ਗੂਗਲ ਪਲੇਅ ਸਟੋਰ, ਐਂਡ੍ਰਾਇਡ ਯੂਜਰਸ ਲਈ ਐਪ ਡਾਊਨਲੋਡ ਕਰਨ ਲਈ ਸਭ ਤੋਂ ਮਨਪਸੰਦ ਤੇ ਅਧਿਕਾਰਕ ਐਪ ਸਟੋਰ ਹੈ। ਕਿਸੇ ਵੀ ਗੇਮ ਤੇ ਐਪ ਨੂੰ ਡਾਊਨਲੋਡ ਕਰਨ ਲਈ ਅਸੀਂ ਪਲੇਅਸਟੋਰ ਹੀ ਖੇਡਦੇ ਹਾਂ। ਹਾਲਾਂਕਿ ਕਈ ਵਾਰ ਯੂਜਰਸ ਨੂੰ ਐਪਸ ਡਾਊਨਲੋਡ ਕਰਨ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆਵਾਂ ਨਿਰਾਸ਼ਾਨਜਕ ਹੋ ਸਕਦੀ ਹੈ ਪਰ ਡਰੋ ਨਹੀਂ। ਜੇਕਰ ਤੁਹਾਨੂੰ ਵੀ ਅਜਿਹੀ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਰਿਪੋਰਟ ਵਿਚ ਅਸੀਂ ਐਪ ਡਾਊਨਲੋਡ ਨਾ ਹੋਣ ਲਈ 5 ਸਾਧਾਰਨ ਸਮੱਸਿਆ ਤੇ ਉਨ੍ਹਾਂ ਦੇ ਹੱਲ ਬਾਰੇ ਦੱਸਾਂਗੇ।
ਇਹ ਸਭ ਤੋਂ ਸਾਧਾਰਨ ਤੇ ਸਭ ਤੋਂ ਵੱਡੀ ਸਮੱਸਿਆ ਵਿਚੋਂ ਇਕ ਹੈ ਕਿਉਂਕਿ ਤੁਹਾਨੂੰ ਐਪ ਵੀ ਡਾਊਨਲੋਡ ਕਰਨੇ ਹਨ ਤੇ ਤੁਸੀਂ ਡਾਟਾ ਵੀ ਡਿਲੀਟ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਤੁਹਾਨੂੰ ਅਜਿਹੇ ਵਿਚ ਗੈਰ-ਜ਼ਰੂਰੀ ਐਪ, ਫੋਟੋ, ਵੀਡੀਓ ਜਾਂ ਕੋਈ ਵੱਡੇ ਸਾਈਜ਼ ਵਾਲੀ ਫਾਈਲ ਨੂੰ ਡਿਲੀਟ ਕਰਕੇ ਨਵਾਂ ਐਪ ਇੰਸਟਾਲ ਕਰ ਸਕਦੇ ਹੋ। ਜੇਕਰ ਤੁਹਾਡਾ ਡਿਵਾਈਸ ਮੈਮੋਰੀ ਕਾਰਡ ਦਾ ਸਪੋਰਟ ਕਰਦਾ ਹੈ ਤੁਸੀਂ ਕੁਝ ਡਾਟਾ ਮਾਈਕ੍ਰੋ ਐੱਸਡੀ ਕਾਰਡ ਵਿਚ ਟਰਾਂਸਫਰ ਕਰ ਸਕਦੇ ਹੋ।
ਹੌਲੀ ਜਾਂ ਸਥਿਰ ਇੰਟਰਨੈੱਟ ਕਨੈਕਸ਼ਨ ਐਪ ਡਾਊਨਲੋਡ ਵਿਚ ਰੁਕਾਵਟ ਪਾ ਸਕਦਾ ਹੈ। ਪੱਕਾ ਕਰੋ ਕਿ ਤੁਹਾਡੇ ਕੋਲ ਇਕ ਸਥਿਰ ਵਾਈ-ਫਾਈ ਜਾਂ ਸੈਲੂਲਰ ਡਾਟਾ ਕਨੈਕਸ਼ਨ ਹੈ। ਜੇਕਰ ਵਾਈ-ਫਾਈ ਦਾ ਇਸਤੇਮਾਲ ਕਰ ਰਹੇ ਹੋ ਤਾਂ ਆਪਣੇ ਰਾਊਟਰ ਨੂੰ ਰਿਸੈੱਟ ਕਰਨ ਦੀ ਕੋਸ਼ਿਸ਼ ਕਰੋ ਜਾਂ ਜੇਕਰ ਮੋਬਾਈਲ ਡਾਟੇ ਦਾ ਇਸਤੇਮਾਲ ਕਰ ਰਹੇ ਹੋ ਤਾਂ ਨਿਸ਼ਚਿਤ ਕਰੋ ਕਿ ਤੁਹਾਡੇ ਕੋਲ ਲੋੜੀਂਦਾ ਸਿਗਨਲ ਪਾਵਰ ਹੈ। ਉਦੋਂ ਹੀ ਤੁਸੀਂ ਐਪ ਡਾਊਨਲੋਡ ਕਰ ਸਕੋਗੇ।
ਪਲੇਅ ਸਟੋਰ ਐਪ ਵਿਚ ਸਟੋਰਡ ਕੈਸ਼ ਤੇ ਡਾਟਾ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਇਸ ਲਈ ਤੁਹਾਨੂੰ ਸੈਟਿੰਗ ਵਿਚੋਂ ਐਪ ਵਿਚ ਜਾਣਾ ਹੈ। ਇਥੋਂ ਗੂਗਲ ਪਲੇਅਸਟੋਰ ਫਿਰ ਸਟੋਰੇਜ ‘ਤੇ ਜਾਓ ਤੇ ਫਿਰ ਕੈਸ਼ੇ ਤੇ ਡਾਟਾ ਕਲੀਅਰ ਕਰ ਦਿਓ। ਇਸ ਨਾਲ ਅਕਸਰ ਡਾਊਨਲੋਡ ਸਬੰਧੀ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ।
ਪਲੇਅ ਸਟੋਰ ਦਾ ਪੁਰਾਣਾ ਤੇ ਡਿਸਏਬਲ ਵਰਜਨ ਐਪ ਡਾਊਨਲੋਡ ਨੂੰ ਰੋਕ ਸਕਦਾ ਹੈ। ਸਭ ਤੋਂ ਪਹਿਲਾਂ ਗੂਗਲ ਪਲੇਅਸਟੋਰ ਨੂੰ ਲੇਟੈਸਟ ਵਰਜਨ ਨਾਲ ਅਪਡੇਟ ਕਰੋ। ਇਸ ਨੂੰ ਇਨੇਬਲ ਜਾਂ ਰੀ-ਇਨੇਬਲ ਕਰਨ ਲਈ ਸੈਟਿੰਗ>ਐਪਸ>Google Play Store ‘ਤੇ ਜਾਓ ਤੇ ਜੇਕਰ ਇਹ ਡਿਸੇਬਲ ਹੈ ਤਾਂ ਇਸ ਨੂੰ ਇਨੇਬਲ ਕਰ ਦਿਓ।
ਇਹ ਵੀ ਪੜ੍ਹੋ : World Cup ਤੋਂ ਪਹਿਲਾਂ ਵਿਰਾਟ ਕੋਹਲੀ ਦੀ ਦੋਸਤਾਂ ਨੂੰ ਅਪੀਲ-‘ਮੇਰੇ ਕੋਲੋਂ ਟਿਕਟ ਨਾ ਮੰਗਣਾ, ਘਰ ਬੈਠ ਕੇ ਵਰਲਡ ਕੱਪ ਦੇਖੋ’
ਕਦੇ-ਕਦੇ ਤੁਹਾਡੇ ਗੂਗਲ ਅਕਾਊਂਟ ਨਾਲ ਸਬੰਧਤ ਸਮੱਸਿਆ ਕਾਰਨ ਵੀ ਐਪ ਡਾਊਨਲੋਡ ਕਰਨ ਵਿਚ ਦਿੱਕਤ ਹੋ ਸਕਦੀ ਹੈ। ਆਪਣੇ ਗੂਗਲ ਅਕਾਊਂਟ ਤੋਂ ਸਾਈਨ ਆਊਟ ਕਰੋ ਤੇ ਦੁਬਾਰਾ ਸਾਈਨ ਇਨ ਕਰੋ। ਜੇਕਰ ਇਹ ਕੰਮ ਨਹੀਂ ਕਰਦਾ ਤਾਂ ਤੁਹਾਨੂੰ ਆਪਣੇ ਡਿਵਾਈਸ ‘ਤੇ ਆਪਣਾ ਗੂਗਲ ਅਕਾਊਂਟ ਹਟਾਉਣਾ ਤੇ ਫਿਰ ਤੋਂ ਐਡ ਕਰਨਾ ਪੈ ਸਕਦਾ ਹੈ।
The post ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਨਹੀਂ ਕਰ ਪਾ ਰਹੇ ਹੋ ਐਪਸ, ਅਪਣਾਓ ਇਹ 5 ਤਰੀਕੇ appeared first on Daily Post Punjabi.