਖਲਾਈ ਅਤੇ ਐਨਡੀਆਰਆਈ ਕਰਨਾਲ ਵਿੱਚ 6 ਮਹੀਨਿਆਂ ਦੀ ਸਿਖਲਾਈ ਲਈ ।

ਸਤਿੰਦਰ ਨੇ ਆਪਣੇ ਗਿਆਨ ਅਤੇ ਹੁਨਰ ਨੂੰ ਅਪਗ੍ਰੇਡ ਕਰਨ ਲਈ ਵੈਟਰਨਰੀ ‘ਤੇ ਕਈ ਮਾਹਰ ਸੈਸ਼ਨਾਂ ਅਤੇ ਮੀਟਿੰਗਾਂ ਵਿੱਚ ਭਾਗ ਲਿਆ। ਉਸਨੇ ਇਹ ਨਵਾਂ ਉੱਦਮ 2002 ਵਿੱਚ ਇੱਕ ਐਚਐਫ ਗਾਂ ਅਤੇ 2-3 ਗਾਵਾਂ ਨਾਲ ਸਰਕਾਰ ਦੀ ਥੋੜ੍ਹੀ ਜਿਹੀ ਵਿੱਤੀ ਸਹਾਇਤਾ ਨਾਲ ਸ਼ੁਰੂ ਕੀਤਾ ਅਤੇ ਵਰਤਮਾਨ ਵਿੱਚ ਉਹ 115 ਐਚਐਫ ਗਾਵਾਂ ਅਤੇ 1 ਨਿਊ ਜਰਸੀ ਦੇ ਨਾਲ “ਸਤਿੰਦਰ ਸਿੰਘ ਡੇਅਰੀ ਫਾਰਮ” ਦੇ ਨਾਮ ਨਾਲ ਇੱਕ ਡੇਅਰੀ ਫਾਰਮ ਦਾ ਮਾਲਕ ਹੈ।

ਉਸਦਾ ਫਾਰਮ ਮਸ਼ੀਨੀ ਅਤੇ ਆਟੋਮੈਟਿਕ ਹੈ, ਜਿਸ ਵਿੱਚ ਪੱਖੇ ਅਤੇ ਕੂਲਿੰਗ ਸਿਸਟਮ, ਮਿਲਕਿੰਗ ਪਾਰਲਰ, ਭੰਡਾਰ ਅਤੇ ਸਟੋਰੇਜ ਟੈਂਕ ਅਤੇ ਹੋਰ ਲੋੜੀਂਦੇ ਉਪਕਰਣ ਸ਼ਾਮਲ ਹਨ, ਜਿੱਥੇ ਇੱਕ ਸਮੇਂ ਵਿੱਚ 12 ਗਾਵਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ । ਇੱਥੋਂ ਤੱਕ ਕਿ ਗਊਆਂ ਦੇ ਗਲੇ ਵਿੱਚ ਲਟਕਾਏ ਗਏ ਸੈਂਸਰਾਂ ਦੁਆਰਾ ਗਊਆਂ ਦੀ ਖੁਰਾਕ ਦੀ ਜ਼ਰੂਰਤ ਅਤੇ ਸਿਹਤ ਸਥਿਤੀ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਹਰੇਕ ਸੈਂਸਰ ਦੀ ਕੀਮਤ ਲਗਭਗ 15,000 ਰੁਪਏ ਹੈ। ਇਹ ਸੈਂਸਰ ਮਾਮੂਲੀ ਸਰੀਰਕ ਤਬਦੀਲੀ ਦਾ ਵੀ ਪਤਾ ਲਗਾ ਸਕਦੇ ਹਨ ਅਤੇ ਸਾਫਟਵੇਅਰ ‘ਤੇ ਰਿਕਾਰਡ ਕੀਤੇ ਜਾਂਦੇ ਹਨ। ਉਸਦਾ ਭਰਾ ਧਰਮਿੰਦਰ ਸਿੰਘ ਵੇਰਕਾ ਨਾਲ ਕੰਮ ਕਰਦਾ ਹੈ ਜੋ ਦੁੱਧ ਦਾ ਮੁੱਢਲਾ ਖਰੀਦਦਾਰ ਹੈ ਅਤੇ ਫੈਟ ਪ੍ਰਤੀਸ਼ਤ ਦੇ ਆਧਾਰ ‘ਤੇ ਲਗਭਗ 42-43 ਰੁਪਏ ਪ੍ਰਤੀ ਲੀਟਰ ਦਾ ਭੁਗਤਾਨ ਕਰਦਾ ਹੈ। ਰਿਕਾਰਡ ਕੀਤੀ ਗਈ ਔਸਤ ਫੈਟ 4.2-4.4% ਪ੍ਰਤੀ ਲੀਟਰ ਹੈ।

ਫਾਰਮ ‘ਚ ਉਨ੍ਹਾਂ ਦੀ ਘਰਵਾਲੀ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ। ਸਾਰਾ ਦੁੱਧ ਪਾਈਪਾਂ ਰਾਹੀਂ ਸਟੋਰੇਜ ਚੈਂਬਰ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ 4 ਡਿਗਰੀ ਸੈਲਸੀਅਸ ਵਿੱਚ ਸਟੋਰ ਕੀਤਾ ਜਾਂਦਾ ਹੈ। ਰੋਜ਼ਾਨਾ ਔਸਤ ਦੁੱਧ ਦਾ ਸੰਗ੍ਰਹਿ ਮੌਸਮ ਦੇ ਅਨੁਸਾਰ ਬਦਲਦਾ ਹੈ ਕਿਉਂਕਿ ਸਰਦੀਆਂ ਵਿੱਚ ਇਹ 2000 ਲੀਟਰ/ਦਿਨ ਤੱਕ ਹੁੰਦਾ ਹੈ ਜਦੋਂ ਕਿ ਗਰਮੀਆਂ ਵਿੱਚ ਦੁੱਧ ਦਾ ਉਤਪਾਦਨ 900-1000 ਲੀਟਰ/ਦਿਨ ਤੱਕ ਘਟ ਜਾਂਦਾ ਹੈ।

2-3 ਮਹੀਨੇ ਦੀ ਆਰਾਮ ਦੀ ਮਿਆਦ ਗਾਵਾਂ ਨੂੰ ਯੋਜਨਾਬੱਧ ਢੰਗ ਨਾਲ ਦਿੱਤੀ ਜਾਂਦੀ ਹੈ। ਉਸ ਕੋਲ ਰੋਜ਼ਾਨਾ ਡੇਅਰੀ (dairy farm) ਦੇ ਕੰਮ ਜਿਵੇਂ ਕਿ ਸਫ਼ਾਈ ਅਤੇ ਹੋਰ ਕੰਮ ਕਰਨ ਲਈ ਤਿੰਨ ਮਜ਼ਦੂਰ ਹਨ। ਸਾਰੇ ਪਸ਼ੂਆਂ ਦੇ ਸ਼ੈੱਡਾਂ ਦਾ ਕੂੜਾ ਇਕੱਠਾ ਕਰਕੇ ਇੱਕ ਥਾਂ ‘ਤੇ ਡੰਪ ਕੀਤਾ ਜਾਂਦਾ ਹੈ। ਗਊ ਮੂਤਰ ਅਤੇ ਗੋਬਰ ਨੂੰ ਵੱਖਰੇ ਤੌਰ ‘ਤੇ ਸਟੋਰ ਕੀਤਾ ਜਾਂਦਾ ਹੈ |

ਮਨੂਰ ਸਤਿੰਦਰ ਸਿੰਘ ਇਕ ਛੋਟਾ ਕਿਸਾਨ ਹੈ ਅਤੇ ਉਸ ਕੋਲ 2 ਏਕੜ ਜ਼ਮੀਨ ਹੈ ਜਿਸ ਦੀ ਵਰਤੋਂ ਉਹ ਡੇਅਰੀ ਗਾਵਾਂ ਲਈ ਚਾਰਾ ਉਗਾਉਣ ਲਈ ਕਰਦਾ ਹੈ, ਪਰ 115 ਗਾਵਾਂ ਨੂੰ ਚਾਰਾ ਦੇਣ ਲਈ ਮਾਮੂਲੀ ਹੈ ਅਤੇ ਇਸ ਤਰ੍ਹਾਂ 60 ਏਕੜ ਰਕਬੇ ਵਿੱਚ ਬੀਜੀ ਮੱਕੀ ਨੂੰ ਸਥਾਨਕ ਉਤਪਾਦਕਾਂ ਤੋਂ ਠੇਕੇ ‘ਤੇ ਖਰੀਦ ਕੇ ਚਾਰੇ ਦੀ ਲੋੜ ਪੂਰੀ ਕੀਤੀ ਜਾਂਦੀ ਹੈ। ਕਣਕ ਦੀ ਪਰਾਲੀ ਨੂੰ ਗਊ ਫੀਡ ਦੇ ਨਾਲ ਖੁਆਇਆ ਜਾਂਦਾ ਹੈ ਜੋ ਕਿ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਸਥਾਨਕ ਤੌਰ ‘ਤੇ ਗੁਆਰ ਗਊ ਫੀਡ ਅਤੇ ਅਸੈਸ ਕੈਟਲ ਫੀਡ ਨੇੜਲੇ ਜ਼ਿਲ੍ਹਿਆਂ ਤੋਂ ਖਰੀਦੀ ਜਾਂਦੀ ਹੈ। ਪੌਸ਼ਟਿਕ ਗਊ ਫੀਡ ਵਿਅਕਤੀਗਤ ਲੋੜਾਂ ਦੇ ਆਧਾਰ ‘ਤੇ ਗਾਵਾਂ ਨੂੰ ਖੁਆਈ ਜਾਂਦੀ ਹੈ।

ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਵਿੱਚ ਲੰਮੀ ਬਿਮਾਰੀ ਦੇ ਪ੍ਰਕੋਪ ਦੌਰਾਨ, ਉਸਦੀ ਡੇਅਰੀ ਵਿੱਚ ਗਾਵਾਂ ਨੂੰ ਪਹਿਲਾਂ ਦੋ ਵਾਰ ਟੀਕਾਕਰਨ ਕੀਤਾ ਗਿਆ ਸੀ ਅਤੇ ਹੋਰ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਗਈ ਸੀ। ਉਸਨੇ ਫਰਾਂਸ, ਜਰਮਨੀ, ਦੁਬਈ, ਕੈਨੇਡਾ ਸਮੇਤ ਗਲੋਬਲ ਪੱਧਰ ‘ਤੇ ਕਈ ਮਾਹਰ ਸਿਖਲਾਈ ਸੈਸ਼ਨਾਂ ਵਿੱਚ ਹਿੱਸਾ ਲਿਆ ਹੈ ਅਤੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫੰਡ ਕੀਤੇ ਗਏ ਸਨ। ਉਨ੍ਹਾਂ ਨੂੰ ਜਗਰਾਉਂ ਵਿਖੇ ਸਰਵੋਤਮ ਕਿਸਾਨ ਪੁਰਸਕਾਰ, 2023 ਨਾਲ ਸਨਮਾਨਿਤ ਕੀਤਾ ਗਿਆ ਹੈ।

ਉਹ ਦੁੱਧ ਉਤਪਾਦਾਂ ਦੇ ਰਿਟੇਲਰ ਦੇ ਕਾਰੋਬਾਰ ਵਿੱਚ ਵੀ ਸ਼ਾਮਲ ਹੈ। ਉਹ ਸਰਕਾਰ ਨੂੰ ਟੈਕਸ ਵਜੋਂ ਮੋਟੀ ਰਕਮ ਵੀ ਅਦਾ ਕਰਦਾ ਹੈ। ਉਹ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਦਾ ਪ੍ਰਮੁੱਖ ਮੈਂਬਰ ਹੈ। ਉਹ ਸਟੇਟ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਿਸੇ ਵੀ ਮਾਹਰ ਸਿਖਲਾਈ ਸੈਸ਼ਨ ਦਾ ਸਰਗਰਮ ਭਾਗੀਦਾਰ ਹੈ। ਕੈਨੇਡਾ ਤੋਂ ਆਏ ਮਾਹਿਰਾਂ ਦੀ ਟੀਮ ਨੇ ਹਾਲ ਹੀ ਵਿੱਚ ਡੇਅਰੀ ਪ੍ਰਬੰਧਨ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਉਸਦੇ ਡੇਅਰੀ ਫਾਰਮ ਦਾ ਦੌਰਾ ਕੀਤਾ।

ਵੇਰਕਾ ਨਾਲ ਗੱਠਜੋੜ ਕਰਕੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਡੇਅਰੀ ‘ਤੇ ਦੁੱਧ ਇਕੱਠਾ ਕਰਕੇ ਆਮਦਨ ਦਾ ਸਹਾਇਕ ਸਰੋਤ ਮੁਹੱਈਆ ਕਰਵਾਇਆ ਹੈ। ਉਹ ਛੋਟੀ ਮੰਡੌਲੀ ਸਥਿਤ ਡੇਅਰੀ ‘ਤੇ ਦੁੱਧ ਵੇਚਦੇ ਹਨ। ਜਿੱਥੇ ਡੇਅਰੀ ਨੂੰ ਉੱਚ ਰੱਖ-ਰਖਾਅ ਦਾ ਕੰਮ ਮੰਨਿਆ ਜਾਂਦਾ ਹੈ, ਉੱਥੇ ਉਹ ਆਪਣੀ ਅਗਾਂਹਵਧੂ ਪਹੁੰਚ ਨਾਲ ਨੌਜਵਾਨਾਂ ਲਈ ਪ੍ਰੇਰਨਾ ਅਤੇ ਗਿਆਨ ਦੀ ਰੌਸ਼ਨੀ ਬਣ ਗਿਆ ਹੈ।

The post ਸਤਿੰਦਰ ਸਿੰਘ ਪਿਛਲੇ 20 ਸਾਲਾਂ ਤੋਂ ਸਫ਼ਲਤਾਪੂਰਵਕ ਚਲਾ ਰਿਹੈ ਡੇਅਰੀ ਫਾਰਮ, ਸਰਵੋਤਮ ਕਿਸਾਨ ਪੁਰਸਕਾਰ ਦਾ ਮਿਲ ਚੁੱਕਾ ਹੈ ਸਨਮਾਨ appeared first on TheUnmute.com - Punjabi News.

Tags:
  • best-farmer
  • breaking-news
  • dairy-farm
  • latest-news
  • news
  • satinder-singh

ਜਲੰਧਰ 'ਚ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਰੇਲ ਮਾਰਗ ਜਾਮ

Thursday 23 November 2023 07:46 AM UTC+00 | Tags: breaking-news delhi-jammu-national-highway farmers indian-railway jalandhar latest-news news punjab punjab-police railway the-unmute-breaking-news

ਚੰਡੀਗੜ੍ਹ, 23 ਨਵੰਬਰ 2023: ਪੰਜਾਬ ਦੇ ਜਲੰਧਰ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ (NH-44) ਤੋਂ ਬਾਅਦ ਕਿਸਾਨਾਂ (farmers) ਨੇ ਵੀ ਅਣਮਿੱਥੇ ਸਮੇਂ ਲਈ ਰੇਲ ਮਾਰਗ ਜਾਮ ਕਰ ਦਿੱਤਾ ਹੈ। ਇਸ ਦੌਰਾਨ ਡੀਸੀਪੀ ਹਰਵਿੰਦਰ ਸਿੰਘ ਵਿਰਕ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ। ਜਿੱਥੇ ਕਿਸਾਨਾਂ ਨੇ ਕੁਝ ਸਮੇਂ ਲਈ ਰੇਲਵੇ ਟਰੈਕ ਜਾਮ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਪ੍ਰਸ਼ਾਸਨ ਨੂੰ 12 ਵਜੇ ਤੱਕ ਦਾ ਸਮਾਂ ਦਿੱਤਾ ਅਤੇ ਕਿਸਾਨਾਂ ਨੇ 12 ਵਜੇ ਤੋਂ ਬਾਅਦ ਅਣਮਿੱਥੇ ਸਮੇਂ ਲਈ ਹਾਈਵੇਅ ਤੋਂ ਬਾਅਦ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ।

ਕਿਸਾਨ (farmers) ਗੰਨੇ ਦੇ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਲੁਧਿਆਣਾ ਵੱਲ ਜਾਂਦੇ ਸਮੇਂ ਪੀਏਪੀ ਚੌਕ ਤੋਂ ਕੁਝ ਦੂਰੀ 'ਤੇ ਧਨੋਵਾਲੀ ਫਾਟਕ ਨੇੜੇ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਹੈ। ਰੇਲਵੇ ਟ੍ਰੈਕ ਬੰਦ ਹੁੰਦੇ ਹੀ ਸ਼ਤਾਬਦੀ ਐਕਸਪ੍ਰੈਸ ਨੂੰ ਕਪੂਰਥਲਾ ਦੇ ਫਗਵਾੜਾ ਵਿਖੇ ਰੋਕ ਦਿੱਤਾ ਗਿਆ। ਆਮਰਪਾਲੀ ਐਕਸਪ੍ਰੈਸ ਨੂੰ ਜਲੰਧਰ ਸਿਟੀ ਸਟੇਸ਼ਨ ‘ਤੇ ਰੋਕਿਆ ਜਾਵੇਗਾ। ਰੇਲਵੇ ਮੁਤਾਬਕ ਇਸ ਟ੍ਰੈਕ ‘ਤੇ ਹਰ 24 ਘੰਟਿਆਂ ‘ਚ 120 ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀਆਂ ਹਨ।

ਵੀਰਵਾਰ ਨੂੰ 40 ਟਰੇਨਾਂ ਰਵਾਨਾ ਹੋਈਆਂ ਸਨ, ਹੁਣ 80 ਟਰੇਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਜਲੰਧਰ ਸਿਟੀ ਸਟੇਸ਼ਨ ਤੋਂ ਗੱਡੀਆਂ ਦਾ ਡਾਇਵਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਲੁਧਿਆਣਾ, ਅੰਬਾਲਾ, ਪਾਣੀਪਤ, ਦਿੱਲੀ ਤੋਂ ਹੁੰਦੇ ਹੋਏ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਨਕੋਦਰ ਤੋਂ ਵਾਇਆ ਫਗਵਾੜਾ ਰਵਾਨਾ ਹੋਣਗੀਆਂ।

The post ਜਲੰਧਰ ‘ਚ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਰੇਲ ਮਾਰਗ ਜਾਮ appeared first on TheUnmute.com - Punjabi News.

Tags:
  • breaking-news
  • delhi-jammu-national-highway
  • farmers
  • indian-railway
  • jalandhar
  • latest-news
  • news
  • punjab
  • punjab-police
  • railway
  • the-unmute-breaking-news

ਸੁਪਰੀਮ ਕੋਰਟ 'ਚ ਸਮਲਿੰਗੀ ਵਿਆਹ ਮਾਮਲੇ 'ਚ ਰੀਵਿਊ ਪਟੀਸ਼ਨ ਦਾਇਰ

Thursday 23 November 2023 07:57 AM UTC+00 | Tags: breaking-news india-news latest-news news review-petition same-sex-marriage same-sex-marriage-case supreme-court

ਚੰਡੀਗੜ੍ਹ, 23 ਨਵੰਬਰ 2023: ਸੁਪਰੀਮ ਕੋਰਟ ‘ਚ ਇਕ ਪਟੀਸ਼ਨ ਦਾਇਰ ਕਰਕੇ ਸਮਲਿੰਗੀ ਵਿਆਹ (same-sex marriage) ਮਾਮਲੇ ‘ਚ ਦਿੱਤੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ। ਜਿਕਰਯੋਗ ਹੈ ਕਿ 17 ਅਕਤੂਬਰ ਦੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਕ ਪਟੀਸ਼ਨਰ ਨੇ ਉਸ ਫੈਸਲੇ ਦੀ ਸਮੀਖਿਆ ਲਈ ਰੀਵਿਊ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨਕਰਤਾ ਦੀ ਤਰਫੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਅਦਾਲਤ ਵਿੱਚ ਪੇਸ਼ ਹੋਏ। ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਪਟੀਸ਼ਨ ‘ਤੇ ਸੁਣਵਾਈ ਕੀਤੀ।

ਮੁਕੁਲ ਰੋਹਤਗੀ ਨੇ ਮੰਗ ਕੀਤੀ ਕਿ ਸਮੀਖਿਆ ਪਟੀਸ਼ਨ ਦੀ ਸੁਣਵਾਈ ਖੁੱਲ੍ਹੀ ਅਦਾਲਤ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਸਮਲਿੰਗੀ ਵਿਆਹ ਦੀ ਮੰਗ ਕਰਨ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਕੀਤਾ ਜਾ ਸਕੇ। ਸਮੀਖਿਆ ਪਟੀਸ਼ਨ ‘ਤੇ ਚੀਫ ਜਸਟਿਸ ਨੇ ਕਿਹਾ, ’ਮੈਂ’ਤੁਸੀਂ ਅਜੇ ਤੱਕ ਪਟੀਸ਼ਨ ਨਹੀਂ ਦੇਖੀ ਹੈ। ਪਹਿਲਾਂ ਮੈਨੂੰ ਇਸ ਨੂੰ ਬੈਂਚ ਦੇ ਦੂਜੇ ਜੱਜਾਂ ਵਿਚਕਾਰ ਵੰਡਣ ਦਿਓ। ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸੰਵਿਧਾਨਕ ਬੈਂਚ ਦੇ ਸਾਰੇ ਜੱਜ ਇਸ ਗੱਲ ‘ਤੇ ਸਹਿਮਤ ਹਨ ਕਿ ਇਨ੍ਹਾਂ ਲੋਕਾਂ ਨਾਲ ਕੁਝ ਵਿਤਕਰਾ ਹੋਇਆ ਹੈ ਅਤੇ ਉਨ੍ਹਾਂ ਨੂੰ ਰਾਹਤ ਦੇਣ ਦੀ ਲੋੜ ਹੈ।

ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 28 ਨਵੰਬਰ ਨੂੰ ਤੈਅ ਕੀਤੀ ਹੈ। ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਸਮਲਿੰਗੀ ਵਿਆਹ (same-sex marriage) ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰਨ ਵਾਲੀਆਂ 21 ਪਟੀਸ਼ਨਾਂ ‘ਤੇ ਵੱਖਰੇ ਫ਼ੈਸਲੇ ਦਿੱਤੇ ਸਨ। ਇਸ ਤੋਂ ਬਾਅਦ ਬੈਂਚ ਦੇ ਸਾਰੇ ਪੰਜ ਜੱਜਾਂ ਨੇ ਸਰਬਸੰਮਤੀ ਨਾਲ ਸਪੈਸ਼ਲ ਮੈਰਿਜ ਐਕਟ ਤਹਿਤ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਅਦਾਲਤ ਨੇ ਕਿਹਾ ਸੀ ਕਿ ਇਹ ਸੰਸਦ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ।

The post ਸੁਪਰੀਮ ਕੋਰਟ ‘ਚ ਸਮਲਿੰਗੀ ਵਿਆਹ ਮਾਮਲੇ ‘ਚ ਰੀਵਿਊ ਪਟੀਸ਼ਨ ਦਾਇਰ appeared first on TheUnmute.com - Punjabi News.

Tags:
  • breaking-news
  • india-news
  • latest-news
  • news
  • review-petition
  • same-sex-marriage
  • same-sex-marriage-case
  • supreme-court

ਬਦਮਾਸ਼ ਦਿਲਪ੍ਰੀਤ ਬਾਵਾ ਦੀ ਪੰਚਕੂਲਾ ਅਦਾਲਤ 'ਚ ਪੇਸ਼ੀ, ਭਾਰੀ ਸੁਰੱਖਿਆ ਨਾਲ ਬਠਿੰਡਾ ਜੇਲ੍ਹ ਤੋਂ ਲਿਆਂਦਾ

Thursday 23 November 2023 08:17 AM UTC+00 | Tags: bathinda-jail black-cat-commando breaking-news criminal-dilpreet-bawa dilpreet-bawa news panchkula panchkula-court

ਪੰਚਕੂਲਾਂ, 23 ਨਵੰਬਰ 2023: ਬਦਮਾਸ਼ ਦਿਲਪ੍ਰੀਤ ਬਾਵਾ (Dilpreet Bawa) ਨੂੰ ਅੱਜ ਪੰਚਕੂਲਾ ਅਦਾਲਤ ‘ਚ ਪੇਸ਼ ਕੀਤਾ ਗਿਆ। ਪੰਜਾਬ ਦੀ ਬਠਿੰਡਾ ਜੇਲ੍ਹ ਤੋਂ ਬਲੈਕ ਕੈਟ ਕਮਾਂਡੋ ਦੀ ਸੁਰੱਖਿਆ ਨਾਲ ਪੰਚਕੂਲਾ ਦੀ ਅਦਾਲਤ ਵਿੱਚ ਲਿਆਂਦਾ ਗਿਆ। ਪੰਚਕੂਲਾ ਦੇ ਡੀਸੀਪੀ ਸੁਮੇਰ ਪ੍ਰਤਾਪ, ਏਸੀਪੀ ਕ੍ਰਾਈਮ ਅਰਵਿੰਦ ਕੰਬੋਜ, ਏਸੀਪੀ ਕਾਲਕਾ ਜੋਗਿੰਦਰ ਕੁਮਾਰ, ਸੀਆਈਏ ਇੰਚਾਰਜ 26 ਅੰਕਿਤ ਢਾਂਡਾ, ਅਤੇ ਡਿਟੈਕਟਿਵ ਸਟਾਫ਼ ਦੇ ਇੰਚਾਰਜ ਨਿਰਮਲ ਸਿੰਘ ਅਤੇ ਸਮੁੱਚੀ ਪੁਲਿਸ ਫੋਰਸ ਹਾਜ਼ਰ ਸੀ।

ਦਿਲਪ੍ਰੀਤ ਬਾਵਾ (Dilpreet Bawa) ਨੂੰ ਕਰੀਬ ਅੱਠ ਵਾਹਨਾਂ ਦੇ ਕਾਫ਼ਲੇ ਸਮੇਤ ਬਠਿੰਡਾ ਤੋਂ ਪੰਚਕੂਲਾ ਜਾਣ ਵਾਲੀ ਜੇਲ੍ਹ ਬੱਸ ਵਿੱਚ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। 1:20 ਤੋਂ 2:10 ਦੇ ਲਗਭਗ ਦਿਲਪ੍ਰੀਤ ਬਾਵਾ ਦੀ ਪੇਸ਼ੀ ਸਮੇਂ ਕਿਸੇ ਨੂੰ ਵੀ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਅਦਾਲਤ ਦੇ ਚਾਰੇ ਪਾਸੇ ਸਖ਼ਤ ਪੁਲਿਸ ਸੁਰੱਖਿਆ ਸੀ।

ਦਿਲਪ੍ਰੀਤ ਬਾਵਾ ਨੂੰ ਪੂਰੀ ਸੁਰੱਖਿਆ ਨਾਲ ਸੁਨੀਲ ਕੁਮਾਰ ਵਧੀਕ ਸੈਸ਼ਨ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੋਂ ਦਿਲਪ੍ਰੀਤ ਬਾਵਾ ਨੂੰ 4 ਦਸੰਬਰ ਨੂੰ ਮੁੜ ਪੇਸ਼ ਹੋਣ ਲਈ ਕਿਹਾ ਗਿਆ। ਪੁਲਿਸ ਨੇ ਡੀਸੀ ਦਫ਼ਤਰ ਤੋਂ ਲੈ ਕੇ ਕਚਹਿਰੀ ਦੇ ਚੌਕ ਤੱਕ ਸੜਕ 'ਤੇ ਪੂਰੀ ਤਰ੍ਹਾਂ ਨਾਕਾਬੰਦੀ ਕਰ ਦਿੱਤੀ ਸੀ। ਅਦਾਲਤ ਦੇ ਬਾਹਰ ਵੀ ਕਿਸੇ ਅਣਪਛਾਤੇ ਵਿਅਕਤੀ ਨੂੰ ਨਹੀਂ ਰਹਿਣ ਦਿੱਤਾ ਗਿਆ।

ਜਿਸ ਵਿੱਚ ਗੈਂਗਸਟਰ ਦਿਲਪ੍ਰੀਤ ਬਾਵਾ ਨੂੰ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿਸ ਵਿੱਚ ਦਿਲਪ੍ਰੀਤ ਬਾਵਾ ਨੂੰ 2019 ਵਿੱਚ ਪਿੰਜੌਰ ਵਿੱਚ ਬੰਦੂਕ ਦੀ ਨੋਕ 'ਤੇ ਕਾਰ ਖੋਹਣ ਅਤੇ 2017 ਵਿੱਚ ਮਰਵਾਲਾ ਵਿੱਚ ਇੱਕ ਕਵਾੜ ਦੀ ਦੁਕਾਨ 'ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਪੇਸ਼ ਕੀਤਾ ਗਿਆ।

ਬਦਮਾਸ਼ ਦਿਲਪ੍ਰੀਤ ਬਾਵਾ ‘ਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦਾ ਮਾਮਲਾ, ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲਾ, ਫਿਰੌਤੀ ਨਾਲ ਲੁੱਟ ਦਾ ਮਾਮਲਾ, ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦਾ ਮਾਮਲਾ, ਪੰਜਾਬ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ‘ਚੋਂ ਬੰਦੂਕ ਦੀ ਨੋਕ ‘ਤੇ ਕਾਰ ਖੋਹਣ ਦਾ ਮਾਮਲਾ, ਸੁਪਾਰੀ ਆਦਿ ਕਈ ਅਪਰਾਧਿਕ ਮਾਮਲੇ ਦਰਜ ਹਨ।

ਜਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਕਰਕੇ ਮੁਕਾਬਲੇ ਦੌਰਾਨ ਦਿਲਪ੍ਰੀਤ ਬਾਵਾ ਨੂੰ ਗ੍ਰਿਫਤਾਰ ਕਰ ਲਿਆ ਸੀ । ਚੰਡੀਗੜ੍ਹ ਦੇ ਬੱਸ ਸਟੈਂਡ ਸੈਕਟਰ 43 ਨੇੜੇ ਦਿਲਪ੍ਰੀਤ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਸੀ |

The post ਬਦਮਾਸ਼ ਦਿਲਪ੍ਰੀਤ ਬਾਵਾ ਦੀ ਪੰਚਕੂਲਾ ਅਦਾਲਤ ‘ਚ ਪੇਸ਼ੀ, ਭਾਰੀ ਸੁਰੱਖਿਆ ਨਾਲ ਬਠਿੰਡਾ ਜੇਲ੍ਹ ਤੋਂ ਲਿਆਂਦਾ appeared first on TheUnmute.com - Punjabi News.

Tags:
  • bathinda-jail
  • black-cat-commando
  • breaking-news
  • criminal-dilpreet-bawa
  • dilpreet-bawa
  • news
  • panchkula
  • panchkula-court

ਰਾਜੌਰੀ ਮੁੱਠਭੇੜ 'ਚ ਦੋ ਅੱਤਵਾਦੀ ਢੇਰ, ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ

Thursday 23 November 2023 09:28 AM UTC+00 | Tags: ammunition bajimal breaking-news bsf-news indian-army jammu-and-kashmir latest-news news punjab rajouri rajouri-encounter terrorist

ਚੰਡੀਗੜ੍ਹ, 23 ਨਵੰਬਰ 2023: ਜੰਮੂ ਡਿਵੀਜ਼ਨ ਦੇ ਰਾਜੌਰੀ (Rajouri) ਜ਼ਿਲ੍ਹੇ ਦੇ ਬਾਜੀਮਲ ਵਿੱਚ ਵੀਰਵਾਰ ਨੂੰ ਦੂਜੇ ਦਿਨ ਵੀ ਮੁਕਾਬਲਾ ਹੋਇਆ। ਇਸ ਆਪਰੇਸ਼ਨ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਥੇ ਦੋ ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ਕੋਲੋਂ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।

ਪੀਆਰਓ ਰੱਖਿਆ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਪਾਕਿਸਤਾਨੀ ਅੱਤਵਾਦੀ ਕੋਰੀ ਮਾਰਿਆ ਗਿਆ ਹੈ। ਉਸ ਨੂੰ ਪਾਕਿਸਤਾਨ ਅਤੇ ਅਫਗਾਨ ਮੋਰਚੇ ‘ਤੇ ਸਿਖਲਾਈ ਦਿੱਤੀ ਗਈ ਹੈ। ਪੀਆਰਓ ਮੁਤਾਬਕ ਕੋਰੀ ਲਸ਼ਕਰ-ਏ-ਤੋਇਬਾ ਦਾ ਉੱਚ ਦਰਜੇ ਦਾ ਅੱਤਵਾਦੀ ਕਮਾਂਡਰ ਸੀ। ਉਹ ਪਿਛਲੇ ਇੱਕ ਸਾਲ ਤੋਂ ਰਾਜੋਰੀ ਅਤੇ ਪੁੰਛ ਵਿੱਚ ਆਪਣੇ ਗਰੁੱਪ ਨਾਲ ਸਰਗਰਮ ਸੀ। ਉਸ ਨੂੰ ਢਾਂਗਰੀ ਅਤੇ ਕੰਢੀ ਹਮਲਿਆਂ ਦਾ ਮਾਸਟਰਮਾਈਂਡ ਵੀ ਮੰਨਿਆ ਜਾਂਦਾ ਹੈ।

ਉਸਨੂੰ ਆਈਈਡੀ ਲਗਾਉਣ, ਗੁਫਾਵਾਂ ਤੋਂ ਹਮਲੇ ਕਰਨ ਅਤੇ ਇੱਕ ਸਿਖਲਾਈ ਪ੍ਰਾਪਤ ਸਨਾਈਪਰ ਹੋਣ ਦੀ ਸਿਖਲਾਈ ਦਿੱਤੀ ਗਈ ਸੀ। ਇਸ ਸਾਲ 1 ਜਨਵਰੀ ਨੂੰ ਰਾਜੌਰੀ ਦੇ ਡਾਂਗਰੀ ‘ਚ ਦੋਹਰਾ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ 7 ਜਣੇ ਮਾਰੇ ਗਏ ਸਨ। ਇਨ੍ਹਾਂ ਵਿੱਚੋਂ ਪੰਜ ਜਣੇ ਗੋਲੀਬਾਰੀ ਵਿੱਚ ਅਤੇ ਦੋ ਆਈਈਡੀ ਧਮਾਕੇ ਵਿੱਚ ਮਾਰੇ ਗਏ ਸਨ।

ਜ਼ਿਲੇ ਰਾਜੌਰੀ (Rajouri) ਦੇ ਧਰਮਸਾਲ ਦੇ ਬਾਜੀਮਲ ਇਲਾਕੇ ‘ਚ ਵੀਰਵਾਰ ਸਵੇਰੇ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸੰਯੁਕਤ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਬੁੱਧਵਾਰ ਸਵੇਰੇ 10 ਵਜੇ ਸ਼ੁਰੂ ਹੋਇਆ ਮੁਕਾਬਲਾ ਸ਼ਾਮ 7 ਵਜੇ ਤੱਕ ਜਾਰੀ ਰਿਹਾ। ਹਨੇਰਾ ਹੋਣ ਕਾਰਨ ਨੌਂ ਘੰਟੇ ਬਾਅਦ ਗੋਲੀਬਾਰੀ ਰੁਕ ਗਈ ਪਰ ਸੁਰੱਖਿਆ ਬਲਾਂ ਨੇ ਦੋਵਾਂ ਅੱਤਵਾਦੀਆਂ ਨੂੰ ਘੇਰ ਲਿਆ। ਬੁੱਧਵਾਰ 22 ਨਵੰਬਰ ਨੂੰ ਹੋਏ ਮੁਕਾਬਲੇ ‘ਚ ਫੌਜ ਦੇ ਦੋ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋ ਗਏ ਸਨ।

The post ਰਾਜੌਰੀ ਮੁੱਠਭੇੜ ‘ਚ ਦੋ ਅੱਤਵਾਦੀ ਢੇਰ, ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ appeared first on TheUnmute.com - Punjabi News.

Tags:
  • ammunition
  • bajimal
  • breaking-news
  • bsf-news
  • indian-army
  • jammu-and-kashmir
  • latest-news
  • news
  • punjab
  • rajouri
  • rajouri-encounter
  • terrorist

ਮਾਨਸਾ ਦੇ ਸਰਕਾਰੀ ਹਸਪਤਾਲ 'ਚ ਇਨਸਾਨੀਅਤ ਸ਼ਰਮਸਾਰ, ਦੋ ਮਰੀਜ਼ਾਂ ਨੂੰ ਲਾਵਾਰਿਸ ਸਥਾਨਾਂ 'ਤੇ ਛੱਡਿਆ, ਇਕ ਦੀ ਮੌਤ

Thursday 23 November 2023 10:26 AM UTC+00 | Tags: breaking-news dr-balbir-singh mansa mansa-government-hospital mansa-police news punjab-government the-unmute-breaking-news the-unmute-news the-unmute-punjabi-news

ਮਾਨਸਾ , 23 ਨਵੰਬਰ 2023: ਮਾਨਸਾ (Mansa) ਦੇ ਸਰਕਾਰੀ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਸਪਤਾਲ ਵਿੱਚ ਦਾਖਲ ਹੋਏ ਦੋ ਲਾਵਾਰਿਸ ਮਰੀਜ਼ਾਂ ਨੂੰ ਹਸਪਤਾਲ ਦੇ ਡਾਕਟਰਾਂ ਦੇ ਕਹਿਣ ‘ਤੇ ਐਬੂਲੈਂਸ ਡਰਾਈਵਰ ਵੱਲੋਂ ਲਾਵਾਰਿਸ ਸਥਾਨਾਂ ‘ਤੇ ਛੱਡ ਦਿੱਤਾ ਗਿਆ | ਇਨ੍ਹਾਂ ‘ਚ ਇੱਕ ਮਰੀਜ਼ ਦੀ ਮੌਤ ਹੋ ਗਈ ਹੈ ਅਤੇ ਦੂਜੇ ਮਰੀਜ਼ ਨੂੰ ਕਬਰਾਂ ਦੇ ਸਾਹਮਣੇ ਤੋਂ ਚੁੱਕ ਕੇ ਦੁਬਾਰਾ ਮਾਨਸਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ |

ਹਸਪਤਾਲ ਦੇ ਇਸ ਕਾਰਨਾਮੇ ‘ਤੇ ਸਮਾਜ ਸੇਵੀਆਂ ਵੱਲੋਂ ਸਿਵਲ ਹਸਪਤਾਲ ਦੇ ਜ਼ਿੰਮੇਵਾਰ ਵਿਅਕਤੀਆ ‘ਤੇ ਕਾਰਵਾਈ ਦੀ ਮੰਗ ਕੀਤੀ ਹੈ | ਇਸ ਮੌਕੇ ਗਗਨ ਕੁਮਾਰ ਨੇ ਕਿਹਾ ਇਹ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਵੱਡੀ ਨਾਕਾਮੀ ਹੈ, ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਇਹਨਾਂ ਮਰੀਜ਼ਾਂ ਦੀ ਫਾਈਲ ‘ਤੇ ਭੱਜ ਜਾਣ ਦੀ ਰਿਪੋਰਟ ਦਰਜ ਕਰ ਦਿੱਤੀ | ਜਦਕਿ ਇੱਕ ਮਰੀਜ ਦੀ ਲੱਤ ਟੁੱਟੀ ਹੋਈ ਹੈ ਅਤੇ ਚੱਲ ਫਿਰ ਵੀ ਨਹੀਂ ਸਕਦਾ ਇਨ੍ਹਾਂ ਦੋ ਲਾਵਾਰਿਸ ਮਾਰੀਜ਼ਾਂ ‘ਚ ਇੱਕ ਐਚ.ਆਈ.ਵੀ ,ਕਾਲੇ ਪੀਲੀਏ ਤੇ ਟੀਬੀ ਤੋਂ ਪੀੜਿਤ ਦੱਸੇ ਜਾ ਰਹੇ ਹਨ |

ਇਸ ਮਾਮਲੇ ਵਿੱਚ ਦੋਵੇਂ ਮਰੀਜ਼ਾਂ ਨੂੰ ਲਾਵਾਰਿਸ ਜਗ੍ਹਾ ‘ਤੇ ਸੁੱਟਣ ਵਾਲੇ ਐਬੂਲੈਂਸ ਡਰਾਈਵਰ ਨੇ ਕਿਹਾ ਕਿ ਹਸਪਤਾਲ ਦੇ ਡਾ. ਆਸੂ ਤੇ ਮੈਡਮ ਗੁਰਵਿੰਦਰ ਕੌਰ ਨੇ ਉਸ ਨੂੰ ਮਰੀਜ ਛੱਡਣ ਲਈ ਕਿਹਾ ਸੀ ਤੇ ਡਾਕਟਰ ਆਸੂ ਨੇ ਕਿਰਾਏ ਵਜੋਂ 400 ਰੁਪਏ ਦੇ ਕੇ ਇਕ ਵਿਅਕਤੀ ਨੂੰ ਨਾਲ ਭੇਜਿਆ ਸੀ | ਉਸਨੇ ਦੱਸਿਆ ਕਿ ਰਸਤੇ ‘ਚ ਇੱਕ ਨੂੰ ਗ੍ਰੀਨ ਵੈਲੀ ਕੋਲ ਅਤੇ ਇੱਕ ਨੂੰ ਕਬਰਾਂ ਕੋਲ ਛੱਡਣ ਲਿਆ ਕਿਹਾ | ਜਦੋਂ ਉਸਨੇ ਨਾਲ ਬੈਠੇ ਬੰਦੇ ਤੋਂ ਪੁੱਛਿਆ ਤਾਂ ਉਸਨੇ ਕਿਹਾ ਇਨ੍ਹਾਂ ਨੂੰ ਆਪਣੇ ਆਪ ਲੈ ਜਾਣਗੇ |ਡਰਾਈਵਰ ਨੇ ਦੱਸਿਆ ਉਸਨੂੰ ਬਾਅਦ ‘ਚ ਪਤਾ ਲੱਗਾ ਕਿ ਉਨ੍ਹਾਂ ਵਿਚ ਇੱਕ ਦੀ ਮੌਤ ਹੋ ਗਈ ਹੈ |

ਐਬੂਲੈਂਸ ਡਰਾਈਵਰ ਬੱਬੀ ਕੁਮਾਰ ਨੇ ਦੱਸਿਆ ਕਿ ਇਨਸਾਨੀਆਨ ਦੇ ਨਾਤੇ ਉਹ ਇਨ੍ਹਾਂ ਦੋ ਮਰੀਜ਼ਾਂ ਦੀ ਦੇਖਭਾਲ ਕਰ ਰਿਹਾ ਸੀ | ਹਸਪਤਾਲ ਆਇਆ ਤਾਂ ਦੋਵੇਂ ਮਰੀਜ਼ ਉਥੇ ਨਹੀਂ ਸਨ | ਉਸਨੂੰ ਕਿਸੇ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਬਾਹਰ ਛੱਡ ਆਏ, ਫਿਰ ਦੁਬਾਰਾ ਇਨ੍ਹਾਂ ਮਰੀਜ਼ਾਂ ਨੂੰ ਵਾਪਸ ਹਸਪਤਾਲ ‘ਚ ਲਿਆਂਦਾ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਖਿਲਾਫ਼ ਸਖ਼ਤ ਕਰਨੀ ਚਾਹੀਦੀ ਹੈ |

ਇਸ ਮਾਮਲੇ ਵਿੱਚ ਮਾਨਸਾ (Mansa) ਸਰਕਾਰੀ ਹਸਪਤਾਲ ਦੇ ਡਾਕਟਰ ਕੁਝ ਵੀ ਕਹਿਣ ਤੋ ਇਨਕਾਰ ਕਰ ਰਹੇ ਹਨ ਉਥੇ ਮਾਨਸਾ ਦੇ ਸੀਐਮਓ ਨੇ ਇਸ ਘਟਨਾ ਲਈ ਜਾਚ ਕਮੇਟੀ ਗਠਨ ਕਰਨ ਦੀ ਗੱਲ ਕਹੀ ਹੈ | ਉਨ੍ਹਾਂ ਕਿਹਾ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ |

 

 

The post ਮਾਨਸਾ ਦੇ ਸਰਕਾਰੀ ਹਸਪਤਾਲ ‘ਚ ਇਨਸਾਨੀਅਤ ਸ਼ਰਮਸਾਰ, ਦੋ ਮਰੀਜ਼ਾਂ ਨੂੰ ਲਾਵਾਰਿਸ ਸਥਾਨਾਂ ‘ਤੇ ਛੱਡਿਆ, ਇਕ ਦੀ ਮੌਤ appeared first on TheUnmute.com - Punjabi News.

Tags:
  • breaking-news
  • dr-balbir-singh
  • mansa
  • mansa-government-hospital
  • mansa-police
  • news
  • punjab-government
  • the-unmute-breaking-news
  • the-unmute-news
  • the-unmute-punjabi-news

ਗੁਰਦਾਸਪੁਰ ਵਿਖੇ ਰਾਤ ਸਮੇਂ ਨਹਿਰ 'ਚੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਗਏ ਬੇਲਦਾਰ ਦਾ ਕਤਲ

Thursday 23 November 2023 10:41 AM UTC+00 | Tags: breaking-news chetan-singh-jauramajara gurdaspur illegal-mining latest-news mining murder-of-beldar news punjab-police

ਰਦਾਸਪੁਰ, 23 ਨਵੰਬਰ 2023: ਬੁੱਧਵਾਰ ਵੀਰਵਾਰ ਦੀ ਦਰਮਿਆਨੀ ਰਾਤ ਕਸੂਰ ਬਰਾਂਚ ਨਹਿਰ ‘ਚੋਂ ਮਾਈਨਿੰਗ (mining) ਕਰ ਰਹੇ ਵਿਅਕਤੀਆਂ ਨੂੰ ਰੋਕਣ ਗਏ ਬੇਲਦਾਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਪਿੰਡ ਕੋਟਲਾ ਬੱਜਾ ਸਿੰਘ ਵਿਖੇ ਕਸੂਰ ਬਰਾਂਚ ਨਹਿਰ ਬੁਰਜੀ ਨੰਬਰ 75/350 ਡਿਊਟੀ ਕਰ ਰਹੇ ਬੇਲਦਾਰ ਦਰਸ਼ਨ ਸਿੰਘ ਪੁੱਤਰ ਬਾਵਾ ਸਿੰਘ ਉਮਰ 53 ਸਾਲ ਵਾਸੀ ਨਾਥਪੁਰ ਕਾਦੀਆਂ ਦਾ ਨਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਦਰਸ਼ਨ ਸਿੰਘ ਪੁੱਤਰ ਬਾਵਾ ਸਿੰਘ ਆਪਣੇ ਸਾਥੀਆਂ ਸਮੇਤ ਰਾਤ ਨੂੰ ਨਹਿਰ ‘ਤੇ ਡਿਊਟੀ ਦੇ ਰਿਹਾ ਸੀ ,ਜਿਸ ਵੱਲੋਂ ਰਾਤ ਦੇ ਸਮੇਂ ਰੇਤ ਨਾਲ ਭਰੀ (mining) ਇੱਕ ਟਰੈਕਟਰ ਟਰਾਲੀ ਸਮੇਤ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਕਾਬੂ ਕਰਨ ਤੋਂ ਬਾਅਦ ਉਸ ਨੂੰ ਰੈਸਟ ਹਾਊਸ ਜਾਣ ਲਈ ਕਿਹਾ । ਜਦੋਂ ਦਰਸ਼ਨ ਸਿੰਘ ਨੇ ਡਰਾਈਵਰ ਦੇ ਨਾਲ ਬੈਠ ਕੇ ਜਦੋਂ ਟਰੈਕਟਰ ਟਰਾਲੀ ਨੂੰ ਮੀਰਪੁਰ ਵੱਲ ਨੂੰ ਮੋੜਿਆ ਤਾਂ ਡਰਾਈਵਰ ਵੱਲੋਂ ਉਸ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਦਰਸ਼ਨ ਸਿੰਘ ਦੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਦਾਖ਼ਲ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਬੇਲਦਾਰ ਨੂੰ ਗੰਭੀਰ ਜਖਮੀ ਕਰਨ ਵਾਲਾ ਡਰਾਈਵਰ ਟਰੈਕਟਰ ਟਰਾਲੀ ਸਮੇਤ ਫ਼ਰਾਰ ਹੋ ਗਿਆ।

The post ਗੁਰਦਾਸਪੁਰ ਵਿਖੇ ਰਾਤ ਸਮੇਂ ਨਹਿਰ ‘ਚੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਗਏ ਬੇਲਦਾਰ ਦਾ ਕਤਲ appeared first on TheUnmute.com - Punjabi News.

Tags:
  • breaking-news
  • chetan-singh-jauramajara
  • gurdaspur
  • illegal-mining
  • latest-news
  • mining
  • murder-of-beldar
  • news
  • punjab-police

ਚੰਡੀਗੜ੍ਹ, 23 ਨਵੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸਾਰੇ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਉਥੇ ਹੀ ਆਰਥਿਕ ਤੌਰ ਤੇ ਕੰਮਜ਼ੋਰ ਵਰਗ, ਪੱਛੜ੍ਹੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿੱਖੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਸੈਡਿਊਲਡ ਕਾਸਟ ਸਬ ਪਲਾਨ, ਪੰਜਾਬ ਅਨੁਸੂਚਿਤ ਜ਼ਾਤੀਆਂ ਭੋ-ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਅਤੇ ਪੰਜਾਬ ਪੱਛੜ੍ਹੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਂਕਫਿੰਕੋ) ਦੇ ਅਧਿਕਾਰੀਆਂ ਨਾਲ ਰੀਵੀਓ ਮੀਟਿੰਗ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ (welfare schemes) ਦਾ ਲਾਭ ਲਾਭਪਾਤਰੀਆਂ ਨੂੰ ਸਮੇਂ ਸਿਰ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੀਟਿੰਗ ਦੌਰਾਨ ਅਸ਼ੀਰਵਾਦ ਸਕੀਮ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਬਣਦੀ ਅਦਾਇਗੀ ਜਲਦ ਤੋ ਜਲਦ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਤੋ ਇਲਾਵਾ ਮੰਤਰੀ ਨੇ ਦੱਸਿਆ ਕਿ ਮਨਿਉਰਟੀ ਸਕੀਮ ਅਧੀਨ ਬਣਨ ਵਾਲੇ ਮਲੇਰਕੋਟਲਾ ਕਾਲਜ ਬਾਰੇ ਜਮੀਨ ਪ੍ਰਾਪਤੀ ਸਰਟੀਫਿਕੇਟ ਪ੍ਰਾਪਤ ਹੋਣ ਉਪਰੰਤ ਜਲਦ ਹੀ ਇਸਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਡਾ. ਬਲਜੀਤ ਕੌਰ ਨੇ ਐਸ.ਸੀ ਕਾਰਪੋਰੇਸ਼ਨ ਦੀਆਂ ਵੱਖ-ਵੱਖ ਕਰਜ਼ਾ ਸਕੀਮਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਸ ਸਕੀਮ ਅਧੀਨ ਲੋੜਵੰਦ ਵਿਅਕਤੀਆਂ ਨੂੰ ਸਮੱਰਥ ਬਣਾਉਣ ਲਈ ਕਰਜ਼ਾ ਵੰਡਣ ਦੀ ਪ੍ਰਕਿਰਿਆ ਵਿੱਚ ਹੋਰ ਤੇਜੀ ਲਿਆਉਣ ਅਤੇ ਬੈਂਕ-ਟਾਈ ਅੱਪ ਸਕੀਮ ਤਹਿਤ ਫਿਕਸ ਕੀਤੀ 5.00 ਕਰੋੜ ਰੁਪਏ ਦੀ ਕਰੈਡਿਟ ਲਿਮਟ ਤਹਿਤ ਵੱਧ ਤੋਂ ਵੱਧ ਕੇਸ ਕਵਰ ਕਰਨ ਦੇ ਹੁਕਮ ਦਿੱਤੇ।

ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਆਰਥਿਕ ਤੌਰ ਤੇ ਕੰਮਜ਼ੋਰ ਵਰਗ, ਪੱਛੜ੍ਹੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਗਰੀਬ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਵਿਭਾਗ ਨੂੰ ਨਿਗਮ ਦੇ ਲੰਬੇ ਸਮੇਂ ਤੋਂ ਡਿਫਾਲਟਰ ਕਰਜਦਾਰਾਂ ਅਤੇ ਜ਼ਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਅਜਿਹੇ ਕਰਜਦਾਰਾਂ ਨੂੰ ਰਾਹਤ ਦੇਣ ਲਈ ਵਨ ਟਾਈਮ ਸੈਟਲਮੈਂਟ ਸਕੀਮ ਬੋਰਡ ਆਫ਼ ਡਾਇਰੈਕਟਰ ਤੋਂ ਪਾਸ ਕਰਵਾਉਣ ਉਪਰੰਤ ਜਲਦ ਹੀ ਸਰਕਾਰ ਦੀ ਪ੍ਰਵਾਨਗੀ ਲਈ ਭੇਜਣ ਲਈ ਕਿਹਾ।

ਉਨ੍ਹਾਂ ਇਹ ਵੀ ਕਿਹਾ ਕਿ ਨਿਗਮ ਪਾਸੋਂ ਕਰਜਾ ਲੈਣ ਵਾਲੇ ਕਰਜ਼ਦਾਰਾਂ ਨੂੰ ਮੋਰਟਗੇਜ ਡੀਡ ਕਰਵਾਉਣ ਸਮੇਂ 5 ਲੱਖ ਰੁਪਏ ਤੋਂ ਵੱਧ ਕਰਜਾ ਰਕਮ ਪ੍ਰਾਪਤ ਕਰਨ ਲਈ ਲਗਾਈ ਜਾਂਦੀ ਸਟੈਂਪ ਡਿਊਟੀ ਅਤੇ ਰਜਿਸ਼ਟਰੇਸ਼ਨ ਫੀਸ ਨੂੰ ਮੁਆਫ ਕਰਵਾਉਣ ਲਈ ਬਣਦੀ ਕਾਰਵਾਈ ਆਰੰਭਣ ਲਈ ਕਿਹਾ।

ਕਾਰਜਕਾਰੀ ਡਾਇਰੈਕਟਰ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਕਿ ਉਨ੍ਹਾਂ ਵੱਲੋਂ ਨਿਗਮ ਨੂੰ ਘੱਟ ਗਿਣਤੀ ਵਰਗ ਦੀ ਭਲਾਈ (welfare schemes) ਲਈ ਚਲਾਈ ਜਾ ਰਹੀ ਐਨ.ਐਮ.ਡੀ. ਸਕੀਮ ਨੂੰ ਸੁਰਜੀਤ ਕਰਨ ਲਈ ਅਤੇ ਪੰਜਾਬ ਸਰਕਾਰ ਵੱਲੋਂ 25 ਕਰੋੜ ਰੁਪਏ ਦੀ ਰਾਸ਼ੀ ਰਲੀਜ਼ ਕੀਤੀ ਗਈ ਸੀ।

ਕੈਬਨਿਟ ਮੰਤਰੀ ਵੱਲੋ ਇਸ ਗੱਲ ਵੱਲ ਜੋਰ ਦਿੱਤਾ ਗਿਆ ਕਿ ਗਰੀਬ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੋੜਵੰਦ ਵਿਅਕਤੀਆਂ ਨੂੰ ਦੇਣ ਲਈ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸਖ਼ਤ ਮਿਹਨਤ ਅਤੇ ਤਨਦੇਹੀ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਵੱਲੋਂ ਨਿਗਮ ਦੇ ਅਧਿਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਨਿਗਮ ਨਾਲ ਸਬੰਧਤ ਜੋ ਵੀ ਸਰਕਾਰ ਪੱਧਰ ‘ਤੇ ਪੈਡਿੰਗ ਮਸਲੇ ਹਨ, ਉਸ ਨੂੰ ਵਿੱਤ ਮੰਤਰੀ, ਪੰਜਾਬ ਨਾਲ ਮੀਟਿੰਗ ਕਰਕੇ ਜਲਦੀ ਹੱਲ ਕਰਵਾ ਦਿੱਤੇ ਜਾਣਗੇ। ਉਨ੍ਹਾਂ ਨਿਗਮ ਦੇ ਮਸਲੇ ਜਿਨ੍ਹਾਂ ਦਾ ਫੈਸਲਾ ਬੋਰਡ ਆਫ ਡਾਇਰੈਕਟਰਜ਼ ਦੇ ਪੱਧਰ ਤੇ ਕੀਤਾ ਜਾਣਾ ਹੈ, ਉਨ੍ਹਾਂ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਬੋਰਡ ਆਫ ਡਾਇਰੈਕਟਰਜ ਦੀ ਜਲਦੀ ਮੀਟਿੰਗ ਬੁਲਾਉਣ ਲਈ ਕਿਹਾ।

ਇਸ ਮੌਕੇ ਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਡਾਇਰੈਕਟਰ-ਕਮ-ਸੰਯੁਕਤ ਸਕੱਤਰ ਰਾਜ ਬਹਾਦਰ ਸਿੰਘ, ਜਾਇੰਟ ਡਾਇਰੈਕਟਰ ਸਰਬਜਿੰਦਰ ਸਿੰਘ ਰੰਧਾਵਾ, ਡਿਪਟੀ ਡਾਇਰੈਕਟਰ ਅਸ਼ੀਸ਼ ਕਥੂਰੀਆ ਅਤੇ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ(ਬੈਂਕਫਿੰਕੋ) ਦੇ ਕਾਰਜ਼ਕਾਰੀ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਸੰਧੂ ਮੌਜੂਦ ਸਨ।

The post ਡਾ. ਬਲਜੀਤ ਕੌਰ ਨੇ ਭਲਾਈ ਸਕੀਮਾਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ appeared first on TheUnmute.com - Punjabi News.

Tags:
  • breaking-news
  • dr-baljit-kaur
  • news
  • punjab-welfare-schemes
  • welfare-schemes

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਈ ਗਈ ਪੈਨਸ਼ਨ ਅਦਾਲਤ

Thursday 23 November 2023 10:53 AM UTC+00 | Tags: breaking-news cm-bhagwant-mann justice latest-news law mohali news pension-court punjab-government the-unmute the-unmute-breaking-news

ਐਸ.ਏ.ਐਸ.ਨਗਰ, 23 ਨਵੰਬਰ 2023: ਬੀਤੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮਕਰਨ ਤਿੜਕੇ ਦੀ ਅਗਵਾਈ ਹੇਠ ਪੈਨਸ਼ਨ ਅਦਾਲਤ (Pension Court) ਲਗਾਈ ਗਈ। ਜਿਸ ਵਿਚ ਲਗਭਗ 53 ਤੋਂ ਜ਼ਿਆਦਾ ਪੈਨਸ਼ਨਰਾਂ ਵਲੋਂ ਆਪਣੀਆਂ ਸ਼ਿਕਾਇਤਾਂ ਪੇਸ਼ ਕੀਤੀਆਂ ਗਈਆਂ। ਵੱਖ ਵੱਖ ਵਿਭਾਗਾਂ ਤੋਂ ਆਏ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਉਨ੍ਹਾਂ ਦੇ ਸਬੰਧਤ ਵਿਭਾਗਾਂ ਤੋਂ ਆਏ ਸੈਕਸ਼ਨ ਅਥਾਰਟੀ/ਡੀ.ਡੀ.ਓ ਦੀ ਹਾਜ਼ਰੀ ਵਿਚ ਸੁਣਿਆ ਗਿਆ।

ਹਾਜ਼ਰ ਆਏ ਪੈਨਸ਼ਨਰਾਂ ਵਿਚੋਂ 26 ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਮੌਕੇ ਤੇ ਤਸਲੀਬਖਸ਼ ਸੁਣਵਾਈ ਕਰਦੇ ਹੋਏ ਯੋਗ ਅਗਵਾਈ ਦਿੱਤੀ ਗਈ ਅਤੇ ਬਾਕੀ ਸ਼ਿਕਾਇਤਕਰਤਾਵਾਂ ਦੀਆਂ ਪ੍ਰਤੀ-ਬੈਨਤੀਆਂ ਨੂੰ, ਸਬੰਧਤ ਵਿਭਾਗ ਜੋ ਕਿ ਮੌਕੇ ਤੇ ਮੌਜੂਦ ਸਨ, ਨੂੰ ਤੁਰੰਤ ਹੱਲ ਕਰਨ ਸਬੰਧੀ ਆਦੇਸ਼ ਦਿੱਤੇ ਗਏ। ਇਸ ਮੌਕੇ (Pension Court) ਤੇ ਸੀ..ਐਮ.ਐਫ.ਓ. ਇੰਦਰ ਪਾਲ, ਏ.ਜੀ. (ਏ ਐਂਡ ਈ) ਪੰਜਾਬ ਤੋਂ ਆਏ ਨੁਮਾਇੰਦੇ ਸ੍ਰੀਮਤੀ ਰਚਨਾ ਕੁਮਾਰੀ, ਮੈਡਮ ਸ਼ੀਨਾ, ਸੁਖਵਿੰਦਰ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਡੀ.ਡੀ.ਓ. ਪੱਧਰ ਦੇ ਅਧਿਕਾਰੀ ਸ਼ਾਮਲ ਸਨ।

The post ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਈ ਗਈ ਪੈਨਸ਼ਨ ਅਦਾਲਤ appeared first on TheUnmute.com - Punjabi News.

Tags:
  • breaking-news
  • cm-bhagwant-mann
  • justice
  • latest-news
  • law
  • mohali
  • news
  • pension-court
  • punjab-government
  • the-unmute
  • the-unmute-breaking-news

ਐੱਸ.ਏ.ਐੱਸ.ਨਗਰ, 23 ਨਵੰਬਰ, 2023: ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬੀ ਮਾਹ-2023 ਤਹਿਤ ਨਵੀਂ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਤੇ ਮਾਂ-ਬੋਲੀ ਨਾਲ ਜੋੜਨ ਲਈ ਲਾਏ ਚਾਰ ਰੋਜ਼ਾ ਪੁਸਤਕ ਮੇਲੇ ਦੇ ਸਮਾਨਾਂਤਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਬਾਰੇ ਵਿਚਾਰ ਚਰਚਾ ਵਿਚ ਵੱਖ-ਵੱਖ ਵਿਦਵਾਨਾਂ ਵੱਲੋਂ ਸ਼ਿਰਕਤ ਕੀਤੀ ਗਈ।

ਤੀਜੇ ਦਿਨ ਦੇ ਸੈਸ਼ਨ ਦੇ ਆਰੰਭ ਵਿਚ ਡਾ. ਦਵਿੰਦਰ ਸਿੰਘ ਬੋਹਾ ਨੇ ਸਮੂਹ ਪ੍ਰਧਾਨਗੀ ਮੰਡਲ ਅਤੇ ਸ੍ਰੋਤਿਆਂ ਨੂੰ ਜੀ ਆਇਆ ਨੂੰ ਕਿਹਾ ਅਤੇ ਸਮੁੱਚੇ ਸਮਾਗਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰ ਦਾ ਸੈਸ਼ਨ ਵਿਚ ‘ਪੰਜਾਬੀ ਕਵਿਤਾ: ਵਿਭਿੰਨ ਸਰੋਕਾਰ’ ਅਤੇ ਸ਼ਾਮ ਦਾ ਸੈਸ਼ਨ ਵਿਚ ‘ਪੰਜਾਬੀ ਨਾਟਕ ਅਤੇ ਰੰਗਮੰਚ: ਵਿਭਿੰਨ ਸਰੋਕਾਰ’ ਵਿਸ਼ੇ ‘ਤੇ ਵਿਚਾਰ ਚਰਚਾ ਹੋਵੇਗੀ।

ਇਸ ਮੌਕੇ ‘ਪੰਜਾਬੀ ਕਵਿਤਾ: ਵਿਭਿੰਨ ਸਰੋਕਾਰ’ ਵਿਸ਼ੇ ‘ਤੇ ਵਿਚਾਰ ਚਰਚਾ ਦੌਰਾਨ ਡਾ. ਸੁਖਦੇਵ ਸਿੰਘ ਸਿਰਸਾ ਸਿੰਘ ਵੱਲੋਂ ਗਲੋਬਲੀ ਦੌਰ ਵਿੱਚ ਪੰਜਾਬੀ ਕਵਿਤਾ ਦੀ ਦਸ਼ਾ ਅਤੇ ਦਿਸ਼ਾ ਬਾਰੇ ਗੱਲ ਕਰਦਿਆਂ ਆਖਿਆ ਗਿਆ ਕਿ ਸਮਕਾਲੀ ਪੰਜਾਬੀ ਕਵਿਤਾ ਇੱਕੋ ਸਮੇਂ ਕੌਮੀ, ਸਥਾਨਕ ਅਤੇ ਸੰਸਾਰ ਪੱਧਰ ਦੇ ਮਸਲਿਆਂ ਨੂੰ ਮੁਖ਼ਾਤਿਬ ਹੋ ਰਹੀ ਹੈ। ਪੰਜਾਬੀ ਕਵੀ ਇਨ੍ਹਾਂ ਮਸਲਿਆਂ ਪ੍ਰਤੀ ਪੂਰੇ ਸੁਚੇਤ ਹਨ। ਡਾ. ਮਨਮੋਹਨ ਵੱਲੋਂ ਭਾਰਤੀ ਅਤੇ ਪੱਛਮੀ ਪਰੰਪਰਾ ਦੇ ਆਧਾਰ ‘ਤੇ ਗੱਲ ਕੀਤੀ ਗਈ ਕਿ ਕਵਿਤਾ ਕੀ ਹੈ ਅਤੇ ਕਿਵੇਂ ਬਣਦੀ ਹੈ? ਉਨ੍ਹਾਂ ਆਖਿਆ ਕਿ ਜਿੰਨੀ ਦੇਰ ਤੱਕ ਤੁਹਾਡੇ ਕੋਲ ਪ੍ਰਮਾਣਿਕ ਅਨੁਭਵ ਨਹੀਂ, ਤੁਸੀਂ ਪ੍ਰਮਾਣਿਕ ਭਾਸ਼ਾਕਾਰ ਨਹੀਂ ਹੋ ਸਕਦੇ। ਡਾ. ਪਰਵੀਨ ਸ਼ੇਰੋਂ ਵੱਲੋਂ ਮੁੱਢਲੇ ਦੌਰ ਦੀ ਪੰਜਾਬੀ ਕਵਿਤਾ ਤੋਂ ਲੈ ਕੇ ਅਜੋਕੇ ਦੌਰ ਤੱਕ ਦੀ ਕਵਿਤਾ ਦੇ ਪਾਠਕੀ ਪ੍ਰਤਿਉੱਤਰ ਬਾਰੇ ਬੜੇ ਗੰਭੀਰ ਅਤੇ ਅਹਿਮ ਨੁਕਤੇ ਸਾਂਝੇ ਕੀਤੇ ਗਏ ਕਿ ਕਿਸ ਤਰ੍ਹਾਂ ਹਰ ਦੌਰ ਵਿੱਚ ਕਵੀ ਆਪਣੇ ਯੁੱਗ ਨੂੰ ਮੁਖ਼ਾਤਿਬ ਹੋ ਕੇ ਜਨ ਸਧਾਰਨ ਦੀ ਅਗਵਾਈ ਕਰਦੇ ਰਹੇ ਹਨ।

ਡਾ. ਅਰਵਿੰਦਰ ਕੌਰ ਕਾਕੜਾ ਵੱਲੋਂ 21ਵੀਂ ਸਦੀ ਦੀ ਕਵਿਤਾ ਦੇ ਵਿਭਿੰਨ ਪ੍ਰਵਚਨਾਂ ਬਾਰੇ ਵਿਸਥਾਰਪੂਰਵਕ ਗੱਲ ਕਰਦਿਆਂ ਇਸ ਨੁਕਤੇ ਨੂੰ ਉਭਾਰਿਆ ਗਿਆ ਕਿ ਸਮਕਾਲ ਵਿਚਲੀ ਬਹੁਤ ਕਵਿਤਾ ਵਿੱਚੋਂ ਸੁਹਜ ਮਨਫੀ ਹੈ। ‘ਪੰਜਾਬੀ ਨਾਟਕ ਅਤੇ ਰੰਗਮੰਚ: ਵਿਭਿੰਨ ਸਰੋਕਾਰ’ ਵਿਸ਼ੇ ‘ਤੇ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਡਾ. ਦਵਿੰਦਰ ਦਮਨ ਵੱਲੋਂ ਸਮਕਾਲ ਵਿੱਚ ਪੰਜਾਬੀ ਨਾਟਕ ਨੂੰ ਦਰਪੇਸ਼ ਚੁਣੌਤੀਆਂ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਭਾਵਪੂਰਤ ਟਿੱਪਣੀ ਕੀਤੀ ਕਿ ਨਾਟਕ ਮਨੁੱਖ ਨੂੰ ਹਲੂਣਾ ਦਿੰਦਾ ਹੈ।

ਕੇਵਲ ਧਾਲੀਵਾਲ ਵੱਲੋਂ ਆਖਿਆ ਗਿਆ ਕਿ ਨਾਟਕ ਇੱਕ ਦਿਲ ਤੋਂ ਦੂਜੇ ਦਿਲ ਤੱਕ ਪਹੁੰਚਣ ਦਾ ਸਭ ਤੋਂ ਆਸਾਨ ਰਸਤਾ ਹੈ ਕਿਉਂਕਿ ਨਾਟਕ ਦੀ ਭਾਸ਼ਾ ਸਭ ਭਾਸ਼ਾਵਾਂ ਤੋਂ ਉੱਤੇ ਹੈ। ਸਫ਼ਲ ਨਾਟਕ ਉਹੀ ਹੁੰਦਾ ਹੈ ਜਿਸ ਵਿੱਚ ਰੰਗਮੰਚ ਅਤੇ ਦਰਸ਼ਕ ਇੱਕ ਹੋ ਜਾਣ। ਡਾ. ਸਾਹਿਬ ਸਿੰਘ ਵੱਲੋਂ ਪੰਜਾਬੀ ਨਾਟਕ ਦੇ ਗਲੋਬਲੀ ਪਸਾਰ ਬਾਰੇ ਗੱਲ ਕਰਦਿਆਂ ਆਖਿਆ ਗਿਆ ਕਿ ਨਾਟਕ ਬਣੇ ਬਣਾਏ ਚੌਖਟਿਆਂ ਵਿੱਚ ਨਹੀਂ ਖੇਡਿਆ ਜਾ ਸਕਦਾ। ਕੋਈ ਨਾਟਕ ਦਰਸ਼ਕਾਂ ਨੂੰ ਤਾਂ ਹੀ ਸੋਚਣ ਲਾ ਸਕਦਾ ਹੈ ਜੇ ਉਹ ਉਸ ਖਿੱਤੇ ਦੇ ਲੋਕਾਂ ਅਤੇ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਹੋਵੇ।

ਸ਼ਬਦੀਸ਼ ਵੱਲੋਂ ਆਖਿਆ ਗਿਆ ਕਿ ਨਾਟਕ ਸਾਰੀਆਂ ਵਿਧਾਵਾਂ ਦਾ ਸੁਮੇਲ ਹੈ ਅਤੇ ਜਿੰਦਗੀ ਜਿਹੜੇ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੀ ਹੈ, ਨਾਟਕ ਉਸ ਲਈ ਰਾਹ ਰੁਸ਼ਨਾ ਕੇ ਮਾਰਗ ਦਰਸ਼ਨ ਕਰਦਾ ਹੈ। ਸਾਰੇ ਸੈਸ਼ਨਾਂ ਦੇ ਅੰਤ ਵਿੱਚ ਜਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ।

ਇਸ ਮੌਕੇ ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਅਤੇ ਸ਼੍ਰੀ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਪੁਸਤਕ ਮੇਲੇ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਦੇ ਲਗਭਗ 30 ਪੁਸਤਕ ਵਿਕ੍ਰੇਤਾਵਾਂ ਵੱਲੋਂ ਆਪਣੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਮੌਕੇ ਪੰਜਾਬੀ ਅੱਖਰਕਾਰਾਂ ਸਰਬੱਤ ਅੱਖਰਕਾਰੀ, ਪੰਜਾਬੀ ਕਲਮਕਾਰੀ ਅਤੇ ਸਾਹਿਬੁ ਆਰਟ ਵੱਲੋਂ ਵੀ ਆਪਣੀ ਅੱਖਰਕਾਰੀ ਦੀ ਖ਼ੂਬਸੂਰਤ ਪ੍ਰਦਰਸ਼ਨੀ ਲਗਾਈ ਗਈ ਹੈ। ਪੰਜਾਬੀ ਅਦਬ ਦੀਆਂ ਨਾਮਵਰ ਸ਼ਖਸੀਅਤਾਂ ਦੇ ਨਾਲ-ਨਾਲ ਜ਼ਿਲ੍ਹਾ ਵਾਸੀ ਵੀ ਇਸ ਪੁਸਤਕ ਮੇਲੇ ਦੇ ਸਮਾਨਾਂਤਰ ਚੱਲ ਰਹੇ ਸੈਮੀਨਾਰਾਂ ਵਿਚ ਖ਼ੂਬ ਦਿਲਚਸਪੀ ਲੈ ਰਹੇ ਹਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।

The post ਪੰਜਾਬੀ ਕਵਿਤਾ ਅਤੇ ਨਾਟਕ ਦੇ ਵਿਭਿੰਨ ਸਰੋਕਾਰਾਂ ਬਾਰੇ ਹੋਈ ਵਿਚਾਰ ਚਰਚਾ appeared first on TheUnmute.com - Punjabi News.

Tags:
  • breaking-news
  • news
  • punjabi-literature
  • punjabi-poetry

CM ਭਗਵੰਤ ਮਾਨ ਵੱਲੋਂ ਸੁਲਤਾਨਪੁਰ ਲੋਧੀ 'ਚ ਮਾਰੇ ਗਏ ਹੋਮਗਾਰਡ ਦੇ ਪਰਿਵਾਰ ਲਈ ਵਿੱਤੀ ਸਹਾਇਤਾ ਦਾ ਐਲਾਨ

Thursday 23 November 2023 11:09 AM UTC+00 | Tags: breaking-news cm-bhagwant-mann financial gurdwara-akal-bunga-sahib home-guard jaspal-singh news punjab-police sultanpur-lodhi

ਚੰਡੀਗੜ੍ਹ, 23 ਨਵੰਬਰ, 2023: ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਛਾਉਣੀ ਨਿਹੰਗ ਸਿੰਘ ਬੁੱਢਾ ਦਲ ਸੁਲਤਾਨਪੁਰ ਲੋਧੀ ‘ਤੇ ਕਬਜ਼ੇ ਨੂੰ ਲੈ ਕੇ ਬੁੱਢਾ ਦਲ ਦੇ ਦੋ ਧੜਿਆਂ ‘ਚ ਵਿਵਾਦ ਹੋਇਆ। ਇਸ ਦੌਰਾਨ ਪੁਲਿਸ ਤੇ ਨਿਹੰਗ ਸਿੰਘਾਂ ਵਿਚਾਲੇ ਗੋਲੀਬਾਰੀ ਹੋਈ, ਜਿੱਥੇ ਹੋਮਗਾਰਡ ਜਸਪਾਲ ਸਿੰਘ (Jaspal Singh) ਦੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਸੁਲਤਾਨਪੁਰ ਲੋਧੀ ਵਿਖੇ ਹੋਈ ਘਟਨਾ ਦੌਰਾਨ ਪੰਜਾਬ ਪੁਲਿਸ ਦੇ ਹੋਮਗਾਰਡ ਜਸਪਾਲ ਸਿੰਘ (Jaspal Singh) ਦੀ ਮੌਤ ਹੋ ਗਈ | ਇਸ ਦੁਖਦਾਈ ਘੜੀ 'ਚ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ, ਪੁਲਿਸ ਜਵਾਨ ਨੇ ਆਪਣਾ ਫ਼ਰਜ਼ ਨਿਭਾਇਆ ਹੈ | ਪੰਜਾਬ ਸਰਕਾਰ ਵੱਲੋਂ ਮਾਲੀ ਸਹਾਇਤਾ ਦੇ ਤੌਰ 'ਤੇ 1 ਕਰੋੜ ਰੁਪਏ ਪਰਿਵਾਰ ਨੂੰ ਦਿੱਤੇ ਜਾਣਗੇ ਅਤੇ ਬਾਕੀ ਦੇ 1 ਕਰੋੜ ਰੁਪਏ ਬੀਮੇ ਅਧੀਨ HDFC ਵੱਲੋ ਦਿੱਤੇ ਜਾਣਗੇ |

ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ 'ਚ ਪਰਿਵਾਰ ਦੀ ਹਰ ਤਰ੍ਹਾਂ ਦੀ ਮੱਦਦ ਲਈ ਪੰਜਾਬ ਸਰਕਾਰ ਵਚਨਬੱਧ ਹੈ | ਜਸਪਾਲ ਸਿੰਘ ਦੀ ਬਹਾਦਰੀ ਤੇ ਸਿਦਕ ਨੂੰ ਦਿਲੋਂ ਸਲਾਮ…

The post CM ਭਗਵੰਤ ਮਾਨ ਵੱਲੋਂ ਸੁਲਤਾਨਪੁਰ ਲੋਧੀ ‘ਚ ਮਾਰੇ ਗਏ ਹੋਮਗਾਰਡ ਦੇ ਪਰਿਵਾਰ ਲਈ ਵਿੱਤੀ ਸਹਾਇਤਾ ਦਾ ਐਲਾਨ appeared first on TheUnmute.com - Punjabi News.

Tags:
  • breaking-news
  • cm-bhagwant-mann
  • financial
  • gurdwara-akal-bunga-sahib
  • home-guard
  • jaspal-singh
  • news
  • punjab-police
  • sultanpur-lodhi

ਡੀਪਫੇਕ ਖ਼ਿਲਾਫ਼ 10 ਦਿਨਾਂ ਦੇ ਅੰਦਰ ਬਣੇਗਾ ਨਵਾਂ ਕਾਨੂੰਨ, ਜਾਣੋ ਕੀ ਹੈ ਡੀਪਫੇਕ

Thursday 23 November 2023 11:22 AM UTC+00 | Tags: a-new-law ashwini-vaishnav breaking-news deepfake india india-news it-minister news tech union-communications

ਚੰਡੀਗੜ੍ਹ, 23 ਨਵੰਬਰ, 2023: ਡੀਪਫੇਕ (Deep fake) ਦੇ ਮੁੱਦੇ ‘ਤੇ ਸੋਸ਼ਲ ਮੀਡੀਆ ਕੰਪਨੀਆਂ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਸੰਚਾਰ, ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਅਸੀਂ ਸਾਰੇ ਇਸ ਗੱਲ ‘ਤੇ ਸਹਿਮਤ ਹੋਏ ਹਾਂ ਕਿ ਅਗਲੇ 10 ਦਿਨਾਂ ਦੇ ਅੰਦਰ ਡੀਪਫੇਕ ਦੇ ਖ਼ਿਲਾਫ਼ ਸਪੱਸ਼ਟ ਅਤੇ ਕਾਰਵਾਈਯੋਗ ਕਾਰਵਾਈ ਕੀਤੀ ਜਾਵੇਗੀ ਅਤੇ ਕਾਨੂੰਨ ਲਿਆਂਦਾ ਜਾਵੇਗਾ । ਸਾਰੀਆਂ ਤਕਨੀਕੀ ਕੰਪਨੀਆਂ ਨੇ ਕਿਹਾ ਹੈ ਕਿ ਡੀਪ ਫੇਕ ਨੂੰ ਫ੍ਰੀ ਸਪੀਚ ਦੇ ਅਧੀਨ ਨਹੀਂ ਰੱਖਿਆ ਜਾ ਸਕਦਾ ਹੈ।

ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਹੋਰ ਤਕਨੀਕੀ ਕੰਪਨੀਆਂ ਨੇ ਕਿਹਾ ਹੈ ਕਿ ਡੀਪ ਫੇਕ ਅਜਿਹੀ ਚੀਜ਼ ਹੈ ਜੋ ਸਮਾਜ ਲਈ ਅਸਲ ਵਿੱਚ ਨੁਕਸਾਨਦੇਹ ਹੈ। ਅੱਜ ਇਸ ਨੂੰ ਨਿਯਮਤ ਕਰਨ ਲਈ ਖਰੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਬਹੁਤ ਹੀ ਥੋੜੇ ਸਮੇਂ ਵਿੱਚ, ਡੀਪ ਫੇਕ ਬਾਰੇ ਇੱਕ ਨਵਾਂ ਕਾਨੂੰਨ ਲੋਕਾਂ ਲਈ ਪੇਸ਼ ਕੀਤਾ ਜਾਵੇਗਾ।

ਮੰਤਰੀ ਨੇ ਕਿਹਾ ਕਿ ਡੀਪ ਫੇਕ ਲੋਕਤੰਤਰ ਲਈ ਇੱਕ ਨਵੇਂ ਖ਼ਤਰੇ ਵਜੋਂ ਉਭਰਿਆ ਹੈ। ਵੈਸ਼ਨਵ ਨੇ ਕਿਹਾ, “ਸਾਡੀ ਅਗਲੀ ਬੈਠਕ ਦਸੰਬਰ ਦੇ ਪਹਿਲੇ ਹਫ਼ਤੇ ਹੋਵੇਗੀ ਜੋ ਅੱਜ ਦੇ ਫੈਸਲਿਆਂ ‘ਤੇ ਅਧਾਰਤ ਹੋਵੇਗੀ। ਅਗਲੀ ਬੈਠਕ ਇਹ ਫੈਸਲਾ ਕਰੇਗੀ ਕਿ ਡੀਪ ਫੇਕ ਨੂੰ ਨਿਯਮਤ ਕਰਨ ਵਾਲੇ ਨਿਯਮਾਂ ਵਿੱਚ ਕੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ‘ਚ ਕਈ ਡੀਪਫੇਕ ਵੀਡੀਓਜ਼ ਵਾਇਰਲ ਹੋਏ ਹਨ, ਜਿਨ੍ਹਾਂ ‘ਚ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਅਤੇ ਸਾਊਥ ਅਦਾਕਾਰਾ ਰਸ਼ਮਿਕਾ ਮੰਦਾਨਾ ਦਾ ਵੀਡੀਓ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਡੀਪ ਫੇਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਉਨ੍ਹਾਂ ਨੂੰ ਗਰਬਾ ਕਰਦੇ ਦਿਖਾਇਆ ਗਿਆ ਸੀ।

ਡੀਪਫੇਕ (Deep fake) ਕੀ ਹੈ?

ਡੀਪਫੇਕ ਵੀਡੀਓ ਅਤੇ ਵੀਡੀਓ ਦੋਵੇਂ ਹੋ ਸਕਦੇ ਹਨ। ਇਹ ਇੱਕ ਵਿਸ਼ੇਸ਼ ਮਸ਼ੀਨ ਸਿਖਲਾਈ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ਜਿਸਨੂੰ ਡੀਪ ਲਰਨਿੰਗ ਕਿਹਾ ਜਾਂਦਾ ਹੈ। ਡੂੰਘੀ ਲਰਨਿੰਗ ਵਿੱਚ ਕੰਪਿਊਟਰ ਨੂੰ ਦੋ ਵੀਡੀਓ ਜਾਂ ਫੋਟੋਆਂ ਦਿੱਤੀਆਂ ਜਾਂਦੀਆਂ ਹਨ ਅਤੇ ਉਹਨਾਂ ਨੂੰ ਦੇਖਣ ਤੋਂ ਬਾਅਦ, ਇਹ ਆਪਣੇ ਆਪ ਹੀ ਵੀਡੀਓ ਜਾਂ ਫੋਟੋਆਂ ਦੋਵਾਂ ਨੂੰ ਇੱਕੋ ਜਿਹਾ ਬਣਾ ਦਿੰਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕੋਈ ਬੱਚਾ ਕਿਸੇ ਚੀਜ਼ ਦੀ ਨਕਲ ਕਰਦਾ ਹੈ।

ਅਜਿਹੇ ਫੋਟੋ ਵੀਡੀਓਜ਼ ਵਿੱਚ ਛੁਪੀਆਂ ਲੇਅਰ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਰਫ ਐਡੀਟਿੰਗ ਸਾਫਟਵੇਅਰ ਰਾਹੀਂ ਦੇਖਿਆ ਜਾ ਸਕਦਾ ਹੈ। ਇੱਕ ਲਾਈਨ ਵਿੱਚ, ਡੀਪਫੇਕ ਅਸਲ ਤਸਵੀਰਾਂ-ਵੀਡੀਓਜ਼ ਨੂੰ ਬਿਹਤਰ ਅਸਲੀ ਨਕਲੀ ਫੋਟੋਆਂ-ਵੀਡੀਓਜ਼ ਵਿੱਚ ਬਦਲਣ ਦੀ ਪ੍ਰਕਿਰਿਆ ਹੈ। ਡੀਪਫੇਕ ਫੋਟੋਆਂ ਅਤੇ ਵੀਡੀਓ ਫਰਜ਼ੀ ਹੋਣ ਦੇ ਬਾਵਜੂਦ ਅਸਲੀ ਦਿਖਾਈ ਦਿੰਦੇ ਹਨ।

The post ਡੀਪਫੇਕ ਖ਼ਿਲਾਫ਼ 10 ਦਿਨਾਂ ਦੇ ਅੰਦਰ ਬਣੇਗਾ ਨਵਾਂ ਕਾਨੂੰਨ, ਜਾਣੋ ਕੀ ਹੈ ਡੀਪਫੇਕ appeared first on TheUnmute.com - Punjabi News.

Tags:
  • a-new-law
  • ashwini-vaishnav
  • breaking-news
  • deepfake
  • india
  • india-news
  • it-minister
  • news
  • tech
  • union-communications

ਐਸ.ਏ.ਐਸ.ਨਗਰ, 23 ਨਵੰਬਰ 2023: ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ ਵੱਲੋਂ ਸਵੀਪ ਕੋਰ ਕਮੇਟੀ ਦੇ ਮੈਂਬਰਾਂ ਅਤੇ ਸਹਾਇਕ ਮਤਦਾਤਾ ਪੰਜੀਕਰਣ ਅਧਿਕਾਰੀਆਂ ਨਾਲ ਯੋਗਤਾ ਮਿਤੀ 01/01/2024 ਦੇ ਆਧਾਰ ਤੇ ਫ਼ੋਟੋ ਵੋਟਰ (Voter) ਸੂਚੀਆਂ ਦੀ ਸਰਸਰੀ ਸੁਧਾਈ ਦੇ ਕੰਮ ਨੂੰ ਮੁੱਖ ਰੱਖਦੇ ਸਮੀਖਿਆ ਮੀਟਿੰਗ ਕੀਤੀ ਗਈ। ਬੁੱਧਵਾਰ ਨੂੰ ਮੀਟਿੰਗ ਵਿੱਚ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਮਤਦਾਤਾ ਪੰਜੀਕਰਣ ਅਧਿਕਾਰੀਆਂ ਅਤੇ ਸਵੀਪ ਕੋਰ ਕਮੇਟੀ ਦੇ ਮੈਬਰਾਂ ਨੂੰ ਆਮ ਜਨਤਾ ਨੂੰ ਵੋਟ ਬਣਾਉਣ ਸਬੰਧੀ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਸਵੀਪ ਗਤੀਵਿਧੀਆਂ ਕਰਵਾਉਣ ਲਈ ਕਿਹਾ ਗਿਆ।

ਕਾਲਜ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਕਿ ਉਹ ਸਵੀਪ ਗਤੀਵਿਧੀਆਂ ਰਾਹੀਂ ਆਪਣੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੋਟਾਂ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਜਿਹੜੇ ਵਿਦਿਆਰਥੀ 17 ਸਾਲ ਤੋਂ ਵੱਧ ਉਮਰ ਦੇ ਹੋ ਗਏ ਹਨ, ਉਨ੍ਹਾਂ ਦੇ ਫਾਰਮ ਨੰ. 6 https://voters.eci.gov.in/ ਭਰਵਾਏ ((Voter) ਜਾਣ। ਇਸ ਮੀਟਿੰਗ ਵਿੱਚ ਸਵੀਪ ਕੋਰ ਕਮੇਟੀ ਦੇ ਮੈਬਰਾਂ, ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸਹਾਇਕ ਮਤਦਾਤਾ ਪੰਜੀਕਰਣ ਅਧਿਕਾਰੀ, ਸੰਜੇ ਕੁਮਾਰ, ਚੋਣ ਤਹਿਸੀਲਦਾਰ ਅਤੇ ਗੁਰਬਖਸ਼ੀਸ਼ ਸਿੰਘ, ਜਿਲ੍ਹਾ ਸਵੀਪ ਨੋਡਲ ਅਫ਼ਸਰ ਹਾਜ਼ਰ ਸਨ।

The post ਮੋਹਾਲੀ: ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਵੀਪ ਕੋਰ ਕਮੇਟੀ ਅਤੇ ਸਹਾਇਕ ਮਤਦਾਤਾ ਪੰਜੀਕਰਣ ਅਧਿਕਾਰੀਆਂ ਨਾਲ ਬੈਠਕ appeared first on TheUnmute.com - Punjabi News.

Tags:
  • breaking-news
  • cm-bhagwant-mann
  • news
  • new-voter
  • punjabi-news
  • punjab-news
  • voter
  • voter-registration.

ਕੌਂਸਲ ਆਫ ਜੂਨੀਅਰ ਇੰਜੀਨੀਅਰ ਪੀ.ਐਸ.ਈ.ਬੀ ਵੱਲੋਂ 'ਪੰਜਾਬ ਮੁੱਖ ਮੰਤਰੀ ਰਾਹਤ ਫੰਡ' 'ਚ 7.63 ਲੱਖ ਰੁਪਏ ਦਾ ਯੋਗਦਾਨ

Thursday 23 November 2023 11:35 AM UTC+00 | Tags: breaking-news cm-relief-fund council-of-junior-engineers harbhajan-singh-eto latest-news news pseb punjab-news the-unmute-breaking-news

ਚੰਡੀਗੜ੍ਹ, 23 ਨਵੰਬਰ 2023: ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵਿੱਤੀ ਰਾਹਤ ਦੇਣ ਲਈ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੀ.ਐਸ.ਈ.ਬੀ. (PSEB) ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਲਈ 5 ਲੱਖ ਰੁਪਏ ਦੇ ਚੈੱਕ ਸੌਂਪਿਆ ਗਿਆ। ਕੌਂਸਲ ਵੱਲੋਂ ਨਵੰਬਰ 2023 ਦੇ ਮਹੀਨੇ ਦੌਰਾਨ ਇਸ ਰਾਹਤ ਫੰਡ ਵਿੱਚ ਕੁੱਲ 7,62,500 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ।

ਕੌਂਸਲ ਵੱਲੋਂ ਕੀਤੇ ਗਏ ਇਸ ਯਤਨ ਦੀ ਸ਼ਲਾਘਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਵਿੱਚ ਅਜਿਹਾ ਯੋਗਦਾਨ ਸੂਬੇ ਦੇ ਲੋਕਾਂ ਨੂੰ ਲੋੜ ਦੀ ਘੜੀ ਦੌਰਾਨ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਵਿੱਚ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਈ.ਬੀ. (PSEB) ਦੇ ਜੂਨੀਅਰ ਇੰਜਨੀਅਰਾਂ ਵੱਲੋਂ ਸੂਬੇ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਪਾਏ ਯੋਗਦਾਨ ਤੋਂ ਸਾਰੇ ਜਾਣੂ ਹਨ ਅਤੇ ਕੌਂਸਲ ਵੱਲੋਂ ਕੀਤਾ ਗਿਆ ਇਹ ਉਪਰਾਲਾ ਹੋਰਨਾਂ ਨੂੰ ਵੀ ਪ੍ਰੇਰਿਤ ਕਰੇਗਾ।

The post ਕੌਂਸਲ ਆਫ ਜੂਨੀਅਰ ਇੰਜੀਨੀਅਰ ਪੀ.ਐਸ.ਈ.ਬੀ ਵੱਲੋਂ 'ਪੰਜਾਬ ਮੁੱਖ ਮੰਤਰੀ ਰਾਹਤ ਫੰਡ' ‘ਚ 7.63 ਲੱਖ ਰੁਪਏ ਦਾ ਯੋਗਦਾਨ appeared first on TheUnmute.com - Punjabi News.

Tags:
  • breaking-news
  • cm-relief-fund
  • council-of-junior-engineers
  • harbhajan-singh-eto
  • latest-news
  • news
  • pseb
  • punjab-news
  • the-unmute-breaking-news

10 ਤੋਂ 17 ਦਸੰਬਰ ਤੱਕ ਦਿੱਲੀ ਵਿਖੇ ਹੋਣਗੀਆਂ ਖੇਲੋ ਇੰਡੀਆ ਪੈਰਾ ਖੇਡਾਂ

Thursday 23 November 2023 11:46 AM UTC+00 | Tags: breaking-news delhi games khelo-india khelo-india-para-games news para-games

ਚੰਡੀਗੜ੍ਹ, 23 ਨਵੰਬਰ 2023: ਖੇਲੋ ਇੰਡੀਆ (Khelo India) ਪੈਰਾ ਖੇਡਾਂ ਦੀ ਸ਼ੁਰੂਆਤ 10 ਤੋਂ 17 ਦਸੰਬਰ ਤੱਕ ਦਿੱਲੀ ਵਿੱਚ ਹੋਵੇਗੀ, ਜਿਸ ਵਿੱਚ 32 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1350 ਤੋਂ ਵੱਧ ਅਥਲੀਟ ਸੱਤ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਟੂਰਨਾਮੈਂਟ ਦੇਸ਼ ਦੇ ਪੈਰਾ ਸਪੋਰਟਸ ਲਈ ‘ਗੇਮ ਚੇਂਜਰ’ ਸਾਬਤ ਹੋਵੇਗਾ।

ਅਨੁਰਾਗ ਠਾਕੁਰ ਨੇ ਆਪਣੇ ਅਧਿਕਾਰਤ ‘ਐਕਸ’ ਹੈਂਡਲ ‘ਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਪਹਿਲੀਆਂ ਖੇਲੋ ਇੰਡੀਆ (Khelo India) ਪੈਰਾ ਖੇਡਾਂ 10 ਤੋਂ 17 ਦਸੰਬਰ ਤੱਕ ਨਵੀਂ ਦਿੱਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਕਰਵਾਈਆਂ ਜਾਣਗੀਆਂ। ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਤਿੰਨ ਸਟੇਡੀਅਮਾਂ ਵਿੱਚ ਕੁੱਲ ਸੱਤ ਈਵੈਂਟ ਖੇਡੇ ਜਾਣਗੇ। ਇਹ ਸੱਤ ਈਵੈਂਟ ਪੈਰਾ ਐਥਲੈਟਿਕਸ, ਪੈਰਾ ਸ਼ੂਟਿੰਗ, ਪੈਰਾ ਤੀਰਅੰਦਾਜ਼ੀ, ਪੈਰਾ ਫੁੱਟਬਾਲ, ਪੈਰਾ ਬੈਡਮਿੰਟਨ, ਪੈਰਾ ਟੇਬਲ ਟੈਨਿਸ ਅਤੇ ਪੈਰਾ ਵੇਟ ਲਿਫਟਿੰਗ ਹਨ।

ਇਹ ਖੇਡਾਂ ਦਿੱਲੀ ਦੇ 3 ਸਟੇਡੀਅਮਾਂ ਵਿੱਚ ਹੋਣਗੀਆਂ

ਇਹ ਮੁਕਾਬਲਾ ਸਾਈ ਦੇ ਤਿੰਨ ਸਟੇਡੀਅਮਾਂ, ਆਈਜੀ ਸਟੇਡੀਅਮ, ਤੁਗਲਕਾਬਾਦ ਸ਼ੂਟਿੰਗ ਰੇਂਜ ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

The post 10 ਤੋਂ 17 ਦਸੰਬਰ ਤੱਕ ਦਿੱਲੀ ਵਿਖੇ ਹੋਣਗੀਆਂ ਖੇਲੋ ਇੰਡੀਆ ਪੈਰਾ ਖੇਡਾਂ appeared first on TheUnmute.com - Punjabi News.

Tags:
  • breaking-news
  • delhi
  • games
  • khelo-india
  • khelo-india-para-games
  • news
  • para-games

23 ਨਵੰਬਰ 1938: ਪੰਥ ਸੇਵਕ ਭਾਈ ਕਾਨ੍ਹ ਸਿੰਘ ਨਾਭਾ ਦੇ ਅੰਤਿਮ ਪਲਾਂ ਦੀ ਦਸਤਾਨ

Thursday 23 November 2023 12:59 PM UTC+00 | Tags: bhai-kahn-singh-nabha bhai-kanh-singh-nabha breaking-news kahn-singh-nabha mahan-kosh mahan-kosh-writter news

ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ

ਅੱਜ ਦੇ ਦਿਨ ਸਿੱਖ ਕੌਮ ਦੀ ਮਹਾਨ ਹਸਤੀ ਭਾਈ ਕਾਨ੍ਹ ਸਿੰਘ ਨਾਭਾ (Kahn Singh Nabha) ਜੀ ਨੇ ਸਰੀਰਕ ਚੋਲਾ ਛੱਡਿਆ ਸੀ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ, ਜਿਨ੍ਹਾਂ ਨੇ ਭਾਈ ਸਾਹਿਬ ਦੀ 6 ਸਾਲ ਸੰਗਤ ਦਾ ਅਨੰਦ ਮਾਣਿਆ | ਉਹਨਾਂ ਨੇ ਭਾਈ ਸਾਹਿਬ ਦੇ ਆਖਰੀ ਸਮੇਂ ਨੂੰ ਬੜੇ ਭਾਵਪੂਰਤ ਰੂਪ ਵਿੱਚ ਪ੍ਰਗਟ ਕਰਦਿਆਂ ਦੱਸਿਆ ਕਿ ਜਦੋਂ ਉਹਨਾਂ ਦਾ ਪਹਿਲੀ ਵਾਰ 1932 ਵਿੱਚ ਭਾਈ ਕਾਨ੍ਹ ਸਿੰਘ ਨਾਭਾ ਹੁਣਾ ਨਾਲ ਮਿਲਾਪ ਹੋਇਆ ਤਾਂ ਭਾਈ ਸਾਹਬ ਨੇ ਗੱਲਾਂ ਗੱਲਾਂ ਵਿੱਚ ਉਹਨਾਂ ਨਾਲ ਸਾਂਝ ਪਉਂਦਿਆ ਕਿਹਾ ਸੀ ਕਿ ਉਹਨਾਂ ਕੋਲ ਜੀਵਨ ਦੇ ਛੇ ਕੁ ਸਾਲ ਬਾਕੀ ਹਨ ਤੇ ਉਹਨਾਂ ਦੀ ਇੱਛਾ ਹੈ ਕਿ ਉਹ ਗੁਰੂ ਮਹਿਮਾ, ਗੁਰਮਤ ਮਾਰਤੰਡ ਆਦਿ ਪੁਸਤਕਾਂ ਦੀ ਸੰਪੂਰਨਤਾ ਤੋਂ ਬਾਅਦ ਉਹ ਗੁਰੂ ਇਤਿਹਾਸ ਵੀ ਲਿਖਣਗੇ।

ਇਸ ਛੇ ਸਾਲ ਦੇ ਅਰਸੇ ਵਿੱਚ ਉਹਨਾਂ ਨੇ ਗੁਰੂ ਮਹਿਮਾ ਰਤਨਾਵਲੀ, ਗੁਰਮਤ ਮਾਰਤੰਡ, ਨਾਮ ਮਾਲਾ ਕੋਸ਼ ਆਦਿ ਪੁਸਤਕਾਂ ਦਾ ਸੰਪਾਦਨ ਕੀਤਾ ਉਥੇ ਹੀ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੀ ਅਗਲੀ ਐਡੀਸ਼ਨ ਦੇ ਖਰੜੇ ਦੀ ਸੁਧਾਈ ਵੀ ਕੀਤੀ, ਪਰ ਅਕਾਲ ਪੁਰਖ ਨੇ ਇਤਿਹਾਸ ਲੇਖਣੀ ਲਈ ਸਮਾਂ ਨਾ ਬਖਸ਼ਿਆ।

ਭਾਈ ਕਾਨ੍ਹ ਸਿੰਘ ਨੂੰ ਆਪਣੇ ਅੰਤਿਮ ਸਮੇਂ ਬਾਰੇ ਪਹਿਲਾਂ ਹੀ ਪਤਾ ਲੱਗ ਚੁਕਾ ਸੀ , ਇਹ ਗੱਲ ਇਸ਼ਾਰੇ ਮਾਤਰ ਉਹਨਾਂ ਦੁਆਰਾ ਲਿਖੇ ਕੁਝ ਖ਼ਤਾਂ ਤੋਂ ਵੀ ਪ੍ਰਗਟ ਹੁੰਦੀ ਹੈ ਜੋ ਉਹਨਾਂ ਨੇ ਆਪਣੇ ਸਨੇਹੀਆਂ ਨੂੰ ਲਿਖੇ ਸਨ। ਭਾਈ ਸਾਹਬ ਪਟਿਆਲੇ ਦੇ ਇੱਕ ਪ੍ਰੇਮੀ ਦੀ ਤਿਆਰ ਕੀਤੀ ਦਵਾਈ ਵਰਤਦੇ ਸਨ, ਜਦ ਉਹ ਮੁਕ ਗਈ ਤਾਂ ਆਪ ਦੇ ਸੇਵਕ ਭਾਈ ਸਾਹਿਬ ਸਿੰਘ ਹੁਣਾ ਨੇ ਪੁੱਛਿਆ ਕਿ ਹੋਰ ਦਵਾਈ ਮੰਗਵਾ ਲਈਏ ਤਾਂ ਆਪ ਨੇ ਜਵਾਬ ਦਿੰਦਿਆਂ ਕਿਹਾ ਕਿ , ਨਹੀਂ ਹੁਣ ਜ਼ਰੂਰਤ ਨਹੀਂ , ਸ਼ੀਸ਼ੀ ਧੂਹ ਕੇ ਰੱਖ ਦਿਉ ਕਿਸੇ ਹੋਰ ਦੇ ਕੰਮ ਆ ਜਾਵੇਗੀ ।ਇਸੇ ਤਰ੍ਹਾਂ ਆਪ ਨੇ ਆਖਰੀ ਦਿਨਾਂ ‘ਚ ਉਹ ਸੁਰਮਾ ਪਾਉਣਾ ਬੰਦ ਕਰ ਦਿੱਤਾ ਜੋ ਕਈ ਦਹਾਕਿਆਂ ਤੋਂ ਵਰਤ ਰਹੇ ਸਨ ਤੇ ਨਾਲ ਹੀ ਕਿਹਾ ਕਿ ‘ ਹੁਣ ਵਾਹਗੁਰੂ ਦਾ ਨਾਮ ਹੀ ਕਾਫੀ ਹੈ ਜੋ ਰੂਹਾਨੀ ਰੋਸ਼ਨੀ ਦੇ ਰਿਹਾ ਹੈ।

ਭਾਈ ਸਾਹਿਬ ਸਿੰਘ ਜੋ ਭਾਈ ਸਾਹਿਬ (Kahn Singh Nabha) ਦੇ ਪ੍ਰੇਮੀ ਤੇ ਖਿਦਮਤਦਾਰ ਸਨ, ਜਿਨ੍ਹਾਂ ਨਾਲ ਹਰ ਰੋਜ਼ ਭਾਈ ਸਾਹਿਬ ਸਵੇਰੇ ਦੀ ਸੈਰ ਕਰਦੇ ਸਨ ਨੂੰ 22 ਨਵੰਬਰ 1938 ਨੂੰ ਸਵੇਰ ਦੀ ਸੈਰ ਤੋਂ ਵਾਪਸ ਆ ਕਿ ਮੁਖਾਤਬ ਹੁੰਦਿਆਂ ਕਿਹਾ ਕਿ ‘ਹੁਣ ਤੁਸੀਂ ਆਰਾਮ ਕਰੋ।ਅੱਜ ਤੋਂ ਤੁਹਾਨੂੰ ਸਾਡਾ ਸਾਥ ਕਰਨ ਦੀ ਲੋੜ ਨਹੀਂ । 23 ਨਵੰਬਰ ਨੂੰ ਨਾਭੇ ਹਾਈ ਕੋਰਟ ਖੁੱਲ੍ਹਣ ਦੇ ਜਲਸੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਘਰ ਆ ਕਿ ਪ੍ਰਸ਼ਾਦਾ ਪਾਣੀ ਛੱਕ ਕੇ ਬਾਗੀਚੇ ਵਿੱਚ ਮਾਲੀ ਨੂੰ ਕੁਝ ਹਦਾਇਤ ਦੇਣ ਲੱਗੇ ਨਾਲ ਹੀ ਭਾਈ ਸਾਹਿਬ ਸਿੰਘ ਹੁਣਾ ਨੂੰ ਕਿਹਾ ਕਿ ‘ਹੁਣ ਤੁਹਾਡਾ ਇਥੇ ਕੋਈ ਕੰਮ ਨਹੀਂ , ਜਾਉ ਪਹਿਲਾਂ ਜਾ ਕੇ ਜਲਦੀ ਪ੍ਰਸ਼ਾਦਾ ਛੱਕੋ।

ਭਾਈ ਸਾਹਿਬ ਸਿੰਘ ਘਰ ਅੰਦਰ ਪ੍ਰਸ਼ਾਦਾ ਛੱਕਣ ਚਲੇ ਗਏ।ਆਪ ਭਾਈ ਕਾਨ੍ਹ ਸਿੰਘ ਜੀ ਚੁਬਾਰੇ ਵਿੱਚ ਜਾ ਕੇ ਅਖ਼ਬਾਰ ਪੜ੍ਹਨ ਲੱਗੇ, ਇੰਨੇ ਵਿੱਚ ਭਾਈ ਸਾਹਿਬ ਸਿੰਘ ਵੀ ਪ੍ਰਸ਼ਾਦਾ ਛੱਕ ਕੇ ਚੁਬਾਰੇ ਵਿੱਚ ਆ ਗਏ।ਭਾਈ ਸਾਹਿਬ ਆਰਾਮ ਕਰਨ ਲਈ ਲੰਮੇ ਪੈ ਗਏ ਤੇ ਭਾਈ ਸਾਹਿਬ ਸਿੰਘ ਜੀ ਹੁਣੀ ਮੁਠੀ ਚਾਪੀ ਕਰਨ ਲੱਗੇ । ਤਕਰੀਬਨ 10 ਕੁ ਮਿੰਟ ਬਾਅਦ 1 ਵੱਜ ਕੇ 20 ਮਿੰਟ ਤੇ ਭਾਈ ਕਾਨ੍ਹ ਸਿੰਘ ਹੁਣਾ ਨੂੰ ਮੱਠੀ ਜਿਹੀ ਹਿੱਚਕੀ ਆਈ ਤੇ ਇਸ ਨਾਲ ਹੀ ਜੋਤ ਪਰਮਜੋਤ ਵਿੱਚ ਸਮਾ ਗਈ। ਚਾਰੇ ਪਾਸੇ ਜੰਗਲ ਦੀ ਅੱਗ ਵਾਗ ਭਾਈ ਸਾਹਿਬ ਦੇ ਪਿਆਨਾ ਕਰ ਜਾਣ ਦੀ ਖ਼ਬਰ ਫੈਲ ਗਈ ।ਸ਼ਾਮ 5 ਵਜੇ ਭਾਈ ਸਾਹਿਬ ਦੇ ਮ੍ਰਿਤਕ ਸਰੀਰ ਦਾ ਸਸਕਾਰ ਕੀਤਾ ਗਿਆ ।ਗੁਰੂ ਗ੍ਰੰਥ ਸਾਹਿਬ ਦਾ ਪਾਠ ਅਕਾਲੀ ਕੌਰ ਸਿੰਘ ਹੁਣਾ ਨੇ ਕੀਤਾ । ਪੰਥ ਆਪਣੇ ਇਸ ਸੇਵਕ ਨੂੰ ਉਸਦੀ ਸੇਵਾ ਲਈ ਹਮੇਸ਼ਾ ਮਾਣ ਸਤਿਕਾਰ ਨਾਲ ਯਾਦ ਕਰਦਾ ਰਹੇਗਾ।

The post 23 ਨਵੰਬਰ 1938: ਪੰਥ ਸੇਵਕ ਭਾਈ ਕਾਨ੍ਹ ਸਿੰਘ ਨਾਭਾ ਦੇ ਅੰਤਿਮ ਪਲਾਂ ਦੀ ਦਸਤਾਨ appeared first on TheUnmute.com - Punjabi News.

Tags:
  • bhai-kahn-singh-nabha
  • bhai-kanh-singh-nabha
  • breaking-news
  • kahn-singh-nabha
  • mahan-kosh
  • mahan-kosh-writter
  • news

ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੇ ਵਿਰੁੱਧ ਦਰਜ FIR ਹਰਿਆਣਾ ਸਰਕਾਰ ਲਵੇਗੀ ਵਾਪਸ

Thursday 23 November 2023 01:07 PM UTC+00 | Tags: breaking-news corona covid-19 epidemic haryana-government latest-news news the-unmute-breaking-news the-unmute-news

ਚੰਡੀਗੜ੍ਹ, 23 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੋਵਿਡ-19 (Covid-19) ਦੌਰਾਨ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਮਾਨਕ ਸੰਚਾਲਨ ਪ੍ਰਕ੍ਰਿਆਵਾਂ (ਏਸਓਪੀ) ਦਹ ਉਲੰਘਣ ਕਰਨ ਵਾਲੇ ਲੋਕਾਂ ਦੇ ਵਿਰੁੱਧ ਦਰਜ ਏਫਆਈਆਰ ਨੂੰ ਵਾਪਸ ਲੈਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ। ਨਿਯਮਾਂ ਦਾ ਉਲੰਘਣ ਕਰਨ ‘ਤੇ 8275 ਏਫਆਈਆਰ ਦਰਜ ਹੋਈਆਂ ਸਨ, ਜਿਸ ਵਿਚ ਕੁੱਲ 14127 ਲੋਕਾਂ ਦੀ ਗਿਰਫਤਾਰੀਆਂ ਹੋਈਆਂ ਸਨ।

ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰਬੰਧਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੋਵਿਡ-19 (Covid-19) ਮਹਾਂਮਾਰੀ ਦੌਰਾਨ ਸਭ ਤੋਂ ਵੱਧ 1030 ਏਫਆਈਆਰ ਗੁਰੂਗ੍ਰਾਮ ਜਿਲ੍ਹੇ ਵਿਚ ਦਰਜ ਕੀਤੀ ਗਈ ਸੀ। ਝੱਜਰ ਵਿਚ 814, ਫਰੀਦਾਬਾਦ ਵਿਚ 765, ਕਰਨਾਲ ਵਿਚ 545 ਅਤੇ ਰੋਹਤਕ ਵਿਚ 646 ਏਫਆਈਆਰ ਦਰਜ ਕੀਤੀਆਂ ਗਈਆਂ ਸਨ। ਇੰਨ੍ਹਾਂ ਸਾਰੇ ਏਫਆਈਆਰ ਨੂੰ ਵਾਪਸ ਲੈਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

26 ਜਨਵਰੀ ਤਕ ਹਰਿਆਣਾ ਵਿਚ ਚੱਲੇਗੀ ਵਿਕਸਿਤ ਭਾਰਤ ਸੰਕਲਪ ਯਾਤਰਾ

ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ ਭਾਰਤ ਨੂੰ ਅਗਲੇ 25 ਸਾਲ ਦੇ ਅਮ੍ਰਿਤ ਸਮੇਂ ਵਿਚ ਸਾਲ 2047 ਤਕ ਵਿਕਸਿਤ ਰਾਸ਼ਟਰ ਬਨਾਉਣ ਦੇ ਵਿਜਨ ਦੇ ਅਨੁਰੂਪ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਦਿਵਾਸੀ ਖੇਤਰਾਂ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਆਮ ਜਨਤਾ ਦੇ ਵਿਚ ਜਾ ਕੇ ਕੇਂਦਰ ਤੇ ਸੂਬਾ ਸਰਕਾਰ ਦੀ ਉਪਲਬਧੀਆਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਕਿਸੇ ਕਾਰਣ ਵਜੋ ਜੋ ਲੋਕ ਯੋਜਨਾਵਾਂ ਦਾ ਲਾਭ ਨਹੀਂ ਚੁੱਕ ਪਾਏ ਹਨ ਉਨ੍ਹਾਂ ਨੂੰ ਤੁਰੰਤ ਲਾਭ ਪਹੁੰਚਾਉਦਾ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ 50 ਦਿਨਾਂ ਦੇ ਪ੍ਰੋਗ੍ਰਾਮ ਦੀ ਯੋਜਨਾ ਬਣਾਈ ਗਈ ਹੈ ਅਤੇ ਇਹ ਯਾਤਰਾ 26 ਜਨਵਰੀ ਤਕ ਚੱਲੇਗੀ। ਇਸ ਯਾਤਰਾ ਵਿਚ 60-70 ਏਲਈਡੀ ਵਾਹਨਾਂ ਰਾਹੀਂ 6222 ਗ੍ਰਾਮ ਪੰਚਾਇਤਾਂ ਤੇ 88 ਨਗਰ ਨਿਗਮਾਂ ਨੂੰ ਕਵਰ ਕੀਤਾ ਜਾਵੇਗਾ। ਰਾਜ ਵਿਚ ਲਗਭਗ 5 ਹਜਾਰ ਤੋਂ 7 ਹਜਾਰ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਣਗੇ। ਪ੍ਰੋਗ੍ਰਾਮ ਸਥਾਨਾਂ ‘ਤੇ ਹੈਲਪ ਡੇਸਕ ਵੀ ਸਥਾਪਿਤ ਕੀਤੇ ਜਾਣਗੇ, ਜਿੱਥੇ ਮੌਕੇ ‘ਤੇ ਹੀ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਪ੍ਰਦਾਨ ਕੀਤਾ ਜਾਵੇਗਾ।

ਵਿਦਿਆਰਥਣਾਂ ਦੇ ਨਾਲ ਗਲਤ ਹਰਕਤ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ

ਜਿਲ੍ਹਾ ਜੀਂਦ ਵਿਚ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਵਿਵਹਾਰ ਨੂੰ ਲੈ ਕੇ ਪੁੱਛੇ ਗਏ ਦੲਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਜਿਹੀ ਘਟਨਾ ਨੁੰ ਬਿਲਕੁੱਲ ਬਰਦਾਸ਼ਤ ਨਹੀਂ ਕਰੇਗੀ, ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਮਾਮਲੇ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗਿਰਫਤਾਰ ਕੀਤਾ ਗਿਆ ਹੈ। ਸਬੰਧਿਤ ਸਕੂਲ ਵਿਚ ਮਹਿਲਾ ਪ੍ਰਿੰਸੀਪਲ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ 16 ਨਵੇਂ ਸਟਾਫ ਦੀ ਨਿਯੁਕਤੀ ਕੀਤੀ ਗਈ ਹੈ। ਹਰਿਆਣਾ ਰਾਜ ਮਹਿਲਾ ਆਯੋਗ ਦੀ ਚੇਅਰਮੈਨ ਰੇਣੂ ਭਾਟਿਆ ਨੂੰ ਪੁਲਿਸ ਦੇ ਨਾਲ ਤਾਲਮੇਲ ਸਥਾਪਿਤ ਕਰ ਕੇ ਸੇਮੀਨਾਰ ਪ੍ਰਬੰਧਿਤ ਕਰਨ ਲਈ ਕਿਹਾ ਹੈ ਤਾਂ ਜੋ ਇਸ ਤਰ੍ਹਾ ਦੀ ਗਲਤ ਕੰਮ ਨਾ ਹੋਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਤਾਂ ਪਹਿਲਾਂ ਹੀ ਅਜਿਹੀ ਘਟਨਾਵਾਂ ‘ਤੇ ਰੋਕ ਲਗਾਉਣ ਲਈ ਕਾਨੂੰਨ ਬਣਾਇਆ ਹੈ ਅਤੇ ਫਾਂਸੀ ਦੀ ਸਜਾ ਦਾ ਪ੍ਰਾਵਧਾਨ ਕੀਤਾ ਹੈ।

ਝੋਨਾ ਖਰੀਦ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਲ ਸਰੰਖਣ ਸਰਕਾਰ ਦੀ ਪ੍ਰਾਥਮਿਕਤਾ ਹੈ, ਇਸ ਉਦੇਸ਼ ਨਾਲ ਕਿਸਾਨਾਂ ਨੂੰ ਝੋਨੇ ਦੇ ਸਥਾਨ ‘ਤੇ ਹੋਰ ਕੈਕਲਪਿਕ ਫਸਲਾਂ ਦੀ ਖੇਤੀ ਕਰਨ ਲਈ ਪ੍ਰੋਤਸਾਹਿਤ ਕਰਨ ਤਹਿਤ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਚਲਾਈ ਹੈ। ਕਿਸਾਨਾਂ ਨੇ ਵੀ ਸਰਕਾਰ ਦਾ ਸਹਿਯੋਗ ਕਰਦੇ ਹੋਏ 1.75 ਲੱਖ ਏਕੜ ਖੇਤਰ ਵਿਚ ਝੋਨੇ ਦੀ ਥਾਂ ਹੋਰ ਫਸਲਾਂ ਦੀ ਖੇਤੀ ਕੀਤੀ ਹੈ ਅਤੇ ਇਸ ਯੋਜਨਾ ਤਹਿਤ 7 ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਪ੍ਰੋਤਸਾਹਨ ਰਕਮ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪਹਿਲਾ ਸੂਬਾ ਹੈ, ਜਿੱਥੇ 14 ਫਸਲਾਂ ਦੀ ਖਰੀਦ ਏਮਏਸਪੀ ‘ਤੇ ਕੀਤੀ ਜਾ ਰਹੀ ਹੈ।

ਨਿਜੀ ਖੇਤਰ ਵਿਚ ਹਰਿਆਣਾ ਦੇ ਨੌਜੁਆਨਾ ਨੂੰ 75 ਫੀਸਦੀ ਰਾਖਵਾਂ ਦੇ ਮਾਮਲੇ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ  ਮਨੋਹਰ ਲਾਲ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਵਿਚ ਅਪੀਲ ਕਰੇਗੀ। ਇਕ ਭਲਾਈਕਾਰੀ ਸੂਬੇ ਹੌਣ ਦੇ ਨਾਤੇ ਕੋਰਟ ਵਿਚ ਇਸ ਮਾਮਲੇ ਨੂੰ ਲੈ ਕੇ ਮਜਬੂਤ ਪੈਰਵੀ ਕਰੇਗੀ।

ਸ਼ਹਿਰੀ ਸਥਾਨਕ ਨਿਗਮਾਂ ਦੇ ਚੋਣ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ 5 ਨਗਰ ਨਿਗਮਾਂ ਦਾ ਜਨਵਰੀ ਮਹੀਨੇ ਤਕ ਦਾ ਕਾਰਜਕਾਲ ਹੈ, ਉਸ ਦੇ ਬਾਅਦ ਇੰਨ੍ਹਾਂ ਨਿਗਮਾਂ ਦੇ ਚੋਣ ਹੋਣੇ ਹਨ। ਇਸ ਦੇ ਲਈ ਵਾਰਡਬੰਦੀ ਦਾ ਕੰਮ ਪੂਰਾ ਹੋ ਚੁੱਕਾ ਹੈ।

ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਟਲੀ, ਜੀਫ ਮੀਡੀਆ ਕੋਰਡੀਨੇਟਰ ਸੁਦੇਸ਼ ਕਟਾਰਿਆ, ਮੀਡੀਆ ਸਕੱਤਰ ਪ੍ਰਵੀਣ ਅੱਤਰੇਯ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਵਧੀਕ ਨਿਦੇਸ਼ਕ (ਪ੍ਰਸਾਸ਼ਕ) ਵਿਵੇਕ ਕਾਲਿਆ ਸਮੇਤ ਹੋਰ ਅਧਿਕਾਰੀ ਮੋਜੂਦ ਸਨ।

The post ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੇ ਵਿਰੁੱਧ ਦਰਜ FIR ਹਰਿਆਣਾ ਸਰਕਾਰ ਲਵੇਗੀ ਵਾਪਸ appeared first on TheUnmute.com - Punjabi News.

Tags:
  • breaking-news
  • corona
  • covid-19
  • epidemic
  • haryana-government
  • latest-news
  • news
  • the-unmute-breaking-news
  • the-unmute-news

ਚੰਡੀਗੜ੍ਹ, 23 ਨਵੰਬਰ 2023: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਪਿਛਲੇ ਦਿਨਾਂ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਕ ਸਹਾਇਤਾ ਦਿੰਦੇ ਹੋਏ 11 ਲੋਕਾਂ ਦੇ ਪਰਿਵਾਰਾਂ ਦੇ ਬੈਂਕ ਖਾਤਿਆਂ ਵਿਚ 38 ਲੱਖ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਰਕਮ ਦਿੱਤੀ ਗਈ। ਇਹ ਸਹਾਇਤਾ ਰਕਮ ਦਿਆਲੂ ਯੋਜਨਾ ਤਹਿਤ ਨਿਰਧਾਰਿਤ ਵੱਖ-ਵੱਖ ਊਮਰ ਵਰਗ ਅਨੁਸਾਰ ਦਿੱਤੀ ਗਈ ਹੈ। ਇੰਨ੍ਹਾਂ 11 ਲਾਭਕਾਰਾਂ ਵਿੱਚੋਂ 4 ਮੈਂਬਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ 6 ਮੈਂਬਰਾਂ ਦੇ ਪਰਿਵਾਰਾਂ ਨੂੰ 3 ਲੱਖ ਰੁਪਏ ਦੀ ਰਕਮ ਭੇਜੀ ਗਈ ਹੈ। ਮੁੱਖ ਮੰਤਰੀ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।

ਮਨੌਹਰ ਲਾਲ ਨੇ ਕਿਹਾ ਕਿ ਜਹਿਰਲੀ ਸ਼ਰਾਬ ਦੇ ਕਾਰਨ ਮੌਤ ਹੋਣ ਦੀ ਘਟਨਾ ਬੇਹੱਦ ਦੁਖਦਾਈ ਹੈ ਅਤੇ ਇਸ ‘ਤੇ ਸਰਕਾਰ ਨੇ ਸਖਤ ਐਕਸ਼ਨ ਲੈਂਦੇ ਹੋਏ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ। ਐੱਫ.ਆਈ.ਆਰ ਦਰਜ ਕੀਤੀ ਗਈ ਹੈ ਅਤੇ ਏਲ-13 ਲਾਇਸੈਂਸ ਵੀ ਰੱਦ ਕੀਤੇ ਗਏ ਹਨ। ਨਾਲ ਹੀ ਉਨ੍ਹਾਂ ‘ਤੇ 2.51 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਯਮੁਨਾਨਗਰ ਵਿਚ 3 ਐੱਫ.ਆਈ.ਆਰ ਦਰਜ ਕੀਤੀ ਗਈਆਂ , ਜਿਸ ਵਿਚ 19 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਅਤੇ ਅੰਬਾਲਾ ਵਿਚ ਵੀ 3 ਐੱਫ.ਆਈ.ਆਰ ਦਰਜ ਕੀਤੀਆਂ ਗਈਆਂ ਜਿਸ ਵਿਚ 16 ਲੋਕਾਂ ਨੂੰ ਫੜਿਆ ਗਿਆ ਹੈ। 4 ਲਾਇਸੈਂਸਧਾਰੀ ਨਾਂਅਮ ਮਾਂਗੇਰਾਮ ਅਮਰਨਾਥ, ਸੁਸ਼ੀਲ ਕੁਮਾਰ ਅਤੇ ਗੌਰਵ ਕੰਬੋਜ ਨੂੰ ਡਫਾਲਟਰ ਐਲਾਨ ਕੀਤਾ ਗਿਆ ਹੈ ਅਤੇ 6 ਸ਼ਹਿਰੀ ਤੇ 6 ਗ੍ਰਾਮੀਣ ਸਮੇਤ ਕੁੱਲ 12 ਵੇਂਡ ਜੋਨ ਨੂੰ ਰੱਦ ਕੀਤਾ ਗਿਆ ਹੈ। ਇਸ ਦੇ ਨਾਲ ਹੀ 41 ਸਬ-ਵੇਂਡ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਤਰ੍ਹਾ ਦੇ ਵੇਂਡ ਤੋਂ ਅਜਿਹੇ ਉਤਪਾਦ ਨਾ ਖਰੀਦਣ।

ਦਿਆਲੂ ਯੋਜਨਾ ਤਹਿਤ 1159 ਲਾਭਕਾਰਾਂ ਨੂੰ ਦਿੱਤੀ ਗਈ 44.48 ਕਰੋੜ ਰੁਪਏ ਦੀ ਰਕਮ

ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਅੰਤੋਂਦੇਯ ਪਰਿਵਾਰਾਂ ਨੂੰ ਸਮਾਜਿਕ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਦੀਨ ਦਿਆਲ ਉਪਾਧਿਆਏ ਅੰਤੋਂਦੇਯ ਪਰਿਵਾਰ ਸੁਰੱਖਿਆ ਯੋਜਨਾ (ਦਿਆਲੂ) ਦੇ ਤਹਿਤ 1159 ਲਾਭਕਾਰਾਂ ਨੁੰ 44.48 ਕਰੋੜ ਰੁਪਏ ਦੀ ਰਕਮ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਹੁੰਚਾਈ।

ਉਨ੍ਹਾਂ ਨੇ ਕਿਹਾ ਕਿ ਦੁਰਘਟਨਾ ਵਿਚ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋਣ ਅਤੇ ਦਿਵਆਂਗ ਹੋ ਜਾਣ ‘ਤੇ ਉਸ ਪਰਿਵਾਰ ‘ਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ। ਗਰੀਬ ਪਰਿਵਾਰ ਤਾਂ ਆਰਥਕ ਰੂਪ ਨਾਲ ਵੀ ਵੱਡੇ ਸੰਕਟ ਤੋਂ ਘਿਰ ਜਾਂਦਾ ਹੈ। ਅਸੀਂ ਅਜਿਹੇ ਪਰਿਵਾਰਾਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੇ ਆਰਥਕ ਮਦਦ ਪਹੁੰਚਾਉਣ ਦੇ ਲਈ ਦੀਨ ਦਿਆਲ ਉਪਾਧਿਆਏ ਅੰਤੋਂਦੇਯ ਪਰਿਵਾਰ ਸੁਰੱਖਿਆ ਯੋਜਨਾ (ਦਿਆਲੂ) ਚਲਾਈ ਹੈ। ਇਸ ਯੋਜਨਾ ਵਿਚ 1 ਲੱਖ 80 ਹਜਾਰ ਰੁਪਏ ਤਕ ਦੀ ਸਾਲਾਨਾਂ ਆਮਦਨ ਵਾਲੇ ਪਰਿਵਾਰ ਦੇ 6 ਸਾਲ ਤੋਂ 60 ਸਾਲ ਤਕ ਦੀ ਉਮਰ ਦੇ ਮੈਂ੍ਹਰ ਦੀ ਮੌਤ ਜਾਂ ਦਿਵਆਂਗ ਹੋਣ ‘ਤੇ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦੇ ਤਹਿਤ ਹੁਣ ਤਕ 1964 ਲਾਭਕਾਰਾਂ ਨੂੰ 75 ਕਰੋੜ 10 ਲੱਖ ਰੁਪਏ ਦੀ ਰਕਮ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਈ ਗਈ ਹੈ।

ਹਰਿਆਣਾ (Haryana) ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 1 ਲੱਖ 80 ਹਜਾਰ ਰੁਪਏ ਤਕ ਸਾਲਾਨਾ ਆਮਦਨ ਵਾਲੇ ਪਰਿਵਾਰ ਦੇ ਮੈਂਬਰ ਦੀ ਮੌਤ ਜਾਂ 70 ਫੀਸਦੀ ਜਾਂ ਇਸ ਤੋਂ ਵੱਧ ਦਿਅਵਾਂਗ ਹੋਣ ‘ਤੇ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦਾ ਲਾਗੂ ਕਰਨ ਹਰਿਆਣਾ ਪਰਿਵਾਰ ਸੁਰੱਖਿਆ ਨਿਆਂ ਵੱਲੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦਸਿਆ ਕਿ ਦਿਆਲੂ ਯੋਜਨਾ ਦੇ ਤਹਿਤ ਵੱਖ-ਵੱਖ ਉਮਰ ਵਰਗ ਦੇ ਅਨੁਸਾਰ ਲਾਭ ਦਿੱਤਾ ਗਿਆ ਹੈ। 6 ਤੋਂ 12 ਸਾਲ ਉਮਰ ਤਕ ਲਈ 1 ਲੱਖ ਰੁਪਏ, 12 ਤੋਂ ਵੱਧ ਤੇ 18 ਸਾਲ ਤਕ 2 ਲੱਖ ਰੁਪਏ, 18 ਤੋਂ ਵੱਧ ਤੇ 25 ਸਾਲ ਤਕ 3 ਲੱਖ ਰੁਪਏ, 25 ਤੋਂ ਵੱਧ ਤੇ 45 ਸਾਲ ਤਕ 5 ਲੱਖ ਰੁਪਏ, 45 ਤੋਂ ਵੱਧ ਤੇ 60 ਸਾਲ ਤਕ 3 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਇਸ ਲਾਭ ਵਿਚ 18 ਤੋਂ 40 ਸਾਲ ਦੀ ਉਮਰ ਵਰਗ ਵਿਚ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀਏਮਜੇਜੇਬੀਵਾਈ) ਜਾਂ ਵੱਖ-ਵੱਖ ਵਿਭਾਗਾਂ ਵੱਲੋਂ ਸੰਬੋਧਿਤ ਵਰਗ ਦੇ ਲਈ ਚਲਾਈ ਜਾ ਰਹੀ ਯੋਜਨਾਵਾਂ ਦੇ ਤਹਿਤ ਮਿਲਣ ਵਾਲੀ ਰਕਮ ਵੀ ਸ਼ਾਮਿਲ ਹਨ।

The post ਜ਼ਹਿਰੀਲੀ ਸ਼ਰਾਬ ਦੀ ਘਟਨਾ ‘ਚ 11 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰਿਆਣਾ ਸਰਕਾਰ ਨੇ ਦਿੱਤੀ ਵਿੱਤੀ ਸਹਾਇਤਾ appeared first on TheUnmute.com - Punjabi News.

Tags:
  • breaking-news
  • haryana
  • haryana-government
  • manohar-lal
  • news
  • poisonous-liquor

ਚੰਡੀਗੜ੍ਹ 23 ਨਵੰਬਰ 2023:(IND vs AUS T20) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਮੈਚਾਂ ਦੀ ਸੀਰੀਜ਼ ਅੱਜ ਤੋਂ ਸ਼ੁਰੂ ਹੋ ਗਈ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਵਿਸ਼ਾਖਾਪਟਨਮ ਦੇ ਡਾ: ਵਾਈ.ਐਸ. ਇਹ ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਦੇ ਨਵੇਂ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਦੋਵਾਂ ਟੀਮਾਂ ਦਾ ਪਲੇਇੰਗ-11

ਭਾਰਤ: ਰੁਤੂਰਾਜ ਗਾਇਕਵਾੜ, ਯਸ਼ਸਵੀ ਜੈਸਵਾਲ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਪ੍ਰਸਿਧ ਕ੍ਰਿਸ਼ਨਾ ।

ਆਸਟ੍ਰੇਲੀਆ: ਮੈਥਿਊ ਸ਼ਾਰਟ, ਸਟੀਵ ਸਮਿਥ, ਜੋਸ਼ ਇੰਗਲਿਸ਼, ਐਰੋਨ ਹਾਰਡੀ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਕਪਤਾਨ/ਵਿਕਟਕੀਪਰ), ਸੀਨ ਐਬਟ, ਨਾਥਨ ਐਲਿਸ, ਜੇਸਨ ਬੇਹਰਨਡੋਰਫ, ਤਨਵੀਰ ਸੰਘਾ।

The post IND vs AUS T20: ਆਸਟ੍ਰੇਲੀਆ ਖ਼ਿਲਾਫ਼ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11 appeared first on TheUnmute.com - Punjabi News.

Tags:
  • australia
  • breaking-news
  • ind-vs-aus-t20
  • news
  • suryakumar-yadav
  • t20i

ਲਿਖਾਰੀ
ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ।

ਦਰਿਆ ਬਿਆਸ ਦੇ ਖੱਬੇ ਪਾਸੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਮਿਆਣੀ ਆਪਣੇ ਅੰਦਰ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਹੈ। ਪਠਾਣਾਂ ਵੱਲੋਂ ਵਸਾਏ ਇਸ ਪਿੰਡ ਦਾ ਪਹਿਲਾ ਨਾਮ ਵੀ 'ਮਿਆਣੀ ਪਠਾਣਾਂ' ਹੁੰਦਾ ਸੀ। ਬਾਰੀ ਦੁਆਬ (ਮਾਝਾ) ਅਤੇ ਬਿਸਤ ਦੁਆਬ (ਦੁਆਬਾ) ਵਿੱਚ ਕਈ ਪਿੰਡ ਸ਼ੇਰ ਸ਼ਾਹ ਸੂਰੀ ਦੇ ਸਮੇਂ ਅਫ਼ਗਾਨਿਸਤਾਨ ਦੇ ਪਠਾਣਾਂ ਵੱਲੋਂ ਵਸਾਏ ਗਏ ਸਨ। ਇਨ੍ਹਾਂ ਪਿੰਡਾਂ ਵਿੱਚੋਂ ਅਫ਼ਗਾਨਾਂ (ਪਠਾਣਾਂ) ਦਾ ਇੱਕ ਵੱਡਾ ਪਿੰਡ ਸੀ ਮਿਆਣੀ।

ਜਦੋਂ ਇਸ ਪਿੰਡ ਮਿਆਣੀ ਦਾ ਮੁੱਢ ਬੱਝਾ ਸੀ ਤਾਂ ਇਹ ਪਿੰਡ ਆਪਣੇ ਆਪ ਵਿੱਚ ਹੀ ਇੱਕ ਕਿਲ੍ਹੇ ਵਾਂਗ ਸੀ। ਇਸ ਪਿੰਡ ਦੀਆਂ ਤੰਗ ਅਤੇ ਵਲ-ਵਲੇਵੇਂ ਖਾਂਦੀਆਂ ਗਲੀਆਂ ਇਸਨੂੰ ਸੁਰੱਖਿਆ ਦੇ ਲਿਹਾਜ ਨਾਲ ਖਾਸ ਬਣਾਉਂਦੀਆਂ ਹਨ। ਪਹਿਲਾਂ ਸ਼ੇਰ ਸ਼ਾਹ ਸੂਰੀ, ਮੁਗਲ ਕਾਲ, ਨਾਦਰ ਸ਼ਾਹ, ਅਬਦਾਲੀ, ਅਦੀਨਾ ਬੇਗ, ਸਿੱਖ ਮਿਸਲਾਂ, ਸਰਕਾਰ ਖ਼ਾਲਸਾ ਜੀ ਅਤੇ ਬ੍ਰਿਟਸ਼ ਹਕੂਮਤ ਦੇ ਦੌਰ ਦੇਖਣ ਤੋਂ ਬਾਅਦ ਮੌਜੂਦਾ ਦੌਰ ਵਿੱਚ ਪਹੁੰਚੇ ਇਸ ਪਿੰਡ ਵਿੱਚ ਅਜੇ ਵੀ ਇਤਿਹਾਸ ਦੀਆਂ ਪੈੜਾਂ ਦੇਖੀਆਂ ਜਾ ਸਕਦੀਆਂ ਹਨ।

1 ਵਿਅਕਤੀ ਅਤੇ ਗਲ਼ੀ ਦੀ ਫ਼ੋਟੋ ਹੋ ਸਕਦੀ ਹੈ

image credit: ਇੰਦਰਜੀਤ ਸਿੰਘ ਹਰਪੁਰਾ

ਪਠਾਣਾਂ ਨੇ ਜਦੋਂ ਇਹ ਪਿੰਡ ਵਸਾਇਆ ਸੀ ਤਾਂ ਉਨ੍ਹਾਂ ਨੇ ਇਥੇ ਮਸਜ਼ਿਦਾਂ ਵੀ ਬਣਾਈਆਂ ਸਨ, ਜਿਨ੍ਹਾਂ ਵਿਚੋਂ ਇੱਕ ਵੱਡੀ ਮਸਜ਼ਿਦ ਅੱਜ ਵੀ ਓਸੇ ਹਾਲਤ ਵਿੱਚ ਖੜ੍ਹੀ ਹੈ। ਇਸ ਤੋਂ ਇਲਾਵਾ ਹੋਰ ਵੀ ਮਸਜ਼ਿਦਾਂ ਮੌਜੂਦ ਸਨ, ਜਿਨ੍ਹਾਂ ਵਿਚੋਂ ਕੁਝ ਦੇ ਨਿਸ਼ਾਨ ਹੀ ਬਚੇ ਹਨ। ਸੰਨ 1947 ਦੇ ਬਟਵਾਰੇ ਤੋਂ ਪਹਿਲਾਂ ਇਸ ਪਿੰਡ ਵਿੱਚ ਮੁਸਲਿਮ ਅਬਾਦੀ ਬਹੁ-ਗਿਣਤੀ ਵਿੱਚ ਸੀ ਪਰ ਉਸਦੇ ਬਾਵਜੂਦ ਵੀ ਇਥੇ ਹਿੰਦੂ ਅਤੇ ਜੈਨ ਧਰਮ ਦੇ ਪੈਰੋਕਾਰਾਂ ਦੀ ਵਸੋਂ ਵੀ ਅਬਾਦ ਸੀ।

ਪਿੰਡ ਮਿਆਣੀ ਵਿੱਚ ਮੁਗਲ ਅਤੇ ਸਿੱਖ ਮਿਸਲਾਂ ਤੇ ਸਿੱਖ ਰਾਜ ਦੇ ਦੌਰ ਦੇ ਮੰਦਰ ਅੱਜ ਵੀ ਮੌਜੂਦ ਹਨ, ਜਿਨ੍ਹਾਂ ਵਿੱਚ ਪਿੰਡ ਦੀ ਪੱਛਮ ਬਾਹੀ ਧਰੀਰਾਮਾ ਮੰਦਰ, ਪਿੰਡ ਦੇ ਵਿਚਕਾਰ ਪੰਡੋਰੀ ਧਾਮ ਦਾ ਮੰਦਰ ਪ੍ਰਮੁੱਖ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਜੈਨ ਮੰਦਰ ਵੀ ਹੈ ਜੋ ਹੁਣ ਪੂਰੀ ਤਰ੍ਹਾਂ ਖੰਡਰ ਦਾ ਰੂਪ ਧਾਰਨ ਕਰ ਗਿਆ ਹੈ। ਪਿੰਡ ਮਿਆਣੀ ਵਿੱਚ ਜੈਨ ਮੰਦਰ ਦਾ ਹੋਣਾ ਇਹ ਦਰਸਾਉਂਦਾ ਹੈ ਕਿ ਏਥੇ ਕਦੀ ਜੈਨ ਧਰਮ ਦੇ ਪੈਰੋਕਾਰ ਵੀ ਕਾਫੀ ਗਿਣਤੀ ਵਿੱਚ ਅਬਾਦ ਸਨ। ਨਾਨਕਸ਼ਾਹੀ ਇੱਟਾਂ ਨਾਲ ਬਣੇ ਜੈਨ ਮੰਦਰ ਦੇ ਖੰਡਰਾਤ ਦੱਸਦੇ ਹਨ ਕਿ ਇਥੇ ਕਦੀ ਬਹੁਤ ਸੋਹਣਾ ਮੰਦਰ ਹੁੰਦਾ ਸੀ। ਜਦੋਂ ਜੈਨ ਧਰਮ ਦੀ ਅਬਾਦੀ ਪਿੰਡ ਵਿਚੋਂ ਚਲੀ ਗਈ ਤਾਂ ਉਹ ਮੰਦਰ ਵਿੱਚ ਸ਼ੁਸੋਬਿਤ ਭਗਵਾਨ ਮਹਾਂਵੀਰ ਜੀ ਦੀ ਮੂਰਤੀ ਵੀ ਨਾਲ ਹੀ ਲੈ ਗਏ। ਹੁਣ ਤਾਂ ਮੰਦਰ ਦੇ ਖੰਡਰਾਤ ਹੀ ਇਸਦੀ ਨਿਸ਼ਾਨਦੇਹੀ ਲਈ ਬਾਕੀ ਬਚੇ ਹਨ।

ਸਿੱਖ ਮਿਸਲਾਂ ਦੇ ਦੌਰ ਵਿੱਚ ਜਦੋਂ ਮਿਆਣੀ ਦਾ ਇਲਾਕਾ ਰਾਮਗੜ੍ਹੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਅਧੀਨ ਕੀਤਾ ਤਾਂ ਉਸਨੇ ਪਿੰਡੋਂ ਬਾਹਰਵਾਰ ਪੱਛਮ ਦੀ ਬਾਹੀ ਦਰਿਆ ਬਿਆਸ ਵੱਲ ਇੱਕ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਕੀਤਾ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਇਥੇ ਕਿਲ੍ਹੇ ਦੇ ਨਾਲ ਹੀ ਇੱਕ ਤਲਾਬ ਦਾ ਨਿਰਮਾਣ ਵੀ ਕਰਵਾਇਆ ਸੀ।

3 ਲੋਕ ਅਤੇ temple ਦੀ ਫ਼ੋਟੋ ਹੋ ਸਕਦੀ ਹੈ

image credit: ਇੰਦਰਜੀਤ ਸਿੰਘ ਹਰਪੁਰਾ

ਸੰਨ 1796 ਵਿੱਚ ਕਨ੍ਹਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਨੇ ਆਪਣੇ ਜਵਾਈ ਰਣਜੀਤ ਸਿੰਘ ਦੀ ਸ਼ੁਕਰਚੱਕੀਆ ਮਿਸਲ ਦੀਆਂ ਫ਼ੌਜਾਂ ਨਾਲ ਮਿਆਣੀ ਦੇ ਕਿਲ੍ਹੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਘੇਰਾ ਪਾ ਲਿਆ। ਕਨ੍ਹਈਆ ਅਤੇ ਸ਼ੁਕਰਚੱਕੀਆ ਮਿਸਲਾਂ ਗਿਣਤੀ ਤੇ ਤਾਕਤ ਪੱਖੋਂ ਰਾਮਗੜ੍ਹੀਆ ਤੋਂ ਵਧੇਰੇ ਸਨ, ਪਰ ਇਸਦੇ ਬਾਵਜੂਦ ਵੀ ਉਹ ਮਿਆਣੀ ਦੇ ਮਜ਼ਬੂਤ ਕਿਲ੍ਹੇ ਨੂੰ ਜਿੱਤ ਨਾ ਸਕੀਆਂ। ਸਰਦਾਰਨੀ ਸਦਾ ਕੌਰ ਇਸ ਗੱਲ ਉੱਪਰ ਬਜ਼ਿਦ ਸੀ ਕਿ ਉਹ ਰਾਮਗੜ੍ਹੀਏ ਸਰਦਾਰਾਂ ਕੋਲੋਂ ਆਪਣੇ ਪਤੀ ਗੁਰਬਖਸ਼ ਸਿੰਘ ਦੀ ਮੌਤ ਦਾ ਬਦਲਾ ਲੈ ਕੇ ਹੀ ਰਹੇਗੀ।

ਸਦਾ ਕੌਰ ਤੇ ਰਣਜੀਤ ਸਿੰਘ ਦਾ ਘੇਰਾ ਕਈ ਦਿਨ ਜਾਰੀ ਰਿਹਾ ਅਤੇ ਉਨ੍ਹਾਂ ਵੱਲੋਂ ਲਗਾਤਾਰ ਮਿਆਣੀ ਦੇ ਕਿਲ੍ਹੇ ਉੱਪਰ ਹਮਲੇ ਕੀਤੇ ਜਾਂਦੇ ਰਹੇ। ਏਸੇ ਦੌਰਾਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਸਮੇਂ ਦੀ ਧਾਰਮਿਕ ਤੌਰ 'ਤੇ ਸਤਿਕਾਰਤ ਸਖਸ਼ੀਅਤ ਬਾਬਾ ਸਾਹਿਬ ਸਿੰਘ ਬੇਦੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੁੱਲ ਵਿਚੋਂ ਸਨ ਉਨ੍ਹਾਂ ਪਾਸ ਬੇਨਤੀ ਭੇਜੀ ਕਿ ਉਹ ਸਦਾ ਕੌਰ ਨੂੰ ਹਮਲਾ ਨਾ ਕਰਨ ਲਈ ਮਨਾਉਣ। ਇਸਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਸਦਾ ਕੌਰ ਨੂੰ ਸੁਨੇਹਾ ਭੇਜਿਆ ਕਿ ਉਹ ਭਰਾ ਮਾਰੂ ਜੰਗ ਨੂੰ ਬੰਦ ਕਰ ਦੇਵੇ ਇਸ ਨਾਲ ਪੰਥ ਤੇ ਕੌਮ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈ। ਪਰ ਸਦਾ ਕੌਰ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਇਸ ਬੇਨਤੀ ਨੂੰ ਠੁਕਰਾਅ ਦਿੱਤਾ।

3 ਲੋਕ ਦੀ ਫ਼ੋਟੋ ਹੋ ਸਕਦੀ ਹੈ

image credit: ਇੰਦਰਜੀਤ ਸਿੰਘ ਹਰਪੁਰਾ

ਅਖੀਰ ਬਾਬਾ ਸਾਹਿਬ ਸਿੰਘ ਬੇਦੀ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਸੁਨੇਹਾ ਭੇਜਿਆ ਕਿ ਉਹ ਕਿਲ੍ਹੇ ਵਿੱਚ ਡਟਿਆ ਰਹੇ, ਵਾਹਿਗੁਰੂ ਆਪ ਸਹਾਈ ਹੋਵੇਗਾ। ਰੱਬ ਦੀ ਕਰਨੀ ਉਸ ਤੋਂ ਬਾਅਦ ਅਚਾਨਕ ਰਾਤ ਨੂੰ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਵੱਧ ਗਿਆ ਅਤੇ ਪਾਣੀ ਸਦਾ ਕੌਰ ਅਤੇ ਰਣਜੀਤ ਸਿੰਘ ਦੀ ਫ਼ੌਜਾਂ ਦੇ ਕੈਂਪਾਂ ਵਿੱਚ ਦਾਖਲ ਹੋ ਗਿਆ। ਬੜੀ ਮੁਸ਼ਕਲ ਨਾਲ ਕਨ੍ਹਈਆ ਅਤੇ ਸ਼ੁਕਰਚੱਕੀਆ ਮਿਸਲਾਂ ਦੀਆਂ ਫ਼ੌਜਾਂ ਹੜ੍ਹ ਦੇ ਪਾਣੀ ਤੋਂ ਜਾਨ ਬਚਾ ਕੇ ਵਾਪਸ ਗਈਆਂ।

ਹੁਣ ਗੱਲ ਕਰਦੇ ਹਾਂ ਪਿੰਡ ਮਿਆਣੀ ਵਿੱਚ ਰਾਮਗੜ੍ਹੀਆ ਸਰਦਾਰਾਂ ਦੇ ਉਸ ਕਿਲ੍ਹੇ ਦੀ। ਇਸ ਸਮੇਂ ਪਿੰਡ ਵਿੱਚ ਉਸ ਕਿਲ੍ਹੇ ਦਾ ਕੋਈ ਨਿਸ਼ਾਨ ਬਾਕੀ ਨਹੀਂ ਹੈ। ਹਾਂ ਪਿੰਡ ਦੇ ਬਜ਼ੁਰਗ ਜਰੂਰ ਕਿਲ੍ਹੇ ਦੀ ਨਿਸ਼ਾਨਦੇਹੀ ਦੱਸ ਦਿੰਦੇ ਹਨ। ਕਿਲ੍ਹੇ ਵਾਲੀ ਥਾਂ ਦੇ ਨਜ਼ਦੀਕ ਹੀ ਖੇਤਾਂ ਵਿੱਚ ਇੱਕ ਤਲਾਬ ਮੌਜੂਦ ਹੈ ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਬਣਵਾਇਆ ਸੀ। ਇਸ ਤਲਾਬ ਦੀਆਂ ਪੌੜੀਆਂ ਅਤੇ ਔਰਤਾਂ ਦੇ ਨਹਾਉਣ ਲਈ ਹਮਾਮ ਅੱਜ ਵੀ ਚੰਗੀ ਹਾਲਤ ਵਿੱਚ ਹਨ। ਹੁਣ ਪਿੰਡ ਵਿੱਚ ਇਹੀ ਤਲਾਬ ਹੀ ਸਿੱਖ ਮਿਸਲਾਂ ਦੇ ਦੌਰ ਦੀ ਆਖਰੀ ਨਿਸ਼ਾਨੀ ਵਜੋਂ ਬਾਕੀ ਰਹਿ ਗਿਆ ਹੈ।

ਫੋਟੋ ਦਾ ਕੋਈ ਵਰਣਨ ਉਪਲਬਧ ਨਹੀਂ ਹੈ।

image credit: ਇੰਦਰਜੀਤ ਸਿੰਘ ਹਰਪੁਰਾ

ਮੌਜੂਦਾ ਸਮੇਂ ਪਿੰਡ ਮਿਆਣੀ ਦੀ ਜਿਆਦਾ ਤਰ ਵਸੋਂ ਅਮਰੀਕਾ, ਕਨੇਡਾ ਅਤੇ ਯੂਰਪੀ ਦੇਸ਼ਾਂ ਦੀ ਵਸਨੀਕ ਬਣ ਗਈ ਹੈ ਅਤੇ ਪਿੱਛੇ ਪਿੰਡ ਵਿੱਚ ਵੱਡੀਆਂ ਅਤੇ ਆਧੁਨਿਕ ਕੋਠੀਆਂ ਇਸ ਪਿੰਡ ਦੀ ਐੱਨ.ਆਰ.ਆਈ. ਪਿੰਡ ਹੋਣ ਦੀ ਤਸਦੀਕ ਕਰਦੀਆਂ ਹਨ। ਖੈਰ ਖਲਾਅ ਕੁਦਰਤੀ ਤੌਰ 'ਤੇ ਭਰ ਹੀ ਜਾਂਦਾ ਹੈ। ਇਸ ਸਮੇਂ 1500 ਦੇ ਕਰੀਬ ਬਿਹਾਰੀ ਤੇ ਯੂ.ਪੀ. ਦੇ ਵਸਨੀਕ ਇਸ ਪਿੰਡ ਦੇ ਪੱਕੇ ਵਸਨੀਕ ਬਣ ਗਏ ਹਨ।

ਪਠਾਣਾਂ ਵੱਲੋਂ ਵਸਾਏ ਪਿੰਡ ਮਿਆਣੀ ਨੇ ਸਮੇਂ ਦੇ ਕਈ ਦੌਰ ਤੇ ਤਬਦੀਲੀਆਂ ਦੇਖੀਆਂ ਹਨ। ਦਰਿਆ ਬਿਆਸ ਦੇ ਪਾਣੀ ਦੇ ਵੇਗ ਵਾਂਗ ਇਸ ਪਿੰਡ ਵਿੱਚੋਂ ਵੀ ਕਈ ਦੌਰ ਲੰਘ ਚੁੱਕੇ ਹਨ। ਹੁਣ ਅਗਲੀ ਤਬਦੀਲੀ ਕੀ ਹੁੰਦੀ ਹੈ ਇਸਦਾ ਜੁਆਬ ਭਵਿੱਖ ਦੀ ਗਰਭ ਵਿੱਚ ਪਿਆ ਹੈ। ਪਿੰਡ ਮਿਆਣੀ ਆਪਣੇ ਇਤਿਹਾਸ ਅਤੇ ਭੁਗੋਲਿਕ ਸਥਿਤੀ ਕਾਰਨ ਹਮੇਸ਼ਾਂ ਖਾਸ ਬਣਿਆ ਰਹੇਗਾ।

The post ਸਦੀਆਂ ਦੇ ਇਤਿਹਾਸ ਦਾ ਗਵਾਹ ਪਠਾਣਾਂ ਦਾ ਵਸਾਇਆ ਹੁਸ਼ਿਆਰਪੁਰ ਦਾ ਪਿੰਡ ਮਿਆਣੀ appeared first on TheUnmute.com - Punjabi News.

Tags:
  • hoshiarpur
  • miani-village
  • news
  • punjab-history

ਚੰਡੀਗੜ੍ਹ, 23 ਨਵੰਬਰ 2023: ਹਰਿਆਣਾ ਸਰਕਾਰ ਵੱਲੋਂ ਨਿਗਮਾਂ ਵਿਚ ਵਿਕਾਸਾਤਮਕ ਕੰਮਾਂ ਨੂੰ ਗਤੀ ਦੇਣ ਦੇ ਲਈ ਸ਼ਹਿਰੀ ਸਥਾਨਕ ਨਿਗਮਾਂ ਨੂੰ ਖੁਦਖੁਖਤਿਆਰ ਪ੍ਰਦਾਨ ਕਰਨ ਦੇ ਬਾਅਦ ਹੁਣ ਸਰਕਾਰ ਨਿਗਮਾਂ ਦੇ ਸਫਾਈ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਪ੍ਰੋਤਸਾਹਨ ਰਕਮ ਪ੍ਰਦਾਨ ਕਰੇਗੀ। ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਵੱਛਤਾ ਸਰਵੇਖਣ ਰੈਂਕਿੰਗ ਵਿਚ ਉਚਤਮ 25 ਫੀਸਦੀ (ਸੱਭ ਤੋਂ ਚੰਗਾ ਪ੍ਰਦਰਸ਼ਨ) ਦੀ ਸ਼੍ਰੇੇਣੀ ਵਿਚ ਆਉਣ ਵਾਲੀ ਨਿਗਮਾਂ ਦੇ ਸਫਾਈ ਕਰਮਚਾਰੀਆਂ ਨੂੰ ਵੱਧ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰਬੰਧਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਪਾਲਿਕਾਵਾਂ ਦੇ ਸਫਾਈ ਕਰਮਚਾਰੀਆਂ ਨੂੰ 12000 ਰੁਪਏ ਸਾਲਾਨਾ ਪ੍ਰੋਤਸਾਹਨ ਪ੍ਰਦਾਨ ਕੀਤਾ ਜਾਵੇਗਾ, ਜੋ ਸਵੱਛ ਸਰਵੇਖਣ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਸਾਰੇ ਪਾਲਿਕਾਵਾਂ ਵਿਚ ਸੱਭ ਤੋਂ ਉੱਪਰ 25 ਫੀਸਦੀ ਦੀ ਸ਼੍ਰੇਣੀ ਵਿਚ ਹੋਵੇਗੀ। ਇਸ ਤੋਂ ਇਲਾਵਾ, ਅਗਲੀ 25 ਫੀਸਦੀ ਦੀ ਸ਼੍ਰੇਣੀ ਵਿਚ ਆਉਣ ਵਾਲੀ ਪਾਲਿਕਾਵਾਂ ਦੇ ਸਫਾਈ ਕਰਮਚਾਰੀਆਂ ਨੂੰ ਵੀ 9000 ਰੁਪਏ ਸਾਲਨਾ ਪ੍ਰੋਤਸਾਹਨ ਰਕਮ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਨਿਗਮਾਂ ਦੇ ਸਫਾਈ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਪ੍ਰੋਤਸਾਹਨ ਰਕਮ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਵੱਛਤਾ ਸਰਵੇਖਣ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਦਿੱਤੀ ਜਾਵੇਗੀ। ਕਿਸੇ ਇਕ ਸਾਲ ਵਿਚ ਹੋਏ ਸਵੱਛ ਸਰਵੇਖਣ ਦੌਰਾਨ ਨਿਗਮਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਅਗਲੇ ਵਿੱਤ ਸਾਲ ਵਿਚ ਦਿੱਤੇ ਜਾਣ ਵਾਲੇ ਪ੍ਰੋਤਸਾਹਨ ਦੀ ਸ਼੍ਰੇਣੀ ਤੈਟ ਕੀਤੀ ਜਾਵੇਗੀ। ਅਗਲੇ ਸਾਲ ਵਿਚ ਕੁੜ ਨਵੀਨਤਕ ਸਰਵੇਖਣ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਆਉਣ ਵਾਲੇ ਸਾਲ ਦੀ ਪ੍ਰੋਤਸਾਹਨ ਰਕਮ ਤੈਅ ਕੀਤੀ ਜਾਵੇਗੀ।

ਮਨੋਹਰ ਲਾਲ ਨੇ ਕਿਹਾ ਕਿ ਇਹ ਪ੍ਰੋਤਸਾਹਨ ਰਕਮ 4 ਕਿਸਤਾਂ ਵਿਚ ਪ੍ਰਦਾਨ ਕੀਤੀ ਜਾਵੇਗੀ। ਵਿੱਤ ਸਾਲ ਦੀ ਹਰੇਕ ਤਿਮਾਹੀ ਦੇ ਅੰਤ ਵਿਚ 1 ਕਿਸਤ ਦਿੱਤੀ ਜਾਵੇਗੀ। ਇਸ ਨਾਲ ਸਫਾਈ ਕਰਮਚਾਰੀਆਂ ਨੂੰ ਸਾਲਾਨਾ ਲਗਭਗ 20 ਕਰੋੜ ਰੁਪਏ ਦੀ ਵੱਧ ਰਕਮ ਮਿਲੇਗੀ। ਇੰਨ੍ਹਾਂ ਵਿਚ ਨਿਯਮਤ ਕਰਮਚਾਰੀ ਪਾਲਿਕਾ ਰੋਲ ਦੇ ਕਰਮਚਾਰੀ, ਆਊਟਸੋਰਸਿੰਗ ਹੇਜੰਸੀ ਦੇ ਕਰਮਚਾਰੀ ਆਦਿ ਸ਼ਾਮਿਲ ਹਨ।

The post CM ਮਨੋਹਰ ਲਾਲ ਦਾ ਐਲਾਨ, ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਵੱਛਤਾ ਸਰਵੇਖਣ ਦੇ ਅਨੁਸਾਰ ਦਿੱਤੀ ਜਾਵੇਗੀ ਪ੍ਰੋਤਸਾਹਨ ਰਕਮ appeared first on TheUnmute.com - Punjabi News.

Tags:
  • breaking-news
  • cm-manohar-lal
  • government-of-india
  • latest-news
  • news
  • the-unmute-breaking-news

ਡੇਰਾਬੱਸੀ ਪ੍ਰਸ਼ਾਸਨ ਨੇ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਦੀ 275 ਏਕੜ ਜ਼ਮੀਨ ਦਾ ਕਬਜ਼ਾ ਲਿਆ

Thursday 23 November 2023 02:03 PM UTC+00 | Tags: breaking-news derabassi golden-forest-india golden-forest-india-limited latest-news news punjab-congress punjab-government

ਐੱਸ.ਏ.ਐੱਸ. ਨਗਰ, 23 ਨਵੰਬਰ 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਐਸ.ਡੀ.ਐਮ ਡੇਰਾਬੱਸੀ (Derabassi) ਨੇ ਗੋਲਡਨ ਫਾਰੈਸਟ ਇੰਡੀਆ ਲਿਮਟਿਡ ਨਾਲ ਸਬੰਧਤ ਰਾਜ ਸਰਕਾਰ ਨੂੰ ਤਬਦੀਲੀ ਕੀਤੀ ਜ਼ਮੀਨ ਚੋਂ 275 ਏਕੜ ਦਾ ਕਬਜ਼ਾ ਲੈ ਲਿਆ ਹੈ।

ਉਨ੍ਹਾਂ ਦੱਸਿਆ ਕਿ ਗੋਲਡਨ ਫਾਰੈਸਟ ਇੰਡੀਆ ਲਿਮਟਿਡ ਦੀ ਜ਼ਮੀਨ ਜਿਸ ਦਾ ਕਬਜ਼ਾ ਪੰਜਾਬ ਲੈਂਡ ਰਿਫਾਰਮ ਐਕਟ-1972 ਤਹਿਤ ਸਰਪਲੱਸ ਘੋਸ਼ਿਤ ਕਰਕੇ ਪੰਜਾਬ ਸਰਕਾਰ ਨੂੰ ਤਬਦੀਲ ਕੀਤਾ ਗਿਆ ਸੀ, ਦੀ ਸਥਿਤੀ ਦਾ ਕੁਝ ਦਿਨ ਪਹਿਲਾਂ ਜਾਇਜ਼ਾ ਲੈਂਦੇ ਹੋਏ ਡੇਰਾਬੱਸੀ ਦੇ ਐਸ.ਡੀ.ਐਮ. ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਜ਼ਮੀਨ ਦੀ ਸ਼ਨਾਖਤ ਕਰਕੇ ਇਸ ਨੂੰ ਕਬਜ਼ਿਆਂ, ਜੇਕਰ ਕੋਈ ਹੋਵੇ, ਤੋਂ ਮੁਕਤ ਕਰਵਾਉਣ।

ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਅਨੁਸਾਰ ਡੇਰਾਬੱਸੀ (Derabassi) ਦੇ 27 ਪਿੰਡਾਂ ਦੀ ਕਰੀਬ 1843 ਏਕੜ ਜ਼ਮੀਨ ਦੀ ਮਾਲਕੀ ਪੰਜਾਬ ਸਰਕਾਰ ਦੇ ਨਾਂ ‘ਤੇ ਤਬਦੀਲ ਕੀਤੀ ਗਈ ਸੀ ਅਤੇ ਇਸ ਜ਼ਮੀਨ ਨੂੰ ਖਾਲੀ ਕਰਵਾ ਕੇ ਮਾਲੀਏ ਲਈ ਵਰਤਿਆ ਜਾਣਾ ਯਕੀਨੀ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਪਹਿਲਾਂ ਹੀ ਮੁਹਿੰਮ ਚਲਾਈ ਜਾ ਰਹੀ ਹੈ।

ਉਪ ਮੰਡਲ ਮੈਜਿਸਟਰੇਟ, ਡੇਰਾਬੱਸੀ, ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਕਾਨੂੰਗੋ ਅਤੇ ਪਟਵਾਰੀਆਂ ‘ਤੇ ਅਧਾਰਤ ਮਾਲ ਟੀਮਾਂ ਰਾਜ ਨੂੰ ਤਬਦੀਲ ਕੀਤੀ ਜੀ ਐਫ ਆਈ ਐਲ ਜ਼ਮੀਨ ਦੀ ਪਛਾਣ ਕਰਨ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਜ਼ਮੀਨ ਅਤੇ ਇਸ ਦੇ ਟਿਕਾਣਿਆਂ ਦੀ ਸੂਚੀ ਤਿਆਰ ਕਰ ਰਹੇ ਹਨ ਅਤੇ ਦੌਰਿਆਂ ਦਾ ਸਮਾਂ-ਸਾਰਣੀ ਤਿਆਰ ਕਰਕੇ ਅਜਿਹੀਆਂ ਜ਼ਮੀਨਾਂ ਦਾ ਕਬਜ਼ਾ ਲੈ ਰਹੇ ਹਨ। ਉਨ੍ਹਾਂ ਦੁਹਰਾਇਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਸਬ ਡਵੀਜ਼ਨ ਪ੍ਰਸ਼ਾਸਨ ਵੱਲੋਂ ਜਲਦੀ ਹੀ ਸਾਰੀ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਵੇਗਾ।

The post ਡੇਰਾਬੱਸੀ ਪ੍ਰਸ਼ਾਸਨ ਨੇ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਦੀ 275 ਏਕੜ ਜ਼ਮੀਨ ਦਾ ਕਬਜ਼ਾ ਲਿਆ appeared first on TheUnmute.com - Punjabi News.

Tags:
  • breaking-news
  • derabassi
  • golden-forest-india
  • golden-forest-india-limited
  • latest-news
  • news
  • punjab-congress
  • punjab-government

ਹੋਮਗਾਰਡ ਦੇ ਜਵਾਨ ਜਸਪਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ

Thursday 23 November 2023 02:10 PM UTC+00 | Tags: breaking-news home-guard-jawan-jaspal-singh jaspal-singh latest-news news sultanpur-lodhi the-unmute-breaking-news

ਸੁਲਤਾਨਪੁਰ ਲੋਧੀ, 23 ਨਵੰਬਰ 2023: ਸਥਾਨਕ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਤੜਕਸਾਰ ਹੋਈ ਘਟਨਾ ਦੌਰਾਨ ਸ਼ਹੀਦ ਹੋਏ ਹੋਮਗਾਰਡ ਦੇ ਜਵਾਨ ਜਸਪਾਲ ਸਿੰਘ (Jaspal Singh) (50) ਦਾ ਅੱਜ ਉਨ੍ਹਾਂ ਦੇ ਪਿੰਡ ਮਨਿਆਲਾ ਵਿਖੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ।

ਪੰਜਾਬ ਦੇ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ, ਡੀ.ਆਈ.ਜੀ. ਐਸ.ਭੂਪਤੀ, ਡੀ.ਆਈ.ਜੀ. ਰਾਜਪਾਲ ਸਿੰਘ ਸੰਧੂ,ਡੀ.ਆਈ.ਜੀ. ਚਰਨਜੀਤ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਸੱਜਣ ਸਿੰਘ ਚੀਮਾ ਅਤੇ ਹੋਰਨਾਂ ਅਧਿਕਾਰੀਆਂ ਵਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਪੈਸ਼ਲ ਡੀ.ਜੀ.ਪੀ. ਅਤੇ ਹੋਰਨਾਂ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।

Jaspal Singh

ਅਰਪਿਤ ਸ਼ੁਕਲਾ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾ ਪਰਿਵਾਰ ਦੀ ਹਰ ਸੰਭਵ ਮਦਦ ਲਈ ਤਤਪਰ ਰਹੇਗੀ। ਅੰਤਿਮ ਸਸਕਾਰ ਉਪਰੰਤ ਸਪੈਸ਼ਲ ਡੀ.ਜੀ.ਪੀ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਰਿਵਾਰ ਦੀ ਵਿੱਤੀ ਮੱਦਦ ਲਈ 2 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਜਸਪਾਲ ਸਿੰਘ ਦੇ ਇਕ ਪੁੱਤਰ ਨੂੰ ਪੰਜਾਬ ਪੁਲਿਸ ਵਿਚ ਨੌਕਰੀ ਦਿੱਤੀ ਜਾਵੇਗੀ ਅਤੇ ਦੂਸਰੇ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

ਇਕ ਸਵਾਲ ਦੇ ਜਵਾਬ ਵਿਚ ਸਪੈਸ਼ਲ ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ 3 ਹਥਿਆਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਜਾਰੀ | ਸ਼ਹੀਦ ਜਸਪਾਲ ਸਿੰਘ (Jaspal Singh) ਆਪਣੇ ਪਿੱਛੇ ਆਪਣੀ ਪਤਨੀ ਕਮਲੇਸ਼ ਅਤੇ ਦੋ ਪੁੱਤਰ ਗੁਰਪ੍ਰੀਤ ਅਤੇ ਵਿਸ਼ਾਲ ਛੱਡ ਗਏ ਹਨ।

The post ਹੋਮਗਾਰਡ ਦੇ ਜਵਾਨ ਜਸਪਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ appeared first on TheUnmute.com - Punjabi News.

Tags:
  • breaking-news
  • home-guard-jawan-jaspal-singh
  • jaspal-singh
  • latest-news
  • news
  • sultanpur-lodhi
  • the-unmute-breaking-news

ਮੁੱਖ ਮੰਤਰੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹੋਮਗਾਰਡ ਦੇ ਜਵਾਨ ਜਸਪਾਲ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Thursday 23 November 2023 02:15 PM UTC+00 | Tags: breaking-news home-guard home-guard-jawan news punjab punjab-government punjab-police punja-police the-unmute-breaking-news the-unmute-latest-update

ਚੰਡੀਗੜ੍ਹ, 23 ਨਵੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੋਮਗਾਰਡ (Home Guard) ਦੇ ਜਵਾਨ ਜਸਪਾਲ ਸਿੰਘ ਦੀ ਮੌਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਦੀ ਡਿਊਟੀ ਨਿਭਾਉਂਦੇ ਸਮੇਂ ਜਾਨ ਚਲੀ ਗਈ। ਮੁੱਖ ਮੰਤਰੀ ਨੇ ਜਸਪਾਲ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਦੋ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹੋਮਗਾਰਡ (Home Guard) ਦੇ ਜਵਾਨ ਜਸਪਾਲ ਸਿੰਘ ਦੀ ਸੁਲਤਾਨਪੁਰ ਲੋਧੀ ਵਿਖੇ ਆਪਣੀ ਡਿਊਟੀ ਨਿਭਾਉਂਦੇ ਸਮੇਂ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋ ਕਰੋੜ ਦੀ ਰਾਸ਼ੀ ਵਿੱਚੋਂ ਸੂਬਾ ਸਰਕਾਰ ਵੱਲੋਂ ਇਕ ਕਰੋੜ ਰਪਏ ਐਕਸ-ਗ੍ਰੇਸ਼ੀਆ ਵਜੋਂ ਜਦਕਿ ਇਕ ਕਰੋੜ ਰੁਪਏ ਐਚ.ਡੀ.ਐਫ.ਸੀ. ਵੱਲੋਂ ਬੀਮਾ ਰਾਸ਼ੀ ਵਜੋਂ ਦਿੱਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਪਰਾਲਾ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਇਸ ਸਪੂਤ ਦੇ ਮਹਾਨ ਯੋਗਦਾਨ ਦੇ ਸਤਿਕਾਰ ਵਿੱਚ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਥਿਆਰਬੰਦ ਸੈਨਾਵਾਂ, ਨੀਮ ਫੌਜੀ ਬਲਾਂ ਅਤੇ ਪੁਲਿਸ ਦੀ ਭਲਾਈ ਲਈ ਵਚਨਬੱਧ ਹੈ ਜਿਸ ਦੇ ਤਹਿਤ ਜਸਪਾਲ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਿਮਾਣੇ ਜਿਹੇ ਉਪਰਾਲੇ ਨਾਲ ਜਿੱਥੇ ਪੀੜਤ ਪਰਿਵਾਰ ਨੂੰ ਮਦਦ ਮਿਲੇਗੀ, ਉਥੇ ਹੀ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾ ਸਕੇਗਾ।

The post ਮੁੱਖ ਮੰਤਰੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹੋਮਗਾਰਡ ਦੇ ਜਵਾਨ ਜਸਪਾਲ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • breaking-news
  • home-guard
  • home-guard-jawan
  • news
  • punjab
  • punjab-government
  • punjab-police
  • punja-police
  • the-unmute-breaking-news
  • the-unmute-latest-update

ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਮੋਹਾਲੀ ਵਿਖੇ ਲਾਇਆ ਚਾਰ ਦਿਨਾਂ ਪੁਸਤਕ ਮੇਲਾ ਸੰਪੂਰਨ

Thursday 23 November 2023 02:20 PM UTC+00 | Tags: breaking-news language-department latest-news mohali news punjabi-literature punjabi-mah punjabi-news the-unmute-punjabi-news
ਐੱਸ.ਏ.ਐੱਸ ਨਗਰ, 23 ਨਵੰਬਰ, 2023: ਭਾਸ਼ਾ ਵਿਭਾਗ ਪੰਜਾਬ ਵੱਲੋਂ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਹਿਲਕਦਮੀ 'ਤੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਫੇਸ 6 , ਮੋਹਾਲੀ ਵਿਖੇ ਲਾਇਆ ਗਿਆ ਪੰਜਾਬੀ ਮਾਹ ਨੂੰ ਸਮਰਪਿਤ ਚਾਰ ਦਿਨਾਂ ਪੁਸਤਕ ਮੇਲਾ ਵੀਰਵਾਰ ਬਾਅਦ ਦੁਪਹਿਰ ਮਿੱਠੀਆਂ ਯਾਦਾਂ ਛੱਡਦਾ ਸੰਪੂਰਨ ਹੋ ਗਿਆ।  ਮੋਹਾਲੀ ਅਤੇ ਚੰਡੀਗੜ੍ਹ 'ਚ ਪਹਿਲੀ ਵਾਰ ਏਨੇ ਵੱਡੇ ਪੱਧਰ 'ਤੇ ਲਾਈ ਪੁਸਤਕ ਪ੍ਰਦਰਸ਼ਨੀ ਦੇ ਨਾਲ-ਨਾਲ ਇਹ ਪੁਸਤਕ ਮੇਲਾ ਸਾਹਿਤਿਕ ਗੋਸ਼ਟੀਆਂ, ਸਾਰਥਕ ਵਿਚਾਰਾਂ ਅਤੇ ਸਭਿਆਚਾਰਕ ਵੰਨਗੀਆਂ ਨੂੰ ਇੱਕ ਮਹੱਤਵਪੂਰਣ ਮੰਚ ਪ੍ਰਦਾਨ ਕਰਨ ਦਾ ਅਹਿਮ ਜ਼ਰੀਆ ਵੀ ਹੋ ਨਿੱਬੜਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ. ਦਵਿੰਦਰ ਸਿੰਘ ਬੋਹਾ, ਜਿਨ੍ਹਾਂ ਇਸ ਚਾਰ ਦਿਨਾਂ ਪੁਸਤਕ ਮੇਲੇ ਨੂੰ ਭਾਸ਼ਾ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ 'ਚ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ, ਨੇ ਦੱਸਿਆ ਕਿ ਇਸ ਪੁਸਤਕ ਮੇਲੇ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਦੇ ਲਗਭਗ 30 ਪੁਸਤਕ ਵਿਕ੍ਰੇਤਾਵਾਂ ਵੱਲੋਂ ਆਪਣੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ। ਇਸ ਮੌਕੇ ਪੰਜਾਬੀ ਅੱਖਰਕਾਰਾਂ ਸਰਬੱਤ ਅੱਖਰਕਾਰੀ, ਪੰਜਾਬੀ ਕਲਮਕਾਰੀ ਅਤੇ ਸਾਹਿਬੁ ਆਰਟ ਵੱਲੋਂ ਵੀ ਆਪਣੀ ਅੱਖਰਕਾਰੀ ਦੀ ਖ਼ੂਬਸੂਰਤ ਪ੍ਰਦਰਸ਼ਨੀ ਲਗਾਈ ਗਈ ਸੀ।
ਇਸ ਪੁਸਤਕ ਮੇਲੇ ਦੀ ਪ੍ਰਾਪਤੀ ਪੁਸਤਕ ਪ੍ਰਦਰਸ਼ਨੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਬਾਰੇ ਅੱਠ ਸੈਸ਼ਨਾਂ ਵਿਚ ਵੰਡ ਕੇ ਕੀਤੀਆਂ ਗੋਸ਼ਟੀਆਂ ਸਨ, ਜਿਨ੍ਹਾਂ ਨੂੰ ਵੱਖ-ਵੱਖ ਵਿਦਵਾਨਾਂ, ਚਿੰਤਕਾਂ, ਸਾਹਿਤਕਾਰਾਂ, ਪਾਠਕਾਂ ਆਦਿ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਸਾਰਥਕ ਵਿਚਾਰ ਚਰਚਾ ਹੋਈ।
ਇਸ ਮੇਲੇ ਦੇ ਆਖਰੀ ਦਿਨ ਦੇ ਦੋਵੇਂ ਸੈਸ਼ਨ ਬਹੁਤ ਅਹਿਮ ਸਨ। ਪਹਿਲੇ ਸੈਸ਼ਨ ਵਿਚ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਬਜ਼ੁਰਗ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ 20 ਦੇ ਕਰੀਬ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਨਾਲ ਸ਼ਮੂਲੀਅਤ ਕੀਤੀ ਗਈ। ਸੈਸ਼ਨ ਪ੍ਰਧਾਨਗੀ ਉੱਘੀ ਸ਼ਾਇਰਾ ਸੁਖਵਿੰਦਰ ਅੰਮਿ੍ਰਤ ਅਤੇ ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਸ੍ਰੋੋਮਣੀ ਸ਼ਾਇਰਾ ਮਨਜੀਤ ਇੰਦਰਾ ਵੱਲੋਂ ਸ਼ਿਰਕਤ ਕੀਤੀ ਗਈ। ਕਵਿਤਾ ਪਾਠ ਲਈ ਜ਼ਿਲ੍ਹੇ ਦੇ ਨਾਮਵਰ ਕਵੀਆਂ ਅਤੇ ਕਵਿੱਤਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸੈਸ਼ਨ ਦੇ ਆਰੰਭ ਵਿਚ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਅਤੇ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਸਮੁੱਚੇ ਸਮਾਗਮ ਦੀ ਰੂਪਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਸ਼ਾਇਰਾ ਸੁਖਵਿੰਦਰ ਅੰਮਿ੍ਰਤ ਵੱਲੋਂ ਸਫ਼ਲ ਪੁਸਤਕ ਮੇਲੇ ਦੀ ਮੁਬਾਰਕਬਾਦ ਦਿੰਦਿਆਂ ਆਪਣੀਆਂ ਗ਼ਜ਼ਲਾਂ ਦੇ ਸ਼ੇਅਰ ਅਤੇ 'ਮੇਰੀ ਮਾਤ ਬੋਲੀ' ਕਵਿਤਾ ਸੁਣਾਈ ਗਈ। ਸ਼ਾਇਰਾ ਮਨਜੀਤ ਇੰਦਰਾ ਵੱਲੋਂ ਮੋਹਾਲੀ ਵਿਚ ਪਹਿਲੀ ਵਾਰ ਪੁਸਤਕ ਮੇਲੇ ਵਰਗੇ ਕਾਮਯਾਬ ਯਤਨ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਸ਼ਲਾਘਾ ਕੀਤੀ ਗਈ ਅਤੇ 'ਦੀਵਾ ਜਗਾ ਕੇ ਰੱਖਾਂਗੇ ਕਿੱਥੇ' ਨਜ਼ਮ ਤਰੰਨੁਮ ਵਿਚ ਗਾ ਕੇ ਮਾਹੌਲ ਖੁਸ਼ਨੁਮਾ ਬਣਾਦਿੱਤਾ। ਗ਼ਜ਼ਲਗੋ ਸਿਰੀ ਰਾਮ ਅਰਸ਼ ਵੱਲੋਂ ਵੀ ਆਪਣੇ ਸ਼ੇਅਰ ਸ੍ਰੋਤਿਆਂ ਨਾਲ ਸਾਂਝੇ ਕਰਦਿਆਂ ਪੁਸਤਕ ਮੇਲੇ ਵਰਗੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸੁਰਿੰਦਰ ਗਿੱਲ ਵੱਲੋਂ 'ਧੀ ਧਿਆਣੀ ਨੂੰ', ਸੁਰਜੀਤ ਬੈਂਸ ਵੱਲੋਂ 'ਪਾਣੀਆਂ ਦਾ ਵਹਿਣ ਹਾਂ', ਗੁਰਨਾਮ ਕੰਵਰ ਵੱਲੋਂ 'ਮੇਰੀ ਕਵਿਤਾ ਗੁੰਮ ਹੈ', ਬਲਕਾਰ ਸਿੰਘ ਸਿੱਧੂ ਵੱਲੋਂ 'ਉਡੀਕ', ਮਨਜੀਤ ਮੀਤ ਵੱਲੋਂ 'ਫੌਜੀ ਅਤੇ ਫੌਜਣ', ਪਰਮਜੀਤ ਪਰਮ ਵੱਲੋਂ 'ਇਮਤਿਹਾਨ', ਰਾਜਿੰਦਰ ਕੌਰ ਵੱਲੋਂ 'ਸਾਰੇ ਪਿਤਾਮਾ', 'ਉਸ ਰਾਤ' ਅਤੇ 'ਫੇਰ ਕਦੇ', ਮਨਜੀਤ ਪਾਲ ਸਿੰਘ ਵੱਲੋਂ 'ਹੋਇਐ ਕਿਸ ਦੇ ਹੱਥੋਂ', ਗੁਰਚਰਨ ਸਿੰਘ ਵੱਲੋਂ 'ਦੋਸਤੀਆਂ ਦਰਿਆਵਾਂ ਨਾਲ', ਭਗਤ ਰਾਮ ਰੰਗਾੜਾ ਵੱਲੋਂ 'ਪੰਜਾਬ ਦੇ ਦਰਿਆ', ਗੁਰਦਰਸ਼ਨ ਸਿੰਘ ਮਾਵੀ ਵੱਲੋਂ 'ਬੁਢਾਪਾ', ਰਾਜਵਿੰਦਰ ਸਿੰਘ ਗੱਡੂ ਵੱਲੋਂ 'ਸਾਡੇ ਬਜ਼ੁਰਗ ਸਾਡਾ ਮਾਣ' ਅਤੇ 'ਆਪਣਾ ਅਤੇ ਪਰਾਇਆ', ਅਵਤਾਰ ਪਤੰਗ ਵੱਲੋਂ 'ਮੈਂ ਜੋ ਹਾਂ', ਪਾਲ ਅਜਨਬੀ ਵੱਲੋਂ 'ਨਵਾਂ ਆਲ੍ਹਣਾ' ਅਤੇ 'ਸ਼ਾਇਦ ਮੈਂ ਜ਼ਿੰਦਾ ਨਹੀਂ ਹਾਂ', ਕੇਵਲਜੀਤ ਕੰਵਲ ਵੱਲੋਂ 'ਸੜਕਾਂ 'ਤੇ', ਬਲਜੀਤ ਕੌਰ ਮੋਹਾਲੀ ਵੱਲੋਂ 'ਮੈਂ ਔਰਤ ਹਾਂ', ਅਤੇ ਦਰਸ਼ਨ ਸਿੰਘ ਬਨੂੜ ਵੱਲੋਂ 'ਬੱਚਿਆਂ ਨੂੰ ਰੱਖੂ ਕੌਣ ਵਿਰਸੇ ਨਾਲ ਜੋੜ ਕੇ' ਆਦਿ ਕਵਿਤਾਵਾਂ ਦਾ ਪਾਠ ਕੀਤਾ ਗਿਆ। ਬਲਵਿੰਦਰ ਢਿੱਲੋਂ ਵੱਲੋਂ 'ਹੀਰ' ਅਤੇ ਬਾਬੂ ਰਜਬ ਅਲੀ ਦੀ ਛੰਦਬੰਦੀ, ਭੁਪਿੰਦਰ ਮਟੌਰੀਆ ਵੱਲੋਂ ਪੁਆਧੀ ਗੀਤ, ਮੋਹਨ ਸਿੰਘ ਪ੍ਰੀਤ ਵੱਲੋਂ 'ਆਜਾ ਜਿੰਦੂਆ' ਗੀਤ, ਧਿਆਨ ਸਿੰਘ ਕਾਹਲੋਂ ਵੱਲੋਂ ਗੀਤ ਗਾ ਕੇ ਸ੍ਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਗਿਆ।
ਕਵੀ ਦਰਬਾਰ ਉਪਰੰਤ ਪੁਸਤਕ ਮੇਲੇ ਦੇ ਅਖੀਰਲੇ ਸੈਸ਼ਨ ਵਿਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਸਟੈਨੋਗ੍ਰਾਫੀ ਸਿਖਿਆਰਥਣਾਂ ਵੱਲੋਂ ਗਿੱਧਾ, ਝੂੰਮਰ, ਭੰਗੜਾ ਆਦਿ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨਾਲ ਮੇਲਾ ਅਮਿੱਟ ਪੈੜਾਂ ਪਾ ਗਿਆ। ਇਨ੍ਹਾਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਇਸ ਰਾਜ ਪੱਧਰੀ ਚਾਰ ਰੋਜਾ ਪੁਸਤਕ ਮੇਲੇ ਨੂੰ ਯਾਦਗਾਰ ਬਣਾ ਦਿੱਤਾ।
ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਕਵੀ ਸਾਹਿਬਾਨਾਂ ਅਤੇ ਸਿਖਿਆਰਥਣਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਅਤੇ  ਬਲਕਾਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਮਾਗਮ ਵਿਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਵੱਲੋਂ ਇਸ ਪੁਸਤਕ ਮੇਲੇ ਦੇ ਸਫ਼ਲ ਪ੍ਰਬੰਧਾਂ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫਸਰ, ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਰੱਜਵੀਂ ਪ੍ਰਸ਼ੰਸਾ ਕੀਤੀ ਗਈ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਕਿਹਾ

The post ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਮੋਹਾਲੀ ਵਿਖੇ ਲਾਇਆ ਚਾਰ ਦਿਨਾਂ ਪੁਸਤਕ ਮੇਲਾ ਸੰਪੂਰਨ appeared first on TheUnmute.com - Punjabi News.

Tags:
  • breaking-news
  • language-department
  • latest-news
  • mohali
  • news
  • punjabi-literature
  • punjabi-mah
  • punjabi-news
  • the-unmute-punjabi-news

ਚੰਡੀਗੜ੍ਹ, 23 ਨਵੰਬਰ 2023: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਜਸਟਿਸ (ਸੇਵਾ-ਮੁਕਤ) ਪਰਮਜੀਤ ਸਿੰਘ ਧਾਲੀਵਾਲ ਦੀ ਮਾਤਾ ਸਰਦਾਰਨੀ ਹਰਦਿਆਲ ਕੌਰ (Sardarni Hardyal Kaur) ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। 95 ਵਰ੍ਹਿਆਂ ਦੇ ਮਾਤਾ ਹਰਦਿਆਲ ਕੌਰ ਨੇ ਅੱਜ ਦੁਪਹਿਰ ਆਖ਼ਰੀ ਸਾਹ ਲਿਆ।

ਕੈਬਨਿਟ ਮੰਤਰੀ ਸ. ਜੌੜਾਮਾਜਰਾ ਨੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਸਰਦਾਰਨੀ ਹਰਦਿਆਲ ਕੌਰ ਦਾ ਸਸਕਾਰ ਭਲਕੇ 24 ਨਵੰਬਰ ਨੂੰ ਸਵੇਰੇ 11 ਵਜੇ ਸੈਕਟਰ 25 ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

The post ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਮਾਤਾ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • breaking-news
  • sardarni-hardyal-kaur

ਅੰਮ੍ਰਿਤਸਰ, 23 ਨਵੰਬਰ 2023: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਏਯੂ ਸਮਾਲ ਫਾਇਨਾਂਸ ਬੈਂਕ ਨੇ ਚਾਰ ਬੈਂਟਰੀ ਵਾਹਨ ਭੇਟ ਕੀਤੇ ਹਨ। ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਏਯੂ ਸਮਾਲ ਫਾਇਨਾਂਸ ਬੈਂਕ ਦੇ ਗਰੁੱਪ ਹੈੱਡ ਰਿਸ਼ੀ ਧਾਰੀਵਾਲ ਨੇ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ। ਸੰਗਤਾਂ ਲਈ ਸਹੂਲਤ ਲਈ ਵੱਖ-ਵੱਖ ਕੰਪਨੀਆਂ ਵੱਲੋਂ ਵਾਹਨ ਭੇਟ ਕਰਕੇ ਗੁਰੂ ਘਰ ਪ੍ਰਤੀ ਸ਼ਰਧਾ ਪ੍ਰਗਟਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਏਯੂ ਸਮਾਲ ਫਾਇਨਾਂਸ ਬੈਂਕ ਵੱਲੋਂ ਚਾਰ ਬੈਂਟਰੀ ਵਾਹਨ ਭੇਟ ਕੀਤੇ ਗਏ ਹਨ, ਜੋ ਬਜ਼ੁਰਗਾਂ, ਬੱਚਿਆਂ ਅਤੇ ਲੋੜਵੰਦਾਂ ਦੀ ਸਹੂਲਤ ਲਈ ਵਰਤੇ ਜਾਣਗੇ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਦੇ ਸਾਹਮਣੇ ਇਨ੍ਹਾਂ ਵਾਹਨਾਂ ਨੂੰ ਚਾਰਜ ਕਰਨ ਲਈ ਸਥਾਨ ਦੇ ਨਾਲ-ਨਾਲ ਸੰਗਤ ਦੇ ਬੈਠਣ ਦਾ ਵੀ ਪ੍ਰਬੰਧ ਕੀਤਾ ਹੈ। ਐਡਵੋਕੇਟ ਧਾਮੀ ਨੇ ਏਯੂ ਸਮਾਲ ਫਾਈਨੈਂਸ ਬੈਂਕ ਵੱਲੋਂ ਕੀਤੀ ਸੇਵਾ ਦੀ ਸ਼ਲਾਘਾ ਕੀਤੀ।

ਇਸ ਮੌਕੇ ਬੈਂਕ ਹੈੱਡ ਰਿਸ਼ੀ ਧਾਰੀਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਕ ਅਜਿਹਾ ਅਧਿਆਤਮਕ ਕੇਂਦਰ ਹੈ, ਜਿਥੇ ਦੁਨੀਆਂ ਭਰ ਤੋਂ ਲੱਖਾਂ ਲੋਕ ਦਰਸ਼ਨ ਕਰਨ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਵਾਹਨ ਭੇਟ ਕਰਨ ਦਾ ਮਕਸਦ ਬੱਚੇ ਅਤੇ ਬਜ਼ੁਰਗ ਸੰਗਤ ਨੂੰ ਬੇਹਤਰ ਸੁਵਿਧਾ ਦੇਣਾ ਹੈ, ਤਾਂ ਜੋ ਉਨ੍ਹਾਂ ਨੂੰ ਦਰਸ਼ਨ ਕਰਨ ਸਮੇਂ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੈਂਕ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ।

The post ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਏਯੂ ਸਮਾਲ ਫਾਇਨਾਂਸ ਬੈਂਕ ਨੇ ਸੰਗਤ ਲਈ ਚਾਰ ਬੈਂਟਰੀ ਵਾਹਨ ਕੀਤੇ ਭੇਂਟ appeared first on TheUnmute.com - Punjabi News.

Tags:
  • breaking-news
  • harjinder-singh-dhami
  • sachkhand-sri-harmandir-sahib
  • sangat
  • sri-harmandir-sahib

ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ, 2023: ਸੁਨਾਮ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਆਪਸੀ ਸੰਪਰਕ ਸੁਧਾਰਨ ਲਈ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਨੇ ਅੱਜ ਤਿੰਨ ਵੱਡੇ ਪੁਲਾਂ ਦਾ ਨੀਂਹ ਪੱਥਰ ਰੱਖਿਆ। ਕੈਬਨਿਟ ਮੰਤਰੀ ਵੱਲੋਂ ਅੱਜ ਰੱਖੇ ਨੀਂਹ ਪੱਥਰਾਂ ਵਿੱਚ ਇੱਕ ਸ਼ੇਰੋਂ ਮਾਡਲ ਟਾਊਨ ਤੋਂ ਘਾਸੀਵਾਲ ਨੂੰ ਜੋੜਨ ਵਾਲੇ ਪੁਲ ਦਾ ਰੱਖਿਆ ਗਿਆ ਹੈ ਜੋ ਕਿ ਪਹਿਲੀ ਵਾਰ ਲੋਕਾਂ ਲਈ ਹਕੀਕਤ ਬਣਨ ਜਾ ਰਿਹਾ ਹੈ।

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਵਿੱਚ ਸਰਕਾਰ ਬਣਨ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਉਨ੍ਹਾਂ ਵੱਲੋਂ ਹਲਕੇ ਦੇ ਮਸਲਿਆਂ ਅਤੇ ਸਮੱਸਿਆਵਾਂ ਦਾ ਸਰਵੇ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਰਵੇ ਵਿੱਚ ਹਲਕੇ ਵਿੱਚ 6 ਪੁਲਾਂ ਦੇ ਨਿਰਮਾਣ ਦੀ ਲੋੜ ਮਹਿਸੂਸ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ ਤਿੰਨ ਦਾ ਨੀਂਹ ਪੱਥਰ ਅੱਜ ਰੱਖਿਆ ਜਾ ਚੱਕਾ ਹੈ ਅਤੇ ਬਾਕੀ ਰਹਿੰਦੇ 3 ਪੁਲਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਵੀ ਜਲਦ ਕਰਵਾਈ ਜਾਵੇਗੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਝੰਬੋ ਡਰੇਨ ਉੱਪਰ ਬਣਨ ਵਾਲਾ ਅਤੇ ਸ਼ੇਰੋਂ ਮਾਡਲ ਟਾਊਨ ਤੋਂ ਘਾਸੀਵਾਲ ਨੂੰ ਜੋੜਨ ਵਾਲਾ ਪੁਲ 3.56 ਕਰੋੜ ਰੁਪਏ ਦੀ ਲਾਗਤ ਨਾਲ, ਚੀਮਾਂ ਤੋਂ ਫਤਿਹਗੜ੍ਹ ਨੂੰ ਜੋੜਨ ਵਾਲਾ ਪੁਲ 2.34 ਕਰੋੜ ਰੁਪਏ ਅਤੇ ਝਾੜੋਂ ਤੋਂ ਲੌਂਗੋਵਾਲ ਨੂੰ ਜੋੜਨ ਵਾਲਾ ਨਵਾਂ ਪੁਲ 1.63 ਕਰੋੜ ਰੁਪਏ ਦੀ ਲਾਗਤ ਨਾਲ ਬਣਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਨਕਸ਼ੇ ਪਾਸ ਕਰਵਾਉਣ ਤੋਂ ਪਹਿਲਾਂ ਭਵਿੱਖ ਵਿੱਚ ਟ੍ਰੈਫਿਕ ਅਤੇ ਬਰਸਾਤਾਂ ਮੌਕੇ ਹੜ੍ਹਾਂ ਦੇ ਪਾਣੀ ਆਉਣ ਦੇ ਖ਼ਤਰੇ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੀ ਉਚਾਈ ਅੱਜ ਤੱਕ ਆਏ ਹੜ੍ਹਾਂ ਦੇ ਪਾਣੀ ਤੋਂ ਵੀ ਇੱਕ ਮੀਟਰ ਉੱਚੀ ਰਖਵਾਈ ਗਈ ਹੈ। ਉਨ੍ਹਾਂ ਸਬੰਧਤ ਠੇਕੇਦਾਰਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਕਿ ਪੁਲਾਂ ਦੇ ਨਿਰਮਾਣ ਮੌਕੇ ਕਿਸੇ ਵੀ ਕੀਮਤ ਉੱਪਰ ਨਿਯਮਾਂ ਦੀ ਅਣਦੇਖੀ ਨਾ ਕੀਤੀ ਜਾਵੇ ਅਤੇ ਵਰਤੀ ਜਾਣ ਵਾਲੀ ਨਿਰਮਾਣ ਸਮੱਗਰੀ ਦੀ ਗੁਣਵੱਤਾ ਦਾ ਵੀ ਖਾਸ ਖਿਆਲ ਰੱਖਿਆ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕਿਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਮਨਪ੍ਰੀਤ ਬਾਂਸਲ, ਲਾਭ ਸਿੰਘ ਨੀਲੋਵਾਲ, ਨਰਿੰਦਰ ਠੇਕੇਦਾਰ, ਦੀਪਾ ਤੋਲਾਵਾਲ, ਗੁਰਚਰਨ ਚੋਵਾਸ ਬਲਾਕ ਪ੍ਰਧਾਨ, ਜੱਗਾ ਝਾੜੋ, ਮਲਕੀਤ ਸਾਹਪੁਰ ਬਲਾਕ ਪ੍ਰਧਾਨ, ਟੋਨੀ ਸ਼ਾਹਪੁਰ ਅਤੇ ਮੇਵਾ ਸਰਪੰਚ ਤੋਲਾਵਾਲ ਵੀ ਹਾਜ਼ਰ ਸਨ।

The post ਸ਼ੇਰੋਂ ਮਾਡਲ ਟਾਊਨ ਤੋਂ ਘਾਸੀਵਾਲ ਨੂੰ ਜੋੜਨ ਵਾਲਾ ਪੁਲ ਪਹਿਲੀ ਵਾਰ ਲੋਕਾਂ ਲਈ ਬਣੇਗਾ ਹਕੀਕਤ: ਅਮਨ ਅਰੋੜਾ appeared first on TheUnmute.com - Punjabi News.

Tags:
  • aman-arora
  • breaking-news
  • news
  • sheron-model-town

IND vs AUS T20: ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲੇ ਟੀ-20 ਮੈਚ 'ਚ 2 ਵਿਕਟਾਂ ਨਾਲ ਹਰਾਇਆ

Thursday 23 November 2023 05:15 PM UTC+00 | Tags: australia breaking-news cricket ind-vs-aus ishan-kishan news suryakumar-yadav t20i-series

ਚੰਡੀਗੜ੍ਹ 23 ਨਵੰਬਰ 2023: (IND vs AUS)  ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਮੈਚਾਂ ਦੀ ਸੀਰੀਜ਼ ਅੱਜ ਤੋਂ ਸ਼ੁਰੂ ਹੋ ਗਈ ਹੈ। ਪਹਿਲੇ ਟੀ-20 ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 2 ਵਿਕਟਾਂ ਨਾਲ ਹਰਾ ਦਿੱਤਾ | ਭਾਰਤ ਦੇ ਨਵੇਂ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ 20 ਓਵਰਾਂ ‘ਚ ਤਿੰਨ ਵਿਕਟਾਂ ‘ਤੇ 208 ਦੌੜਾਂ ਬਣਾਈਆਂ। ਭਾਰਤ ਨੂੰ ਜਿੱਤ ਲਈ 209 ਦੌੜਾਂ ਦਾ ਟੀਚਾ ਮਿਲਿਆ ।

ਭਾਰਤ ਨੇ ਬੱਲੇਬਾਜ਼ੀ 209 ਦੌੜਾਂ ਦਾ ਟੀਚਾ ਹਾਸਲ ਕਰ ਲਿਆ | ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ 42 ਗੇਂਦਾ ‘ਚ 80 ਦੌੜਾਂ ਬਣਾਈਆਂ । ਈਸ਼ਾਨ ਕਿਸ਼ਨ ਨੇ ਅਰਧ ਸੈਂਕੜੇ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ 39 ਗੇਂਦਾਂ ‘ਤੇ 58 ਦੌੜਾਂ ਬਣਾਈਆਂ। ਈਸ਼ਾਨ ਨੇ ਦੋ ਚੌਕੇ ਅਤੇ ਪੰਜ ਛੱਕੇ ਜੜੇ।

The post IND vs AUS T20: ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲੇ ਟੀ-20 ਮੈਚ ‘ਚ 2 ਵਿਕਟਾਂ ਨਾਲ ਹਰਾਇਆ appeared first on TheUnmute.com - Punjabi News.

Tags:
  • australia
  • breaking-news
  • cricket
  • ind-vs-aus
  • ishan-kishan
  • news
  • suryakumar-yadav
  • t20i-series
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form