TV Punjab | Punjabi News Channel: Digest for August 24, 2023

TV Punjab | Punjabi News Channel

Punjabi News, Punjabi TV

Table of Contents

ਅਮਰੀਕਾ 'ਚ ਹਾਦਸੇ ਦਾ ਸ਼ਿਕਾਰ ਹੋਈ ਸਕੂਲ ਬੱਸ, ਇੱਕ ਬੱਚੇ ਦੀ ਮੌਤ ਤੇ ਕਈ ਹੋਰ ਜ਼ਖ਼ਮੀ

Tuesday 22 August 2023 09:54 PM UTC+00 | Tags: accident crash news ohio school-bus students top-news trending-news usa world


Ohio- ਅਮਰੀਕਾ ਦੇ ਓਹੀਓ 'ਚ ਅੱਜ ਵਿਦਿਆਰਥੀਆਂ ਨਾਲ ਭਰੀ ਇੱਕ ਸਕੂਲ ਬੱਸ ਇੱਕ ਮਿੰਨੀ ਵੈਨ ਨਾਲ ਟਕਰਾਉਣ ਮਗਰੋਂ ਪਲਟ ਗਈ। ਇਸ ਹਾਦਸੇ 'ਚ ਇੱਕ ਬੱਚੇ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖ਼ਮੀ ਹੋ ਗਏ। ਓਹੀਓ ਸਟੇਟ ਹਾਈਵੇਅ ਗਸ਼ਤੀ ਦਲ ਦੇ ਟਾਇਲਰ ਰੋਸ ਨੇ ਕਿਹਾ ਕਿ ਹਾਦਸੇ ਵੇਲੇ ਬੱਸ 'ਚ 52 ਵਿਦਿਆਰਥੀ ਅਤੇ ਚਾਲਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ 8 ਵਜੇ ਵਾਪਰਿਆ। ਉਨ੍ਹਾਂ ਕਿਹਾ ਕਿ ਇਸ ਬੱਸ 'ਚ ਵੀ ਪੂਰੇ ਅਮਰੀਕਾ 'ਚ ਚੱਲਣ ਵਾਲੀਆਂ ਹੋਰਨਾਂ ਬੱਸਾਂ ਵਾਂਗ ਵਿਦਿਆਰਥੀਆਂ ਲਈ ਕੋਈ ਸੀਟ ਬੈਲਟ ਨਹੀਂ ਸੀ।
ਰੋਸ ਨੇ ਕਿਹਾ ਕਿ ਨਾਰਥਵੈਸਟ ਲੋਕਲ ਸਕੂਲ ਡਿਸਟ੍ਰਿਕਟ ਦੀ ਸਕੂਲ ਬੱਸ ਨੂੰ ਇੱਕ ਹੋਂਡਾ ਓਡੀਸੀ ਨੇ ਟੱਕਰ ਮਾਰੀ, ਜਿਹੜੀ ਕਿ ਸੜਕ 'ਤੇ ਸੈਂਟਰ ਲਾਈਨ ਨੂੰ ਪਾਰ ਕਰ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਬੱਸ ਸੜਕ ਤੋਂ ਉਤਰ ਗਈ ਅਤੇ ਪਲਟ ਗਈ। ਉਨ੍ਹਾਂ ਕਿਹਾ ਕਿ ਬੱਸ 'ਚੋਂ ਬਾਹਰ ਕੱਢੇ ਗਏ ਇੱਕ ਵਿਦਿਆਰਥੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦਕਿ ਬਾਕੀ 13 ਵਿਦਿਆਰਥੀਆਂ ਨੂੰ ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਵਲੋਂ ਵੱਖ-ਵੱਖ ਹਸਪਤਾਲਾਂ 'ਚ ਲਿਜਾਇਆ ਗਿਆ। ਉੱਥੇ ਹੀ 10 ਜ਼ਖ਼ਮੀ ਵਿਦਿਆਰਥੀਆਂ ਨੂੰ ਪਰਿਵਾਰਕ ਮੈਂਬਰਾਂ ਵਲੋਂ ਜਾਂ ਨਿੱਧੀ ਸਾਧਨਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਕੁੱਲ 23 ਜ਼ਖ਼ਮੀਆਂ 'ਚੋਂ 22 ਦੀ ਹਾਲਤ ਤਾਂ ਸਥਿਰ ਹੈ, ਜਦਕਿ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹੀ ਮਿੰਨੀ ਵੈਨ ਅਤੇ ਬੱਸ ਚਾਲਕ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ ਪਰ ਦੋਹਾਂ ਦੀਆਂ ਸੱਟਾਂ ਨੂੰ ਜਾਨਲੇਵਾ ਨਹੀਂ ਮੰਨਿਆ ਜਾ ਰਿਹਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ਵਰਗੇ ਦੇਸ਼ 'ਚ ਸਕੂਲ ਬੱਸ ਹਾਦਸੇ ਆਮ ਤੌਰ 'ਤੇ ਘੱਟ ਹੀ ਹੁੰਦੇ ਹਨ। ਇੱਕ ਅਧਿਐਨ 'ਚ ਪਾਇਆ ਗਿਆ ਹੈ ਕਿ ਅਮਰੀਕਾ 'ਚ ਹਰੇਕ ਸਾਲ ਹਰ ਤਰ੍ਹਾਂ ਦੀਆਂ ਬੱਸਾਂ ਨਾਲ ਜੁੜੇ ਲਗਭਗ 63,000 ਹਾਦਸੇ ਹੁੰਦੇ ਹਨ ਅਤੇ ਸੰਸਥਾ ਸਕੂਲ ਬੱਸ ਫਲੀਟ ਦਾ ਅੰਦਾਜ਼ਾ ਹੈ ਕਿ 490,000 ਪੀਲੀਆਂ ਸਕੂਲੀ ਬੱਸਾਂ ਅਮਰੀਕਾ 'ਚ ਰੋਜ਼ਾਨਾ ਆਵਾਜਾਈ ਪ੍ਰਦਾਨ ਕਰਦੀਆਂ ਹਨ, ਜੋ ਕਿ ਪੈਦਲ ਚੱਲਣ ਜਾਂ ਨਿਯਮਿਤ ਕਾਰ ਦੀ ਸਵਾਰੀ ਕਰਨ ਨਾਲੋਂ ਇੱਕ ਸੁਰੱਖਿਅਤ ਵਿਕਲਪ ਹੈ। ਹਾਲਾਂਕਿ ਸਾਲ 2020 'ਚ ਇੱਕ ਸਕੂਲ ਬੱਸ ਹਾਦਸੇ 'ਚ ਸੱਤ ਸਾਲ ਦੇ ਬੱਚੇ ਸਣੇ ਦੋ ਲੋਕਾਂ ਦੀ ਮੌਤ ਮਗਰੋਂ ਕੌਮੀ ਆਵਾਜਾਈ ਸੁਰੱਖਿਆ ਬੋਰਡ ਨੇ ਸਾਰੀਆਂ ਸਕੂਲ ਬੱਸਾਂ ਨੂੰ ਲੈਪ ਅਤੇ ਸ਼ੋਲਡਰ ਸੀਟਬੈਲਟਾਂ ਨਾਲ ਲੈਸ ਕਰਨ ਲਈ ਕਿਹਾ ਸੀ।

The post ਅਮਰੀਕਾ 'ਚ ਹਾਦਸੇ ਦਾ ਸ਼ਿਕਾਰ ਹੋਈ ਸਕੂਲ ਬੱਸ, ਇੱਕ ਬੱਚੇ ਦੀ ਮੌਤ ਤੇ ਕਈ ਹੋਰ ਜ਼ਖ਼ਮੀ appeared first on TV Punjab | Punjabi News Channel.

Tags:
  • accident
  • crash
  • news
  • ohio
  • school-bus
  • students
  • top-news
  • trending-news
  • usa
  • world

ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ 'ਚ ਹੋਇਆ ਜ਼ਬਰਦਸਤ ਧਮਾਕਾ, ਕਈ ਲੋਕ ਜ਼ਖ਼ਮੀ

Tuesday 22 August 2023 10:36 PM UTC+00 | Tags: canada explosion fire news police prince-george prince-george-rcmp top-news trending-news


Prince George- ਬ੍ਰਿਟਿਸ਼ ਕੋਲੰਬੀਆ ਦਾ ਡਾਊਨਟਾਊਨ ਪ੍ਰਿੰਸ ਜਾਰਜ ਮੰਗਲਵਾਰ ਨੂੰ ਹੋਏ ਇੱਕ ਜ਼ਬਰਦਸਤ ਧਮਾਕੇ ਕਾਰਨ ਦਹਿਲ ਗਿਆ। ਇਸ ਦੌਰਾਨ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਪ੍ਰਿੰਸ  ਜਾਰਜ ਆਰ. ਸੀ. ਐਮ. ਪੀ. ਮੁਤਾਬਕ ਇਹ ਧਮਾਕਾ ਸਵੇਰੇ ਕਰੀਬ 7 ਵਜੇ ਫੋਰਥ ਐਵੇਨਿਊ ਅਤੇ ਡੋਮੀਨੀਅਨ ਸਟਰੀਟ ਦੇ ਨੇੜੇ ਇੱਕ ਖ਼ਾਲੀ ਇਮਾਰਤ 'ਚ ਹੋਇਆ। ਧਮਾਕੇ ਤੋਂ ਬਾਅਦ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀਆਂ ਆਵਾਜ਼ਾ ਪ੍ਰਿੰਸ ਜਾਰਜ ਸ਼ਹਿਰ 'ਚ ਦੂਰ-ਦੂਰ ਤੱਕ ਸੁਣਾਈ ਦਿੱਤੀਆਂ। ਧਮਾਕੇ ਤੋਂ ਬਾਅਦ ਪੂਰੀ ਇਮਾਰਤ 'ਚ ਅੱਗ ਲੱਗੀ ਗਈ ਅਤੇ ਕਾਲਾ ਧੂੰਆਂ ਆਸਮਾਨੀ ਚੜ੍ਹ ਗਿਆ। ਫਾਇਰਫਾਈਟਰਜ਼ ਨੇ ਕਾਫ਼ੀ ਮਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ।
ਇਸ ਸੰਬੰਧ 'ਚ ਗੱਲਬਾਤ ਕਰਦਿਆਂ ਆਰ. ਸੀ. ਐਮ. ਪੀ. ਅਧਿਕਾਰੀ ਜੈਨੀਫਰ ਕੂਪਰ ਨੇ ਕਿਹਾ ਕਿ ਇਹ ਅੰਦਾਜ਼ਾ ਲਗਾਉਣਾ ਫਿਲਹਾਲ ਜਲਦਬਾਜ਼ੀ ਹੋਵੇਗਾ ਕਿ ਇਹ ਧਮਾਕਾ ਸ਼ੱਕੀ ਸੀ ਜਾਂ ਨਹੀਂ। ਕੂਪਰ ਨੇ ਇੱਕ ਨਿਊਜ਼ ਰਿਲੀਜ਼ 'ਚ ਕਿਹਾ ਕਿ ਹਾਈਡਰੋ ਨੂੰ ਆਲੇ-ਦੁਆਲੇ ਦੇ ਖੇਤਰਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਅਣਮਿੱਥੇ ਸਮੇਂ ਲਈ ਇਸ ਤਰੀਕੇ ਨਾਲ ਰਹੇਗਾ।
ਦੱਸ ਦਈਏ ਕਿ ਜਿਵੇਂ ਹੀ ਇਹ ਧਮਾਕਾ ਹੋਇਆ, ਇਸ ਮਗਰੋਂ ਛੇਤੀ ਹੀ ਸੋਸ਼ਲ ਮੀਡੀਆ 'ਤੇ ਇਸ ਦੀਆਂ ਵੀਡੀਓਜ਼ ਵਾਇਰਲ ਹੋਣ ਲੱਗੀਆਂ ਅਤੇ ਹਰ ਵਿਅਕਤੀ ਨੇ ਇਸ ਧਮਾਕੇ ਬਾਰੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ। ਉੱਧਰ ਆਰ. ਸੀ. ਐਮ. ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਘਟਨਾ ਜਾਂ ਉਸ ਤੋਂ ਬਾਅਦ ਦੀ ਵੀਡੀਓ ਰਿਕਾਰਡ ਕੀਤੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ।
ਉੱਧਰ ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸ ਜਾਰਜ ਦੇ ਮੇਅਰ ਸਾਈਮਨ ਯੂ ਨੇ ਦੱਸਿਆ ਕਿ ਇਹ ਧਮਾਕਾ ਇੱਕ ਮੰਜ਼ਲਾ ਪੁਰਾਣੇ ਰੈਸਟੋਰੈਂਟ 'ਚ ਹੋਇਆ, ਜਿਹੜਾ ਕਿ ਕੁਝ ਸਮੇਂ ਤੋਂ ਖ਼ਾਲੀ ਸੀ। ਉਨ੍ਹਾਂ ਦੱਸਿਆ ਕਿ ਧਮਾਕਾ ਸਵੇਰੇ 7 ਵਜੇ ਹੋਇਆ, ਜਿਹੜਾ ਕਿ ਕਾਫ਼ੀ ਹਿੰਸਕ ਸੀ। ਉਨ੍ਹਾਂ ਕਿਹਾ, ''ਇਹ ਕੋਈ ਚੰਗੀ ਗੱਲ ਨਹੀਂ ਹੈ ਜੋ ਹੋ ਰਿਹਾ ਹੈ।…ਅਸੀਂ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਾਂ।''

The post ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ 'ਚ ਹੋਇਆ ਜ਼ਬਰਦਸਤ ਧਮਾਕਾ, ਕਈ ਲੋਕ ਜ਼ਖ਼ਮੀ appeared first on TV Punjab | Punjabi News Channel.

Tags:
  • canada
  • explosion
  • fire
  • news
  • police
  • prince-george
  • prince-george-rcmp
  • top-news
  • trending-news

ਰਾਸ਼ਟਰਪਤੀ ਜੋ ਬਾਇਡਨ ਨੇ ਕੀਤਾ ਹਵਾਈ ਦਾ ਦੌਰਾ, ਘਾਤਕ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ

Tuesday 22 August 2023 11:06 PM UTC+00 | Tags: fire-maui hawaii-wildfire jill-biden joe-biden lahaina news top-news trending-news usa wildfire world


Maui- ਘਾਤਕ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਲੋਂ ਹਵਾਈ ਦਾ ਦੌਰਾ ਕੀਤਾ ਗਿਆ। ਉਹ ਇਸ ਹਾਦਸੇ ਦੇ ਕਰੀਬ 13 ਦਿਨਾਂ ਬਾਅਦ ਸੋਮਵਾਰ ਨੂੰ ਮਾਉਈ ਪਹੁੰਚੇ, ਜਿੱਥੇ ਕਿ ਉਨ੍ਹਾਂ ਨੇ ਇਸ ਹਾਦਸੇ ਦੇ ਪੀੜਤਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਦੇਸ਼ ''ਤੁਹਾਡੇ ਨਾਲ ਦੁਖੀ ਹੈ।''
ਬਾਇਡਨ ਅਤੇ ਫਰਸਟ ਲੇਡੀ ਜਿਲ ਬਾਇਡਨ ਨੇ ਲਾਹਿਨਾ ਸ਼ਹਿਰ 'ਚ ਖ਼ਾਕ ਹੋ ਚੁੱਕੀਆਂ ਖੰਡਰ ਇਮਾਰਤਾਂ ਦਾ ਵੀ ਦੌਰਾ ਕੀਤਾ ਅਤੇ ਇਸ ਦੌਰਾਨ ਇੱਥੇ ਕੰਮ ਕਰ ਰਹੇ ਫਰਸਟ ਰਿਸਪਾਂਡਰਾਂ ਨਾਲ ਵੀ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਇਸ ਘਾਤਕ ਅੱਗ ਕਾਰਨ ਇੱਥੇ ਘੱਟੋ-ਘੱਟ 114 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 850 ਲੋਕ ਅਜੇ ਵੀ ਲਾਪਤਾ ਹਨ। ਹਵਾਈ ਦੇ ਗਵਰਨਰ ਦਾ ਕਹਿਣਾ ਹੈ ਕਿ ਪੀੜਤਾਂ 'ਚ ਕਈ ਬੱਚੇ ਵੀ ਹੋ ਸਕਦੇ ਹਨ।
ਇਮਾਰਤਾਂ ਦੇ ਮਲਬੇ ਵਿਚਾਲੇ ਕਰੀਬ 10 ਮਿੰਟਾਂ ਤੱਕ ਲੋਕਾਂ ਨਾਲ ਗੱਲਬਾਤ ਕਰਦਿਆਂ ਬਾਇਡਨ ਨੇ ਕਿਹਾ ਕਿ, ''ਜਿੰਨਾ ਸਮਾਂ ਲੱਗੇਗਾ, ਅਸੀਂ ਤੁਹਾਡੇ ਨਾਲ ਰਹਾਂਗੇ। ਪੂਰਾ ਦੇਸ਼ ਤੁਹਾਡੇ ਨਾਲ ਰਹੇਗਾ।'' ਉਨ੍ਹਾਂ ਅੱਗੇ ਕਿਹਾ, ''ਦੇਸ਼ ਤੁਹਾਡੇ ਨਾਲ ਦੁਖੀ ਹੈ, ਤੁਹਾਡੇ ਨਾਲ ਖੜ੍ਹਾ ਹੈ ਅਤੇ ਤੁਹਾਡੇ ਠੀਕ ਹੋਣ 'ਚ ਮਦਦ ਕਰਨ ਲਈ ਹਰ ਸੰਭਵ ਯਤਨ ਕਰੇਗਾ।'' ਬਾਇਡਨ ਨੇ ਜੰਗਲ ਦੀ ਇਸ ਅੱਗ ਨੂੰ ਭਾਰੀ ਤਬਾਹੀ ਦੱਸਿਆ ਹੈ।
ਦੱਸ ਦਈਏ ਕਿ ਬੀਤੀ 8 ਅਗਸਤ ਨੂੰ ਇਸ ਭਿਆਨਕ ਅੱਗ ਲੱਗਣ ਮਗਰੋਂ ਛੁੱਟੀਆਂ 'ਤੇ ਰਹਿਣ ਕਾਰਨ ਰੀਪਬਲਕਿਨਾਂ ਨੇ ਡੈਮੋਕ੍ਰੇਟਿਕ ਰਾਸ਼ਟਰਪਤੀ ਜੋ ਬਾਇਡਨ ਦੀ ਜੰਮ ਕੇ ਨਿਖੇਧੀ ਕੀਤੀ ਸੀ। ਹਾਲਾਂਕਿ ਵ੍ਹਾਈਟ ਹਾਊਸ ਮੁਤਾਬਕ ਹਵਾਈ ਯਾਤਰਾ ਲਈ, ਬਾਇਡਨ ਨੇ ਨੇਵਾਦਾ 'ਚ ਲੇਕ ਤਾਹੋ 'ਚ ਆਪਣੀਆਂ ਮੌਜੂਦਾ ਛੁੱਟੀਆਂ ਰੋਕ ਦਿੱਤੀਆਂ, ਜਿੱਥੇ ਕਿ ਉਹ ਇੱਕ ਡੈਮੋਕ੍ਰੇਟਿਕ ਡੋਨਰ ਦੇ ਘਰ ਨੂੰ ਕਿਰਾਏ 'ਤੇ ਲੈ ਰਹੇ ਸਨ।
ਦੱਸ ਦਈਏ ਕਿ ਬੀਤੀ 13 ਅਗਸਤ ਨੂੰ ਡੇਲਾਵੇਅਰ ਸਮੁੰਦਰੀ ਤੱਟ 'ਤੇ ਗਏ ਬਾਇਡਨ ਨੂੰ ਜਦੋਂ ਇਸ ਅੱਗ ਕਾਰਨ ਵਧਦੀਆਂ ਮੌਤਾਂ ਦਾ ਅੰਕੜਾ ਪੁੱਛਿਆ ਗਿਆ ਤਾਂ ਉਨ੍ਹਾਂ ''ਕੋਈ ਟਿੱਪਣੀ ਨਹੀਂ'' ਕਹਿ ਕੇ ਹਵਾਈ ਵਾਸੀਆਂ ਨੂੰ ਨਾਰਾਜ਼ ਕਰ ਦਿੱਤਾ। ਇਸ ਬਾਰੇ 'ਚ ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਆਪਣੇ ਦੌਰੇ 'ਚ ਦੇਰੀ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਉਹ ਰਾਹਤ ਕਾਰਜਾਂ 'ਚ ਕੋਈ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਸਨ।

The post ਰਾਸ਼ਟਰਪਤੀ ਜੋ ਬਾਇਡਨ ਨੇ ਕੀਤਾ ਹਵਾਈ ਦਾ ਦੌਰਾ, ਘਾਤਕ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ appeared first on TV Punjab | Punjabi News Channel.

Tags:
  • fire-maui
  • hawaii-wildfire
  • jill-biden
  • joe-biden
  • lahaina
  • news
  • top-news
  • trending-news
  • usa
  • wildfire
  • world

ਅਮਰੀਕਾ 'ਚ 19 ਸਾਲਾ ਲੜਕੀ ਨੂੰ ਉਮਰ ਕੈਦ

Tuesday 22 August 2023 11:56 PM UTC+00 | Tags: camry davion-flanagan dominic-russo mackenzie-shirilla news ohio top-news trending-news usa world


Ohio- ਓਹੀਓ ਦੀ ਇੱਕ ਲੜਕੀ ਨੂੰ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤ ਦੀ ਹੱਤਿਆ ਦੇ ਦੋਸ਼ 'ਚ ਆਪਣੀ ਪੂਰੀ ਉਮਰ ਜੇਲ੍ਹ ਦੀਆਂ ਸੀਖਾਂ ਪਿੱਛੇ ਬਿਤਾਉਣੀ ਪਏਗੀ। ਮੈਕੇਂਜੀ ਸ਼ਿਰੀਲਾ ਨਾਮੀ ਉਕਤ 19 ਸਾਲਾ ਲੜਕੀ ਨੂੰ ਆਪਣੇ ਪ੍ਰੇਮੀ ਡੋਮਿਨਿਕ ਰੂਸੋ (20) ਅਤੇ ਅਤੇ ਉਸ ਦੇ ਦੋਸਤ ਡੇਵੀਅਨ ਫਲਾਨਾਗਨ (19) ਦੀਆਂ ਮੌਤਾਂ ਲਈ ਲਈ ਦੋਸ਼ੀ ਠਹਿਰਾਏ ਜਾਣ ਦੇ ਇੱਕ ਹਫ਼ਤੇ ਬਾਅਦ ਅਦਾਲਤ ਨੇ ਸੋਮਵਾਰ ਨੂੰ ਉਸ ਨੂੰ ਦੋ ਸਮਕਾਲੀ 15 ਸਾਲਾਂ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਮੈਕੇਂਜੀ ਵਿਰੁੱਧ ਇਹ ਦੋਸ਼ ਲੱਗੇ ਸਨ ਕਿ ਉਸ ਨੇ ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਜਾਣਬੁੱਝ ਕੇ ਆਪਣੀ ਕਾਰ ਨੂੰ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਦੜਾਉਂਦਿਆਂ ਇੱਟਾਂ ਦੀ ਇੱਕ ਕੰਧ 'ਚ ਮਾਰ ਦਿੱਤਾ ਸੀ। ਇਸ ਹਾਦਸੇ ਦੌਰਾਨ ਮੈਕੇਂਜੀ ਦੇ ਪ੍ਰੇਮੀ ਡੋਮਿਨਿਕ ਰੂਸੋ ਅਤੇ ਉਸ ਦੇ ਦੋਸਤ ਡੇਵੀਅਨ ਫਲਾਨਾਗਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉਹ ਦੋਵੇਂ ਵੀ ਇਸ ਹਾਦਸੇ ਦੌਰਾਨ ਮੈਕੇਂਜੀ ਦੇ ਨਾਲ ਕਾਰ 'ਚ ਸਵਾਰ ਸਨ।
ਬੀਤੀ 14 ਅਗਸਤ ਨੂੰ ਮੈਕੇਂਜੀ ਨੂੰ ਇਸ ਮਾਮਲੇ 'ਚ ਦੋਸ਼ੀ ਠਹਿਰਾਉਂਦਿਆਂ ਕੁਯਾਹੋਗਾ ਕਾਊਂਟੀ ਕਾਮਨ ਪਲੀਜ ਜੱਜ ਨੈਨਸੀ ਮਾਰਗਰੇਟ ਰੂਸੋ ਨੇ ਕਿਹਾ ਕਿ ਇਹ ਲਾਪਹਰਵਾਹੀ ਨਾਲ ਡਰਾਈਵਿੰਗ ਨਹੀਂ ਸੀ, ਇਹ ਕਤਲ ਸੀ। ਇਸ ਦੌਰਾਨ ਉਸ ਕਤਲ ਅਤੇ ਸੰਗੀਨ ਹਮਲੇ ਦੇ ਚਾਰ-ਚਾਰ ਮਾਮਲਿਆਂ ਦੇ ਨਾਲ-ਨਾਲ ਗੰਭੀਰ ਵਾਹਨ ਹੱਤਿਆ ਅਤੇ ਹੋਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਾਦਸੇ 'ਚ ਮੈਕੇਂਜੀ, ਜੋ ਕਿ ਉਸ ਵੇਲੇ 17 ਸਾਲਾਂ ਦੀ ਸੀ, ਵਿਰੁੱਧ ਕੁੱਲ ਮਿਲਾ ਕੇ 12 ਦੋਸ਼ ਆਇਦ ਕੀਤੇ ਗਏ ਹਨ। ਅਦਾਲਤ ਵਲੋਂ ਸੁਣਾਈ ਗਈ ਸਜ਼ਾ ਮੁਤਾਬਕ ਉਹ 15 ਸਾਲ ਸਜ਼ਾ ਭੁਗਤਣ ਮਗਰੋਂ ਹੀ ਪੈਰੋਲ ਦੇ ਯੋਗ ਹੋ ਸਕਦੀ ਹੈ।
ਹਾਲਾਂਕਿ 19 ਸਾਲਾ ਮੈਕੇਂਜੀ ਨੇ ਆਪਣੇ ਮੁਕੱਦਮੇ 'ਚ ਗਵਾਹੀ ਨਹੀਂ ਦਿੱਤੀ ਪਰ ਉਸ ਨੇ ਸਜ਼ਾ ਸੁਣਾਏ ਜਾਣ ਮਗਰੋਂ ਪੀੜਤਾਂ ਦੇ ਪਰਿਵਾਰ ਲਈ ਰੋਂਦਿਆਂ ਹੋਇਆ ਇੱਕ ਬਿਆਨ ਪੜਿ੍ਹਆ, ਜਿਸ 'ਚ ਉਸ ਨੇ ਕਿਹਾ ਕਿ ਉਸ ਨੂੰ ਯਾਦ ਨਹੀਂ ਹੈ ਕਿ ਜੁਲਾਈ 2022 ਦੀ ਉਸ ਰਾਤ ਨੂੰ ਕੀ ਹੋਇਆ ਸੀ। ਉਸ ਨੇ ਕਿਹਾ, ''ਮੈਨੂੰ ਉਮੀਦ ਹੈ ਕਿ ਇੱਕ ਦਿਨ ਤੁਸੀਂ ਦੇਖ ਸਕੋਗੇ ਕਿ ਮੈਂ ਅਜਿਹਾ ਕਦੇ ਵੀ ਨਹੀਂ ਹੋਣ ਦਿਆਂਗੀ ਜਾਂ ਜਾਣ-ਬੁੱਝ ਦੇ ਅਜਿਹਾ ਕਰਾਂਗੀ।'' ਉਸ ਨੇ ਅੱਗੇ ਕਿਹਾ, ''ਕਾਸ਼ ਮੈਂ ਯਾਦ ਰੱਖ ਸਕਦੀ ਕਿ ਕੀ ਹੋਇਆ ਸੀ। ਮੈਨੂੰ ਬਹੁਤ ਦੁੱਖ ਹੈ। ਮੈਂ ਬਹੁਤ ਦੁਖੀ ਹਾਂ।…ਕਾਸ਼ ਮੈਂ ਤੁਹਾਡਾ ਸਾਰਾ ਦਰਦ ਦੂਰ ਕਰ ਸਕਦੀ।''
ਘਾਤਕ ਹਾਦਸੇ ਤੋਂ ਕੁਝ ਸੈਕੰਡ ਪਹਿਲਾਂ ਦੀ ਵੀਡੀਓ ਨੂੰ ਮੈਕੇਂਜੀ ਦੇ ਟਰਾਇਲ ਦੌਰਾਨ ਸਬੂਤ ਵਜੋਂ ਦਿਖਾਇਆ ਗਿਆ ਸੀ, ਜਿਸ 'ਚ ਉਸ ਦੀ ਕੈਮਰੀ ਗੱਡੀ ਨੂੰ ਇੱਕ ਇਮਾਰਤ 'ਚ ਵੱਜਣ ਤੋਂ ਪਹਿਲਾਂ ਬਹੁਤ ਤੇਜ਼ੀ ਨਾਲ ਅੱਗੇ ਵਧਦਿਆਂ ਦੇਖਿਆ ਗਿਆ ਸੀ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਇਹ ਵੀਡੀਓ ਫ਼ੈਸਲਾ ਸੁਣਾਉਣ 'ਚ ਕਾਫ਼ੀ ਮਹੱਤਵਪੂਰਨ ਸੀ।

The post ਅਮਰੀਕਾ 'ਚ 19 ਸਾਲਾ ਲੜਕੀ ਨੂੰ ਉਮਰ ਕੈਦ appeared first on TV Punjab | Punjabi News Channel.

Tags:
  • camry
  • davion-flanagan
  • dominic-russo
  • mackenzie-shirilla
  • news
  • ohio
  • top-news
  • trending-news
  • usa
  • world


Washington- ਅਮਰੀਕਾ 'ਚ ਗੋਲੀਬਾਰੀ 'ਚ ਮਾਰੇ ਗਏ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਅਮਰੀਕਨ ਅਕੈਡਮੀ ਆਫ ਪੀਡੀਆਟਿ੍ਰਕਸ ਵਲੋਂ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਮੁਤਾਬਕ ਅਮਰੀਕਾ 'ਚ ਬੰਦੂਕਾਂ ਕਾਰਨ ਹੋਈ ਹਿੰਸਾ 'ਚ ਬੱਚਿਆਂ ਦੀ ਮੌਤ ਦਾ ਅੰਕੜਾ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਸੋਮਵਾਰ ਨੂੰ ਪ੍ਰਕਾਸ਼ਿਤ ਹੋਏ ਇਸ ਅਧਿਐਨ 'ਚ ਇਹ ਦੱਸਿਆ ਗਿਆ ਹੈ ਕਿ ਸਾਲ 2021 'ਚ ਬੰਦੂਕਾਂ ਨਾਲ ਹੋਈ ਹਿੰਸਾ 'ਚ 4,752 ਬੱਚਿਆਂ ਦੀ ਮੌਤ ਹੋਈ ਸੀ। ਉੱਥੇ ਹੀ ਸਾਲ 2020 ਦੌਰਾਨ 4,368 ਅਤੇ ਸਾਲ 2019 'ਚ 3,390 ਬੱਚਿਆਂ ਦੀ ਜਾਨ ਗਈ ਸੀ।
ਦੱਸਣਯੋਗ ਹੈ ਕਿ ਇਹ ਰਿਪੋਰਟ ਉਸ ਵੇਲੇ ਸਾਹਮਣੇ ਆਈ ਹੈ, ਜਦੋਂ ਇਸ ਸਾਲ ਦੀ ਸ਼ੁਰੂਆਤ 'ਚ ਹੀ ਨੈਸ਼ਨਲਵਿਲੇ ਸਕੂਲ 'ਚ ਹੋਈ ਗੋਲੀਬਾਰੀ ਦੌਰਾਨ ਤਿੰਨ ਬੱਚਿਆਂ ਅਤੇ ਤਿੰਨ ਅਧਿਆਪਕ ਦੀ ਮੌਤ ਹੋ ਗਈ ਸੀ। ਖੋਜਕਰਤਾ ਐਨੀ ਐਂਡਰਿਊਜ਼ ਨੇ ਕਿਹਾ ਕਿ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਡਾਕਟਰ ਬਣਨ ਮਗਰੋਂ ਗੋਲੀਬਾਰੀ ਦਾ ਸ਼ਿਕਾਰ ਹੋਏ ਇੰਨੇ ਸਾਰੇ ਬੱਚਿਆਂ ਦੀ ਦੇਖਭਾਲ ਕਰਾਂਗੀ।
ਅਧਿਐਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਬੰਦੂਕ ਨਾਲ ਹੋਣ ਵਾਲੀਆਂ ਹੱਤਿਆਵਾਂ 'ਚ ਲਗਭਗ 67 ਫ਼ੀਸਦੀ ਕਾਲੇ ਬੱਚੇ ਸ਼ਾਮਿਲ ਹਨ, ਜਦਕਿ ਬੰਦੂਕ ਨਾਲ ਹੋਣ ਵਾਲੀਆਂ ਖ਼ੁਦਕੁਸ਼ੀਆਂ 'ਚ ਗੋਰੇ ਬੱਚਿਆਂ ਲਈ ਇਹ ਅੰਕੜਾ 78 ਕਰੀਬ ਫ਼ੀਸਦੀ ਹੈ। ਬੰਦੂਕ ਹਿੰਸਾ ਵਿਰੋਧੀ ਵਕੀਲ ਇਮਾਨ ਓਮਰ ਨੇ ਕਿਹਾ ਕਿ ਅਧਿਐਨ ਦੇ ਨਤੀਜੇ ਵਿਨਾਸ਼ਕਾਰੀ ਅਤੇ ਹੈਰਾਨੀਜਨਕ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਹਰ ਸਾਲ ਟੈਨੇਸੀ 'ਚ 128 ਬੱਚੇ ਅਤੇ ਕਿਸ਼ੋਰ ਬੰਦੂਕ ਨਾਲ ਹੋਈ ਹਿੰਸਾ 'ਚ ਮਾਰੇ ਜਾਂਦੇ ਹਨ।

The post ਅਮਰੀਕਾ 'ਚ ਬੰਦੂਕ ਨਾਲ ਹੋਈ ਹਿੰਸਾ 'ਚ ਜਾਨ ਗਵਾਉਣ ਵਾਲੇ ਵਧੇਰੇ ਮਾਸੂਮ, ਰਿਪੋਰਟ 'ਚ ਹੋਇਆ ਖ਼ੁਲਾਸਾ appeared first on TV Punjab | Punjabi News Channel.

Tags:
  • children
  • guns
  • gun-violence
  • news
  • top-news
  • trending-news
  • usa
  • washington
  • world

ਘਰ 'ਚ ਧਮਾਕਾ ਹੋਣ ਕਾਰਨ ਅਮਰੀਕਨ ਫੁੱਟਬਾਲ ਖਿਡਾਰੀ ਦੇ ਪਿਤਾ ਦੀ ਮੌਤ

Wednesday 23 August 2023 01:11 AM UTC+00 | Tags: caleb-farley explosion lake-norman news north-carolina tennessee-titans top-news trending-news washington world


Washington- ਅਮਰੀਕਾ ਦੇ ਕੈਰੋਲਿਨਾ 'ਚ ਮੰਗਲਵਾਰ ਨੂੰ ਇੱਕ ਘਰ 'ਚ ਧਮਾਕਾ ਹੋਣ ਕਾਰਨ ਇੱਕ ਫੁੱਟਬਾਲ ਖਿਡਾਰੀ ਦੇ ਪਿਤਾ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟੈਨੇਸੀ ਟਾਈਟਨਜ਼ ਦੇ ਕਾਰਨਰਬੈਕ ਕੈਲੇਬ ਫਾਰਲੇ ਵਲੋਂ ਕਰੋੜਾਂ ਡਾਲਰ ਦੀ ਕੀਮਤ 'ਚ ਖ਼ਰੀਦੇ ਗਏ ਇਸ ਘਰ 'ਚ ਜਦੋਂ ਧਮਾਕਾ ਹੋਇਆ ਤਾਂ ਉਸ ਸਮੇਂ ਉਸ ਦੇ ਪਿਤਾ ਅਤੇ ਉਨ੍ਹਾਂ ਦਾ ਇੱਕ ਪਰਿਵਾਰਕ ਦੋਸਤ, 25 ਸਾਲਾ ਕ੍ਰਿਸ਼ਚੀਅਨ ਰੋਜਰਸ ਘਰ ਦੇ ਅੰਦਰ ਸਨ।
ਇਰੇਡੇਲ ਕਾਊਂਟੀ ਦੇ ਫਾਇਰ ਸਰਵਿਸਿਜ਼ ਅਤੇ ਸੰਕਟਕਾਲੀਨ ਪ੍ਰਬੰਧਨ ਨਿਰਦੇਸ਼ਕ ਕੈਂਟ ਗ੍ਰੀਨ ਨੇ ਦੱਸਿਆ ਕਿ 61 ਸਾਲਾ ਰਾਬਰਟ ਫਾਰਲੇ ਉੱਤਰੀ ਕੈਰੋਲਿਨਾ 'ਚ ਲੇਕ ਨਾਰਮਨ ਵਿਖੇ ਸਥਿਤ ਘਰ ਦੇ ਮਲਬੇ 'ਚੋਂ ਮਿ੍ਰਤਕ ਮਿਲੇ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਕ੍ਰਿਸ਼ਚੀਅਨ ਜ਼ਖ਼ਮੀ ਹੋਇਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਗ੍ਰੀਨ ਮੁਤਾਬਕ ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਧਮਾਕਾ ਗੈਸ ਰਿਸਣ ਕਰਕੇ ਹੋਇਆ। ਗ੍ਰੀਨ ਨੇ ਕਿਹਾ, ''ਜਿੰਨਾ ਵੱਡਾ ਘਰ ਸੀ, ਉੱਥੇ ਗੈਸ ਕੁਝ ਸਮੇਂ ਲਈ ਸੀ ਅਤੇ ਅਖੀਰ ਇਹ ਇੱਕ ਇਗਨੀਸ਼ਨ ਸਰੋਤ ਤੱਕ ਪਹੁੰਚ ਗਈ ਅਤੇ ਧਮਾਕੇ ਦਾ ਕਾਰਨ ਬਣੀ।''
ਹਾਦਸੇ ਤੋਂ ਬਾਅਦ ਕੈਲੇਬ ਫਾਰਲੇ ਨੂੰ ਮੌਕੇ 'ਤੇ ਅਧਿਕਾਰੀਆਂ ਨਾਲ ਗੱਲ ਕਰਦਿਆਂ ਦੇਖਿਆ ਗਿਆ। ਗ੍ਰੀਨ ਮੁਤਾਬਕ ਹਾਦਸੇ ਵੇਲੇ ਫਾਰਲੇ ਆਪਣੇ ਘਰ 'ਚ ਨਹੀਂ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

The post ਘਰ 'ਚ ਧਮਾਕਾ ਹੋਣ ਕਾਰਨ ਅਮਰੀਕਨ ਫੁੱਟਬਾਲ ਖਿਡਾਰੀ ਦੇ ਪਿਤਾ ਦੀ ਮੌਤ appeared first on TV Punjab | Punjabi News Channel.

Tags:
  • caleb-farley
  • explosion
  • lake-norman
  • news
  • north-carolina
  • tennessee-titans
  • top-news
  • trending-news
  • washington
  • world

ਪੰਜਾਬ ਵਿਚ ਅਗਲੇ ਪੰਜ ਦਿਨ ਭਾਰੀ ਬਾਰਸ਼ ਦਾ ਦੌਰ, ਰੈੱਡ ਅਲਰਟ ਜਾਰੀ

Wednesday 23 August 2023 05:22 AM UTC+00 | Tags: floods-in-punjab heavy-rain-punjab india monsoon-punjab news punjab red-alert-punjab top-news trending-news

ਡੈਸਕ- ਪੰਜਾਬ ਵਿਚ ਇਸ ਸਮੇਂ ਕਈ ਜਿਲ੍ਹਿਆਂ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਤਾਜ਼ਾ ਹਾਲਾਤਾਂ ਨੂੰ ਵੇਖਦੇ ਹੋਏ ਚੰਡੀਗੜ੍ਹ, ਮੁਹਾਲੀ ਤੇ ਨਾਲ ਲੱਗਦੇ ਇਲਾਕਿਆਂ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਥੇ ਅਗਲੇ ਤਿੰਨ ਘੰਟਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੂਰੇ ਪੰਜਾਬ ਵਿਚ ਅਗਲੇ ਪੰਜ ਦਿਨ ਬਾਰਸ਼ ਦਾ ਦੌਰ ਜਾਰੀ ਰਹੇਗਾ। ਚੰਡੀਗੜ੍ਹ, ਮੁਹਾਲੀ, ਜ਼ੀਰਕਪੁਰ ਵਿਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਅੱਜ ਮੌਸਮ ਵਿਭਾਗ ਨੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਦੇਰ ਰਾਤ ਤੋਂ ਇੱਥੇ ਬੱਦਲ ਛਾਏ ਹੋਏ ਹਨ। ਪੂਰੇ ਉੱਤਰ ਭਾਰਤ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਜਾਰੀ ਹੈ। ਆਈਐਮਡੀ ਨੇ ਅਗਲੇ ਦੋ ਦਿਨਾਂ ਲਈ ਇੱਥੇ ਕੁਝ ਖੇਤਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਇੱਥੇ ਅਜਿਹੀ ਹੀ ਸਥਿਤੀ ਬਣੀ ਰਹੇਗੀ। ਦੱਸਿਆ ਗਿਆ ਕਿ ਮੌਨਸੂਨ ਟ੍ਰੌਫ ਆਪਣੀ ਆਮ ਸਥਿਤੀ ਤੋਂ ਉੱਤਰ ਵੱਲ ਵਧ ਰਿਹਾ ਹੈ। ਅਗਲੇ ਕੁਝ ਦਿਨਾਂ ਤੱਕ ਅਜਿਹਾ ਹੀ ਰਹੇਗਾ।

ਉੱਤਰ ਪ੍ਰਦੇਸ਼ ਬਾਰੇ ‘ਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ 21 ਜ਼ਿਲਿਆਂ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਸ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਇੱਥੇ ਕੁਝ ਥਾਵਾਂ ‘ਤੇ ਬਿਜਲੀ ਡਿੱਗਣ ਵਰਗੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਅਗਲੇ 24 ਘੰਟਿਆਂ ਦੌਰਾਨ ਉੱਤਰ-ਪੂਰਬੀ ਭਾਰਤ, ਉੱਤਰਾਖੰਡ, ਝਾਰਖੰਡ, ਬਿਹਾਰ, ਪੱਛਮੀ ਬੰਗਾਲ, ਕੋਂਕਣ ਅਤੇ ਗੋਆ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ।ਉੜੀਸਾ, ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ।

The post ਪੰਜਾਬ ਵਿਚ ਅਗਲੇ ਪੰਜ ਦਿਨ ਭਾਰੀ ਬਾਰਸ਼ ਦਾ ਦੌਰ, ਰੈੱਡ ਅਲਰਟ ਜਾਰੀ appeared first on TV Punjab | Punjabi News Channel.

Tags:
  • floods-in-punjab
  • heavy-rain-punjab
  • india
  • monsoon-punjab
  • news
  • punjab
  • red-alert-punjab
  • top-news
  • trending-news

ਡੈਸਕ- ਪੁਲਾੜ ਦੀ ਦੁਨੀਆ ਵਿੱਚ ਭਾਰਤ ਇਤਿਹਾਸ ਰਚਣ ਲਈ ਤਿਆਰ ਹੈ । ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਤੀਜੇ ਚੰਦਰ ਮਿਸ਼ਨ ਦੇ ਹਿੱਸੇ ਵਜੋਂ ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐਲਐਮ) ਬੁੱਧਵਾਰ ਯਾਨੀ ਕਿ ਅੱਜ ਸ਼ਾਮ 6:40 ਵਜੇ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ । ਇਸ ਤਰ੍ਹਾਂ ਕਰਦਿਆਂ ਹੀ ਭਾਰਤ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚੇਗਾ।

ਦਰਅਸਲ, ਅਮਰੀਕਾ, ਪੂਰਵ ਸੋਵੀਅਤ ਸੰਘ ਅਤੇ ਚੀਨ ਚੰਦਰਮਾ ਦੀ ਸਤ੍ਹਾ 'ਤੇ 'ਸਾਫਟ ਲੈਂਡਿੰਗ' ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਸਾਫਟ ਲੈਂਡਿੰਗ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਤੇ ਨਹੀਂ ਹੋਈ ਹੈ । ਚੰਦਰਯਾਨ-3 'ਚੰਦਰਯਾਨ-2' ਦੇ ਬਾਅਦ ਦਾ ਮਿਸ਼ਨ ਹੈ ਅਤੇ ਇਸ ਦਾ ਉਦੇਸ਼ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਅਤੇ ਸਾਫਟ -ਲੈਂਡਿੰਗ ਦਾ ਪ੍ਰਦਰਸ਼ਨ ਕਰਨਾ, ਚੰਦਰਮਾ 'ਤੇ ਚੱਲਣਾ ਅਤੇ ਵਿਗਿਆਨਕ ਪ੍ਰਯੋਗ ਕਰਨਾ ਹੈ।

ਇਸਰੋ ਨੇ ਮੰਗਲਵਾਰ ਨੂੰ ਕਿਹਾ ਕਿ ਚੰਦਰਯਾਨ-3 ਮਿਸ਼ਨ ਤੈਅ ਸਮੇਂ ਮੁਤਾਬਕ ਅੱਗੇ ਵਧ ਰਿਹਾ ਹੈ । ਪੁਲਾੜ ਏਜੰਸੀ ਨੇ ਕਿਹਾ ਕਿ 'ਇਸਰੋ ਟੈਲੀਮੈਟਰੀ, ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ' (ISTRAC) ਵਿੱਚ ਸਥਿਤ 'ਮਿਸ਼ਨ ਆਪ੍ਰੇਸ਼ਨ ਕੰਪਲੈਕਸ' ਵਿੱਚ ਉਤਸ਼ਾਹ ਦਾ ਮਾਹੌਲ ਹੈ । ਇਸਰੋ ਨੇ ਕਿਹਾ ਕਿ MOX/ISTRAC ਤੋਂ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦਾ ਸਿੱਧਾ ਪ੍ਰਸਾਰਣ ਬੁੱਧਵਾਰ ਸ਼ਾਮ 5.20 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ । ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮਾਡਿਊਲ ਦੇ ਬੁੱਧਵਾਰ ਸ਼ਾਮ 6.45 ਵਜੇ ਚੰਦਰਮਾ ਦੀ ਸਤ੍ਹਾ ਦੇ ਦੱਖਣੀ ਧਰੁਵੀ ਖੇਤਰ ਦੇ ਨੇੜੇ ਉਤਰਨ ਦੀ ਉਮੀਦ ਹੈ।

ਦੱਸ ਦੇਈਏ ਕਿ ਚੰਦਰਯਾਨ-2 ਮਿਸ਼ਨ 7 ਸਤੰਬਰ, 2019 ਨੂੰ ਚੰਦਰਮਾ 'ਤੇ ਉਤਰਨ ਦੀ ਪ੍ਰਕਿਰਿਆ ਦੌਰਾਨ ਅਸਫ਼ਲ ਹੋ ਗਿਆ ਸੀ, ਜਦੋਂ ਇਸ ਦਾ ਲੈਂਡਰ 'ਵਿਕਰਮ' ਬ੍ਰੇਕ ਸਿਸਟਮ ਵਿੱਚ ਖਰਾਬੀ ਕਾਰਨ ਚੰਦਰਮਾ ਦੀ ਸਤ੍ਹਾ ਨਾਲ ਟਕਰਾ ਗਿਆ ਸੀ । ਭਾਰਤ ਦਾ ਪਹਿਲਾ ਚੰਦਰ ਮਿਸ਼ਨ ਚੰਦਰਯਾਨ-1 2008 ਵਿੱਚ ਲਾਂਚ ਕੀਤਾ ਗਿਆ ਸੀ । ਭਾਰਤ ਨੇ 14 ਜੁਲਾਈ ਨੂੰ 'ਲਾਂਚ ਵਹੀਕਲ ਮਾਰਕ-III' (LVM3) ਰਾਕੇਟ ਰਾਹੀਂ 600 ਕਰੋੜ ਰੁਪਏ ਦੀ ਲਾਗਤ ਨਾਲ ਆਪਣਾ ਤੀਜਾ ਚੰਦਰ ਮਿਸ਼ਨ – 'ਚੰਦਰਯਾਨ-3' ਲਾਂਚ ਕੀਤਾ ਸੀ । ਇਸ ਦੇ ਤਹਿਤ ਯਾਨ 41 ਦਿਨਾਂ ਦੀ ਆਪਣੀ ਯਾਤਰਾ ਵਿੱਚ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਤੇ ਇੱਕ ਵਾਰ ਫਿਰ 'ਸਾਫਟ ਲੈਂਡਿੰਗ' ਦੀ ਕੋਸ਼ਿਸ਼ ਕਰੇਗਾ, ਜਿੱਥੇ ਹੁਣ ਤੱਕ ਕੋਈ ਵੀ ਦੇਸ਼ ਨਹੀਂ ਪਹੁੰਚ ਸਕਿਆ ਹੈ।

The post ਇਤਿਹਾਸ ਰਚਣ ਲਈ ਤਿਆਰ ਹੈ ਭਾਰਤ , ਅੱਜ ਸਾਫਟ ਲੈਂਡਿੰਗ ਕਰੇਗਾ ਚੰਦਰਯਾਨ-3 ਦਾ ਲੈਂਡਰ appeared first on TV Punjab | Punjabi News Channel.

Tags:
  • chandaryaan-3-mission
  • india
  • news
  • top-news
  • trending-news

ਨਹਾਉਣ ਗਏ 2 ਬੱਚੇ ਛੱਪੜ ਵਿਚ ਡੁੱਬੇ, 4 ਭੈਣਾਂ ਦੇ ਇਕਲੌਤੇ ਭਰਾ ਦੀ ਮੌ.ਤ

Wednesday 23 August 2023 05:49 AM UTC+00 | Tags: boy-death nawashehar news punjab punjab-news top-news trending-news

ਡੈਸਕ- ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਕੁਲਾਮ ‘ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਡੁੱਬਣ ਕਾਰਨ ਮੌਤ ਹੋ ਗਈ। ਦਰਅਸਲ ਛੱਪੜ ਵਿਚ ਨਹਾਉਣ ਗਏ ਪਿੰਡ ਦੇ ਦੋ ਨੌਜਵਾਨ ਪੈਰ ਫਿਸਲਣ ਕਾਰਨ ਡਿੱਗ ਗਏ। ਇਕ ਬੱਚਾ ਤਾਂ ਬਾਹਰ ਆ ਗਿਆ ਪਰ ਦੂਜਾ ਪੈਰ ਫਸਣ ਕਾਰਨ ਬਾਹਰ ਨਹੀਂ ਆ ਸਕਿਆ। ਗੋਤਾਖੋਰਾਂ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਬਾਲ ਅਤੇ ਮਹਿਲਾ ਅਤੇ ਸਿਟੀ ਪੁਲਿਸ ਮੌਕੇ 'ਤੇ ਪਹੁੰਚ ਗਈ।

ਜੋਗਿੰਦਰ ਪਾਲ ਪਿੰਡ ਕੁਲਾਮ ਦੇ ਪੰਚਾਇਤ ਮੈਂਬਰ ਨੇ ਦਸਿਆ ਕਿ ਪਿੰਡ ਵਿਚ ਛੱਪੜ ਹੈ, ਜਿਥੇ ਬੱਚੇ ਅਕਸਰ ਨਹਾਉਂਦੇ ਸਨ। ਮੰਗਲਵਾਰ ਨੂੰ ਵੀ 2 ਬੱਚੇ ਨਹਾਉਣ ਗਏ ਸਨ, ਜਿਨ੍ਹਾਂ ‘ਚੋਂ ਇਕ ਬੱਚਾ ਡੁੱਬ ਗਿਆ। ਮ੍ਰਿਤਕ ਬੱਚੇ ਦੀ ਵਿਧਵਾ ਮਾਂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਲੋਕਾਂ ਦੇ ਘਰਾਂ ਵਿਚ ਸਫ਼ਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ। ਮ੍ਰਿਤਕ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਪੜ੍ਹਾਈ ਵੀ ਕਰਦਾ ਸੀ।

ਡੀ.ਐਸ.ਪੀ. ਸ਼ਾਹਬਾਜ਼ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ 112 ਕੰਟਰੋਲ ਨੰਬਰ 'ਤੇ ਫੋਨ ਆਇਆ ਕਿ ਪਿੰਡ ਕੁਲਾਮ ਵਿਚ ਇਕ ਬੱਚਾ ਛੱਪੜ ਵਿਚ ਡੁੱਬ ਗਿਆ ਹੈ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਗੋਤਾਖੋਰ ਦਾ ਪ੍ਰਬੰਧ ਕੀਤਾ ਅਤੇ ਛੱਪੜ ‘ਚ ਬੱਚੇ ਦੀ ਭਾਲ ਸ਼ੁਰੂ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

The post ਨਹਾਉਣ ਗਏ 2 ਬੱਚੇ ਛੱਪੜ ਵਿਚ ਡੁੱਬੇ, 4 ਭੈਣਾਂ ਦੇ ਇਕਲੌਤੇ ਭਰਾ ਦੀ ਮੌ.ਤ appeared first on TV Punjab | Punjabi News Channel.

Tags:
  • boy-death
  • nawashehar
  • news
  • punjab
  • punjab-news
  • top-news
  • trending-news

900 ਫੁੱਟ ਦੀ ਉਚਾਈ 'ਤੇ ਕੇਬਲ ਕਾਰ 'ਚ ਫਸੇ ਅੱਠ ਲੋਕ, ਭੇਜੇ ਗਏ ਹੈਲੀਕਾਪਟਰ

Wednesday 23 August 2023 06:23 AM UTC+00 | Tags: cable-car-trapped news pakisatn-news top-news trending-news world world-news

ਡੈਸਕ- ਪਾਕਿਸਤਾਨ ‘ਚ ਇੱਕ ਵੱਡਾ ਹਾਦਸਾ ਹੋਂ ਬੱਚ ਗਿਆ ਹੈ, ਜਿੱਥੇ 900 ਫੁੱਟ ਦੀ ਉਚਾਈ ‘ਤੇ ਕੇਬਲ ਕਾਰ ‘ਚ ਫਸੇ ਅੱਠ ਲੋਕਾਂ ਨੂੰ ਬਚਾ ਲਿਆ ਗਿਆ ਹੈ। ਕੇਬਲ ਕਾਰ ਵਿੱਚ ਛੇ ਸਕੂਲੀ ਬੱਚੇ ਅਤੇ ਦੋ ਅਧਿਆਪਕ ਫਸ ਗਏ। ਇਹ ਸਾਰੇ ਲੋਕ ਰੋਜ਼ਾਨਾ ਦੀ ਤਰ੍ਹਾਂ ਸਕੂਲ ਜਾ ਰਹੇ ਸਨ। ਹੇਠਾਂ ਇੱਕ ਡੂੰਘੀ ਨਦੀ ਸੀ, ਜੋ ਮੀਂਹ ਕਰਕੇ ਭਰੀ ਹੋਈ ਹੈ।

ਦੱਸ ਦਈਏ ਕਿ ਇਨ੍ਹਾਂ ਵਿੱਚੋਂ ਦੋ ਲੋਕਾਂ ਨੂੰ ਬੀਤੇ ਮੰਗਲਵਾਰ ਦੇਰ ਰਾਤ ਬਚਾ ਲਿਆ ਗਿਆ ਸੀ। ਪਰ ਭਾਰੀ ਬਰਸਾਤ ਅਤੇ ਹਨੇਰੇ ਕਾਰਨ ਰਾਤ ਨੂੰ ਕਾਰਵਾਈ ਰੋਕ ਦਿੱਤੀ ਗਈ। ਬਚਾਅ ਕਾਰਜ ਬੁੱਧਵਾਰ ਤੜਕੇ ਮੁੜ ਸ਼ੁਰੂ ਕੀਤਾ ਗਿਆ। ਪਾਕਿਸਤਾਨ ਦੇ ਕਾਰਜਵਾਹਕ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕੱਕੜ ਨੇ ਖੈਬਰ ਸਰਕਾਰ ਅਤੇ ਫੌਜ ਨੂੰ ਰਾਹਤ ਕਾਰਜ ਜਲਦੀ ਕਰਨ ਦੇ ਹੁਕਮ ਦਿੱਤੇ ਗਏ।

ਜ਼ਿਕਰਯੋਗ ਹੈ ਕਿ ਇਹ ਘਟਨਾ ਅਲਾਈ ਤਹਿਸੀਲ ਦੀ ਹੈ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਇਸ ਸੂਬੇ ‘ਚ 10 ਸਾਲ ਤੱਕ ਸਰਕਾਰ ਰਹੀ ਪਰ ਹੁਣ ਤੱਕ ਨਦੀ ‘ਤੇ ਪੁਲ ਨਹੀਂ ਬਣ ਸਕਿਆ ਹੈ। ਬੀਤੇ ਮੰਗਲਵਾਰ ਨੂੰ ਦੋ ਅਧਿਆਪਕ ਅਤੇ 6 ਵਿਦਿਆਰਥੀ ਸਕੂਲ ਲਈ ਰਵਾਨਾ ਹੋਏ। ਇਹ ਲੋਕ ਹਰ ਰੋਜ਼ ਇਸ ਕੇਬਲ ਕਾਰ ਰਾਹੀਂ ਘਾਟੀ ਅਤੇ ਨਦੀ ਨੂੰ ਪਾਰ ਕਰਦੇ ਹਨ।

ਇੱਕ ਨਿੱਜੀ ਕੰਪਨੀ ਇਸ ਕੇਬਲ ਕਾਰ ਨੂੰ ਚਲਾਉਂਦੀ ਹੈ। ਬੀਤੇ ਮੰਗਲਵਾਰ ਨੂੰ ਜਿਵੇਂ ਹੀ ਕੇਬਲ ਕਾਰ ਘਾਟੀ ਦੇ ਵਿਚਕਾਰ ਪਹੁੰਚੀ ਤਾਂ ਉਸ ਵਿਚਲੀ ਇਕ ਕੇਬਲ ਖਰਾਬ ਹੋ ਗਈ ਅਤੇ ਇਸ ਕਰਕੇ ਕਾਰ ਰੁਕ ਗਈ। ਫਿਲਹਾਲ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਫੌਜ ਤੋਂ ਮਦਦ ਮੰਗੀ ਹੈ। ਇਸ ਦੇ ਲਈ ਦੋ ਹੈਲੀਕਾਪਟਰ ਭੇਜੇ ਗਏ ਸਨ। ਕੇਬਲ ਕਾਰ ਵਿੱਚ ਮੌਜੂਦ ਆਦਮੀ ਨੇ ਮੁਸ਼ਕਿਲ ਨਾਲ ਫੋਨ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਇੱਕ ਨਹੀਂ ਸਗੋਂ ਦੋ ਤਾਰਾਂ ਟੁੱਟ ਗਈਆਂ ਹਨ। ਕੇਬਲ ਕਾਰ ਵਿੱਚ ਮੌਜੂਦ ਇੱਕ ਹੋਰ ਅਧਿਆਪਕ ਜ਼ਫਰ ਇਕਬਾਲ ਨੇ ਦੱਸਿਆ ਕਿ ਇਸ ਖੇਤਰ ਦੇ 150 ਬੱਚੇ ਰੋਜ਼ਾਨਾ ਇਸ ਕੇਬਲ ਕਾਰ ਰਾਹੀਂ ਸਕੂਲ ਜਾਂਦੇ ਹਨ। ਇਸ ਇਲਾਕੇ ਵਿੱਚ ਨਾ ਤਾਂ ਸੜਕਾਂ ਹਨ ਅਤੇ ਨਾ ਹੀ ਪੁਲ।

ਇਸਤੋਂ ਇਲਾਵਾ ਪਾਕਿਸਤਾਨ ਏਅਰਫੋਰਸ ਦੇ ਸਾਬਕਾ ਪਾਇਲਟ ਸਈਅਦ ਜਾਵੇਦ ਨੇ ਦੱਸਿਆ ਕਿ ਕੇਬਲ ਕਾਰ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਚਲਾਇਆ ਜਾ ਰਿਹਾ ਆਪਰੇਸ਼ਨ ਆਪਣੇ ਆਪ ‘ਚ ਖਤਰਨਾਕ ਹੈ। ਹੈਲੀਕਾਪਟਰ ਦੇ ਖੰਭਾਂ ਵਿੱਚੋਂ ਨਿਕਲਣ ਵਾਲੀ ਤੇਜ਼ ਹਵਾ ਬਾਕੀ ਕੇਬਲ ਤਾਰਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।

The post 900 ਫੁੱਟ ਦੀ ਉਚਾਈ ‘ਤੇ ਕੇਬਲ ਕਾਰ ‘ਚ ਫਸੇ ਅੱਠ ਲੋਕ, ਭੇਜੇ ਗਏ ਹੈਲੀਕਾਪਟਰ appeared first on TV Punjab | Punjabi News Channel.

Tags:
  • cable-car-trapped
  • news
  • pakisatn-news
  • top-news
  • trending-news
  • world
  • world-news

Breaking News : ਭਾਰੀ ਬਰਸਾਤ ਕਾਰਣ ਪੰਜਾਬ ਭਰ ਦੇ ਸਕੂਲ 26 ਅਗਸਤ ਤੱਕ ਬੰਦ

Wednesday 23 August 2023 07:48 AM UTC+00 | Tags: breaking-news-punjab education-minister-punjab harjot-bains heavy-rain-punjab india news punjab punjab-news punjab-politics school-closed-punjab top-news trending-news

ਡੈਸਕ- ਮੌਸਮ ਵਿਭਾਗ ਵਲਲੋਂ ਪੰਜਾਬ ਚ ਕੀਤੇ ਗਏ ਰੈੱਡ ਅਲਰਟ ਅਤੇ ਗੁਆਂਢੀ ਸੂਬੇ ਹਿਮਾਚਲ ਚ ਵੀ ਰੈੱਡ ਅਲਰਟ ਜਾਰੀ ਹੋਣ ਤੋਂ ਬਾਅਦ ਪੰਜਾਬ ਚ ਹਾਲਾਤ ਚਿੰਤਾਜਨਕ ਬੰਨ ਗਏ ਹਨ। ਬਰਸਾਤ ਦੇ ਕਾਰਣ ਬਣੇ ਹੋਏ ਹੜ੍ਹ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਕੂਲ 26 ਅਗਸਤ ਤੱਕ ਬੰਦ ਰਖਣ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

The post Breaking News : ਭਾਰੀ ਬਰਸਾਤ ਕਾਰਣ ਪੰਜਾਬ ਭਰ ਦੇ ਸਕੂਲ 26 ਅਗਸਤ ਤੱਕ ਬੰਦ appeared first on TV Punjab | Punjabi News Channel.

Tags:
  • breaking-news-punjab
  • education-minister-punjab
  • harjot-bains
  • heavy-rain-punjab
  • india
  • news
  • punjab
  • punjab-news
  • punjab-politics
  • school-closed-punjab
  • top-news
  • trending-news

US Presidential Election: ਅੱਜ ਹੋਵੇਗੀ ਰੀਪਬਲਿਕਨਾਂ ਵਿਚਾਲੇ ਸਭ ਤੋਂ ਵੱਡੀ ਬਹਿਸ

Wednesday 23 August 2023 01:25 PM UTC+00 | Tags: asa-hutchinson chris-christie donald-trump doug-burgum mike-pence news nikki-haley ron-desantis tim-scott top-news trending-news usa us-presidential-election vivek-ramaswamy washington world


Washington- ਵ੍ਹਾਈਟ ਹਾਊਸ ਲਈ ਰੀਪਬਲਕਿਨ ਪਾਰਟੀ ਅੰਦਰ ਦਾਅਵੇਦਾਰੀ ਨੂੰ ਲੈ ਕੇ ਅੱਜ ਸ਼ਾਮੀਂ ਸਭ ਤੋਂ ਵੱਡੀ ਬਹਿਸ ਆਯੋਜਿਤ ਹੋਣ ਵਾਲੀ ਹੈ। ਬੁੱਧਵਾਰ ਨੂੰ ਰੀਪਬਲਿਕਨ ਪਾਰਟੀ ਵਲੋਂ 2024 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਮਿਲਵਾਕੀ 'ਚ ਪਹਿਲੀ ਪ੍ਰਾਇਮਰੀ ਬਹਿਸ ਦਾ ਆਯੋਜਨ ਕੀਤਾ ਜਾਵੇਗਾ। ਹਾਲਾਂਕਿ ਇਸ ਵਾਰ ਇਸ ਬਹਿਸ 'ਚ ਸਾਬਕਾ ਰਾਸ਼ਟਰਪਤੀ ਡੋੋਨਾਲਡ ਟਰੰਪ ਮੌਜੂਦ ਨਹੀਂ ਹੋਣਗੇ।
ਟਰੰਪ ਦਾ ਇਹ ਮੰਨਣਾ ਹੈ ਕਿ ਉਹ ਇਨ੍ਹਾਂ ਬਹਿਸਾਂ ਤੋਂ ਕਾਫ਼ੀ ਉੱਪਰ ਉੱਠ ਚੁੱਕੇ ਹਨ। ਟਰੰਪ ਨੇ ਇਸ ਸੰਬੰਧੀ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ 'ਤੇ ਲਿਖਿਆ, ''ਜਨਤਾ ਜਾਣਦੀ ਹੈ ਕਿ ਮਾਂ ਕੌਣ ਹਾਂ, ਮੇਰਾ ਰਾਸ਼ਟਰਪਤੀ ਕਾਰਜਕਾਲ ਕਿੰਨਾ ਸਫ਼ਲ ਰਿਹਾ। ਇਸ ਲਈ ਮੈਂ ਬਹਿਸ ਨਹੀਂ ਕਰਾਂਗਾ।''
ਦੋ ਘੰਟਿਆਂ ਤੱਕ ਚੱਲਣ ਵਾਲੀ ਇਹ ਬਹਿਸ ਅਮਰੀਕੀ ਸਮੇਂ ਮੁਤਾਬਕ ਰਾਤੀਂ 9 ਵਜੇ ਸ਼ੁਰੂ ਹੋਵੇਗੀ। ਇਸ ਬਹਿਸ 'ਚ ਰੀਪਬਲਕਿਨ ਪਾਰਟੀ ਵਲੋਂ ਅੱਠ ਉਮੀਦਵਾਰ ਸਟੇਜ 'ਤੇ ਹੋਣਗੇ, ਜਿਨ੍ਹਾਂ 'ਚ ਫਲੋਰੀਡਾ ਦੇ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ, ਉਦਯੋਗਪਤੀ ਵਿਵੇਕ ਰਾਮਾਸਵਾਮੀ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿੱਕੀ ਹੈਲੀ, ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਦੱਖਣੀ ਕੈਰੋਲੀਨਾ ਸੇਨ ਟਿਮ ਸਕਾਟ, ਅਰਕਨਸਾਸ ਦੇ ਸਾਬਕਾ ਗਵਰਨਰ ਆਸਾ ਹਚਿਨਸਨ ਅਤੇ ਨੌਰਥ ਡਕੋਟਾ ਗਵਰਨਰ ਡਗ ਬਰਗਮ ਦੇ ਨਾਂ ਸ਼ਾਮਿਲ ਹਨ।
ਹਾਲਾਂਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਟੇਜ ਤੋਂ ਗ਼ੈਰ-ਮੌਜੂਦਗੀ ਦੇ ਬਾਵਜੂਦ ਦੂਜੇ ਉਮੀਦਵਾਰਾਂ ਨੂੰ ਕੁਝ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਹੜੇ ਕਿ ਅਕਸਰ ਟਰੰਪ ਲਈ ਰਾਖਵੇਂ ਸਪਾਟਲਾਈਟਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਬਾਰੇ 'ਚ ਬੋਲਦਿਆਂ ਮੈਟ ਟੈਰਿਲ, ਜੋ ਕਿ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਲਈ ਮਾਰਕੋ ਰੂਬੀਓ ਦੀ ਮੁਹਿੰਮ ਦੇ ਸਾਬਕਾ ਚੀਫ਼ ਆਫ਼ ਸਟਾਫ਼ ਸਨ, ਨੇ ਕਿਹਾ ਕਿ ਇਹ ਇੱਕ ਚੁਣੌਤੀ ਵਰਗਾ ਹੈ, ਕਿਉਂਕਿ ਭਾਵੇਂ ਇਹ ਬਹਿਸ ਦੇ ਪੜਾਅ 'ਤੇ ਹੋਵੇ ਜਾਂ ਚੋਣ ਮੁਹਿੰਮ ਦੇ ਰਸਤੇ 'ਤੇ, ਟਰੰਪ ਹਰ ਥਾਂ ਲੋਕਾਂ ਦਾ ਧਿਆਨ ਖਿੱਚ ਰਹੇ ਹਨ।

The post US Presidential Election: ਅੱਜ ਹੋਵੇਗੀ ਰੀਪਬਲਿਕਨਾਂ ਵਿਚਾਲੇ ਸਭ ਤੋਂ ਵੱਡੀ ਬਹਿਸ appeared first on TV Punjab | Punjabi News Channel.

Tags:
  • asa-hutchinson
  • chris-christie
  • donald-trump
  • doug-burgum
  • mike-pence
  • news
  • nikki-haley
  • ron-desantis
  • tim-scott
  • top-news
  • trending-news
  • usa
  • us-presidential-election
  • vivek-ramaswamy
  • washington
  • world

ਮਿਸੀਸਾਗਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ

Wednesday 23 August 2023 03:52 PM UTC+00 | Tags: canada cyclist mississauga news police top-news toronto trending-news


Mississauga- ਮਿਸੀਸਾਗਾ ਵਿਖੇ ਇੱਕ ਵਾਹਨ ਦੀ ਲਪੇਟ 'ਚ ਆਉਣ ਕਾਰਨ ਸਾਈਕਲ ਸਵਾਰ ਇੱਕ ਔਰਤ ਦੀ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਉਸ ਨੂੰ ਬੁੱਧਵਾਰ ਸਵੇੇਰੇ ਕਰੀਬ ਪੰਜ ਵਜੇ ਸਟੀਲਜ਼ ਐਵੇਨਿਊ ਦੇ ਬਿਲਕੁਲ ਦੱਖਣ ਵੱਲ, ਥੈਮਸਗੇਟ ਡਰਾਈਵ ਦੇ ਨੇੜੇ ਏਅਰਪੋਰਟ ਰੋਡ 'ਤੇ ਵਾਪਰੇ ਹਾਦਸੇ ਬਾਰੇ ਜਾਣਕਾਰੀ ਮਿਲੀ।
ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਐਮਰਜੈਂਸੀ ਅਮਲਾ ਮੌਕੇ 'ਤੇ ਪਹੁੰਚਿਆ ਤਾਂ ਉਨ੍ਹਾਂ ਨੂੰ ਉੱਥੇ ਇੱਕ ਔਰਤ ਮਿ੍ਰਤਕ ਹਾਲਤ 'ਚ ਮਿਲੀ। ਪੈਰਾਮੈਡਿਕਸ ਮੁਤਾਬਕ ਔਰਤ ਨੂੰ ਮੌਕੇ 'ਤੇ ਹੀ ਮਿ੍ਰਤਕ ਐਲਾਨ ਦਿੱਤਾ ਗਿਆ, ਕਿਉਂਕਿ ਉਸ 'ਚ ਜੀਵਨ ਦੇ ਕੋਈ ਸੰਕੇਤ ਨਹੀਂ ਸਨ।
ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸ ਵਲੋਂ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਪੀੜਤ ਔਰਤ ਦੀ ਪਹਿਚਾਣ ਅਜੇ ਨਹੀਂ ਦੱਸੀ ਹੈ।

The post ਮਿਸੀਸਾਗਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ appeared first on TV Punjab | Punjabi News Channel.

Tags:
  • canada
  • cyclist
  • mississauga
  • news
  • police
  • top-news
  • toronto
  • trending-news


Toronto- ਓਨਟਾਰੀਓ ਦੇ ਹਾਊਸਿੰਗ ਮੰਤਰੀ ਦੇ ਚੀਫ਼ ਆਫ਼ ਸਟਾਫ਼ ਨੇ ਗ੍ਰੀਨਬੈਲਟ ਦੀ ਇੱਕ ਰਿਪੋਰਟ ਆਉਣ ਮਗਰੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਰਿਪੋਰਟ 'ਚ ਇਹ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਅਤੇ ਸਰਕਾਰ ਨੇ ਵਿਕਾਸ ਲਈ ਸੁਰੱਖਿਅਤ ਜ਼ਮੀਨ ਖੋਲ੍ਹਣ ਵੇਲੇ ਕੁਝ ਡਿਵੈਲਪਰਾਂ ਦਾ ਪੱਖ ਪੂਰਿਆ ਸੀ।
ਪ੍ਰੀਮੀਅਰ ਦਫ਼ਤਰ ਨੇ ਮੰਗਲਵਾਰ ਨੂੰ ਇੱਕ ਬਿਆਨ 'ਚ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿ ਕਿਹਾ ਕਿ ਉਨ੍ਹਾਂ ਨੇ ਚੀਫ਼ ਆਫ਼ ਸਟਾਫ਼ ਰਿਆਨ ਅਮਾਟੋ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।
ਗ੍ਰੀਨਬੈਲਟ 'ਤੇ ਵਿਕਾਸ ਲਈ ਖੋਲ੍ਹੀਆਂ ਜਾਣ ਵਾਲੀਆਂ ਸਾਟੀਆਂ ਦੀ ਚੋਣ ਕਰਨ ਲਈ ਅਮਾਟੋ ਮੁੱਖ ਤੌਰ 'ਤੇ ਜ਼ਿੰਮੇਵਾਰ ਕਰਮਚਾਰੀ ਸੀ। ਬੀਤੀ 10 ਅਗਸਤ ਨੂੰ ਓਨਟਾਰੀਓ ਦੇ ਇੰਟੈਗਿ੍ਰਟੀ ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਪ੍ਰੀਮੀਅਰ ਦਫ਼ਤਰ ਨੇ ਉਸ ਨੂੰ ਅਮਾਟੋ ਵਲੋਂ ਫਾਇਲ ਪ੍ਰਬੰਧਨ ਦੀ ਜਾਂਚ ਦੀ ਬੇਨਤੀ ਕੀਤੀ ਸੀ। ਇੰਟੀਗਿ੍ਰਟੀ ਕਮਿਸ਼ਨਰ ਨੇ ਅਜੇ ਤੱਕ ਜਾਂਚ ਸ਼ੁਰੂ ਕਰਨ ਦਾ ਫ਼ੈਸਲਾ ਨਹੀਂ ਲਿਆ ਹੈ।
ਪ੍ਰੀਮੀਅਰ ਦਫ਼ਤਰ ਵਲੋਂ ਕੀਤੀ ਗਈ ਅਪੀਲ ਇਸ ਮਹੀਨੇ ਦੀ ਸ਼ੁਰੂਆਤ 'ਚ ਜਾਰੀ ਇੱਕ ਧਮਾਕੇਦਾਰ ਆਡੀਟਰ ਜਨਰਲ ਰਿਪੋਰਟ 'ਚ ਕੀਤੀਆਂ ਗਈਆਂ 15 ਸਿਫ਼ਾਰਿਸ਼ਾਂ 'ਚੋਂ ਇੱਕ ਸੀ। ਰਿਪੋਰਟ 'ਚ ਹੋਰ ਗੱਲਾਂ ਤੋੇਂ ਇਲਾਵਾ ਉਸ ਪ੍ਰੀਕਿਰਿਆ ਦੀ ਸਖ਼ਤ ਆਲੋਚਨਾ ਕੀਤੀ ਗਈ, ਜਿਸ 'ਚ ਗ੍ਰੀਨਬੈਲਟ ਦੇ ਵਿਕਾਸ ਦੇ ਸੰਬੰਧ 'ਚ ਫ਼ੈਸਲੇ ਲਏ ਗਏ, ਜੋ ਕਿ ਉਹ ਦਰਸਾਉਂਦਾ ਹੈ ਕਿ ਇਸ 'ਚ ਕੁਝ ਡਿਪੈਲਵਰਾਂ ਦਾ ਪੱਖ ਪੂਰਿਆ ਗਿਆ ਸੀ, ਇਸ 'ਚ ਪਾਰਦਰਸ਼ਤਾ ਦੀ ਘਾਟ ਸੀ ਅਤੇ ਇਹ ਵਾਤਾਵਰਣ, ਖੇਤੀਬਾੜੀ ਅਤੇ ਵਿੱਤੀ ਪ੍ਰਭਾਵਾਂ ਵਰਗੇ ਕਾਰਕਾਂ ਨੂੰ ਧਿਆਨ 'ਚ ਰੱਖਣ 'ਚ ਅਸਫ਼ਲ ਰਹੀ।
ਗ੍ਰੀਨਬੈਲਟ ਤੋਂ ਕਿਹੜੀਆਂ ਸਾਈਟਾਂ ਨੂੰ ਕੱਟਿਆ ਜਾਵੇਗਾ, ਇਹ ਨਿਰਧਾਰਿਤ ਕਰਨ ਦੀ ਪ੍ਰਕਿਰਿਆ ਸਿਰਫ਼ ਤਿੰਨ ਹਫ਼ਤਿਆਂ ਦੀ ਸਮਾਂ-ਸੀਮਾ ਅੰਦਰ ਹੋਈ ਅਤੇ ਆਡੀਟਰ ਜਨਰਲ ਮੁਤਾਬਕ ਇਹ ਅਮਾਟੋ ਵਲੋਂ ਲਾਗੂ ਕੀਤਾ ਗਿਆ ਸੀ। ਰਿਪੋਰਟ 'ਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਜਦੋਂ ਇਹ ਦੇਖਿਆ ਗਿਆ ਕਿ ਵਧੇਰੇ ਸਾਈਟਾਂ ਨਿਰਧਾਰਿਤ ਮਾਪਦੰਡਾਂ 'ਚ ਨਹੀਂ ਆਉਂਦੀਆਂ ਤਾਂ ਅਮਾਟੋ ਨੇ ਕੁਝ ਸਾਈਟਾਂ ਲਈ ਮਾਪਦੰਡ ਹੀ ਬਦਲ ਦਿੱਤੇ।
ਹਟਾਈਆਂ ਗਈਆਂ 15 ਆਖ਼ਰੀ ਗ੍ਰੀਨਬੈਲਟ ਸਾਈਟਾਂ 'ਚੋਂ 14 ਨੂੰ ਸਿੱਧੇ ਅਮਾਟੋ ਵਲੋਂ ਹੀ ਪ੍ਰਸਤਾਵਿਤ ਕੀਤਾ ਗਿਆ ਸੀ। ਆਡੀਟਰ ਜਨਰਲ ਮੁਤਾਬਕ ਹਟਾਈ ਗਈ ਜ਼ਮੀਨ ਦੇ 92 ਫ਼ੀਸਦੀ ਹਿੱਸੇ ਬਾਰੇ ਡਿਵੈਲਪਰਾਂ ਵਲੋਂ ਉਸ ਸਮੇਂ ਬੇਨਤੀ ਕੀਤੀ ਗਈ ਸੀ, ਜਦੋਂ ਅਮਾਟੋ ਨੇ ਸਤੰਬਰ ਲੈਂਡ ਐਂਡ ਡਿਵੈਲਪਮੈਂਟ ਐਸੋਸੀਏਸ਼ਨ ਦੇ ਚੇਅਰ 'ਤੇ ਡਿਨਰ ਕੀਤਾ ਸੀ।
ਰਿਪੋਰਟ ਮੁਤਾਬਕ ਇਸ ਸਮਾਗਮ 'ਚ ਹਾਊਸਿੰਗ ਮੰਤਰੀ ਦੇ ਚੀਫ਼ ਆਫ਼ ਸਟਾਫ਼ ਅਤੇ ਡਿਪਟੀ ਚੀਫ਼ ਆਫ਼ ਸਟਾਫ਼ ਮੁਖੀ ਹਾਊਸਿੰਗ ਡਿਵੈਲਪਰਾਂ ਅਤੇ ਇੱਕ ਰਜਿਸਟਰਡ ਲਾਬੀਸੀਟ ਦੇ ਰੂਪ 'ਚ ਇੱਕੋ ਮੇਜ਼ 'ਤੇ ਬੈਠੇ ਸਨ। ਇਸ ਦੌਰਾਨ ਅਮਾਟੋ ਨੂੰ ਦੋ ਡਿਵੈਲਪਰਾਂ ਵਲੋਂ ਗ੍ਰੀਨਬੈਲਟ ਦੀਆਂ ਦੋ ਸਾਈਟਾਂ ਬਾਰੇ ਜਾਣਕਾਰੀ ਦੇਣ ਵਾਲੇ ਪੈਕੇਜ ਪ੍ਰਦਾਨ ਕੀਤੇ ਸਨ। ਅਮਾਟੋ ਨੇ ਆਡੀਟਰ ਜਨਰਲ ਨੂੰ ਦੱਸਿਆ ਕਿ ਉਸ ਨੇ ਇਸ ਡਿਨਰ ਦੌਰਾਨ ਪੈਕੇਜ ਨਹੀਂ ਖੋਲ੍ਹੇ ਅਤੇ ਬਾਅਦ 'ਚ ਖੋਲ੍ਹਣ ਲਈ ਆਪਣੇ ਡੈਸਕ 'ਤੇ ਰੱਖ ਦਿੱਤਾ।
ਰਿਪੋਰਟ ਦੇ ਜਨਤਕ ਹੋਣ ਦੇ ਕਈ ਹਫ਼ਤਿਆਂ ਤੱਕ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਵਾਰ-ਵਾਰ ਕਿਹਾ ਕਿ ਪ੍ਰੀਮੀਅਰ ਨੂੰ ਉਸ ਦੇ ਅਤੇ ਉਸ ਦੇ ਸਟਾਫ਼ 'ਚ ਭਰੋਸਾ ਹੈ। ਹੁਣ ਮੰਗਲਵਾਰ ਨੂੰ ਅਮਾਟੋ ਵਲੋਂ ਦਿੱਤੇ ਗਏ ਅਸਤੀਫ਼ੇ ਮਗਰੋਂ ਵਿਰੋਧੀ ਪਾਰਟੀਆਂ ਨੇ ਕਲਾਰਕ ਨੂੰ ਹਾਊਸਿੰਗ ਮੰਤਰੀ ਵਜੋਂ ਆਪਣਾ ਅਹੁਦਾ ਛੱਡਣ ਲਈ ਕਿਹਾ ਹੈ।

The post ਓਨਟਾਰੀਓ ਦੇ ਹਾਊਸਿੰਗ ਮੰਤਰੀ ਦੇ ਚੀਫ਼ ਆਫ਼ ਸਟਾਫ਼ ਵਲੋਂ ਅਸਤੀਫ਼ਾ , ਗ੍ਰੀਨਬੈਲਟ ਰਿਪੋਰਟ ਦੇ ਜਨਤਕ ਹੋਣ ਮਗਰੋਂ ਲਿਆ ਫ਼ੈਸਲਾ appeared first on TV Punjab | Punjabi News Channel.

Tags:
  • greenbelt-report
  • housing-minister
  • news
  • ontario
  • top-news
  • toronto
  • trending-news

ਅਮਰੀਕਾ ਵਲੋਂ ਕੈਨੇਡੀਅਨ ਲੱਕੜ 'ਤੇ ਡਿਊਟੀ ਲਾਉਣ ਦੇ ਫ਼ੈਸਲਾ ਦਾ ਕੈਨੇਡਾ ਵਲੋਂ ਵਿਰੋਧੀ

Wednesday 23 August 2023 04:02 PM UTC+00 | Tags: canada mary-ng news ottawa softwood-lumber top-news trending-news usa washington world


Ottawa- ਕੈਨਡਾ ਸਰਕਾਰ ਅਮਰੀਕਾ ਵਲੋਂ ਕੈਨੇਡੀਅਨ ਸੌਫ਼ਟਵੁੱਡ ਲੰਬਰ (ਲੱਕੜ) 'ਤੇ ਡਿਊਟੀ ਲਗਾਉਣ ਦੇ ਤਾਜ਼ਾ ਫ਼ੈਸਲੇ ਦਾ ਵਿਰੋਧ ਕਰ ਰਹੀ ਹੈ। ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐੱਨ. ਜੀ. ਦਾ ਕਹਿਣਾ ਹੈ ਕਿ ਕੈਨੇਡਾ ਅਮਰੀਕਾ ਦੇ ਟਰੈਜ਼ਰੀ ਵਿਭਾਗ ਵਲੋਂ ਪਿਛਲੇ ਮਹੀਨੇ ਕੀਤੇ ਡਿਊਟੀਆਂ ਦੇ ਮੁਲਾਂਕਣ ਦੇ ਜੁਡੀਸ਼ੀਅਲ ਰੀਵਿਊ ਦੀ ਮੰਗ ਕਰ ਰਿਹਾ ਹੈ। ਕੈਨੇਡਾ ਨੇ ਅਮਰੀਕਾ ਵਲੋਂ ਡਿਊਟੀਆਂ ਲਾਉਣ ਦੇ ਇਸ ਫ਼ੈਸਲੇ ਨੂੰ ਅਣਉਚਿਤ, ਗ਼ੈਰ-ਵਾਜਬ ਅਤੇ ਗ਼ੈਰ-ਕਾਨੂੰਨੀ ਦੱਸਿਆ ਹੈ।
ਦੋਹਾਂ ਦੇਸ਼ਾਂ ਵਿਚਾਲੇ ਹੋਏ ਪਿਛਲੇ ਕੋਟਾ ਸਮਝੌਤੇ ਦੀ ਮਿਆਦ ਸਾਲ 2015 'ਚ ਖਤਮ ਹੋ ਗਈ ਸੀ, ਅਤੇ ਇਸ ਸਾਲ ਜੁਲਾਈ ਦੇ ਅਖੀਰ 'ਚ ਵਾਸ਼ਿੰਗਟਨ ਨੇ ਕੈਨੇਡਾ ਦੇ ਲੱਕੜ ਸੈਕਟਰ 'ਤੇ 7.99 ਪ੍ਰਤੀਸ਼ਤ ਡਿਊਟੀ ਦਰ ਲਗਾ ਦਿੱਤੀ ਸੀ।
ਵਪਾਰ ਮੰਤਰੀ ਮੈਰੀ ਐਨਜੀ ਨੇ ਇੱਕ ਬਿਆਨ 'ਚ ਕਿਹਾ, ''ਕਈ ਸਾਲਾਂ ਤੋਂ, ਸੰਯੁਕਤ ਰਾਜ ਅਮਰੀਕਾ ਨੇ ਕੈਨੇਡੀਅਨ ਸਾਫਟਵੁੱਡ ਲੱਕੜ 'ਤੇ ਅਣਉਚਿਤ, ਗ਼ੈਰ-ਵਾਜਬ ਅਤੇ ਗੈਰ-ਕਾਨੂੰਨੀ ਡਿਊਟੀਆਂ ਲਗਾਈਆਂ ਹਨ, ਜਿਸ ਨਾਲ ਕੈਨੇਡੀਅਨ ਉਦਯੋਗ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।''
ਇਸ ਦੇ ਨਾਲ ਹੀ ਐਨਜੀ ਨੇ ਅਮਰੀਕੀ ਹਮਰੁਤਬਾ ਕੈਥਰੀਨ ਟੇਅ ਨੂੰ ਬੈਠ ਕੇ ਗੱਲਬਾਤ ਰਾਹੀਂ ਇਸ ਦਹਾਕਿਆਂ ਪੁਰਾਣੇ ਵਿਵਾਦ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਹਾਲਾਂਕਿ ਆਪਸੀ ਸਮਝੌਤਾ ਚੁਣੌਤੀਪੂਰਨ ਹੈ, ਕਿਉਂਕਿ ਅਮਰੀਕਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਰੈਗੂਲੇਟਰੀ ਸਿਸਟਮ ਕਰਕੇ ਅਮਰੀਕਾ ਦੇ ਉਤਪਾਦਕਾਂ ਨੂੰ ਨੁਕਸਾਨ ਹੁੰਦਾ ਹੈ।
ਕੈਥਰੀਨ ਨੇ ਕਿਹਾ ਕਿ ਅਮਰੀਕਾ ਗੱਲਬਾਤ ਲਈ ਸਿਰਫ਼ ਉਦੋਂ ਤਿਆਰ ਹੋਵੇਗਾ, ਜਦੋਂ ਕੈਨੇਡਾ ਆਪਣੀ ਉਸ ਪ੍ਰਣਾਲੀ ਨੂੰ ਬੰਦ ਕਰੇਗਾ ਜਿਸ ਤਹਿਤ ਸੂਬਿਆਂ ਨੂੰ ਕ੍ਰਾਊਨ ਦੀ ਜ਼ਮੀਨ 'ਤੇ ਲੱਗੇ ਟਿੰਬਰ ਦੀ ਕੀਮਤ ਤੈਅ ਕਰਨ ਦੀ ਇਜਾਜ਼ਤ ਹੁੰਦੀ ਹੈ।
ਦਰਅਸਲ ਅਮਰੀਕਾ ਕਹਿੰਦਾ ਰਿਹਾ ਹੈ ਕਿ ਕੈਨੇਡਾ ਦੇ ਲੰਬਰ ਉਤਪਾਦਕ ਅਮਰੀਕਾ 'ਚ ਘੱਟ ਕੀਮਤਾਂ 'ਤੇ ਲੰਬਰ ਪਹੁੰਚਦੀ ਕਰ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਕੈਨੇਡਾ ਸਰਕਾਰ ਤੋਂ ਸਬਸਿਡੀ ਮਿਲਦੀ ਹੈ, ਪਰ ਇਸ ਨਾਲ ਅਮਰੀਕੀ ਲੰਬਰ ਪ੍ਰਭਾਵਿਤ ਹੁੰਦੀ ਹੈ।ਇਸੇ ਕਰਕੇ ਅਮਰੀਕਾ ਦਾ ਕੈਨੇਡਾ ਤੋਂ ਆਉਣ ਵਾਲੀ ਸਾਰੀ ਲੰਬਰ 'ਤੇ ਟੈਰਿਫ਼ ਵਧਾਉਣ ਵੱਲ ਉਚੇਚਾ ਉਲਾਰ ਹੈ ਤਾਂ ਕਿ ਇਹਨਾਂ ਉਤਪਾਦਾਂ ਦੀ ਖ਼ਰੀਦ ਕੀਮਤ ਵਧ ਜਾਵੇ ਅਤੇ ਗਾਹਕ ਅਮਰੀਕੀ ਲੱਕੜ ਵੱਲ ਰੁਖ਼ ਕਰਨ।

The post ਅਮਰੀਕਾ ਵਲੋਂ ਕੈਨੇਡੀਅਨ ਲੱਕੜ 'ਤੇ ਡਿਊਟੀ ਲਾਉਣ ਦੇ ਫ਼ੈਸਲਾ ਦਾ ਕੈਨੇਡਾ ਵਲੋਂ ਵਿਰੋਧੀ appeared first on TV Punjab | Punjabi News Channel.

Tags:
  • canada
  • mary-ng
  • news
  • ottawa
  • softwood-lumber
  • top-news
  • trending-news
  • usa
  • washington
  • world

ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ 'ਚ ਹਟਾਈਆਂ ਗਈਆਂ ਯਾਤਰਾ ਪਾਬੰਦੀਆਂ

Wednesday 23 August 2023 04:06 PM UTC+00 | Tags: british-columbia british-columbia-wildfires canada fire kamloops kelowna news oliver osoyoos penticton top-news trending-news vernon victoria wildfire


Victoria- ਬ੍ਰਿਟਿਸ਼ ਕੋਲੰਬੀਆ ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਵਲੋਂ ਜੰਗਲਾਂ ਦੀ ਅੱਗ ਦੇ ਚੱਲਦਿਆਂ ਸੂਬੇ ਦੇ ਦੱਖਣੀ-ਅੰਦਰੂਨੀ ਹਿੱਸੇ 'ਚ ਲਾਈਆਂ ਗਈਆਂ ਯਾਤਰਾ ਪਾਬੰਦੀ ਨੂੰ ਹਟਾ ਦਿੱਤਾ ਹੈ। ਇਹ ਪਾਬੰਦੀਆਂ ਬੀਤੇ ਸ਼ਨੀਵਾਰ ਨੂੰ ਲਾਈਆਂ ਗਈਆਂ ਸਨ। ਇਸ ਸੰਬੰਧ 'ਚ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮਰਜੈਂਸੀ ਮੈਨੇਜਮੈਂਟ ਮੰਤਰੀ ਬੋਵਿਨ ਮਾ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦਾ ਲੋੜੀਂਦਾ ਪ੍ਰਭਾਵ ਪਿਆ ਹੈ, ਕਿਉਂਕਿ ਇਸ ਕਾਰਨ ਨਿਕਾਸੀ ਦੇ ਹੁਕਮਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਅਤੇ ਸੰਕਟਕਾਲੀਨ ਕਰਮਚਾਰੀਆਂ ਲਈ ਹਜ਼ਾਰਾਂ ਥਾਂ ਖ਼ਾਲੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਕੇਲੋਨਾ, ਓਲੀਵਰ, ਓਸੋਯੋਸ, ਪੈਂਟੀਕਟਨ ਅਤੇ ਵਰਨੋਨ 'ਚ ਇਹ ਪਾਬੰਦੀਆਂ ਹੁਣ ਹਟਾ ਦਿੱਤੀਆਂ ਗਈਆਂ ਹਨ।
ਮਾ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਨ ਲਈ ਸੈਰ-ਸਪਾਟਾ ਸੈਕਟਰ ਦਾ ਧੰਨਵਾਦ ਕੀਤਾ ਅਤੇ ਕਿਹਾ, ''ਮੈਂ ਸੈਰ-ਸਪਾਟਾ ਸੈਕਟਰ ਦੇ ਸਮਰਥਨ, ਉਨ੍ਹਾਂ ਦੀ ਹਮਦਰਦੀ ਅਤੇ ਉਨ੍ਹਾਂ ਦੀ ਸਮਝ ਲਈ ਬਹੁਤ ਧੰਨਵਾਦੀ ਹਾਂ। ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਦੇ ਯਾਤਰਾ ਹੁਕਮਾਂ ਨਾਲ ਉਨ੍ਹਾਂ ਦੇ ਕੰਮ ਅਤੇ ਰੋਜ਼ੀ-ਰੋਟੀ 'ਤੇ ਪ੍ਰਭਾਵ ਪੈਂਦਾ ਹੈ।''
ਦੱਸਣਯੋਗ ਹੈ ਕਿ ਇਹ ਹੁਕਮ ਬੀਤੇ ਸ਼ਨੀਵਾਰ ਨੂੰ ਲਾਗੂ ਕੀਤੇ ਗਏ ਸਨ, ਜਿਨ੍ਹਾਂ ਦਾ ਮੁੱਖ ਮਕਸਦ ਹੋਟਲਾਂ, ਮੋਟਲਾਂ, ਸਰਾਵਾਂ, ਬੈੱਡ ਐਂਡ ਬ੍ਰੈੱਕਫਾਸਟ ਅਤੇ ਕੈਂਪਗ੍ਰਾਊਂਡਾਂ 'ਚ ਸੈਲਾਨੀਆਂ ਵਲੋਂ ਕੀਤੀ ਜਾ ਰਹੀ ਬੁਕਿੰਗ ਨੂੰ ਘਟਾਉਣਾ ਸੀ ਤਾਂ ਜੋ ਅੱਗ ਪ੍ਰਭਾਵਿਤ ਇਲਾਕਿਆਂ 'ਚੋਂ ਆਪਣੇ ਘਰ ਛੱਡ ਕੇ ਆਏ ਲੋਕਾਂ ਅਤੇ ਸੰਕਟਕਾਲੀਨ ਕਰਮਚਾਰੀਆਂ ਨੂੰ ਰਹਿਣ ਲਈ ਥਾਂ ਮਿਲ ਸਕੇ।
ਹਾਲਾਂਕਿ ਮੰਤਰਾਲੇ ਦਾ ਕਹਿਣਾ ਹੈ ਕਿ ਪੱਛਮੀ-ਕੇਲੋਨਾ 'ਚ ਗ਼ੈਰ-ਜ਼ਰੂਰੀ ਯਾਤਰਾ ਪਾਬੰਦੀਆਂ ਅਜੇ ਵੀ ਜਾਰੀ ਹਨ ਅਤੇ ਲੋਕਾਂ ਨੂੰ ਲੇਕ ਕੰਟਰੀ ਅਤੇ ਸ਼ੁਸਵੈਪ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

The post ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ 'ਚ ਹਟਾਈਆਂ ਗਈਆਂ ਯਾਤਰਾ ਪਾਬੰਦੀਆਂ appeared first on TV Punjab | Punjabi News Channel.

Tags:
  • british-columbia
  • british-columbia-wildfires
  • canada
  • fire
  • kamloops
  • kelowna
  • news
  • oliver
  • osoyoos
  • penticton
  • top-news
  • trending-news
  • vernon
  • victoria
  • wildfire
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form