TheUnmute.com – Punjabi News: Digest for October 05, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਦੇ ਸਕਦੇ ਹਨ ਅਸਤੀਫਾ

Wednesday 04 October 2023 05:57 AM UTC+00 | Tags: advocate-general-of-punjab breaking-news vinod-ghai

ਚੰਡੀਗੜ੍ਹ, 04 ਅਕਤੂਬਰ 2023: ਪੰਜਾਬ ਦੇ ਐਡਵੋਕੇਟ ਜਨਰਲ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਮੌਜੂਦਾ ਐਡਵੋਕੇਟ ਜਨਰਲ ਵਿਨੋਦ ਘਈ (Vinod Ghai) ਆਪਣਾ ਅਸਤੀਫ਼ਾ ਦੇ ਸਕਦੇ ਹਨ, ਦੱਸਿਆ ਜਾ ਰਿਹਾ ਹੈ ਕਿ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਸਕਦੇ ਹਨ |

ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਬਣੇ ਕਰੀਬ 1 ਸਾਲ 7 ਮਹੀਨੇ ਹੋ ਚੁੱਕੇ ਹਨ ਅਤੇ ਪੰਜਾਬ ਵਿੱਚ ਤੀਜਾ ਐਡਵੋਕੇਟ ਜਨਰਲ ਲਗਾ ਸਕਦੀ ਹੈ । ਵਿਨੋਦ ਘਈ (Vinod Ghai) ਤੋਂ ਪਹਿਲਾਂ ਅਨਮੋਲ ਰਤਨ ਸਿੱਧੂ ਨੂੰ ਵੀ ਐਡਵੋਕੇਟ ਜਨਰਲ ਲਗਾਇਆ ਗਿਆ ਸੀ। ਅਨਮੋਲ ਰਤਨ ਸਿੱਧੂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਵਿਨੋਦ ਘਈ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਸੀ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਅਟਾਰਨੀ ਜਨਰਲ (ਏ.ਜੀ.) ਦੀ ਛੁੱਟੀ ਤੈਅ ਹੈ। ਡੇਢ ਸਾਲ ਵਿਚ ਪੰਜਾਬ ਵਿਚ ਤੀਜਾ ਏ.ਜੀ. ਲੱਗੇਗਾ।

The post ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਦੇ ਸਕਦੇ ਹਨ ਅਸਤੀਫਾ appeared first on TheUnmute.com - Punjabi News.

Tags:
  • advocate-general-of-punjab
  • breaking-news
  • vinod-ghai

MP ਸੰਜੇ ਸਿੰਘ ਦੇ ਘਰ 'ਤੇ ਛਾਪੇਮਾਰੀ 'ਤੇ ਭੜਕੀ ਆਪ, ਆਖਿਆ- ਅਡਾਨੀ ਮੁੱਦਾ ਚੁੱਕਣ ਕਾਰਨ ਹੋਈ ਕਾਰਵਾਈ

Wednesday 04 October 2023 06:43 AM UTC+00 | Tags: aam-aadmi-party breaking breaking-news delhi-excise-policy-case ed ed-raid enforcement-directorate latest-news mp-sanjay-singh news

ਚੰਡੀਗੜ੍ਹ, 04 ਅਕਤੂਬਰ 2023: ਆਬਕਾਰੀ ਨੀਤੀ ਮਾਮਲੇ ‘ਚ ਅੱਜ ਦਿੱਲੀ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਬੁੱਧਵਾਰ ਯਾਨੀ ਅੱਜ ਸਵੇਰੇ ਆਮ ਆਦਮੀ ਪਾਰਟੀ (AAP) ਦੇ ਸੰਸਦ ਮੈਂਬਰ ਸੰਜੇ ਸਿੰਘ (MP Sanjay Singh) ਦੇ ਘਰ ਪਹੁੰਚੀ। ਈਡੀ ਦੀ ਟੀਮ ਸਵੇਰੇ ਸੱਤ ਵਜੇ ਉਨ੍ਹਾਂ ਦੇ ਘਰ ਪਹੁੰਚੀ, ਜਿੱਥੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਜਾਂਚ ਕੀਤੀ । ਇਸ ਬਾਰੇ ‘ਆਪ’ ਸੰਸਦ ਮੈਂਬਰ ਨੇ ਖੁਦ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਸਾਲ ਮਈ ਮਹੀਨੇ ਵਿੱਚ ਵੀ ਈਡੀ ਨੇ ਸੰਜੇ ਸਿੰਘ ਦੇ ਘਰ ਛਾਪਾ ਮਾਰਿਆ ਸੀ। ਉਸ ਸਮੇਂ ਉਸ ਦੇ ਸਾਥੀਆਂ ਦੇ ਘਰਾਂ ਅਤੇ ਦਫਤਰਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਆਮ ਆਦਮੀ ਪਾਰਟੀ ਦੀ ਬੁਲਾਰਾ ਰੀਨਾ ਗੁਪਤਾ ਨੇ ਕਿਹਾ ਕਿ ਅਧਿਕਾਰੀਆਂ ਨੇ ਕਿਹਾ ਕਿ ਈਡੀ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੇ ਸਿੰਘ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ, “ਸੰਜੇ ਸਿੰਘ (MP Sanjay Singh) ਅਡਾਨੀ ਮੁੱਦੇ ‘ਤੇ ਸਵਾਲ ਉਠਾਉਂਦੇ ਰਹੇ ਹਨ ਅਤੇ ਇਸੇ ਲਈ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਕੇਂਦਰੀ ਏਜੰਸੀਆਂ ਨੂੰ ਪਹਿਲਾਂ ਵੀ ਕੁਝ ਨਹੀਂ ਮਿਲਿਆ ਅਤੇ ਅੱਜ ਵੀ ਕੁਝ ਨਹੀਂ ਮਿਲੇਗਾ। ਏਜੰਸੀਆਂ ਨੇ ਪਹਿਲਾਂ ਕੱਲ੍ਹ ਕੁਝ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਸੰਜੇ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ।

ਇਸ ਦੌਰਾਨ ਸੰਜੇ ਸਿੰਘ ਦੇ ਪਿਤਾ ਦਿਨੇਸ਼ ਸਿੰਘ ਨੇ ਕਿਹਾ ਕਿ ਉਹ ਈਡੀ ਨੂੰ ਸਹਿਯੋਗ ਕਰ ਰਹੇ ਹਨ। ਦਿਨੇਸ਼ ਸਿੰਘ ਨੇ ਕਿਹਾ, “ਈਡੀ ਆਪਣਾ ਕੰਮ ਕਰ ਰਹੀ ਹੈ। ਮੈਨੂੰ ਸਹੀ ਸਮਾਂ ਨਹੀਂ ਪਤਾ, ਪਰ ਉਹ ਸਵੇਰੇ 7.30 ਵਜੇ ਤੋਂ ਛਾਪੇਮਾਰੀ ਕਰਨ ਲਈ ਆਏ ਸਨ। ਮੈਂ ਈਡੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੇਰ ਰਾਤ ਤੱਕ ਛਾਪੇਮਾਰੀ ਕਰ ਸਕਦੇ ਹਨ, ਅਸੀਂ ਇਹ ਨਹੀਂ ਚਾਹੁੰਦੇ “ਉਹ ਬਾਰ ਬਾਰ ਆਉਣ।”

The post MP ਸੰਜੇ ਸਿੰਘ ਦੇ ਘਰ ‘ਤੇ ਛਾਪੇਮਾਰੀ ‘ਤੇ ਭੜਕੀ ਆਪ, ਆਖਿਆ- ਅਡਾਨੀ ਮੁੱਦਾ ਚੁੱਕਣ ਕਾਰਨ ਹੋਈ ਕਾਰਵਾਈ appeared first on TheUnmute.com - Punjabi News.

Tags:
  • aam-aadmi-party
  • breaking
  • breaking-news
  • delhi-excise-policy-case
  • ed
  • ed-raid
  • enforcement-directorate
  • latest-news
  • mp-sanjay-singh
  • news

35 ਦਿਨਾਂ 'ਚ ਮਿਲਿਆ ਰੋਹਿਤ ਕੁਮਾਰ ਨੂੰ ਕੈਨੇਡਾ ਦਾ ਸਪਾਊਸ ਵੀਜ਼ਾ

Wednesday 04 October 2023 06:52 AM UTC+00 | Tags: breaking-news canada canada-news canadian-spouse-visa kaur-immigration kaur-immigration-moga kaur-immigration-news latest-news news punjab spouse-visa

ਮੋਗਾ, 04 ਅਕਤੂਬਰ 2023: ਰੋਹਿਤ ਕੁਮਾਰ ਵੱਡਾ ਘਰ, ਜ਼ਿਲ੍ਹਾ ਮੋਗਾ ਨੂੰ ਸਪਾਊਸ ਵੀਜ਼ਾ (Spouse Visa) ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ 35 ਦਿਨਾਂ 'ਚ ਮਿਲ ਗਿਆ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਰੋਹਿਤ ਕੁਮਾਰ ਤੇ ਉਸਦੇ ਪਿਤਾ ਪ੍ਰੇਮ ਕੁਮਾਰ ਕੌਰ ਇੰਮੀਗ੍ਰੇਸ਼ਨ ਰਜਿੰਦਰ ਕੁਮਾਰ ਦੇ ਕਹਿਣ ਤੇ ਆਏ ਸਨ ਜੋ ਕੇ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਸਨ ।

ਰੋਹਿਤ ਕੁਮਾਰ ਦੀ ਪਤਨੀ ਦਾ ਵੀਜ਼ਾ (Spouse Visa) ਵੀ ਕੌਰ ਇੰਮੀਗ੍ਰੇਸ਼ਨ ਨੇ ਲਗਵਾ ਕੇ ਦਿੱਤਾ ਸੀ ਜੋ ਕਿ ਹੁਣ ਵੈਨਕੂਵਰ ਵਿੱਚ ਆਪਣੀ ਪੜ੍ਹਾਈ ਕਰ ਰਹੀ ਹੈ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਰੋਹਿਤ ਕੁਮਾਰ ਦੀ ਫਾਈਲ ਰੀਝ ਨਾਲ ਤਿਆਰ ਕਰਕੇ ਪੰਜ ਜੁਲਾਈ 2023 ਨੂੰ ਅਪਲਾਈ ਕੀਤੀ ਤੇ ਨੌਂ ਅਗਸਤ 2023 ਨੂੰ ਵੀਜ਼ਾ ਆ ਗਿਆ।

ਇਸ ਮੌਕੇ ਰੋਹਿਤ ਕੁਮਾਰ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ । ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084

The post 35 ਦਿਨਾਂ 'ਚ ਮਿਲਿਆ ਰੋਹਿਤ ਕੁਮਾਰ ਨੂੰ ਕੈਨੇਡਾ ਦਾ ਸਪਾਊਸ ਵੀਜ਼ਾ appeared first on TheUnmute.com - Punjabi News.

Tags:
  • breaking-news
  • canada
  • canada-news
  • canadian-spouse-visa
  • kaur-immigration
  • kaur-immigration-moga
  • kaur-immigration-news
  • latest-news
  • news
  • punjab
  • spouse-visa

ਕਾਰਗਿਲ 'ਚ ਦੇਸ਼ ਦੀ ਰਾਖੀ ਕਰਦਿਆਂ ਪਿੰਡ ਛਾਜਲੀ ਦਾ ਫੌਜੀ ਜਵਾਨ ਪਰਮਿੰਦਰ ਸਿੰਘ ਹੋਇਆ ਸ਼ਹੀਦ

Wednesday 04 October 2023 07:09 AM UTC+00 | Tags: breaking-news chhajali-village indian-army kargil kargil-war latest-news news punjab-news sangrur

ਚੰਡੀਗੜ੍ਹ, 04 ਅਕਤੂਬਰ 2023: ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਪਿੰਡ ਛਾਜਲੀ ਦਾ ਫੌਜੀ ਜਵਾਨ ਪਰਮਿੰਦਰ ਸਿੰਘ ਕਾਰਗਿਲ ‘ਚ ਦੇਸ਼ ਦੇ ਸੇਵਾਂ ਕਰਦਾ ਸ਼ਹੀਦ ਹੋ ਗਿਆ | ਪਰਮਿੰਦਰ ਸਿੰਘ (25) ਪੰਜਾਬ ਸਿੱਖ ਰੈਜੀਮੈਂਟ ਯੂਨਿਟ 31 ਵਿਚ ਸੀ ਅਤੇ ਉਸਦਾ ਵਿਆਹ ਇੱਕ ਸਾਲ ਪਹਿਲਾਂ 2 ਅਕਤੂਬਰ ਨੂੰ ਹੋਇਆ ਸੀ। ਬੀਤੀ ਦਿਨੀਂ 3 ਅਕਤੂਬਰ ਨੂੰ ਪਰਮਿੰਦਰ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਦਾ ਭਰਾ ਵੀ ਫੌਜ ਵਿੱਚ ਸੇਵਾਵਾਂ ਨਿਭਾ ਰਿਹਾ ਹੈ ‌ਅਤੇ ਪਿਤਾ ਸੇਵਾ ਮੁਕਤ ਫੌਜੀ ਹੈ। ਪਰਮਿੰਦਰ ਸਿੰਘ 7 ਸਾਲ ਤੋਂ ਆਪਣੀਆਂ ਸੇਵਾਵਾਂ ਫੌਜ ਨੂੰ ਦੇ ਰਿਹਾ ਸੀ। ਪਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਕੱਲ੍ਹ 5 ਅਕਤੂਬਰ ਨੂੰ ਪਿੰਡ ਛਾਜਲੀ ਪਹੁੰਚਣ ਦੀ ਉਮੀਦ ਹੈ ।

The post ਕਾਰਗਿਲ ‘ਚ ਦੇਸ਼ ਦੀ ਰਾਖੀ ਕਰਦਿਆਂ ਪਿੰਡ ਛਾਜਲੀ ਦਾ ਫੌਜੀ ਜਵਾਨ ਪਰਮਿੰਦਰ ਸਿੰਘ ਹੋਇਆ ਸ਼ਹੀਦ appeared first on TheUnmute.com - Punjabi News.

Tags:
  • breaking-news
  • chhajali-village
  • indian-army
  • kargil
  • kargil-war
  • latest-news
  • news
  • punjab-news
  • sangrur

ODI WC 2023: ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਅਭਿਆਸ ਮੈਚ 'ਚ ਸ਼੍ਰੀਲੰਕਾ ਨੂੰ ਹਰਾਇਆ

Wednesday 04 October 2023 07:22 AM UTC+00 | Tags: afghanistan breaking-news cricket cricket-news icc-world-cup-2023 news odi-wc-2023 practice-match sports-news sri-lanka world-cup-2023

ਚੰਡੀਗੜ੍ਹ, 04 ਅਕਤੂਬਰ 2023: ਏਸ਼ੀਆ ਦੀ ਤੀਜੀ ਸਭ ਤੋਂ ਮਜ਼ਬੂਤ ​​ਟੀਮ ਮੰਨੀ ਜਾਣ ਵਾਲੀ ਸ਼੍ਰੀਲੰਕਾ ਨੂੰ ਅਭਿਆਸ ਮੈਚ ‘ਚ ਅਫਗਾਨਿਸਤਾਨ (Afghanistan)ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਫਗਾਨਿਸਤਾਨ ਨੇ ਸਾਰੀਆਂ ਵੱਡੀਆਂ ਟੀਮਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਈ ਵੀ ਇਸ ਨੂੰ ਹਲਕੇ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰੇ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਨੇ 46.2 ਓਵਰਾਂ ‘ਚ ਸਾਰੀਆਂ 10 ਵਿਕਟਾਂ ਗੁਆ ਕੇ 294 ਦੌੜਾਂ ਬਣਾਈਆਂ। ਕੁਸਲ ਮੈਂਡਿਸ ਨੇ 87 ਗੇਂਦਾਂ ਵਿੱਚ 158 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ। ਸ਼੍ਰੀਲੰਕਾ ਦੀ ਟੀਮ ਪਥੁਮ ਨਿਸੰਕਾ ਦੀਆਂ 30 ਦੌੜਾਂ, ਸਮਰਾਵਿਕਰਮਾ ਦੀਆਂ 39 ਦੌੜਾਂ ਅਤੇ ਧਨੰਜੇ ਡੀ ਸਿਲਵਾ ਦੀਆਂ 22 ਦੌੜਾਂ ਦੀ ਮੱਦਦ ਨਾਲ 294 ਦੌੜਾਂ ਤੱਕ ਪਹੁੰਚੀ ਪਰ ਪੂਰੇ 50 ਓਵਰ ਨਹੀਂ ਖੇਡ ਸਕੀ | ਅਫਗਾਨਿਸਤਾਨ (Afghanistan) ਦੇ ਮੁਹੰਮਦ ਨਬੀ ਨੇ ਚਾਰ ਵਿਕਟਾਂ ਲਈਆਂ। ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਅਫਗਾਨਿਸਤਾਨ ਨੂੰ 257 ਦੌੜਾਂ ਦਾ ਟੀਚਾ ਮਿਲਿਆ ਸੀ।

ਰਹਿਮਾਨੁੱਲਾ ਗੁਰਬਾਜ਼ ਅਤੇ ਰਹਿਮਤ ਸ਼ਾਹ ਨੇ 215 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਅਫਗਾਨਿਸਤਾਨ ਨੇ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ। ਗੁਰਬਾਜ਼ ਨੇ 92 ਗੇਂਦਾਂ ਵਿੱਚ 119 ਦੌੜਾਂ ਬਣਾਈਆਂ। ਰਹਿਮਤ ਸ਼ਾਹ ਨੇ 82 ਗੇਂਦਾਂ ਵਿੱਚ 93 ਦੌੜਾਂ ਦਾ ਯੋਗਦਾਨ ਪਾਇਆ। ਹੁਣ ਮੇਜ਼ਬਾਨ ਭਾਰਤ ਸਮੇਤ ਇੰਗਲੈਂਡ ਅਤੇ ਆਸਟ੍ਰੇਲੀਆ ਵਰਗੀਆਂ ਟੀਮਾਂ ਨੂੰ ਅਫਗਾਨਿਸਤਾਨ ਤੋਂ ਸੂਚੇਤ ਰਹਿਣਾ ਹੋਵੇਗਾ। ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਰਗੀਆਂ ਟੀਮਾਂ ਜੋ ਕਿ ਦੂਜੀਆਂ ਟੀਮਾਂ ਨਾਲੋਂ ਵੱਡੀਆਂ ਹਨ, ਉਨ੍ਹਾਂ ਨੂੰ ਵੀ ਸਾਵਧਾਨ ਰਹਿਣਾ ਹੋਵੇਗਾ।

ਵਨਡੇ ਵਿਸ਼ਵ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਸਾਰੀਆਂ ਟੀਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 10 ਟੀਮਾਂ ਕ੍ਰਿਕਟ ਦੇ ਮਹਾਕੁੰਭ ਵਿੱਚ ਆਪਣੀ ਤਾਕਤ ਪਰਖਣ ਲਈ ਤਿਆਰ ਹਨ। ਵਿਸ਼ਵ ਕੱਪ ਭਾਰਤ ਵਿੱਚ ਹੋ ਰਿਹਾ ਹੈ ਅਤੇ ਸਾਰੀਆਂ ਟੀਮਾਂ ਨੂੰ ਟੂਰਨਾਮੈਂਟ ਤੋਂ ਪਹਿਲਾਂ ਦੋ ਅਭਿਆਸ ਮੈਚ ਖੇਡਣ ਦਾ ਮੌਕਾ ਦਿੱਤਾ ਗਿਆ ਸੀ। ਤਾਂ ਜੋ ਸਾਰੀਆਂ ਟੀਮਾਂ ਭਾਰਤੀ ਪਿੱਚਾਂ ਅਤੇ ਹਲਾਤਾਂ ਦੇ ਅਨੁਕੂਲ ਬਣ ਸਕਣ ਅਤੇ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਸਕਣ।

The post ODI WC 2023: ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਅਭਿਆਸ ਮੈਚ ‘ਚ ਸ਼੍ਰੀਲੰਕਾ ਨੂੰ ਹਰਾਇਆ appeared first on TheUnmute.com - Punjabi News.

Tags:
  • afghanistan
  • breaking-news
  • cricket
  • cricket-news
  • icc-world-cup-2023
  • news
  • odi-wc-2023
  • practice-match
  • sports-news
  • sri-lanka
  • world-cup-2023

ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਦਿੱਤੇ ਵਿਸ਼ੇਸ਼ ਅਧਿਕਾਰਾਂ 'ਤੇ ਵਿਚਾਰ ਕਰੇਗੀ ਸੁਪਰੀਮ ਕੋਰਟ

Wednesday 04 October 2023 07:32 AM UTC+00 | Tags: breaking breaking-news india-breaking mla-special-rights mps-and-mlas mp-special-rights nes news parliament-of-india supreme-court

ਚੰਡੀਗੜ੍ਹ, 04 ਅਕਤੂਬਰ 2023: ਸੁਪਰੀਮ ਕੋਰਟ (Supreme Court) ਦੇ ਸੱਤ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਟਿੱਪਣੀ ਵਿੱਚ ਕਿਹਾ ਹੈ ਕਿ ਉਹ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਦਿੱਤੇ ਗਏ ਵਿਸ਼ੇਸ਼ ਅਧਿਕਾਰਾਂ ‘ਤੇ ਵਿਚਾਰ ਕਰੇਗੀ । ਸੁਪਰੀਮ ਕੋਰਟ ਨੇ ਕਿਹਾ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਮੁਕੱਦਮੇ ਤੋਂ ਛੋਟ ਦੇਣ ਵਾਲੇ 1998 ਦੇ ਹੁਕਮ ਦੀ ਸਮੀਖਿਆ ਕੀਤੀ ਜਾਵੇਗੀ।

ਜਿਕਰਯੋਗ ਹੈ ਕਿ ਸੁਪਰੀਮ ਕੋਰਟ (Supreme Court) ਦੇ 1998 ਦੇ ਫੈਸਲੇ ਦੇ ਤਹਿਤ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਭਾਸ਼ਣ ਦੇਣ ਜਾਂ ਵੋਟਿੰਗ ਲਈ ਰਿਸ਼ਵਤ ਲੈਣ ਵਰਗੇ ਮਾਮਲਿਆਂ ਵਿੱਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ‘ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਹੈ। ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਇਸ ਕੇਸ ਵਿੱਚ ਅਪਰਾਧਿਕਤਾ ਸ਼ਾਮਲ ਹੈ ਤਾਂ ਸੰਸਦ ਮੈਂਬਰਾਂ ਨੂੰ ਦਿੱਤੀ ਗਈ ਇਸ ਛੋਟ ‘ਤੇ ਵਿਚਾਰ ਕੀਤਾ ਜਾਵੇਗਾ।

The post ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਦਿੱਤੇ ਵਿਸ਼ੇਸ਼ ਅਧਿਕਾਰਾਂ ‘ਤੇ ਵਿਚਾਰ ਕਰੇਗੀ ਸੁਪਰੀਮ ਕੋਰਟ appeared first on TheUnmute.com - Punjabi News.

Tags:
  • breaking
  • breaking-news
  • india-breaking
  • mla-special-rights
  • mps-and-mlas
  • mp-special-rights
  • nes
  • news
  • parliament-of-india
  • supreme-court

ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਹਾਈਕੋਰਟ ਨੇ ਭਰਤ ਇੰਦਰ ਚਾਹਲ ਨੂੰ ਦਿੱਤੀ ਅਗਾਊਂ ਜ਼ਮਾਨਤ

Wednesday 04 October 2023 07:48 AM UTC+00 | Tags: assets-beyond-income-case bharat-inder-singh-chahal breaking-news crime high-court latest-news news punjab punjab-and-haryana-high-court punjab-breaking-news punjab-vigilance

ਚੰਡੀਗੜ੍ਹ, 04 ਅਕਤੂਬਰ 2023: ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ (Bharat Inder Chahal) ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਭਰਤ ਇੰਦਰ ਸਿੰਘ ਚਾਹਲ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ | ਵਿਜੀਲੈਂਸ ਵੱਲੋਂ ਭਰਤ ਇੰਦਰ ਚਾਹਲ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਵਿਜੀਲੈਂਸ ਦੀ ਟੀਮ ਵੱਲੋਂ ਪਿਛਲੇ ਕਈ ਦਿਨਾਂ ਤੋਂ ਭਰਤ ਇੰਦਰ ਸਿੰਘ ਚਾਹਲ ਦੇ ਘਰ ਅਤੇ ਉਸ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ।

ਅਦਾਲਤ ਨੇ ਸੁਣਵਾਈ ਦੌਰਾਨ ਭਰਤ ਇੰਦਰ ਚਾਹਲ (Bharat Inder Chahal) ਨੂੰ ਜਾਂਚ ਵਿਚ ਸਹਿਯੋਗ ਦੇਣ ਦੇ ਹੁਕਮ ਦਿੱਤੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੂੰ 12 ਅਕਤੂਬਰ ਤਕ ਜਾਇਦਾਦ ਸਬੰਧੀ ਵੇਰਵੇ ਸੌਂਪਣ ਲਈ ਕਿਹਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ਦਰਅਸਲ ਚਾਹਲ ਨੇ ਇਸੇ ਮਾਮਲੇ ਵਿਚ ਹੇਠਲੀ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ ਜੋ ਕਿ ਰੱਦ ਹੋ ਗਈ ਸੀ |

ਬੀਤੇ ਦਿਨ ਹਾਈਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤ ਇੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ।ਮਿਲੀ ਜਾਣਕਾਰੀ ਭਰਤ ਇੰਦਰ ਚਾਹਲ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਰੰਜਿਸ਼ ਦੇ ਚੱਲਦਿਆਂ ਪਿਛਲੀ ਸਰਕਾਰ ਦੇ ਲੀਡਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।

ਵਿਜੀਲੈਂਸ ਨੇ ਕਾਰਵਾਈ ਕਰਦੇ ਹੋਏ ਭਰਤ ਇੰਦਰ ਸਿੰਘ ਚਾਹਲ ਖਿਲਾਫ਼ ਕਾਰਵਾਈ ਕਰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਨੇ ਆਪਣੀ ਜਾਂਚ ਵਿੱਚ ਦੱਸਿਆ ਕਿ ਭਰਤ ਇੰਦਰ ਸਿੰਘ ਚਾਹਲ ਨੇ ਆਮਦਨ ਤੋਂ 305 ਫੀਸਦ ਵੱਧ ਜਾਇਦਾਦ ਬਣਾਈ ਹੈ।

 

The post ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਹਾਈਕੋਰਟ ਨੇ ਭਰਤ ਇੰਦਰ ਚਾਹਲ ਨੂੰ ਦਿੱਤੀ ਅਗਾਊਂ ਜ਼ਮਾਨਤ appeared first on TheUnmute.com - Punjabi News.

Tags:
  • assets-beyond-income-case
  • bharat-inder-singh-chahal
  • breaking-news
  • crime
  • high-court
  • latest-news
  • news
  • punjab
  • punjab-and-haryana-high-court
  • punjab-breaking-news
  • punjab-vigilance

ਚੰਡੀਗੜ੍ਹ, 04 ਅਕਤੂਬਰ 2023: ਏਸ਼ੀਆਈ ਖੇਡਾਂ ‘ਚ ਪੁਰਸ਼ ਹਾਕੀ (Indian hockey team) ਦੇ ਸੈਮੀਫਾਈਨਲ ‘ਚ ਭਾਰਤ ਥੋੜ੍ਹੀ ਦੇਰ ਬਾਅਦ ਹੀ ਦੱਖਣੀ ਕੋਰੀਆ ਨਾਲ ਭਿੜੇਗਾ। ਭਾਰਤੀ ਟੀਮ ਦੀ ਨਜ਼ਰ 2014 ਤੋਂ ਬਾਅਦ ਫਾਈਨਲ ‘ਚ ਪਹੁੰਚਣ ‘ਤੇ ਹੈ। ਭਾਰਤ 2018 ਵਿੱਚ ਸੈਮੀਫਾਈਨਲ ਵਿੱਚ ਹਾਰ ਗਿਆ ਸੀ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਸੀ । ਜੇਕਰ ਟੀਮ ਅੱਜ ਦੱਖਣੀ ਕੋਰੀਆ ਨੂੰ ਹਰਾਉਣ ‘ਚ ਸਫਲ ਰਹਿੰਦੀ ਹੈ ਤਾਂ 6 ਅਕਤੂਬਰ ਨੂੰ ਫਾਈਨਲ ‘ਚ ਭਾਰਤ ਦਾ ਸਾਹਮਣਾ ਚੀਨ ਜਾਂ ਜਾਪਾਨ ਨਾਲ ਹੋ ਸਕਦਾ ਹੈ।ਭਾਰਤੀ ਟੀਮ ਏਸ਼ੀਆਈ ਖੇਡਾਂ ਦੇ ਮੌਜੂਦਾ ਸੈਸ਼ਨ ‘ਚ ਸ਼ਾਨਦਾਰ ਫਾਰਮ ‘ਚ ਹੈ। ਭਾਰਤ ਨੇ ਗਰੁੱਪ ਗੇੜ ਵਿੱਚ ਆਪਣੇ ਸਾਰੇ ਪੰਜ ਮੈਚ ਜਿੱਤੇ ਹਨ। ਭਰਤੀ ਟੀਮ ਨੇ ਗਰੁੱਪ ਦੌਰ ‘ਚ 58 ਗੋਲ ਕੀਤੇ ਸਨ।

The post Asian Games: ਭਾਰਤੀ ਹਾਕੀ ਟੀਮ ਦੀਆਂ ਨਜ਼ਰਾਂ ਫਾਈਨਲ ‘ਚ ਪਹੁੰਚਣ ‘ਤੇ, ਕੁਝ ਸਮੇਂ ‘ਚ ਦੱਖਣੀ ਕੋਰੀਆ ਨਾਲ ਹੋਵੇਗਾ ਮੈਚ appeared first on TheUnmute.com - Punjabi News.

Tags:
  • asian-games
  • breaking-news
  • hockey-news
  • indian-hockey
  • indian-hockey-team
  • news
  • sports-news

ਲੁਧਿਆਣਾ 'ਚ ਤੇਜ਼ ਰਫ਼ਤਾਰ ਕਾਰ ਨੇ ਦੋ ਬੱਚਿਆਂ ਸਮੇਤ ਇੱਕ ਬਜ਼ੁਰਗ ਨੂੰ ਦਰੜਿਆ, ਬਜ਼ੁਰਗ ਦੀ ਹੋਈ ਮੌਤ

Wednesday 04 October 2023 08:10 AM UTC+00 | Tags: breaking-news crime hit-and-run hit-and-run-case latest-news ludhiana ludhiana-accident murder news punjab-news road-accident

ਚੰਡੀਗੜ੍ਹ, 04 ਅਕਤੂਬਰ 2023: ਲੁਧਿਆਣਾ (Ludhiana) ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਬਜ਼ੁਰਗ ਵਿਅਕਤੀ ਅਤੇ ਦੋ ਬੱਚਿਆਂ ਨੂੰ ਦਰੜ ਦਿੱਤਾ। ਸਥਾਨਕ ਲੋਕਾਂ ਨੇ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ। ਦੋਵੇਂ ਜ਼ਖਮੀ ਬੱਚਿਆਂ ਦਾ ਡੀਐਮਸੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਘਟਨਾ ਦੇ ਤੁਰੰਤ ਬਾਅਦ ਮ੍ਰਿਤਕ ਦੇ ਪੁੱਤਰ ਅਮਰਜੋਤ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਹ ਹਾਦਸਾ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਿਆ ਹੈ। ਅਮਰਜੋਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪਿਤਾ, ਪਤਨੀ ਅਤੇ ਬੱਚਿਆਂ ਸਮੇਤ ਗੁਰੂ ਨਾਨਕ ਖਾਲਸਾ ਕਾਲਜ ਮਾਡਲ ਟਾਊਨ ਦੇ ਰਹਿਣ ਵਾਲੇ ਆਪਣੇ ਦੋਸਤ ਗੁਰਵਿੰਦਰ ਸਿੰਘ ਨੂੰ ਮਿਲਣ ਗਿਆ ਸੀ।

ਉਹ ਰਾਤ ਕਰੀਬ 9 ਵਜੇ ਖਾਣਾ ਖਾ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਉਸ ਦੇ ਬੱਚੇ ਆਪਣੇ ਪਿਤਾ ਤਰਸੇਮ ਸਿੰਘ ਨਾਲ ਸੜਕ ਪਾਰ ਕਰ ਰਹੇ ਸਨ। ਇਸ ਦੌਰਾਨ ਤੇਜ਼ ਰਫਤਾਰ ਕਾਰ ਚਾਲਕ ਨੇ ਉਸ ਦੇ ਪਿਤਾ ਨੂੰ ਉਸ ਦੀਆਂ ਅੱਖਾਂ ਸਾਹਮਣੇ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਉਥੋਂ ਫਰਾਰ ਹੋ ਗਿਆ।

ਥਾਣਾ ਮਾਡਲ ਟਾਊਨ (Ludhiana)  ਦੇ ਜਾਂਚ ਅਧਿਕਾਰੀ ਸੀਤਾ ਰਾਮ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸੀਸੀਟੀਵੀ ਦੇ ਆਧਾਰ ‘ਤੇ ਵਾਹਨ ਨੂੰ ਟਰੇਸ ਕੀਤਾ ਜਾ ਰਿਹਾ ਹੈ। ਫਿਲਹਾਲ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304-ਏ, 279, 337 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

The post ਲੁਧਿਆਣਾ ‘ਚ ਤੇਜ਼ ਰਫ਼ਤਾਰ ਕਾਰ ਨੇ ਦੋ ਬੱਚਿਆਂ ਸਮੇਤ ਇੱਕ ਬਜ਼ੁਰਗ ਨੂੰ ਦਰੜਿਆ, ਬਜ਼ੁਰਗ ਦੀ ਹੋਈ ਮੌਤ appeared first on TheUnmute.com - Punjabi News.

Tags:
  • breaking-news
  • crime
  • hit-and-run
  • hit-and-run-case
  • latest-news
  • ludhiana
  • ludhiana-accident
  • murder
  • news
  • punjab-news
  • road-accident

ਚੰਡੀਗੜ੍ਹ, 04 ਅਕਤੂਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ (SGPC elections) ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਟਵੀਟ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ | ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਜਰਨਲ ਚੋਣਾਂ ਲਈ ਵੋਟਾਂ ਬਣਾਉਣੀਆਂ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਸਬੰਧੀ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਕਾਫੀ ਸਮਾਂ ਪਹਿਲਾਂ ਸਬੰਧਤ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਪ੍ਰਸ਼ਾਸਕ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਨੂੰ ਹਰ ਕੰਮ ਨੂੰ ਆਪਣੇ ਖਾਤੇ ਪਾਉਣ ਦੇ ਐਲਾਨ ਦੀ ਥਾਂ ਗੁਰਦੁਆਰਾ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਪ੍ਰਸ਼ਾਸਨ ਨੂੰ ਪਾਲਣ ਕਰਨ ਦਿਓ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦਾ ਮੁੱਖ ਸੇਵਾਦਾਰ ਹੁੰਦਿਆਂ ਚੋਣਾਂ ਦਾ ਸਵਾਗਤ ਕੀਤਾ ਹੈ |

 

The post SGPC ਚੋਣਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਆਪਣੀ ਪ੍ਰਤੀਕਿਰਿਆ appeared first on TheUnmute.com - Punjabi News.

Tags:
  • breaking-news
  • harjinder-singh-dhami
  • sgpc
  • sgpc-elections

ਚੰਡੀਗੜ੍ਹ, 04 ਅਕਤੂਬਰ 2023: ਸੁਪਰੀਮ ਕੋਰਟ ਨੇ ਹਰਿਆਣਾ ਅਤੇ ਪੰਜਾਬ ਦਰਮਿਆਨ ਸਤਲੁਜ ਯਮੁਨਾ ਲਿੰਕ (SYL) ਨਹਿਰ ਵਿਵਾਦ ‘ਤੇ ਪੰਜਾਬ ਸਰਕਾਰ ਨੂੰ ਫੁਟਕਾਰ ਲਗਾਈ ਹੈ। ਬੁੱਧਵਾਰ ਨੂੰ ਹੋਈ ਸੁਣਵਾਈ ‘ਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਇਸ ਮੁੱਦੇ ‘ਤੇ ਰਾਜਨੀਤੀ ਨਾ ਕਰੇ। ਪੰਜਾਬ ਸਰਕਾਰ ਕਾਨੂੰਨ ਤੋਂ ਉਪਰ ਨਹੀਂ ਹੈ। ਸੁਪਰੀਮ ਕੋਰਟ ਨੂੰ ਸਖ਼ਤ ਹੁਕਮ ਦੇਣ ਲਈ ਮਜ਼ਬੂਰ ਨਾ ਕੀਤਾ ਜਾਵੇ ।

ਪੰਜਾਬ ਸਰਕਾਰ ਦੇ ਰਵੱਈਏ ਤੋਂ ਸੁਪਰੀਮ ਕੋਰਟ ਕਾਫੀ ਨਾਰਾਜ਼ ਨਜ਼ਰ ਆ ਰਹੀ ਸੀ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਅੱਗੇ ਵਧਣ ਦਾ ਹੁਕਮ ਦਿੱਤਾ ਹੈ। ਜੇਕਰ ਸੁਪਰੀਮ ਕੋਰਟ ਕਿਸੇ ਹੱਲ ਵੱਲ ਵਧ ਰਹੀ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਸਕਾਰਤਮਕ ਰਵੱਈਆ ਦਿਖਾਉਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਹੋਏ ਘਟਨਾਕ੍ਰਮ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਜਨਵਰੀ 2024 ਵਿੱਚ ਹੋਵੇਗੀ।

ਹਰਿਆਣਾ ਸਰਕਾਰ ਨੇ ਸੁਣਵਾਈ ਦੌਰਾਨ ਕਿਹਾ ਕਿ ਇਹ ਵਿਵਾਦ ਦੋ ਦਹਾਕਿਆਂ ਤੋਂ ਚੱਲ ਰਿਹਾ ਹੈ। ਪੰਜਾਬ ਸਰਕਾਰ ਇਸ ਸਮੱਸਿਆ ਦਾ ਹੱਲ ਨਹੀਂ ਚਾਹੁੰਦੀ। ਪਿਛਲੀਆਂ 2 ਮੀਟਿੰਗਾਂ ਵਿੱਚ ਕੋਈ ਹੱਲ ਨਹੀਂ ਨਿਕਲਿਆ। ਸੁਪਰੀਮ ਕੋਰਟ ਨੇ ਕੇਂਦਰ ਨੂੰ ਪੰਜਾਬ ਵਾਲੇ ਪਾਸੇ ਐਸਵਾਈਐਲ (SYL) ਨਹਿਰ ਦੀ ਮੌਜੂਦਾ ਸਥਿਤੀ ਦਾ ਸਰਵੇਖਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ।

ਜਿਸ ਵਿੱਚ ਇਹ ਦੇਖਿਆ ਜਾਣਾ ਹੈ ਕਿ ਇੱਥੇ ਕਿੰਨੀ ਜ਼ਮੀਨ ਹੈ ਅਤੇ ਕਿੰਨੀ ਨਹਿਰ ਬਣੀ ਹੈ। ਇਸ ਵਿੱਚ ਪੰਜਾਬ ਸਰਕਾਰ ਨੂੰ ਸਹਿਯੋਗ ਦੇਣਾ ਹੋਵੇਗਾ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਸਰਵੇਖਣ ਲਈ ਕੇਂਦਰ ਤੋਂ ਆਉਣ ਵਾਲੇ ਅਧਿਕਾਰੀਆਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਰਾਜਸਥਾਨ ਸਰਕਾਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਰਵੱਈਆ ਇਸ ਦਿਸ਼ਾ ਵਿੱਚ ਅੱਗੇ ਵਧਦਾ ਨਜ਼ਰ ਨਹੀਂ ਆ ਰਿਹਾ।

The post ਸੁਪਰੀਮ ਕੋਰਟ ਨੇ SYL ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਲਗਾਈ ਫੁਟਕਾਰ, ਸਰਵੇਖਣ ਦੇ ਦਿੱਤੇ ਨਿਰਦੇਸ਼ appeared first on TheUnmute.com - Punjabi News.

Tags:
  • breaking-news
  • syl

AGTF ਨੇ ਬੰਬੀਹਾ ਗਿਰੋਹ ਦੇ ਦੋ ਸਹਿਯੋਗੀਆਂ ਨੂੰ 4 ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ

Wednesday 04 October 2023 09:45 AM UTC+00 | Tags: agtf agtf-punjab-police bambiha-gang breaking-news crime gangster-arrest news punjab

ਚੰਡੀਗੜ੍ਹ, 04 ਅਕਤੂਬਰ 2023: ਏਜੀਟੀਐਫ (AGTF)-ਪੰਜਾਬ ਨੇ ਐੱਸ.ਏ.ਐੱਸ. ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬੰਬੀਹਾ ਗਿਰੋਹ ਦੇ ਦੋ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਟਵਿਟਰ ‘ਤੇ ਇਹ ਜਾਣਕਾਰੀ ਦਿੱਤੀ ਹੈ। ਫੜੇ ਗਏ ਦੇ ਵਿਅਕਤੀਆਂ ਦੇ ਨਾਂ ਅਵਤਾਰ ਸਿੰਘ ਉਰਫ ਗੋਰਾ ਅਤੇ ਅਜੇ ਕੁਮਾਰ ਉਰਫ ਪ੍ਰੀਤ ਸ਼ਰਮਾ ਹਨ। ਪੁਲਿਸ ਮੁਤਾਬਕ ਅਵਤਾਰ ਉਰਫ ਗੋਰਾ ਬਦਮਾਸ਼ ਗੁਰਬਖਸ਼ ਸੇਵੇਵਾਲ ਦਾ ਕਰੀਬੀ ਸਾਥੀ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 4 ਪਿਸਤੌਲ ਅਤੇ 16 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਪੰਜਾਬ ਪੁਲਿਸ ਮੁਤਾਬਕ ਅਵਤਾਰ ਇੱਕ ਸਨਸਨੀਖੇਜ਼ ਦੋਹਰੇ ਕਤਲ ਕਾਂਡ ਦਾ ਮੁਲਜ਼ਮ ਹੈ ਅਤੇ ਉਦੋਂ ਤੋਂ ਹੀ ਫਰਾਰ ਸੀ। ਉਸ ਨੂੰ ਮਾਣਯੋਗ ਅਦਾਲਤਾਂ ਵੱਲੋਂ 2 ਅਪਰਾਧਿਕ ਮਾਮਲਿਆਂ ਵਿੱਚ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਦੋਵੇਂ ਮੁਲਜ਼ਮ ਬੰਬੀਹਾ ਗੈਂਗ ਦੇ ਮੈਂਬਰਾਂ ਨੂੰ ਲੌਜਿਸਟਿਕਸ ਸਪੋਰਟ, ਲੁਕਣ ਦੇ ਟਿਕਾਣੇ ਅਤੇ ਹਥਿਆਰ ਮੁਹੱਈਆ ਕਰਵਾਉਣ ਵਿਚ ਸ਼ਾਮਲ ਸਨ ਅਤੇ ਸੂਬੇ ਵਿਚ ਵੱਡੀ ਵਾਰਦਾਤਾਂ ਕਰਨ ਦੀ ਯੋਜਨਾ ਬਣਾ ਰਹੇ ਸਨ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ।

The post AGTF ਨੇ ਬੰਬੀਹਾ ਗਿਰੋਹ ਦੇ ਦੋ ਸਹਿਯੋਗੀਆਂ ਨੂੰ 4 ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ appeared first on TheUnmute.com - Punjabi News.

Tags:
  • agtf
  • agtf-punjab-police
  • bambiha-gang
  • breaking-news
  • crime
  • gangster-arrest
  • news
  • punjab

SYL: ਪੰਜਾਬ ਦੇ ਲੋਕਾਂ ਦੇ ਹੱਕ ਮਾਰ ਕੇ ਕਿਸੇ ਨੂੰ ਵੀ ਪਾਣੀ ਨਹੀਂ ਦੇ ਸਕਦੇ: ਰਾਜਾ ਵੜਿੰਗ

Wednesday 04 October 2023 09:59 AM UTC+00 | Tags: breaking-news news punjab-congress punjab-government raja-warring sutlej-yamuna-link syl-issuse

ਚੰਡੀਗੜ੍ਹ, 04 ਅਕਤੂਬਰ 2023: ਸੁਪਰੀਮ ਕੋਰਟ ਨੇ ਹਰਿਆਣਾ ਅਤੇ ਪੰਜਾਬ ਦਰਮਿਆਨ ਸਤਲੁਜ ਯਮੁਨਾ ਲਿੰਕ (SYL) ਨਹਿਰ ਵਿਵਾਦ 'ਤੇ ਪੰਜਾਬ ਸਰਕਾਰ ਨੂੰ ਫੁਟਕਾਰ ਲਗਾਈ ਹੈ। ਬੁੱਧਵਾਰ ਨੂੰ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਇਸ ਮੁੱਦੇ 'ਤੇ ਰਾਜਨੀਤੀ ਨਾ ਕਰੇ। ਇਸਦੇ ਨਾਲ ਹੀ ਕਿਹਾ ਕਿ ਸੁਪਰੀਮ ਕੋਰਟ ਨੂੰ ਸਖ਼ਤ ਹੁਕਮ ਦੇਣ ਲਈ ਮਜ਼ਬੂਰ ਨਾ ਕੀਤਾ ਜਾਵੇ ।

ਇਸ ਮਾਮਲੇ (SYL)  ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਅਸੀਂ ਸੁਪਰੀਮ ਕੋਰਟ ਦੇ ਹਰ ਫੈਸਲੇ ਦਾ ਸਤਿਕਾਰ ਕਰਦੇ ਹਾਂ ਪਰ ਪੰਜਾਬ ਕੋਲ ਅਸਲ ਵਿੱਚ ਕਿਸੇ ਨੂੰ ਵੀ ਦੇਣ ਲਈ ਕੋਈ ਪਾਣੀ ਨਹੀਂ ਹੈ। ਅਸੀਂ ਆਪਣੇ ਲੋਕਾਂ ਦੇ ਹੱਕ ਮਾਰ ਕੇ ਕਿਸੇ ਨੂੰ ਵੀ ਪਾਣੀ ਨਹੀਂ ਦੇ ਸਕਦੇ।

ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਵਧੀਆ ਤੋਂ ਵਧੀਆ ਵਕੀਲ ਆਪਣਾ ਪੱਖ ਰੱਖਣ ਲਈ ਸੁਪਰੀਮ ਕੋਰਟ ਭੇਜੇ ਜਾਣੇ ਚਾਹੀਦੇ ਹਨ। ਪਹਿਲਾਂ ਵੀ ਇਸ ਮੁੱਦੇ ਕਾਰਨ ਪੰਜਾਬ ਨੇ ਕਾਲਾ ਦੌਰ ਵੇਖਿਆ ਹੈ | ਇਸ ਲਈ ਇਸ ਕੇਸ ਦੀ ਪੈਰਵਾਈ ਵਧੀਆ ਤਰੀਕੇ ਨਾਲ ਕਰਕੇ ਮੁੱਦੇ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ।

The post SYL: ਪੰਜਾਬ ਦੇ ਲੋਕਾਂ ਦੇ ਹੱਕ ਮਾਰ ਕੇ ਕਿਸੇ ਨੂੰ ਵੀ ਪਾਣੀ ਨਹੀਂ ਦੇ ਸਕਦੇ: ਰਾਜਾ ਵੜਿੰਗ appeared first on TheUnmute.com - Punjabi News.

Tags:
  • breaking-news
  • news
  • punjab-congress
  • punjab-government
  • raja-warring
  • sutlej-yamuna-link
  • syl-issuse

Asian Games: ਦੱਖਣੀ ਕੋਰੀਆ ਨੂੰ ਹਰਾ ਕੇ ਫਾਈਨਲ 'ਚ ਪੁੱਜੀ ਭਾਰਤੀ ਪੁਰਸ਼ ਹਾਕੀ ਟੀਮ

Wednesday 04 October 2023 10:10 AM UTC+00 | Tags: asian-games breaking-news hockey-semi-final indian-mens-hockey-team mens-hockey-team news south-korea

ਚੰਡੀਗੜ੍ਹ, 04 ਅਕਤੂਬਰ 2023: ਏਸ਼ੀਆਈ ਖੇਡਾਂ ‘ਚ ਪੁਰਸ਼ ਹਾਕੀ (Indian hockey team) ਦੇ ਸੈਮੀਫਾਈਨਲ ‘ਚ ਭਾਰਤ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਦਿੱਤਾ ਹੈ। ਇਸ ਨਾਲ ਭਾਰਤ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ ਅਤੇ ਘੱਟੋ-ਘੱਟ ਇੱਕ ਚਾਂਦੀ ਦਾ ਤਮਗਾ ਯਕੀਨੀ ਬਣਾ ਲਿਆ ਹੈ। ਭਾਰਤ ਲਈ ਪਹਿਲਾ ਗੋਲ ਉਪ ਕਪਤਾਨ ਹਾਰਦਿਕ ਸਿੰਘ ਨੇ ਕੀਤਾ। ਦੂਜਾ ਗੋਲ ਮਨਦੀਪ ਸਿੰਘ ਨੇ ਕੀਤਾ। ਲਲਿਤ ਉਪਾਧਿਆਏ ਨੇ ਤੀਜਾ ਗੋਲ ਕੀਤਾ। ਚੌਥਾ ਗੋਲ ਅਮਿਤ ਰੋਹੀਦਾਸ ਨੇ ਅਤੇ ਪੰਜਵਾਂ ਗੋਲ ਅਭਿਸ਼ੇਕ ਨੇ ਕੀਤਾ। ਕੋਰੀਆ ਲਈ ਜੰਗ ਮਾਂਜੇ ਨੇ ਪਹਿਲਾ, ਦੂਜਾ ਅਤੇ ਤੀਜਾ ਗੋਲ ਕੀਤਾ।

The post Asian Games: ਦੱਖਣੀ ਕੋਰੀਆ ਨੂੰ ਹਰਾ ਕੇ ਫਾਈਨਲ ‘ਚ ਪੁੱਜੀ ਭਾਰਤੀ ਪੁਰਸ਼ ਹਾਕੀ ਟੀਮ appeared first on TheUnmute.com - Punjabi News.

Tags:
  • asian-games
  • breaking-news
  • hockey-semi-final
  • indian-mens-hockey-team
  • mens-hockey-team
  • news
  • south-korea

ਕੇਂਦਰ ਸਰਕਾਰ ਵੱਲੋਂ LPG ਸਿਲੰਡਰਾਂ ਦੀ ਸਬਸਿਡੀ ਦੀ ਰਕਮ 'ਚ 100 ਰੁਪਏ ਦਾ ਵਾਧਾ

Wednesday 04 October 2023 10:23 AM UTC+00 | Tags: aam-aadmi-party anurag-thakur bnews breaking-news latest-news lpg-cylinder lpg-cylinders lpg-cylinders-price lpg-cylinders-pricwe modi-governemnt news pradhan-mantri-ujjwala-yojana the-unmute-breaking-news ujjwala-yojana

ਚੰਡੀਗੜ੍ਹ, 04 ਅਕਤੂਬਰ 2023: ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਸਬਸਿਡੀ ਦੀ ਰਕਮ 200 ਰੁਪਏ ਤੋਂ ਵਧਾ ਕੇ 300 ਰੁਪਏ ਪ੍ਰਤੀ ਐਲਪੀਜੀ ਸਿਲੰਡਰ ( LPG cylinders) ਕਰ ਦਿੱਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਦੇ ਫੈਸਲਿਆਂ ‘ਤੇ ਬ੍ਰੀਫਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਹੈ ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਖਿਆ ਕਿ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਕੈਬਨਿਟ ਦੀ ਬੈਠਕ ਹੋਈ। ਰਕਸ਼ਾ ਬੰਧਨ ਦੇ ਮੌਕੇ ‘ਤੇ ਗੈਸ ਸਿਲੰਡਰ (LPG cylinders) ਦੀ ਕੀਮਤ ‘ਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ, ਅੱਜ ਤੋਂ ਲਾਭਪਾਤਰੀਆਂ ਲਈ ਸਬਸਿਡੀ ਉੱਜਵਲਾ ਸਕੀਮ 200 ਰੁਪਏ ਤੋਂ ਵਧਾ ਕੇ 300 ਰੁਪਏ ਕੀਤੀ ਜਾ ਰਹੀ ਹੈ।

The post ਕੇਂਦਰ ਸਰਕਾਰ ਵੱਲੋਂ LPG ਸਿਲੰਡਰਾਂ ਦੀ ਸਬਸਿਡੀ ਦੀ ਰਕਮ ‘ਚ 100 ਰੁਪਏ ਦਾ ਵਾਧਾ appeared first on TheUnmute.com - Punjabi News.

Tags:
  • aam-aadmi-party
  • anurag-thakur
  • bnews
  • breaking-news
  • latest-news
  • lpg-cylinder
  • lpg-cylinders
  • lpg-cylinders-price
  • lpg-cylinders-pricwe
  • modi-governemnt
  • news
  • pradhan-mantri-ujjwala-yojana
  • the-unmute-breaking-news
  • ujjwala-yojana

ਰਸਾਇਣ ਵਿਗਿਆਨ ਦੇ ਖੇਤਰ 'ਚ ਨੋਬਲ ਪੁਰਸਕਾਰ ਦਾ ਐਲਾਨ, ਇਨ੍ਹਾਂ 3 ਜਣਿਆਂ ਨੂੰ ਮਿਲਿਆ ਸਨਮਾਨ

Wednesday 04 October 2023 10:34 AM UTC+00 | Tags: alexei-i-ekimov alferd-novel breaking-news chemistry moungi-g-bawendi news nobel-prize nobel-prize-in-chemistry

ਚੰਡੀਗੜ੍ਹ, 04 ਅਕਤੂਬਰ 2023: ਰਸਾਇਣ ਵਿਗਿਆਨ ਦੇ ਖੇਤਰ ਵਿੱਚ 2023 ਲਈ ਨੋਬਲ ਪੁਰਸਕਾਰ (Nobel Prize) ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ ਇਹ ਸਨਮਾਨ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਮੌਂਗੀ ਜੀ ਬਾਵੇਂਡੀ (Moungi G. Bawendi), ਕੋਲੰਬੀਆ ਯੂਨੀਵਰਸਿਟੀ ਦੇ ਲੁਈਸ.ਈ ਬਰੂਸ ( Louis E. Brus) ਅਤੇ ਨੈਨੋਕ੍ਰਿਸਟਲ ਤਕਨਾਲੋਜੀ ਵਿੱਚ ਕੰਮ ਕਰਨ ਵਾਲੇ ਏਲੇਕਸੀ ਆਈ. ਏਕੀਮੋਵ (Alexei I. Ekimov) ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ। ਇਹ ਪੁਰਸਕਾਰ ਕੁਆਂਟਮ ਬਿੰਦੀਆਂ ਦੀ ਖੋਜ ਅਤੇ ਸੰਸਲੇਸ਼ਣ ਲਈ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਹੈ ।

The post ਰਸਾਇਣ ਵਿਗਿਆਨ ਦੇ ਖੇਤਰ ‘ਚ ਨੋਬਲ ਪੁਰਸਕਾਰ ਦਾ ਐਲਾਨ, ਇਨ੍ਹਾਂ 3 ਜਣਿਆਂ ਨੂੰ ਮਿਲਿਆ ਸਨਮਾਨ appeared first on TheUnmute.com - Punjabi News.

Tags:
  • alexei-i-ekimov
  • alferd-novel
  • breaking-news
  • chemistry
  • moungi-g-bawendi
  • news
  • nobel-prize
  • nobel-prize-in-chemistry

Asian Games: ਤੀਰਅੰਦਾਜ਼ੀ ਮਿਕਸਡ ਟੀਮ ਕੰਪਾਊਂਡ ਈਵੈਂਟ 'ਚ ਭਾਰਤ ਨੇ ਜਿੱਤਿਆ ਸੋਨ ਤਮਗਾ

Wednesday 04 October 2023 10:44 AM UTC+00 | Tags: archery archery-mixed-team-compound-event asian-games asian-games-2023 breaking-news gold-medal indian-athlete news

ਚੰਡੀਗੜ੍ਹ, 04 ਅਕਤੂਬਰ 2023: 19ਵੀਆਂ ਏਸ਼ੀਆਈ ਖੇਡਾਂ (Asian Games) ਦੇ 11ਵੇਂ ਦਿਨ ਬੁੱਧਵਾਰ ਨੂੰ ਭਾਰਤ ਨੇ ਕਾਂਸੀ ਦੇ ਤਮਗੇ ਨਾਲ ਸ਼ੁਰੂਆਤ ਕੀਤੀ। ਭਾਰਤੀ ਮਿਕਸਡ ਟੀਮ ਨੇ 35 ਕਿਲੋਮੀਟਰ ਪੈਦਲ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਤੀਰਅੰਦਾਜ਼ੀ ਮਿਕਸਡ ਟੀਮ ਕੰਪਾਊਂਡ ਈਵੈਂਟ ‘ਚ ਸੋਨ ਤਮਗਾ ਜਿੱਤਿਆ ਹੈ ।

ਭਾਰਤ ਨੂੰ ਸਕੁਐਸ਼ ਵਿੱਚ ਦਿਨ ਦਾ ਤੀਜਾ ਅਤੇ ਮੁੱਕੇਬਾਜ਼ੀ ਵਿੱਚ ਚੌਥਾ ਤਮਗਾ ਮਿਲਿਆ। ਦੋਵਾਂ ਖੇਡਾਂ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ। ਬਾਕਸਿੰਗ ਵਿੱਚ ਵੀ ਪੰਜਵਾਂ ਤਮਗਾ ਜਿੱਤਿਆ। ਲਵਲੀਨਾ ਨੂੰ ਫਾਈਨਲ ਵਿੱਚ ਹਾਰ ਝੱਲਣੀ ਪਈ ਅਤੇ ਉਸ ਨੂੰ ਚਾਂਦੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ। ਭਾਰਤੀ ਪੁਰਸ਼ ਹਾਕੀ ਟੀਮ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਤਰ੍ਹਾਂ ਮੈਡਲ ਵੀ ਪੱਕਾ ਹੋ ਗਿਆ।

ਇਸ ਤਰ੍ਹਾਂ ਭਾਰਤ ਨੇ 74 ਤਮਗੇ ਜਿੱਤੇ ਹਨ। ਏਸ਼ਿਆਈ ਖੇਡਾਂ (Asian Games) ਦੇ 74 ਸਾਲਾਂ ਦੇ ਇਤਿਹਾਸ ਵਿੱਚ ਇਹ ਭਾਰਤ ਦਾ ਸਰਬੋਤਮ ਰਿਕਾਰਡ ਹੈ। ਇਸ ਤੋਂ ਪਹਿਲਾਂ ਜਕਾਰਤਾ ਏਸ਼ਿਆਈ ਖੇਡਾਂ 2018 ਵਿੱਚ ਭਾਰਤ ਨੇ ਸਭ ਤੋਂ ਵੱਧ 70 ਤਮਗੇ ਜਿੱਤੇ ਸਨ।

The post Asian Games: ਤੀਰਅੰਦਾਜ਼ੀ ਮਿਕਸਡ ਟੀਮ ਕੰਪਾਊਂਡ ਈਵੈਂਟ ‘ਚ ਭਾਰਤ ਨੇ ਜਿੱਤਿਆ ਸੋਨ ਤਮਗਾ appeared first on TheUnmute.com - Punjabi News.

Tags:
  • archery
  • archery-mixed-team-compound-event
  • asian-games
  • asian-games-2023
  • breaking-news
  • gold-medal
  • indian-athlete
  • news

ਜੋਨੀ

ਡਾਇਨਾਮਾਈਟ ਦੇ ਖੋਜੀ ਅਲਫ੍ਰੇਡ ਨੋਬਲ…

ਅਲਫ੍ਰੇਡ ਨੋਬਲ (Alfred Nobel) ਇੱਕ ਸਵੀਡਿਸ਼ ਕੈਮਿਸਟ, ਇੰਜੀਨੀਅਰ ਅਤੇ ਉਦਯੋਗਪਤੀ ਸੀ। ਉਸਨੇ ਡਾਇਨਾਮਾਈਟ ਅਤੇ ਹੋਰ ਵਿਸਫੋਟਕਾਂ ਦੀ ਕਾਢ ਕੱਢੀ। ਉਨ੍ਹਾਂ ਦੇ ਨਾਂ ‘ਤੇ ਦਿੱਤੇ ਜਾਣ ਵਾਲੇ ਸਾਲਾਨਾ ਵਿਗਿਆਨ, ਸਾਹਿਤ ਅਤੇ ਸ਼ਾਂਤੀ ਪੁਰਸਕਾਰਾਂ ਲਈ ਨੋਬਲ ਪੁਰਸਕਾਰ ਕਾਫ਼ੀ ਮਸ਼ਹੂਰ ਹੈ।

ਅਲਫ੍ਰੇਡ ਨੋਬਲ ਦਾ ਜਨਮ 21 ਅਕਤੂਬਰ, 1833 ਨੂੰ ਸਟਾਕਹੋਮ, ਸਵੀਡਨ ਵਿੱਚ ਹੋਇਆ ਸੀ। ਉਸਦੇ ਪਿਤਾ ਇਮੈਨੁਅਲ ਨੋਬਲ ਸੀ ਅਤੇ ਉਸਦੀ ਮਾਂ ਐਂਡਰੇਟ ਅਹਲਸੇਲ ਨੋਬਲ ਸੀ। ਉਸਦੇ ਪਿਤਾ ਇੱਕ ਇੰਜੀਨੀਅਰ ਅਤੇ ਖੋਜੀ ਸਨ। ਇਮੈਨੁਅਲ ਨੋਬਲ ਨੇ ਪੁਲਾਂ, ਇਮਾਰਤਾਂ ਦਾ ਨਿਰਮਾਣ ਕੀਤਾ ਅਤੇ ਚੱਟਾਨਾਂ ਨੂੰ ਨਸ਼ਟ ਕਰਨ ਦੇ ਕਈ ਤਰੀਕਿਆਂ ਨਾਲ ਪ੍ਰਯੋਗ ਕੀਤਾ।

ਅਲਫ੍ਰੇਡ ਨੋਬਲ (Alfred Nobel) ਨੂੰ ਉਸਦੀ ਮਾਂ ਬਹੁਤ ਪਿਆਰ ਕਰਦੀ ਸੀ, ਕਿਉਂਕਿ ਬਚਪਨ ਵਿੱਚ ਉਸ ‘ਤੇ ਵੱਡੀ ਬਿਮਾਰੀ ਦਾ ਖ਼ਤਰਾ ਸੀ | ਅਲਫ੍ਰੇਡ ਵਿੱਚ ਬਚਪਨ ਤੋਂ ਹੀ ਬੌਧਿਕ ਉਤਸੁਕਤਾ ਸੀ। ਉਹ ਵਿਸਫੋਟਕਾਂ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਅਲਫ੍ਰੇਡ ਨੋਬਲ ਨੇ ਆਪਣੇ ਪਿਤਾ ਤੋਂ ਇੰਜੀਨੀਅਰਿੰਗ ਦੀਆਂ ਬੁਨਿਆਦੀ ਗੱਲਾਂ ਸਿੱਖੀਆਂ।

ਕਿਹਾ ਜਾਂਦਾ ਹੈ ਕਿ ਅਲਫ੍ਰੇਡ ਨੋਬਲ ਦੇ ਪਿਤਾ ਇਮੈਨੁਅਲ ਦੇ ਵਪਾਰਕ ਉੱਦਮਾਂ ਨੂੰ ਨੁਕਸਾਨ ਹੋਇਆ ਅਤੇ ਉਹ ਫਿਰ ਸੇਂਟ ਪੀਟਰਸਬਰਗ ਚਲਾ ਗਿਆ, ਜਿੱਥੇ ਉਸਨੇ ਵਿਸਫੋਟਕ ਖਾਣਾਂ ਅਤੇ ਮਸ਼ੀਨ ਟੂਲਾਂ ਦੇ ਨਿਰਮਾਤਾ ਵਜੋਂ ਕਾਰੋਬਾਰ ਸ਼ੁਰੂ ਕੀਤਾ। ਉਸਦਾ ਪਰਿਵਾਰ ਸਟਾਕਹੋਮ ਛੱਡ ਕੇ 1842 ਵਿੱਚ ਸੇਂਟ ਪੀਟਰਸਬਰਗ ਆ ਗਿਆ। 17 ਸਾਲ ਦੀ ਉਮਰ ਵਿੱਚ, ਅਲਫ੍ਰੇਡ ਸਵੀਡਿਸ਼, ਰੂਸੀ, ਫ੍ਰੈਂਚ, ਅੰਗਰੇਜ਼ੀ ਅਤੇ ਜਰਮਨ ਬੋਲ ਅਤੇ ਲਿਖ ਸਕਦਾ ਸੀ।

ਇਸਤੋਂ ਬਾਅਦ 1850 ਵਿੱਚ ਅਲਫ੍ਰੇਡ ਨੋਬਲ ਨੇ ਰੂਸ ਛੱਡ ਦਿੱਤਾ ਅਤੇ ਇੱਕ ਸਾਲ ਪੈਰਿਸ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਲਈ ਬਿਤਾਇਆ। ਫਿਰ ਅਲਫ੍ਰੇਡ ਨੋਬਲ ਨੇ ਸੰਯੁਕਤ ਰਾਜ ਵਿੱਚ ਸਮਾਂ ਬਿਤਾਇਆ ਅਤੇ ਆਇਰਨਕਲਡ ਬੈਟਲਸ਼ਿਪ ਮਾਨੀਟਰ ਦੇ ਨਿਰਮਾਤਾ, ਜੌਨ ਐਰਿਕਸਨ ਦੇ ਨਿਰਦੇਸ਼ਨ ਵਿੱਚ ਕੰਮ ਕੀਤਾ। 1852 ਵਿੱਚ ਉਹ ਸੇਂਟ ਪੀਟਰਸਬਰਗ ਵਾਪਸ ਪਰਤਿਆ ਜਿੱਥੇ ਉਸਨੇ ਆਪਣੇ ਪਿਤਾ ਦੀ ਫੈਕਟਰੀ ਵਿੱਚ ਕੰਮ ਕੀਤਾ, ਜੋ ਕ੍ਰੀਮੀਅਨ ਯੁੱਧ ਦੌਰਾਨ ਫੌਜੀ ਸਾਜ਼ੋ-ਸਾਮਾਨ ਤਿਆਰ ਕਰਦੀ ਸੀ।

ਯੁੱਧ 1856 ਵਿੱਚ ਖ਼ਤਮ ਹੋਇਆ ਅਤੇ ਫੈਕਟਰੀ ਨੂੰ ਮਾੜੇ ਸਮੇਂ ਦਾ ਸਾਹਮਣਾ ਕਰਨਾ ਪਿਆ ਅਤੇ ਸਟੀਮਬੋਟ ਮਸ਼ੀਨਰੀ ਦੇ ਸ਼ਾਂਤੀ ਸਮੇਂ ਦੇ ਉਤਪਾਦਨ ਵਿੱਚ ਬਦਲਣ ਵਿੱਚ ਮੁਸ਼ਕਲ ਆਈ। ਫੈਕਟਰੀ 1859 ਵਿੱਚ ਦੀਵਾਲੀਆ ਹੋ ਗਈ ਸੀ। ਇਸਤੋਂ ਬਾਅਦ ਐਲਫ੍ਰੇਡ ਨੋਬਲ ਅਤੇ ਉਸਦੇ ਮਾਤਾ-ਪਿਤਾ ਸਵੀਡਨ ਵਾਪਸ ਆ ਗਏ।

ਐਲਫ੍ਰੇਡ ਨੋਬਲ ਦੀਆਂ ਕਾਢਾਂ

1862 ਵਿੱਚ ਐਲਫ੍ਰੇਡ ਨੋਬਲ (Alfred Nobel) ਨੇ ਨਾਈਟ੍ਰੋਗਲਿਸਰੀਨ ਬਣਾਉਣ ਲਈ ਇੱਕ ਛੋਟੀ ਜਿਹੀ ਫੈਕਟਰੀ ਬਣਾਈ ਅਤੇ ਉਸ ਨੇ ਵਿਸਫੋਟਕਾਂ ਦੇ ਧਮਾਕੇ ਨੂੰ ਨਿਯੰਤਰਿਤ ਕਰਨ ਲਈ ਇੱਕ ਸੁਰੱਖਿਅਤ ਤਰੀਕਾ ਲੱਭਣ ਦਾ ਪ੍ਰਯੋਗ ਵੀ ਕੀਤਾ। ਐਲਫ੍ਰੇਡ ਨੋਬਲ ਨੇ 1863 ਵਿੱਚ ਇੱਕ ਵਿਹਾਰਕ ਡੈਟੋਨੇਟਰ ਦੀ ਕਾਢ ਕੱਢੀ। ਇਸ ਵਿੱਚ ਇੱਕ ਲੱਕੜ ਦਾ ਪਲੱਗ ਸੀ ਜੋ ਇੱਕ ਧਾਤ ਦੇ ਡੱਬੇ ਵਿੱਚ ਰੱਖੇ ਨਾਈਟ੍ਰੋਗਲਿਸਰੀਨ ਦੇ ਇੱਕ ਵੱਡੇ ਚਾਰਜ ਵਿੱਚ ਪਾਇਆ ਗਿਆ ਸੀ।

ਇਸ ਕਾਢ ਨੇ ਇੱਕ ਖੋਜੀ ਵਜੋਂ ਨੋਬਲ ਦੀ ਸਾਖ ਦੀ ਸ਼ੁਰੂਆਤ ਦੇ ਨਾਲ-ਨਾਲ ਉਸ ਨੂੰ ਵਿਸਫੋਟਕਾਂ ਦੇ ਨਿਰਮਾਤਾ ਵਜੋਂ ਪ੍ਰਾਪਤ ਹੋਣ ਵਾਲੀ ਦੌਲਤ ਦੀ ਸ਼ੁਰੂਆਤ ਕੀਤੀ। 1865 ਵਿੱਚ ਨੋਬਲ ਦੁਆਰਾ ਇੱਕ ਵਿਸਫੋਟਕ ਕੈਪ ਜੋ ਇੱਕ ਉੱਨਤ ਡੈਟੋਨੇਟਰ ਸੀ, ਉਸਦੀ ਖੋਜ ਕੀਤੀ ਸੀ। ਇਸ ਕਾਢ ਨੇ ਉੱਚ ਵਿਸਫੋਟਕਾਂ ਦੀ ਆਧੁਨਿਕ ਵਰਤੋਂ ਦਾ ਉਦਘਾਟਨ ਕੀਤਾ।

ਸ਼ੁਰੂਆਤੀ ਦੌਰ ਵਿੱਚ ਡਾਇਨਾਮਾਈਟ ਦੀ ਵਰਤੋਂ ਸੁਰੰਗਾਂ ਨੂੰ ਤੋੜਨ, ਇਮਾਰਤਾਂ ਨੂੰ ਢਾਹੁਣ ਅਤੇ ਪੱਥਰਾਂ ਨੂੰ ਕੱਟਣ ਲਈ ਕੀਤੀ ਜਾਂਦੀ ਸੀ, ਪਰ ਹੌਲੀ-ਹੌਲੀ ਇਸਦੀ ਦੁਰਵਰਤੋਂ ਹੋ ਗਈ। ਇਸ ਨਾਲ ਕਈ ਲੋਕਾਂ ਦਾ ਨੁਕਸਾਨ ਹੋਇਆ ਹੈ। ਇੱਕ ਦਿਨ ਇੱਕ ਅਖਬਾਰ ਨੇ ਐਲਫ੍ਰੇਡ ਦੀ ਆਲੋਚਨਾ ਕੀਤੀ ਅਤੇ ਉਸਨੂੰ ਮੌਤ ਦਾ ਵਪਾਰੀ ਕਰਾਰ ਦਿੱਤਾ । ਇਸ ਘਟਨਾ ਨੇ ਉਸ ਨੂੰ ਕਾਫੀ ਪਰੇਸ਼ਾਨ ਕੀਤਾ। ਇਸ ਤੋਂ ਬਾਅਦ ਉਹ ਅਜਿਹੇ ਕੰਮ ਕਰਨ ਲੱਗੇ ਜੋ ਸ਼ਾਂਤੀ ਲਈ ਜਾਣੇ ਜਾਂਦੇ ਸਨ।

ਅਲਫ੍ਰੇਡ ਨੋਬਲ ਦੁਆਰਾ ਡਾਇਨਾਮਾਈਟ ਦੀ ਕਾਢ

ਅਲਫ੍ਰੇਡ ਨੋਬਲ ਦੀ ਅਗਲੀ ਮਹੱਤਵਪੂਰਨ ਕਾਢ 1867 ਵਿੱਚ ਡਾਇਨਾਮਾਈਟ ਸੀ। ਉਸਨੂੰ ਗ੍ਰੇਟ ਬ੍ਰਿਟੇਨ (1867) ਅਤੇ ਸੰਯੁਕਤ ਰਾਜ (1868) ਵਿੱਚ ਇਸਦੇ ਲਈ ਪੇਟੈਂਟ ਦਿੱਤੇ ਗਏ ਸਨ। ਡਾਇਨਾਮਾਈਟ ਦੀ ਕਾਢ ਨਾਲ, ਅਲਫ੍ਰੇਡ ਨੋਬਲ ਨੇ ਵਿਸ਼ਵਵਿਆਪੀ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਜਲਦੀ ਹੀ ਇਸਦੀ ਵਰਤੋਂ ਨਹਿਰਾਂ ਨੂੰ ਕੱਟਣ ਅਤੇ ਰੇਲਵੇ ਅਤੇ ਸੜਕਾਂ ਬਣਾਉਣ ਲਈ ਕੀਤੀ ਗਈ। ਨੋਬਲ ਨੇ ਡਾਇਨਾਮਾਈਟ ਬਣਾਉਣ ਲਈ 1870 ਅਤੇ 80 ਦੇ ਦਹਾਕੇ ਵਿੱਚ ਪੂਰੇ ਯੂਰਪ ਵਿੱਚ ਫੈਕਟਰੀਆਂ ਦਾ ਇੱਕ ਨੈਟਵਰਕ ਬਣਾਇਆ।

ਅਲਫ੍ਰੇਡ ਨੋਬਲ ਨੇ ਡਾਇਨਾਮਾਈਟ ਦੇ ਇੱਕ ਵਧੇਰੇ ਸ਼ਕਤੀਸ਼ਾਲੀ ਰੂਪ ਦੀ ਖੋਜ ਕੀਤੀ ਅਤੇ ਇਸਨੂੰ 1875 ਵਿੱਚ ਬਲਾਸਟਿੰਗ ਜੈਲੇਟਿਨ ਦਾ ਨਾਮ ਦਿੱਤਾ। ਉਸ ਨੇ ਅਗਲੇ ਸਾਲ ਇਸਦਾ ਪੇਟੈਂਟ ਕਰਵਾਇਆ। ਇਸ ਤੋਂ ਇਲਾਵਾ ਉਸਨੇ ਖੋਜ ਕੀਤੀ ਸੀ ਕਿ ਨਾਈਟ੍ਰੋਗਲਿਸਰੀਨ ਦੇ ਘੋਲ ਨੂੰ ਨਾਈਟ੍ਰੋਸੈਲੂਲੋਜ਼ ਨਾਮਕ ਇੱਕ ਵਾਲਾਂ ਵਾਲੇ ਪਦਾਰਥ ਨਾਲ ਮਿਲਾਉਣ ਨਾਲ ਇੱਕ ਸਖ਼ਤ ਪਲਾਸਟਿਕ ਪਦਾਰਥ ਬਣ ਜਾਂਦਾ ਹੈ।

ਇਸ ਵਿੱਚ ਆਮ ਡਾਇਨਾਮਾਈਟਸ ਨਾਲੋਂ ਵੱਧ ਪ੍ਰਤੀਰੋਧ ਅਤੇ ਵਧੇਰੇ ਵਿਸਫੋਟਕ ਸ਼ਕਤੀ ਹੈ। ਅਲਫ੍ਰੇਡ ਨੋਬਲ ਨੇ 1887 ਵਿੱਚ ਬੈਲਿਸਟਾਈਟ ਦੀ ਸ਼ੁਰੂਆਤ ਕੀਤੀ। ਇਹ ਨਾਈਟ੍ਰੋਗਲਿਸਰੀਨ ਦੇ ਧੂੰਏ ਰਹਿਤ ਪਾਊਡਰਾਂ ਵਿੱਚੋਂ ਇੱਕ ਸੀ।ਅਲਫ੍ਰੇਡ ਨੋਬਲ ਦੁਆਰਾ ਕਈ ਚੀਜ਼ਾਂ ਦੀ ਕਾਢ ਵੀ ਕੀਤੀ ਗਈ ਸੀ ਜਿਵੇਂ ਕਿ ਨਕਲੀ ਰੇਸ਼ਮ, ਚਮੜਾ ਆਦਿ। ਕੁੱਲ ਮਿਲਾ ਕੇ ਅਲਫ੍ਰੇਡ ਨੋਬਲ ਨੇ ਕਈ ਦੇਸ਼ਾਂ ਵਿੱਚ 350 ਤੋਂ ਵੱਧ ਪੇਟੈਂਟ ਰਜਿਸਟਰ ਕੀਤੇ। ਅਲਫ੍ਰੇਡ ਨੋਬਲ ਨੇ ਕਦੇ ਵਿਆਹ ਨਹੀਂ ਕਰਵਾਇਆ ।

ਅਲਫਰੇਡ ਨੋਬਲ ਦੀ ਸਾਹਿਤ ਵਿੱਚ ਦਿਲਚਸਪੀ

ਮੰਨਿਆ ਜਾਂਦਾ ਹੈ ਕਿ ਐਲਫ੍ਰੇਡ ਨੋਬਲ ਸਾਹਿਤ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਉਸਨੇ ਵੱਖ-ਵੱਖ ਨਾਟਕ, ਨਾਵਲ ਅਤੇ ਕਵਿਤਾਵਾਂ ਲਿਖੀਆਂ। ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਅਪ੍ਰਕਾਸ਼ਿਤ ਰਹਿ ਗਏ।

ਨੋਬਲ ਪੁਰਸਕਾਰਾਂ ਦੀ ਸਥਾਪਨਾ

1895 ਵਿੱਚ ਐਲਫ੍ਰੇਡ ਨੋਬਲ ਐਨਜਾਈਨਾ ਪੈਕਟੋਰਿਸ ਤੋਂ ਪੀੜਤ ਸੀ। 1896 ਵਿੱਚ ਸੇਨ ਰੇਮੋ, ਇਟਲੀ ਵਿੱਚ ਉਸਦੇ ਵਿਲਾ ਵਿੱਚ ਦਿਮਾਗੀ ਹੈਮਰੇਜ ਕਾਰਨ ਉਸਦੀ ਮੌਤ ਹੋ ਗਈ। ਆਪਣੀ ਮੌਤ ਦੇ ਸਮੇਂ ਉਸਦਾ ਇੱਕ ਵਿਸ਼ਾਲ ਕਾਰੋਬਾਰ ਸੀ ਜਿਸ ਵਿੱਚ ਵਿਸਫੋਟਕ ਅਤੇ ਗੋਲਾ ਬਾਰੂਦ ਬਣਾਉਣ ਵਾਲੀਆਂ 90 ਤੋਂ ਵੱਧ ਫੈਕਟਰੀਆਂ ਸ਼ਾਮਲ ਸਨ। ਉਸਨੇ ਆਪਣੀ ਵਸੀਅਤ ਸਟਾਕਹੋਮ ਦੇ ਇੱਕ ਬੈਂਕ ਵਿੱਚ ਜਮ੍ਹਾ ਕਰਵਾਈ ਸੀ ਅਤੇ ਜਦੋਂ ਇਸਨੂੰ ਖੋਲ੍ਹਿਆ ਗਿਆ ਤਾਂ ਉਸਨੇ ਆਪਣੇ ਪਰਿਵਾਰ, ਦੋਸਤਾਂ ਅਤੇ ਆਮ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਅਲਫ੍ਰੇਡ ਨੋਬਲ ਨੇ ਨੋਬਲ ਪੁਰਸਕਾਰਾਂ ਵਜੋਂ ਜਾਣੇ ਜਾਂਦੇ ਅੰਤਰਰਾਸ਼ਟਰੀ ਪੁਰਸਕਾਰਾਂ ਦੀ ਸਥਾਪਨਾ ਲਈ ਆਪਣੀ ਜਾਇਦਾਦ ਦਾ ਬਹੁਤਾ ਹਿੱਸਾ ਇੱਕ ਟਰੱਸਟ ਨੂੰ ਛੱਡ ਦਿੱਤਾ। ਉਸਦੇ ਦੁਆਰਾ ਸਥਾਪਿਤ ਕੀਤੇ ਗਏ ਪੁਰਸਕਾਰ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਰੀਰ ਵਿਗਿਆਨ ਅਤੇ ਸਾਹਿਤ ਦੇ ਖੇਤਰਾਂ ਵਿੱਚ ਉਸਦੀ ਉਮਰ ਭਰ ਦੀ ਦਿਲਚਸਪੀ ਨੂੰ ਦਰਸਾਉਂਦੇ ਹਨ।

ਕਿਹਾ ਜਾਂਦਾ ਹੈ ਕਿ ਪ੍ਰਮੁੱਖ ਆਸਟ੍ਰੀਆ ਦੇ ਸ਼ਾਂਤੀਵਾਦੀ ਬਰਥਾ ਵਾਨ ਸੁਟਨਰ ਨਾਲ ਉਸਦੀ ਦੋਸਤੀ ਨੇ ਅਲਫ੍ਰੇਡ ਨੋਬਲ (Alfred Nobel) ਨੂੰ ਸ਼ਾਂਤੀ ਲਈ ਇਨਾਮ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਤੁਹਾਨੂੰ ਦੱਸ ਦਈਏ ਕਿ ਪਹਿਲਾ ਨੋਬਲ ਪੁਰਸਕਾਰ ਵਿਲਹੇਲਮ ਰੌਂਟਜੇਨ ਨੂੰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਐਕਸ-ਰੇ ਦੀ ਖੋਜ ਲਈ ਭੌਤਿਕ ਵਿਗਿਆਨ ਦਾ ਪਹਿਲਾ ਪੁਰਸਕਾਰ ਮਿਲਿਆ ਸੀ। ਜੀਨ ਹੈਨਰੀ ਡੁਨਟ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਸੀ। ਸਰੀਰ ਵਿਗਿਆਨ ਜਾਂ ਮੈਡੀਸਨ ਦਾ ਪਹਿਲਾ ਨੋਬਲ ਪੁਰਸਕਾਰ ਸੀਰਮ ਥੈਰੇਪੀ ‘ਤੇ ਕੰਮ ਕਰਨ ਲਈ ਐਮਿਲ ਵਾਨ ਬੇਹਰਿੰਗ ਨੂੰ ਦਿੱਤਾ ਗਿਆ ਸੀ।

The post ਡਾਇਨਾਮਾਈਟ ਦੀ ਖੋਜ ਕਰਨ ਵਾਲੇ ਐਲਫ੍ਰੇਡ ਨੋਬਲ ਨੇ ਕਿਉਂ ਸ਼ੁਰੂ ਕੀਤਾ ਨੋਬਲ ਪੁਰਸਕਾਰ appeared first on TheUnmute.com - Punjabi News.

Tags:
  • alfred-nobel
  • breaking-news
  • news
  • nobel-prize
  • nwes
  • swedish-chemist

ਚੰਡੀਗੜ੍ਹ, 04 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸਿਫ਼ਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੀ ਨਵੀਂ ਲੱਗੀ ਤਸਵੀਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ।

ਇੱਥੇ ਦਹਾਕਿਆਂ ਪਹਿਲਾਂ ਲੱਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਦੀ ਤਸਵੀਰ ਦੀ ਥਾਂ ਹੁਣ ਇਹ 29 ਫੁੱਟ ਲੰਮੀ ਤੇ 11 ਫੁੱਟ ਉੱਚੀ ਤਸਵੀਰ ਲਗਾਈ ਗਈ ਹੈ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਕਈ ਤਸਵੀਰਾਂ ਮੁੱਖ ਮੰਤਰੀ ਨੂੰ ਦਿਖਾਈਆਂ ਸਨ, ਜਿਨ੍ਹਾਂ ਵਿੱਚੋਂ ਇਸ ਤਸਵੀਰ ਦੀ ਚੋਣ ਕੀਤੀ ਗਈ। ਇਹ ਤਸਵੀਰ ਵਿਸ਼ੇਸ਼ ਟਰਾਂਸਲਿਟ ਸ਼ੀਟ ਉਤੇ ਛਪੀ ਹੈ ਅਤੇ ਤਸਵੀਰ ਨੂੰ ਰੁਸ਼ਨਾਉਣ ਲਈ ਇਸ ਦੇ ਪਿੱਛੇ 150 ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਹਨ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਪੰਜਾਬੀਆਂ ਖ਼ਾਸ ਤੌਰ ਉਤੇ ਸਿੱਖਾਂ ਲਈ ਦੁਨੀਆ ਦਾ ਸਭ ਤੋਂ ਪਵਿੱਤਰ ਸਥਾਨ ਹੈ ਅਤੇ ਇਹ ਸਥਾਨ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਇਹ ਪਾਵਨ ਸਥਾਨ ਸਾਨੂੰ ਹਮੇਸ਼ਾ ਤੋਂ ਆਪਣੇ ਫ਼ਰਜ਼ ਪੂਰੇ ਸਮਰਪਣ ਤੇ ਦਿਆਨਤਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਅੱਜ ਇੱਥੇ ਸਿਰਫ਼ ਤਸਵੀਰ ਨੂੰ ਲੋਕਾਂ ਨੂੰ ਸਮਰਪਿਤ ਕਰਨ ਲਈ ਨਹੀਂ ਆਏ, ਸਗੋਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਆਏ ਹਨ, ਜੋ ਸਾਨੂੰ ਸੂਬੇ ਦੀ ਸੇਵਾ ਕਰਨ ਦਾ ਬਲ ਬਖ਼ਸ਼ ਰਿਹਾ ਹੈ।

ਇਸ ਮੌਕੇ ਮੁੱਖ ਸਕੱਤਰ ਅਨੁਰਾਗ ਵਰਮਾ, ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਭੁਪਿੰਦਰ ਸਿੰਘ, ਵਧੀਕ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸੰਦੀਪ ਸਿੰਘ ਅਤੇ ਹੋਰ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।

The post ਮੁੱਖ ਮੰਤਰੀ ਵੱਲੋਂ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸਿਫ਼ਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਦੀ ਵੱਡ-ਆਕਾਰੀ ਤਸਵੀਰ ਲੋਕਾਂ ਨੂੰ ਸਮਰਪਿਤ appeared first on TheUnmute.com - Punjabi News.

Tags:
  • breaking-news
  • news
  • punjab-civil-secretariat-i
  • sri-harmandir-sahib

ਚੰਡੀਗੜ੍ਹ, 4 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਾਂਗਜ਼ੂ (ਚੀਨ) ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਪ੍ਰਵੇਸ਼ ਕਰਨ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਭਾਰਤੀ ਹਾਕੀ ਟੀਮ (INDIAN HOCKEY TEAM) ਨੂੰ ਵਧਾਈ ਦਿੱਤੀ ਹੈ।ਮੁੱਖ ਮੰਤਰੀ ਨੇ ਜਿੱਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਡੇ ਦੇਸ਼ ਲਈ ਬਹੁਤ ਹੀ ਮਾਣ ਅਤੇ ਇਤਿਹਾਸਕ ਪਲ ਹਨ ਕਿਉਂ ਜੋ ਸਾਡੀ ਹਾਕੀ ਟੀਮ ਨੇ ਸੈਮੀ-ਫਾਈਨਲ ਵਿੱਚ ਦੱਖਣੀ ਕੋਰੀਆ ਦੀ ਟੀਮ ਨੂੰ 5-3 ਦੇ ਫਰਕ ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਦਸਤਕ ਦੇ ਦਿੱਤੀ ਹੈ।

ਖੁਸ਼ੀ ਦੇ ਪਲਾਂ ਨੂੰ ਸਾਂਝਾ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮੁੱਚੀ ਟੀਮ ਨੇ ਇਸ ਵੱਕਾਰੀ ਸਨਮਾਨ ਨਾਲ ਹਰੇਕ ਦੇਸ਼ ਵਾਸੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਹਾਕੀ ਦੇ ਸੁਨਹਿਰੇ ਭਵਿੱਖ ਦੇ ਭਰੋਸੇ ਨਾਲ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ, ਜਦੋਂ ਸਾਡੀ ਕੌਮੀ ਖੇਡ ਹਾਕੀ ਛੇਤੀ ਹੀ ਆਪਣੀ ਪੁਰਾਤਨ ਸ਼ਾਨ ਹਾਸਲ ਕਰ ਲਵੇਗੀ।

ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਭਾਰਤੀ ਹਾਕੀ ਟੀਮ (INDIAN HOCKEY TEAM) ਦੀ ਇਹ ਸ਼ਾਨਦਾਰ ਜਿੱਤ ਸਾਡੇ ਲੱਖਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ਜੋ ਖੇਡਾਂ ਦੇ ਖੇਤਰ ਵਿੱਚ ਤਨੋ-ਮਨੋ ਸਖ਼ਤ ਮਿਹਨਤ ਕਰ ਰਹੇ ਹਨ। ਟੀਮ ਦੇ ਸ਼ਾਨਦਾਰ ਭਵਿੱਖ ਤੇ ਸਫਲਤਾ ਲਈ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਭਾਰਤੀ ਹਾਕੀ ਟੀਮ ਫਾਈਨਾਲ ਵਿੱਚ ਬਾਜ਼ੀ ਮਾਰ ਕੇ ਦੇਸ਼ ਦਾ ਮਾਣ ਹੋਰ ਵਧਾਏਗੀ।

The post ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਪਹੁੰਚਣ ‘ਤੇ CM ਮਾਨ ਵੱਲੋਂ ਭਾਰਤੀ ਹਾਕੀ ਟੀਮ ਨੂੰ ਵਧਾਈ appeared first on TheUnmute.com - Punjabi News.

Tags:
  • asian-games
  • asian-games-2023
  • breaking-news
  • final
  • indian-hockey-team
  • news
  • south-korea

11 ਤੇ 12 ਅਕਤੂਬਰ ਨੂੰ ਹੋਣਗੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਗੱਤਕੇ ਦੇ ਕੌਮੀ ਮੁਕਾਬਲੇ

Wednesday 04 October 2023 01:49 PM UTC+00 | Tags: breaking-news national-gatke-competition talkatora-stadium talkatora-stadium-in-delhi

ਚੰਡੀਗੜ੍ਹ 4 ਅਕਤੂਬਰ 2023: ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਕੌਮੀ ਗੱਤਕਾ ਸੰਸਥਾ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ’ ਵੱਲੋਂ ਗੱਤਕਾ (Gatke) ਐਸੋਸੀਏਸ਼ਨ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਕਰਵਾਈ ਜਾ ਰਹੀ 11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ।

ਅੱਜ ਇੱਥੇ ਇਸ ਸਬੰਧੀ ਇੱਕ ਮੀਟਿੰਗ ਨੈਸ਼ਨਲ ਗੱਤਕਾ (Gatke) ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਗੱਤਕਾ ਐਸੋਸੀਏਸ਼ਨ ਦਿੱਲੀ ਦੇ ਚੇਅਰਮੈਨ ਅਤੇ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਜੀਤ ਸਿੰਘ ਵਿਰਕ, ਪ੍ਰਧਾਨ ਗੁਰਮੀਤ ਸਿੰਘ ਰਾਣਾ, ਜਨਰਲ ਸਕੱਤਰ ਜੀਤਇੰਦਰਪਾਲ ਸਿੰਘ, ਸੰਯੁਕਤ ਸਕੱਤਰ ਮੇਜਰ ਸਿੰਘ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੋਚਿੰਗ ਡਾਇਰੈਕਟੋਰੇਟ ਵੱਲੋਂ ਡਾਇਰੈਕਟਰ ਜੋਗਿੰਦਰ ਸਿੰਘ ਬੁੱਧ ਵਿਹਾਰ ਸ਼ਾਮਲ ਹੋਏ।

ਇਸ ਮੀਟਿੰਗ ਦੌਰਾਨ ਤਾਲਕਟੋਰਾ ਸਟੇਡੀਅਮ ਵਿੱਚ ਹੋਣ ਵਾਲੇ ਨੈਸ਼ਨਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਲੇਖਾ-ਜੋਖਾ ਕੀਤਾ ਗਿਆ ਅਤੇ ਵੱਖ-ਵੱਖ ਬਣਾਈਆਂ ਗਈਆਂ ਕਮੇਟੀਆਂ ਦੇ ਮੈਂਬਰਾਂ ਨੂੰ ਉਹਨਾਂ ਦੀਆਂ ਡਿਊਟੀਆਂ ਸਬੰਧੀ ਗਿਆਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਦੋ ਰੋਜਾ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਘੱਟੋ ਘੱਟ 18 ਸੂਬਿਆਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਭਾਗ ਲੈਣਗੀਆਂ। ਉਹਨਾਂ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੀ ਰਿਹਾਇਸ਼ ਦਾ ਵੱਖੋ ਵੱਖਰਾ ਪ੍ਰਬੰਧ ਹੋਵੇਗਾ ਅਤੇ ਲੰਗਰ ਦਾ ਖੁੱਲਾ ਪ੍ਰਬੰਧ ਕੀਤਾ ਗਿਆ ਹੈ। ਰੈਫਰੀਆਂ ਅਤੇ ਜੱਜਮੈਂਟ ਟੀਮਾਂ ਦੇ ਰਹਿਣ ਲਈ ਵੱਖਰਾ ਪ੍ਰਬੰਧ ਹੋਵੇਗਾ। ਉਹਨਾਂ ਸਮੂਹ ਰਾਜਾਂ ਦੇ ਗੱਤਕਾ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਆਖਿਆ ਕਿ ਉਹ ਆਪੋ-ਆਪਣੇ ਰਾਜਾਂ ਦੀ ਪ੍ਰਵਾਨਤ ਖੇਡ ਕਿੱਟ ਵਿੱਚ ਹੀ ਸ਼ਾਮਿਲ ਹੋਣ।

 

The post 11 ਤੇ 12 ਅਕਤੂਬਰ ਨੂੰ ਹੋਣਗੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਗੱਤਕੇ ਦੇ ਕੌਮੀ ਮੁਕਾਬਲੇ appeared first on TheUnmute.com - Punjabi News.

Tags:
  • breaking-news
  • national-gatke-competition
  • talkatora-stadium
  • talkatora-stadium-in-delhi

ਵੋਟਰ ਸੂਚੀਆਂ ਦੀ ਸੁਧਾਈ ਤੇ ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ 21 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ

Wednesday 04 October 2023 01:53 PM UTC+00 | Tags: aam-aadmi-party breaking-news cm-bhagwant-mann electoral-rolls latest-news news new-votes punjab punjab-news sgpc the-unmute-latest-news votes

ਚੰਡੀਗੜ੍ਹ, 4 ਅਕਤੂਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਮੁੱਢ ਬੰਨ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਵੋਟਰ ਸੂਚੀਆਂ ਦੀ ਸੁਧਾਈ ਕਰਨ ਅਤੇ ਨਵੀਆਂ ਵੋਟਾਂ (NEW VOTES)  ਬਣਾਉਣ ਦੀ ਪ੍ਰਕਿਰਿਆ 21 ਅਕਤੂਬਰ, 2023 ਤੋਂ ਸ਼ੁਰੂ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਚੋਣਾਂ ਕਰਵਾਉਣ ਲਈ ਰਾਹ ਪੱਧਰਾ ਹੋਵੇਗਾ ਜਿਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਜਮਹੂਰੀਅਤ ਢੰਗ ਨਾਲ ਚੁਣੀ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਮਾਮਲਿਆਂ ਦੀ ਵਾਗਡੋਰ ਸੰਭਾਲੇ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਆਰਜ਼ੀ ਪ੍ਰਧਾਨ ਵਾਲੀ ਅੰਤਰਿਮ ਕਮੇਟੀ ਸੰਸਥਾ ਦੇ ਕੰਮਕਾਜ ਚਲਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਮੁੱਖ ਸਿੱਖ ਸੰਸਥਾ ਦੀਆਂ ਚੋਣਾਂ ਜਲਦੀ ਕਰਵਾਉਣਾ ਯਕੀਨੀ ਬਣਾਏਗੀ।

ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਸਿੱਖਾਂ ਦੀ ਵੱਕਾਰੀ ਸੰਸਥਾ ਹੁਣ ਆਪਣੇ ਅਕਾਵਾਂ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਇਸ ਸਰਵਉਚ ਸੰਸਥਾ ਦੇ ਫੈਸਲੇ ਅਕਾਲੀ ਲੀਡਰਸ਼ਿਪ ਵੱਲੋਂ ਅਗਾਊਂ ਹੀ ਲੈ ਲਏ ਜਾਂਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਧੁਨਿਕ ਯੁੱਗ ਦੇ ਮਹੰਤਾਂ ਨੂੰ ਬਾਹਰ ਕੱਢਣ ਲਈ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਸਥਾ ਦੇ ਸਾਰੇ ਫੈਸਲੇ ਬਾਦਲ ਪਰਿਵਾਰ ਵੱਲੋਂ ਤੈਅ ਹੁੰਦੇ ਹਨ ਅਤੇ ਇਹ ਪਰਿਵਾਰ ਹੀ ਫੈਸਲੇ ਲਾਗੂ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿੱਚ ਨਿੱਜੀ ਦਖ਼ਲ ਦੇ ਕੇ ਸੰਗਤਾਂ ਦੇ ਹਿੱਤਾਂ ਨੂੰ ਢਾਹ ਲਾਈ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਝਵਾਨ ਲੋਕ ਮਾਨਵਤਾ ਦੇ ਦੁਸ਼ਮਣ ਅਜਿਹੇ ਲੋਕਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।

The post ਵੋਟਰ ਸੂਚੀਆਂ ਦੀ ਸੁਧਾਈ ਤੇ ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ 21 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • electoral-rolls
  • latest-news
  • news
  • new-votes
  • punjab
  • punjab-news
  • sgpc
  • the-unmute-latest-news
  • votes

ਚੰਡੀਗੜ੍ਹ, 4 ਅਕਤੂਬਰ 2023: ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਸੀ.ਐਮ. ਦੀ ਯੋਗਸ਼ਾਲਾ’ (CM di Yogshala) ਮੁਹਿੰਮ ਵੀਰਵਾਰ ਤੋਂ ਸੂਬੇ ਦੇ 15 ਹੋਰ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਕੁੱਲ 24 ਸ਼ਹਿਰਾਂ ਵਿੱਚ ਇਸ ਮੁਹਿੰਮ ਆ ਆਗਾਜ਼ ਹੋ ਜਾਵੇਗਾ।

ਇਸ ਤੋਂ ਪਹਿਲਾਂ 'ਸੀ.ਐਮ. ਦੀ ਯੋਗਸ਼ਾਲਾ' ਮੁਹਿੰਮ ਦੋ ਪੜਾਵਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ, ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਐਸ.ਏ.ਐਸ. ਨਗਰ, ਸੰਗਰੂਰ ਅਤੇ ਬਠਿੰਡਾ ਸਮੇਤ ਨੌਂ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਗਈ ਸੀ। ਮੌਜੂਦਾ ਸਮੇਂ ਇਨ੍ਹਾਂ ਸ਼ਹਿਰਾਂ ਵਿੱਚ ਰੋਜ਼ਾਨਾ ਸਵੇਰੇ 300 ਥਾਵਾਂ 'ਤੇ 'ਸੀ.ਐਮ. ਦੀ ਯੋਗਸ਼ਾਲਾ' ਲਗਾਈ ਜਾ ਰਹੀ ਹੈ, ਜਿਸ ਵਿੱਚ 10000 ਤੋਂ ਵੱਧ ਲੋਕ ਇਨ੍ਹਾਂ ਯੋਗਾ ਕੈਂਪਾਂ ਦਾ ਲਾਭ ਲੈ ਰਹੇ ਹਨ।

ਤੀਜੇ ਪੜਾਅ ਵਿੱਚ ਸ਼ਾਮਲ ਕੀਤੇ ਗਏ 15 ਨਵੇਂ ਸ਼ਹਿਰਾਂ ਵਿੱਚ ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਰੂਪਨਗਰ, ਨਵਾਂਸ਼ਹਿਰ, ਤਰਨਤਾਰਨ ਅਤੇ ਮਲੇਰਕੋਟਲਾ ਸਮੇਤ ਸਾਰੇ ਪ੍ਰਮੁੱਖ ਜ਼ਿਲ੍ਹੇ ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਚੰਗੀ ਸਿਹਤ ਬਣਾਉਣ ਦੇ ਨਾਲ ਨਾਲ ਉਨ੍ਹਾਂ ਲੋਕਾਂ ਦਾ ਤਣਾਅ ਦੂਰ ਕੀਤਾ ਜਾਵੇ, ਜੋ ਆਪਣੇ ਜੀਵਨ ਵਿੱਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਤਣਾਅ ਦਾ ਵਧ ਰਿਹਾ ਪੱਧਰ ਹਰ ਕਿਸੇ ਲਈ ਚਿੰਤਾ ਦਾ ਮੁੱਖ ਕਾਰਨ ਹੈ ਅਤੇ ਲੋਕਾਂ ਨੂੰ ਇਸ ਤੋਂ ਬਚਾਉਣ ਵਿੱਚ ਯੋਗਾ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਰੋਜ਼ਾਨਾ ਖੁਦ ਸਵੇਰੇ ਯੋਗਾ ਕਰਦੇ ਹਨ, ਨੇ ਕਿਹਾ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਅਤੇ ਯੋਗਾ ਦਾ ਅਭਿਆਸ ਕਰਕੇ ਸਿਹਤਮੰਦ ਜੀਵਨ ਬਤੀਤ ਕਰਦਿਆਂ ਮਾਨਸਿਕ ਅਤੇ ਸਰੀਰਕ ਸੰਤੁਲਨ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੁਫਤ ਯੋਗਾ ਸਿਖਲਾਈ ਲਈ ਲੋਕ ਟੋਲ-ਫ੍ਰੀ ਨੰਬਰ 7669 400 500 ‘ਤੇ ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ‘ਤੇ ਲੌਗਇਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈਯਾਫ਼ਤਾ ਯੋਗਾ ਇੰਸਟ੍ਰਕਟਰ ਲੋਕਾਂ ਨੂੰ ਯੋਗਾ ਬਾਰੇ ਜਾਣੂ ਕਰਵਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਉਮੀਦ ਜਤਾਈ ਕਿ ਭਾਰਤ ਦੀ ਸ਼ਾਨਦਾਰ ਪੁਰਾਤਨ ਪਰੰਪਰਾ ਦੇ ਅਨੁਰੂਪ ਇਹ ਯੋਗਸ਼ਾਲਾਵਾਂ (CM di Yogshala) ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਣ ਵਿੱਚ ਵਧੇਰੇ ਸਹਾਈ ਸਿੱਧ ਹੋਣਗੀਆਂ।

ਦੱਸਣਯੋਗ ਹੈ ਕਿ ਕੋਈ ਵੀ ਵਿਅਕਤੀ, ਜਿਸ ਕੋਲ ‘ਸੀ.ਐਮ. ਦੀ ਯੋਗਸ਼ਾਲਾ’ ਲਈ ਆਪਣੇ ਘਰ ਦੇ ਨੇੜੇ ਢੁਕਵੀਂ ਜਗ੍ਹਾ ਹੈ ਅਤੇ ਯੋਗਾ ਕਲਾਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦਾ 25 ਲੋਕਾਂ ਦਾ ਗਰੁੱਪ ਹੈ ਤਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖੁੱਲ੍ਹੇ ਪਾਰਕਾਂ ਅਤੇ ਹੋਰ ਜਨਤਕ ਸਥਾਨਾਂ ਵਿਖੇ ਮੁਫਤ ਯੋਗਾ ਸਿਖਲਾਈ ਦੇਣ ਲਈ ਸਿਖਲਾਈਯਾਫ਼ਾ ਯੋਗਾ ਇੰਸਟ੍ਰਕਟਰ ਭੇਜੇ ਜਾਂਦੇ ਹਨ।

The post ਹੁਣ ਤੋਂ 15 ਹੋਰ ਸ਼ਹਿਰਾਂ ਦੇ ਲੋਕ 'ਸੀ.ਐਮ. ਦੀ ਯੋਗਸ਼ਾਲਾ' ‘ਚ ਲੈ ਸਕਣਗੇ ਹਿੱਸਾ: CM ਭਗਵੰਤ ਮਾਨ appeared first on TheUnmute.com - Punjabi News.

Tags:
  • breaking-news
  • cm-di-yogshala

ਜੰਗਲੀ ਜੀਵ ਰੱਖਾਂ ਅਤੇ ਚਿੜੀਆਘਰ ਮਨੁੱਖ ਜਾਤੀ 'ਚ ਜੰਗਲੀ ਜੀਵਾਂ ਪ੍ਰਤੀ ਖਿੱਚ ਅਤੇ ਪਿਆਰ ਵਧਾਉਂਦੇ ਹਨ: ਲਾਲ ਚੰਦ ਕਟਾਰੂਚਕ

Wednesday 04 October 2023 02:08 PM UTC+00 | Tags: breaking-news lal-chand-kataruchak mahendra-chaudhary-zoological-park news wildlife-sanctuaries wildlife-sanctuaries-and-zoo zoo

ਐਸ.ਏ.ਐਸ.ਨਗਰ, 4 ਅਕਤੂਬਰ, 2023: ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜੰਗਲੀ ਜੀਵ ਸੈਂਕਚੁਰੀਜ਼ (ਰੱਖਾਂ) ਅਤੇ ਚਿੜੀਆਘਰ (Zoo) ਮਨੁੱਖਤਾ ਵਿੱਚ ਜੰਗਲੀ ਜੀਵਾਂ ਪ੍ਰਤੀ ਖਿੱਚ ਅਤੇ ਸਨੇਹ ਵਧਾਉਂਦੇ ਹਨ।ਅੱਜ ਮਹਿੰਦਰ ਚੌਧਰੀ ਜ਼ੂਲੋਜੀਕਲ ਪਾਰਕ, ਛੱਤ ਬੀੜ ਚਿੜੀਆਘਰ, ਜ਼ੀਰਕਪੁਰ ਵਿਖੇ ਮਨਾਏ ਗਏ ਰਾਜ ਪੱਧਰੀ ਰਾਸ਼ਟਰੀ ਜੰਗਲੀ ਜੀਵ ਹਫ਼ਤਾ 2023, ਜੋ ਕਿ 8 ਅਕਤੂਬਰ ਤੱਕ ਚੱਲੇਗਾ, ਦੇ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜੰਗਲਾਤ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਘੱਟ ਵਣ ਛਤਰੀ ਹੈ ਪਰ ਮੌਜੂਦਾ ਕਵਰੇਜ ਵਿੱਚੋਂ ਸਾਡੇ ਕੋਲ 13 ਰੱਖਾਂ ਹਨ ਜੋ 10 ਪ੍ਰਤੀਸ਼ਤ ਜੰਗਲਾਤ ਖੇਤਰ ਵਿੱਚ ਯੋਗਦਾਨ ਪਾਉਂਦੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਜੰਗਲੀ ਜੀਵਾਂ ਦੀਆਂ ਦੁਰਲੱਭ ਪ੍ਰਜਾਤੀਆਂ ਨੂੰ ਸੰਭਾਲਣ ਲਈ ਪੰਜ ਚਿੜੀਆਘਰ ਹਨ ਜਿੱਥੇ ਬਹੁਤ ਸਾਰੇ ਪੰਛੀਆਂ ਅਤੇ ਜੰਗਲੀ ਜੀਵ ਜਾਨਵਰਾਂ ਅਤੇ ਰੀਂਗਣ ਵਾਲੇ ਜੀਵਾਂ ਦੀ ਬਿਹਤਰ ਢੰਗ ਨਾਲ ਸੰਭਾਲ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਛੱਤਬੀੜ ਚਿੜੀਆਘਰ (Zoo) ਪਹਿਲੇ ਤਿੰਨ ਰਾਸ਼ਟਰੀ ਪੱਧਰ ਦੇ ਚਿੜੀਆਘਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਵਿਸ਼ਵ ਚਿੜੀਆਘਰ ਅਤੇ ਐਕੁਏਰੀਅਮਜ਼ ਐਸੋਸੀਏਸ਼ਨ ਦੁਆਰਾ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਇਸ ਚਿੜੀਆਘਰ ਵਿੱਚ 125 ਤੋਂ ਵੱਧ ਪ੍ਰਜਾਤੀਆਂ ਦੇ ਲਗਭਗ 2000 ਪੰਛੀ ਅਤੇ ਜਾਨਵਰ ਹਨ ਜੋ ਕਿ ਦੁਰਲੱਭ ਹਨ।

ਉਨ੍ਹਾਂ ਦੱਸਿਆ ਕਿ ਛੱਤਬੀੜ ਚਿੜੀਆਘਰ ਵਿੱਚ ਖੋਜ ਅਤੇ ਸਿਖਲਾਈ ਤੋਂ ਇਲਾਵਾ ਉੱਨਤ ਆਈ.ਸੀ.ਯੂ. ਅਤੇ ਬਰੀਡਿੰਗ ਸਹੂਲਤਾਂ ਵੀ ਉਪਲਬਧ ਹਨ। ਐਕਸਚੇਂਜ ਪ੍ਰੋਗਰਾਮ ਇੱਕ ਨਿਰੰਤਰ ਵਰਤਾਰਾ ਹੈ ਜਿਸ ਵਿੱਚ ਦੇਸ਼ ਦੇ ਦੂਜੇ ਚਿੜੀਆਘਰਾਂ ਨਾਲ ਦੁਰਲੱਭ ਪ੍ਰਜਾਤੀਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ ਹੈ। ਇਸ ਸਾਲ ਕੁੱਲ 55 ਨਵੇਂ ਜੰਗਲੀ ਜਾਨਵਰ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਨਰ ਬਾਘ (ਰਾਇਲ ਬੰਗਾਲ ਟਾਈਗਰ) ਅਤੇ ਮਾਦਾ ਬਾਘ (ਟਾਈਗਰਸ), ਸਿੰਬਾ ਅਤੇ ਜੋਤੀ ਰੋਹਤਕ ਚਿੜੀਆਘਰ ਤੋਂ ਮਿਲੇ ਹਨ ਅਤੇ ਅੱਜ ਤੋਂ ਸੈਲਾਨੀਆਂ ਲਈ ਦੇਖਣ ਲਈ ਸ਼ੁਰੂ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਚਿੜੀਆਘਰ (Zoo) ਦੇ ਬੱਚਿਆਂ ਨਾਲ ਰੁਝੇਵਿਆਂ ਨੂੰ ਵਧਾਉਣ ਲਈ ਅੱਜ 40 ਸੀਟਾਂ ਦੀ ਸਮਰੱਥਾ ਵਾਲੀ ਇਲੈਕਟ੍ਰਿਕ ਖਿਡੌਣਾ ਟਰੇਨ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਜੰਗਲੀ ਜੀਵ ਸਿਖਲਾਈ ਕੇਂਦਰ ਦਾ ਵੀ ਉਦਘਾਟਨ ਕੀਤਾ ਗਿਆ ਹੈ।ਮੰਤਰੀ ਨੇ ਅੱਗੇ ਦੱਸਿਆ ਕਿ ਚਿੜੀਆਘਰ ਵਿੱਚ ਸ਼ਾਂਤੀਪੂਰਨ ਕੁਦਰਤੀ ਮਾਹੌਲ ਬਣਾਈ ਰੱਖਣ ਲਈ ਪਹਿਲਾਂ ਹੀ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਤਾਂ ਜੋ ਸੈਲਾਨੀ ਚਿੜੀਆਘਰ ਦੇ ਸ਼ਾਂਤਮਈ ਮਾਹੌਲ ਦਾ ਆਨੰਦ ਲੈ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਈਕੋ ਟੂਰਿਜ਼ਮ ਅਤੇ ਜੰਗਲੀ ਜੀਵ ਸੈਰ-ਸਪਾਟੇ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਅਜਿਹੇ ਲੁਕਵੇਂ ਸੈਰ-ਸਪਾਟਾ ਸਥਾਨਾਂ ਨੂੰ ਬਾਕੀ ਦੁਨੀਆ ਅੱਗੇ ਪ੍ਰਦਰਸ਼ਿਤ ਕਰਨ ਲਈ ਯਤਨਸ਼ੀਲ ਹਨ।

ਉਨ੍ਹਾਂ ਜੰਗਲੀ ਜੀਵ ਪ੍ਰੇਮੀ ਨਿਖਿਲ ਸੇਂਗਰ ਦੁਆਰਾ ਦਿਖਾਏ ਗਏ ਸੱਪਾਂ ਦੇ ਲਾਈਵ ਬਚਾਅ ਕਾਰਜ ਦਾ ਵੀ ਜਾਇਜ਼ਾ ਲਿਆ। ਛੱਤਬੀੜ ਚਿੜੀਆਘਰ ਤੋਂ ਪਰਮਿੰਦਰ ਸਿੰਘ ਅਤੇ ਮੇਵਾ ਸਿੰਘ ਅਤੇ ਮਿੰਨੀ ਚਿੜੀਆਘਰ ਪਟਿਆਲਾ ਤੋਂ ਦੇਵ ਨਰਾਇਣ ਬੇਲਦਾਰ ਨੂੰ ਉਨ੍ਹਾਂ ਦੀ ਡਿਊਟੀ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਪੂਰਬਾ ਡੇਕਾ ਪੁਰਸਕਾਰਾਂ ਨਾਲ ਸਨਮਾਨਿਤ ਕਰਦੇ ਹੋਏ ਜੰਗਲਾਤ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਛੱਤਬੀੜ ਚਿੜੀਆਘਰ ਵਿੱਚ ਹਾਥੀਆਂ ਦੀ ਦੇਖਭਾਲ ਕਰਨ ਵਾਲੇ ਆਸਾਮ ਮੂਲ ਦੇ ਅਪੂਰਬਾ ਡੇਕਾ ਨੂੰ ਹਮੇਸ਼ਾਂ ਇਸ ਤਰੀਕੇ ਨਾਲ ਯਾਦ ਕੀਤਾ ਜਾਂਦਾ ਰਹੇਗਾ, ਜੋ ਕਿ 26 ਸਾਲ ਦੀ ਛੋਟੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ।

ਜੰਗਲਾਤ ਮੰਤਰੀ ਨੇ 31 ਹੋਰ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚ ਜੰਗਲੀ ਜੀਵ ਕਰਮਚਾਰੀਆਂ, ਪ੍ਰੇਮੀਆਂ ਅਤੇ ਸਕੂਲਾਂ ਨੂੰ ਜੰਗਲੀ ਜੀਵ ਰੱਖਾਂ ਅਤੇ ਚਿੜੀਆਘਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਸ਼ਾਮਿਲ ਹਨ। ਇਸ ਮੌਕੇ ਕੁਇਜ਼ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇੱਥੇ ਮਨਾਏ ਗਏ ਰਾਜ ਪੱਧਰੀ ਰਾਸ਼ਟਰੀ ਜੰਗਲੀ ਜੀਵ ਸਪਤਾਹ ਲਈ ਜੰਗਲਾਤ ਤੇ ਜੰਗਲੀ ਜੀਵ ਮੰਤਰੀ ਦਾ ਧੰਨਵਾਦ ਕਰਦਿਆਂ ਛੱਤਬੀੜ ਚਿੜੀਆਘਰ ਵਿਖੇ ਨਾਈਟ ਸਫਾਰੀ ਸ਼ੁਰੂ ਕਰਨ ਦੀ ਮੰਗ ਕੀਤੀ ਤਾਂ ਜੋ ਇੱਥੇ ਹੋਰ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ।

ਰਾਜ ਪੱਧਰੀ ਸਮਾਗਮ ਨੂੰ ਮੁੱਖ ਜੰਗਲੀ ਜੀਵ ਵਾਰਡਨ ਧਰਮਿੰਦਰ ਸ਼ਰਮਾ ਅਤੇ ਪੰਜਾਬ ਦੇ ਪ੍ਰਧਾਨ ਮੁੱਖ ਵਣਪਾਲ ਆਰ ਕੇ ਮਿਸ਼ਰਾ ਅਤੇ ਡਾਇਰੈਕਟਰ ਫੀਲਡ ਛੱਤਬੀੜ ਚਿੜੀਆਘਰ ਕਲਪਨਾ ਕੇ. ਨੇ ਵੀ ਸੰਬੋਧਨ ਕੀਤਾ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਕੁਦਰਤ ਨਾਲ ਪਿਆਰ ਕਰਨ ਦੇ ਸੰਦੇਸ਼ ਦੇ ਨਾਲ ਜੰਗਲੀ ਜੀਵਾਂ ਪ੍ਰਤੀ ਚਿੰਤਾ ਨੂੰ ਦਰਸਾਉਂਦੇ ਰੰਗ-ਬਿਰੰਗੀਆਂ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ।

The post ਜੰਗਲੀ ਜੀਵ ਰੱਖਾਂ ਅਤੇ ਚਿੜੀਆਘਰ ਮਨੁੱਖ ਜਾਤੀ ‘ਚ ਜੰਗਲੀ ਜੀਵਾਂ ਪ੍ਰਤੀ ਖਿੱਚ ਅਤੇ ਪਿਆਰ ਵਧਾਉਂਦੇ ਹਨ: ਲਾਲ ਚੰਦ ਕਟਾਰੂਚਕ appeared first on TheUnmute.com - Punjabi News.

Tags:
  • breaking-news
  • lal-chand-kataruchak
  • mahendra-chaudhary-zoological-park
  • news
  • wildlife-sanctuaries
  • wildlife-sanctuaries-and-zoo
  • zoo

ਡਾ. ਬਲਬੀਰ ਸਿੰਘ ਵੱਲੋਂ ਸਿਹਤ ਵਿਭਾਗ ਨੂੰ ਗੈਰ-ਕਾਨੂੰਨੀ ਗਰਭਪਾਤ ਰੋਕਣ ਲਈ ਗਰਭ ਅਵਸਥਾ ਦੌਰਾਨ ਔਰਤਾਂ ਦਾ ਟਰੈਕ ਰੱਖਣ ਦੇ ਹੁਕਮ

Wednesday 04 October 2023 02:17 PM UTC+00 | Tags: abortion breaking-news dr-balbir-singh news punjab-health punjab-health-department punjab-police the-unmute-breaking-news unlawful-abortion

ਚੰਡੀਗੜ੍ਹ, 4 ਅਕਤੂਬਰ 2023: ਸੂਬੇ ਵਿੱਚ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਬੁੱਧਵਾਰ ਨੂੰ ਸਿਹਤ ਅਧਿਕਾਰੀਆਂ ਨੂੰ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਮਲਟੀ-ਪਰਪਜ਼ ਹੈਲਥ ਵਰਕਰਾਂ (ਐਮ.ਪੀ.ਐਚ.ਡਬਲਿਊ.), ਕਮਿਊਨਿਟੀ ਹੈਲਥ ਅਫ਼ਸਰਾਂ ਦਾ ਇੱਕ ਨੈੱਟਵਰਕ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਉਹ ਪਿੰਡਾਂ ਦੀਆਂ ਗਰਭਵਤੀ ਔਰਤਾਂ ਦਾ ਗਰਭਕਾਲ ਤੋਂ ਜਣੇਪੇ ਤੱਕ ਟਰੈਕ ਰੱਖਣ।

ਸਿਹਤ ਮੰਤਰੀ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮਗਸੀਪਾ) ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੀਸੀ-ਪੀਐਨਡੀਟੀ ਐਕਟ ਬਾਰੇ ਦੋ ਰੋਜ਼ਾ ਕਪੈਸਿਟੀ ਬਿਲਡਿੰਗ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਇਸ ਵਰਕਸ਼ਾਪ ਵਿੱਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਤੋਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਜ਼ਿਲ੍ਹਾ ਅਟਾਰਨੀ ਅਤੇ ਜ਼ਿਲ੍ਹਾ ਪੀਐਨਡੀਟੀ ਕੋਆਰਡੀਨੇਟਰਾਂ ਨੇ ਭਾਗ ਲਿਆ।

ਇਸ ਗੈਰ-ਕਾਨੂੰਨੀ ਕਾਰਵਾਈ ਬਾਬਤ ਦੋ ਜਾਂ ਤਿੰਨ ਜੀਵਤ ਧੀਆਂ ਵਾਲੇ ਜੋੜਿਆਂ 'ਤੇ ਵਿਸ਼ੇਸ਼ ਧਿਆਨ ਰੱਖਣ ਦੀ ਲੋੜ 'ਤੇ ਜ਼ੋਰ ਦਿੰਦਿਆਂ, ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਗਰਭਵਤੀ ਔਰਤਾਂ ਦਾ ਟਰੈਕ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਗਰਭ ਅਵਸਥਾ ਦੌਰਾਨ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਬਾਰੇ ਸਿਹਤ ਵਿਭਾਗ ਨੂੰ ਪਤਾ ਲੱਗ ਸਕੇ ਅਤੇ ਗਰਭਪਾਤ (ABORTION)  ਜਹੇ ਗ਼ੈਰ-ਕਾਨੂੰਨੀ ਅਮਲ ਨੂੰ ਠੱਲ੍ਹ ਪਾਈ ਜਾ ਸਕੇ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਿੰਗ ਅਨੁਪਾਤ ਨੂੰ ਸੁਧਾਰਨ ਲਈ ਸਖ਼ਤ ਯਤਨ ਕਰ ਰਹੀ ਹੈ।

ਸਮਾਜ ਨੂੰ ਅੱਗੇ ਤੋਰਨ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ ਡਾ: ਬਲਬੀਰ ਸਿੰਘ ਨੇ ਕਿਹਾ, "ਔਰਤਾਂ ਤੋਂ ਬਿਨਾਂ ਮਨੁੱਖੀ ਸਮਾਜ ਦੀ ਹੋਂਦ ਹੀ ਸੰਭਵ ਨਹੀਂ ਹੈ। ਔਰਤ ਇੱਕ ਮਜ਼ਬੂਤ ਧਿਰ ਹੈ ਕਿਉਂਕਿ ਇਹ ਔਰਤ ਹੀ ਹੈ, ਜੋ ਨਾ ਸਿਰਫ਼ ਇੱਕ ਪਰਿਵਾਰ ਨੂੰ ਸਫਲਤਾਪੂਰਵਕ ਸੰਭਾਲਦੀ ਹੈ, ਸਗੋਂ ਘਰ ਦੀ ਚਾਰਦਿਵਾਰੀ ਤੋਂ ਬਾਹਰ ਕਿਸੇ ਵੀ ਪੇਸ਼ੇ ਵਿੱਚ ਨਵੀਆਂ ਲੀਹਾਂ ਪਾ ਸਕਦੀ ਹੈ। ਸਾਨੂੰ ਔਰਤਾਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ।''

ਉਨ੍ਹਾਂ ਕਿਹਾ, "ਅਸੀਂ ਅਜਿਹੇ ਅਧਿਕਾਰੀਆਂ ਨੂੰ ਵੀ ਇਨਾਮ ਦੇਵਾਂਗੇ ਜਿਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਲਿੰਗ ਅਨੁਪਾਤ 'ਚ ਸੁਧਾਰ ਹੋਵੇਗਾ।" ਉਨ੍ਹਾਂ ਕਿਹਾ ਕਿ ਪੰਜਾਬ ਦੇ ਮੱਥੇ ਤੋਂ ਕੰਨਿਆ ਭਰੂਣ ਹੱਤਿਆ  ਦਾ ਧੱਬਾ ਹਟਾਉਣ ਵਿੱਚ ਮਦਦ ਕਰਨ ਲਈ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਹੋਵੇਗਾ। ਡਾ. ਬਲਬੀਰ ਸਿੰਘ ਨੇ ਪ੍ਰੀ-ਕੰਸੇਪਸ਼ਨ ਤਕਨੀਕਾਂ ਦੀ ਵਰਤੋਂ ਕਰਕੇ ਲਿੰਗ ਨਿਰਧਾਰਨ ਕਰਨ ਵਾਲੇ ਏ.ਆਰ.ਟੀ. ਜਾਂ ਆਈ.ਵੀ.ਐਫ. ਸੈਂਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਰਾਜ ਦੇ ਸਿਹਤ ਅਧਿਕਾਰੀਆਂ ਨੂੰ ਇਸ ਦਿਸ਼ਾ ਵਿੱਚ ਸਰਗਰਮੀਆਂ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।

ਸਿਹਤ-ਕਮ-ਐਮ.ਡੀ. ਐਨ.ਐਚ.ਐਮ. ਸਕੱਤਰ ਡਾਕਟਰ ਅਭਿਨਵ ਤ੍ਰਿਖਾ ਨੇ ਕਿਹਾ ਕਿ ਕਿਸੇ ਨੂੰ ਵੀ ਅਣਜੰਮੀ ਬੱਚੀ ਤੋਂ ਉਸਦੇ ਹਿੱਸੇ ਦੇ ਬਣਦੇ ਅਧਿਕਾਰ ਖੋਹਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਸਿਰਫ਼ ਸਿਹਤ ਦਾ ਮੁੱਦਾ ਹੀ ਨਹੀਂ ਸਗੋਂ ਇੱਕ ਸਮਾਜਿਕ ਮਸਲਾ ਹੈ , ਜਿਸ ਨੂੰ ਬਹੁ-ਖੇਤਰੀ ਪਹੁੰਚ ਨਾਲ ਨਜਿੱਠਣ ਦੀ ਲੋੜ ਹੈ।

ਸਿਹਤ ਵਿਭਾਗ ਦੇ ਡਾਇਰੈਕਟਰ ਡਾ: ਆਦਰਸ਼ਪਾਲ ਕੌਰ ਨੇ ਜਨ ਜਾਗਰੂਕਤਾ ਰਾਹੀਂ ਲੋਕਾਂ ਦੀ ਮਾਨਸਿਕਤਾ ਨੂੰ ਬਦਲ ਕੇ ਇਸ ਨੂੰ ਸਮਾਜਿਕ ਲਹਿਰ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ । ਪਰਿਵਾਰ ਭਲਾਈ ਵਿਭਾਗ ਦੀ ਡਾਇਰੈਕਟਰ ਡਾ: ਹਿਤਿੰਦਰ ਕੌਰ ਨੇ ਸਿਹਤ ਮੰਤਰੀ ਨੂੰ ਪੰਜਾਬ ਵਿੱਚ ਲਿੰਗ ਅਨੁਪਾਤ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਦਾ ਭਰੋਸਾ ਦਿੱਤਾ।

fਜ਼ਕਰਯੋਗ ਹੈ ਕਿ ਪੀਐਨਡੀਟੀ 'ਚ ਭਾਰਤ ਸਰਕਾਰ ਦੇ ਸਲਾਹਕਾਰ, ਇਫ਼ਤ ਹਾਮਿਦ ਨੇ ਪ੍ਰਤੀਭਾਗੀਆਂ ਨੂੰ ਪੀਸੀ-ਪੀਐਨਡੀਟੀ ਐਕਟ ਦੇ ਕਾਨੂੰਨੀ ਅਤੇ ਸੰਚਾਲਨ ਪਹਿਲੂਆਂ ਨਾਲ ਸਬੰਧਤ ਕਾਨੂੰਨਾਂ ਦੀ ਵਿਸ਼ਲੇਸ਼ਨਾਤਮਕ ਜਾਣਕਾਰੀ ਰਾਹੀਂ ਸਿਖਲਾਈ ਦਿੱਤੀ। ਸਹਾਇਕ ਡਾਇਰੈਕਟਰ-ਕਮ-ਸਟੇਟ ਨੋਡਲ ਅਫਸਰ ਪੀ.ਐਨ.ਡੀ.ਟੀ. ਡਾ: ਵਿਨੀਤ ਨਾਗਪਾਲ ਅਤੇ ਡੀ.ਐਫ.ਡਬਲਿਊ.ਓ. ਪਟਿਆਲਾ-ਕਮ-ਸਟੇਟ ਟਰੇਨਰ ਡਾ: ਸੁਖਵਿੰਦਰਜੀਤ ਸਿੰਘ ਨੇ ਪ੍ਰਤੀਭਾਗੀਆਂ ਨੂੰ ਮਿਆਰੀ ਸੰਚਾਲਨ ਦਿਸ਼ਾ-ਨਿਰਦੇਸ਼ਾਂ ਅਤੇ ਢੁਕਵੀਆਂ ਅਥਾਰਟੀਆਂ ਲਈ ਢੁਕਵੇਂ ਜ਼ਾਬਤੇ ਬਾਰੇ ਚਾਨਣਾ ਪਾਇਆ।

ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਵੱਲੋਂ ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਗੁਰਦਾਸਪੁਰ, ਫਰੀਦਕੋਟ ਜ਼ਿਲਿ੍ਹਆਂ ਦੇ ਸਿਵਲ ਸਰਜਨਾਂ ਅਤੇ ਪੀਐਨਡੀਟੀ ਟੀਮਾਂ ਅਤੇ ਰਾਜ ਦੀ ਪੀਐਨਡੀਟੀ ਟੀਮ ਨੂੰ ਪੰਜਾਬ ਦੇ ਨਾਲ-ਨਾਲ ਰਾਜ ਤੋਂ ਬਾਹਰ ਵੀ ਨਕਾਰਾਤਮਕ ਕਾਰਵਾਈਆਂ ਕਰਨ ਵਿੱਚ ਮਿਸਾਲੀ ਭੂਮਿਕਾ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ। ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਸਿਹਤ ਵਿਭਾਗ ਨੇ ਹਾਲ ਹੀ ਵਿੱਚ 13 ਛਾਪੇਮਾਰੀ ਕੀਤੀਆਂ , ਜਿਸ ਦੇ ਨਤੀਜੇ ਵਜੋਂ ਇਹਨਾਂ ਸਾਰੇ ਮਾਮਲਿਆਂ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

The post ਡਾ. ਬਲਬੀਰ ਸਿੰਘ ਵੱਲੋਂ ਸਿਹਤ ਵਿਭਾਗ ਨੂੰ ਗੈਰ-ਕਾਨੂੰਨੀ ਗਰਭਪਾਤ ਰੋਕਣ ਲਈ ਗਰਭ ਅਵਸਥਾ ਦੌਰਾਨ ਔਰਤਾਂ ਦਾ ਟਰੈਕ ਰੱਖਣ ਦੇ ਹੁਕਮ appeared first on TheUnmute.com - Punjabi News.

Tags:
  • abortion
  • breaking-news
  • dr-balbir-singh
  • news
  • punjab-health
  • punjab-health-department
  • punjab-police
  • the-unmute-breaking-news
  • unlawful-abortion

ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ

Wednesday 04 October 2023 02:23 PM UTC+00 | Tags: aam-aadmi-party breaking-news bribery-case cm-bhagwant-mann latest-news news police-sub-inspector punjab punjab-government punjabi-news the-unmute-breaking-news vigilance-bureau

ਚੰਡੀਗੜ੍ਹ, 4 ਅਕਤੂਬਰ 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਥਾਣਾ ਮਲੌਦ, ਜ਼ਿਲ੍ਹਾ ਖੰਨਾ ਵਿਖੇ ਤਾਇਨਾਤ ਪੁਲਿਸ ਸਬ-ਇੰਸਪੈਕਟਰ ਜਗਜੀਤ ਸਿੰਘ (ਨੰ: 462/ਖੰਨਾ) ਨੂੰ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਹਰਦੀਪ ਸਿੰਘ ਵਾਸੀ ਪਿੰਡ ਸ਼ੇਖਾਂ, ਤਹਿਸੀਲ ਪਾਇਲ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ (Vigilance Bureau) ਦਫ਼ਤਰ ਲੁਧਿਆਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ 28 ਸਤੰਬਰ, 2023 ਨੂੰ ਉਸਦਾ ਭਰਾ ਜਗਤਾਰ ਸਿੰਘ ਆਪਣੇ ਮੋਟਰਸਾਈਕਲ (ਰਜਿਸਟ੍ਰੇਸ਼ਨ ਨੰਬਰ PB-10-HY-4663) ‘ਤੇ ਸਿਵਲ ਹਸਪਤਾਲ ਮਲੌਦ ਵਿਖੇ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਲੈਣ ਗਿਆ ਸੀ।

ਦੁਪਹਿਰ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਜਗਤਾਰ ਸਿੰਘ ਖਿਲਾਫ਼ ਥਾਣਾ ਮਲੌਦ ਵਿਖੇ ਨਾਰਕੋਟਿਕ ਡਰੱਗਸ ਐਂਡ ਸਾਇਕੋਟ੍ਰੋਪਿਕ ਸਬਟਾਂਸਿਸ (ਐਨ.ਡੀ.ਪੀ.ਐਸ.) ਦਾ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਆਪਣੇ ਪਿੰਡ ਵਾਸੀ ਪਰਮਜੀਤ ਸਿੰਘ ਨਾਲ ਥਾਣੇ ਗਿਆ ਅਤੇ ਉਕਤ ਐਸ.ਆਈ. ਨੂੰ ਮਿਲਿਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਜਗਤਾਰ ਸਿੰਘ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22 ਤਹਿਤ 28 ਸਤੰਬਰ 2023 ਨੂੰ ਐਫ.ਆਈ.ਆਰ. 101 ਦਰਜ ਕੀਤੀ ਗਈ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਐਸ.ਆਈ. ਜਗਜੀਤ ਸਿੰਘ ਨੇ ਉਸ ਨੂੰ ਵੀ ਇਸ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਉਸ ਕੋਲੋਂ ਰਿਸ਼ਵਤ ਵਜੋਂ ਪਹਿਲਾਂ ਹੀ 15,000 ਰੁਪਏ ਲੈ ਚੁੱਕਿਆ ਹੈ। ਐਸ.ਆਈ. ਜਗਜੀਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਮੋਟਰਸਾਈਕਲ ਬਾਰੇ ਅਜੇ ਤੱਕ ਕੇਸ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਅਤੇ ਇਸ ਮੋਟਰਸਾਈਕਲ ਨੂੰ ਕੇਸ ਵਿੱਚ ਸ਼ਾਮਲ ਨਾ ਕਰਨ ਲਈ ਰਿਸ਼ਵਤ ਵਜੋਂ 20,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਹਰਦੀਪ ਸਿੰਘ ਨੇ ਰਿਸ਼ਵਤ ਨਾ ਦੇਣ ਬਾਰੇ ਸੋਚ ਕੇ ਵਿਜੀਲੈਂਸ ਬਿਊਰੋ ਰੇਂਜ ਦਫ਼ਤਰ ਲੁਧਿਆਣਾ ਵਿਖੇ ਪਹੁੰਚ ਕਰਨ ਦਾ ਫ਼ੈਸਲਾ ਕੀਤਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਐਸ.ਆਈ. ਜਗਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧ ਵਿਚ ਉਕਤ ਪੁਲਿਸ ਮੁਲਾਜ਼ਮ ਖਿਲਾਫ਼ ਥਾਣਾ ਵਿਜੀਲੈਂਸ ਰੇਂਜ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫ.ਆਈ.ਆਰ 25 ਮਿਤੀ 4 ਅਕਤੂਬਰ 2023 ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।

The post ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ appeared first on TheUnmute.com - Punjabi News.

Tags:
  • aam-aadmi-party
  • breaking-news
  • bribery-case
  • cm-bhagwant-mann
  • latest-news
  • news
  • police-sub-inspector
  • punjab
  • punjab-government
  • punjabi-news
  • the-unmute-breaking-news
  • vigilance-bureau

ਪੀ.ਡਬਲਿਊ.ਆਰ.ਡੀ.ਏ. ਨੇ ਭੂਮੀਗਤ ਪਾਣੀ ਕੱਢਣ ਸਬੰਧੀ ਅਪਲਾਈ ਕਰਨ ਲਈ ਵਧਾ ਕੇ 30 ਨਵੰਬਰ ਕੀਤੀ

Wednesday 04 October 2023 02:27 PM UTC+00 | Tags: aam-aadmi-party breaking-news cm-bhagwant-mann latest-news news punjab-congress pwrda

ਚੰਡੀਗੜ੍ਹ, 4 ਅਕਤੂਬਰ 2023: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (PWRDA) ਨੇ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਅਤੇ ਸੰਭਾਲ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਦੱਸਣਯੋਗ ਹੈ ਕਿ ਇਹ ਇਹ ਦਿਸ਼ਾ-ਨਿਰਦੇਸ਼ 1 ਫਰਵਰੀ 2023 ਨੂੰ ਨੋਟੀਫਾਈ ਕੀਤੇ ਸਨ।ਨਿਰਦੇਸ਼ਾਂ ਦੇ ਲਾਗੂ ਹੋਣ ਨਾਲ ਭੂਮੀਗਤ ਪਾਣੀ ਕੱਢ ਰਹੇ ਸਾਰੇ ਬਿਨਾਂ ਛੋਟ ਵਾਲੇ ਉਪਭੋਗਤਾਂ ਨੂੰ 1 ਫਰਵਰੀ, 2023 ਤੋਂ ਭੂਮੀਗਤ ਪਾਣੀ ਕੱਢਣ ਦੇ ਖਰਚਿਆਂ (ਜੀ.ਈ.ਸੀ.) ਦਾ ਭੁਗਤਾਨ ਕਰਨਾ ਹੋਵੇਗਾ। ਇੱਥੋਂ ਤੱਕ ਕਿ ਜਿਨ੍ਹਾਂ ਉਪਭੋਗਤਾਵਾਂ ਨੇ ਪਾਣੀ ਦਾ ਮੀਟਰ ਨਹੀਂ ਲਗਾਇਆ ਹੈ, ਉਨ੍ਹਾਂ ਨੂੰ ਵੀ ਇਹ ਖਰਚੇ ਅਦਾ ਕਰਨੇ ਪੈਣਗੇ। ਇਸ ਸਬੰਧੀ ਜਾਣਕਾਰੀ ਲਈ ਪੀ.ਡਬਲਿਊ.ਆਰ.ਡੀ.ਏ. ਦੀ ਵੈੱਬਸਾਈਟ https://pwrda.punjab.gov.in. ਤੱਕ ਪਹੁੰਚ ਕੀਤੀ ਜਾ ਸਕਦੀ ਹੈ।

ਬੁਲਾਰੇ ਨੇ ਦੱਸਿਆ ਕਿ ਪ੍ਰਤੀ ਮਹੀਨਾ 1,500 ਤੋਂ ਵੱਧ ਅਤੇ 15,000 ਕਿਊਬਿਕ ਮੀਟਰ ਤੱਕ ਪਾਣੀ ਕੱਢਣ ਵਾਲੇ ਮੌਜੂਦਾ ਉਪਭੋਗਤਾਵਾਂ ਨੂੰ ਅਥਾਰਟੀ ਤੋਂ ਆਗਿਆ ਲੈਣ ਅਤੇ ਪਾਣੀ ਦੇ ਮੀਟਰ ਲਗਾਉਣ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮਨਜ਼ੂਰੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 31 ਜੁਲਾਈ, 2023 ਸੀ, ਜਿਸ ਨੂੰ ਵਧਾ ਕੇ 30 ਸਤੰਬਰ, 2023 ਕਰ ਦਿੱਤਾ ਗਿਆ ਸੀ।ਉਪਭੋਗਤਾਵਾਂ ਦੀ ਬੇਨਤੀ ‘ਤੇ ਮਨਜ਼ੂਰੀ ਲਈ ਅਪਲਾਈ ਕਰਨ ਆਖਰੀ ਮਿਤੀ 30 ਨਵੰਬਰ, 2023 ਤੱਕ ਵਧਾ ਦਿੱਤੀ ਗਈ ਹੈ। ਉਪਭੋਗਤਾ ਨਾਨ-ਕੰਪਲਾਇੰਸ ਚਾਰਜਿਜ਼ ਤੋਂ ਬਚਣ ਲਈ ਸਮੇਂ ਸਿਰ ਅਪਲਾਈ ਕਰਨਾ ਯਕੀਨੀ ਬਣਾਉਣ।

ਬੁਲਾਰੇ ਨੇ ਦੱਸਿਆ ਕਿ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਮੀਟਰ ਲਗਾਉਣ ਅਤੇ ਮੀਟਰ ਦੀ ਰੀਡਿੰਗ ਲੈ ਕੇ ਮਹੀਨਾਵਾਰ ਬਿੱਲ ਦਾ ਭੁਗਤਾਨ ਕਰਨ। ਜੇਕਰ ਕੋਈ ਉਪਭੋਗਤਾ ਵਾਟਰ ਮੀਟਰ ਨਹੀਂ ਲਗਾਉਂਦਾ ਤਾਂ ਉਪਭੋਗਤਾ ਨੂੰ 1 ਫਰਵਰੀ 2023 ਤੋਂ ਵਾਟਰ ਮੀਟਰ ਲਗਾਉਣ ਦੀ ਮਿਤੀ ਤੱਕ ਦੀ ਮਿਆਦ ਲਈ ਪਾਣੀ ਕੱਢਣ ਸਬੰਧੀ ਮੰਗੀ ਗਈ ਮਨਜ਼ੂਰੀ ਦੇ ਆਧਾਰ 'ਤੇ ਮਹੀਨਾਵਾਰ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ।

ਇਸ ਲਈ ਪਾਣੀ ਦੇ ਮੀਟਰ ਜਲਦ ਤੋਂ ਜਲਦ ਲਗਾਉਣਾ ਹਰੇਕ ਉਪਭੋਗਤਾ ਦੇ ਹਿੱਤ ਵਿੱਚ ਹੈ। ਉਪਭੋਗਤਾ 1 ਫਰਵਰੀ 2023 ਤੋਂ ਅਥਾਰਟੀ ਦੁਆਰਾ ਇਜਾਜ਼ਤ ਮਿਲਣ ਤੱਕ ਜੀ.ਈ.ਸੀ. ਦਾ ਭੁਗਤਾਨ ਕਰਨਗੇ। ਇਸ ਤੋਂ ਬਾਅਦ ਅਥਾਰਟੀ ਦੁਆਰਾ ਦਿੱਤੀ ਗਈ ਮਨਜ਼ੂਰੀ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਮਹੀਨਾਵਾਰ ਜੀ.ਈ.ਸੀ. ਦਾ ਭੁਗਤਾਨ ਕੀਤਾ ਜਾਵੇਗਾ।ਨਿਰਧਾਰਿਤ ਮਿਆਦ ਦੇ ਅੰਦਰ ਨਿਰਦੇਸ਼ਾਂ ਅਨੁਮਾਨ ਅਪਲਾਈ ਨਾ ਕਰਕੇ ਪਾਣੀ ਕੱਢਣ ਲਈ ਨਾਨ-ਕੰਪਲਾਇੰਸ ਚਾਰਜਿਜ਼ ਤੋਂ ਇਲਾਵਾ ਗਰਾਊਂਡ ਵਾਟਰ ਕੰਪਨਸੇਸ਼ਨ ਚਾਰਜਿਜ਼ (ਜੀ.ਈ.ਸੀ.) ਲਗਾਏ ਜਾਣਗੇ।

ਨਾਨ-ਕੰਪਲਾਇੰਸ ਚਾਰਜਿਜ਼ ਤੋਂ ਬਚਣ ਲਈ ਉਪਭੋਗਤਾ ਸਮੇਂ ਸਿਰ ਅਪਲਾਈ ਕਰਨ। ਜੀ.ਈ.ਸੀ. ਦਾ ਹਿਸਾਬ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਕੱਢੇ ਗਏ ਪਾਣੀ ਦੀ ਰੋਜ਼ਾਨਾ ਮਾਤਰਾ ‘ਤੇ ਸਲੈਬ ਅਨੁਸਾਰ ਲਾਇਆ ਜਾਵੇਗਾ। ਅਥਾਰਟੀ ਨੇ ਮਨਜ਼ੂਰੀਆਂ ਲੈਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਭੂਮੀਗਤ ਪਾਣੀ ਕੱਢਣ ਲਈ ਮਨਜ਼ੂਰੀ ਦੇਣ ਵੀਸਤੇ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ। ਆਨਲਾਈਨ ਮਨਜ਼ਰੀ ਲਈ ਅਪਲਾਈ ਕਰਨ ਵਾਸਤੇ ਉਪਭੋਗਤਾ https://pwrda.punjab.gov.in/Users ‘ਤੇ ਜਾ ਸਕਦੇ ਹਨ।

ਪੜਾਅਵਾਰ ਜਾਣਕਾਰੀ ਲਈ https://pwrda.punjab.gov.in/en/noticeboard/3 ‘ਤੇ ਯੂਜ਼ਰ ਮੈਨੂਅਲ ਤੱਕ ਪਹੁੰਚ ਕਰੋ। ਸਾਰੇ ਗਰਾਊਂਡ-ਵਾਟਰ ਚਾਰਜਿਜ਼ ਦਾ ਭੁਗਤਾਨ ਨੈੱਟ ਬੈਂਕਿੰਗ, ਡੈਬਿਟ/ਕ੍ਰੈਡਿਟ ਕਾਰਡ, ਯੂ.ਪੀ.ਆਈ. ਆਦਿ ਦੀ ਵਰਤੋਂ ਕਰਦਿਆਂ ਆਨਲਾਈਨ ਕੀਤਾ ਜਾ ਸਕਦਾ ਹੈ।ਉਪਭੋਗਤਾਵਾਂ ਨੂੰ ਭੂਮੀਗਤ ਪਾਣੀ ਕੱਢਣ ਦੀ ਮਨਜ਼ੂਰੀ ਲਈ 30 ਨਵੰਬਰ 2023 ਤੱਕ ਸਮੇਂ ਸਿਰ ਅਪਲਾਈ ਕਰਨ ਅਤੇ 1 ਫਰਵਰੀ 2023 ਤੋਂ ਜੀ.ਈ.ਸੀ. ਦਾ ਭੁਗਤਾਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

The post ਪੀ.ਡਬਲਿਊ.ਆਰ.ਡੀ.ਏ. ਨੇ ਭੂਮੀਗਤ ਪਾਣੀ ਕੱਢਣ ਸਬੰਧੀ ਅਪਲਾਈ ਕਰਨ ਲਈ ਵਧਾ ਕੇ 30 ਨਵੰਬਰ ਕੀਤੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • news
  • punjab-congress
  • pwrda

ਐਸ.ਏ.ਐਸ.ਨਗਰ 4 ਅਕਤੂਬਰ 2023: ਗੀਤਿਕਾ ਸਿੰਘ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਐਸ.ਏ.ਐਸ.ਨਗਰ (Mohali) ਵੱਲੋਂ ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ , ਸਮੂਹ ਬੀ.ਡੀ.ਪੀ.ਓ ਸਹਿਬਾਨ ਅਤੇ ਮਗਨਰੇਗਾ ਸਟਾਫ ਨਾਲ ਓ ਡੀ ਐਫ ਪਲੱਸ ਅਤੇ ਐਮ.ਪੀ.ਲੈਡ ਦੀ ਕਾਰਗੁਜਾਰੀ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਐਮ.ਪੀ.ਲੈਡ ਸਕੀਮ ਅਧੀਨ ਪੇਂਡੂ ਖੇਤਰਾ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਵਰਤੋਂ ਸਰਟੀਫਿਕੇਟ ਭੇਜਣ ਦੀ ਹਦਾਇਤ ਕੀਤੀ ਗਈ।

ਓ ਡੀ ਐਫ ਪਲੱਸ ਸਬੰਧੀ ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ ਨੂੰ ਹਦਾਇਤ ਕੀਤੀ ਗਈ ਕਿ ਸਰਕਾਰ ਵੱਲੋਂ ਦਿੱਤੇ ਗਏ ਟਿੱਚਿਆ ਨੂੰ ਮਿੱਥੇ ਸਮੇਂ ਵਿੱਚ ਪੂਰਾ ਕੀਤਾ ਜਾਵੇ।ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਜਿਲ੍ਹਾ ਐਸ.ਏ.ਐਸ.ਨਗਰ (Mohali) ਵੱਲੋਂ 39 ਪ੍ਰਤੀਸ਼ਤ ਟੀਚਾ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 15 ਅਕਤੂਬਰ ਤੱਕ 50 ਪ੍ਰਤੀਸ਼ਤ ਦਾ ਟੀਚਾ ਪ੍ਰਾਪਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਤੋਂ ਇਲਾਵਾ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਰੀਵਿਊ ਕੀਤਾ ਗਿਆ।ਸਮੂਹ ਮਗਨਰਗਾ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਵਿੱਚ ਵੱਧ ਤੋਂ ਵੱਧ ਖੇਡ ਮੈਦਾਨ ਬਣਾਏ ਜਾਣ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਕਰਕੇ ਖੇਡਾ ਵੱਲ ਪ੍ਰੇਰਿਤ ਕੀਤਾ ਜਾ ਸਕੇ ਅਤੇ ਹੋਰ ਜੋ ਵਿਕਾਸ ਦੇ ਕੰਮ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਹਨ ਉਹਨਾਂ ਵਿੱਚ ਤੇਜ਼ੀ ਲਿਆਂਦੀ ਜਾਵੇ।

The post ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮੋਹਾਲੀ ਵੱਲੋਂ ODF ਪਲੱਸ ਅਤੇ MPLAD ਦੀ ਕਾਰਗੁਜਾਰੀ ਸਬੰਧੀ ਰੀਵਿਊ ਮੀਟਿੰਗ appeared first on TheUnmute.com - Punjabi News.

Tags:
  • breaking-news
  • latest-news
  • mohali
  • mplad
  • news
  • odf-plus
  • punjab

RBI ਨੇ ਮੁਨੀਸ਼ ਕਪੂਰ ਨੂੰ ਨਵਾਂ ਕਾਰਜਕਾਰੀ ਨਿਰਦੇਸ਼ਕ ਕੀਤਾ ਨਿਯੁਕਤ

Wednesday 04 October 2023 02:34 PM UTC+00 | Tags: breaking-news executive-director executive-director-rbi munish-kapoor news rbi reserve-bank-of-india

ਚੰਡੀਗੜ੍ਹ, 4 ਅਕਤੂਬਰ 2023: ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਮੁਨੀਸ਼ ਕਪੂਰ (Muneesh Kapur) ਨੂੰ ਨਵਾਂ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਹੈ । ਕਾਰਜਕਾਰੀ ਨਿਰਦੇਸ਼ਕ ਵਜੋਂ ਤਰੱਕੀ ਦੇਣ ਤੋਂ ਪਹਿਲਾਂ, ਕਪੂਰ ਮੁਦਰਾ ਨੀਤੀ ਵਿਭਾਗ ਦੇ ਸਲਾਹਕਾਰ-ਇੰਚਾਰਜ ਅਤੇ ਮੁਦਰਾ ਨੀਤੀ ਕਮੇਟੀ ਦੇ ਸਕੱਤਰ ਸਨ।

The post RBI ਨੇ ਮੁਨੀਸ਼ ਕਪੂਰ ਨੂੰ ਨਵਾਂ ਕਾਰਜਕਾਰੀ ਨਿਰਦੇਸ਼ਕ ਕੀਤਾ ਨਿਯੁਕਤ appeared first on TheUnmute.com - Punjabi News.

Tags:
  • breaking-news
  • executive-director
  • executive-director-rbi
  • munish-kapoor
  • news
  • rbi
  • reserve-bank-of-india
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form